ਗਉੜੀ ਚੇਤੀ ਮਹਲਾ ੧ ॥
gaurree chetee mahalaa 1 |
Sant Singh KhalsaGauree Chaytee, First Mehl:
Manmohan SinghGauri Cheti 1st Guru.
Manmohan Singh (Punjabi)ਗਊੜੀ ਚੇਤੀ ਪਹਿਲੀ ਪਾਤਸ਼ਾਹੀ।
SikhNet (Spanish)Gauri Cheti, Mejl Guru Nanak, Primer Canal Divino.
ਕਤ ਕੀ ਮਾਈ. ਬਾਪੁ ਕਤ ਕੇਰਾ; ਕਿਦੂ ਥਾਵਹੁ. ਹਮ ਆਏ ॥
kat kee maaee. baap kat keraa; kidoo thaavahu. ham aae |
Sant Singh KhalsaWho is our mother, and who is our father? Where did we come from?
Manmohan SinghOf whom is the mother, of whom the father, and from which place have we come?
Manmohan Singh (Punjabi)ਕਿਸ ਦੀ ਹੈ ਮਾਂ, ਕਿਸ ਦਾ ਪਿੳ ਅਤੇ ਕਿਸ ਜਗ੍ਹਾ ਤੇ ਅਸੀਂ ਆਏ ਹਾਂ?
Fareedkot Teekaਵਿਚਾਰ ਕਰ ਦੇਖੀਏ ਤੌ ਕਬਕੀ ਮਾਈ ਔਰ ਕਬ ਕਾ ਪਿਤਾ ਹੈ, ਕਿਸ ਅਸਥਾਨ ਸੇ ਤਮਾਮ ਵਾ ਅਸਮਦਾਦਿਕ ਆਏ ਹੈਂ ਅਰਥਾਤ ਸਬ ਕਾ ਮਾਤਾ ਪਿਤਾ ਤੂੰ ਹੀ ਹੈਂ॥
Prof. Sahib Singh(ਹੇ ਮੇਰੇ ਸਾਹਿਬ! ਅਣਗਿਣਤ ਔਗੁਣਾਂ ਦੇ ਕਾਰਨ ਹੀ ਸਾਨੂੰ ਅਨੇਕਾਂ ਜੂਨਾਂ ਵਿਚ ਭਟਕਣਾ ਪੈਂਦਾ ਹੈ, ਅਸੀਂ ਕੀਹ ਦੱਸੀਏ ਕਿ) ਕਦੋਂ ਦੀ ਸਾਡੀ (ਕੋਈ) ਮਾਂ ਹੈ ਕਦੋਂ ਦਾ (ਭਾਵ, ਕਿਸ ਜੂਨ ਦਾ) ਸਾਡਾ ਕੋਈ ਪਿਉ ਹੈ, ਕਿਸ ਕਿਸ ਥਾਂ ਤੋਂ (ਜੂਨ ਵਿਚੋਂ ਹੋ ਕੇ) ਅਸੀਂ (ਹੁਣ ਇਸ ਮਨੁੱਖਾ ਜਨਮ ਵਿਚ) ਆਏ ਹਾਂ?ਪਦ ਅਰਥ ਕਤ ਕੀ = ਕਦੋਂ ਦੀ? ਕੇਰਾ = ਦਾ। ਕਤ ਕੇਰਾ = ਕਦੋਂ ਦਾ।? ਕਿਦੂ = ਕਿਸ ਤੋਂ? ਕਿਦੂ ਥਾਵਹੁ = ਕਿਸ ਥਾਂ ਤੋਂ?
SikhNet (Spanish)¿De dónde eran mi madre y mi padre, a través de los cuales llegué a este mundo?
ਅਗਨਿ ਬਿੰਬ ਜਲ ਭੀਤਰਿ ਨਿਪਜੇ; ਕਾਹੇ ਕੰਮਿ ਉਪਾਏ ॥੧॥
agan binb jal bheetar nipaje; kaahe kam upaae |1|
Sant Singh KhalsaWe are formed from the fire of the womb within, and the bubble of water of the sperm. For what purpose are we created? ||1||
Manmohan SinghFrom within fire and bubble of water are we sprung. For what purpose were we created?
Manmohan Singh (Punjabi)ਅਗ ਅਤੇ ਪਾਣੀ ਦੇ ਤੁਪਕੇ ਦੇ ਵਿਚੋਂ ਅਸੀਂ ਉਤਪੰਨ ਹੋਏ ਹਾਂ। ਕਿਸ ਪ੍ਰਯੋਜਨ ਲਈ ਅਸੀਂ ਰਚੇ ਗਏ ਸਾਂ?
Fareedkot Teekaਅਗਨੀ ਜਲਾਦਿ ਤਤੋਂ ਕੇ ਵਿਖੇ (ਬਿੰਬ) ਬੁਦਬੁਦੇ ਸਮ ਉਪਜੇ ਹੈਂ, ਵਾ (ਅਗਨਿ) ਜਠਰਾ ਅਗਨੀ ਕੇ ਬੀਚ ਜਲ ਜੋ ਮਾਤਾ ਪਿਤਾ ਕਾ ਰਕਤ ਬੀਰਜ ਹੈ ਤਿਸ ਕੇ ਬੁਦਬੁਦੇ ਉਪਜੇ ਹੈਂ। ਕਾਹੇ ਕੰਮ ਉਪਾਏ ਹੈਂ ਅਰਥਾਤ ਜੀਵੋਂ ਨੇ ਐਸਾ ਵੀਚਾਰ ਨ ਕੀਆ ਕਿ ਵਾਹਿਗੁਰੂ ਨੇ ਹਮ ਕੋ ਕਿਸ ਕਾਰਜ ਕੋ ਉਤਪਤ ਕੀਏ ਹੈਂ, ਭਾਵ ਸੇ ਮਾਨੁਖ ਜਨਮ ਉਤਮ ਭਜਨ ਵਾਸਤੇ ਦੀਆ ਥਾ, ਸੋ ਨ ਕੀਆ॥੧॥
Prof. Sahib Singh(ਇਨ੍ਹਾਂ ਔਗੁਣਾਂ ਦੇ ਕਾਰਨ ਹੀ ਸਾਨੂੰ ਇਹ ਵਿਚਾਰ ਭੀ ਨਹੀਂ ਫੁਰਦੀ ਕਿ) ਅਸੀਂ ਕਿਸ ਮਨੋਰਥ ਵਾਸਤੇ ਪਿਤਾ ਦੇ ਬੀਰਜ ਨਾਲ ਮਾਂ ਦੇ ਪੇਟ ਦੀ ਅੱਗ ਵਿਚ ਨਿੰਮੇ, ਤੇ ਕਾਹਦੇ ਵਾਸਤੇ ਪੈਦਾ ਕੀਤੇ ਗਏ ॥੧॥ਪਦ ਅਰਥ ਬਿੰਬ = ਮੰਡਲ {बिम्ब = a jar}। ਅਗਨਿ ਬਿੰਬ = ਮਾਂ ਦੇ ਪੇਟ ਦੀ ਅੱਗ, ਜਠਰਾਗਨੀ। ਜਲ = ਪਿਤਾ ਦਾ ਬੀਰਜ। ਨਿਪਜੇ = ਨਿੰਮੇ, ਮਾਂ ਦੇ ਪੇਟ ਵਿਚ ਟਿਕਾਏ ਗਏ। ਕਾਹੇ ਕੰਮਿ = ਕਿਸ ਵਾਸਤੇ? ॥੧॥
SikhNet (Spanish)Del fuego del vientre materno y del agua del esperma paterno. Pero ¿cuál es el propósito por el que hemos nacido en este mundo? (1)
ਮੇਰੇ ਸਾਹਿਬਾ; ਕਉਣੁ ਜਾਣੈ ਗੁਣ ਤੇਰੇ ॥
mere saahibaa; kaun jaanai gun tere |
Sant Singh KhalsaO my Master, who can know Your Glorious Virtues?
Manmohan SinghO My Master, who can know Thine merits.
Manmohan Singh (Punjabi)ਹੇ ਮੇਰੇ ਮਾਲਕ! ਤੇਰੀਆਂ ਖੂਬੀਆਂ ਨੂੰ ਕੌਣ ਜਾਣ ਸਕਦਾ ਹੈ?
Fareedkot Teekaਹੇ ਮੇਰੇ ਸਾਹਿਬ! ਤੇਰੇ ਗੁਣੋਂ ਕੋ ਕੌਣ ਜਾਣੇ॥
Prof. Sahib Singhਹੇ ਮੇਰੇ ਮਾਲਕ ਪ੍ਰਭੂ! ਤੇਰੇ ਗੁਣ ਕੋਈ ਜਾਣ ਨਹੀਂ ਸਕਦਾ।ਪਦ ਅਰਥ ਜਾਣੈ = ਡੂੰਘੀ ਸਾਂਝ ਪਾ ਸਕਦਾ ਹੈ।
SikhNet (Spanish)Oh mi Maestro, ¿quién hay y en dónde habita aquél que pueda entender Tus Misterios y Tus Méritos?
ਕਹੇ ਨ ਜਾਨੀ; ਅਉਗਣ ਮੇਰੇ ॥੧॥ ਰਹਾਉ ॥
kahe na jaanee; aaugan mere |1| rahaau |
Sant Singh KhalsaMy own demerits cannot be counted. ||1||Pause||
Manmohan SinghMy demerits cannot be recounted. Pause.
Manmohan Singh (Punjabi)ਮੇਰੀਆਂ ਬੁਰਿਆਈਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਠਹਿਰਾਉ।
Fareedkot Teekaਔਰ ਮੇਰੇ ਅਵਗੁਣ ਕਥਨ ਨਹੀਂ ਕੀਏ ਜਾਤੇ, ਭਾਵ ਏਹਿ ਕਿ ਜੈਸੇ ਤੇਰੇ ਗੁਣ ਬਿਅੰਤ ਹੈਂ ਐਸੇ ਮੇਰੇ ਅਵਗੁਣ ਅਨੰਤ ਹੈਂ॥੧॥ ਰਹਾਉ ॥
Prof. Sahib Singhਮੇਰੇ ਅੰਦਰ ਇਤਨੇ ਔਗੁਣ ਹਨ ਕਿ ਉਹ ਗਿਣੇ ਨਹੀਂ ਜਾ ਸਕਦੇ। (ਤੇ, ਜਿਸ ਜੀਵ ਦੇ ਅੰਦਰ ਅਣਗਿਣਤ ਔਗੁਣ ਹੋਣ, ਉਹ ਐਸਾ ਕੋਈ ਭੀ ਨਹੀਂ ਹੁੰਦਾ ਜੋ ਤੇਰੇ ਗੁਣਾਂ ਨਾਲ ਡੂੰਘੀ ਸਾਂਝ ਪਾ ਸਕੇ, ਜੋ ਤੇਰੀ ਸਿਫ਼ਤ-ਸਾਲਾਹ ਵਿਚ ਜੁੜ ਸਕੇ) ॥੧॥ ਰਹਾਉ ॥ਪਦ ਅਰਥ ਕਹੇ ਨ ਜਾਨੀ = ਕਹੇ ਨ ਜਾਨਿ, ਗਿਣੇ ਨਹੀਂ ਜਾਂਦੇ ॥੧॥ ਰਹਾਉ ॥
SikhNet (Spanish)Y de mis faltas y errores, ¿quién podría llevar la cuenta? (1-Pausa)
ਕੇਤੇ ਰੁਖ ਬਿਰਖ. ਹਮ ਚੀਨੇ; ਕੇਤੇ ਪਸੂ ਉਪਾਏ ॥
kete rukh birakh. ham cheene; kete pasoo upaae |
Sant Singh KhalsaI took the form of so many plants and trees, and so many animals.
Manmohan SinghWe Saw (assumed) the forms of numerous trees and plants, and many a time we were born and beasts.
Manmohan Singh (Punjabi)ਅਸੀਂ ਅਣਗਿਣਤ ਦਰਖਤਾਂ ਦੇ ਪੌਦਿਆਂ ਦੇ ਰੂਪ ਨੂੰ ਵੇਖਿਆ (ਧਾਰਨ ਕੀਤੇ) ਅਤੇ ਅਨੇਕਾਂ ਵਾਰੀ ਡੰਗਰ ਹੋ ਕੇ ਪੈਦਾ ਹੋਏ।
Fareedkot Teekaਤਮਾਮ ਜੀਵੋਂ ਨੇ (ਰੁਖ) ਖੁਸਕ ਬ੍ਰਿਛ (ਬਿਰਖ) ਬਾਗੋਂ ਕੇ ਬ੍ਰਿਛ ਜੋ ਜਲ ਕਰ ਸੀਂਚੇ ਜਾਤੇ ਹੈਂ, ਸੋ (ਕੇਤੇ) ਅਨੇਕ ਹੀ (ਚੀਨੇ) ਦੇਖੇ ਹੈਂ ਅਰਥਾਤ ਜਨਮ ਪਾਏ ਹੈਂ, ਔਰ ਅਨੇਕ ਵਾਰੀ ਪਸੂ ਹੋ ਕਰ ਉਤਪਤ ਹੂਏ ਹੈਂ॥
Prof. Sahib Singh(ਅਣਗਿਣਤ ਔਗੁਣਾਂ ਦੇ ਕਾਰਨ) ਅਸਾਂ ਅਨੇਕਾਂ ਰੁੱਖਾਂ ਬਿਰਖਾਂ ਦੀਆਂ ਜੂਨਾਂ ਵੇਖੀਆਂ, ਅਨੇਕਾਂ ਵਾਰੀ ਪਸ਼ੂ-ਜੂਨਾਂ ਵਿਚ ਅਸੀਂ ਜੰਮੇ,ਪਦ ਅਰਥ ਚੀਨੇ = ਵੇਖੇ।
SikhNet (Spanish)Asumí la forma de miles de árboles, y pasé también por la forma de la vida animal.
ਕੇਤੇ. ਨਾਗ ਕੁਲੀ ਮਹਿ ਆਏ; ਕੇਤੇ ਪੰਖ ਉਡਾਏ ॥੨॥
kete. naag kulee meh aae; kete pankh uddaae |2|
Sant Singh KhalsaMany times I entered the families of snakes and flying birds. ||2||
Manmohan SinghMany times we entered the family of serpents, and many times we were flown as birds.
Manmohan Singh (Punjabi)ਕਈ ਵਾਰੀ ਅਸਾਂ ਸਰਪਾਂ ਦੇ ਘਰਾਣੇ ਅੰਦਰ ਪ੍ਰਵੇਸ਼ ਕੀਤਾ ਅਤੇ ਕਈ ਵਾਰੀ ਅਸੀਂ ਜਨੌਰ ਬਣ ਕੇ ਉਡਾਏ ਗਏ।
Fareedkot Teekaਪੁਨਾ ਕਿਤਨੀ ਵਾਰ ਨਾਗ ਕੁਲੀ ਮੇਂ ਹੋ ਕਰ (ਆਏ) ਜਨਮੇ ਹੈਂ, ਔਰ ਕਿਤਨੇ ਹੀ ਵਾਰ ਪੰਖਾਂ ਵਾਲੇ ਪੰਖੀ ਬਨਾਇ ਕਰ ਉਡਾਏ ਹੈਂ॥੨॥
Prof. Sahib Singhਅਨੇਕਾਂ ਵਾਰੀ ਸੱਪਾਂ ਦੀਆਂ ਕੁਲਾਂ ਵਿਚ ਪੈਦਾ ਹੋਏ, ਤੇ ਅਨੇਕਾਂ ਵਾਰੀ ਪੰਛੀ ਬਣ ਬਣ ਕੇ ਉਡਦੇ ਰਹੇ ॥੨॥ਪਦ ਅਰਥ ਨਾਗ = ਸੱਪ। ਪੰਖ = ਪੰਛੀ ॥੨॥
SikhNet (Spanish)También asumí el estado de gusano que se arrastra, y la de las aves. (2)
ਹਟ ਪਟਣ. ਬਿਜ ਮੰਦਰ ਭੰਨੈ; ਕਰਿ ਚੋਰੀ. ਘਰਿ ਆਵੈ ॥
hatt pattan. bij mandar bhanai; kar choree. ghar aavai |
Sant Singh KhalsaI broke into the shops of the city and well-guarded palaces; stealing from them, I snuck home again.
Manmohan SinghThe man breaks into shops strong palaces of cities, and stealing therefrom comes home.
Manmohan Singh (Punjabi)ਆਦਮੀ ਸ਼ਹਿਰਾਂ ਦੀਆਂ ਦੁਕਾਨਾਂ ਤੇ ਮਜਬੂਤ ਮਹਿਲਾਂ ਨੂੰ ਪਾੜ ਲਾਉਂਦਾ ਹੈ ਅਤੇ ਉਥੇ ਚੋਰੀ ਕਰ ਘਰ ਨੂੰ ਆ ਜਾਂਦਾ ਹੈ।
Fareedkot Teeka(ਪਟਣ) ਸਹਰੋਂ ਮੇਂ ਜੋ (ਹਟ) ਦੁਕਾਨਾਂ ਹੈਂ (ਬਿਜ) ਪਕੇ ਮੰਦਰ ਹੈਂ, ਸੋ ਭੰਨਤੇ ਹੈਂ, ਉਨ ਅਸਥਾਨੋਂ ਸੇ ਚੋਰੀ ਕਰ ਕੇ ਅਪਨੇ ਘਰ ਆਵਤੇ ਹੈਂ॥
Prof. Sahib Singh(ਜਨਮ ਜਨਮਾਂਤਰਾਂ ਵਿਚ ਕੀਤੇ ਕੁਕਰਮਾਂ ਦੇ ਅਸਰ ਹੇਠ ਹੀ) ਮਨੁੱਖ ਸ਼ਹਰਾਂ ਦੀਆਂ ਹੱਟੀਆਂ ਭੰਨਦਾ ਹੈ, ਪੱਕੇ ਘਰ ਭੰਨਦਾ ਹੈ (ਸੰਨ੍ਹ ਲਾਂਦਾ ਹੈ), ਚੋਰੀ ਕਰ ਕੇ (ਮਾਲ ਲੈ ਕੇ) ਆਪਣੇ ਘਰ ਆਉਂਦਾ ਹੈ,ਪਦ ਅਰਥ ਪਟਣ = ਸ਼ਹਰ। ਬਿਜ = ਪੱਕੇ। ਮੰਦਰ = ਘਰ।
SikhNet (Spanish)Me metí a robar a tiendas, ciudades y fortalezas y regresaba a mi guarida,
ਅਗਹੁ ਦੇਖੈ. ਪਿਛਹੁ ਦੇਖੈ; ਤੁਝ ਤੇ. ਕਹਾ ਛਪਾਵੈ ॥੩॥
agahu dekhai. pichhahu dekhai; tujh te. kahaa chhapaavai |3|
Sant Singh KhalsaI looked in front of me, and I looked behind me, but where could I hide from You? ||3||
Manmohan SinghHe looks in front of him, he looks behind him, but where can he hide himself from Thee.
Manmohan Singh (Punjabi)ਉਹ ਆਪਣੇ ਮੂਹਰੇ ਵੇਖਦਾ ਹੈ ਉਹ ਆਪਣੇ ਪਿਛਲੇ ਪਾਸੇ ਵੇਖਦਾ ਹੈ, ਪਰ ਤੇਰੇ ਕੋਲੋਂ ਉਹ ਆਪਣੇ ਆਪ ਨੂੰ ਕਿੱਥੇ ਲੁਕਾ ਸਕਦਾ ਹੈ?
Fareedkot Teekaਆਗੇ ਭੀ ਦੇਖਤਾ ਹੈ ਪੀਛੇ ਭੀ ਦੇਖਤਾ ਹੈ ਕਿ ਕੋਈ ਦੇਖਤਾ ਨ ਹੋਵੇ ਪਰੰਤੂ ਜੋ ਸਰਬ ਅਸਥਾਨ ਮੇਂ ਪੂਰਨ ਹੈ ਤੇਰੇ ਸੇ ਕਹਾਂ ਛਪਾਵੇ॥੩॥
Prof. Sahib Singh(ਚੋਰੀ ਦਾ ਮਾਲ ਲਿਆਉਂਦਾ) ਅੱਗੇ ਪਿੱਛੇ ਤੱਕਦਾ ਹੈ (ਕਿ ਕੋਈ ਆਦਮੀ ਵੇਖ ਨ ਲਏ, ਪਰ ਮੂਰਖ ਇਹ ਨਹੀਂ ਸਮਝਦਾ ਕਿ ਹੇ ਪ੍ਰਭੂ!) ਤੇਰੇ ਪਾਸੋਂ ਕਿਤੇ ਲੁਕਾ ਨਹੀਂ ਕਰ ਸਕਦਾ ॥੩॥
SikhNet (Spanish)pero aunque me pude esconder de la mira del hombre, ¡cómo pude imaginarme que podía esconderme de Ti! (3)
ਤਟ ਤੀਰਥ. ਹਮ ਨਵ ਖੰਡ ਦੇਖੇ; ਹਟ ਪਟਣ ਬਾਜਾਰਾ ॥
tatt teerath. ham nav khandd dekhe; hatt pattan baajaaraa |
Sant Singh KhalsaI saw the banks of sacred rivers, the nine continents, the shops and bazaars of the cities.
Manmohan SinghI have seen banks of sacred streams, the nine regions shops, cities, and market places.
Manmohan Singh (Punjabi)ਮੈਂ ਪਵਿਤ੍ਰ ਨਦੀਆਂ ਦੇ ਕਿਨਾਰੇ, ਨੌ ਖਿੱਤੇ ਹੱਟੀਆਂ ਸ਼ਹਿਰ ਅਤੇ ਵਾਪਾਰ ਦੇ ਕੇਂਦ੍ਰ ਵੇਖੇ ਹਨ।
Fareedkot Teekaਪੁਨਾ ਨੌ ਖੰਡਾਂ ਤੀਰਥੋਂ ਕੇ ਕਨਾਰੇ (ਹਮ) ਭੀ ਦੇਖੇ ਔਰ ਸਹਰੋਂ ਕੇ ਬਜਾਰੋਂ ਕੀਆਂ ਦੁਕਾਨਾਂ ਮੇਂ ਬੈਠ ਕਰ ਬਾਣੀਏ ਕੇ ਪੁਤ੍ਰ ਹੋ ਕੇ ਭੀ ਕਬੀ ਦੇਖਾ ਹੈ॥
Prof. Sahib Singh(ਇਹਨਾਂ ਕੀਤੇ ਕੁਕਰਮਾਂ ਨੂੰ ਧੋਣ ਲਈ ਅਸੀਂ ਜੀਵ) ਸਾਰੀ ਧਰਤੀ ਦੇ ਸਾਰੇ ਤੀਰਥਾਂ ਦੇ ਦਰਸਨ ਕਰਦੇ ਫਿਰਦੇ ਹਾਂ, ਸਾਰੇ ਸ਼ਹਰਾਂ ਬਜ਼ਾਰਾਂ ਦੀ ਹੱਟੀ ਹੱਟੀ ਵੇਖਦੇ ਹਾਂ (ਭਾਵ, ਭੀਖ ਮੰਗਦੇ ਫਿਰਦੇ ਹਾਂ, ਪਰ ਇਹ ਕੁਕਰਮ ਫਿਰ ਭੀ ਖ਼ਲਾਸੀ ਨਹੀਂ ਕਰਦੇ)।ਪਦ ਅਰਥ ਨਵ ਖੰਡ = ਨੌ ਖੰਡਾਂ ਵਾਲੀ ਸਾਰੀ ਧਰਤੀ।
SikhNet (Spanish)Uno podrá visitar el mundo entero, los lugares santos, las laderas de los ríos, las ciudades y almacenes de todo tipo.
ਲੈ ਕੈ ਤਕੜੀ. ਤੋਲਣਿ ਲਾਗਾ; ਘਟ ਹੀ ਮਹਿ ਵਣਜਾਰਾ ॥੪॥
lai kai takarree. tolan laagaa; ghatt hee meh vanajaaraa |4|
Sant Singh KhalsaTaking the scale, the merchant begins to weigh his actions within his own heart. ||4||
Manmohan SinghTaking the scale, the trader began to weigh his actions within his heart.
Manmohan Singh (Punjabi)ਤਰਾਜੂ ਲੈ ਕੇ, ਸੁਦਾਗਰ ਨੇ ਆਪਣੇ ਦਿਲ ਅੰਦਰ ਆਪਣੇ ਅਮਲ ਜੋਖਣੇ ਸ਼ੁਰੂ ਕਰ ਦਿਤੇ।
Fareedkot Teekaਤਕੜੀ ਲੈ ਕਰ ਤੋਲਣੇ ਹੀ ਲਗ ਰਹਾ ਜੀਵ ਹੀ ਮੇਂ ਵਣਜਾਰਾ ਹੋ ਰਹਾ ॥੪॥
Prof. Sahib Singh(ਜਦੋਂ ਕੋਈ ਭਾਗਾਂ ਵਾਲਾ ਜੀਵ-) ਵਣਜਾਰਾ (ਤੇਰੀ ਮਿਹਰ ਦਾ ਸਦਕਾ) ਚੰਗੀ ਤਰ੍ਹਾਂ ਪਰਖ-ਵਿਚਾਰ ਕਰਦਾ ਹੈ (ਤਾਂ ਉਸ ਨੂੰ ਸਮਝ ਪੈਂਦੀ ਹੈ ਕਿ ਤੂੰ ਤਾਂ) ਸਾਡੇ ਹਿਰਦੇ ਵਿਚ ਹੀ ਵੱਸਦਾ ਹੈਂ ॥੪॥ਪਦ ਅਰਥ ਘਟ ਹੀ ਮਹਿ = ਆਪਣੇ ਅੰਦਰ ਹੀ ॥੪॥
SikhNet (Spanish)Al final el marchante tiene que pesar su saldo, lo que sobra de verdad de su existencia dentro de su propio corazón. (4)
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ; ਤੇਤੇ ਅਉਗਣ ਹਮਾਰੇ ॥
jetaa samund saagar neer bhariaa; tete aaugan hamaare |
Sant Singh KhalsaAs the seas and the oceans are overflowing with water, so vast are my own sins.
Manmohan SinghMy sins are as immeasurable as is the water with which the seas and oceans are filled.
Manmohan Singh (Punjabi)ਮੇਰੇ ਪਾਪ ਐਨੇ ਅਮਾਪ ਹਨ, ਜਿਨਾ ਕੁ ਪਾਣੀ ਹੈ ਜਿਸ ਨਾਲ ਸਿੰਧ ਅਤੇ ਸਮੁੰਦਰ ਪਰੀ-ਪੂਰਨ ਹੋਏ ਹੋਏ ਹਨ।
Fareedkot Teekaਸਮੁੰਦ੍ਰ ਜੋ ਲਖ ਜੋਜਨ ਬਿਸਥਾਰ ਵਾਲਾ ਹੈ ਔਰ (ਸਾਗਰ) ਜੋ ਸਾਗਰ ਕੇ ਪੁਤੋਂ ਨੇ ਖੋਦਿਆ ਹੈ ਸੌ ਜੋਜਨ ਬਿਸਥਾਰ ਵਾਲਾ ਹੈ, ਇਨ ਮੇਂ ਜਿਤਨਾ ਜਲ ਭਰਾ ਹੂਆ ਹੈ ਉਤਨੇ ਅਵਗੁਨ ਹਮਾਰੇ ਮੇਂ ਹੈਂ॥
Prof. Sahib Singh(ਹੇ ਮੇਰੇ ਸਾਹਿਬ!) ਜਿਵੇਂ (ਅਮਿਣਵੇਂ) ਪਾਣੀ ਨਾਲ ਸਮੁੰਦਰ ਭਰਿਆ ਹੋਇਆ ਹੈ, ਤਿਵੇਂ ਹੀ ਸਾਡੇ ਜੀਵਾਂ ਦੇ ਅਣਗਿਣਤ ਹੀ ਔਗੁਣ ਹਨ।ਪਦ ਅਰਥ ਸਾਗਰੁ = ਸਮੁੰਦਰ। ਨੀਰਿ = ਨੀਰ ਨਾਲ, ਪਾਣੀ ਨਾਲ। ਤੇਤੇ = ਉਤਨੇ, ਬੇਅੰਤ।
SikhNet (Spanish)Así como el mar está hasta reventar de agua, así está mi mente de errores incontables.
ਦਇਆ ਕਰਹੁ. ਕਿਛੁ ਮਿਹਰ ਉਪਾਵਹੁ; ਡੁਬਦੇ ਪਥਰ ਤਾਰੇ ॥੫॥
deaa karahu. kichh mihar upaavahu; ddubade pathar taare |5|
Sant Singh KhalsaPlease, shower me with Your Mercy, and take pity upon me. I am a sinking stone - please carry me across! ||5||
Manmohan SinghShoe mercy, and extend a little pity and float me sinking stone.
Manmohan Singh (Punjabi)ਤਰਸ ਕਰ ਅਤੇ ਕੁਝ ਕੁ ਆਪਣੀ ਰਹਿਮਤ ਧਾਰ ਅਤੇ ਮੈਂ ਗਰਕ ਹੁੰਦੇ ਜਾਂਦੇ, ਪਾਹਨ ਨੂੰ ਪਾਰ ਕਰ ਦੇ।
Fareedkot Teekaਹੇ ਦਯਾ ਕੇ ਕਰਨੇ ਵਾਲੇ ਵਾਹਿਗੁਰੂ! ਕੁਛ (ਮਿਹਰ) ਕ੍ਰਿਪਾ ਉਪਜਾਵੋ ਤੁਮ ਪਾਥਰੋਂ ਵਤ ਜੀਵ ਡੂਬਤੇ ਹੂਏ ਤਾਰੇ ਹੈਂ, ਵਾ ਪ੍ਰਤਖ ਹੀ ਸੇਤ ਬੰਧਨੇ ਕੇ ਸਮੇਂ ਅਪਨੇ ਨਾਮ ਕਰ ਪਾਥਰ ਤਾਰੇ ਹੈਂ॥੫॥
Prof. Sahib Singh(ਅਸੀਂ ਇਹਨਾਂ ਨੂੰ ਧੋ ਸਕਣ ਤੋਂ ਅਸਮਰਥ ਹਾਂ), ਤੂੰ ਆਪ ਹੀ ਦਇਆ ਕਰ ਮਿਹਰ ਕਰ। ਤੂੰ ਤਾਂ ਡੁੱਬਦੇ ਪੱਥਰਾਂ ਨੂੰ ਭੀ ਤਾਰ ਸਕਦਾ ਹੈਂ ॥੫॥
SikhNet (Spanish)Ten Compasión de mí, oh Señor y deja que esta pesada piedra también nade a través. (5)
ਜੀਅੜਾ. ਅਗਨਿ ਬਰਾਬਰਿ ਤਪੈ; ਭੀਤਰਿ ਵਗੈ ਕਾਤੀ ॥
jeearraa. agan baraabar tapai; bheetar vagai kaatee |
Sant Singh KhalsaMy soul is burning like fire, and the knife is cutting deep.
Manmohan SinghMan's soul is burning like fire and the scissors is cutting his inner-self.
Manmohan Singh (Punjabi)ਆਦਮੀ ਦੀ ਆਤਮਾ ਅੱਗ ਦੇ ਵਾਙੂ ਮੱਚਦੀ ਹੈ, ਅਤੇ ਉਸ ਦੇ ਅੰਦਰਵਾਰ ਕੈਂਚੀ ਚਲਦੀ ਹੈ।
Fareedkot Teekaਇਨ ਜੀਵੋਂ ਕਾ ਰਿਦਾ ਕਾਮ ਕ੍ਰੋਧਾਦਿਕੋਂ ਸੇ ਅਗਨੀ ਕੇ ਸਦਰਸ ਤਪਤਾ ਹੈ, ਔਰ ਭੀਤਰ ਤ੍ਰਿਸਨਾ ਕੀ ਕਤਰਨੀ ਵਗ ਰਹੀ ਹੈ॥
Prof. Sahib Singh(ਹੇ ਮੇਰੇ ਸਾਹਿਬ!) ਮੇਰੀ ਜਿੰਦ ਅੱਗ ਵਾਂਗ ਤਪ ਰਹੀ ਹੈ, ਮੇਰੇ ਅੰਦਰ ਤ੍ਰਿਸ਼ਨਾ ਦੀ ਛੁਰੀ ਚੱਲ ਰਹੀ ਹੈ।ਪਦ ਅਰਥ ਵਗੈ = ਚੱਲ ਰਹੀ ਹੈ। ਕਾਤੀ = ਛੁਰੀ, ਤ੍ਰਿਸ਼ਨਾ ਦੀ ਛੁਰੀ।
SikhNet (Spanish)Mi vida está siempre en el fuego y en mi corazón está la daga.
ਪ੍ਰਣਵਤਿ ਨਾਨਕੁ. ਹੁਕਮੁ ਪਛਾਣੈ; ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥
pranavat naanak. hukam pachhaanai; sukh hovai din raatee |6|5|17|
Sant Singh KhalsaPrays Nanak, recognizing the Lord's Command, I am at peace, day and night. ||6||5||17||
Manmohan SinghPrays Nanak, if he recognises Lord's order, then, day and night, he would have peace.
Manmohan Singh (Punjabi)ਬੇਨਤੀ ਕਰਦਾ ਹੈ ਨਾਨਕ, ਜੇਕਰ ਉਹ ਸਾਹਿਬ ਦੇ ਫੁਰਮਾਨ ਨੂੰ ਸਿੰਞਾਣ ਲਵੇ, ਤਦ ਉਸ ਨੂੰ ਦਿਨ ਰਾਤ ਆਰਾਮ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੀ ਦਯਾ ਕਰੋ ਜੋ ਜਿਸ ਤੇ ਹਮ ਕੋ ਦਿਨ ਰਾਤ ਸੁਖ ਹੋਵੇ ਕਿ ਯਹਿ ਜੀਵ ਤੇਰੇ ਹੁਕਮ ਕੇ ਪਛਾਣੈ ਅਰਥਾਤ ਨਾਮ ਜਪੈ॥੫॥੧੭॥
Prof. Sahib Singhਨਾਨਕ ਬੇਨਤੀ ਕਰਦਾ ਹੈ-ਜੋ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਉਸ ਦੇ ਅੰਦਰ ਦਿਨ ਰਾਤ (ਹਰ ਵੇਲੇ ਹੀ) ਆਤਮਕ ਆਨੰਦ ਬਣਿਆ ਰਹਿੰਦਾ ਹੈ ॥੬॥੫॥੧੭॥
SikhNet (Spanish)Sin embargo, reza Nanak, si acepto Tu Voluntad, entonces logro la Paz Eterna. (6-5-17)