ੴ

ਸਿੱਖਬਾਣੀ · SikhBani

Ang 156

Sri Guru Granth Sahib · Raag Gauree · 4 shabads, 39 lines
Translations
Shabad Guru Nanak Dev Ji Raag Gauree continued from Ang 155

ਏਕਸੁ ਚਰਣੀ. ਜੇ ਚਿਤੁ ਲਾਵਹਿ; ਲਬਿ ਲੋਭਿ ਕੀ ਧਾਵਸਿਤਾ ॥੩॥

ekas charanee. je chit laaveh; lab lobh kee dhaavasitaa |3|

Sant Singh KhalsaIf you focus your consciousness on the Feet of the One Lord, what reason would you have to chase after greed? ||3||
Manmohan SinghIf thou fix thy mind on one Lord's feet, why shouldst thou, then, run after avarice and greed?
Manmohan Singh (Punjabi)ਜੇਕਰ ਤੂੰ ਇਕ ਸਾਈਂ ਦੇ ਚਰਨਾ ਨਾਲ ਆਪਣੇ ਮਨ ਨੂੰ ਜੋੜ ਲਵੇ ਤਾਂ ਤੂੰ ਫਿਰ ਤਮ੍ਹਾਂ ਤੇ ਹਿਰਸ ਮਗਰ ਕਿਉਂ ਨੱਸੇ?
Fareedkot Teekaਏਕੁ ਵਾਹਗੁਰੂ ਕੇ ਚਰਨੋਂ ਮੇਂ ਜੋ ਚਿਤ ਕੌ ਲਗਾਵੇ ਤਬ ਤੇਰੇ ਮਨ ਸੇ ਲਬ ਲੋਭ ਕੀ ਅਵਸਥਾ ਧਾ ਜਾਵੇਗੀ, ਭਾਵ ਏਹ ਕਿ ਮਨ ਵਿਕਾਰ ਰਹਤ ਹੋ ਜਾਵੇਗਾ, ਵਾ ਤੂੰ ਲੋਭ ਮੇਂ ਕੀ ਧਾਵੇਂਗਾ ਅਰਥਾਤ ਨਹੀਂ ਧਾਵੇਂਗਾ॥
Prof. Sahib Singhਜੇ ਤੂੰ ਇੱਕ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੇਂ, ਤਾਂ ਲੱਬ ਤੇ ਲੋਭ ਦੇ ਕਾਰਨ ਬਣੀ ਹੋਈ ਤੇਰੀ ਭਟਕਣਾ ਦੂਰ ਹੋ ਜਾਏ ॥੩॥

ਪਦ ਅਰਥ ਕੀ ਧਾਵਸਿਤਾ = ਕਿਉਂ ਦੌੜੇਂਗਾ? ਨਹੀਂ ਭਟਕੇਂਗਾ ॥੩॥

SikhNet (Spanish)¿Por qué dejar que la avaricia nos arrastre de aquí para allá? ¿Porqué no fijar nuestra mente sólo en los Pies del Único Señor?(3)

ਜਪਸਿ ਨਿਰੰਜਨੁ; ਰਚਸਿ ਮਨਾ ॥

japas niranjan; rachas manaa |

Sant Singh KhalsaMeditate on the Immaculate Lord, and saturate your mind with Him.
Manmohan SinghBy remembering the Bright Lord, thy soul shall be absorbed in Him.
Manmohan Singh (Punjabi)ਪ੍ਰਕਾਸ਼ਵਾਨ ਪ੍ਰਭੂ ਦਾ ਸਿਮਰਣ ਕਰਨ ਦੁਆਰਾ, ਤੇਰੀ ਆਤਮਾ ਉਸ ਅੰਦਰ ਲੀਨ ਹੋ ਜਾਵੇਗੀ।
Fareedkot Teekaਤਾਂ ਤੇ (ਤੂੰ) ਨਿਰੰਜਨ ਵਾਹਗੁਰੂ ਸੇ ਮਨ ਕੋ ਖਚਤ ਕਰ ਕੇ ਜਪ॥
Prof. Sahib Singhਹੇ ਜੋਗੀ! ਆਪਣਾ ਮਨ ਜੋੜ ਕੇ ਮਾਇਆ-ਰਹਿਤ ਪ੍ਰਭੂ ਦਾ ਨਾਮ ਸਿਮਰ।

ਪਦ ਅਰਥ ਰਚਸਿ ਮਨਾ = ਮਨ ਰਚਾ ਕੇ, ਮਨ ਜੋੜ ਕੇ।

SikhNet (Spanish)Satura tu mente de Él, y habita en Él, tu Señor Inmaculado.

ਕਾਹੇ ਬੋਲਹਿ ਜੋਗੀ; ਕਪਟੁ ਘਨਾ ॥੧॥ ਰਹਾਉ ॥

kaahe boleh jogee; kapatt ghanaa |1| rahaau |

Sant Singh KhalsaWhy, O Yogi, do you make so many false and deceptive claims? ||1||Pause||
Manmohan SinghWhy utterest thou so much deceit O Yogi? Pause.
Manmohan Singh (Punjabi)ਤੂੰ ਐਨਾ ਬਹੁਤਾ ਛਲ ਫਰੇਬ ਕਿਉਂ ਉਚਾਰਣ ਕਰਦਾ ਹੈਂ, ਹੇ ਯੋਗੀ? ਠਹਿਰਾਉ।
Fareedkot Teekaਹੇ ਜੋਗੀ! ਕਪਟ ਕੋ ਧਾਰ ਕੇ ਬਹੁਤੁ ਕਿਯੋਂ ਬੋਲਤਾ ਹੈਂ॥੧॥ ਰਹਾਉ ॥
Prof. Sahib Singhਬਹੁਤਾ ਠੱਗੀ-ਫਰੇਬ ਦਾ ਬੋਲ ਕਿਉਂ ਬੋਲਦਾ ਹੈਂ? ॥੧॥ ਰਹਾਉ ॥

ਪਦ ਅਰਥ ਕਪਟੁ = ਠੱਗੀ, ਝੂਠ-ਫ਼ਰੇਬ ॥੧॥ ਰਹਾਉ ॥

SikhNet (Spanish)¿Por qué, oh Yogui, clamas de manera tan falsa? (1-Pausa)

ਕਾਇਆ ਕਮਲੀ. ਹੰਸੁ ਇਆਣਾ; ਮੇਰੀ ਮੇਰੀ ਕਰਤ ਬਿਹਾਣੀਤਾ ॥

kaaeaa kamalee. hans eaanaa; meree meree karat bihaaneetaa |

Sant Singh KhalsaThe body is wild, and the mind is foolish. Practicing egotism, selfishness and conceit, your life is passing away.
Manmohan SinghThe body is mad, and the mind is silly. Thy Life passes away in practising I-am-ness.
Manmohan Singh (Punjabi)ਦੇਹਿ ਪਗਲੀ ਹੈ ਅਤੇ ਮਨੂਆਂ ਮੂਰਖ। ਤੇਰੀ ਆਰਬਲਾ ਮੈਂ ਮੇਰੀ ਕਰਦਿਆਂ ਬੀਤਦੀ ਜਾ ਰਹੀ ਹੈ।
Fareedkot Teekaਕਾਇਆ ਕਮਲੀ ਹੈ ਅਰਥਾਤ ਜੜ ਹੈ ਇਸ ਕੇ ਸੰਬੰਧ ਕਰ ਜੀਉ ਇਆਣਾ ਕਿਆ ਬਾਲਕ ਹੋ ਰਹਾ ਹੈ, ਯਾਂ ਤੇ ਮੇਰੀ ਮੇਰੀ ਕਰਤਿਆਂ ਵਿਹਾਵਤੀ ਹੈ॥
Prof. Sahib Singhਜਿਸ ਮਨੁੱਖ ਦਾ ਸਰੀਰ ਝੱਲਾ ਹੋਇਆ ਪਿਆ ਹੋਵੇ (ਜਿਸ ਦੇ ਗਿਆਨ-ਇੰਦ੍ਰੇ ਵਿਕਾਰਾਂ ਵਿਚ ਝੱਲੇ ਹੋਏ ਪਏ ਹੋਣ) ਜਿਸ ਦਾ ਜੀਵਾਤਮਾ ਅੰਞਾਣਾ ਹੋਵੇ (ਜ਼ਿੰਦਗੀ ਦਾ ਸਹੀ ਰਸਤਾ ਨਾਹ ਸਮਝਦਾ ਹੋਵੇ) ਉਸ ਦੀ ਸਾਰੀ ਉਮਰ ਮਾਇਆ ਦੀ ਮਮਤਾ ਵਿਚ ਲੰਘ ਜਾਂਦੀ ਹੈ।

ਪਦ ਅਰਥ ਕਮਲੀ = ਝੱਲੀ। ਹੰਸੁ = ਜੀਵਾਤਮਾ। ਬਿਹਾਣੀਤਾ = (ਉਮਰ) ਗੁਜ਼ਰ ਰਹੀ ਹੈ।

SikhNet (Spanish)Salvaje es tu cuerpo e infantil tu Alma, pues te pasas la vida en la egolatría del “yo soy”.

ਪ੍ਰਣਵਤਿ ਨਾਨਕੁ. ਨਾਗੀ ਦਾਝੈ; ਫਿਰਿ ਪਾਛੈ. ਪਛੁਤਾਣੀਤਾ ॥੪॥੩॥੧੫॥

pranavat naanak. naagee daajhai; fir paachhai. pachhutaaneetaa |4|3|15|

Sant Singh KhalsaPrays Nanak, when the naked body is cremated, then you will come to regret and repent. ||4||3||15||
Manmohan SinghSupplicates Nanak: when the naked body is burnt, then afterwards, the soul regrets.
Manmohan Singh (Punjabi)ਨਾਨਕ ਬਿਨੈ ਕਰਦਾ ਹੈ: ਜਦ ਨੰਗੀ ਦੇਹਿ ਸੜ ਜਾਂਦੀ ਹੈ, ਤਦ ਮਗਰੋਂ ਆਤਮਾ ਪਸਚਾਤਾਪ ਕਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਨਗਨ ਦੇਹ ਅਗਨੀ ਮੇਂ ਜਲਤੀ ਹੈ ਤਬ ਪਾਛੈ ਜੀਵ ਪਸਚਾਤਾਪ ਕਰਤਾ ਹੈ ਕਿ ਹਾਇ ਇਸ ਕੇ ਸਾਥ ਮਿਲ ਕੇ ਖੁਆਰ ਹੂਆ ਲਾਭ ਨ ਲੀਆ॥੪॥੩॥੧੫॥
Prof. Sahib Singh(ਤੇ) ਨਾਨਕ ਬੇਨਤੀ ਕਰਦਾ ਹੈ ਕਿ ਜਦੋਂ (ਮਮਤਾ ਦੇ ਸਾਰੇ ਪਦਾਰਥ ਜਗਤ ਵਿਚ ਹੀ ਛੱਡ ਕੇ) ਸਰੀਰ ਇਕੱਲਾ ਹੀ (ਮਸਾਣਾਂ ਵਿਚ) ਸੜਦਾ ਹੈ, ਸਮਾ ਵਿਹਾ ਜਾਣ ਤੇ ਜੀਵ ਪਛੁਤਾਉਂਦਾ ਹੈ ॥੪॥੩॥੧੫॥

ਪਦ ਅਰਥ ਨਾਗੀ = ਨੰਗੀ ਕਾਂਇਆਂ। ਦਾਝੈ = ਸੜਦੀ ਹੈ। ਪਾਛੈ = ਸਮਾ ਵਿਹਾ ਜਾਣ ਪਿੱਛੋਂ ॥੪॥

SikhNet (Spanish)Reza Nanak, cuando tu cuerpo desnudo sea quemado, sólo en ese momento te vas a (4-3-15)

Open this shabad (13 lines, Angs 155-156) →

Shabad Guru Nanak Dev Ji Raag Gauree

ਗਉੜੀ ਚੇਤੀ ਮਹਲਾ ੧ ॥

gaurree chetee mahalaa 1 |

Sant Singh KhalsaGauree Chaytee, First Mehl:
Manmohan SinghGauri Cheti 1st Guru.
Manmohan Singh (Punjabi)ਗਊੜੀ ਚੇਤੀ ਪਹਿਲੀ ਪਾਤਸ਼ਾਹੀ।
SikhNet (Spanish)Chauri, Cheti, Mejl Guru Nanak, Primer Canal Divino.

ਅਉਖਧ ਮੰਤ੍ਰ ਮੂਲੁ. ਮਨ ਏਕੈ; ਜੇ ਕਰਿ. ਦ੍ਰਿੜੁ ਚਿਤੁ ਕੀਜੈ ਰੇ ॥

aaukhadh mantr mool. man ekai; je kar. drirr chit keejai re |

Sant Singh KhalsaO mind, there is only the One medicine, mantra and healing herb - center your consciousness firmly on the One Lord.
Manmohan SinghO man, if thou fix thy heart on the Lord, thou shalt realise that He alone is the panacea, charm and herb if every ill.
Manmohan Singh (Punjabi)ਹੇ ਬੰਦੇ! ਜੇ ਤੂੰ ਆਪਣੇ ਦਿਲ ਨੂੰ ਸੁਆਮੀ ਨਾਲ ਪੱਕੀ ਤਰ੍ਹਾਂ ਜੋੜ ਲਵੇ ਤਾਂ ਤੂੰ ਅਨੁਭਵ ਕਰ ਲਵੇਗਾ ਕਿ ਕੇਵਲ ਉਹੀ ਹਰ ਰੋਗ ਦੀ ਦਵਾਈ ਜਾਦੂ ਟੁਣਾ ਅਤੇ ਜੜੀ ਬੂਟੀ ਹੈ।
Fareedkot Teekaਜੇ ਕਰ ਦ੍ਰਿੜ ਚਿਤ ਕਰੀਏ ਤੌ ਅਗ੍ਯਾਨ ਰੋਗ ਕੀ ਨਿਵਿਰਤੀ ਕੋ ਅਉਖਧ ਔਰ ਕਾਮਾਦੀ ਸਰਪੋਂ ਕੀ ਵਿਖ ਨਿਵਿਰਤਕ ਮੰਤ੍ਰ (ਮੂਲੁ) ਸਰਬ ਕੀ ਆਦਿ ਰੂਪ ਏਕ ਵਾਹਗੁਰੂ ਮਨ ਮੇਂ ਹੀ ਹੈ॥
Prof. Sahib Singhਹੇ ਭਾਈ! ਜੇ ਤੂੰ ਜਨਮਾਂ ਜਨਮਾਂਤਰਾਂ ਦੇ ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਨੂੰ ਕੱਟਣ ਵਾਲੇ ਪਰਮਾਤਮਾ ਦਾ ਨਾਮ ਲੈਂਦਾ ਰਹੇਂ, ਜੇ ਤੂੰ (ਉਸ ਨਾਮ ਦੇ ਸਿਮਰਨ ਵਿਚ) ਆਪਣੇ ਚਿੱਤ ਨੂੰ ਪੱਕਾ ਕਰ ਲਏਂ,

ਪਦ ਅਰਥ ਅਉਖਧ = ਦਵਾਈ। ਅਉਖਧ ਮੂਲੁ = ਦਵਾਈਆਂ ਦਾ ਮੂਲ, ਸਭ ਤੋਂ ਵਧੀਆ ਦਵਾਈ। ਮੰਤ੍ਰ ਮੂਲੁ = ਸਭ ਤੋਂ ਵਧੀਆ ਮੰਤ੍ਰ। ਏਕੈ = ਇਕ ਹੀ, ਪਰਮਾਤਮਾ ਦਾ ਨਾਮ ਹੀ। ਦ੍ਰਿੜੁ = ਪੱਕਾ। ਰੇ = ਹੇ ਭਾਈ!

SikhNet (Spanish)Oh mi mente, hay sólo una panacea, un Mantra, una hierba para tus males.

ਜਨਮ ਜਨਮ ਕੇ. ਪਾਪ ਕਰਮ ਕੇ; ਕਾਟਨਹਾਰਾ ਲੀਜੈ ਰੇ ॥੧॥

janam janam ke. paap karam ke; kaattanahaaraa leejai re |1|

Sant Singh KhalsaTake to the Lord, the Destroyer of the sins and karma of past incarnations. ||1||
Manmohan SinghDo thou, O man, attain to the Lord, the Destroyer of the evil deed of many past birth.
Manmohan Singh (Punjabi)ਤੂੰ ਹੇ ਬੰਦੇ! ਉਸ ਠਾਕੁਰ ਨੂੰ ਪ੍ਰਾਪਤ ਹੋ, ਜੋ ਅਨੇਕਾ ਪੂਰਬਲੇ ਜਨਮਾਂ ਦੇ ਮੰਦੇ ਅਮਲਾਂ ਨੂੰ ਮੇਸਣ ਵਾਲਾ ਹੈ।
Fareedkot Teekaਜਨਮ ਜਨਮਾਂਤ੍ਰਾਂ ਕੇ ਜੋ ਸੰਚਿਤ ਪਾਪ ਕਰਮ ਹੈਂ ਤਿਨੋਂ ਕੇ ਨਿਵਿਰਤ ਕਰਨੇ ਵਾਲਾ ਜੋ ਨਾਮ ਹੈ ਤਿਸ ਕੋ ਲਈਐ॥੧॥
Prof. Sahib Singhਤਾਂ (ਤੈਨੂੰ ਯਕੀਨ ਆ ਜਾਇਗਾ ਕਿ) ਮਨ ਦੇ ਰੋਗ ਦੂਰ ਕਰਨ ਵਾਲੀ ਸਭ ਤੋਂ ਵਧੀਆ ਦਵਾਈ ਪ੍ਰਭੂ ਦਾ ਨਾਮ ਹੀ ਹੈ, ਮਨ ਨੂੰ ਵੱਸ ਵਿਚ ਕਰਨ ਵਾਲਾ ਸਭ ਤੋਂ ਵਧੀਆ ਮੰਤ੍ਰ ਪਰਮਾਤਮਾ ਦਾ ਨਾਮ ਹੀ ਹੈ ॥੧॥

ਪਦ ਅਰਥ ਪਾਪ ਕਰਮ = ਮੰਦੇ ਕੰਮ, ਵਿਕਾਰ ॥੧॥

SikhNet (Spanish)Fija tu mente firme en el Señor y aférrate a Él, pues es Él, Quien lava todos los errores de tu Karma, acumulados, nacimiento tras nacimiento.(1)

ਮਨ; ਏਕੋ ਸਾਹਿਬੁ ਭਾਈ ਰੇ ॥

man; eko saahib bhaaee re |

Sant Singh KhalsaThe One Lord and Master is pleasing to my mind.
Manmohan SinghThe one lord is pleasing to my mind.
Manmohan Singh (Punjabi)ਮੇਰੇ ਚਿਤੁ ਨੂੰ ਇਕੱਲਾ ਸੁਆਮੀ ਹੀ ਚੰਗਾ ਲਗਦਾ ਹੈ।
Fareedkot Teekaਹੇ ਭਾਈ! ਏਕ ਅਦੁਤੀਯ ਸ੍ਵਾਮੀ ਕੋ ਮਨਨ ਕਰ॥☬ਕਦਾਚਿਤ ਐਸੇ ਅਸੰਕਾ ਹੋ ਕਿ ਆਪ ਉਪਦੇਸ ਕਰਤੇ ਹੋ ਔਰ ਮੈਂ ਸੁਨਤਾ ਭੀ ਹੂੰ ਫਿਰ ਭੀ ਅਲਖ ਕੋ ਲਖ ਨਹੀਂ ਸਕਤਾ? ਤਿਸ ਕਾ ਸਮਾਧਾਨੁ:
Prof. Sahib Singhਹੇ ਭਾਈ! (ਵਿਕਾਰਾਂ ਵਲੋਂ ਬਚਾ ਸਕਣ ਵਾਲਾ) ਮਨ ਦਾ ਰਾਖਾ ਇਕ ਪ੍ਰਭੂ-ਨਾਮ ਹੀ ਹੈ (ਉਸ ਦੇ ਗੁਣ ਪਛਾਣ),

ਪਦ ਅਰਥ ਭਾਈ ਰੇ = ਹੇ ਭਾਈ! ਮਨ ਸਾਹਿਬੁ = ਮਨ ਦਾ ਖਸਮ, ਮਨ ਨੂੰ ਵਿਕਾਰਾਂ ਵਲੋਂ ਬਚਾ ਕੇ ਰੱਖਣ ਵਾਲਾ ਮਾਲਕ।

SikhNet (Spanish)Oh mi mente, ama sólo al Único Maestro.

ਤੇਰੇ ਤੀਨਿ ਗੁਣਾ, ਸੰਸਾਰਿ ਸਮਾਵਹਿ; ਅਲਖੁ. ਨ ਲਖਣਾ ਜਾਈ ਰੇ ॥੧॥ ਰਹਾਉ ॥

tere teen gunaa, sansaar samaaveh; alakh. na lakhanaa jaaee re |1| rahaau |

Sant Singh KhalsaIn Your three qualities, the world is engrossed; the Unknowable cannot be known. ||1||Pause||
Manmohan SinghIn thine three qualities, O Lord, the world is engrossed, and it cannot know the Unknowable. Pause.
Manmohan Singh (Punjabi)ਤੇਰੀਆਂ ਤਿੰਨ ਖਾਸੀਅਤਾ ਅੰਦਰਿ ਜਗਤ ਖਚਤ ਹੋਇਆ ਹੋਇਆ ਹੈ ਅਤੇ ਇਹ ਨਾਂ ਜਾਣੇ ਜਾਣ ਵਾਲੇ ਨੂੰ ਨਹੀਂ ਜਾਣ ਸਕਦਾ ਹੇ ਸਾਹਿਬ! ਠਹਿਰਾਉ।
Fareedkot Teekaਤ੍ਰਿਗੁਣ ਰੂਪ ਸੰਸਾਰ ਮੇਂ ਜੋ ਤੇਰੇ ਅੰਤਹਕਰਣ (ਸਮਾਵਹਿ) ਖਚਤ ਹੋ ਰਹੇ ਹੈਂ ਇਸੀ ਤੇ ਤੂੰ ਅਲਖ ਕੋ ਲਖ ਨਹੀਂ ਸਕਤਾ ॥੧॥ ਰਹਾਉ ॥
Prof. Sahib Singhਪਰ ਜਿਤਨਾ ਚਿਰ ਤੇਰੇ ਤ੍ਰਿਗੁਣੀ ਇੰਦ੍ਰੇ ਸੰਸਾਰ (ਦੇ ਮੋਹ) ਵਿਚ ਰੁੱਝੇ ਹੋਏ ਹਨ, ਉਸ ਅਲੱਖ ਪਰਮਾਤਮਾ ਨੂੰ ਸਮਝਿਆ ਨਹੀਂ ਜਾ ਸਕਦਾ ॥੧॥ ਰਹਾਉ ॥

ਪਦ ਅਰਥ ਤੀਨਿ ਗੁਣਾ = ਤਿੰਨੇ ਗੁਣ, ਤਿੰਨਾਂ ਗੁਣਾਂ ਵਿਚ ਪਰਵਿਰਤ ਸਰੀਰਕ ਇੰਦ੍ਰੇ। ਸੰਸਾਰਿ ਸਮਾਵਹਿ = ਸੰਸਾਰ ਵਿਚ ਰੁੱਝੇ ਹੋਏ ਹਨ ॥੧॥ ਰਹਾਉ ॥

SikhNet (Spanish)Ponte muy alerta, la Maya con sus tres disfraces puede hacer que te apegues al mundo. Pero este sabio no conoce lo Incognoscible.(1-Pausa)

ਸਕਰ ਖੰਡੁ ਮਾਇਆ ਤਨਿ ਮੀਠੀ; ਹਮ ਤਉ ਪੰਡ ਉਚਾਈ ਰੇ ॥

sakar khandd maaeaa tan meetthee; ham tau pandd uchaaee re |

Sant Singh KhalsaMaya is so sweet to the body, like sugar or molasses. We all carry loads of it.
Manmohan SinghThe riches is sweet like molasses and sugar to the body. We are carrying the load of mammon.
Manmohan Singh (Punjabi)ਸ਼ਕਰ ਤੇ ਚੀਨੀ ਦੀ ਤਰ੍ਹਾਂ ਦੌਲਤ ਦੇਹਿ ਨੂ ਮਿੱਠੀ ਲਗਦੀ ਹੈ। ਅਸੀਂ ਮੋਹਨੀ ਦਾ ਬੋਝ ਚੁਕਿਆਂ ਹੋਇਆ ਹੈ।
Fareedkot Teeka(ਤਨਿ) ਸਰੀਰ ਮੇਂ ਸਕਰ ਔਰ ਖੰਡ ਸੇ ਮਾਯਾ ਮੀਠੀ ਲਾਗਤੀ ਹੈ, (ਹਮ ਤਉ) ਹਮ ਤੁਮ ਸਰਬ ਨੇ ਪੰਡ (ਉਚਾਈ) ਉਠਾਈ ਹੈ, ਭਾਵ ਮਾਯਾ ਅਰਥ ਕਰਤੇ ਹੈਂ॥
Prof. Sahib Singhਹੇ ਭਾਈ! ਅਸਾਂ ਜੀਵਾਂ ਨੇ ਤਾਂ ਮਾਇਆ ਦੀ ਪੰਡ (ਹਰ ਵੇਲੇ ਸਿਰ ਉਤੇ) ਚੁਕੀ ਹੋਈ ਹੈ, ਸਾਨੂੰ ਤਾਂ ਆਪਣੇ ਅੰਦਰ ਮਾਇਆ ਸ਼ੱਕਰ ਖੰਡ ਵਰਗੀ ਮਿੱਠੀ ਲੱਗ ਰਹੀ ਹੈ।

ਪਦ ਅਰਥ ਤਨਿ = ਤਨ ਵਿਚ। ਪੰਡ = ਮਾਇਆ ਦੀ ਪੰਡ। ਉਚਾਈ = ਚੁੱਕੀ ਹੋਈ ਹੈ।

SikhNet (Spanish)Maya nos sabe dulce a nuestros sentidos, y así cargamos el peso de nuestro ego sobre la cabeza.

ਰਾਤਿ ਅਨੇਰੀ. ਸੂਝਸਿ ਨਾਹੀ; ਲਜੁ ਟੂਕਸਿ ਮੂਸਾ. ਭਾਈ ਰੇ ॥੨॥

raat aneree. soojhas naahee; laj ttookas moosaa. bhaaee re |2|

Sant Singh KhalsaIn the dark of the night, nothing can be seen. The mouse of death is gnawing away at the rope of life, O Siblings of Destiny! ||2||
Manmohan SinghNothing us discerned in the dark night, and the death mouse is gnawing the rope of life, O brother.
Manmohan Singh (Punjabi)ਅੰਧੇਰੀ ਰੈਛਿ ਫਿਰ ਕੁਝ ਦਿਸਦਾ ਨਹੀਂ ਅਤੇ ਮੌਤ ਦਾ ਚੂਹਾ ਜੀਵਨ ਦੇ ਰੱਸੇ ਨੂੰ ਕੁਤਰੀ ਜਾਂਦਾ ਹੈ ਹੇ ਵੀਰ!
Fareedkot Teekaਅਵਿਦਿ੍ਯਾ ਰੂਪ ਅੰਧੇਰੀ ਰਾਤ ਮੇਂ ਜੀਵ ਕੋ ਕੁਛ ਦਿਖਾਈ ਨਹੀਂ ਦੇਤਾ, ਹੇ ਭਾਈ! ਕਾਲ ਰੂਪੀ ਮੂਸਾ ਅਵਸਥਾ ਰੂਪੀ ਰਜੂ ਕੋ ਕਾਟੀ ਜਾਤਾ ਹੈ॥੨॥
Prof. Sahib Singh(ਸਾਡੇ ਭਾ ਦੀ ਤਾਂ ਮਾਇਆ ਦੇ ਮੋਹ ਦੀ) ਹਨੇਰੀ ਰਾਤ ਪਈ ਹੋਈ ਹੈ, (ਜਿਸ ਵਿਚ ਸਾਨੂੰ ਕੁਝ ਦਿੱਸਦਾ ਹੀ ਨਹੀਂ, ਤੇ (ਉਧਰੋਂ) ਜਮ-ਚੂਹਾ ਸਾਡੀ ਉਮਰ ਦੀ ਲੱਜ ਟੁੱਕਦਾ ਜਾ ਰਿਹਾ ਹੈ (ਉਮਰ ਘਟਦੀ ਜਾ ਰਹੀ ਹੈ) ॥੨॥

ਪਦ ਅਰਥ ਲਜੁ = ਉਮਰ ਦੀ ਲੱਜ। ਮੂਸਾ = ਚੂਹਾ, ਜਮ, ਬੀਤ ਰਿਹਾ ਸਮਾ ॥੨॥

SikhNet (Spanish)La noche está obscura y no vemos que la cuerda de la vida está siendo roída por el ratón del tiempo. (2)

ਮਨਮੁਖਿ ਕਰਹਿ. ਤੇਤਾ ਦੁਖੁ ਲਾਗੈ; ਗੁਰਮੁਖਿ ਮਿਲੈ ਵਡਾਈ ਰੇ ॥

manamukh kareh. tetaa dukh laagai; guramukh milai vaddaaee re |

Sant Singh KhalsaAs the self-willed manmukhs act, they suffer in pain. The Gurmukh obtains honor and greatness.
Manmohan SinghThe more the perverse person acts waywardly, the more the pain he suffers. The pious person obtains honour.
Manmohan Singh (Punjabi)ਜਿੰਨਾ ਜਿਆਦਾ ਪ੍ਰਤੀਕੂਲ ਪੁਰਸ਼ ਆਪ ਮੁਹਾਰਾ ਕੰਮ ਕਰਦਾ ਹੈ ਉਨੀ ਜਿਆਦਾ ਹੀ ਉਹ ਤਕਲੀਫ ਉਠਾਉਂਦਾ ਹੈ। ਪਵਿੱਤਰ ਪੁਰਸ਼ ਨੂੰ ਇੱਜ਼ਤ ਆਬਰੂ ਮਿਲਦੀ ਹੈ।
Fareedkot Teekaਮਨਮੁਖ ਜੇਤਾ ਕਰਮ ਕਰਤੇ ਹੈਂ ਤੇਤਾ ਹੀ ਦੁਖ ਲਾਗਤਾ ਹੈ ਔਰ ਗੁਰਮੁਖੋਂ ਕੋ ਵਡਿਆਈ ਮਿਲਤੀ ਹੈ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰ ਕੇ ਮਨੁੱਖ ਜਿਤਨਾ ਭੀ ਉੱਦਮ ਕਰਦੇ ਹਨ, ਉਤਨਾ ਹੀ ਦੁੱਖ ਵਾਪਰਦਾ ਹੈ। (ਲੋਕ ਪਰਲੋਕ ਵਿਚ) ਸੋਭਾ ਉਹਨਾਂ ਨੂੰ ਮਿਲਦੀ ਹੈ ਜੋ ਗੁਰੂ ਦੇ ਸਨਮੁਖ ਰਹਿੰਦੇ ਹਨ।

ਪਦ ਅਰਥ ਮਨਮੁਖਿ = ਜਿਨ੍ਹਾਂ ਦਾ ਮੁਖ ਆਪਣੇ ਮਨ ਵਲ ਹੈ, ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹਨ। ਤੇਤਾ = ਉਤਨਾ ਹੀ।

SikhNet (Spanish)Si uno sigue su propia voluntad, uno sufre dolor; y si sigue la de Dios, uno obtiene la Gloria,

ਜੋ ਤਿਨਿ ਕੀਆ. ਸੋਈ ਹੋਆ; ਕਿਰਤੁ. ਨ ਮੇਟਿਆ ਜਾਈ ਰੇ ॥੩॥

jo tin keea. soee hoaa; kirat. na mettiaa jaaee re |3|

Sant Singh KhalsaWhatever He does, that alone happens; past actions cannot be erased. ||3||
Manmohan SinghWhatever he does that alone happens. The past actions cannot be effaced.
Manmohan Singh (Punjabi)ਜੋ ਕੁਛ ਉਹ ਕਰਦਾ ਹੈ, ਉਹੀ ਹੁੰਦਾ ਹੈ। ਪੂਰਬਲੇ ਕਰਮ ਮੇਸੇ ਨਹੀਂ ਜਾ ਸਕਦੇ।
Fareedkot Teekaਜੋ ਤਿਨ ਜੀਵੋਂ ਨੇ ਕਰਮ ਕੀਆ ਹੈ, ਤਿਨ ਕੋ ਸੋਈ ਫਲੁ ਪ੍ਰਾਪਤਿ ਹੋਯਾ ਹੈ, ਕੀਆ ਹੂਆ ਕਰਮ ਮੇਟਿਆ ਨਹੀਂ ਜਾਤਾ॥੩॥
Prof. Sahib Singhਜੋ (ਨਿਯਮ) ਉਸ ਪਰਮਾਤਮਾ ਨੇ ਬਣਾ ਦਿੱਤਾ ਹੈ ਉਹੀ ਵਰਤਦਾ ਹੈ (ਉਸ ਨਿਯਮ ਅਨੁਸਾਰ) ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ (ਜੋ ਸਾਡੇ ਮਨ ਵਿਚ ਟਿਕਿਆ ਪਿਆ ਹੈ, ਆਪਣੇ ਹੀ ਮਨ ਦੇ ਪਿੱਛੇ ਤੁਰਿਆਂ) ਮਿਟਾਇਆ ਨਹੀਂ ਜਾ ਸਕਦਾ ॥੩॥

ਪਦ ਅਰਥ ਤਿਨਿ = ਉਸ (ਪਰਮਾਤਮਾ) ਨੇ। ਕਿਰਤੁ = ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦਾ ਸਮੂਹ ॥੩॥

SikhNet (Spanish)pues sólo ocurre lo que es Su Voluntad, y nadie puede borrar la inscripción eterna del Karma.(3)

ਸੁਭਰ ਭਰੇ. ਨ ਹੋਵਹਿ ਊਣੇ; ਜੋ ਰਾਤੇ ਰੰਗੁ ਲਾਈ ਰੇ ॥

subhar bhare. na hoveh aoone; jo raate rang laaee re |

Sant Singh KhalsaThose who are imbued with, and committed to the Lord's Love, are filled to overflowing; they never lack anything.
Manmohan SinghThey, who contract Lord's love, and are imbued with Him, remain completely filled and get not emptied.
Manmohan Singh (Punjabi)ਜੋ ਪ੍ਰਭੂ ਨਾਲ ਪ੍ਰੀਤ ਪਾਉਂਦੇ ਅਤੇ ਉਸ ਨਾਲ ਰੰਗੀਜੇ ਹਨ, ਉਹ ਪਰੀ-ਪੂਰਨ ਰਹਿੰਦੇ ਹਨ ਅਤੇ ਮਾੜੇ ਮੋਟੇ ਸੱਖਣੇ ਭੀ ਨਹੀਂ ਹੁੰਦੇ।
Fareedkot Teekaਜੋ ਗੁਣੋਂ ਕਰ ਲਬਾ ਲਬ ਭਰੇ ਹੂਏ ਹੈਂ, ਸੋ ਖਾਲੀ ਨਹੀਂ ਹੋਤੇ॥☬ਪ੍ਰਸ਼ਨ: ਭਰੇ ਕੌਨ ਹੈਂ?☬ਉਤ੍ਰ: ਜੋ ਪਰਮੇਸ੍ਵਰ ਵਿਖੇ (ਰੰਗੁ) ਪ੍ਰੇਮ ਲਗਾਇ ਕਰ (ਰਾਤੇ) ਮਸਤ ਹੂਏ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਪ੍ਰੀਤ ਜੋੜ ਕੇ ਉਸ ਦੇ ਪ੍ਰੇਮ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਮਨ ਪ੍ਰੇਮ-ਰਸ ਨਾਲ ਸਦਾ ਨਕਾ-ਨਕ ਭਰੇ ਰਹਿੰਦੇ ਹਨ, ਉਹ (ਪ੍ਰੇਮ ਤੋਂ) ਖ਼ਾਲੀ ਨਹੀਂ ਹੁੰਦੇ।

ਪਦ ਅਰਥ ਸੁਭਰ = ਨਕਾ-ਨਕ।

SikhNet (Spanish)Los que están llenos del Amor del Señor, nunca se ven disminuidos en Su Amor.

ਤਿਨ ਕੀ ਪੰਕ ਹੋਵੈ. ਜੇ ਨਾਨਕੁ; ਤਉ ਮੂੜਾ. ਕਿਛੁ ਪਾਈ ਰੇ ॥੪॥੪॥੧੬॥

tin kee pank hovai. je naanak; tau moorraa. kichh paaee re |4|4|16|

Sant Singh KhalsaIf Nanak could be the dust of their feet, then he, the ignorant one, might also obtain some. ||4||4||16||
Manmohan SinghIf Nanak be the dust of their feet, then, he, the ignorant one, might procure something.
Manmohan Singh (Punjabi)ਜੇਕਰ ਨਾਨਕ ਉਨ੍ਹਾਂ ਦੇ ਚਰਨਾ ਦੀ ਧੂੜ ਹੋ ਜਾਵੇ ਤਾਂ ਉਸ ਮੂਰਖ ਨੂੰ ਭੀ ਕੁਝ ਪ੍ਰਾਪਤ ਹੋ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜੇ ਕਰ ਤਿਨ ਮਹਾਤਮਾ ਕੇ ਚਰਨੋਂ ਕੀ ਧੂੜੀ ਪ੍ਰਾਪਤਿ ਹੋਵੇ ਤੌ ਮੂਰਖ ਕੁਛ ਭਗਤੀ ਗ੍ਯਾਨ ਲੇਤਾ ਹੈ॥੪॥੪॥੧੬॥
Prof. Sahib Singhਜੇ (ਸਾਡਾ) ਮੂਰਖ (ਮਨ) ਉਹਨਾਂ ਦੇ ਚਰਨਾਂ ਦੀ ਧੂੜ ਬਣੇ, ਨਾਨਕ (ਆਖਦਾ ਹੈ) ਤਾਂ ਇਸ ਨੂੰ ਭੀ ਕੁਝ ਪ੍ਰਾਪਤੀ ਹੋ ਜਾਏ ॥੪॥੪॥੧੬॥

ਪਦ ਅਰਥ ਪੰਕ = ਚਰਨ-ਧੂੜ। ਮੂੜਾ = ਮੂਰਖ ॥੪॥

SikhNet (Spanish)Si Nanak pudiera, de algún modo, ser el Polvo debajo de Él, entonces él, el ignorante, encontraría también la Plenitud. (4-4-16)

Open this shabad →

Shabad Guru Nanak Dev Ji Raag Gauree

ਗਉੜੀ ਚੇਤੀ ਮਹਲਾ ੧ ॥

gaurree chetee mahalaa 1 |

Sant Singh KhalsaGauree Chaytee, First Mehl:
Manmohan SinghGauri Cheti 1st Guru.
Manmohan Singh (Punjabi)ਗਊੜੀ ਚੇਤੀ ਪਹਿਲੀ ਪਾਤਸ਼ਾਹੀ।
SikhNet (Spanish)Gauri Cheti, Mejl Guru Nanak, Primer Canal Divino.

ਕਤ ਕੀ ਮਾਈ. ਬਾਪੁ ਕਤ ਕੇਰਾ; ਕਿਦੂ ਥਾਵਹੁ. ਹਮ ਆਏ ॥

kat kee maaee. baap kat keraa; kidoo thaavahu. ham aae |

Sant Singh KhalsaWho is our mother, and who is our father? Where did we come from?
Manmohan SinghOf whom is the mother, of whom the father, and from which place have we come?
Manmohan Singh (Punjabi)ਕਿਸ ਦੀ ਹੈ ਮਾਂ, ਕਿਸ ਦਾ ਪਿੳ ਅਤੇ ਕਿਸ ਜਗ੍ਹਾ ਤੇ ਅਸੀਂ ਆਏ ਹਾਂ?
Fareedkot Teekaਵਿਚਾਰ ਕਰ ਦੇਖੀਏ ਤੌ ਕਬਕੀ ਮਾਈ ਔਰ ਕਬ ਕਾ ਪਿਤਾ ਹੈ, ਕਿਸ ਅਸਥਾਨ ਸੇ ਤਮਾਮ ਵਾ ਅਸਮਦਾਦਿਕ ਆਏ ਹੈਂ ਅਰਥਾਤ ਸਬ ਕਾ ਮਾਤਾ ਪਿਤਾ ਤੂੰ ਹੀ ਹੈਂ॥
Prof. Sahib Singh(ਹੇ ਮੇਰੇ ਸਾਹਿਬ! ਅਣਗਿਣਤ ਔਗੁਣਾਂ ਦੇ ਕਾਰਨ ਹੀ ਸਾਨੂੰ ਅਨੇਕਾਂ ਜੂਨਾਂ ਵਿਚ ਭਟਕਣਾ ਪੈਂਦਾ ਹੈ, ਅਸੀਂ ਕੀਹ ਦੱਸੀਏ ਕਿ) ਕਦੋਂ ਦੀ ਸਾਡੀ (ਕੋਈ) ਮਾਂ ਹੈ ਕਦੋਂ ਦਾ (ਭਾਵ, ਕਿਸ ਜੂਨ ਦਾ) ਸਾਡਾ ਕੋਈ ਪਿਉ ਹੈ, ਕਿਸ ਕਿਸ ਥਾਂ ਤੋਂ (ਜੂਨ ਵਿਚੋਂ ਹੋ ਕੇ) ਅਸੀਂ (ਹੁਣ ਇਸ ਮਨੁੱਖਾ ਜਨਮ ਵਿਚ) ਆਏ ਹਾਂ?

ਪਦ ਅਰਥ ਕਤ ਕੀ = ਕਦੋਂ ਦੀ? ਕੇਰਾ = ਦਾ। ਕਤ ਕੇਰਾ = ਕਦੋਂ ਦਾ।? ਕਿਦੂ = ਕਿਸ ਤੋਂ? ਕਿਦੂ ਥਾਵਹੁ = ਕਿਸ ਥਾਂ ਤੋਂ?

SikhNet (Spanish)¿De dónde eran mi madre y mi padre, a través de los cuales llegué a este mundo?

ਅਗਨਿ ਬਿੰਬ ਜਲ ਭੀਤਰਿ ਨਿਪਜੇ; ਕਾਹੇ ਕੰਮਿ ਉਪਾਏ ॥੧॥

agan binb jal bheetar nipaje; kaahe kam upaae |1|

Sant Singh KhalsaWe are formed from the fire of the womb within, and the bubble of water of the sperm. For what purpose are we created? ||1||
Manmohan SinghFrom within fire and bubble of water are we sprung. For what purpose were we created?
Manmohan Singh (Punjabi)ਅਗ ਅਤੇ ਪਾਣੀ ਦੇ ਤੁਪਕੇ ਦੇ ਵਿਚੋਂ ਅਸੀਂ ਉਤਪੰਨ ਹੋਏ ਹਾਂ। ਕਿਸ ਪ੍ਰਯੋਜਨ ਲਈ ਅਸੀਂ ਰਚੇ ਗਏ ਸਾਂ?
Fareedkot Teekaਅਗਨੀ ਜਲਾਦਿ ਤਤੋਂ ਕੇ ਵਿਖੇ (ਬਿੰਬ) ਬੁਦਬੁਦੇ ਸਮ ਉਪਜੇ ਹੈਂ, ਵਾ (ਅਗਨਿ) ਜਠਰਾ ਅਗਨੀ ਕੇ ਬੀਚ ਜਲ ਜੋ ਮਾਤਾ ਪਿਤਾ ਕਾ ਰਕਤ ਬੀਰਜ ਹੈ ਤਿਸ ਕੇ ਬੁਦਬੁਦੇ ਉਪਜੇ ਹੈਂ। ਕਾਹੇ ਕੰਮ ਉਪਾਏ ਹੈਂ ਅਰਥਾਤ ਜੀਵੋਂ ਨੇ ਐਸਾ ਵੀਚਾਰ ਨ ਕੀਆ ਕਿ ਵਾਹਿਗੁਰੂ ਨੇ ਹਮ ਕੋ ਕਿਸ ਕਾਰਜ ਕੋ ਉਤਪਤ ਕੀਏ ਹੈਂ, ਭਾਵ ਸੇ ਮਾਨੁਖ ਜਨਮ ਉਤਮ ਭਜਨ ਵਾਸਤੇ ਦੀਆ ਥਾ, ਸੋ ਨ ਕੀਆ॥੧॥
Prof. Sahib Singh(ਇਨ੍ਹਾਂ ਔਗੁਣਾਂ ਦੇ ਕਾਰਨ ਹੀ ਸਾਨੂੰ ਇਹ ਵਿਚਾਰ ਭੀ ਨਹੀਂ ਫੁਰਦੀ ਕਿ) ਅਸੀਂ ਕਿਸ ਮਨੋਰਥ ਵਾਸਤੇ ਪਿਤਾ ਦੇ ਬੀਰਜ ਨਾਲ ਮਾਂ ਦੇ ਪੇਟ ਦੀ ਅੱਗ ਵਿਚ ਨਿੰਮੇ, ਤੇ ਕਾਹਦੇ ਵਾਸਤੇ ਪੈਦਾ ਕੀਤੇ ਗਏ ॥੧॥

ਪਦ ਅਰਥ ਬਿੰਬ = ਮੰਡਲ {बिम्ब = a jar}। ਅਗਨਿ ਬਿੰਬ = ਮਾਂ ਦੇ ਪੇਟ ਦੀ ਅੱਗ, ਜਠਰਾਗਨੀ। ਜਲ = ਪਿਤਾ ਦਾ ਬੀਰਜ। ਨਿਪਜੇ = ਨਿੰਮੇ, ਮਾਂ ਦੇ ਪੇਟ ਵਿਚ ਟਿਕਾਏ ਗਏ। ਕਾਹੇ ਕੰਮਿ = ਕਿਸ ਵਾਸਤੇ? ॥੧॥

SikhNet (Spanish)Del fuego del vientre materno y del agua del esperma paterno. Pero ¿cuál es el propósito por el que hemos nacido en este mundo? (1)

ਮੇਰੇ ਸਾਹਿਬਾ; ਕਉਣੁ ਜਾਣੈ ਗੁਣ ਤੇਰੇ ॥

mere saahibaa; kaun jaanai gun tere |

Sant Singh KhalsaO my Master, who can know Your Glorious Virtues?
Manmohan SinghO My Master, who can know Thine merits.
Manmohan Singh (Punjabi)ਹੇ ਮੇਰੇ ਮਾਲਕ! ਤੇਰੀਆਂ ਖੂਬੀਆਂ ਨੂੰ ਕੌਣ ਜਾਣ ਸਕਦਾ ਹੈ?
Fareedkot Teekaਹੇ ਮੇਰੇ ਸਾਹਿਬ! ਤੇਰੇ ਗੁਣੋਂ ਕੋ ਕੌਣ ਜਾਣੇ॥
Prof. Sahib Singhਹੇ ਮੇਰੇ ਮਾਲਕ ਪ੍ਰਭੂ! ਤੇਰੇ ਗੁਣ ਕੋਈ ਜਾਣ ਨਹੀਂ ਸਕਦਾ।

ਪਦ ਅਰਥ ਜਾਣੈ = ਡੂੰਘੀ ਸਾਂਝ ਪਾ ਸਕਦਾ ਹੈ।

SikhNet (Spanish)Oh mi Maestro, ¿quién hay y en dónde habita aquél que pueda entender Tus Misterios y Tus Méritos?

ਕਹੇ ਨ ਜਾਨੀ; ਅਉਗਣ ਮੇਰੇ ॥੧॥ ਰਹਾਉ ॥

kahe na jaanee; aaugan mere |1| rahaau |

Sant Singh KhalsaMy own demerits cannot be counted. ||1||Pause||
Manmohan SinghMy demerits cannot be recounted. Pause.
Manmohan Singh (Punjabi)ਮੇਰੀਆਂ ਬੁਰਿਆਈਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਠਹਿਰਾਉ।
Fareedkot Teekaਔਰ ਮੇਰੇ ਅਵਗੁਣ ਕਥਨ ਨਹੀਂ ਕੀਏ ਜਾਤੇ, ਭਾਵ ਏਹਿ ਕਿ ਜੈਸੇ ਤੇਰੇ ਗੁਣ ਬਿਅੰਤ ਹੈਂ ਐਸੇ ਮੇਰੇ ਅਵਗੁਣ ਅਨੰਤ ਹੈਂ॥੧॥ ਰਹਾਉ ॥
Prof. Sahib Singhਮੇਰੇ ਅੰਦਰ ਇਤਨੇ ਔਗੁਣ ਹਨ ਕਿ ਉਹ ਗਿਣੇ ਨਹੀਂ ਜਾ ਸਕਦੇ। (ਤੇ, ਜਿਸ ਜੀਵ ਦੇ ਅੰਦਰ ਅਣਗਿਣਤ ਔਗੁਣ ਹੋਣ, ਉਹ ਐਸਾ ਕੋਈ ਭੀ ਨਹੀਂ ਹੁੰਦਾ ਜੋ ਤੇਰੇ ਗੁਣਾਂ ਨਾਲ ਡੂੰਘੀ ਸਾਂਝ ਪਾ ਸਕੇ, ਜੋ ਤੇਰੀ ਸਿਫ਼ਤ-ਸਾਲਾਹ ਵਿਚ ਜੁੜ ਸਕੇ) ॥੧॥ ਰਹਾਉ ॥

ਪਦ ਅਰਥ ਕਹੇ ਨ ਜਾਨੀ = ਕਹੇ ਨ ਜਾਨਿ, ਗਿਣੇ ਨਹੀਂ ਜਾਂਦੇ ॥੧॥ ਰਹਾਉ ॥

SikhNet (Spanish)Y de mis faltas y errores, ¿quién podría llevar la cuenta? (1-Pausa)

ਕੇਤੇ ਰੁਖ ਬਿਰਖ. ਹਮ ਚੀਨੇ; ਕੇਤੇ ਪਸੂ ਉਪਾਏ ॥

kete rukh birakh. ham cheene; kete pasoo upaae |

Sant Singh KhalsaI took the form of so many plants and trees, and so many animals.
Manmohan SinghWe Saw (assumed) the forms of numerous trees and plants, and many a time we were born and beasts.
Manmohan Singh (Punjabi)ਅਸੀਂ ਅਣਗਿਣਤ ਦਰਖਤਾਂ ਦੇ ਪੌਦਿਆਂ ਦੇ ਰੂਪ ਨੂੰ ਵੇਖਿਆ (ਧਾਰਨ ਕੀਤੇ) ਅਤੇ ਅਨੇਕਾਂ ਵਾਰੀ ਡੰਗਰ ਹੋ ਕੇ ਪੈਦਾ ਹੋਏ।
Fareedkot Teekaਤਮਾਮ ਜੀਵੋਂ ਨੇ (ਰੁਖ) ਖੁਸਕ ਬ੍ਰਿਛ (ਬਿਰਖ) ਬਾਗੋਂ ਕੇ ਬ੍ਰਿਛ ਜੋ ਜਲ ਕਰ ਸੀਂਚੇ ਜਾਤੇ ਹੈਂ, ਸੋ (ਕੇਤੇ) ਅਨੇਕ ਹੀ (ਚੀਨੇ) ਦੇਖੇ ਹੈਂ ਅਰਥਾਤ ਜਨਮ ਪਾਏ ਹੈਂ, ਔਰ ਅਨੇਕ ਵਾਰੀ ਪਸੂ ਹੋ ਕਰ ਉਤਪਤ ਹੂਏ ਹੈਂ॥
Prof. Sahib Singh(ਅਣਗਿਣਤ ਔਗੁਣਾਂ ਦੇ ਕਾਰਨ) ਅਸਾਂ ਅਨੇਕਾਂ ਰੁੱਖਾਂ ਬਿਰਖਾਂ ਦੀਆਂ ਜੂਨਾਂ ਵੇਖੀਆਂ, ਅਨੇਕਾਂ ਵਾਰੀ ਪਸ਼ੂ-ਜੂਨਾਂ ਵਿਚ ਅਸੀਂ ਜੰਮੇ,

ਪਦ ਅਰਥ ਚੀਨੇ = ਵੇਖੇ।

SikhNet (Spanish)Asumí la forma de miles de árboles, y pasé también por la forma de la vida animal.

ਕੇਤੇ. ਨਾਗ ਕੁਲੀ ਮਹਿ ਆਏ; ਕੇਤੇ ਪੰਖ ਉਡਾਏ ॥੨॥

kete. naag kulee meh aae; kete pankh uddaae |2|

Sant Singh KhalsaMany times I entered the families of snakes and flying birds. ||2||
Manmohan SinghMany times we entered the family of serpents, and many times we were flown as birds.
Manmohan Singh (Punjabi)ਕਈ ਵਾਰੀ ਅਸਾਂ ਸਰਪਾਂ ਦੇ ਘਰਾਣੇ ਅੰਦਰ ਪ੍ਰਵੇਸ਼ ਕੀਤਾ ਅਤੇ ਕਈ ਵਾਰੀ ਅਸੀਂ ਜਨੌਰ ਬਣ ਕੇ ਉਡਾਏ ਗਏ।
Fareedkot Teekaਪੁਨਾ ਕਿਤਨੀ ਵਾਰ ਨਾਗ ਕੁਲੀ ਮੇਂ ਹੋ ਕਰ (ਆਏ) ਜਨਮੇ ਹੈਂ, ਔਰ ਕਿਤਨੇ ਹੀ ਵਾਰ ਪੰਖਾਂ ਵਾਲੇ ਪੰਖੀ ਬਨਾਇ ਕਰ ਉਡਾਏ ਹੈਂ॥੨॥
Prof. Sahib Singhਅਨੇਕਾਂ ਵਾਰੀ ਸੱਪਾਂ ਦੀਆਂ ਕੁਲਾਂ ਵਿਚ ਪੈਦਾ ਹੋਏ, ਤੇ ਅਨੇਕਾਂ ਵਾਰੀ ਪੰਛੀ ਬਣ ਬਣ ਕੇ ਉਡਦੇ ਰਹੇ ॥੨॥

ਪਦ ਅਰਥ ਨਾਗ = ਸੱਪ। ਪੰਖ = ਪੰਛੀ ॥੨॥

SikhNet (Spanish)También asumí el estado de gusano que se arrastra, y la de las aves. (2)

ਹਟ ਪਟਣ. ਬਿਜ ਮੰਦਰ ਭੰਨੈ; ਕਰਿ ਚੋਰੀ. ਘਰਿ ਆਵੈ ॥

hatt pattan. bij mandar bhanai; kar choree. ghar aavai |

Sant Singh KhalsaI broke into the shops of the city and well-guarded palaces; stealing from them, I snuck home again.
Manmohan SinghThe man breaks into shops strong palaces of cities, and stealing therefrom comes home.
Manmohan Singh (Punjabi)ਆਦਮੀ ਸ਼ਹਿਰਾਂ ਦੀਆਂ ਦੁਕਾਨਾਂ ਤੇ ਮਜਬੂਤ ਮਹਿਲਾਂ ਨੂੰ ਪਾੜ ਲਾਉਂਦਾ ਹੈ ਅਤੇ ਉਥੇ ਚੋਰੀ ਕਰ ਘਰ ਨੂੰ ਆ ਜਾਂਦਾ ਹੈ।
Fareedkot Teeka(ਪਟਣ) ਸਹਰੋਂ ਮੇਂ ਜੋ (ਹਟ) ਦੁਕਾਨਾਂ ਹੈਂ (ਬਿਜ) ਪਕੇ ਮੰਦਰ ਹੈਂ, ਸੋ ਭੰਨਤੇ ਹੈਂ, ਉਨ ਅਸਥਾਨੋਂ ਸੇ ਚੋਰੀ ਕਰ ਕੇ ਅਪਨੇ ਘਰ ਆਵਤੇ ਹੈਂ॥
Prof. Sahib Singh(ਜਨਮ ਜਨਮਾਂਤਰਾਂ ਵਿਚ ਕੀਤੇ ਕੁਕਰਮਾਂ ਦੇ ਅਸਰ ਹੇਠ ਹੀ) ਮਨੁੱਖ ਸ਼ਹਰਾਂ ਦੀਆਂ ਹੱਟੀਆਂ ਭੰਨਦਾ ਹੈ, ਪੱਕੇ ਘਰ ਭੰਨਦਾ ਹੈ (ਸੰਨ੍ਹ ਲਾਂਦਾ ਹੈ), ਚੋਰੀ ਕਰ ਕੇ (ਮਾਲ ਲੈ ਕੇ) ਆਪਣੇ ਘਰ ਆਉਂਦਾ ਹੈ,

ਪਦ ਅਰਥ ਪਟਣ = ਸ਼ਹਰ। ਬਿਜ = ਪੱਕੇ। ਮੰਦਰ = ਘਰ।

SikhNet (Spanish)Me metí a robar a tiendas, ciudades y fortalezas y regresaba a mi guarida,

ਅਗਹੁ ਦੇਖੈ. ਪਿਛਹੁ ਦੇਖੈ; ਤੁਝ ਤੇ. ਕਹਾ ਛਪਾਵੈ ॥੩॥

agahu dekhai. pichhahu dekhai; tujh te. kahaa chhapaavai |3|

Sant Singh KhalsaI looked in front of me, and I looked behind me, but where could I hide from You? ||3||
Manmohan SinghHe looks in front of him, he looks behind him, but where can he hide himself from Thee.
Manmohan Singh (Punjabi)ਉਹ ਆਪਣੇ ਮੂਹਰੇ ਵੇਖਦਾ ਹੈ ਉਹ ਆਪਣੇ ਪਿਛਲੇ ਪਾਸੇ ਵੇਖਦਾ ਹੈ, ਪਰ ਤੇਰੇ ਕੋਲੋਂ ਉਹ ਆਪਣੇ ਆਪ ਨੂੰ ਕਿੱਥੇ ਲੁਕਾ ਸਕਦਾ ਹੈ?
Fareedkot Teekaਆਗੇ ਭੀ ਦੇਖਤਾ ਹੈ ਪੀਛੇ ਭੀ ਦੇਖਤਾ ਹੈ ਕਿ ਕੋਈ ਦੇਖਤਾ ਨ ਹੋਵੇ ਪਰੰਤੂ ਜੋ ਸਰਬ ਅਸਥਾਨ ਮੇਂ ਪੂਰਨ ਹੈ ਤੇਰੇ ਸੇ ਕਹਾਂ ਛਪਾਵੇ॥੩॥
Prof. Sahib Singh(ਚੋਰੀ ਦਾ ਮਾਲ ਲਿਆਉਂਦਾ) ਅੱਗੇ ਪਿੱਛੇ ਤੱਕਦਾ ਹੈ (ਕਿ ਕੋਈ ਆਦਮੀ ਵੇਖ ਨ ਲਏ, ਪਰ ਮੂਰਖ ਇਹ ਨਹੀਂ ਸਮਝਦਾ ਕਿ ਹੇ ਪ੍ਰਭੂ!) ਤੇਰੇ ਪਾਸੋਂ ਕਿਤੇ ਲੁਕਾ ਨਹੀਂ ਕਰ ਸਕਦਾ ॥੩॥
SikhNet (Spanish)pero aunque me pude esconder de la mira del hombre, ¡cómo pude imaginarme que podía esconderme de Ti! (3)

ਤਟ ਤੀਰਥ. ਹਮ ਨਵ ਖੰਡ ਦੇਖੇ; ਹਟ ਪਟਣ ਬਾਜਾਰਾ ॥

tatt teerath. ham nav khandd dekhe; hatt pattan baajaaraa |

Sant Singh KhalsaI saw the banks of sacred rivers, the nine continents, the shops and bazaars of the cities.
Manmohan SinghI have seen banks of sacred streams, the nine regions shops, cities, and market places.
Manmohan Singh (Punjabi)ਮੈਂ ਪਵਿਤ੍ਰ ਨਦੀਆਂ ਦੇ ਕਿਨਾਰੇ, ਨੌ ਖਿੱਤੇ ਹੱਟੀਆਂ ਸ਼ਹਿਰ ਅਤੇ ਵਾਪਾਰ ਦੇ ਕੇਂਦ੍ਰ ਵੇਖੇ ਹਨ।
Fareedkot Teekaਪੁਨਾ ਨੌ ਖੰਡਾਂ ਤੀਰਥੋਂ ਕੇ ਕਨਾਰੇ (ਹਮ) ਭੀ ਦੇਖੇ ਔਰ ਸਹਰੋਂ ਕੇ ਬਜਾਰੋਂ ਕੀਆਂ ਦੁਕਾਨਾਂ ਮੇਂ ਬੈਠ ਕਰ ਬਾਣੀਏ ਕੇ ਪੁਤ੍ਰ ਹੋ ਕੇ ਭੀ ਕਬੀ ਦੇਖਾ ਹੈ॥
Prof. Sahib Singh(ਇਹਨਾਂ ਕੀਤੇ ਕੁਕਰਮਾਂ ਨੂੰ ਧੋਣ ਲਈ ਅਸੀਂ ਜੀਵ) ਸਾਰੀ ਧਰਤੀ ਦੇ ਸਾਰੇ ਤੀਰਥਾਂ ਦੇ ਦਰਸਨ ਕਰਦੇ ਫਿਰਦੇ ਹਾਂ, ਸਾਰੇ ਸ਼ਹਰਾਂ ਬਜ਼ਾਰਾਂ ਦੀ ਹੱਟੀ ਹੱਟੀ ਵੇਖਦੇ ਹਾਂ (ਭਾਵ, ਭੀਖ ਮੰਗਦੇ ਫਿਰਦੇ ਹਾਂ, ਪਰ ਇਹ ਕੁਕਰਮ ਫਿਰ ਭੀ ਖ਼ਲਾਸੀ ਨਹੀਂ ਕਰਦੇ)।

ਪਦ ਅਰਥ ਨਵ ਖੰਡ = ਨੌ ਖੰਡਾਂ ਵਾਲੀ ਸਾਰੀ ਧਰਤੀ।

SikhNet (Spanish)Uno podrá visitar el mundo entero, los lugares santos, las laderas de los ríos, las ciudades y almacenes de todo tipo.

ਲੈ ਕੈ ਤਕੜੀ. ਤੋਲਣਿ ਲਾਗਾ; ਘਟ ਹੀ ਮਹਿ ਵਣਜਾਰਾ ॥੪॥

lai kai takarree. tolan laagaa; ghatt hee meh vanajaaraa |4|

Sant Singh KhalsaTaking the scale, the merchant begins to weigh his actions within his own heart. ||4||
Manmohan SinghTaking the scale, the trader began to weigh his actions within his heart.
Manmohan Singh (Punjabi)ਤਰਾਜੂ ਲੈ ਕੇ, ਸੁਦਾਗਰ ਨੇ ਆਪਣੇ ਦਿਲ ਅੰਦਰ ਆਪਣੇ ਅਮਲ ਜੋਖਣੇ ਸ਼ੁਰੂ ਕਰ ਦਿਤੇ।
Fareedkot Teekaਤਕੜੀ ਲੈ ਕਰ ਤੋਲਣੇ ਹੀ ਲਗ ਰਹਾ ਜੀਵ ਹੀ ਮੇਂ ਵਣਜਾਰਾ ਹੋ ਰਹਾ ॥੪॥
Prof. Sahib Singh(ਜਦੋਂ ਕੋਈ ਭਾਗਾਂ ਵਾਲਾ ਜੀਵ-) ਵਣਜਾਰਾ (ਤੇਰੀ ਮਿਹਰ ਦਾ ਸਦਕਾ) ਚੰਗੀ ਤਰ੍ਹਾਂ ਪਰਖ-ਵਿਚਾਰ ਕਰਦਾ ਹੈ (ਤਾਂ ਉਸ ਨੂੰ ਸਮਝ ਪੈਂਦੀ ਹੈ ਕਿ ਤੂੰ ਤਾਂ) ਸਾਡੇ ਹਿਰਦੇ ਵਿਚ ਹੀ ਵੱਸਦਾ ਹੈਂ ॥੪॥

ਪਦ ਅਰਥ ਘਟ ਹੀ ਮਹਿ = ਆਪਣੇ ਅੰਦਰ ਹੀ ॥੪॥

SikhNet (Spanish)Al final el marchante tiene que pesar su saldo, lo que sobra de verdad de su existencia dentro de su propio corazón. (4)

ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ; ਤੇਤੇ ਅਉਗਣ ਹਮਾਰੇ ॥

jetaa samund saagar neer bhariaa; tete aaugan hamaare |

Sant Singh KhalsaAs the seas and the oceans are overflowing with water, so vast are my own sins.
Manmohan SinghMy sins are as immeasurable as is the water with which the seas and oceans are filled.
Manmohan Singh (Punjabi)ਮੇਰੇ ਪਾਪ ਐਨੇ ਅਮਾਪ ਹਨ, ਜਿਨਾ ਕੁ ਪਾਣੀ ਹੈ ਜਿਸ ਨਾਲ ਸਿੰਧ ਅਤੇ ਸਮੁੰਦਰ ਪਰੀ-ਪੂਰਨ ਹੋਏ ਹੋਏ ਹਨ।
Fareedkot Teekaਸਮੁੰਦ੍ਰ ਜੋ ਲਖ ਜੋਜਨ ਬਿਸਥਾਰ ਵਾਲਾ ਹੈ ਔਰ (ਸਾਗਰ) ਜੋ ਸਾਗਰ ਕੇ ਪੁਤੋਂ ਨੇ ਖੋਦਿਆ ਹੈ ਸੌ ਜੋਜਨ ਬਿਸਥਾਰ ਵਾਲਾ ਹੈ, ਇਨ ਮੇਂ ਜਿਤਨਾ ਜਲ ਭਰਾ ਹੂਆ ਹੈ ਉਤਨੇ ਅਵਗੁਨ ਹਮਾਰੇ ਮੇਂ ਹੈਂ॥
Prof. Sahib Singh(ਹੇ ਮੇਰੇ ਸਾਹਿਬ!) ਜਿਵੇਂ (ਅਮਿਣਵੇਂ) ਪਾਣੀ ਨਾਲ ਸਮੁੰਦਰ ਭਰਿਆ ਹੋਇਆ ਹੈ, ਤਿਵੇਂ ਹੀ ਸਾਡੇ ਜੀਵਾਂ ਦੇ ਅਣਗਿਣਤ ਹੀ ਔਗੁਣ ਹਨ।

ਪਦ ਅਰਥ ਸਾਗਰੁ = ਸਮੁੰਦਰ। ਨੀਰਿ = ਨੀਰ ਨਾਲ, ਪਾਣੀ ਨਾਲ। ਤੇਤੇ = ਉਤਨੇ, ਬੇਅੰਤ।

SikhNet (Spanish)Así como el mar está hasta reventar de agua, así está mi mente de errores incontables.

ਦਇਆ ਕਰਹੁ. ਕਿਛੁ ਮਿਹਰ ਉਪਾਵਹੁ; ਡੁਬਦੇ ਪਥਰ ਤਾਰੇ ॥੫॥

deaa karahu. kichh mihar upaavahu; ddubade pathar taare |5|

Sant Singh KhalsaPlease, shower me with Your Mercy, and take pity upon me. I am a sinking stone - please carry me across! ||5||
Manmohan SinghShoe mercy, and extend a little pity and float me sinking stone.
Manmohan Singh (Punjabi)ਤਰਸ ਕਰ ਅਤੇ ਕੁਝ ਕੁ ਆਪਣੀ ਰਹਿਮਤ ਧਾਰ ਅਤੇ ਮੈਂ ਗਰਕ ਹੁੰਦੇ ਜਾਂਦੇ, ਪਾਹਨ ਨੂੰ ਪਾਰ ਕਰ ਦੇ।
Fareedkot Teekaਹੇ ਦਯਾ ਕੇ ਕਰਨੇ ਵਾਲੇ ਵਾਹਿਗੁਰੂ! ਕੁਛ (ਮਿਹਰ) ਕ੍ਰਿਪਾ ਉਪਜਾਵੋ ਤੁਮ ਪਾਥਰੋਂ ਵਤ ਜੀਵ ਡੂਬਤੇ ਹੂਏ ਤਾਰੇ ਹੈਂ, ਵਾ ਪ੍ਰਤਖ ਹੀ ਸੇਤ ਬੰਧਨੇ ਕੇ ਸਮੇਂ ਅਪਨੇ ਨਾਮ ਕਰ ਪਾਥਰ ਤਾਰੇ ਹੈਂ॥੫॥
Prof. Sahib Singh(ਅਸੀਂ ਇਹਨਾਂ ਨੂੰ ਧੋ ਸਕਣ ਤੋਂ ਅਸਮਰਥ ਹਾਂ), ਤੂੰ ਆਪ ਹੀ ਦਇਆ ਕਰ ਮਿਹਰ ਕਰ। ਤੂੰ ਤਾਂ ਡੁੱਬਦੇ ਪੱਥਰਾਂ ਨੂੰ ਭੀ ਤਾਰ ਸਕਦਾ ਹੈਂ ॥੫॥
SikhNet (Spanish)Ten Compasión de mí, oh Señor y deja que esta pesada piedra también nade a través. (5)

ਜੀਅੜਾ. ਅਗਨਿ ਬਰਾਬਰਿ ਤਪੈ; ਭੀਤਰਿ ਵਗੈ ਕਾਤੀ ॥

jeearraa. agan baraabar tapai; bheetar vagai kaatee |

Sant Singh KhalsaMy soul is burning like fire, and the knife is cutting deep.
Manmohan SinghMan's soul is burning like fire and the scissors is cutting his inner-self.
Manmohan Singh (Punjabi)ਆਦਮੀ ਦੀ ਆਤਮਾ ਅੱਗ ਦੇ ਵਾਙੂ ਮੱਚਦੀ ਹੈ, ਅਤੇ ਉਸ ਦੇ ਅੰਦਰਵਾਰ ਕੈਂਚੀ ਚਲਦੀ ਹੈ।
Fareedkot Teekaਇਨ ਜੀਵੋਂ ਕਾ ਰਿਦਾ ਕਾਮ ਕ੍ਰੋਧਾਦਿਕੋਂ ਸੇ ਅਗਨੀ ਕੇ ਸਦਰਸ ਤਪਤਾ ਹੈ, ਔਰ ਭੀਤਰ ਤ੍ਰਿਸਨਾ ਕੀ ਕਤਰਨੀ ਵਗ ਰਹੀ ਹੈ॥
Prof. Sahib Singh(ਹੇ ਮੇਰੇ ਸਾਹਿਬ!) ਮੇਰੀ ਜਿੰਦ ਅੱਗ ਵਾਂਗ ਤਪ ਰਹੀ ਹੈ, ਮੇਰੇ ਅੰਦਰ ਤ੍ਰਿਸ਼ਨਾ ਦੀ ਛੁਰੀ ਚੱਲ ਰਹੀ ਹੈ।

ਪਦ ਅਰਥ ਵਗੈ = ਚੱਲ ਰਹੀ ਹੈ। ਕਾਤੀ = ਛੁਰੀ, ਤ੍ਰਿਸ਼ਨਾ ਦੀ ਛੁਰੀ।

SikhNet (Spanish)Mi vida está siempre en el fuego y en mi corazón está la daga.

ਪ੍ਰਣਵਤਿ ਨਾਨਕੁ. ਹੁਕਮੁ ਪਛਾਣੈ; ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥

pranavat naanak. hukam pachhaanai; sukh hovai din raatee |6|5|17|

Sant Singh KhalsaPrays Nanak, recognizing the Lord's Command, I am at peace, day and night. ||6||5||17||
Manmohan SinghPrays Nanak, if he recognises Lord's order, then, day and night, he would have peace.
Manmohan Singh (Punjabi)ਬੇਨਤੀ ਕਰਦਾ ਹੈ ਨਾਨਕ, ਜੇਕਰ ਉਹ ਸਾਹਿਬ ਦੇ ਫੁਰਮਾਨ ਨੂੰ ਸਿੰਞਾਣ ਲਵੇ, ਤਦ ਉਸ ਨੂੰ ਦਿਨ ਰਾਤ ਆਰਾਮ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੀ ਦਯਾ ਕਰੋ ਜੋ ਜਿਸ ਤੇ ਹਮ ਕੋ ਦਿਨ ਰਾਤ ਸੁਖ ਹੋਵੇ ਕਿ ਯਹਿ ਜੀਵ ਤੇਰੇ ਹੁਕਮ ਕੇ ਪਛਾਣੈ ਅਰਥਾਤ ਨਾਮ ਜਪੈ॥੫॥੧੭॥
Prof. Sahib Singhਨਾਨਕ ਬੇਨਤੀ ਕਰਦਾ ਹੈ-ਜੋ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਉਸ ਦੇ ਅੰਦਰ ਦਿਨ ਰਾਤ (ਹਰ ਵੇਲੇ ਹੀ) ਆਤਮਕ ਆਨੰਦ ਬਣਿਆ ਰਹਿੰਦਾ ਹੈ ॥੬॥੫॥੧੭॥
SikhNet (Spanish)Sin embargo, reza Nanak, si acepto Tu Voluntad, entonces logro la Paz Eterna. (6-5-17)

Open this shabad →

Shabad Guru Nanak Dev Ji Raag Gauree continues on Ang 157

ਗਉੜੀ ਬੈਰਾਗਣਿ ਮਹਲਾ ੧ ॥

gaurree bairaagan mahalaa 1 |

Sant Singh KhalsaGauree Bairaagan, First Mehl:
Manmohan SinghGauri Bairagan, 1st Guru.
Manmohan Singh (Punjabi)ਗਊੜੀ ਬੇਰਾਗਣਿ ਪਾਤਸ਼ਾਹੀ ਪਹਿਲੀ।
SikhNet (Spanish)Gauri Bairagan, Mejl Guru Nanak, Primer Canal Divino.

ਰੈਣਿ ਗਵਾਈ ਸੋਇ ਕੈ; ਦਿਵਸੁ ਗਵਾਇਆ ਖਾਇ ॥

rain gavaaee soe kai; divas gavaaeaa khaae |

Sant Singh KhalsaThe nights are wasted sleeping, and the days are wasted eating.
Manmohan SinghMan loses his nights in sleeping and loses his days in eating.
Manmohan Singh (Punjabi)ਇਨਸਾਨ ਆਪਣੀਆਂ ਰਾਤਾਂ ਸੋ ਕੇ ਗੁਆ ਲੈਂਦਾ ਹੈ ਅਤੇ ਦਿਨ ਖਾ ਕੇ ਗੁਆ ਲੈਂਦਾ ਹੈ।
Fareedkot Teekaਰਾਤ੍ਰੀ ਤੋ ਤੈਂ ਸੋਇਕੇ ਗਵਾਇ ਦਈ ਔਰ ਦਿਨ ਪੇਟ ਕੇ ਭਰਨੇ ਮੇਂ ਬ੍ਯਤੀਤ ਕਰ ਦੀਆ॥
Prof. Sahib Singh(ਹੇ ਮੂਰਖ!) ਤੂੰ ਰਾਤ ਸੌਂ ਕੇ ਗੁਜ਼ਾਰਦਾ ਜਾ ਰਿਹਾ ਹੈਂ ਤੇ ਦਿਨ ਖਾ ਖਾ ਕੇ ਵਿਅਰਥ ਬਿਤਾਂਦਾ ਜਾਂਦਾ ਹੈਂ।

ਪਦ ਅਰਥ ਰੈਣਿ = ਰਾਤ। ਦਿਵਸੁ = ਦਿਨ। ਖਾਇ = ਖਾ ਕੇ।

SikhNet (Spanish)Durmiendo, desperdicio la noche, comiendo, desperdicio el día.

ਹੀਰੇ ਜੈਸਾ ਜਨਮੁ ਹੈ; ਕਉਡੀ ਬਦਲੇ ਜਾਇ ॥੧॥

heere jaisaa janam hai; kauddee badale jaae |1|

Sant Singh KhalsaHuman life is such a precious jewel, but it is being lost in exchange for a mere shell. ||1||
Manmohan SinghHuman life is like a jewel. It goes in exchange for a shell.
Manmohan Singh (Punjabi)ਮਨੁਖੀ ਜੀਵਨ ਜਵੇਹਰ ਵਰਗਾ ਹੈ, ਇਹ ਕੌਡੀ ਦੇ ਵਟਾਦਰੇ ਵਿੱਚ ਚਲਿਆਂ ਜਾਂਦਾ ਹੈ।
Fareedkot Teekaਹੀਰੇ ਤੁਲ ਅਮੋਲਕ ਮਨੁਖ ਜਨਮ ਤੇਰੇ ਕੋ ਪ੍ਰਾਪਤ ਭਯਾ ਹੈ, ਸੋ ਕੌਡੀ ਜੋ ਮਾਯਾ ਹੈ ਤਿਸ ਕੇ (ਬਦਲੇ) ਬ੍ਰਿਥਾ ਚਲਾ ਜਾਤਾ ਹੈ॥੧॥
Prof. Sahib Singhਤੇਰਾ ਇਹ ਮਨੁੱਖਾ ਜਨਮ ਹੀਰੇ ਵਰਗਾ ਕੀਮਤੀ ਹੈ, ਪਰ (ਸਿਮਰਨ-ਹੀਨ ਹੋਣ ਕਰਕੇ) ਕੌਡੀ ਦੇ ਭਾ ਜਾ ਰਿਹਾ ਹੈ ॥੧॥

ਪਦ ਅਰਥ ਬਦਲੇ = ਵੱਟੇ, ਭਾ ॥੧॥

SikhNet (Spanish)Y mira, la joya de la vida está siendo vendida por una bagatela.(1)

ਨਾਮੁ ਨ ਜਾਨਿਆ; ਰਾਮ ਕਾ ॥

naam na jaaniaa; raam kaa |

Sant Singh KhalsaYou do not know the Name of the Lord.
Manmohan SinghHe known not the Name of the Pervading God.
Manmohan Singh (Punjabi)ਉਹ ਵਿਆਪਕ ਵਾਹਿਗੁਰੂ ਦਾ ਨਾਮ ਨਹੀਂ ਜਾਣਦਾ।
Fareedkot Teekaਤੈਂ ਰਾਮ ਕਾ ਨਾਮ ਜਾਨਿਆ ਨਹੀਂ॥
Prof. Sahib Singhਹੇ ਮੂਰਖ! ਤੂੰ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਨਹੀਂ ਪਾਈ।

ਪਦ ਅਰਥ ਨਾਮੁ ਨ ਜਾਨਿਆ = ਨਾਮ ਦੀ ਕਦਰ ਨ ਪਾਈ, ਨਾਮ ਨਾਲ ਡੂੰਘੀ ਸਾਂਝ ਨ ਪਾਈ।

SikhNet (Spanish)Aquél que no conoce el Nombre del Señor,

ਮੂੜੇ; ਫਿਰਿ ਪਾਛੈ ਪਛੁਤਾਹਿ ਰੇ ॥੧॥ ਰਹਾਉ ॥

moorre; fir paachhai pachhutaeh re |1| rahaau |

Sant Singh KhalsaYou fool - you shall regret and repent in the end! ||1||Pause||
Manmohan SinghO fool, thou shalt, again repent afterwards. Pause
Manmohan Singh (Punjabi)ਹੇ ਮੂਰਖ! ਤੂੰ ਮੁੜ ਕੇ ਮਗਰੋ ਪਸਚਾਤਾਪ ਕਰੇਗਾ। ਠਹਿਰਾਉ।
Fareedkot Teekaਹੇ ਮੂਰਖ! ਫਿਰ ਪਿਛੇ ਪਸਚਾਤਾਪ ਕਰੇਂਗਾ॥੧॥ ਰਹਾਉ ॥
Prof. Sahib Singh(ਇਹ ਮਨੁੱਖਾ ਜੀਵਨ ਹੀ ਸਿਮਰਨ ਦਾ ਸਮਾ ਹੈ, ਜਦੋਂ ਇਹ ਉਮਰ ਸਿਮਰਨ ਤੋਂ ਬਿਨਾ ਹੀ ਲੰਘ ਗਈ, ਤਾਂ) ਹੇ ਮੂਰਖ! ਮੁੜ ਸਮਾ ਬੀਤ ਜਾਣ ਤੇ ਅਫ਼ਸੋਸ ਕਰੇਂਗਾ ॥੧॥ ਰਹਾਉ ॥

ਪਦ ਅਰਥ ਰੇ ਮੂੜੇ = ਹੇ ਮੂਰਖ! ॥੧॥ ਰਹਾਉ ॥

SikhNet (Spanish)ese ignorante al final se arrepiente.

ਅਨਤਾ ਧਨੁ. ਧਰਣੀ ਧਰੇ; ਅਨਤ ਨ ਚਾਹਿਆ ਜਾਇ ॥

anataa dhan. dharanee dhare; anat na chaahiaa jaae |

Sant Singh KhalsaYou bury your temporary wealth in the ground, but how can you love that which is temporary?
Manmohan SinghHe puts (buries) the perishable wealth in the earth but desires not the Endless Lord.
Manmohan Singh (Punjabi)ਉਹ ਅਨਿੱਤ ਦੋਲਤ ਨੂੰ ਧਰਤੀ ਵਿੱਚ ਰਖ (ਦੱਬ) ਦਿੰਦਾ ਹੈ, ਪਰ ਅਨੰਤ ਸੁਆਮੀ ਨੂੰ ਨਹੀਂ ਚਾਹੁਦਾ।
Fareedkot Teekaਪਾਤਸ਼ਾਹੋਂ ਕਾ ਔਰ ਸ਼ਾਹੂਕਾਰੋਂ ਕਾ ਅਨੰਤ ਧਨ ਧਰਤੀ ਮੇਂ ਧਰਾ ਹੂਆ ਹੈ, ਪੁਨਾ ਅਨੰਤ ਧਨ ਕੀ ਇਛਾ ਕਰ ਕੇ ਦੇਸਾਂਤਰੋਂ ਮੇਂ ਜਾਤੇ ਹੈਂ॥
Prof. Sahib Singhਜੋ ਮਨੁੱਖ (ਨਿਰਾ) ਬੇਅੰਤ ਧਨ ਹੀ ਇਕੱਠਾ ਕਰਦਾ ਰਹਿੰਦਾ ਹੈ, ਉਸ ਦੇ ਅੰਦਰ ਬੇਅੰਤ ਪ੍ਰਭੂ ਨੂੰ ਸਿਮਰਨ ਦੀ ਤਾਂਘ ਪੈਦਾ ਨਹੀਂ ਹੋ ਸਕਦੀ।

ਪਦ ਅਰਥ ਅਨਤਾ ਧਨੁ = ਬੇਅੰਤ ਧਨ। ਧਰਣੀ ਧਰੇ = ਧਰਤੀ ਵਿਚ ਰੱਖਦਾ ਹੈ, ਇਕੱਠਾ ਕਰਦਾ ਹੈ। ਅਨਤ = ਅਨੰਤ ਪ੍ਰਭੂ। ਅਨਤ ਨ ਚਾਹਿਆ ਜਾਇ = ਅਨੰਤ ਪ੍ਰਭੂ ਦੇ ਸਿਮਰਨ ਦੀ ਤਾਂਘ ਨਹੀਂ ਉਪਜਦੀ।

SikhNet (Spanish)Uno entierra sus riquezas perecederas en la tierra, ¿pero cómo puede uno amar lo perecedero?

ਅਨਤ ਕਉ ਚਾਹਨ. ਜੋ ਗਏ; ਸੇ ਆਏ ਅਨਤ ਗਵਾਇ ॥੨॥

anat kau chaahan. jo ge; se aae anat gavaae |2|

Sant Singh KhalsaThose who have departed, after craving for temporary wealth, have returned home without this temporary wealth. ||2||
Manmohan SinghThey, who have departed, craving for the perishable riches, have returned losing the Boundless One.
Manmohan Singh (Punjabi)ਜਿਹੜੇ ਨਾਸਵੰਤ ਪਦਾਰਥਾਂ ਲਈ ਤਾਂਘ ਕਰਦੇ ਹੋਏ ਟੁਰੇ ਹਨ, ਉਹ ਹੱਦਬੰਨਾ ਰਹਿਤ ਪੁਰਖ ਨੂੰ ਗੁਆ ਕੇ ਵਾਪਸ ਆਏ ਹਨ।
Fareedkot Teeka(ਅਨਤ) ਬਹੁਤ ਧਨ ਕੋ ਵਾ ਹੋਰ ਧਨ ਕੋ ਚਾਹਨ ਕੋ ਗਏ ਹੈਂ, ਸੋ (ਅਨਤ) ਅਨੰਤ ਪਰਮੇਸ੍ਵਰ ਕੋ ਗਵਾਇ ਆਇ, ਭਾਵ ਪਰਮੇਸ੍ਵਰ ਪ੍ਰਾਪਤਿ ਨਹੀਂ ਹੂਆ ਹੈ॥
Prof. Sahib Singhਜੋ ਜੋ ਭੀ ਬੇਅੰਤ ਦੌਲਤ ਦੀ ਲਾਲਸਾ ਵਿਚ ਦੌੜੇ ਫਿਰਦੇ ਹਨ, ਉਹ ਬੇਅੰਤ ਪ੍ਰਭੂ ਦੇ ਨਾਮ-ਧਨ ਨੂੰ ਗਵਾ ਲੈਂਦੇ ਹਨ ॥੨॥

ਪਦ ਅਰਥ ਅਨਤ ਕਉ = ਬੇਅੰਤ ਧਨ ਨੂੰ। ਅਨਤ ਗਵਾਇ = ਪਰਮਾਤਮਾ ਦੀ ਯਾਦ ਗਵਾ ਕੇ ॥੨॥

SikhNet (Spanish)Pues aquél que lo hace, lo pierde todo al final.(2)

ਆਪਣ ਲੀਆ ਜੇ ਮਿਲੈ; ਤਾ ਸਭੁ ਕੋ ਭਾਗਠੁ ਹੋਇ ॥

aapan leea je milai; taa sabh ko bhaagatth hoe |

Sant Singh KhalsaIf people could gather it in by their own efforts, then everyone would be so lucky.
Manmohan SinghIf one could take by his own taking (effort), then, everyone would become fortunate.
Manmohan Singh (Punjabi)ਜੇਕਰ ਆਦਮੀ ਆਪਣੇ ਨਿੱਜ ਦੇ ਲੈਣ (ਯਤਨ) ਦੁਆਰਾ ਲੈ ਸਕਦਾ ਹੋਵੇ, ਤਾਂ ਹਰ ਕੋਈ ਭਾਗਾਂ ਵਾਲਾ ਬਣ ਜਾਵੇ।
Fareedkot Teekaਜੇ ਕਰ ਆਪਣਾ ਲੀਆ ਹੂਆ ਧਨ ਮਿਲੇ ਤੋ ਸਭ ਕੋਈ (ਭਾਗੁਨ) ਸਾਹੂਕਾਰ ਹੋ ਜਾਵੇ॥
Prof. Sahib Singh(ਪਰ) ਜੇ ਨਿਰੀ ਇੱਛਾ ਕੀਤਿਆਂ ਹੀ ਨਾਮ-ਧਨ ਮਿਲ ਸਕਦਾ ਹੋਵੇ, ਤਾਂ ਹਰੇਕ ਜੀਵ ਨਾਮ-ਧਨ ਦੇ ਖ਼ਜ਼ਾਨਿਆਂ ਦਾ ਮਾਲਕ ਬਣ ਜਾਏ।

ਪਦ ਅਰਥ ਆਪਣ ਲੀਆ = ਨਿਰੀ ਲੋਚਨਾ ਨਾਲ, ਨਿਰੀ ਇੱਛਾ ਕੀਤਿਆਂ। ਜੇ ਮਿਲੈ = ਜੇ (ਨਾਮ ਧਨ) ਮਿਲ ਸਕੇ। ਸਭੁ ਕੋ = ਹਰੇਕ ਜੀਵ। ਭਾਗਠੁ = ਧਨਾਢ, ਨਾਮ ਖ਼ਜ਼ਾਨੇ ਦਾ ਮਾਲਕ।

SikhNet (Spanish)Si la gente pudiera conseguirlo mediante esfuerzo propio, fuéramos todos tan afortunados.

Open this shabad (11 lines, Angs 156-157) →

Ang 156 of 1430