ਧਨਾਸਰੀ ਮਹਲਾ ੧ ॥
dhanaasaree mahalaa 1 |
Sant Singh KhalsaDhanaasaree, First Mehl:
Manmohan SinghDhanasri 1st Guru.
Manmohan Singh (Punjabi)ਧਨਾਸਰੀ ਪਹਿਲੀ ਪਾਤਿਸ਼ਾਹੀ।
SikhNet (Spanish)Dhanasri, Mejl Guru Amar Das, Tercer Canal Divino.
ਚੋਰੁ ਸਲਾਹੇ, ਚੀਤੁ ਨ ਭੀਜੈ ॥
chor salaahe, cheet na bheejai |
Sant Singh KhalsaIf a thief praises someone, his mind is not pleased.
Manmohan SinghIf a thief praises a man, his mind is not pleased.
Manmohan Singh (Punjabi)ਜੇਕਰ ਚੋਰ ਕਿਸੇ ਦੀ ਸਿਫ਼ਤ ਕਰੇ, ਉਸ ਦਾ ਮਨ ਖੁਸ਼ ਨਹੀਂ ਹੁੰਦਾ।
Fareedkot Teekaਹੇ ਭਾਈ! ਜੈਸੇ ਰਾਜਾ ਕੌ ਚੋਰ (ਸਲਾਹੇ) ਉਸਤਤੀ ਕਰੇ, ਤਿਸ ਕਰ ਰਾਜਾ ਕਾ ਚਿਤ ਚੋਰ ਪਰ ਭਿਜਤਾ ਨਹੀਂ, ਭਾਵ ਸੇ ਪ੍ਰਸੰਨ ਨਹੀਂ ਹੋਤਾ ਹੈ॥
Prof. Sahib Singhਜੇ ਕੋਈ ਚੋਰ (ਉਸ ਹਾਕਮ ਦੀ ਜਿਸ ਦੇ ਸਾਹਮਣੇ ਉਸ ਦਾ ਮੁਕੱਦਮਾ ਪੇਸ਼ ਹੈ) ਖ਼ੁਸ਼ਾਮਦ ਕਰੇ ਤਾਂ ਉਸ ਨੂੰ (ਇਹ) ਯਕੀਨ ਨਹੀਂ ਬਣ ਸਕਦਾ (ਕਿ ਇਹ ਸੱਚਾ ਹੈ),ਪਦ ਅਰਥ ਸਲਾਹੇ = ਸਿਫ਼ਤ ਕਰੇ, ਖ਼ੁਸ਼ਾਮਦ ਕਰੇ। ਭੀਜੈ = ਭਿੱਜਦਾ, ਪਤੀਜਦਾ।
SikhNet (Spanish)Si el ladrón alaba a alguien, esto no impresiona a nadie,
ਜੇ ਬਦੀ ਕਰੇ. ਤਾ ਤਸੂ, ਨ ਛੀਜੈ ॥
je badee kare. taa tasoo, na chheejai |
Sant Singh KhalsaIf a thief curses him, no damage is done.
Manmohan SinghIf the thief reviles him then not even an iota of his honour is detracted.
Manmohan Singh (Punjabi)ਜੇਕਰ ਉਹ ਉਸ ਦੀ ਬਦਖੋਈ ਕਰੇ, ਤਾਂ ਉਸ ਦੀ ਇੱਜ਼ਤ ਭੋਰਾ ਭਰ ਭੀ ਨਹੀਂ ਘੱਟਦੀ।
Fareedkot Teekaਜੋ ਵਹੁ ਰਾਜਾ ਕੀ ਬਦੀ ਕਰੇ ਤੌ ਤਿਸ ਕਾ ਤਸੂ ਮਾਤ੍ਰ ਕੋਈ ਪਦਾਰਥ ਵਾ ਜਸ ਛਿਜਤਾ ਨਹੀਂ ਹੈ, ਭਾਵ ਸੇ ਹਾਨੀ ਨਹੀਂ ਹੋਤੀ ਹੈ। ਦ੍ਰਸ੍ਟਾਂਤ- ਤੈਸੇ ਮੰਦ ਕਰਮੀਓਂ ਪਰ ਵਾਹਿਗੁਰੂ ਕਬੀ ਪ੍ਰਸੰਨ ਨਹੀਂ ਹੋਤਾ ਹੈ॥
Prof. Sahib Singhਜੇ ਉਹ ਚੋਰ (ਹਾਕਮ ਦੀ) ਬਦ-ਖ਼ੋਈ ਕਰੇ ਤਾਂ ਭੀ ਉਹ ਰਤਾ ਭਰ ਨਹੀਂ ਘਾਬਰਦਾ।ਪਦ ਅਰਥ ਬਦੀ = ਬੁਰਿਆਈ, ਨਿੰਦਿਆ। ਤਸੂ = ਰਤਾ ਭੀ। ਛੀਜੈ = ਛਿੱਜਦਾ, ਕਮਜ਼ੋਰ ਹੁੰਦਾ, ਘਾਬਰਦਾ।
SikhNet (Spanish)y si calumnia a alguien, nadie lo toma en cuenta.
ਚੋਰ ਕੀ ਹਾਮਾ; ਭਰੇ ਨ ਕੋਇ ॥
chor kee haamaa; bhare na koe |
Sant Singh KhalsaNo one will take responsibility for a thief.
Manmohan SinghNo one takes the responsibility of a thief.
Manmohan Singh (Punjabi)ਤਸਕਰ ਦੀ ਜ਼ਿੰਮੇਵਾਰੀ ਕੋਈ ਭੀ ਨਹੀਂ ਲੈਂਦਾ।
Fareedkot Teekaਚੋਰ ਕੀ ਹਾਂਮੀ ਕੋਈ ਨਹੀਂ ਭਰਤਾ ਹੈ, ਭਾਵ ਸੇ ਕੋਈ ਸਹਾਇਕ ਨਹੀਂ ਹੋਤਾ॥
Prof. Sahib Singhਕੋਈ ਭੀ ਮਨੁੱਖ ਕਿਸੇ ਚੋਰ ਦੇ ਚੰਗੇ ਹੋਣ ਦੀ ਗਵਾਹੀ ਨਹੀਂ ਦੇ ਸਕਦਾ।ਪਦ ਅਰਥ ਹਾਮਾ = ਹਮਾਇਤ, ਜ਼ਾਮਨੀ {ਹਾਮਾ ਭਰਨੀ = ਜ਼ਾਮਨ ਬਣਨਾ, ਕਿਸੇ ਦੇ ਚੰਗੇ ਹੋਣ ਬਾਰੇ ਤਸੱਲੀ ਭਰਿਆ ਬਚਨ ਆਖਣਾ}।
SikhNet (Spanish)Nadie defiende al ladrón y lo que sea que haga,
ਚੋਰੁ ਕੀਆ; ਚੰਗਾ ਕਿਉ ਹੋਇ ॥੧॥
chor keea; changaa kiau hoe |1|
Sant Singh KhalsaHow can a thief's actions be good? ||1||
Manmohan SinghWhat a thief does, how can that be good?
Manmohan Singh (Punjabi)ਜੋ ਕੁਛ ਤਸਕਰ ਕਰਦਾ ਹੈ, ਉਹ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ?
Fareedkot Teekaਚੋਰ ਕਾ ਕੀਆ ਕਰਮ ਚੰਗਾ ਕਿਸ ਪ੍ਰਕਾਰ ਹੋਵੇ, ਭਾਵ ਯਹਿ ਕਿ ਕੁਕਰਮੀ ਪੁਰਸ਼ ਕਬੀ ਚੰਗਾ ਨਹੀਂ ਹੋਤਾ ਹੈ॥੧॥
Prof. Sahib Singhਜੇਹੜਾ ਮਨੁੱਖ (ਲੋਕਾਂ ਦੀਆਂ ਨਜ਼ਰਾਂ ਵਿਚ) ਚੋਰ ਮੰਨਿਆ ਗਿਆ, ਉਹ (ਖ਼ੁਸ਼ਾਮਦਾਂ ਜਾਂ ਬਦ-ਖ਼ੋਈਆਂ ਨਾਲ ਹੋਰਨਾਂ ਦੇ ਸਾਹਮਣੇ) ਚੰਗਾ ਨਹੀਂ ਬਣ ਸਕਦਾ ॥੧॥ਪਦ ਅਰਥ ਕੀਆ = ਕੀਤਾ ਗਿਆ, ਬਣਾਇਆ ਗਿਆ। ਕਿਉ ਹੋਇ = ਨਹੀਂ ਹੋ ਸਕਦਾ ॥੧॥
SikhNet (Spanish)de nada le sirve. (1)
ਸੁਣਿ ਮਨ ਅੰਧੇ ਕੁਤੇ ਕੂੜਿਆਰ ॥
sun man andhe kute koorriaar |
Sant Singh KhalsaListen, O mind, you blind, false dog!
Manmohan SinghHear, O my mind, O thou blind and false dog!
Manmohan Singh (Punjabi)ਹੇ ਮੇਰੇ ਅੰਨ੍ਹੇ ਅਤੇ ਝੂਠੇ ਕੂਕਰ ਮਨ ਸੁਣ!
Fareedkot Teekaਹੇ ਅਗਿਆਨ ਕਰ ਅੰਧੇ ਮਨ ਔ ਲੋਭ ਕਰ ਕੁਤੇ ਵਾ ਅਪਵਿਤ੍ਰ ਔਰ ਝੂਠੇ! ॥
Prof. Sahib Singhਹੇ ਅੰਨ੍ਹੇ ਲਾਲਚੀ ਤੇ ਝੂਠੇ ਮਨ! (ਧਿਆਨ ਨਾਲ) ਸੁਣ।ਪਦ ਅਰਥ ਮਨ = ਹੇ ਮਨ! ਕੁਤੇ = ਕੁੱਤੇ ਵਾਂਗ ਲਾਲਚੀ। ਕੂੜਿਆਰ = ਹੇ ਝੂਠੇ!
SikhNet (Spanish)Escucha, oh mi mente, oh falsa y tonta como perro callejero,
ਬਿਨੁ ਬੋਲੇ; ਬੂਝੀਐ ਸਚਿਆਰ ॥੧॥ ਰਹਾਉ ॥
bin bole; boojheeai sachiaar |1| rahaau |
Sant Singh KhalsaEven without your speaking, the Lord knows and understands. ||1||Pause||
Manmohan SinghEven without one's speaking, the True Lord knows everything. Pause.
Manmohan Singh (Punjabi)ਆਦਮੀ ਦੇ ਕੱਛੂ ਕਹਿਣ ਦੇ ਬਗੈਰ ਹੀ ਸੱਚਾ ਸੁਆਮੀ ਸਭ ਕੁੱਛ ਜਾਣਦਾ ਹੈ। ਠਹਿਰਾਉ।
Fareedkot Teekaਜੋ ਸਚਾ ਪੁਰਸ ਹੈ, ਸੋ ਬੋਲੇ ਬਿਨਾ ਹੀ ਜਾਣਿਆਂ ਜਾਤਾ ਹੈ॥੧॥ ਰਹਾਉ ॥
Prof. Sahib Singhਸੱਚਾ ਮਨੁੱਖ ਬਿਨਾ ਬੋਲਿਆਂ ਹੀ ਪਛਾਣਿਆ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਬੂਝੀਐ = ਪਛਾਣਿਆ ਜਾਂਦਾ ਹੈ। ਸਚਿਆਰ = ਸੱਚਾ ਮਨੁੱਖ ॥੧॥ ਰਹਾਉ ॥
SikhNet (Spanish)que el Señor Verdadero sabe aún si uno no habla. (1-Pausa)
ਚੋਰੁ ਸੁਆਲਿਉ; ਚੋਰੁ ਸਿਆਣਾ ॥
chor suaaliau; chor siaanaa |
Sant Singh KhalsaA thief may be handsome, and a thief may be wise,
Manmohan SinghA thief may be handsome, a thief may be wise,
Manmohan Singh (Punjabi)ਚੋਰ ਭਾਵ ਸੁੰਦਰ ਹੋਵੇ, ਚੋਰ ਭਾਵੇਂ ਅਕਲਬੰਦ ਹੋਵੇ,
Fareedkot Teekaਵਾਹਿਗੁਰੂ ਸੇ ਬੇਮੁਖ ਰੂਪ ਚੋਰ (ਸੁਆਲਿਉ) ਸਰੂਪ ਕਰ ਸੁੰਦਰ ਹੋਵੇ, ਚਾਹੇ ਚੋਰ ਕੇਤਾ ਸਿਆਣਾ ਅਰਥਾਤ ਚਤਰ ਹੋਵੇ॥
Prof. Sahib Singhਚੋਰ ਪਿਆ ਸੋਹਣਾ ਬਣੇ ਚਤੁਰ ਬਣੇ,ਪਦ ਅਰਥ ਸੁਆਲਿਉ = ਸੋਹਣਾ।
SikhNet (Spanish)Aun si el ladrón es bien parecido, inteligente y sabio,
ਖੋਟੇ ਕਾ ਮੁਲੁ; ਏਕੁ ਦੁਗਾਣਾ ॥
khotte kaa mul; ek dugaanaa |
Sant Singh Khalsabut he is still just a counterfeit coin, worth only a shell.
Manmohan Singhbut he is still like a counterfeit rupee worth only two pice.
Manmohan Singh (Punjabi)ਫਿਰ ਭੀ ਉਹ ਅਧਿਆਨੀ ਦੀ ਕੀਮਤ ਦੇ ਜਾਲ੍ਹੀ ਸਿੱਕੇ ਦੀ ਮਾਨੰਦ ਹੈ।
Fareedkot Teekaਪਰੰਤੂ ਖੋਟੇ ਕਾ ਮੁਲ ਏਕ (ਦੁਗਾਣਾ) ਟਕਾ ਹੀ ਹੈ, ਵਾ ਖੋਟੇ ਪੁਰਸ ਕਾ ਮੁਲੁ ਜਨਮ ਮਰਨ ਵਾ (ਦੁਗਾਣਾ) ਦੋ ਗਿਣੇ ਹੈਂ, ਭਾਵ ਸੇ ਵਾਰੰਵਾਰ ਜਨਮਤਾ ਮਰਤਾ ਹੈ॥
Prof. Sahib Singh(ਪਰ ਆਖ਼ਰ ਉਹ ਚੋਰ ਹੀ ਹੈ ਉਸ ਦੀ ਕਦਰ ਕੀਮਤ ਨਹੀਂ ਪੈਂਦੀ, ਜਿਵੇਂ) ਖੋਟੇ ਰੁਪਏ ਦਾ ਮੁੱਲ ਦੋ ਗੰਢੇ ਕੌਡਾਂ ਹੀ ਹੈ।ਪਦ ਅਰਥ ਦੁਗਾਣਾ = ਦੋ ਗੰਢੇ ਕੌਡੀਆਂ ਦੇ।
SikhNet (Spanish)permanece falso, sin honor y sin valor.
ਜੇ ਸਾਥਿ ਰਖੀਐ; ਦੀਜੈ ਰਲਾਇ ॥
je saath rakheeai; deejai ralaae |
Sant Singh KhalsaIf it is kept and mixed with other coins,
Manmohan SinghIf it is put and mixed with others,
Manmohan Singh (Punjabi)ਜੇਕਰ ਇਸ ਨੂੰ ਹੋਰਨਾਂ ਨਾਲ ਰੱਖ ਰਲਾ ਮਿਲਾ ਦੇਈਏ,
Fareedkot Teekaਜੇਕਰ ਖੋਟੇ ਰੁਪਈਏ ਕੋ ਖਰਿਆਂ ਸਾਥ ਰਖੀਐ ਔ ਤਿਨ ਕੇ ਬੀਚ ਰਲਾਇ ਦੇਈਏ॥
Prof. Sahib Singhਜੇ ਖੋਟੇ ਰੁਪਏ ਨੂੰ (ਖਰਿਆਂ ਵਿਚ) ਰੱਖ ਦੇਈਏ, (ਖਰਿਆਂ ਵਿਚ) ਰਲਾ ਦੇਈਏ,
SikhNet (Spanish)Si uno mezcla las monedas falsas con las verdaderas,
ਜਾ ਪਰਖੀਐ; ਖੋਟਾ ਹੋਇ ਜਾਇ ॥੨॥
jaa parakheeai; khottaa hoe jaae |2|
Sant Singh Khalsait will be found to be false, when the coins are inspected. ||2||
Manmohan Singheven them, it is found to be false, as and when all the coins are assayed.
Manmohan Singh (Punjabi)ਤਾਂ ਵੀ ਸਿੱਕੇ ਜਾਂਚੇ ਜਾਂਦੇ ਹਨ, ਤਾਂ ਇਹ ਜਾਲ੍ਹੀ ਪਾਇਆ ਜਾਂਦਾ ਹੈ।
Fareedkot Teekaਜਾਂ ਪਰਖੀਐ ਤਾ ਖੋਟਾ ਹੋ ਜਾਤਾ ਹੈ, ਤੈਸੇ ਭਲਿਓਂ ਪੁਰਸੋਂ ਸਾਥ ਖੋਟੇ ਕੌ ਰਲਾਇ ਦੇਈਏ। ਪੰਰਤੂ ਜਬ ਤਿਸ ਰੁਪਯੇ ਸਮ ਪੁਰਸ ਕੌ ਪਰਖੀਐ ਤਬ ਵਹੁ ਖੋਟੇ ਰੁਪਏ ਸਮ ਪੁਰਸ ਭੀ ਖੋਟਾ ਹੀ ਹੋਇ ਜਾਤਾ ਹੈ॥੨॥
Prof. Sahib Singhਤਾਂ ਭੀ ਜਦੋਂ ਉਸ ਦੀ ਪਰਖ ਹੁੰਦੀ ਹੈ ਤਦੋਂ ਉਹ ਖੋਟਾ ਹੀ ਕਿਹਾ ਜਾਂਦਾ ਹੈ ॥੨॥
SikhNet (Spanish)cuando son probadas, la falsa suena falsa. (2)
ਜੈਸਾ ਕਰੇ; ਸੁ ਤੈਸਾ ਪਾਵੈ ॥
jaisaa kare; su taisaa paavai |
Sant Singh KhalsaAs one acts, so does he receive.
Manmohan SinghAs man acts, so is he rewarded;
Manmohan Singh (Punjabi)ਜੇਹੋ ਜੇਹੇ ਕੰਮ ਬੰਦਾ ਕਰਦਾ ਹੈ, ਉਹੋ ਜੇਹਾ ਹੀ ਉਹ ਪਾਉਂਦਾ ਹੈ।
Fareedkot Teekaਤਾਂ ਤੇ ਇਹ ਜੀਵ ਜੈਸਾ ਕਰਮ ਕਰਤਾ ਹੈ ਤੈਸਾ ਹੀ ਤਿਸ ਕਾ ਫਲ੍ਹ ਪਾਵਤਾ ਹੈ॥
Prof. Sahib Singhਮਨੁੱਖ ਜੈਸਾ ਕੰਮ ਕਰਦਾ ਹੈ ਵੈਸਾ ਹੀ ਉਸ ਦਾ ਫਲ ਪਾਂਦਾ ਹੈ।
SikhNet (Spanish)Así como uno actúa, así es su recompensa;
ਆਪਿ ਬੀਜਿ; ਆਪੇ ਹੀ ਖਾਵੈ ॥
aap beej; aape hee khaavai |
Sant Singh KhalsaAs he plants, so does he eat.
Manmohan Singhas he himself sows, so does he himself eats (reaps).
Manmohan Singh (Punjabi)ਉਹ ਖੁਦ ਜੋ ਬੀਜਦਾ ਹੈ ਉਹੋ ਖੁਦ ਹੀ ਖਾਂਦਾ ਹੈ।
Fareedkot Teekaਅਪਨਾ ਬੀਜਿਆ ਹੂਆ ਆਪੇ ਹੀ ਖਾਵਤਾ ਹੈ ਅਰਥਾਤ ਭੋਗਤਾ ਹੈ॥
Prof. Sahib Singhਹਰ ਕੋਈ ਆਪ (ਕਰਮਾਂ ਦੇ ਬੀਜ) ਬੀਜ ਕੇ ਆਪ ਹੀ ਫਲ ਖਾਂਦਾ ਹੈ।ਪਦ ਅਰਥ ਬੀਜਿ = ਬੀਜ ਕੇ। ਆਪੇ = ਆਪ ਹੀ।
SikhNet (Spanish)así como es su siembra, así es su cosecha.
ਜੇ ਵਡਿਆਈਆ; ਆਪੇ ਖਾਇ ॥
je vaddiaaeea; aape khaae |
Sant Singh KhalsaHe may praise himself gloriously,
Manmohan SinghEven if one may shower praises on oneself,
Manmohan Singh (Punjabi)ਜੇਕਰ ਪ੍ਰਾਣੀ ਆਪਣੇ ਆਪ ਹੀ ਤਾਰੀਫ ਕਰੇ,
Fareedkot Teekaਜੇ ਆਪਣੀਆਂ ਵਡਿਆਈਆਂ ਆਪੇ (ਖਾਇ), ਭਾਵ ਕਥਨ ਕਰੇ ਤੋ ਵਡਾ ਨਹੀਂ ਹੋ ਸਕਤਾ॥
Prof. Sahib Singhਜੇ ਕੋਈ ਮਨੁੱਖ (ਹੋਵੇ ਤਾਂ ਖੋਟਾ, ਪਰ) ਆਪਣੀਆਂ ਵਡਿਆਈਆਂ ਦੀਆਂ ਕਸਮਾਂ ਚੁੱਕੀ ਜਾਏ,ਪਦ ਅਰਥ ਖਾਇ = ਕਸਮਾਂ ਖਾਏ, ਸਹੁੰਆਂ ਚੁੱਕੇ। ਵਡਿਆਈਆ = ਗੁਣ।
SikhNet (Spanish)Si uno alaba su persona exageradamente, de nada le sirve,
ਜੇਹੀ ਸੁਰਤਿ; ਤੇਹੈ ਰਾਹਿ ਜਾਇ ॥੩॥
jehee surat; tehai raeh jaae |3|
Sant Singh Khalsabut still, according to his understanding, so is the path he must follow. ||3||
Manmohan Singhyet as is one's understanding, so must one follow the way.
Manmohan Singh (Punjabi)ਤਦ ਵੀ ਜੋਹੇ ਜੇਹੀ ਉਸ ਦੀ ਸਮਝ ਹੈ, ਉਹੋ ਜੇਹੇ ਰਸਤੇ ਹੀ ਉਹ ਜਾਂਦਾ ਹੈ।
Fareedkot Teekaਜੈਸੀ (ਸੁਰਤਿ) ਵਾਸਨਾ ਕਰੇਗਾ ਤੈਸੇ ਹੀ ਰਸਤੇ ਜਾਵੇਗਾ, ਭਾਵ ਸੇ ਤਿਸੀ ਪ੍ਰਕਾਰ ਕੇ ਕਰਮ ਕਰੇਗਾ, ਵਾ ਤੈਸੇ ਜਨਮ ਪਾਵੈਗਾ॥੩॥
Prof. Sahib Singh(ਉਸ ਦਾ ਇਤਬਾਰ ਨਹੀਂ ਬਣ ਸਕਦਾ, ਕਿਉਂਕਿ) ਮਨੁੱਖ ਦੀ ਜਿਹੋ ਜਿਹੀ ਮਨੋ-ਵਾਸਨਾ ਹੈ ਉਹੋ ਜਿਹੇ ਰਸਤੇ ਉਤੇ ਹੀ ਉਹ ਤੁਰਦਾ ਹੈ ॥੩॥ਪਦ ਅਰਥ ਤੇਹੈ ਰਾਹਿ = ਉਹੋ ਜਿਹੇ ਰਾਹ ਤੇ। ਜਾਇ = ਜਾਂਦਾ ਹੈ। ਸੁਰਤਿ = ਭਾਵਨਾ, ਮਨ ਦੀ ਵਾਸਨਾ ॥੩॥
SikhNet (Spanish)pues depende del estado de conciencia, si uno sigue el Sendero o no. (3)
ਜੇ ਸਉ ਕੂੜੀਆ; ਕੂੜੁ ਕਬਾੜੁ ॥
je sau koorreea; koorr kabaarr |
Sant Singh KhalsaHe may tell hundreds of lies to conceal his falsehood,
Manmohan SinghIf a men tells hundreds of lies to conceal his falsehood,
Manmohan Singh (Punjabi)ਜੇਕਰ ਬੰਦਾ ਆਪਣੇ ਝੂਠ ਨੂੰ ਲੁਕੋਣ ਲਈ ਸੈਂਕੜੇ ਝੂਠ ਪਿਆ ਬੋਲੇ,
Fareedkot Teekaਵਹੁ (ਕੂੜੁ) ਝੂਠੇ ਪੁਰਸ ਜੇਕਰ ਸੈਂਕੜੇ (ਕੂੜੀਆ) ਝੂਠੀਆਂ (ਕਬਾੜੁ) ਗੱਪਾਂ ਮਾਰੇਂ॥
Prof. Sahib Singh(ਆਪਣਾ ਇਤਬਾਰ ਜਮਾਣ ਲਈ ਚਲਾਕ ਬਣ ਕੇ) ਝੂਠੀਆਂ ਗੱਪਾਂ ਅਤੇ ਝੂਠ ਕਬਾੜ ਦੀਆਂ ਗੱਲਾਂ-ਪਦ ਅਰਥ ਕੂੜੀਆ = ਝੂਠੀਆਂ ਗੱਲਾਂ। ਕੂੜੁ = ਝੂਠ। ਕਬਾੜੁ = ਕੂੜਾ ਕਰਕਟ, ਟੁੱਟਾ-ਭੱਜਾ ਮਾਲ, ਵਿਅਰਥ ਕੰਮ।
SikhNet (Spanish)Aun si el falso, con cien trucos,
ਭਾਵੈ ਸਭੁ ਆਖਉ ਸੰਸਾਰੁ ॥
bhaavai sabh aakhau sansaar |
Sant Singh Khalsaand all the world may call him good.
Manmohan Singheven then he becomes not acceptable, though the whole world may call him good.
Manmohan Singh (Punjabi)ਭਾਵਨੂੰ ਸਾਰਾ ਜਹਾਨ ਉਸ ਨੂੰ ਚੰਗਾ ਪਿਆ ਕਹੇ ਤਾਂ ਭੀ ਸੱਚੀ ਦਰਗਾਹ ਵਿੱਚ ਉਹ ਕਬੂਲ ਨਹੀਂ ਪੈਂਦਾ।
Fareedkot Teekaਭਾਵੈ ਤਿਨਕੌ ਸੰਪੂਰਨ ਸੰਸਾਰ ਭੀ ਭਲਾ ਆਖੈ, ਤਾਂ ਵੀ ਵਹੁ ਪ੍ਰਮਾਣੀਕ ਨਹੀਂ ਹੋ ਸਕਤਾ ਹੈ॥
Prof. Sahib Singhਭਾਵੇਂ ਸਾਰੇ ਸੰਸਾਰ ਨੂੰ ਆਖੀਆਂ ਜਾਣ (ਪਰ, ਹੇ ਪ੍ਰਭੂ! ਕੋਈ ਮਨੁੱਖ ਤੈਨੂੰ ਧੋਖਾ ਨਹੀਂ ਦੇ ਸਕਦਾ)।ਪਦ ਅਰਥ ਭਾਵੈ ਆਖਉ = ਬੇਸ਼ੱਕ ਪਿਆ ਆਖੇ।
SikhNet (Spanish)logra hacer que el mundo lo siga en lo que él cree, no sirve de nada,
ਤੁਧੁ ਭਾਵੈ; ਅਧੀ ਪਰਵਾਣੁ ॥
tudh bhaavai; adhee paravaan |
Sant Singh KhalsaIf it pleases You, Lord, even the foolish are approved.
Manmohan SinghIf it pleases Thee, O Lord even an unwise one becomes acceptable.
Manmohan Singh (Punjabi)ਜੇਕਰ ਤੈਨੂੰ ਚੰਗਾ ਲੱਗੇ ਹੇ ਵਾਹਿਗੁਰੂ ਤਾਂ ਇਕ ਬੁੱਧੀਹੀਣ ਬਦਾ ਭੀ ਪ੍ਰਮਾਣੀਕ ਹੋ ਜਾਂਦਾ ਹੈ।
Fareedkot Teekaਹੇ ਭਾਈ! ਜੇਕਰ (ਤੁਧੁ) ਤੇਰੀ ਕ੍ਰਿਆ ਵਾ ਕਰਤੂਤ ਵਾਹਿਗੁਰੂ ਕੋ ਭਾਇ ਜਾਵੈ ਤੋ (ਅਧੀ), ਭਾਵ ਬਿਨਾ ਬਿਧੀ ਸੇ ਹੀ ਪ੍ਰਵਾਨ ਹੋ ਜਾਤੀ ਹੈ। ਜੈਸੇ ਕਰਮਾਬਾਈ ਕੀ ਖਿਚੜੀ ਪ੍ਰਵਾਨ ਭਈ ਹੈ, ਵਾ ਤਬ ਤੂੰ (ਅਧੀ) ਬਿਨਾ ਬੁਧੀ ਸੇ ਹੀ ਪ੍ਰਵਾਨ ਹੋਇ ਜਾਵੈਗਾ। ਭਾਵ ਯਹਿ ਕੁਛ ਚਤਰਾਈ ਕੀ ਲੋੜ ਨਹੀਂ॥ ਯਥਾ-☬'ਭੋਲੇ ਭਾਇ ਮਿਲੇ ਰਘੁਰਾਇਆ॥' ਯਥਾ-☬'ਚਤਰਾਈ ਨ ਚਤਰਭੁਜ ਪਾਈਐ॥' ਜੈਸੇ ਧੰਨਾ ਭਗਤ ਜੀ ਕੋ ਮਿਲੇ ਹੈਂ॥
Prof. Sahib Singh(ਹੇ ਪ੍ਰਭੂ! ਜੇ ਦਿਲ ਦਾ ਖਰਾ ਹੋਵੇ ਤਾਂ) ਇਕ ਸਿੱਧੜ ਮਨੁੱਖ ਭੀ ਤੈਨੂੰ ਪਸੰਦ ਆ ਜਾਂਦਾ ਹੈ, ਤੇਰੇ ਦਰ ਤੇ ਕਬੂਲ ਹੋ ਜਾਂਦਾ ਹੈ।ਪਦ ਅਰਥ ਤੁਧੁ ਭਾਵੈ = ਹੇ ਪ੍ਰਭੂ! ਤੈਨੂੰ ਪਸੰਦ ਆ ਜਾਏ। ਅਧੀ = {ਧੀ-ਅਕਲ} ਅਕਲ-ਹੀਨ ਮਨੁੱਖ, ਸਿੱਧੜ।
SikhNet (Spanish)pues no por ello es aprobado por Dios. Pero aun el tonto puede ser aprobado si Tú lo apruebas,
ਨਾਨਕ; ਜਾਣੈ ਜਾਣੁ ਸੁਜਾਣੁ ॥੪॥੪॥੬॥
naanak; jaanai jaan sujaan |4|4|6|
Sant Singh KhalsaO Nanak, the Lord is wise, knowing, all-knowing. ||4||4||6||
Manmohan SinghNanak, the Wise Omniscient Lord knows everything.
Manmohan Singh (Punjabi)ਨਾਨਕ, ਸਿਆਣਾ ਤੇ ਸਰਬੱਗ ਸੁਆਮੀ ਸਭ ਕੁਛ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਜੋ ਪੁਰਸ ਵਾਹਿਗੁਰੂ ਕੋ ਜਾਣੇ ਸੋ (ਸੁਜਾਣੁ) ਚਤਰ ਜਾਣੋ॥੪॥੪॥੬॥☬ਕਾਜੀ ਬ੍ਰਹਮਣ ਜੋਗੀ ਤੀਨੋਂ ਕੇ ਪ੍ਰਥਾਇ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਘਟ ਘਟ ਦੀ ਜਾਣਨ ਵਾਲਾ ਸੁਜਾਨ ਪ੍ਰਭੂ (ਸਭ ਕੁਝ) ਜਾਣਦਾ ਹੈ ॥੪॥੪॥੬॥ਪਦ ਅਰਥ ਜਾਣੁ = ਜਾਨਣਹਾਰ ਪ੍ਰਭੂ। ਸੁਜਾਣੁ = ਸਿਆਣਾ ॥੪॥੪॥੬॥
SikhNet (Spanish)oh Dios, pues Tú, oh Sabio Señor, lo conoces todo. (4‑4‑6)