ੴ

ਸਿੱਖਬਾਣੀ · SikhBani

Ang 662

Sri Guru Granth Sahib · Raag Dhanaasree · 4 shabads, 57 lines
Translations
Shabad Guru Nanak Dev Ji Raag Dhanaasree continued from Ang 661

ਜਿਨਿ ਮਨੁ ਰਾਖਿਆ; ਅਗਨੀ ਪਾਇ ॥

jin man raakhiaa; aganee paae |

Sant Singh KhalsaHe preserved the mind in the fire of the womb;
Manmohan SinghHe, who putting the man in the womb fire, has preserved him,
Manmohan Singh (Punjabi)ਜਿਸ ਨੇ ਬੰਦੇ ਨੂੰ ਗਰਭ ਦੀ ਅੱਗ ਵਿੱਚ ਪਾ ਕੇ ਬਚਾ ਲਿਆ ਹੈ,
Fareedkot Teekaਹੇ ਪ੍ਯਾਰੇ! ਜਿਸ ਨੇ ਜੀਵ ਕੋ ਗਰਭ ਅਗਨੀ ਮੇਂ ਪਾਇਕਰ ਰਖ੍ਯਾ ਕਰੀ ਹੈ॥
Prof. Sahib Singhਜਿਸ ਨੇ ਸਾਡੇ ਸਰੀਰ ਵਿਚ ਨਿੱਘ ਪਾ ਕੇ ਜਿੰਦ (ਸਰੀਰ ਵਿਚ) ਟਿਕਾ ਦਿੱਤੀ;

ਪਦ ਅਰਥ ਮਨੁ = ਜਿੰਦ।

SikhNet (Spanish)y a Su Comando el viento transporta en sus alas

ਵਾਜੈ ਪਵਣੁ; ਆਖੈ ਸਭ ਜਾਇ ॥੨॥

vaajai pavan; aakhai sabh jaae |2|

Sant Singh Khalsaat His Command, the wind blows everywhere. ||2||
Manmohan Singhand at whose bidding the breath moves everywhere.
Manmohan Singh (Punjabi)ਅਤੇ ਜਿਸ ਦੇ ਕਹਿਣ ਤੇ ਸੁਆਸ ਹਰ ਥਾਂ ਵਗਦਾ ਹੈ।
Fareedkot Teekaਪੁਨਾ ਜਬ ਪ੍ਰਸੂਤ ਕਰਨ ਵਾਰੀ ਪਵਨ (ਵਾਜੈ) ਚਲਤੀ, ਭਾਵ ਵਗਤੀ ਹੈ ਤਬ ਸਭ ਕੋਈ (ਜਾਇ) ਜਨਮਿਆਂ ਆਖਤੇ ਹੈਂ। ਵਾ ਜਿਸ ਪਰਮੇਸ਼ਰ ਕੇ ਆਖੇ ਕਹਣੇਕਰ, ਭਾਵ ਹੁਕਮ ਕਰ ਸਭ ਜਗਾ ਮੇਂ ਪਵਨੁ ਫਿਰਤਾ ਹੈ। ਪੁਨਾ ਜਨਮ ਕਰ ਮਾਯਾ ਕੇ ਮੋਹਿ ਮੇਂ ਜੀਵ ਦੁਖ ਪਾਵਤਾ ਹੈ॥੨॥☬ਸੋਈ ਕਹਿਤੇ ਹੈਂ:
Prof. Sahib Singh(ਜਿਸ ਦੀ ਕਲਾ ਨਾਲ ਸਰੀਰ ਵਿਚ) ਸੁਆਸ ਚੱਲਦਾ ਹੈ ਤੇ ਮਨੁੱਖ ਹਰ ਥਾਂ (ਤੁਰ ਫਿਰ ਕੇ) ਬੋਲ ਚਾਲ ਕਰ ਸਕਦਾ ਹੈ ॥੨॥

ਪਦ ਅਰਥ ਪਵਣੁ = ਸੁਆਸ। ਵਾਜੈ = ਵੱਜਦਾ ਹੈ, ਚੱਲਦਾ ਹੈ। ਆਖੈ = (ਜੀਵ) ਬੋਲਦਾ ਹੈ। ਸਭ ਜਾਇ = ਹੋਰ ਥਾਂ ॥੨॥

SikhNet (Spanish)las palabras hasta otros oídos. (2)

ਜੇਤਾ ਮੋਹੁ ਪਰੀਤਿ ਸੁਆਦ ॥

jetaa mohu pareet suaad |

Sant Singh KhalsaThese worldly attachments, loves and pleasurable tastes,
Manmohan SinghAll these worldly attachments, affections and dainties,
Manmohan Singh (Punjabi)ਜਿੰਨੀਆਂ ਵੀ ਜ਼ਿਆਦਾ, ਸੰਸਾਰੀ ਲਗਨਾ, ਮੁਹੱਬਤਾਂ ਅਤੇ ਨਿਆਮਤਾਂ ਹਨ,
Fareedkot Teekaਤਿਸ ਵਾਹਿਗੁਰੂ ਕੋ ਭੁਲਾਇ ਕਰ ਇਹ ਜੀਵ ਮਾਯਾ ਵਾ ਸੰਬੰਧੀਆਂ ਕਾ ਜਿਤਨਾ ਮੋਹ ਕਰਤਾ ਹੈ, ਪੁਨਾ ਵਿਸਿਅਹੁੰ ਕੇ ਸ੍ਵਾਦ ਮੇਂ ਪ੍ਰੀਤ ਕਰਤਾ ਹੈ॥
Prof. Sahib Singhਜਿਤਨਾ ਭੀ ਮਾਇਆ ਦਾ ਮੋਹ ਹੈ ਦੁਨੀਆ ਦੀ ਪ੍ਰੀਤ ਹੈ ਰਸਾਂ ਦੇ ਸੁਆਦ ਹਨ,
SikhNet (Spanish)Los apegos y sus trampas son como manchas negras pegadas

ਸਭਾ ਕਾਲਖ. ਦਾਗਾ ਦਾਗ ॥

sabhaa kaalakh. daagaa daag |

Sant Singh Khalsaall are just black stains.
Manmohan Singhall of them are but black stains on the soul.
Manmohan Singh (Punjabi)ਉਹ ਸਮੂਹ ਕਾਲੇ ਧੱਬੇ ਹਨ, ਆਤਮਾ ਤੇ।
Fareedkot Teekaਸੋ ਸਭ (ਕਾਲਖ) ਸਿਆਹੀ ਕਾ ਦਾਗੋ ਦਾਗ ਹੈ, ਭਾਵ ਸੇ ਪਾਪ ਕਲੰਕੋਂ ਕਰ ਕੇ ਕਲੰਕੀ ਹੋ ਜਾਤਾ ਹੈ॥
Prof. Sahib Singhਇਹ ਸਾਰੇ ਮਨ ਵਿਚ ਵਿਕਾਰਾਂ ਦੀ ਕਾਲਖ ਹੀ ਪੈਦਾ ਕਰਦੇ ਹਨ, ਵਿਕਾਰਾਂ ਦੇ ਦਾਗ਼ ਹੀ ਲਾਂਦੇ ਜਾਂਦੇ ਹਨ।
SikhNet (Spanish)a nuestra Alma Inmaculada. Aquél que mancha su semblante

ਦਾਗ ਦੋਸ ਮੁਹਿ. ਚਲਿਆ ਲਾਇ ॥

daag dos muhi. chaliaa laae |

Sant Singh KhalsaOne who departs, with these black stains of sin on his face
Manmohan SinghHe, who departs bearing the stains of sins on his face,
Manmohan Singh (Punjabi)ਜੋ ਆਪਣੇ ਚਿਹਰੇ ਉਤੇ ਪਾਪ ਦਾ ਠੱਪਾ ਲੁਆ ਕੇ ਤੁਰਦਾ ਹੈ,
Fareedkot Teekaਇਸ ਪ੍ਰਕਾਰ ਜਬ ਦੋ ਸਰੂਪ (ਦਾਗ) ਕਲੰਕੋਂ ਕੋ ਮੁਖ ਪਰ ਲਗਾਇ ਚਲਿਆ ਹੈ॥
Prof. Sahib Singh(ਸਿਮਰਨ ਤੋਂ ਸੁੰਞਾ ਰਹਿ ਕੇ ਵਿਕਾਰਾਂ ਵਿਚ ਫਸ ਕੇ) ਮਨੁੱਖ ਵਿਕਾਰਾਂ ਦੇ ਦਾਗ਼ ਆਪਣੇ ਮੱਥੇ ਤੇ ਲਾ ਕੇ (ਇਥੋਂ) ਚੱਲ ਪੈਂਦਾ ਹੈ,

ਪਦ ਅਰਥ ਦਾਗ ਦੋਸ = ਦੋਸਾਂ ਦੇ ਦਾਗ਼। ਮੁਹਿ = ਮੂੰਹ ਉਤੇ। ਲਾਇ = ਲਾ ਕੇ।

SikhNet (Spanish)traicionando su Conciencia

ਦਰਗਹ ਬੈਸਣ. ਨਾਹੀ ਜਾਇ ॥੩॥

daragah baisan. naahee jaae |3|

Sant Singh Khalsashall find no place to sit in the Court of the Lord. ||3||
Manmohan Singhfinds no place to sit in Lord's court.
Manmohan Singh (Punjabi)ਉਸ ਨੂੰ ਸੁਆਮੀ ਦੇ ਦਰਬਾਰ ਵਿੱਚ ਬਹਿਣ ਨੂੰ ਥਾਂ ਨਹੀਂ ਮਿਲਦੀ।
Fareedkot Teekaਤਬ ਇਸੀ ਤੇ (ਦਰਗਹ) ਪ੍ਰਲੋਕ ਮੇਂ ਇਸ ਕੋ ਬੈਠਣੇ ਕੋ ਥਾਉ ਭੀ ਨਹੀਂ ਮਿਲਤਾ ਹੈ॥੩॥
Prof. Sahib Singhਤੇ ਪਰਮਾਤਮਾ ਦੀ ਹਜ਼ੂਰੀ ਵਿਚ ਇਸ ਨੂੰ ਬੈਠਣ ਲਈ ਥਾਂ ਨਹੀਂ ਮਿਲਦੀ ॥੩॥

ਪਦ ਅਰਥ ਜਾਇ = ਥਾਂ ॥੩॥

SikhNet (Spanish)no obtiene Refugio en la Corte del Señor. (3)

ਕਰਮਿ ਮਿਲੈ; ਆਖਣੁ ਤੇਰਾ ਨਾਉ ॥

karam milai; aakhan teraa naau |

Sant Singh KhalsaBy Your Grace, we chant Your Name.
Manmohan SinghThrough Thine grace, O Lord, the recitation of Thy Name is attained.
Manmohan Singh (Punjabi)ਤੇਰੀ ਮਿਹਰ ਰਾਹੀਂ ਹੇ ਪ੍ਰਭੂ! ਤੇਰੇ ਨਾਮ ਦਾ ਉਚਾਰਨ ਪ੍ਰਾਪਤ ਹੁੰਦਾ ਹੈ।
Fareedkot Teekaਸੋ ਕਰਮੋਂ ਕਰ ਕੇ ਨਾਮ ਉਚਾਰਨ ਮਿਲਤਾ ਹੈ॥
Prof. Sahib Singh(ਪਰ, ਹੇ ਪ੍ਰਭੂ! ਜੀਵ ਦੇ ਭੀ ਕੀਹ ਵੱਸ?) ਤੇਰਾ ਨਾਮ ਸਿਮਰਨ (ਦਾ ਗੁਣ) ਤੇਰੀ ਮੇਹਰ ਨਾਲ ਹੀ ਮਿਲ ਸਕਦਾ ਹੈ,

ਪਦ ਅਰਥ ਕਰਮਿ = ਮੇਹਰ ਨਾਲ, ਬਖ਼ਸ਼ਸ਼ ਨਾਲ।

SikhNet (Spanish)Por Tu Gracia, oh Dios, recitamos Tu Nombre;

ਜਿਤੁ ਲਗਿ ਤਰਣਾ; ਹੋਰੁ. ਨਹੀ ਥਾਉ ॥

jit lag taranaa; hor. nahee thaau |

Sant Singh KhalsaBecoming attached to it, one is saved; there is no other way.
Manmohan SinghBy attaching wherewith the mortal is saved. There is no other recourse.
Manmohan Singh (Punjabi)ਜਿਸ ਨਾਲ ਜੁੜ ਕੇ, ਜੀਵ ਪਾਰ ਉੱਤਰ ਜਾਂਦਾ ਹੈ। ਹੋਰ ਕੋਈ (ਜਰੀਆ) ਜਾਂ (ਜਗ੍ਹਾ) ਹੈ ਹੀ ਨਹੀਂ।
Fareedkot Teekaਜਿਸ ਨਾਮ ਕੇ ਸਾਥ ਲਗ ਕਰ, ਹੇ ਭਾਈ! ਤੇਰਾ ਨਾ ਹੋਵੇ ਔਰ ਜਿਸ ਨਾਮ ਸੇ ਬਿਨਾ ਤਰਨੇ ਕੀ ਕੋਈ ਥਾਉਂ ਨਹੀਂ ਹੈ॥
Prof. Sahib Singhਤੇਰੇ ਨਾਮ ਵਿਚ ਹੀ ਲੱਗ ਕੇ (ਮੋਹ ਤੇ ਵਿਕਾਰਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ, (ਇਹਨਾਂ ਤੋਂ ਬਚਣ ਲਈ) ਹੋਰ ਕੋਈ ਥਾਂ ਨਹੀਂ ਹੈ।

ਪਦ ਅਰਥ ਜਿਤੁ ਲਗਿ = ਜਿਸ ਵਿਚ ਲੱਗ ਕੇ।

SikhNet (Spanish)así es como somos emancipados y de ningún otro modo.

ਜੇ ਕੋ ਡੂਬੈ; ਫਿਰਿ ਹੋਵੈ ਸਾਰ ॥

je ko ddoobai; fir hovai saar |

Sant Singh KhalsaEven if one is drowning, still, he may be saved.
Manmohan SinghEven if, one be drowned in sins, still by meditation on the Name one is taken care of.
Manmohan Singh (Punjabi)ਜੇਕਰ ਕੋਈ ਜਣਾ ਪਾਪਾਂ ਵਿੱਚ ਡੁੱਬਿਆ ਹੋਇਆ ਭੀ ਹੋਵੇ, ਤਾਂ ਭੀ ਨਾਮ ਦੇ ਰਾਹੀਂ ਉਸ ਦੀ ਸੰਭਾਲ ਹੋ ਜਾਂਦੀ ਹੈ।
Fareedkot Teekaਜੇ ਕੋਈ ਅਪਨੇ ਆਪ ਕੋ ਡੂਬਾ ਮਾਨੇ ਅਰਥਾਤ ਦੀਨ ਹੋ ਕਰ ਪ੍ਰਾਰਥਨਾ ਕਰੇ, ਤਬ ਤਿਸ ਕੀ (ਸਾਰ) ਖਬਰ ਹਰੀ ਲੇਤਾ ਹੈ॥☬ਕੈਸਾ ਹੈ ਵਹੁ ਹਰੀ?
Prof. Sahib Singh(ਨਿਰਾਸਤਾ ਦੀ ਲੋੜ ਨਹੀਂ) ਜੇ ਕੋਈ ਮਨੁੱਖ (ਪ੍ਰਭੂ ਨੂੰ ਭੁਲਾ ਕੇ ਵਿਕਾਰਾਂ ਵਿਚ) ਡੁੱਬਦਾ ਭੀ ਹੈ (ਉਹ ਪ੍ਰਭੂ ਇਤਨਾ ਦਿਆਲ ਹੈ ਕਿ) ਫਿਰ ਭੀ ਉਸ ਦੀ ਸੰਭਾਲ ਹੁੰਦੀ ਹੈ।

ਪਦ ਅਰਥ ਕੋ = ਕੋਈ ਜੀਵ। ਸਾਰ = ਸੰਭਾਲ।

SikhNet (Spanish)Aquél que es ahogado, también es salvado,

ਨਾਨਕ ਸਾਚਾ ਸਰਬ ਦਾਤਾਰ ॥੪॥੩॥੫॥

naanak saachaa sarab daataar |4|3|5|

Sant Singh KhalsaO Nanak, the True Lord is the Giver of all. ||4||3||5||
Manmohan SinghNanak, the True Lord is Beneficent to all.
Manmohan Singh (Punjabi)ਨਾਨਕ ਸੱਚਾ ਆਪਣੀ ਸੱਚਾ ਸੁਆਮੀ ਸਾਰਿਆਂ ਨੂੰ ਦੇਣ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਚਾ ਸਾਹਿਬ ਸਰਬ ਕਾ ਦਾਤਾਰ ਹੈ॥੪॥੩॥੫॥☬ਨਿਜ ਮਨ ਪ੍ਰਥਾਇ ਕਹ ਕਰ ਖੋਟੇ ਪੁਰਸੋਂ ਕੋ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ (ਕਿਸੇ ਨੂੰ ਵਿਰਵਾ ਨਹੀਂ ਰੱਖਦਾ) ॥੪॥੩॥੫॥
SikhNet (Spanish)pues el Verdadero Señor es Benévolo con todos. (4‑3‑5)

Open this shabad (19 lines, Angs 661-662) →

Shabad Guru Nanak Dev Ji Raag Dhanaasree

ਧਨਾਸਰੀ ਮਹਲਾ ੧ ॥

dhanaasaree mahalaa 1 |

Sant Singh KhalsaDhanaasaree, First Mehl:
Manmohan SinghDhanasri 1st Guru.
Manmohan Singh (Punjabi)ਧਨਾਸਰੀ ਪਹਿਲੀ ਪਾਤਿਸ਼ਾਹੀ।
SikhNet (Spanish)Dhanasri, Mejl Guru Amar Das, Tercer Canal Divino.

ਚੋਰੁ ਸਲਾਹੇ, ਚੀਤੁ ਨ ਭੀਜੈ ॥

chor salaahe, cheet na bheejai |

Sant Singh KhalsaIf a thief praises someone, his mind is not pleased.
Manmohan SinghIf a thief praises a man, his mind is not pleased.
Manmohan Singh (Punjabi)ਜੇਕਰ ਚੋਰ ਕਿਸੇ ਦੀ ਸਿਫ਼ਤ ਕਰੇ, ਉਸ ਦਾ ਮਨ ਖੁਸ਼ ਨਹੀਂ ਹੁੰਦਾ।
Fareedkot Teekaਹੇ ਭਾਈ! ਜੈਸੇ ਰਾਜਾ ਕੌ ਚੋਰ (ਸਲਾਹੇ) ਉਸਤਤੀ ਕਰੇ, ਤਿਸ ਕਰ ਰਾਜਾ ਕਾ ਚਿਤ ਚੋਰ ਪਰ ਭਿਜਤਾ ਨਹੀਂ, ਭਾਵ ਸੇ ਪ੍ਰਸੰਨ ਨਹੀਂ ਹੋਤਾ ਹੈ॥
Prof. Sahib Singhਜੇ ਕੋਈ ਚੋਰ (ਉਸ ਹਾਕਮ ਦੀ ਜਿਸ ਦੇ ਸਾਹਮਣੇ ਉਸ ਦਾ ਮੁਕੱਦਮਾ ਪੇਸ਼ ਹੈ) ਖ਼ੁਸ਼ਾਮਦ ਕਰੇ ਤਾਂ ਉਸ ਨੂੰ (ਇਹ) ਯਕੀਨ ਨਹੀਂ ਬਣ ਸਕਦਾ (ਕਿ ਇਹ ਸੱਚਾ ਹੈ),

ਪਦ ਅਰਥ ਸਲਾਹੇ = ਸਿਫ਼ਤ ਕਰੇ, ਖ਼ੁਸ਼ਾਮਦ ਕਰੇ। ਭੀਜੈ = ਭਿੱਜਦਾ, ਪਤੀਜਦਾ।

SikhNet (Spanish)Si el ladrón alaba a alguien, esto no impresiona a nadie,

ਜੇ ਬਦੀ ਕਰੇ. ਤਾ ਤਸੂ, ਨ ਛੀਜੈ ॥

je badee kare. taa tasoo, na chheejai |

Sant Singh KhalsaIf a thief curses him, no damage is done.
Manmohan SinghIf the thief reviles him then not even an iota of his honour is detracted.
Manmohan Singh (Punjabi)ਜੇਕਰ ਉਹ ਉਸ ਦੀ ਬਦਖੋਈ ਕਰੇ, ਤਾਂ ਉਸ ਦੀ ਇੱਜ਼ਤ ਭੋਰਾ ਭਰ ਭੀ ਨਹੀਂ ਘੱਟਦੀ।
Fareedkot Teekaਜੋ ਵਹੁ ਰਾਜਾ ਕੀ ਬਦੀ ਕਰੇ ਤੌ ਤਿਸ ਕਾ ਤਸੂ ਮਾਤ੍ਰ ਕੋਈ ਪਦਾਰਥ ਵਾ ਜਸ ਛਿਜਤਾ ਨਹੀਂ ਹੈ, ਭਾਵ ਸੇ ਹਾਨੀ ਨਹੀਂ ਹੋਤੀ ਹੈ। ਦ੍ਰਸ੍ਟਾਂਤ- ਤੈਸੇ ਮੰਦ ਕਰਮੀਓਂ ਪਰ ਵਾਹਿਗੁਰੂ ਕਬੀ ਪ੍ਰਸੰਨ ਨਹੀਂ ਹੋਤਾ ਹੈ॥
Prof. Sahib Singhਜੇ ਉਹ ਚੋਰ (ਹਾਕਮ ਦੀ) ਬਦ-ਖ਼ੋਈ ਕਰੇ ਤਾਂ ਭੀ ਉਹ ਰਤਾ ਭਰ ਨਹੀਂ ਘਾਬਰਦਾ।

ਪਦ ਅਰਥ ਬਦੀ = ਬੁਰਿਆਈ, ਨਿੰਦਿਆ। ਤਸੂ = ਰਤਾ ਭੀ। ਛੀਜੈ = ਛਿੱਜਦਾ, ਕਮਜ਼ੋਰ ਹੁੰਦਾ, ਘਾਬਰਦਾ।

SikhNet (Spanish)y si calumnia a alguien, nadie lo toma en cuenta.

ਚੋਰ ਕੀ ਹਾਮਾ; ਭਰੇ ਨ ਕੋਇ ॥

chor kee haamaa; bhare na koe |

Sant Singh KhalsaNo one will take responsibility for a thief.
Manmohan SinghNo one takes the responsibility of a thief.
Manmohan Singh (Punjabi)ਤਸਕਰ ਦੀ ਜ਼ਿੰਮੇਵਾਰੀ ਕੋਈ ਭੀ ਨਹੀਂ ਲੈਂਦਾ।
Fareedkot Teekaਚੋਰ ਕੀ ਹਾਂਮੀ ਕੋਈ ਨਹੀਂ ਭਰਤਾ ਹੈ, ਭਾਵ ਸੇ ਕੋਈ ਸਹਾਇਕ ਨਹੀਂ ਹੋਤਾ॥
Prof. Sahib Singhਕੋਈ ਭੀ ਮਨੁੱਖ ਕਿਸੇ ਚੋਰ ਦੇ ਚੰਗੇ ਹੋਣ ਦੀ ਗਵਾਹੀ ਨਹੀਂ ਦੇ ਸਕਦਾ।

ਪਦ ਅਰਥ ਹਾਮਾ = ਹਮਾਇਤ, ਜ਼ਾਮਨੀ {ਹਾਮਾ ਭਰਨੀ = ਜ਼ਾਮਨ ਬਣਨਾ, ਕਿਸੇ ਦੇ ਚੰਗੇ ਹੋਣ ਬਾਰੇ ਤਸੱਲੀ ਭਰਿਆ ਬਚਨ ਆਖਣਾ}।

SikhNet (Spanish)Nadie defiende al ladrón y lo que sea que haga,

ਚੋਰੁ ਕੀਆ; ਚੰਗਾ ਕਿਉ ਹੋਇ ॥੧॥

chor keea; changaa kiau hoe |1|

Sant Singh KhalsaHow can a thief's actions be good? ||1||
Manmohan SinghWhat a thief does, how can that be good?
Manmohan Singh (Punjabi)ਜੋ ਕੁਛ ਤਸਕਰ ਕਰਦਾ ਹੈ, ਉਹ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ?
Fareedkot Teekaਚੋਰ ਕਾ ਕੀਆ ਕਰਮ ਚੰਗਾ ਕਿਸ ਪ੍ਰਕਾਰ ਹੋਵੇ, ਭਾਵ ਯਹਿ ਕਿ ਕੁਕਰਮੀ ਪੁਰਸ਼ ਕਬੀ ਚੰਗਾ ਨਹੀਂ ਹੋਤਾ ਹੈ॥੧॥
Prof. Sahib Singhਜੇਹੜਾ ਮਨੁੱਖ (ਲੋਕਾਂ ਦੀਆਂ ਨਜ਼ਰਾਂ ਵਿਚ) ਚੋਰ ਮੰਨਿਆ ਗਿਆ, ਉਹ (ਖ਼ੁਸ਼ਾਮਦਾਂ ਜਾਂ ਬਦ-ਖ਼ੋਈਆਂ ਨਾਲ ਹੋਰਨਾਂ ਦੇ ਸਾਹਮਣੇ) ਚੰਗਾ ਨਹੀਂ ਬਣ ਸਕਦਾ ॥੧॥

ਪਦ ਅਰਥ ਕੀਆ = ਕੀਤਾ ਗਿਆ, ਬਣਾਇਆ ਗਿਆ। ਕਿਉ ਹੋਇ = ਨਹੀਂ ਹੋ ਸਕਦਾ ॥੧॥

SikhNet (Spanish)de nada le sirve. (1)

ਸੁਣਿ ਮਨ ਅੰਧੇ ਕੁਤੇ ਕੂੜਿਆਰ ॥

sun man andhe kute koorriaar |

Sant Singh KhalsaListen, O mind, you blind, false dog!
Manmohan SinghHear, O my mind, O thou blind and false dog!
Manmohan Singh (Punjabi)ਹੇ ਮੇਰੇ ਅੰਨ੍ਹੇ ਅਤੇ ਝੂਠੇ ਕੂਕਰ ਮਨ ਸੁਣ!
Fareedkot Teekaਹੇ ਅਗਿਆਨ ਕਰ ਅੰਧੇ ਮਨ ਔ ਲੋਭ ਕਰ ਕੁਤੇ ਵਾ ਅਪਵਿਤ੍ਰ ਔਰ ਝੂਠੇ! ॥
Prof. Sahib Singhਹੇ ਅੰਨ੍ਹੇ ਲਾਲਚੀ ਤੇ ਝੂਠੇ ਮਨ! (ਧਿਆਨ ਨਾਲ) ਸੁਣ।

ਪਦ ਅਰਥ ਮਨ = ਹੇ ਮਨ! ਕੁਤੇ = ਕੁੱਤੇ ਵਾਂਗ ਲਾਲਚੀ। ਕੂੜਿਆਰ = ਹੇ ਝੂਠੇ!

SikhNet (Spanish)Escucha, oh mi mente, oh falsa y tonta como perro callejero,

ਬਿਨੁ ਬੋਲੇ; ਬੂਝੀਐ ਸਚਿਆਰ ॥੧॥ ਰਹਾਉ ॥

bin bole; boojheeai sachiaar |1| rahaau |

Sant Singh KhalsaEven without your speaking, the Lord knows and understands. ||1||Pause||
Manmohan SinghEven without one's speaking, the True Lord knows everything. Pause.
Manmohan Singh (Punjabi)ਆਦਮੀ ਦੇ ਕੱਛੂ ਕਹਿਣ ਦੇ ਬਗੈਰ ਹੀ ਸੱਚਾ ਸੁਆਮੀ ਸਭ ਕੁੱਛ ਜਾਣਦਾ ਹੈ। ਠਹਿਰਾਉ।
Fareedkot Teekaਜੋ ਸਚਾ ਪੁਰਸ ਹੈ, ਸੋ ਬੋਲੇ ਬਿਨਾ ਹੀ ਜਾਣਿਆਂ ਜਾਤਾ ਹੈ॥੧॥ ਰਹਾਉ ॥
Prof. Sahib Singhਸੱਚਾ ਮਨੁੱਖ ਬਿਨਾ ਬੋਲਿਆਂ ਹੀ ਪਛਾਣਿਆ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਬੂਝੀਐ = ਪਛਾਣਿਆ ਜਾਂਦਾ ਹੈ। ਸਚਿਆਰ = ਸੱਚਾ ਮਨੁੱਖ ॥੧॥ ਰਹਾਉ ॥

SikhNet (Spanish)que el Señor Verdadero sabe aún si uno no habla. (1-Pausa)

ਚੋਰੁ ਸੁਆਲਿਉ; ਚੋਰੁ ਸਿਆਣਾ ॥

chor suaaliau; chor siaanaa |

Sant Singh KhalsaA thief may be handsome, and a thief may be wise,
Manmohan SinghA thief may be handsome, a thief may be wise,
Manmohan Singh (Punjabi)ਚੋਰ ਭਾਵ ਸੁੰਦਰ ਹੋਵੇ, ਚੋਰ ਭਾਵੇਂ ਅਕਲਬੰਦ ਹੋਵੇ,
Fareedkot Teekaਵਾਹਿਗੁਰੂ ਸੇ ਬੇਮੁਖ ਰੂਪ ਚੋਰ (ਸੁਆਲਿਉ) ਸਰੂਪ ਕਰ ਸੁੰਦਰ ਹੋਵੇ, ਚਾਹੇ ਚੋਰ ਕੇਤਾ ਸਿਆਣਾ ਅਰਥਾਤ ਚਤਰ ਹੋਵੇ॥
Prof. Sahib Singhਚੋਰ ਪਿਆ ਸੋਹਣਾ ਬਣੇ ਚਤੁਰ ਬਣੇ,

ਪਦ ਅਰਥ ਸੁਆਲਿਉ = ਸੋਹਣਾ।

SikhNet (Spanish)Aun si el ladrón es bien parecido, inteligente y sabio,

ਖੋਟੇ ਕਾ ਮੁਲੁ; ਏਕੁ ਦੁਗਾਣਾ ॥

khotte kaa mul; ek dugaanaa |

Sant Singh Khalsabut he is still just a counterfeit coin, worth only a shell.
Manmohan Singhbut he is still like a counterfeit rupee worth only two pice.
Manmohan Singh (Punjabi)ਫਿਰ ਭੀ ਉਹ ਅਧਿਆਨੀ ਦੀ ਕੀਮਤ ਦੇ ਜਾਲ੍ਹੀ ਸਿੱਕੇ ਦੀ ਮਾਨੰਦ ਹੈ।
Fareedkot Teekaਪਰੰਤੂ ਖੋਟੇ ਕਾ ਮੁਲ ਏਕ (ਦੁਗਾਣਾ) ਟਕਾ ਹੀ ਹੈ, ਵਾ ਖੋਟੇ ਪੁਰਸ ਕਾ ਮੁਲੁ ਜਨਮ ਮਰਨ ਵਾ (ਦੁਗਾਣਾ) ਦੋ ਗਿਣੇ ਹੈਂ, ਭਾਵ ਸੇ ਵਾਰੰਵਾਰ ਜਨਮਤਾ ਮਰਤਾ ਹੈ॥
Prof. Sahib Singh(ਪਰ ਆਖ਼ਰ ਉਹ ਚੋਰ ਹੀ ਹੈ ਉਸ ਦੀ ਕਦਰ ਕੀਮਤ ਨਹੀਂ ਪੈਂਦੀ, ਜਿਵੇਂ) ਖੋਟੇ ਰੁਪਏ ਦਾ ਮੁੱਲ ਦੋ ਗੰਢੇ ਕੌਡਾਂ ਹੀ ਹੈ।

ਪਦ ਅਰਥ ਦੁਗਾਣਾ = ਦੋ ਗੰਢੇ ਕੌਡੀਆਂ ਦੇ।

SikhNet (Spanish)permanece falso, sin honor y sin valor.

ਜੇ ਸਾਥਿ ਰਖੀਐ; ਦੀਜੈ ਰਲਾਇ ॥

je saath rakheeai; deejai ralaae |

Sant Singh KhalsaIf it is kept and mixed with other coins,
Manmohan SinghIf it is put and mixed with others,
Manmohan Singh (Punjabi)ਜੇਕਰ ਇਸ ਨੂੰ ਹੋਰਨਾਂ ਨਾਲ ਰੱਖ ਰਲਾ ਮਿਲਾ ਦੇਈਏ,
Fareedkot Teekaਜੇਕਰ ਖੋਟੇ ਰੁਪਈਏ ਕੋ ਖਰਿਆਂ ਸਾਥ ਰਖੀਐ ਔ ਤਿਨ ਕੇ ਬੀਚ ਰਲਾਇ ਦੇਈਏ॥
Prof. Sahib Singhਜੇ ਖੋਟੇ ਰੁਪਏ ਨੂੰ (ਖਰਿਆਂ ਵਿਚ) ਰੱਖ ਦੇਈਏ, (ਖਰਿਆਂ ਵਿਚ) ਰਲਾ ਦੇਈਏ,
SikhNet (Spanish)Si uno mezcla las monedas falsas con las verdaderas,

ਜਾ ਪਰਖੀਐ; ਖੋਟਾ ਹੋਇ ਜਾਇ ॥੨॥

jaa parakheeai; khottaa hoe jaae |2|

Sant Singh Khalsait will be found to be false, when the coins are inspected. ||2||
Manmohan Singheven them, it is found to be false, as and when all the coins are assayed.
Manmohan Singh (Punjabi)ਤਾਂ ਵੀ ਸਿੱਕੇ ਜਾਂਚੇ ਜਾਂਦੇ ਹਨ, ਤਾਂ ਇਹ ਜਾਲ੍ਹੀ ਪਾਇਆ ਜਾਂਦਾ ਹੈ।
Fareedkot Teekaਜਾਂ ਪਰਖੀਐ ਤਾ ਖੋਟਾ ਹੋ ਜਾਤਾ ਹੈ, ਤੈਸੇ ਭਲਿਓਂ ਪੁਰਸੋਂ ਸਾਥ ਖੋਟੇ ਕੌ ਰਲਾਇ ਦੇਈਏ। ਪੰਰਤੂ ਜਬ ਤਿਸ ਰੁਪਯੇ ਸਮ ਪੁਰਸ ਕੌ ਪਰਖੀਐ ਤਬ ਵਹੁ ਖੋਟੇ ਰੁਪਏ ਸਮ ਪੁਰਸ ਭੀ ਖੋਟਾ ਹੀ ਹੋਇ ਜਾਤਾ ਹੈ॥੨॥
Prof. Sahib Singhਤਾਂ ਭੀ ਜਦੋਂ ਉਸ ਦੀ ਪਰਖ ਹੁੰਦੀ ਹੈ ਤਦੋਂ ਉਹ ਖੋਟਾ ਹੀ ਕਿਹਾ ਜਾਂਦਾ ਹੈ ॥੨॥
SikhNet (Spanish)cuando son probadas, la falsa suena falsa. (2)

ਜੈਸਾ ਕਰੇ; ਸੁ ਤੈਸਾ ਪਾਵੈ ॥

jaisaa kare; su taisaa paavai |

Sant Singh KhalsaAs one acts, so does he receive.
Manmohan SinghAs man acts, so is he rewarded;
Manmohan Singh (Punjabi)ਜੇਹੋ ਜੇਹੇ ਕੰਮ ਬੰਦਾ ਕਰਦਾ ਹੈ, ਉਹੋ ਜੇਹਾ ਹੀ ਉਹ ਪਾਉਂਦਾ ਹੈ।
Fareedkot Teekaਤਾਂ ਤੇ ਇਹ ਜੀਵ ਜੈਸਾ ਕਰਮ ਕਰਤਾ ਹੈ ਤੈਸਾ ਹੀ ਤਿਸ ਕਾ ਫਲ੍ਹ ਪਾਵਤਾ ਹੈ॥
Prof. Sahib Singhਮਨੁੱਖ ਜੈਸਾ ਕੰਮ ਕਰਦਾ ਹੈ ਵੈਸਾ ਹੀ ਉਸ ਦਾ ਫਲ ਪਾਂਦਾ ਹੈ।
SikhNet (Spanish)Así como uno actúa, así es su recompensa;

ਆਪਿ ਬੀਜਿ; ਆਪੇ ਹੀ ਖਾਵੈ ॥

aap beej; aape hee khaavai |

Sant Singh KhalsaAs he plants, so does he eat.
Manmohan Singhas he himself sows, so does he himself eats (reaps).
Manmohan Singh (Punjabi)ਉਹ ਖੁਦ ਜੋ ਬੀਜਦਾ ਹੈ ਉਹੋ ਖੁਦ ਹੀ ਖਾਂਦਾ ਹੈ।
Fareedkot Teekaਅਪਨਾ ਬੀਜਿਆ ਹੂਆ ਆਪੇ ਹੀ ਖਾਵਤਾ ਹੈ ਅਰਥਾਤ ਭੋਗਤਾ ਹੈ॥
Prof. Sahib Singhਹਰ ਕੋਈ ਆਪ (ਕਰਮਾਂ ਦੇ ਬੀਜ) ਬੀਜ ਕੇ ਆਪ ਹੀ ਫਲ ਖਾਂਦਾ ਹੈ।

ਪਦ ਅਰਥ ਬੀਜਿ = ਬੀਜ ਕੇ। ਆਪੇ = ਆਪ ਹੀ।

SikhNet (Spanish)así como es su siembra, así es su cosecha.

ਜੇ ਵਡਿਆਈਆ; ਆਪੇ ਖਾਇ ॥

je vaddiaaeea; aape khaae |

Sant Singh KhalsaHe may praise himself gloriously,
Manmohan SinghEven if one may shower praises on oneself,
Manmohan Singh (Punjabi)ਜੇਕਰ ਪ੍ਰਾਣੀ ਆਪਣੇ ਆਪ ਹੀ ਤਾਰੀਫ ਕਰੇ,
Fareedkot Teekaਜੇ ਆਪਣੀਆਂ ਵਡਿਆਈਆਂ ਆਪੇ (ਖਾਇ), ਭਾਵ ਕਥਨ ਕਰੇ ਤੋ ਵਡਾ ਨਹੀਂ ਹੋ ਸਕਤਾ॥
Prof. Sahib Singhਜੇ ਕੋਈ ਮਨੁੱਖ (ਹੋਵੇ ਤਾਂ ਖੋਟਾ, ਪਰ) ਆਪਣੀਆਂ ਵਡਿਆਈਆਂ ਦੀਆਂ ਕਸਮਾਂ ਚੁੱਕੀ ਜਾਏ,

ਪਦ ਅਰਥ ਖਾਇ = ਕਸਮਾਂ ਖਾਏ, ਸਹੁੰਆਂ ਚੁੱਕੇ। ਵਡਿਆਈਆ = ਗੁਣ।

SikhNet (Spanish)Si uno alaba su persona exageradamente, de nada le sirve,

ਜੇਹੀ ਸੁਰਤਿ; ਤੇਹੈ ਰਾਹਿ ਜਾਇ ॥੩॥

jehee surat; tehai raeh jaae |3|

Sant Singh Khalsabut still, according to his understanding, so is the path he must follow. ||3||
Manmohan Singhyet as is one's understanding, so must one follow the way.
Manmohan Singh (Punjabi)ਤਦ ਵੀ ਜੋਹੇ ਜੇਹੀ ਉਸ ਦੀ ਸਮਝ ਹੈ, ਉਹੋ ਜੇਹੇ ਰਸਤੇ ਹੀ ਉਹ ਜਾਂਦਾ ਹੈ।
Fareedkot Teekaਜੈਸੀ (ਸੁਰਤਿ) ਵਾਸਨਾ ਕਰੇਗਾ ਤੈਸੇ ਹੀ ਰਸਤੇ ਜਾਵੇਗਾ, ਭਾਵ ਸੇ ਤਿਸੀ ਪ੍ਰਕਾਰ ਕੇ ਕਰਮ ਕਰੇਗਾ, ਵਾ ਤੈਸੇ ਜਨਮ ਪਾਵੈਗਾ॥੩॥
Prof. Sahib Singh(ਉਸ ਦਾ ਇਤਬਾਰ ਨਹੀਂ ਬਣ ਸਕਦਾ, ਕਿਉਂਕਿ) ਮਨੁੱਖ ਦੀ ਜਿਹੋ ਜਿਹੀ ਮਨੋ-ਵਾਸਨਾ ਹੈ ਉਹੋ ਜਿਹੇ ਰਸਤੇ ਉਤੇ ਹੀ ਉਹ ਤੁਰਦਾ ਹੈ ॥੩॥

ਪਦ ਅਰਥ ਤੇਹੈ ਰਾਹਿ = ਉਹੋ ਜਿਹੇ ਰਾਹ ਤੇ। ਜਾਇ = ਜਾਂਦਾ ਹੈ। ਸੁਰਤਿ = ਭਾਵਨਾ, ਮਨ ਦੀ ਵਾਸਨਾ ॥੩॥

SikhNet (Spanish)pues depende del estado de conciencia, si uno sigue el Sendero o no. (3)

ਜੇ ਸਉ ਕੂੜੀਆ; ਕੂੜੁ ਕਬਾੜੁ ॥

je sau koorreea; koorr kabaarr |

Sant Singh KhalsaHe may tell hundreds of lies to conceal his falsehood,
Manmohan SinghIf a men tells hundreds of lies to conceal his falsehood,
Manmohan Singh (Punjabi)ਜੇਕਰ ਬੰਦਾ ਆਪਣੇ ਝੂਠ ਨੂੰ ਲੁਕੋਣ ਲਈ ਸੈਂਕੜੇ ਝੂਠ ਪਿਆ ਬੋਲੇ,
Fareedkot Teekaਵਹੁ (ਕੂੜੁ) ਝੂਠੇ ਪੁਰਸ ਜੇਕਰ ਸੈਂਕੜੇ (ਕੂੜੀਆ) ਝੂਠੀਆਂ (ਕਬਾੜੁ) ਗੱਪਾਂ ਮਾਰੇਂ॥
Prof. Sahib Singh(ਆਪਣਾ ਇਤਬਾਰ ਜਮਾਣ ਲਈ ਚਲਾਕ ਬਣ ਕੇ) ਝੂਠੀਆਂ ਗੱਪਾਂ ਅਤੇ ਝੂਠ ਕਬਾੜ ਦੀਆਂ ਗੱਲਾਂ-

ਪਦ ਅਰਥ ਕੂੜੀਆ = ਝੂਠੀਆਂ ਗੱਲਾਂ। ਕੂੜੁ = ਝੂਠ। ਕਬਾੜੁ = ਕੂੜਾ ਕਰਕਟ, ਟੁੱਟਾ-ਭੱਜਾ ਮਾਲ, ਵਿਅਰਥ ਕੰਮ।

SikhNet (Spanish)Aun si el falso, con cien trucos,

ਭਾਵੈ ਸਭੁ ਆਖਉ ਸੰਸਾਰੁ ॥

bhaavai sabh aakhau sansaar |

Sant Singh Khalsaand all the world may call him good.
Manmohan Singheven then he becomes not acceptable, though the whole world may call him good.
Manmohan Singh (Punjabi)ਭਾਵਨੂੰ ਸਾਰਾ ਜਹਾਨ ਉਸ ਨੂੰ ਚੰਗਾ ਪਿਆ ਕਹੇ ਤਾਂ ਭੀ ਸੱਚੀ ਦਰਗਾਹ ਵਿੱਚ ਉਹ ਕਬੂਲ ਨਹੀਂ ਪੈਂਦਾ।
Fareedkot Teekaਭਾਵੈ ਤਿਨਕੌ ਸੰਪੂਰਨ ਸੰਸਾਰ ਭੀ ਭਲਾ ਆਖੈ, ਤਾਂ ਵੀ ਵਹੁ ਪ੍ਰਮਾਣੀਕ ਨਹੀਂ ਹੋ ਸਕਤਾ ਹੈ॥
Prof. Sahib Singhਭਾਵੇਂ ਸਾਰੇ ਸੰਸਾਰ ਨੂੰ ਆਖੀਆਂ ਜਾਣ (ਪਰ, ਹੇ ਪ੍ਰਭੂ! ਕੋਈ ਮਨੁੱਖ ਤੈਨੂੰ ਧੋਖਾ ਨਹੀਂ ਦੇ ਸਕਦਾ)।

ਪਦ ਅਰਥ ਭਾਵੈ ਆਖਉ = ਬੇਸ਼ੱਕ ਪਿਆ ਆਖੇ।

SikhNet (Spanish)logra hacer que el mundo lo siga en lo que él cree, no sirve de nada,

ਤੁਧੁ ਭਾਵੈ; ਅਧੀ ਪਰਵਾਣੁ ॥

tudh bhaavai; adhee paravaan |

Sant Singh KhalsaIf it pleases You, Lord, even the foolish are approved.
Manmohan SinghIf it pleases Thee, O Lord even an unwise one becomes acceptable.
Manmohan Singh (Punjabi)ਜੇਕਰ ਤੈਨੂੰ ਚੰਗਾ ਲੱਗੇ ਹੇ ਵਾਹਿਗੁਰੂ ਤਾਂ ਇਕ ਬੁੱਧੀਹੀਣ ਬਦਾ ਭੀ ਪ੍ਰਮਾਣੀਕ ਹੋ ਜਾਂਦਾ ਹੈ।
Fareedkot Teekaਹੇ ਭਾਈ! ਜੇਕਰ (ਤੁਧੁ) ਤੇਰੀ ਕ੍ਰਿਆ ਵਾ ਕਰਤੂਤ ਵਾਹਿਗੁਰੂ ਕੋ ਭਾਇ ਜਾਵੈ ਤੋ (ਅਧੀ), ਭਾਵ ਬਿਨਾ ਬਿਧੀ ਸੇ ਹੀ ਪ੍ਰਵਾਨ ਹੋ ਜਾਤੀ ਹੈ। ਜੈਸੇ ਕਰਮਾਬਾਈ ਕੀ ਖਿਚੜੀ ਪ੍ਰਵਾਨ ਭਈ ਹੈ, ਵਾ ਤਬ ਤੂੰ (ਅਧੀ) ਬਿਨਾ ਬੁਧੀ ਸੇ ਹੀ ਪ੍ਰਵਾਨ ਹੋਇ ਜਾਵੈਗਾ। ਭਾਵ ਯਹਿ ਕੁਛ ਚਤਰਾਈ ਕੀ ਲੋੜ ਨਹੀਂ॥ ਯਥਾ-☬'ਭੋਲੇ ਭਾਇ ਮਿਲੇ ਰਘੁਰਾਇਆ॥' ਯਥਾ-☬'ਚਤਰਾਈ ਨ ਚਤਰਭੁਜ ਪਾਈਐ॥' ਜੈਸੇ ਧੰਨਾ ਭਗਤ ਜੀ ਕੋ ਮਿਲੇ ਹੈਂ॥
Prof. Sahib Singh(ਹੇ ਪ੍ਰਭੂ! ਜੇ ਦਿਲ ਦਾ ਖਰਾ ਹੋਵੇ ਤਾਂ) ਇਕ ਸਿੱਧੜ ਮਨੁੱਖ ਭੀ ਤੈਨੂੰ ਪਸੰਦ ਆ ਜਾਂਦਾ ਹੈ, ਤੇਰੇ ਦਰ ਤੇ ਕਬੂਲ ਹੋ ਜਾਂਦਾ ਹੈ।

ਪਦ ਅਰਥ ਤੁਧੁ ਭਾਵੈ = ਹੇ ਪ੍ਰਭੂ! ਤੈਨੂੰ ਪਸੰਦ ਆ ਜਾਏ। ਅਧੀ = {ਧੀ-ਅਕਲ} ਅਕਲ-ਹੀਨ ਮਨੁੱਖ, ਸਿੱਧੜ।

SikhNet (Spanish)pues no por ello es aprobado por Dios. Pero aun el tonto puede ser aprobado si Tú lo apruebas,

ਨਾਨਕ; ਜਾਣੈ ਜਾਣੁ ਸੁਜਾਣੁ ॥੪॥੪॥੬॥

naanak; jaanai jaan sujaan |4|4|6|

Sant Singh KhalsaO Nanak, the Lord is wise, knowing, all-knowing. ||4||4||6||
Manmohan SinghNanak, the Wise Omniscient Lord knows everything.
Manmohan Singh (Punjabi)ਨਾਨਕ, ਸਿਆਣਾ ਤੇ ਸਰਬੱਗ ਸੁਆਮੀ ਸਭ ਕੁਛ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਜੋ ਪੁਰਸ ਵਾਹਿਗੁਰੂ ਕੋ ਜਾਣੇ ਸੋ (ਸੁਜਾਣੁ) ਚਤਰ ਜਾਣੋ॥੪॥੪॥੬॥☬ਕਾਜੀ ਬ੍ਰਹਮਣ ਜੋਗੀ ਤੀਨੋਂ ਕੇ ਪ੍ਰਥਾਇ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਘਟ ਘਟ ਦੀ ਜਾਣਨ ਵਾਲਾ ਸੁਜਾਨ ਪ੍ਰਭੂ (ਸਭ ਕੁਝ) ਜਾਣਦਾ ਹੈ ॥੪॥੪॥੬॥

ਪਦ ਅਰਥ ਜਾਣੁ = ਜਾਨਣਹਾਰ ਪ੍ਰਭੂ। ਸੁਜਾਣੁ = ਸਿਆਣਾ ॥੪॥੪॥੬॥

SikhNet (Spanish)oh Dios, pues Tú, oh Sabio Señor, lo conoces todo. (4‑4‑6)

Open this shabad →

Shabad Guru Nanak Dev Ji Raag Dhanaasree

ਧਨਾਸਰੀ ਮਹਲਾ ੧ ॥

dhanaasaree mahalaa 1 |

Sant Singh KhalsaDhanaasaree, First Mehl:
Manmohan SinghDhanasri 1st Guru.
Manmohan Singh (Punjabi)ਧਨਾਸਰੀ ਪਹਿਲੀ ਪਾਤਿਸ਼ਾਹੀ।
SikhNet (Spanish)Dhanasri, Mejl Guru Nanak, Primer Canal Divino.

ਕਾਇਆ ਕਾਗਦੁ; ਮਨੁ ਪਰਵਾਣਾ ॥

kaaeaa kaagad; man paravaanaa |

Sant Singh KhalsaThe body is the paper, and the mind is the inscription written upon it.
Manmohan SinghThe body is the paper and mind the order written thereon.
Manmohan Singh (Punjabi)ਸਰੀਰ ਕਾਗਜ਼ ਹੈ ਅਤੇ ਚਿੱਤ ਉਸ ਉਤੇ ਲਿਖਿਆ ਹੋਇਆ ਹੁਕਮ।
Fareedkot Teekaਇਹ (ਕਾਇਆ) ਦੇਹ ਕਾਗਦ ਵਤ ਕਾਲ ਰੂਪ ਪਾਨੀ ਕੀ ਬੂੰਦ ਤੇ ਖਿਨ ਮੇਂ ਨਾਸ ਹੋ ਜਾਨੇ ਵਾਲੀ ਹੈ ਔ ਮਨ ਇਸਕੌ (ਪਰਵਾਣਾ) ਸਤ ਰੂਪ ਜਾਨ ਰਹਾ ਹੈ॥
Prof. Sahib Singhਇਹ ਮਨੁੱਖਾ ਸਰੀਰ (ਮਾਨੋ) ਇਕ ਕਾਗ਼ਜ਼ ਹੈ, ਅਤੇ ਮਨੁੱਖ ਦਾ ਮਨ (ਸਰੀਰ-ਕਾਗ਼ਜ਼ ਉਤੇ ਲਿਖਿਆ ਹੋਇਆ) ਦਰਗਾਹੀ ਪਰਵਾਨਾ ਹੈ।

ਪਦ ਅਰਥ ਕਾਇਆ = ਸਰੀਰ। ਕਾਗਦੁ = ਕਾਗ਼ਜ਼। ਪਰਵਾਣਾ = ਪਰਵਾਨਾ, ਲਿਖਿਆ ਹੋਇਆ ਹੁਕਮ।

SikhNet (Spanish)El cuerpo es el papel, la mente es lo que está escrito en él,

ਸਿਰ ਕੇ ਲੇਖ; ਨ ਪੜੈ ਇਆਣਾ ॥

sir ke lekh; na parrai eaanaa |

Sant Singh KhalsaThe ignorant fool does not read what is written on his forehead.
Manmohan SinghBut the fool reads not the writ on his head.
Manmohan Singh (Punjabi)ਪਰ ਮੂਰਖ ਆਪਣੇ ਮੂੰਡ ਉਪਰ ਦੀ (ਕਿਸਮਤ ਦੀ) ਲਿਖਤ ਨੂੰ ਨਹੀਂ ਵਾਚਦਾ।
Fareedkot Teekaਸਰਬ ਸ਼ਾਸਤ੍ਰੋਂ ਮੇਂ ਜੋ (ਸਿਰ ਕੇ) ਅਰਥਾਤ ਸਿਰੋਮਣੀ ਅਖਰ ਰਾਮ ਨਾਮ ਲਿਖੇ ਹੂਏ ਹੈਂ, ਤਿਨ ਕੋ ਇਹ ਇਆਣਾ ਮਨ ਪੜਤਾ ਨਹੀਂ ਅਰਥਾਤ ਜਪਤਾ ਨਹੀਂ ਹੈ। ਵਾ ਦੇਹੀ ਕੋ ਕਾਗਦ ਵਤ ਕਰ ਕੇ ਮਨ ਜਤਨੋਂ ਰੂਪੀ ਪਰਵਾਨੇ ਲਿਖਣੇ ਵਾਲਾ ਹੋ ਰਿਹਾ ਹੈ, ਭਾਵ ਸੇ ਪਦਾਰਥੋਂ ਹੇਤ ਬਡੇ ਜਤਨ ਕਰਤਾ ਹੈ। ਔਰ ਇਹ ਐਸਾ (ਇਆਣਾ) ਮੂਰਖ ਹੈ, ਜੋ ਕਰਮੋਂ ਕੇ ਅਨੁਸਾਰ ਸਿਰ ਪਰ ਲੇਖ ਹੈ, ਤਿਨ ਕੋ ਨਹੀਂ ਪੜਤਾ ਹੈ। ਭਾਵ ਇਹ ਮੇਰੇ ਕਰਮੋਂ ਮੇਂ ਤੋ ਦੁਖ ਹੈ, ਤੋ ਸੁਖ ਕਹਾਂ ਸੇ ਹੋਇਗਾ ਅਰਥਾਤ ਨਹੀਂ ਹੋਇਗਾ, ਐਸੇ ਵਿਚਾਰ ਨਹੀਂ ਕਰਤਾ ਹੈ॥
Prof. Sahib Singhਪਰ ਮੂਰਖ ਮਨੁੱਖ ਆਪਣੇ ਮੱਥੇ ਦੇ ਇਹ ਲੇਖ ਨਹੀਂ ਪੜ੍ਹਦਾ (ਭਾਵ, ਇਹ ਸਮਝਣ ਦਾ ਜਤਨ ਨਹੀਂ ਕਰਦਾ ਕਿ ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਕਿਹੋ ਜਿਹੇ ਸੰਸਕਾਰ-ਲੇਖ ਉਸ ਦੇ ਮਨ ਵਿਚ ਮੌਜੂਦ ਹਨ ਜੋ ਉਸ ਨੂੰ ਹੁਣ ਹੋਰ ਪ੍ਰੇਰਨਾ ਕਰ ਰਹੇ ਹਨ)।

ਪਦ ਅਰਥ ਇਆਣਾ = ਅੰਞਾਣਾ ਜੀਵ।

SikhNet (Spanish)pero el tonto no puede leer lo que está escrito en la mente.

ਦਰਗਹ ਘੜੀਅਹਿ; ਤੀਨੇ ਲੇਖ ॥

daragah gharreeeh; teene lekh |

Sant Singh KhalsaIn the Court of the Lord, three inscriptions are recorded.
Manmohan SinghIn the Lord's court the writ of three kinds is inscribed.
Manmohan Singh (Punjabi)ਸਾਈਂ ਦੇ ਦਰਬਾਰ ਅੰਦਰ ਤਿੰਨ ਤਰ੍ਹਾਂ ਦੀ ਲਿਖਤਾਕਾਰ ਲਿਖੀ ਜਾਂਦੀ ਹੈ।
Fareedkot Teekaਜੈਸੇ ਰਾਜਾ ਕੇ ਦਰ ਮੇਂ ਸੁਇਨੇ ਰੁਪੇ ਤਾਂਬੇ ਕੇ ਰੁਪਯੇ, ਪੈਸੇ, ਮੋਹਰਾਂ, ਤੀਨੋਂ ਘੜੀਤੇ ਹੈਂ। ਤੈਸੇ ਵਾਹਿਗੁਰੂ ਕੀ ਦਰਗਾਹਿ ਮੇਂ ਸਾਂਤਕੀ, ਤਾਂਮਸੀ, ਰਾਜਸੀ, ਵਾ ਕਰਮੀ, ਉਪਾਸਕ, ਗਿਆਨੀ, ਵਾ ਕਾਜੀ, ਬ੍ਰਹਮਣ, ਜੋਗੀ, ਇਹ ਤੀਨੋਂ ਘੜੀਤੇ ਹੈਂ, ਐਸੇ ਸਾਸਤ੍ਰੋਂ ਮੇਂ (ਲੇਖ) ਲਿਖਾ ਹੈ॥
Prof. Sahib Singhਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿ ਕੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੱਬੀ ਨਿਯਮ ਅਨੁਸਾਰ ਹਰੇਕ ਮਨੁੱਖ ਦੇ ਮਨ ਵਿਚ ਉੱਕਰੇ ਜਾਂਦੇ ਹਨ।

ਪਦ ਅਰਥ ਦਰਗਹ = ਦਰਗਾਹੀ ਨਿਯਮ ਅਨੁਸਾਰ। ਘੜੀਅਹਿ = ਘੜੇ ਜਾਂਦੇ ਹਨ, ਉੱਕਰੇ ਜਾਂਦੇ ਹਨ। ਤੀਨੇ ਲੇਖ = (ਰਜੋ ਤਮੋ ਸਤੋ) ਤ੍ਰਿਗੁਣੀ ਕੀਤੇ ਕੰਮਾਂ ਦੇ ਸੰਸਕਾਰ-ਰੂਪ ਲੇਖ।

SikhNet (Spanish)Es en la Corte del Señor que el destino de los tres temperamentos es forjado;

ਖੋਟਾ. ਕਾਮਿ ਨ ਆਵੈ; ਵੇਖੁ ॥੧॥

khottaa. kaam na aavai; vekh |1|

Sant Singh KhalsaBehold, the counterfeit coin is worthless there. ||1||
Manmohan SinghLo, the counterfeit one is of no avail there.
Manmohan Singh (Punjabi)ਦੇਖ, ਜਾਲ੍ਹੀ ਉਥੇ ਕਿਸੇ ਕੰਮ ਨਹੀਂ ਆਉਂਦਾ।
Fareedkot Teekaਇਨ ਤੀਨੋਂ ਤ੍ਰੀਕੋਂ ਮੇਂ ਸੇ ਜੋ ਖੋਟਾ ਹੈ ਅਰਥਾਤ ਨਿਜ ਧਰਮ ਸੇ ਰਹਿਤ ਹੈ, ਸੋ ਕਾਮ ਆਵਤਾ ਨਹੀਂ ਦੇਖੀਤਾ ਹੈ, ਭਾਵ ਸੇ ਵਾਹਿਗੁਰੂ ਕੇ ਦਰ ਮੇਂ ਸੋ ਪ੍ਰਮਾਣ ਨਹੀਂ ਹੋਤਾ ਹੈ॥੧॥
Prof. Sahib Singhਪਰ ਹੇ ਭਾਈ! ਵੇਖ (ਜਿਵੇਂ ਕੋਈ ਖੋਟਾ ਸਿੱਕਾ ਕੰਮ ਨਹੀਂ ਆਉਂਦਾ, ਤਿਵੇਂ ਖੋਟੇ ਕੀਤੇ ਕੰਮਾਂ ਦਾ) ਖੋਟਾ ਸੰਸਕਾਰ-ਲੇਖ ਭੀ ਕੰਮ ਨਹੀਂ ਆਉਂਦਾ ॥੧॥

ਪਦ ਅਰਥ ਕਾਮਿ = ਕੰਮ ਵਿਚ। ਖੋਟਾ = ਖੋਟਾ ਸੰਸਕਾਰ। ਕਾਮਿ ਨ ਆਵੈ = ਲਾਭਦਾਇਕ ਨਹੀਂ ਹੁੰਦਾ ॥੧॥

SikhNet (Spanish)está dado para los Brahmanes, los Yoguis y los Quazis. Y mira, al falso, nadie lo toma en cuenta. (1)

ਨਾਨਕ; ਜੇ ਵਿਚਿ ਰੁਪਾ ਹੋਇ ॥

naanak; je vich rupaa hoe |

Sant Singh KhalsaO Nanak, if there is silver in it,
Manmohan SinghNanak, if there be silver therein,
Manmohan Singh (Punjabi)ਨਾਨਕ, ਜੇਕਰ ਉਸ ਵਿੱਚ ਚਾਂਦੀ ਹੋਵੇ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇਕਰ ਤੁਮਾਰੇ ਰਿਦੇ ਵਾ ਬਚਨੋਂ ਮੇਂ (ਰੁਪਾ) ਸਫਾਈ ਵਾ ਅਪਨੇ ਅਪਨੇ ਧਰਮ ਮੇਂ ਇਸਥਿਤੀ ਹੋਵੈ॥
Prof. Sahib Singhਹੇ ਨਾਨਕ! ਜੇ ਰੁਪਏ ਆਦਿਕ ਸਿੱਕੇ ਵਿਚ ਚਾਂਦੀ ਹੋਵੇ,

ਪਦ ਅਰਥ ਨਾਨਕ = ਹੇ ਨਾਨਕ! ਵਿਚਿ = ਆਤਮਕ ਜੀਵਨ ਵਿਚ। ਰੁਪਾ = ਚਾਂਦੀ, ਸੁੱਧ ਧਾਤ, ਪਵਿਤ੍ਰਤਾ।

SikhNet (Spanish)Pero si hubiera plata en alguna moneda, todos proclamarían:

ਖਰਾ ਖਰਾ; ਆਖੈ ਸਭੁ ਕੋਇ ॥੧॥ ਰਹਾਉ ॥

kharaa kharaa; aakhai sabh koe |1| rahaau |

Sant Singh Khalsathen everyone proclaims, "It is genuine, it is genuine." ||1||Pause||
Manmohan Singheveryone then proclaims "It is genuine, it is genuine". Pause.
Manmohan Singh (Punjabi)ਤਾਂ ਹਰ ਜਣਾ ਪੁਕਾਰਦਾ ਹੈ, "ਸੱਚਾ ਸੁੱਚਾ ਹੈ, ਇਹ ਸੱਚਾ ਸੁੱਚਾ ਹੈ।" ਠਹਿਰਾਉ।
Fareedkot Teekaਤੌ ਤਿਸ (ਖਰਾ) ਭਲੇ ਸੁਭਾਉ ਕੋ ਦੇਖ ਕਰ ਸਭ ਕੋਈ (ਖਰਾ) ਭਲਾ ਹੀ ਕਥਨ ਕਰੇਗਾ॥੧॥ ਰਹਾਉ ॥
Prof. Sahib Singhਤਾਂ ਹਰ ਕੋਈ ਉਸ ਨੂੰ ਖਰਾ ਸਿੱਕਾ ਆਖਦਾ ਹੈ (ਇਸੇ ਤਰ੍ਹਾਂ ਜਿਸ ਮਨ ਵਿਚ ਪਵਿਤ੍ਰਤਾ ਹੋਵੇ, ਉਸ ਨੂੰ ਖਰਾ ਆਖਿਆ ਜਾਂਦਾ ਹੈ) ॥੧॥ ਰਹਾਉ ॥

ਪਦ ਅਰਥ ਸਭੁ ਕੋਇ = ਹਰੇਕ ਜੀਵ ॥੧॥ ਰਹਾਉ ॥

SikhNet (Spanish)“¡Es verdadera, es verdadera!” (1-Pausa)

ਕਾਦੀ ਕੂੜੁ ਬੋਲਿ; ਮਲੁ ਖਾਇ ॥

kaadee koorr bol; mal khaae |

Sant Singh KhalsaThe Qazi tells lies and eats filth;
Manmohan SinghThe Qazi tells lies and eats filth.
Manmohan Singh (Punjabi)ਕਾਜ਼ੀ ਝੂਠ ਬੋਲਦਾ ਹੈ ਅਤੇ ਗੰਦਗੀ ਖਾਂਦਾ ਹੈ।
Fareedkot Teekaਜੋ ਕਾਜੀ ਹੋ ਕਰ ਝੂਠ ਬੋਲ ਕੇ ਜੰਤ੍ਰ ਮੰਤ੍ਰ ਝੂਠੇ ਕਰ ਕੇ ਮਲ ਰੂਪ ਪਾਦਰਥ ਲੇਕੇ ਖਾਤਾ ਹੈ॥
Prof. Sahib Singhਕਾਜ਼ੀ (ਜੇ ਇਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ।

ਪਦ ਅਰਥ ਕਾਦੀ = ਕਾਜ਼ੀ {ਨੋਟ: ਅਰਬੀ ਲਫ਼ਜ਼ 'ਕਾਜ਼ੀ' ਦੇ ਦੋ ਉਚਾਰਨ ਹਨ: ਕਾਜ਼ੀ ਅਤੇ ਕਾਦੀ}। ਕੂੜੁ = ਝੂਠ। ਮਲੁ = ਮੈਲ, ਹਰਾਮ ਦਾ ਮਾਲ।

SikhNet (Spanish)El Quazi habla falsedades y se come su propia mugre.

ਬ੍ਰਾਹਮਣੁ ਨਾਵੈ; ਜੀਆ ਘਾਇ ॥

braahaman naavai; jeea ghaae |

Sant Singh Khalsathe Brahmin kills and then takes cleansing baths.
Manmohan SinghThe Brahman slays life and takes ablution.
Manmohan Singh (Punjabi)ਬ੍ਰਾਹਮਣ ਜਾਨਾਂ ਮਾਰਦਾ ਹੈ ਅਤੇ ਇਸ਼ਨਾਨ ਕਰਦਾ ਹੈ।
Fareedkot Teekaਜੋ ਬ੍ਰਾਹਮਣ ਹੋਇ ਕਰ ਇਸ਼ਨਾਨ ਕਰ ਕੇ ਜੀਵੋਂ ਕੋ ਮਾਰਤਾ ਹੈ, ਮਾਸ ਖਾਨਾ ਕਰਤਾ ਹੈ॥
Prof. Sahib Singhਬ੍ਰਾਹਮਣਾਂ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ।

ਪਦ ਅਰਥ ਨਾਵੈ = ਨ੍ਹਾਉਂਦਾ ਹੈ, ਤੀਰਥ-ਇਸ਼ਨਾਨ ਕਰਦਾ ਹੈ। ਜੀਆ ਘਾਇ = ਜੀਵਾਂ ਨੂੰ ਮਾਰ ਕੇ, ਅਨੇਕਾਂ ਬੰਦਿਆਂ ਨੂੰ ਸ਼ੁਦਰ-ਬਹਾਨੇ ਪੈਰਾਂ ਹੇਠ ਲਤਾੜ ਕੇ।

SikhNet (Spanish)El Brahmán destruye la vida y luego se baña en los lugares de peregrinaje con la idea de purificarse.

ਜੋਗੀ ਜੁਗਤਿ. ਨ ਜਾਣੈ; ਅੰਧੁ ॥

jogee jugat. na jaanai; andh |

Sant Singh KhalsaThe Yogi is blind, and does not know the Way.
Manmohan SinghThe blind Yogi knows not the way.
Manmohan Singh (Punjabi)ਅੰਨ੍ਹਾ ਯੋਗੀ ਰਸਤਾ ਨਹੀਂ ਜਾਣਦਾ।
Fareedkot Teekaਜੋਗੀ ਹੋ ਕਰ ਅਗਿਆਨ ਸੇ ਅੰਧਾ ਹੂਆ ਪਰਮੇਸ਼ਰ ਕੇ ਨਾਮ ਮੇਂ ਜੁੜਨੇ ਕੀ ਜੁਗਤੀ ਨਹੀਂ ਜਾਨਤਾ ਹੈ॥
Prof. Sahib Singhਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ।

ਪਦ ਅਰਥ ਜੁਗਤਿ = ਜੀਵਨ ਦੀ ਜਾਚ। ਅੰਧੁ = ਅੰਨ੍ਹਾ।

SikhNet (Spanish)El Yogui, por ciego, no reconoce el Sendero

ਤੀਨੇ. ਓਜਾੜੇ ਕਾ ਬੰਧੁ ॥੨॥

teene. ojaarre kaa bandh |2|

Sant Singh KhalsaThe three of them devise their own destruction. ||2||
Manmohan SinghHence, all the three design for their annihilation.
Manmohan Singh (Punjabi)ਤਿੰਨੇ ਹੀ ਬਰਬਾਦੀ ਦਾ ਬਾਨ੍ਹਣੂ ਬੰਨ੍ਹਦੇ ਹਨ।
Fareedkot Teekaਤੌ ਇਹੁ ਤੀਨੋਂ ਉਜਾੜੇ ਕੇ (ਬੰਧੁ) ਬਾਂਧਨੇ ਵਾਲੇ ਅਰਥਾਤ ਕਾਰਨ ਹੋ ਗਏ ਹੈਂ, ਵਾ ਉਜਾੜੇ ਕਾ (ਬੰਧੁ) ਹਦ ਅਵਧੀ ਹੈਂ, ਭਾਵ ਸੇ ਲੋਕੋਂ ਕੋ ਪਰਮੇਸ਼ਰ ਕੇ ਮਾਰਗ ਤੇ ਭੁਲਾਵਤੇ ਹੈਂ॥੨॥☬ਤਬ ਤਿਨੋਂ ਨੇ ਪੂਛਾ ਆਪ ਕੇ ਮਤ ਮੇਂ ਜੋਗੀ, ਕਾਜੀ, ਬ੍ਰਹਮਣ, ਸ੍ਰੇਸ਼ਟ ਕੌਣ ਹੈ? ਤਿਸ ਪਰ ਕਹਿਤੇ ਹੈਂ:
Prof. Sahib Singh(ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ ॥੨॥

ਪਦ ਅਰਥ ਬੰਧੁ = ਬੰਨਾ। ਓਜਾੜੇ ਕਾ ਬੰਧੁ = ਉਜਾੜੇ ਦਾ ਬੰਨਾ, ਆਤਮਕ ਜੀਵਨ ਵਲੋਂ ਉਜਾੜ ਹੀ ਉਜਾੜ ॥੨॥

SikhNet (Spanish)y así es como los tres son destruidos. (2)

ਸੋ ਜੋਗੀ; ਜੋ ਜੁਗਤਿ ਪਛਾਣੈ ॥

so jogee; jo jugat pachhaanai |

Sant Singh KhalsaHe alone is a Yogi, who understands the Way.
Manmohan SinghHe alone is a Yogi, who knows the way to God.
Manmohan Singh (Punjabi)ਕੇਵਲ ਓਹੀ ਯੋਗੀ ਹੈ, ਜੋ ਰੱਬ ਦੇ ਰਾਹ ਨੂੰ ਜਾਣਦਾ ਹੈ,
Fareedkot Teekaਸੋਈ ਜੋਗੀ ਹੈ, ਜੋ ਵਾਹਿਗੁਰੂ ਕੇ ਨਾਮ ਮੇਂ ਜੁੜਨੇ ਕੀ ਜੁਗਤੀ ਕੋ ਪਛਾਣੈ॥
Prof. Sahib Singhਅਸਲ ਜੋਗੀ ਉਹ ਹੈ ਜੋ ਜੀਵਨ ਦੀ ਸਹੀ ਜਾਚ ਸਮਝਦਾ ਹੈ,
SikhNet (Spanish)Sólo será Yogui verdadero aquél que conozca el Sendero,

ਗੁਰ ਪਰਸਾਦੀ; ਏਕੋ ਜਾਣੈ ॥

gur parasaadee; eko jaanai |

Sant Singh KhalsaBy Guru's Grace, he knows the One Lord.
Manmohan SinghBy Guru's grace, he recognises but One Lord.
Manmohan Singh (Punjabi)ਅਤੇ ਜੋ ਗੁਰਾਂ ਦੀ ਦਇਆ ਦੁਆਰਾ ਕੇਵਲ ਇਕ ਸਾਈਂ ਨੂੰ ਸਿੰਞਾਣਦਾ ਹੈ।
Fareedkot Teekaਗੁਰੋਂ ਕੀ ਕਿਰਪਾ ਤੇ ਸਰਬ ਮੇਂ ਏਕ ਵਿਆਪਕ ਸਰੂਪ ਕੋ ਜਾਣੈ॥
Prof. Sahib Singhਤੇ ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ।

ਪਦ ਅਰਥ ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ।

SikhNet (Spanish)y por la Gracia del Guru conozca al Uno.

ਕਾਜੀ ਸੋ; ਜੋ ਉਲਟੀ ਕਰੈ ॥

kaajee so; jo ulattee karai |

Sant Singh KhalsaHe alone is a Qazi, who turns away from the world,
Manmohan SinghHe alone is a Qazi, who turns away from the world,
Manmohan Singh (Punjabi)ਕੇਵਲ ਓਹੀ ਕਾਜ਼ੀ ਹੈ, ਜੋ ਦੁਨੀਆ ਵੱਲੋਂ ਆਪਣਾ ਮੂੰਹ ਮੋੜ ਲੈਦਾ ਹੈ,
Fareedkot Teekaਕਾਜੀ ਸੋਈ ਸ੍ਰੇਸ਼ਟ ਹੈ, ਜੋ ਸੰਸਾਰ ਕੀ ਤਰਫੋਂ ਅਪਨੀ ਬੁਧੀ ਕੋ ਉਲਟੀ ਕਰੈ॥
Prof. Sahib Singhਕਾਜ਼ੀ ਉਹ ਹੈ ਜੋ ਸੁਰਤਿ ਨੂੰ ਹਰਾਮ ਦੇ ਮਾਲ ਵਲੋਂ ਮੋੜਦਾ ਹੈ,

ਪਦ ਅਰਥ ਉਲਟੀ ਕਰੈ = ਸੁਰਤਿ ਨੂੰ ਹਰਾਮ ਦੇ ਮਾਲ ਰਿਸ਼ਵਤ ਵਲੋਂ ਪਰਤਾਂਦਾ ਹੈ।

SikhNet (Spanish)Sólo será Quazi aquél que le voltee la cara a las pasiones,

ਗੁਰ ਪਰਸਾਦੀ; ਜੀਵਤੁ ਮਰੈ ॥

gur parasaadee; jeevat marai |

Sant Singh Khalsaand who, by Guru's Grace, remains dead while yet alive.
Manmohan Singhand who, by Guru's grace, remains dead in life.
Manmohan Singh (Punjabi)ਤੇ ਜੋ ਗੁਰਾਂ ਦੀ ਮਿਹਰ ਸਦਕਦਾ ਜੀਉਂਦੇ ਜੀ ਮਰਿਆ ਰਹਿੰਦਾ ਹੈ।
Fareedkot Teekaਗੁਰੋਂ ਕੀ ਕਿਰਪਾ ਕਰ ਕੇ ਜੀਵਤ ਭਾਵ ਸੇ ਮਿਰਤ ਹੋ ਜਾਵੈ॥
Prof. Sahib Singhਜੋ ਗੁਰੂ ਦੀ ਕਿਰਪਾ ਨਾਲ ਦੁਨੀਆ ਵਿਚ ਰਹਿੰਦਾ ਹੋਇਆ ਦੁਨਿਆਵੀ ਖ਼ਾਹਸ਼ਾਂ ਵਲੋਂ ਪਰਤਦਾ ਹੈ।

ਪਦ ਅਰਥ ਜੀਵਤੁ ਮਰੈ = ਦੁਨੀਆ ਵਿਚ ਰਹਿੰਦਾ ਹੋਇਆ ਦੁਨਿਆਵੀ ਖ਼ਾਹਸ਼ਾਂ ਵਲੋਂ ਹਟਦਾ ਹੈ।

SikhNet (Spanish)y por la Gracia del Guru muera para su ego mientras viva.

ਸੋ ਬ੍ਰਾਹਮਣੁ; ਜੋ ਬ੍ਰਹਮੁ ਬੀਚਾਰੈ ॥

so braahaman; jo braham beechaarai |

Sant Singh KhalsaHe alone is a Brahmin, who contemplates God.
Manmohan SinghHe alone is a Brahman, who reflects upon the Lord.
Manmohan Singh (Punjabi)ਓਹੀ ਬ੍ਰਾਹਮਣ ਹੈ, ਜੋ ਸੁਆਮੀ ਦਾ ਸਿਮਰਨ ਕਰਦਾ ਹੈ।
Fareedkot Teekaਬ੍ਰਹਮਣ ਸੋਈ ਸ੍ਰੇਸ਼ਟ ਹੈ, ਜੋ ਬ੍ਰਹਮ ਕਾ ਬੀਚਾਰ ਕਰੇ॥
Prof. Sahib Singhਬ੍ਰਾਹਮਣ ਉਹ ਹੈ ਜੋ ਸਰਬ-ਵਿਆਪਕ ਪ੍ਰਭੂ ਵਿਚ ਸੁਰਤਿ ਜੋੜਦਾ ਹੈ,

ਪਦ ਅਰਥ ਬ੍ਰਹਮੁ = ਪਰਮਾਤਮਾ।

SikhNet (Spanish)Sólo será Brahmán aquél que medite en Brama,

ਆਪਿ ਤਰੈ; ਸਗਲੇ ਕੁਲ ਤਾਰੈ ॥੩॥

aap tarai; sagale kul taarai |3|

Sant Singh KhalsaHe saves himself, and saves all his generations as well. ||3||
Manmohan SinghHe saves Himself and saves all his generations as well.
Manmohan Singh (Punjabi)ਉਹ ਖੁਦ ਬਚ ਜਾਂਦਾ ਹੈ ਤੇ ਆਪਣੀਆਂ ਸਾਰੀਆਂ ਪੀੜੀਆਂ ਨੂੰ ਭੀ ਬਚਾ ਲੈਂਦਾ ਹੈ।
Fareedkot Teekaਆਪ ਵੀਚਾਰ ਦੁਆਰਾ ਸੰਸਾਰ ਸੇ ਤਰ ਕੇ ਔਰ ਸੰਪੂਰਨ ਕੁਲੋਂ ਕੋ ਤਾਰ ਦੇਵੈ॥੩॥☬ਪੁਨਾ ਥੂਨੀ ਖੰਨਨ ਨਿਆਇ ਕਰ ਕਹਿਤੇ ਹੈਂ:
Prof. Sahib Singhਇਸ ਤਰ੍ਹਾਂ ਆਪ ਭੀ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਲੰਘਾ ਲੈਂਦਾ ਹੈ ॥੩॥
SikhNet (Spanish)y así salve su ser y el de sus parientes. (3)

ਦਾਨਸਬੰਦੁ ਸੋਈ; ਦਿਲਿ ਧੋਵੈ ॥

daanasaband soee; dil dhovai |

Sant Singh KhalsaOne who cleanses his own mind is wise.
Manmohan SinghWise is he who cleanses his mind.
Manmohan Singh (Punjabi)ਅਕਲਮੰਦ ਉਹ ਹੈ ਜੋ ਆਪਣੇ ਮਨ ਨੂੰ ਸਾਫ ਕਰਦਾ ਹੈ।
Fareedkot Teekaਸੋਈ ਜੋਗੀ (ਦਾਨਸਬੰਦੁ) ਬੁਧਵਾਨ ਹੈ, ਜੋ ਅਪਨੇ ਦਿਲ ਕੀ ਪਾਪ ਮਲ ਕੌ ਧੋਵੈ॥
Prof. Sahib Singhਉਹੀ ਮਨੁੱਖ ਅਕਲਮੰਦ ਹੈ ਜੋ ਆਪਣੇ ਦਿਲ ਵਿਚ ਟਿਕੀ ਹੋਈ ਬੁਰਾਈ ਨੂੰ ਦੂਰ ਕਰਦਾ ਹੈ।

ਪਦ ਅਰਥ ਦਾਨਸ = ਅਕਲ, ਦਾਨਸ਼। ਦਾਨਸਬੰਦੁ = ਦਾਨਸ਼ਮੰਦ, ਅਕਲਮੰਦ। ਦਿਲਿ = ਦਿਲ ਵਿਚ (ਟਿਕੀ ਹੋਈ ਬੁਰਾਈ)।

SikhNet (Spanish)Sólo será sabio aquél que purgue su mente de la maldad.

ਮੁਸਲਮਾਣੁ ਸੋਈ; ਮਲੁ ਖੋਵੈ ॥

musalamaan soee; mal khovai |

Sant Singh KhalsaOne who cleanses himself of impurity is a Muslim.
Manmohan SinghA Muslim is he, who removes his impurity.
Manmohan Singh (Punjabi)ਮੁਸਲਮਾਨ ਉਹ ਹੈ, ਜੋ ਆਪਣੀ ਅਪਵਿੱਤਰਤਾ ਨੂੰ ਦੂਰ ਕਰਦਾ ਹੈ।
Fareedkot Teekaਮੁਸਲਮਾਨ ਅਰਥਾਤ ਕਾਜੀ ਸੋਈ ਹੈ, ਜੋ ਵਿਕਾਰੋਂ ਰੂਪੀ ਮੈਲ ਕੋ ਖੋਵੈ, ਭਾਵ ਸੇ ਦੂਰ ਕਰੇ॥
Prof. Sahib Singhਉਹੀ ਮੁਸਲਮਾਨ ਹੈ ਜੋ ਮਨ ਵਿਚੋਂ ਵਿਕਾਰਾਂ ਦੀ ਮੈਲ ਦੀ ਨਾਸ ਕਰਦਾ ਹੈ।

ਪਦ ਅਰਥ ਮਲੁ = ਵਿਕਾਰਾਂ ਦੀ ਮੈਲ। ਖੋਵੈ = ਨਾਸ ਕਰਦਾ ਹੈ।

SikhNet (Spanish)Sólo será musulmán aquél que trabaje su mente para limpiarla.

ਪੜਿਆ ਬੂਝੈ; ਸੋ ਪਰਵਾਣੁ ॥

parriaa boojhai; so paravaan |

Sant Singh KhalsaOne who reads and understands is acceptable.
Manmohan SinghHe, who reads and acts thereon, becomes acceptable.
Manmohan Singh (Punjabi)ਜੋ ਵਾਚ ਕੇ ਉਸ ਦੇ ਅਮਲ ਕਰਦਾ ਹੈ, ਉਹ ਕਬੂਲ ਪੈ ਜਾਂਦਾ ਹੈ।
Fareedkot Teekaਸ਼ਾਸਤ੍ਰੋਂ ਕਾ ਪੜਾ ਹੂਆ ਹੈ ਬ੍ਰਹਮਨ ਸੋਈ ਪਰਵਾਨ ਹੈ, ਜੋ ਅਪਨੇ ਸਰੂਪ ਕੋ (ਬੂਝੈ) ਸਮਝੈ॥
Prof. Sahib Singhਉਹੀ ਵਿਦਵਾਨ ਹੈ ਜੋ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਉਹੀ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ,

ਪਦ ਅਰਥ ਪੜਿਆ = ਵਿਦਵਾਨ। ਬੂਝੈ = ਸਮਝਦਾ ਹੈ।

SikhNet (Spanish)Sólo será hombre de conocimiento aquél que viva la Sabiduría al estar

ਜਿਸੁ ਸਿਰਿ; ਦਰਗਹ ਕਾ ਨੀਸਾਣੁ ॥੪॥੫॥੭॥

jis sir; daragah kaa neesaan |4|5|7|

Sant Singh KhalsaUpon his forehead is the Insignia of the Court of the Lord. ||4||5||7||
Manmohan SinghHe is the one, on whose forehead is he stamp of God's court.
Manmohan Singh (Punjabi)ਐਸਾ ਉਹੀ ਜਣਾ ਹੈ, ਜੀਹਦੇ ਮੱਥੇ ਉਤੇ ਹਰੀ ਦੇ ਦਰਬਾਰ ਦੀ ਮੁਹਰ ਹੈ।
Fareedkot Teekaਪੁਨਾ ਜਿਸ ਕੇ ਸਿਰ ਪਰ ਦਰਗਾਹਿ ਕਾ ਨੀਸਾਨ ਲੇਖ ਹੈ ਅਰਥਾਤ ਜਿਸ ਕੇ ਬਡੇ ਭਾਗ ਹੈਂ, ਸੋ ਐਸਾ ਹੋਤਾ ਹੈ॥☬ਲਾਹੌਰ ਤੇ ਪਰੇ ਏਕ ਪਖੰਡੀ ਬ੍ਰਹਮਣ ਠਾਕਰ ਪੂਜਾ ਕੀ ਸਮਗ੍ਰੀ ਚਾਂਦੀ ਕਾ ਕੌਲ ਆਦੀ ਰਖਕਰ ਪੂਜਨ ਕਰਤਾ ਥਾ। ਔਰ ਨੇਤ੍ਰ ਮੀਚ ਕਰ ਲੋਕੋਂ ਕੋ ਸੁਨਾਵਤਾ ਥਾ ਕਿ ਮੁਝ ਕੋ ਨੇਤ੍ਰ ਮੀਚਨੇ ਸੇ ਤ੍ਰਿਲੋਕੀ ਕੀ ਖਬਰ ਹੋ ਜਾਤੀ ਹੈ। ਤਬ ਤਿਸ ਕਾ ਪਖੰਡ ਦੂਰ ਕਰਨੇ ਨਮਿਤ ਤਿਸ ਕੇ ਨੇਤ੍ਰ ਮੀਚਨੇ ਸਮੇਂ ਸ੍ਰੀ ਗੁਰੂ ਜੀ ਨੇ ਠਾਕਰ ਸਮਗਰੀ ਕੀ ਚੌਂਕੀ ਗੁਪਤ ਕਰ ਦਈ। ਵੋਹ ਨੇਤ੍ਰ ਖੋਲ ਕਰ ਚੌਂਕੀ ਨ ਪਾਵਨੇ ਸੇ ਰੁਦਨ ਕਰਨੇ ਲਗਾ। ਤਬ ਸ੍ਰੀ ਗੁਰੂ ਜੀ ਨੇ ਕਹਾ, 'ਤੁਝ ਕਉ ਤ੍ਰਿਲੋਕੀ ਕੀ ਖਬਰ ਹੈ ਦੇਖ ਲੈ'। ਐਸੇ ਸੁਨ ਕਰ ਬ੍ਰਹਮਣ ਗੁਰੂ ਜੀ ਕੀ ਚਰਨੀ ਪੜਾ ਔ ਬੇਨਤੀ ਕਰੀ, 'ਮਹਾਰਾਜ ਹਮ ਤੌ ਉਦਰ ਪੋਖਨ ਕਰਤਾ ਪਖੰਡੀ ਹੈਂ', ਆਪ ਮੇਰੀ ਚੌਂਕੀ ਬਤਾਈਏ। ਤਬ ਤਿਸ ਕੇ ਪੀਛੇ ਹੀ ਚੌਂਕੀ ਸਮੇਤ ਸਮਗ੍ਰੀ ਔ ਕੌਲ ਕੇ ਪੜੀ ਹੂਈ ਦਿਖਲਾਇ ਦਈ, ਔਰੁ ਤਿਸ ਕੇ ਆਸਨ ਕੇ ਨੀਚੇ ਕੁਛੁਕ ਧਨ ਭੀ ਦਿਖਾਇਆ ਔਰੁ ਤਿਸ ਸੇ ਨਿਕਲਾਇ ਦੀਆ। ਬ੍ਰਹਮਣ ਨੇ ਐਸੀ ਸ਼ਕਤੀ ਦੇਖ ਕਰ ਗੁਰੂ ਜੀ ਕੋ ਹਰੀ ਰੂਪ ਜਾਨ ਕੇ ਬੇਨਤੀ ਕਰੀ, 'ਮੇਰਾ ਉਧਾਰ ਕਰੋ'। ਤਬ ਤਿਸ ਕੇ ਪ੍ਰਥਾਇ ਸ੍ਰੀ ਗੁਰੂ ਜੀ ਉਚਾਰਨ ਕਰਤੇ ਭਏ ਹੈਂ:
Prof. Sahib Singhਜਿਸ ਦੇ ਮੱਥੇ ਉਤੇ ਦਰਗਾਹ ਦਾ ਟਿੱਕਾ ਲੱਗਦਾ ਹੈ ॥੪॥੫॥੭॥

ਪਦ ਅਰਥ ਜਿਸੁ ਸਿਰਿ = ਜਿਸ ਦੇ ਸਿਰ ਉਤੇ, ਜਿਸ ਦੇ ਮੱਥੇ ਉਤੇ। ਨੀਸਾਣੁ = ਨਿਸ਼ਾਨ, ਟਿੱਕਾ ॥੪॥੫॥੭॥

SikhNet (Spanish)marcado con el Sello de la Compasión del Señor. (4‑5‑7)

Open this shabad →

Shabad Guru Nanak Dev Ji Raag Dhanaasree continues on Ang 663

ਧਨਾਸਰੀ ਮਹਲਾ ੧ ਘਰੁ ੩ ॥

dhanaasaree mahalaa 1 ghar 3 |

Sant Singh KhalsaDhanaasaree, First Mehl, Third House:
Manmohan SinghDhanasri 1st Guru.
Manmohan Singh (Punjabi)ਧਨਾਸਰੀ ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਧਨਾਸਰੀ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Dhanasri, Mejl Guru Nanak, Tercer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, by True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦਾ ਸਕਦਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਕਾਲੁ ਨਾਹੀ. ਜੋਗੁ ਨਾਹੀ; ਨਾਹੀ ਸਤ ਕਾ ਢਬੁ ॥

kaal naahee. jog naahee; naahee sat kaa dtab |

Sant Singh KhalsaNo, no, this is not the time, when people know the way to Yoga and Truth.
Manmohan SinghNo, no, this is not the time, when the people know the way to Yog and truth.
Manmohan Singh (Punjabi)ਨਹੀਂ ਨਾਹੀਂ, ਇਹ ਸਮਾਂ ਨਹੀਂ, ਜਦ ਲੋਕ ਯੋਗ ਅਤੇ ਸੱਚ ਦੇ ਮਾਰਗ ਨੂੰ ਜਾਣਦੇ ਹਨ।
Fareedkot Teekaਹੇ ਬ੍ਰਹਮਣ! ਅਬ ਸਤਿਯੁਗਾਦੀ (ਕਾਲੁ) ਸਮਾਂ ਨਹੀਂ ਹੈ ਇਸੀ ਤੇ ਜੋਗਾਦੀ ਕਰਮ ਭੀ ਨਹੀਂ ਹੋ ਸਕਤੇ ਹੈਂ ਔਰ ਸਤ ਬੋਲਣੇ ਕਾ ਬੀ (ਢਬੁ) ਪ੍ਰਕਾਰ ਨਹੀਂ ਹੈ, ਭਾਵ ਝੂਠ ਹੀ ਕੀ ਪ੍ਰਧਾਨਤਾ ਹੈ। ਔਰ ਸਤ੍ਯ ਉਪਲਖਤ ਤਪ ਜਗ੍ਯ ਜੋਗਾਦਿਕੋਂ ਕਾ ਅਭਾਵ ਸੂਚਨ ਕੀਆ॥
Prof. Sahib Singhਇਹ (ਮਨੁੱਖਾ ਜਨਮ ਦਾ) ਸਮਾ (ਅੱਖਾਂ ਮੀਟਣ ਤੇ ਨੱਕ ਫੜਨ ਵਾਸਤੇ) ਨਹੀਂ ਹੈ, (ਇਹਨਾਂ ਢਬਾਂ ਨਾਲ) ਪਰਮਾਤਮਾ ਦਾ ਮੇਲ ਨਹੀਂ ਹੁੰਦਾ, ਨਾਹ ਹੀ ਉੱਚੇ ਆਚਰਨ ਦਾ ਤਰੀਕਾ ਹੈ।

ਪਦ ਅਰਥ ਕਾਲੁ = ਸਮਾ, ਮਨੁੱਖਾ ਜਨਮ ਦਾ ਸਮਾ। ਜੋਗੁ = ਮਿਲਾਪ, ਪਰਮਾਤਮਾ ਦਾ ਮਿਲਾਪ। ਸਤ = ਉੱਚਾ ਆਚਰਨ। ਢਬੁ = ਤਰੀਕਾ।

SikhNet (Spanish)No, no , este no es el tiempo cuando la gente conozca el camino del Yoga y la Verdad,

ਥਾਨਸਟ ਜਗ ਭਰਿਸਟ ਹੋਏ; ਡੂਬਤਾ ਇਵ ਜਗੁ ॥੧॥

thaanasatt jag bharisatt hoe; ddoobataa iv jag |1|

Sant Singh KhalsaThe holy places of worship in the world are polluted, and so the world is drowning. ||1||
Manmohan SinghThe world's places of worship are polluted and in this way, the world is being drowned.
Manmohan Singh (Punjabi)ਸੰਸਾਰ ਦੇ ਉਪਾਸ਼ਨਾ ਦੇ ਅਸਥਾਨ ਪਲੀਤ ਹੋ ਗਏ ਅਤੇ ਇਸ ਤਰ੍ਹਾਂ ਜਹਾਨ ਡੁਬਦਾ ਜਾ ਰਿਹਾ ਹੈ।
Fareedkot Teekaਜੋ ਅਸਥਾਨ ਜਗਤ ਮੇਂ ਇਸ਼ਟ ਰੂਪ ਅਰਥਾਤ ਪੂਜਨੀਕ ਸੇ ਸੋ ਪਹਲੇ ਹੀ ਨਿਜ ਧਰਮ ਤੇ (ਭਰਿਸਟ) ਗਿਰ ਗਏ ਹੈਂ, ਭਾਵ ਤੀਰਥੋਂ ਪਰ ਰਹਨ ਵਾਲੇ ਭੀ ਅਧਰਮ ਕਰਤੇ ਹੈਂ। ਇਸ ਸਮੇਂ ਮੇਂ ਇਸ ਪ੍ਰਕਾਰ ਜਗਤ ਡੂਬਤਾ ਹੈ॥੧॥
Prof. Sahib Singh(ਇਹਨਾਂ ਤਰੀਕਿਆਂ ਦੀ ਰਾਹੀਂ) ਜਗਤ ਦੇ (ਅਨੇਕਾਂ) ਪਵਿਤ੍ਰ ਹਿਰਦੇ (ਭੀ) ਗੰਦੇ ਹੋ ਜਾਂਦੇ ਹਨ, ਇਸ ਤਰ੍ਹਾਂ ਜਗਤ (ਵਿਕਾਰਾਂ ਵਿਚ) ਡੁੱਬਣ ਲੱਗ ਪੈਂਦਾ ਹੈ ॥੧॥

ਪਦ ਅਰਥ ਥਾਨਸਟ = ਸ੍ਰੇਸ਼ਟ ਥਾਂ, ਪਵਿਤ੍ਰ ਹਿਰਦੇ। ਜਗ = ਜਗਤ ਦੇ। ਭਰਿਸਟ = ਗੰਦੇ। ਇਵ = ਇਸ ਤਰ੍ਹਾਂ, ਇਹਨਾਂ ਵਿਖਾਵੇ ਦੀਆਂ ਸਮਾਧੀਆਂ ਨਾਲ ॥੧॥

SikhNet (Spanish)Todos los lugares de Alabanza están ahora contaminados y así el mundo se está ahogando. (1)

ਕਲ ਮਹਿ; ਰਾਮ ਨਾਮੁ ਸਾਰੁ ॥

kal meh; raam naam saar |

Sant Singh KhalsaIn this Dark Age of Kali Yuga, the Lord's Name is the most sublime.
Manmohan SinghIn the Dark-age, the Lord's Name is the most Sublime.
Manmohan Singh (Punjabi)ਕਾਲੇ ਸਮਨੂੰ ਅੰਦਰ ਸਾਹਿਬ ਦਾ ਨਾਮ ਸਰਬ-ਸ੍ਰੇਸ਼ਟ ਹੈ।
Fareedkot Teekaਹੇ ਭਾਈ! ਕਲਜੁਗ ਮੇਂ ਰਾਮ ਨਾਮ ਕਾ ਜਾਪ ਹੀ (ਸਾਰੁ) ਸ੍ਰੇਸ਼ਟ ਹੈ॥
Prof. Sahib Singhਜਗਤ ਵਿਚ ਪਰਮਾਤਮਾ ਦਾ ਨਾਮ (ਸਿਮਰਨਾ ਹੋਰ ਸਾਰੇ ਕੰਮਾਂ ਨਾਲੋਂ) ਸ੍ਰੇਸ਼ਟ ਹੈ।

ਪਦ ਅਰਥ ਕਲ ਮਹਿ = ਸੰਸਾਰ ਵਿਚ {ਨੋਟ: ਗੁਰਮਤਿ ਅਨੁਸਾਰ ਕਿਸੇ ਖ਼ਾਸ ਜੁਗ ਨੂੰ ਕੋਈ ਪ੍ਰਭਤਾ ਵਡਿਆਈ ਨਹੀਂ ਹੈ}। ਸਾਰੁ = ਸ੍ਰੇਸ਼ਟ।

SikhNet (Spanish)En la Era de Kali Yug, lo Único Sublime es el Nombre del Señor.

ਅਖੀ ਤ ਮੀਟਹਿ. ਨਾਕ ਪਕੜਹਿ; ਠਗਣ ਕਉ ਸੰਸਾਰੁ ॥੧॥ ਰਹਾਉ ॥

akhee ta meetteh. naak pakarreh; tthagan kau sansaar |1| rahaau |

Sant Singh KhalsaSome people try to deceive the world by closing their eyes and holding their nostrils closed. ||1||Pause||
Manmohan SinghA hypocrite closes his eyes and holds his nose to deceive the world. Pause.
Manmohan Singh (Punjabi)ਪਖੰਡੀ ਦੁਨੀਆ ਨੂੰ ਧੋਖਾ ਦੇਣ ਲਈ ਆਪਣੇ ਨੇਤ੍ਰ ਮੀਚ ਲੈਂਦਾ ਅਤੇ ਆਪਣਾ ਨੱਕ ਫੜ ਲੈਂਦਾ ਹੈ। ਠਹਿਰਾਉ।
Fareedkot Teekaਇਹ ਜੋ ਪਾਖੰਡੀ ਨੇਤ੍ਰੋਂ ਕੋ ਮੀਚਤੇ ਹੈਂ ਔਰ ਨਾਕ ਕੋ ਪਕੜਤੇ ਹੈਂ, ਸੋ ਕੇਵਲ ਸੰਸਾਰ ਕੇ ਠਗਣੇ ਹੇਤ ਕਰਮ ਹੈਂ॥੧॥ ਰਹਾਉ ॥
Prof. Sahib Singh(ਜੇਹੜੇ ਇਹ ਲੋਕ) ਅੱਖਾਂ ਤਾਂ ਮੀਟਦੇ ਹਨ, ਨੱਕ ਭੀ ਫੜਦੇ ਹਨ (ਇਹ) ਜਗਤ ਨੂੰ ਠੱਗਣ ਵਾਸਤੇ (ਕਰਦੇ ਹਨ, ਇਹ ਭਗਤੀ ਨਹੀਂ, ਇਹ ਸ੍ਰੇਸ਼ਟ ਧਾਰਮਿਕ ਕੰਮ ਨਹੀਂ) ॥੧॥ ਰਹਾਉ ॥

ਪਦ ਅਰਥ ਤ = ਤਾਂ। ਮੀਟਹਿ = ਮੀਟਦੇ ਹਨ। ਕਉ = ਵਾਸਤੇ ॥੧॥ ਰਹਾਉ ॥

SikhNet (Spanish)Pero algunos engañan a otros cerrando sus ojos y tapando sus narices para hacerse pasar por Yoguis. (1‑Pausa)

ਆਂਟ ਸੇਤੀ ਨਾਕੁ ਪਕੜਹਿ; ਸੂਝਤੇ ਤਿਨਿ ਲੋਅ ॥

aantt setee naak pakarreh; soojhate tin loa |

Sant Singh KhalsaThey close off their nostrils with their fingers, and claim to see the three worlds.
Manmohan SinghHolding his nose with his thumb and two fingers he proclaims, "I am seeing the three worlds".
Manmohan Singh (Punjabi)ਆਪਣੇ ਅੰਗੂਠੇ ਤੇ ਦੋ ਉਂਗਲਾਂ ਨਾਲ ਆਪਣੇ ਨੱਕ ਨੂੰ ਫੜ ਕੇ ਉਹ ਪੁਕਾਰਦਾ ਹੈ, "ਮੈਂ ਤਿੰਨਾਂ ਜਹਾਨਾਂ ਨੂੰ ਵੇਖ ਰਿਹਾ ਹਾਂ।"
Fareedkot Teekaਤੁਮ ਲੋਕ ਜੋ (ਆਂਟ) ਅੰਗੂਠੇ ਔ ਪਾਸਲੀ ਉਂਗਲ, ਭਾਵ ਚੁਟਕੀ ਕੇ ਸਾਥ ਨਾਕ ਪਕੜਤੇ ਹੋ। ਪੁਨਾ ਕਹਤੇ ਹੋ ਹਮ ਕੋ ਤੀਨੋਂ ਲੋਕ ਸੂਝਤੇ ਹੈਂ ਅਰਥਾਤ ਦਿਖਾਈ ਦੇਤੇ ਹੈਂ॥
Prof. Sahib Singhਹੱਥ ਦੇ ਅੰਗੂਠੇ ਤੇ ਨਾਲ ਦੀਆਂ ਦੋ ਉਂਗਲਾਂ ਨਾਲ ਇਹ (ਆਪਣਾ) ਨੱਕ ਫੜਦੇ ਹਨ (ਸਮਾਧੀ ਦੀ ਸ਼ਕਲ ਵਿਚ ਬੈਠ ਕੇ ਮੂੰਹੋਂ ਆਖਦੇ ਹਨ ਕਿ) ਤਿੰਨੇ ਹੀ ਲੋਕ ਦਿੱਸ ਰਹੇ ਹਨ,

ਪਦ ਅਰਥ ਆਂਟ = ਅੰਗੂਠਾ ਤੇ ਨਾਲ ਦੀਆਂ ਦੋ ਉਂਗਲਾਂ। ਸੇਤੀ = ਨਾਲ। ਤਿਨਿ = ਤਿੰਨ। ਲੋਅ = ਲੋਕ।

SikhNet (Spanish)En postura de loto tapan su nariz con tres dedos y pregonan haber visto los tres mundos,

Open this shabad (12 lines, Angs 662-663) →

Ang 662 of 1430