ਸਲੋਕ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak Dev, Primer Canal Divino.
ਲਖ ਸਿਉ ਪ੍ਰੀਤਿ ਹੋਵੈ. ਲਖ ਜੀਵਣੁ; ਕਿਆ ਖੁਸੀਆ ਕਿਆ ਚਾਉ ॥
lakh siau preet hovai. lakh jeevan; kiaa khuseea kiaa chaau |
Sant Singh KhalsaYou may be in love with tens of thousands, and live for thousands of years; but what good are these pleasures and occupations?
Manmohan SinghOne may love lacs of men and live for lacs of years, what are these pleasures and what these ambitions?
Manmohan Singh (Punjabi)ਜੀਵ ਲੱਖਾਂ ਨੂੰ ਪਿਆਰ ਕਰੇ ਤੇ ਲੱਖਾਂ ਸਾਲ ਜੀਉਂਦਾ ਰਹੇ, ਕੀ ਹਨ ਇਹ ਮਨ-ਮੌਜਾ ਤੇ ਕੀ ਇਹ ਉਮੰਗਾ?
Fareedkot Teekaਲਾਖੋਂ ਹੀ ਪੁਰਸ਼ੋਂ ਸਾਥ ਪ੍ਰੀਤੀ ਹੋਵੈ ਔਰ ਲਾਖੋਂ ਬਰਸ ਜੀਵਨ ਭੀ ਹੋਵੈ ਤੋ (ਕਿਆ) ਤੁਛ ਹੈ ਅਰ ਮਨ ਕਰ ਖੁਸ਼ੀਆਂ ਔ ਉਤਸ਼ਾਹ ਕਰ ਕੇ ਚਾਉ ਕਰ ਲੀਏ ਤਾਂ ਵੀ ਕਿਆ ਹੈ॥
Prof. Sahib Singhਲੱਖਾਂ ਬੰਦਿਆਂ ਨਾਲ ਪਿਆਰ ਹੋਵੇ, ਲੱਖਾਂ ਸਾਲਾਂ ਦੀ ਜ਼ਿੰਦਗੀ ਹੋਵੇ, ਭਾਵੇਂ ਕਿਤਨੀਆਂ ਹੀ ਖ਼ੁਸ਼ੀਆਂ ਤੇ ਕਿਤਨੇ ਹੀ ਚਾਉ ਹੋਣ,ਪਦ ਅਰਥ ਲਖ ਜੀਵਣੁ = ਲੱਖਾਂ ਵਰ੍ਹਿਆਂ ਦੀ ਜ਼ਿੰਦਗੀ। ਕਿਆ ਖੁਸੀਆ = ਭਾਵੇਂ ਕਿਤਨੀਆਂ ਹੀ ਖ਼ੁਸ਼ੀਆਂ ਹੋਣ।
SikhNet (Spanish)Aún si uno vive cien mil años, colmado de miles de amores y diversiones,
ਵਿਛੁੜਿਆ ਵਿਸੁ ਹੋਇ ਵਿਛੋੜਾ; ਏਕ ਘੜੀ ਮਹਿ ਜਾਇ ॥
vichhurriaa vis hoe vichhorraa; ek gharree meh jaae |
Sant Singh KhalsaAnd when you must separate from them, that separation is like poison, but they will be gone in an instant.
Manmohan SinghParting with them, separation becomes like poison and joy departs in an instant.
Manmohan Singh (Punjabi)ਉਨ੍ਹਾਂ ਨਾਲੋ ਵਖਰੇ ਹੋਣ ਤੇ, ਜੁਦਾਇਗੀ ਵਿਹੁ ਰੂਪ ਹੋ ਜਾਂਦੀ ਹੈ ਅਤੇ ਖੁਸ਼ੀ ਇਕ ਮੁਹਤ ਵਿੱਚ ਉਡ ਪੁੱਜ ਜਾਂਦੀ ਹੈ।
Fareedkot Teekaਵਿਛੜੇ ਹੂਏ ਪਦਾਰਥੋਂ ਕਾ ਵਿਛੋੜਾ ਜਹਿਰ ਰੂਪ ਹੋ ਜਾਤਾ ਹੈ ਔਰ ਪਹਿਲਾਂ ਸੁਖ ਏਕ ਘੜੀ ਮੇਂ ਦੂਰ ਹੋ ਜਾਤਾ ਹੈ॥
Prof. Sahib Singhਪਰ ਮਰਨ ਵੇਲੇ ਜਦੋਂ ਬੰਦਾ ਇਕ ਘੜੀ ਵਿਚ ਹੀ ਉੱਠ ਕੇ ਤੁਰ ਪੈਂਦਾ ਹੈ ਤਾਂ ਇਹਨਾਂ ਤੋਂ ਜੁਦਾਈ ਬਹੁਤ ਦੁਖਦਾਈ ਹੁੰਦੀ ਹੈ।ਪਦ ਅਰਥ ਵਿਛੁੜਿਆ = ਸਰੀਰ ਤੇ ਜਿੰਦ ਦੇ ਵਿੱਛੁੜਨ ਵੇਲੇ। ਵਿਸੁ = ਵਿਹੁ, ਜ਼ਹਿਰ, (ਭਾਵ ਬਹੁਤ ਦੁਖਦਾਈ)। ਜਾਇ = (ਜੀਵ) ਤੁਰ ਪੈਂਦਾ ਹੈ।
SikhNet (Spanish)al final uno parte en un instante
ਜੇ ਸਉ ਵਰ੍ਹਿਆ ਮਿਠਾ ਖਾਜੈ; ਭੀ ਫਿਰਿ ਕਉੜਾ ਖਾਇ ॥
je sau varhiaa mitthaa khaajai; bhee fir kaurraa khaae |
Sant Singh KhalsaYou may eat sweets for a hundred years, but eventually, you will have to eat the bitter as well.
Manmohan SinghIf man eats sweets for a hundred years, even then he shall have to eat the bitter at last.
Manmohan Singh (Punjabi)ਜੇਕਰ ਬੰਦਾ ਸੌ ਸਾਲ ਮਿਠਿਆਈ ਖਾਂਦਾ ਰਹੇ ਤਾਂ ਭੀ ਉਸ ਨੂੰ ਆਖਰਕਾਰ ਕਊੜੀ ਸ਼ੈ ਖਾਣੀ ਪਏਗੀ।
Fareedkot Teekaਜੇ ਸੈਂਕੜੇ ਬਰਸ ਮਿਠਾ ਖਾਵੀਏ, ਭਾਵ ਪਦਾਰਥੋਂ ਕੇ ਸੁਖ ਭੋਗੀਏ, ਬਹੁੜੋ ਕੌੜਾ ਪਦਾਰਥ ਖਾਇ ਲਈਏ, ਭਾਵ ਕੋਈ ਦੁਖ ਪ੍ਰਾਪਤਿ ਹੋਇ ਜਾਵੇ॥
Prof. Sahib Singhਜੇ ਸੈਂਕੜੇ ਵਰ੍ਹੇ ਭੀ ਇਹ ਸੁਆਦਲੇ ਭੋਗ ਭੋਗਦੇ ਰਹੀਏ ਤਾਂ ਭੀ ਇਹਨਾਂ ਤੋਂ ਵਿਛੋੜੇ ਵਾਲਾ ਕੌੜਾ ਘੁੱਟ ਭਰਨਾ ਹੀ ਪੈਂਦਾ ਹੈ!ਪਦ ਅਰਥ ਖਾਜੈ = ਖਾਵੀਏ। ਕਉੜਾ = (ਮੌਤ ਦੇ ਵਿਛੋੜੇ ਦਾ) ਕੌੜਾ (ਘੁੱਟ)।
SikhNet (Spanish)y las dichas se convierten en decepción.
ਮਿਠਾ ਖਾਧਾ ਚਿਤਿ. ਨ ਆਵੈ; ਕਉੜਤਣੁ ਧਾਇ ਜਾਇ ॥
mitthaa khaadhaa chit. na aavai; kaurratan dhaae jaae |
Sant Singh KhalsaThen, you will not remember eating the sweets; bitterness will permeate you.
Manmohan Singhthen he remembers not the eating of the sweets and bitterness permeates his body.
Manmohan Singh (Punjabi)ਤਦ ਮਿਠਿਆਈ ਖਾਧੀ ਹੋਈ ਉਸ ਨੂੰ ਚੇਤੇ ਹੀ ਨਹੀਂ ਆਉਂਦੀ ਅਤੇ ਕਊੜਾਪਣ ਉਸ ਦੀ ਦੇਹ ਅੰਦਰ ਰਮ ਜਾਂਦਾ ਹੈ।
Fareedkot Teekaਫਿਰ ਵਹੁ ਮਿਠਾ ਖਾਧਾ ਹੂਆ ਤੌ ਚਿਤ ਨਹੀਂ ਰਹਤਾ, ਭਾਵ ਸੁਖ ਤੋ ਯਾਦ ਨਹੀਂ ਰਹਤਾ ਔਰ ਦੁਖ ਰੂਪ ਕੌੜਤਨ ਫੈਲ ਜਾਤੀ ਹੈ॥
Prof. Sahib Singhਭੋਗੇ ਹੋਏ ਭੋਗ ਤਾਂ ਭੁੱਲ ਜਾਂਦੇ ਹਨ, ਪਰ ਇਹਨਾਂ ਤੋਂ ਵਿਛੋੜੇ ਦੀ ਸੱਟ ਡੂੰਘਾ ਸੱਲ ਲਾਂਦੀ ਹੈ।ਪਦ ਅਰਥ ਚਿਤਿ ਨ ਆਵੈ = ਚੇਤੇ ਨਹੀਂ ਰਹਿੰਦਾ, ਵਿੱਸਰ ਜਾਂਦਾ ਹੈ। ਧਾਇ ਧਾਇ = ਡੂੰਘਾ ਅਸਰ ਪਾਂਦਾ ਹੈ। ਕਉੜਤਣੁ = (ਭਾਵ,) ਵਿਛੋੜਾ।
SikhNet (Spanish)Aún si uno saborea lo dulce por cien años,
ਮਿਠਾ ਕਉੜਾ; ਦੋਵੈ ਰੋਗ ॥
mitthaa kaurraa; dovai rog |
Sant Singh KhalsaThe sweet and the bitter are both diseases.
Manmohan SinghThe sweet and the bitter both are diseases.
Manmohan Singh (Punjabi)ਮਿੱਠੀਆਂ ਅਤੇ ਕੌੜੀਆਂ ਸ਼ੈਆਂ ਦੋਨੋ ਹੀ ਬੀਮਾਰੀਆਂ ਹਨ।
Fareedkot Teekaਤਾਂ ਤੇ ਮਿਠਾ ਕੌੜਾ ਅਰਥਾਤ ਸੁਖ ਦੁਖ ਇਹ ਦੋਨੋਂ ਰੋਗ ਰੂਪ ਹੈਂ॥
Prof. Sahib Singhਇਹਨਾਂ ਭੋਗਾਂ ਦਾ ਮਿਲਣਾ ਤੇ ਖੁੱਸ ਜਾਣਾ ਦੋਵੇਂ ਗੱਲਾਂ ਹੀ ਦੁਖਦਾਈ ਹਨ,ਪਦ ਅਰਥ ਮਿਠਾ ਕਉੜਾ = ਭੋਗਾਂ ਦਾ ਮਿਲਣਾ ਤੇ ਵਿੱਛੁੜਨਾ। ਰੋਗ = ਦੁਖਦਾਈ।
SikhNet (Spanish)después tendrá que saborear lo amargo por largo tiempo.
ਨਾਨਕ; ਅੰਤਿ ਵਿਗੁਤੇ ਭੋਗ ॥
naanak; ant vigute bhog |
Sant Singh KhalsaO Nanak, eating them, you will come to ruin in the end.
Manmohan SinghPartaking of them, O Nanak, the mortals are ultimately ruined.
Manmohan Singh (Punjabi)ਉਨ੍ਹਾਂ ਅੰਦਰ ਪਰਵਿਰਤ ਹੋ, ਹੇ ਨਾਨਕ! ਪ੍ਰਾਣੀ ਓੜਕ ਨੂੰ ਬਰਬਾਦ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਭੋਗ ਭੋਗਣੇ ਵਾਲੇ ਪੁਰਸ਼ ਅੰਤ ਕੋ (ਵਿਗੁਤੇ) ਖਰਾਬ ਹੂਏ ਹੈਂ॥
Prof. Sahib Singhਕਿਉਂਕਿ ਭੋਗਾਂ ਦੇ ਕਾਰਨ ਹੇ ਨਾਨਕ! ਆਖ਼ਰ ਬੰਦੇ ਖ਼ੁਆਰ ਹੀ ਹੁੰਦੇ ਹਨ।ਪਦ ਅਰਥ ਭੋਗ = ਭੋਗਾਂ ਦੇ ਕਾਰਨ। ਵਿਗੁਤੇ = ਖ਼ੁਆਰ ਹੁੰਦੇ ਹਨ।
SikhNet (Spanish)Lo dulce es tan doloroso como amargo,
ਝਖਿ ਝਖਿ ਝਖਣਾ; ਝਗੜਾ ਝਾਖ ॥
jhakh jhakh jhakhanaa; jhagarraa jhaakh |
Sant Singh KhalsaIt is useless to worry and struggle to death.
Manmohan SinghTo bother, worry and die in them is the useless wrangling.
Manmohan Singh (Punjabi)ਉਨ੍ਹਾਂ ਅੰਦਰ ਖਪਣਾ, ਵਿਆਕੁਲ ਹੋਣਾ ਤੇ ਮਰ ਮੁਕਣਾ ਇਕ ਨਿਕੰਮਾ ਬਖੇੜਾ ਹੈ।
Fareedkot Teekaਵਿਸ਼ਿਓਂ ਹੇਤ ਜੋ ਖਪ ਖਪ ਕਰ (ਝਖਣਾ) ਖਿਝਣਾ ਹੈ, ਸੋ (ਝਾਖ) ਵਿਅਰਥ ਝਗੜਾ ਹੈ॥
Prof. Sahib Singhਨਿੱਤ ਨਿੱਤ ਵਿਸ਼ੇ ਭੋਗਣ ਨਾਲ ਵਿਸ਼ੇ ਭੋਗਣ ਦਾ ਇਕ ਲੰਮਾ ਚਸਕਾ ਬਣ ਜਾਂਦਾ ਹੈ,ਪਦ ਅਰਥ ਝਖਿ ਝਖਿ ਝਖਣਾ = ਮੁੜ ਮੁੜ ਝਖਾਂ ਮਾਰਨੀਆਂ, ਮੁੜ ਮੁੜ ਵਿਸ਼ੇ ਭੋਗਣੇ। ਝਗੜਾ = ਇਕ ਲੰਮਾ ਗੇੜ। ਝਗੜਾ ਝਾਖ = ਝਖਾਂ ਮਾਰਨ ਦਾ ਇਕ ਲੰਮਾ ਗੇੜ, ਵਿਸ਼ੇ ਭੋਗਣ ਦਾ ਇਕ ਲੰਮਾ ਚਸਕਾ।
SikhNet (Spanish)pues mientras más uno se divierte en placeres, más desperdicia su vida.
ਝਖਿ ਝਖਿ ਜਾਹਿ; ਝਖਹਿ ਤਿਨੑ ਪਾਸਿ ॥੧॥
jhakh jhakh jaeh; jhakheh tina paas |1|
Sant Singh KhalsaEntangled in worries and struggles, people exhaust themselves. ||1||
Manmohan Singhyet men draw near them and bothering and worrying in them are ruined in the end.
Manmohan Singh (Punjabi)ਫਿਰ ਭੀ ਪ੍ਰਾਣੀ ਉਨ੍ਹਾਂ ਦੇ ਨੇੜੇ ਲਗ, ਉਨ੍ਹਾਂ ਵਿੱਚ ਖਪ ਤੇ ਵਿਆਕੁਲ ਹੋ, ਅੰਤ ਨੂੰ ਤਬਾਹ ਹੋ ਜਾਂਦੇ ਹਨ।
Fareedkot Teekaਤਿਨ ਕੇ ਪਾਸ ਜਾਕਰ ਜੋ (ਝਖਹਿ) ਖਪਤੇ ਹੈਂ, ਖਪ ਖਪ ਕਰ ਚਲੇ ਜਾਤੇ ਹੈਂ॥੧॥
Prof. Sahib Singhਵਿਸ਼ੇ ਭੋਗ ਭੋਗ ਕੇ ਜੀਵ ਇਥੋਂ ਜਗਤ ਤੋਂ ਤੁਰਦੇ ਹਨ, (ਤੇ ਵਾਸਨਾ-ਬੱਧੇ) ਉਹਨਾਂ ਵਿਸ਼ਿਆਂ ਦੇ ਕੋਲ ਹੀ ਟੱਕਰਾਂ ਮਾਰਦੇ ਰਹਿੰਦੇ ਹਨ ॥੧॥ਪਦ ਅਰਥ ਝਖਿ ਝਖਿ ਜਾਹਿ = ਝਖਾਂ ਮਾਰ ਮਾਰ ਕੇ (ਵਿਸ਼ੇ ਭੋਗ ਭੋਗ ਕੇ) ਇਥੋਂ ਜਗਤ ਤੋਂ ਜਾਂਦੇ ਹਨ। ਤਿਨ ਪਾਸਿ = ਉਹਨਾਂ ਵਿਸ਼ੇ-ਪਦਾਰਥਾਂ ਦੇ ਕੋਲ ਹੀ। ਝਖਹਿ = ਟੱਕਰਾਂ ਮਾਰਦੇ ਹਨ, ਭਟਕਦੇ ਹਨ, ਵਾਸਨਾ ਨਾਲ ਬੱਧੇ ਰਹਿੰਦੇ ਹਨ ॥੧॥
SikhNet (Spanish)Todo esfuerzo es en vano, pues lleva al dolor, y aún así los seres humanos desperdician sus vidas en la contienda. (1)