ਲਿਖਿਆ ਹੋਵੈ ਨਾਨਕਾ; ਕਰਤਾ ਕਰੇ ਸੁ ਹੋਇ ॥੧॥
likhiaa hovai naanakaa; karataa kare su hoe |1|
ਪਦ ਅਰਥ ਲਿਖਿਆ ਹੋਵੈ = ਮੱਥੇ ਤੇ ਲਿਖਿਆ ਲੇਖ ਹੀ ਉੱਘੜਦਾ ਹੈ। ਖਾਜੁ = ਮਨ-ਭਾਉਂਦਾ ਖਾਣਾ ॥੧॥
ਲਿਖਿਆ ਹੋਵੈ ਨਾਨਕਾ; ਕਰਤਾ ਕਰੇ ਸੁ ਹੋਇ ॥੧॥
likhiaa hovai naanakaa; karataa kare su hoe |1|
ਪਦ ਅਰਥ ਲਿਖਿਆ ਹੋਵੈ = ਮੱਥੇ ਤੇ ਲਿਖਿਆ ਲੇਖ ਹੀ ਉੱਘੜਦਾ ਹੈ। ਖਾਜੁ = ਮਨ-ਭਾਉਂਦਾ ਖਾਣਾ ॥੧॥
ਮਃ ੧ ॥
mahalaa 1 |
ਰੰਨਾ ਹੋਈਆ ਬੋਧੀਆ; ਪੁਰਸ ਹੋਏ ਸਈਆਦ ॥
ranaa hoeea bodheea; puras hoe seeaad |
ਪਦ ਅਰਥ ਰੰਨਾ = ਇਸਤ੍ਰੀਆਂ। ਬੋਧੀਆ = ਸਲਾਹਕਾਰ। ਪੁਰਸ = ਮਨੁੱਖ। ਸਈਆਦ = ਸ਼ਿਕਾਰੀ, ਜ਼ਾਲਮ।
ਸੀਲੁ ਸੰਜਮੁ ਸੁਚ ਭੰਨੀ; ਖਾਣਾ, ਖਾਜੁ ਅਹਾਜੁ ॥
seel sanjam such bhanee; khaanaa, khaaj ahaaj |
ਪਦ ਅਰਥ ਸੀਲੁ = ਮਿਠਾ ਸੁਭਾਉ। ਸੰਜਮੁ = ਜੁਗਤਿ ਵਿਚ ਰਹਿਣਾ। ਸੁਚ = ਹਿਰਦੇ ਦੀ ਪਵਿਤ੍ਰਤਾ, ਦਿਲ ਦੀ ਸਫ਼ਾਈ। ਭੰਨੀ = ਦੂਰ ਹੋ ਰਹੀ ਹੈ। ਖਾਜੁ = ਮਨ-ਭਾਉਂਦਾ ਖਾਣਾ। ਅਹਾਜੁ = ਨਾਹ ਹਜ਼ਮ ਹੋਣ ਵਾਲਾ, ਹਰਾਮ।
ਸਰਮੁ ਗਇਆ ਘਰਿ ਆਪਣੈ; ਪਤਿ ਉਠਿ ਚਲੀ ਨਾਲਿ ॥
saram geaa ghar aapanai; pat utth chalee naal |
ਪਦ ਅਰਥ ਸਰਮੁ = ਹਯਾ। ਘਰਿ ਆਪਣੇ = ਕਿਤੇ ਆਪਣੇ ਘਰ ਵਿਚ, ਕਿਤੇ ਆਪਣੇ ਵਤਨ ਨੂੰ। ਪਤਿ = ਅਣਖ, ਇੱਜ਼ਤ।
ਨਾਨਕ. ਸਚਾ ਏਕੁ ਹੈ; ਅਉਰੁ. ਨ ਸਚਾ ਭਾਲਿ ॥੨॥
naanak. sachaa ek hai; aaur. na sachaa bhaal |2|
ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ ॥੨॥
ਪਉੜੀ ॥
paurree |
ਬਾਹਰਿ ਭਸਮ ਲੇਪਨ ਕਰੇ; ਅੰਤਰਿ ਗੁਬਾਰੀ ॥
baahar bhasam lepan kare; antar gubaaree |
ਪਦ ਅਰਥ ਬਾਹਰਿ = (ਭਾਵ,) ਸਰੀਰ ਉਤੇ। ਭਸਮ = ਸੁਆਹ। ਅੰਤਰਿ = ਮਨ ਵਿਚ। ਗੁਬਾਰੀ = ਹਨੇਰਾ।
ਖਿੰਥਾ ਝੋਲੀ ਬਹੁ ਭੇਖ ਕਰੇ; ਦੁਰਮਤਿ ਅਹੰਕਾਰੀ ॥
khinthaa jholee bahu bhekh kare; duramat ahankaaree |
ਪਦ ਅਰਥ ਖਿੰਥਾ = ਗੋਦੜੀ, ਖ਼ਫ਼ਨੀ।
ਸਾਹਿਬ ਸਬਦੁ. ਨ ਊਚਰੈ; ਮਾਇਆ ਮੋਹ ਪਸਾਰੀ ॥
saahib sabad. na aoocharai; maaeaa moh pasaaree |
ਪਦ ਅਰਥ ਸਾਹਿਬ ਸਬਦੁ = ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਪਸਾਰੀ = ਖਿਲਾਰਾ।
ਅੰਤਰਿ ਲਾਲਚੁ ਭਰਮੁ ਹੈ; ਭਰਮੈ ਗਾਵਾਰੀ ॥
antar laalach bharam hai; bharamai gaavaaree |
ਪਦ ਅਰਥ ਭਰਮੁ = ਭਟਕਣਾ। ਭਰਮੈ = ਭਟਕਦਾ ਹੈ, ਠੇਡੇ ਖਾਂਦਾ ਹੈ। ਗਾਵਾਰੀ = ਮੂਰਖ।
ਨਾਨਕ. ਨਾਮੁ, ਨ ਚੇਤਈ; ਜੂਐ ਬਾਜੀ ਹਾਰੀ ॥੧੪॥
naanak. naam, na chetee; jooai baajee haaree |14|
ਸਲੋਕ ਮਃ ੧ ॥
salok mahalaa 1 |
ਲਖ ਸਿਉ ਪ੍ਰੀਤਿ ਹੋਵੈ. ਲਖ ਜੀਵਣੁ; ਕਿਆ ਖੁਸੀਆ ਕਿਆ ਚਾਉ ॥
lakh siau preet hovai. lakh jeevan; kiaa khuseea kiaa chaau |
ਪਦ ਅਰਥ ਲਖ ਜੀਵਣੁ = ਲੱਖਾਂ ਵਰ੍ਹਿਆਂ ਦੀ ਜ਼ਿੰਦਗੀ। ਕਿਆ ਖੁਸੀਆ = ਭਾਵੇਂ ਕਿਤਨੀਆਂ ਹੀ ਖ਼ੁਸ਼ੀਆਂ ਹੋਣ।
ਵਿਛੁੜਿਆ ਵਿਸੁ ਹੋਇ ਵਿਛੋੜਾ; ਏਕ ਘੜੀ ਮਹਿ ਜਾਇ ॥
vichhurriaa vis hoe vichhorraa; ek gharree meh jaae |
ਪਦ ਅਰਥ ਵਿਛੁੜਿਆ = ਸਰੀਰ ਤੇ ਜਿੰਦ ਦੇ ਵਿੱਛੁੜਨ ਵੇਲੇ। ਵਿਸੁ = ਵਿਹੁ, ਜ਼ਹਿਰ, (ਭਾਵ ਬਹੁਤ ਦੁਖਦਾਈ)। ਜਾਇ = (ਜੀਵ) ਤੁਰ ਪੈਂਦਾ ਹੈ।
ਜੇ ਸਉ ਵਰ੍ਹਿਆ ਮਿਠਾ ਖਾਜੈ; ਭੀ ਫਿਰਿ ਕਉੜਾ ਖਾਇ ॥
je sau varhiaa mitthaa khaajai; bhee fir kaurraa khaae |
ਪਦ ਅਰਥ ਖਾਜੈ = ਖਾਵੀਏ। ਕਉੜਾ = (ਮੌਤ ਦੇ ਵਿਛੋੜੇ ਦਾ) ਕੌੜਾ (ਘੁੱਟ)।
ਮਿਠਾ ਖਾਧਾ ਚਿਤਿ. ਨ ਆਵੈ; ਕਉੜਤਣੁ ਧਾਇ ਜਾਇ ॥
mitthaa khaadhaa chit. na aavai; kaurratan dhaae jaae |
ਪਦ ਅਰਥ ਚਿਤਿ ਨ ਆਵੈ = ਚੇਤੇ ਨਹੀਂ ਰਹਿੰਦਾ, ਵਿੱਸਰ ਜਾਂਦਾ ਹੈ। ਧਾਇ ਧਾਇ = ਡੂੰਘਾ ਅਸਰ ਪਾਂਦਾ ਹੈ। ਕਉੜਤਣੁ = (ਭਾਵ,) ਵਿਛੋੜਾ।
ਮਿਠਾ ਕਉੜਾ; ਦੋਵੈ ਰੋਗ ॥
mitthaa kaurraa; dovai rog |
ਪਦ ਅਰਥ ਮਿਠਾ ਕਉੜਾ = ਭੋਗਾਂ ਦਾ ਮਿਲਣਾ ਤੇ ਵਿੱਛੁੜਨਾ। ਰੋਗ = ਦੁਖਦਾਈ।
ਨਾਨਕ; ਅੰਤਿ ਵਿਗੁਤੇ ਭੋਗ ॥
naanak; ant vigute bhog |
ਪਦ ਅਰਥ ਭੋਗ = ਭੋਗਾਂ ਦੇ ਕਾਰਨ। ਵਿਗੁਤੇ = ਖ਼ੁਆਰ ਹੁੰਦੇ ਹਨ।
ਝਖਿ ਝਖਿ ਝਖਣਾ; ਝਗੜਾ ਝਾਖ ॥
jhakh jhakh jhakhanaa; jhagarraa jhaakh |
ਪਦ ਅਰਥ ਝਖਿ ਝਖਿ ਝਖਣਾ = ਮੁੜ ਮੁੜ ਝਖਾਂ ਮਾਰਨੀਆਂ, ਮੁੜ ਮੁੜ ਵਿਸ਼ੇ ਭੋਗਣੇ। ਝਗੜਾ = ਇਕ ਲੰਮਾ ਗੇੜ। ਝਗੜਾ ਝਾਖ = ਝਖਾਂ ਮਾਰਨ ਦਾ ਇਕ ਲੰਮਾ ਗੇੜ, ਵਿਸ਼ੇ ਭੋਗਣ ਦਾ ਇਕ ਲੰਮਾ ਚਸਕਾ।
ਝਖਿ ਝਖਿ ਜਾਹਿ; ਝਖਹਿ ਤਿਨੑ ਪਾਸਿ ॥੧॥
jhakh jhakh jaeh; jhakheh tina paas |1|
ਪਦ ਅਰਥ ਝਖਿ ਝਖਿ ਜਾਹਿ = ਝਖਾਂ ਮਾਰ ਮਾਰ ਕੇ (ਵਿਸ਼ੇ ਭੋਗ ਭੋਗ ਕੇ) ਇਥੋਂ ਜਗਤ ਤੋਂ ਜਾਂਦੇ ਹਨ। ਤਿਨ ਪਾਸਿ = ਉਹਨਾਂ ਵਿਸ਼ੇ-ਪਦਾਰਥਾਂ ਦੇ ਕੋਲ ਹੀ। ਝਖਹਿ = ਟੱਕਰਾਂ ਮਾਰਦੇ ਹਨ, ਭਟਕਦੇ ਹਨ, ਵਾਸਨਾ ਨਾਲ ਬੱਧੇ ਰਹਿੰਦੇ ਹਨ ॥੧॥
ਮਃ ੧ ॥
mahalaa 1 |
ਕਾਪੜੁ ਕਾਠੁ; ਰੰਗਾਇਆ ਰਾਂਗਿ ॥
kaaparr kaatth; rangaaeaa raang |
ਪਦ ਅਰਥ ਕਾਪੜੁ ਕਾਠੁ = ਕੱਪੜੇ ਤੇ ਲੱਕੜ ਦਾ ਸਾਮਾਨ (ਪਰਦੇ ਕੁਰਸੀਆਂ ਆਦਿਕ)। ਰਾਂਗਿ = ਰੰਗ ਨਾਲ।
ਘਰ ਗਚ ਕੀਤੇ; ਬਾਗੇ ਬਾਗ ॥
ghar gach keete; baage baag |
ਪਦ ਅਰਥ ਗਚ = ਚੂਨੇ-ਗੱਚ। ਬਾਗੇ ਬਾਗ = ਬੱਗੇ ਹੀ ਬੱਗੇ, ਚਿੱਟੇ ਹੀ ਚਿੱਟੇ।
ਸਾਦ ਸਹਜ ਕਰਿ; ਮਨੁ ਖੇਲਾਇਆ ॥
saad sehaj kar; man khelaaeaa |
ਪਦ ਅਰਥ ਸਾਦ = ਸੁਆਦ। ਸਹਜ = ਸੁਖ। ਸਾਦ ਕਰਿ = ਸੁਆਦਾਂ ਨਾਲ। ਖੇਲਾਇਆ = ਖਿਡਾਇਆ, ਪਰਚਾਇਆ।
ਤੈ. ਸਹ ਪਾਸਹੁ; ਕਹਣੁ ਕਹਾਇਆ ॥
tai. seh paasahu; kehan kahaaeaa |
ਪਦ ਅਰਥ ਪਾਸਹੁ = ਕੋਲੋਂ। ਕਹਣੁ = ਉਲਾਹਮਾ।
ਮਿਠਾ ਕਰਿ ਕੈ; ਕਉੜਾ ਖਾਇਆ ॥
mitthaa kar kai; kaurraa khaaeaa |
ਪਦ ਅਰਥ ਕਉੜਾ = ਉਹ ਵਿਸ਼ੇ-ਭੋਗ ਜੋ ਅੰਤ ਨੂੰ ਦੁਖਦਾਈ ਹਨ।
ਤਿਨਿ ਕਉੜੈ; ਤਨਿ ਰੋਗੁ ਜਮਾਇਆ ॥
tin kaurrai; tan rog jamaaeaa |
ਪਦ ਅਰਥ ਤਿਨਿ = ਉਸ ਨੇ। ਤਿਨਿ ਕਉੜੈ = ਉਸ ਵਿਸ਼ੇ-ਭੋਗ ਦੇ ਦੁਖਦਾਈ ਚਸਕੇ ਨੇ। ਤਨਿ = ਸਰੀਰ ਵਿਚ।
ਜੇ ਫਿਰਿ ਮਿਠਾ; ਪੇੜੈ ਪਾਇ ॥
je fir mitthaa; perrai paae |
ਪਦ ਅਰਥ ਮਿਠਾ = ਪ੍ਰਭੂ ਦਾ ਨਾਮ-ਰੂਪ ਸੁਆਦਲਾ ਪਦਾਰਥ। ਪੇੜੈ ਪਾਇ = ਪੱਲੇ ਪਏ, ਮਿਲ ਜਾਏ।
ਤਉ ਕਉੜਤਣੁ; ਚੂਕਸਿ ਮਾਇ ॥
tau kaurratan; chookas maae |
ਪਦ ਅਰਥ ਕਉੜਤਣੁ = ਵਿਸ਼ੇ-ਭੋਗਾਂ ਤੋਂ ਪੈਦਾ ਹੋਇਆ ਦੁੱਖ। ਮਾਇ = ਹੇ ਮਾਂ!
ਨਾਨਕ; ਗੁਰਮੁਖਿ ਪਾਵੈ ਸੋਇ ॥
naanak; guramukh paavai soe |
ਪਦ ਅਰਥ ਸੋਇ = ਉਹ।
ਜਿਸ ਨੋ; ਪ੍ਰਾਪਤਿ ਲਿਖਿਆ ਹੋਇ ॥੨॥
jis no; praapat likhiaa hoe |2|
ਪਉੜੀ ॥
paurree |
ਜਿਨ ਕੈ ਹਿਰਦੈ. ਮੈਲੁ ਕਪਟੁ ਹੈ; ਬਾਹਰੁ ਧੋਵਾਇਆ ॥
jin kai hiradai. mail kapatt hai; baahar dhovaaeaa |
ਪਦ ਅਰਥ ਬਾਹਰੁ = ਬਾਹਰਲਾ ਪਾਸਾ (ਭਾਵ, ਸਰੀਰ)।
ਕੂੜੁ ਕਪਟੁ ਕਮਾਵਦੇ; ਕੂੜੁ ਪਰਗਟੀ ਆਇਆ ॥
koorr kapatt kamaavade; koorr paragattee aaeaa |
ਅੰਦਰਿ ਹੋਇ ਸੁ ਨਿਕਲੈ; ਨਹ ਛਪੈ. ਛਪਾਇਆ ॥
andar hoe su nikalai; neh chhapai. chhapaaeaa |
ਕੂੜੈ ਲਾਲਚਿ ਲਗਿਆ; ਫਿਰਿ ਜੂਨੀ ਪਾਇਆ ॥
koorrai laalach lagiaa; fir joonee paaeaa |
ਪਦ ਅਰਥ ਲਾਲਚਿ = ਲਾਲਚ ਵਿਚ।
ਨਾਨਕ. ਜੋ ਬੀਜੈ ਸੋ ਖਾਵਣਾ; ਕਰਤੈ ਲਿਖਿ ਪਾਇਆ ॥੧੫॥
naanak. jo beejai so khaavanaa; karatai likh paaeaa |15|
ਪਦ ਅਰਥ ਕਰਤੈ = ਕਰਤਾਰ ਨੇ। ਲਿਖਿ = ਲਿਖ ਕੇ। ਪਾਇਆ = (ਭਾਗਾਂ ਵਿਚ) ਦੇ ਦਿੱਤਾ ਹੈ ॥੧੫॥
ਸਲੋਕ ਮਃ ੨ ॥
salok mahalaa 2 |
ਕਥਾ ਕਹਾਣੀ. ਬੇਦੀਂ ਆਣੀ; ਪਾਪੁ ਪੁੰਨੁ ਬੀਚਾਰੁ ॥
kathaa kahaanee. bedanee aanee; paap pun beechaar |
ਪਦ ਅਰਥ ਬੇਦੀ = ਵੇਦਾਂ ਨੇ। ਆਣੀ = ਲਿਆਂਦੀ। ਕਥਾ ਕਹਾਣੀ = (ਭਾਵ,) ਸਿੱਖਿਆ, ਤਾਲੀਮ। ਪਾਪੁ ਪੁੰਨ ਬੀਚਾਰੁ = ਇਹ ਵਿਚਾਰ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ।
ਦੇ ਦੇ ਲੈਣਾ. ਲੈ ਲੈ ਦੇਣਾ; ਨਰਕਿ ਸੁਰਗਿ ਅਵਤਾਰ ॥
de de lainaa. lai lai denaa; narak surag avataar |
ਪਦ ਅਰਥ ਦੇ ਦੇ ਲੈਣਾ = ਆਪ ਹੱਥੋਂ ਦੇ ਕੇ ਹੀ ਲਈਦਾ ਹੈ, ਆਪਣਾ ਦਿੱਤਾ ਹੀ ਅੱਗੇ ਲਈਦਾ ਹੈ। ਲੈ ਲੈ ਦੇਣਾ = ਜੋ ਕਿਸੇ ਪਾਸੋਂ ਲੈਂਦੇ ਹਾਂ ਉਹ ਮੋੜਨਾ ਪਏਗਾ। ਨਰਕਿ = ਨਰਕ ਵਿਚ। ਅਵਤਾਰ = ਜੰਮਣਾ, ਥਾਂ ਮਿਲਣੀ।
ਉਤਮ ਮਧਿਮ ਜਾਤੀਂ ਜਿਨਸੀ; ਭਰਮਿ ਭਵੈ ਸੰਸਾਰੁ ॥
autam madhim jaateen jinasee; bharam bhavai sansaar |
ਪਦ ਅਰਥ ਮਧਿਮ = ਨੀਵਾਂ। ਜਾਤੀ ਜਿਨਸੀ ਭਰਮਿ = ਜਾਤਾਂ ਦੇ ਤੇ ਕਿਸਮਾਂ ਦੇ ਭਰਮ ਵਿਚ।
ਅੰਮ੍ਰਿਤ ਬਾਣੀ. ਤਤੁ ਵਖਾਣੀ; ਗਿਆਨ ਧਿਆਨ ਵਿਚਿ ਆਈ ॥
amrit baanee. tat vakhaanee; giaan dhiaan vich aaee |
ਪਦ ਅਰਥ ਤਤੁ = ਅਸਲੀਅਤ, ਜਗਤ ਦਾ ਮੂਲ ਪਰਮਾਤਮਾ। ਵਖਾਣੀ = ਬਿਆਨ ਕਰਨ ਵਾਲੀ। ਗਿਆਨ ਧਿਆਨ ਵਿਚਿ = ਤੱਤ ਦੇ ਗਿਆਨ ਤੇ ਤੱਤ ਦੇ ਧਿਆਨ ਦੇ ਸੰਬੰਧ ਵਿਚ, ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਤੇ ਪ੍ਰਭੂ ਵਿਚ ਸੁਰਤ ਜੋੜਿਆਂ। ਆਈ = ਪਰਗਟ ਹੋਈ; ਉਚਾਰੀ ਗਈ।
ਗੁਰਮੁਖਿ ਆਖੀ. ਗੁਰਮੁਖਿ ਜਾਤੀ; ਸੁਰਤੀਂ ਕਰਮਿ ਧਿਆਈ ॥
guramukh aakhee. guramukh jaatee; suratanee karam dhiaaee |
ਪਦ ਅਰਥ ਗੁਰਮੁਖਿ ਆਖੀ = ਗੁਰੂ ਨੇ ਉਚਾਰੀ। ਜਾਤੀ = ਸਮਝੀ। ਸੁਰਤੀ = ਸੁਰਤਿਆਂ ਨੇ, (ਜਿਵੇਂ, ਬੇਦੀ) ਜਿਨ੍ਹਾਂ ਨੇ ਇਸ ਵਿਚ ਸੁਰਤ ਜੋੜੀ। ਕਰਮਿ = ਪ੍ਰਭੂ ਦੀ ਮਿਹਰ ਨਾਲ।
ਹੁਕਮੁ ਸਾਜਿ. ਹੁਕਮੈ ਵਿਚਿ ਰਖੈ; ਹੁਕਮੈ ਅੰਦਰਿ ਵੇਖੈ ॥
hukam saaj. hukamai vich rakhai; hukamai andar vekhai |
ਪਦ ਅਰਥ ਵੇਖੈ = ਸੰਭਾਲ ਕਰਦਾ ਹੈ।
ਨਾਨਕ. ਅਗਹੁ ਹਉਮੈ ਤੁਟੈ; ਤਾਂ ਕੋ ਲਿਖੀਐ ਲੇਖੈ ॥੧॥
naanak. agahu haumai tuttai; taan ko likheeai lekhai |1|
ਪਦ ਅਰਥ ਅਗਹੁ = ਪਹਿਲਾਂ। ਕੋ = ਕੋਈ, ਜੀਵ। ਲਿਖੀਐ ਲੇਖੈ = ਲੇਖੇ ਵਿਚ ਲਿਖਿਆ ਜਾਂਦਾ ਹੈ, ਪ੍ਰਵਾਨ ਹੁੰਦਾ ਹੈ ॥੧॥
* ਨੋਟ: ਇਸ ਸਲੋਕ ਵਿਚ ਵੇਦਾਂ ਦੀ ਤੇ ਗੁਰੂ ਨਾਨਕ ਦੀ ਤਾਲੀਮ ਦਾ ਨਿਖੇੜਾ ਕਰ ਕੇ ਦੱਸਿਆ ਹੈ।
ਮਃ ੧ ॥
mahalaa 1 |
ਬੇਦੁ ਪੁਕਾਰੇ ਪੁੰਨੁ ਪਾਪੁ; ਸੁਰਗ ਨਰਕ ਕਾ ਬੀਉ ॥
bed pukaare pun paap; surag narak kaa beeo |
ਪਦ ਅਰਥ ਬੇਦੁ ਪੁਕਾਰੇ = ਵੇਦ ਉੱਚੀ ਆਖਦਾ ਹੈ, (ਭਾਵ, ਵੇਦ ਦੀ ਤਾਲੀਮ ਇਹ ਹੈ ਕਿ)। ਬੀਉ = ਬੀਜ, ਮੂਲ, ਕਾਰਨ।
ਜੋ ਬੀਜੈ ਸੋ ਉਗਵੈ; ਖਾਂਦਾ ਜਾਣੈ ਜੀਉ ॥
jo beejai so ugavai; khaandaa jaanai jeeo |
ਪਦ ਅਰਥ ਜੋ = ਜੋ ਕੁਝ। ਖਾਂਦਾ ਜੀਉ = (ਬੀਜੇ ਹੋਏ ਦਾ ਫਲ) ਖਾਣ ਵਾਲਾ ਜੀਵ। ਜਾਣੈ = ਜਾਣ ਲੈਂਦਾ ਹੈ।
ਗਿਆਨੁ ਸਲਾਹੇ ਵਡਾ ਕਰਿ; ਸਚੋ ਸਚਾ ਨਾਉ ॥
giaan salaahe vaddaa kar; sacho sachaa naau |
ਪਦ ਅਰਥ ਗਿਆਨੁ = ਗੁਰੂ ਦਾ (ਦਿੱਤਾ ਹੋਇਆ) ਗਿਆਨ, ਉੱਚੀ ਵਿਚਾਰ। ਸਲਾਹੇ = ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ। ਵਡਾ ਕਰਿ = (ਪ੍ਰਭੂ ਨੂੰ) ਵੱਡਾ ਆਖ ਆਖ ਕੇ। ਸਚਾ = ਸਦਾ-ਥਿਰ ਰਹਿਣ ਵਾਲਾ।
ਸਚੁ ਬੀਜੈ. ਸਚੁ ਉਗਵੈ; ਦਰਗਹ ਪਾਈਐ ਥਾਉ ॥
sach beejai. sach ugavai; daragah paaeeai thaau |
ਪਦ ਅਰਥ ਪਾਈਐ ਥਾਉ = ਥਾਂ ਮਿਲਦੀ ਹੈ, ਪ੍ਰਵਾਨ ਹੋਵੀਦਾ ਹੈ।