ਮਃ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak Dev, Primer Canal Divino.
ਕਾਪੜੁ ਕਾਠੁ; ਰੰਗਾਇਆ ਰਾਂਗਿ ॥
kaaparr kaatth; rangaaeaa raang |
Sant Singh KhalsaThey have fine clothes and furniture of various colors.
Manmohan SinghThe clothes and wooden furniture are dyed with various dyes.
Manmohan Singh (Punjabi)ਕਪੜੇ ਅਤੇ ਲਕੜ ਦਾ ਸਾਮਾਨ ਅਨੇਕਾਂ ਰੰਗਾਂ ਨਾਲ ਰੰਗੇ ਜਾਂਦੇ ਹਨ।
Fareedkot Teekaਕਪੜਾ ਅਰ ਕਾਠ ਰੰਗ ਕੇ ਸਾਥ ਰੰਗਾਇ ਲੀਆ, ਭਾਵ ਸੇ ਚਾਦਰ ਛਤ ਅਰ ਬਾਲੇ ਰੰਗਦਾਰ ਕਰਾਏ॥
Prof. Sahib Singh(ਮਨੁੱਖ ਨੇ) ਕੱਪੜੇ ਤੇ ਲੱਕੜ ਦਾ ਸਾਮਾਨ ਰੰਗ ਨਾਲ ਰੰਗਾ ਲਿਆ,ਪਦ ਅਰਥ ਕਾਪੜੁ ਕਾਠੁ = ਕੱਪੜੇ ਤੇ ਲੱਕੜ ਦਾ ਸਾਮਾਨ (ਪਰਦੇ ਕੁਰਸੀਆਂ ਆਦਿਕ)। ਰਾਂਗਿ = ਰੰਗ ਨਾਲ।
SikhNet (Spanish)De ropajes y muebles de maderas preciosas cuidadosamente pulidos,
ਘਰ ਗਚ ਕੀਤੇ; ਬਾਗੇ ਬਾਗ ॥
ghar gach keete; baage baag |
Sant Singh KhalsaTheir houses are painted beautifully white.
Manmohan SinghThe houses are plastered milk-white with lime.
Manmohan Singh (Punjabi)ਚੂਨੇ ਨਾਲ ਗ੍ਰਹਿ ਦੁਧ ਵਰਗੇ ਚਿੱਟੇ ਕੀਤੇ ਜਾਂਦੇ ਹਨ।
Fareedkot Teekaਘਰ ਚੂਨੇ ਵਾਲੇ ਅਰਥਾਤ ਪਕੇ ਮਹਿਲ ਬਨਾਏ, (ਬਾਗੇ) ਪੁਸ਼ਾਕਾਂ ਪਹਿਰੀਆਂ ਬਾਗ ਲਗਾਏ॥
Prof. Sahib Singhਘਰਾਂ ਨੂੰ ਚੂਨੇ-ਗੱਚ ਕਰ ਕੇ ਚਿੱਟੇ ਹੀ ਚਿੱਟੇ ਬਣਾ ਲਿਆ,ਪਦ ਅਰਥ ਗਚ = ਚੂਨੇ-ਗੱਚ। ਬਾਗੇ ਬਾਗ = ਬੱਗੇ ਹੀ ਬੱਗੇ, ਚਿੱਟੇ ਹੀ ਚਿੱਟੇ।
SikhNet (Spanish)casas edificadas con los más finos materiales,
ਸਾਦ ਸਹਜ ਕਰਿ; ਮਨੁ ਖੇਲਾਇਆ ॥
saad sehaj kar; man khelaaeaa |
Sant Singh KhalsaIn pleasure and poise, they play their mind games.
Manmohan SinghWith relishes and pleasures, man sports with joy.
Manmohan Singh (Punjabi)ਸੁਆਦਾਂ ਤੇ ਖੁਸ਼ੀਆਂ ਨਾਲ ਇਨਸਾਨ ਖੋਲ੍ਹਦਾ ਮਲ੍ਹਦਾ ਹੈ।
Fareedkot Teekaਭੋਗ ਕੇ ਸੁਆਦੋਂ ਕਰ ਸਹਿਜੇ ਹੀ ਮਨ ਕੋ ਖਿਲਾਵਣਾ ਕੀਆ ਹੈ॥
Prof. Sahib Singh(ਅਜੇਹੇ) ਸੁਆਦਾਂ ਤੇ ਸੁਖਾਂ ਨਾਲ ਮਨ ਨੂੰ ਪਰਚਾਂਦਾ ਰਿਹਾ,ਪਦ ਅਰਥ ਸਾਦ = ਸੁਆਦ। ਸਹਜ = ਸੁਖ। ਸਾਦ ਕਰਿ = ਸੁਆਦਾਂ ਨਾਲ। ਖੇਲਾਇਆ = ਖਿਡਾਇਆ, ਪਰਚਾਇਆ।
SikhNet (Spanish)el ser humano disfruta con gran alegría de su vida.
ਤੈ. ਸਹ ਪਾਸਹੁ; ਕਹਣੁ ਕਹਾਇਆ ॥
tai. seh paasahu; kehan kahaaeaa |
Sant Singh KhalsaWhen they approach You, O Lord, they shall be spoken to.
Manmohan SinghFrom Thee, O Groom, they receive admonitions.
Manmohan Singh (Punjabi)ਤੇਰੇ ਕੋਲੋ, ਹੇ ਕੰਤ! ਉਹ ਝਿੜਕਾ ਖਾਂਦੇ ਹਨ।
Fareedkot Teeka(ਤੈ) ਤਿਨ ਪੁਰਸ਼ੋਂ ਨੇ ਪਤੀ ਪਾਸੋਂ (ਕਹਣ) ਉਲਾਂਭਾ ਹੀ ਕਹਾਇਆ ਹੈ॥
Prof. Sahib Singh(ਪਰ ਇਹਨੀਂ ਕੰਮੀਂ) ਹੇ ਪ੍ਰਭੂ! ਤੇਰੇ ਪਾਸੋਂ ਉਲਾਹਮਾ ਲਿਆ (ਕਿ ਮਨੁੱਖਾ ਜਨਮ ਦਾ ਮਨੋਰਥ ਨਾਹ ਖੱਟਿਆ);ਪਦ ਅਰਥ ਪਾਸਹੁ = ਕੋਲੋਂ। ਕਹਣੁ = ਉਲਾਹਮਾ।
SikhNet (Spanish)Pero el Señor le muestra su amonestación por esto,
ਮਿਠਾ ਕਰਿ ਕੈ; ਕਉੜਾ ਖਾਇਆ ॥
mitthaa kar kai; kaurraa khaaeaa |
Sant Singh KhalsaThey think it is sweet, so they eat the bitter.
Manmohan SinghDeeming it sweet they eat the bitter.
Manmohan Singh (Punjabi)ਇਸ ਨੂੰ ਮਿਠੜਾ ਜਾਣ ਉਹ ਕੌੜੇ ਨੂੰ ਖਾਦੇ ਹਨ।
Fareedkot Teeka(ਮਿਠਾ ਕਰਿ ਕੈ) ਸੁਖ ਰੂਪ ਜਾਣ ਕੇ (ਕਉੜਾ ਖਾਇਆ) ਦੁਖੋਂ ਕੋ ਭੋਗਿਆ॥
Prof. Sahib Singhਵਿਸ਼ੇ-ਵਿਕਾਰ ਜੋ ਆਖ਼ਰ ਦੁਖਦਾਈ ਹੁੰਦੇ ਹਨ ਸੁਆਦਲੇ ਜਾਣ ਕੇ ਮਾਣਦਾ ਰਿਹਾ,ਪਦ ਅਰਥ ਕਉੜਾ = ਉਹ ਵਿਸ਼ੇ-ਭੋਗ ਜੋ ਅੰਤ ਨੂੰ ਦੁਖਦਾਈ ਹਨ।
SikhNet (Spanish)pues el que saborea lo amargo pensando que es dulce,
ਤਿਨਿ ਕਉੜੈ; ਤਨਿ ਰੋਗੁ ਜਮਾਇਆ ॥
tin kaurrai; tan rog jamaaeaa |
Sant Singh KhalsaThe bitter disease grows in the body.
Manmohan SinghThat bitter thing grows disease in the body.
Manmohan Singh (Punjabi)ਉਹ ਕੌੜੀ ਸ਼ੈ ਦੇਹ ਵਿੱਚ ਬੀਮਾਰੀ ਪੈਦਾ ਕਰ ਦਿੰਦੀ ਹੈ।
Fareedkot Teekaਫਿਰ ਤਿਸ ਦੁਖ ਨੇ ਸੂਖਮ ਤਨ ਅੰਤਹਕਰਣ ਮੇਂ ਹੰਕਾਰ ਰੋਗ ਜਮਾਇ ਦੀਆ॥
Prof. Sahib Singhਉਸ ਵਿਸ਼ੇ-ਭੋਗ ਨੇ ਸਰੀਰ ਵਿਚ ਰੋਗ ਪੈਦਾ ਕਰ ਦਿੱਤਾ।ਪਦ ਅਰਥ ਤਿਨਿ = ਉਸ ਨੇ। ਤਿਨਿ ਕਉੜੈ = ਉਸ ਵਿਸ਼ੇ-ਭੋਗ ਦੇ ਦੁਖਦਾਈ ਚਸਕੇ ਨੇ। ਤਨਿ = ਸਰੀਰ ਵਿਚ।
SikhNet (Spanish)de seguro encontrará dolor.
ਜੇ ਫਿਰਿ ਮਿਠਾ; ਪੇੜੈ ਪਾਇ ॥
je fir mitthaa; perrai paae |
Sant Singh KhalsaIf, later on, they receive the sweet,
Manmohan SinghIf, even afterwards, they are blessed with the sweet Name,
Manmohan Singh (Punjabi)ਜੇਕਰ ਮਗਰੋਂ ਭੀ ਉਨ੍ਹਾਂ ਨੂੰ ਮਿਠੜੇ ਨਾਮ ਦੀ ਦਾਤ ਮਿਲ ਜਾਵੇ,
Fareedkot Teekaਜੇਕਰ ਫੇਰ (ਮਿਠਾ) ਸੁਖ ਰੂਪ ਜੋ ਨਾਮ ਹੈ ਰਿਦੇ ਰੂਪੀ ਪਲੇ ਮੇਂ ਪੜ ਜਾਵੈ॥
Prof. Sahib Singhਜੇ ਪ੍ਰਭੂ ਦਾ ਨਾਮ-ਰੂਪ ਸੁਆਦਲਾ ਭੋਜਨ ਮੁੜ ਮਿਲ ਜਾਏ,ਪਦ ਅਰਥ ਮਿਠਾ = ਪ੍ਰਭੂ ਦਾ ਨਾਮ-ਰੂਪ ਸੁਆਦਲਾ ਪਦਾਰਥ। ਪੇੜੈ ਪਾਇ = ਪੱਲੇ ਪਏ, ਮਿਲ ਜਾਏ।
SikhNet (Spanish)Si el Señor lo bendijera con Su Dulce,
ਤਉ ਕਉੜਤਣੁ; ਚੂਕਸਿ ਮਾਇ ॥
tau kaurratan; chookas maae |
Sant Singh Khalsathen their bitterness shall be gone, O mother.
Manmohan Singhthen shall depart their bitterness, O mother.
Manmohan Singh (Punjabi)ਤਦ ਉਨ੍ਹਾਂ ਦਾ ਕਉੜਾ-ਪਣ ਦੂਰ ਹੋ ਜਾਵੇਗਾ, ਹੈ ਮਾਤਾ!
Fareedkot Teeka(ਮਾਇ) ਹੇ ਭਾਈ! ਤਬ ਦੁਖਾਂ ਰੂਪੀ ਕੌੜਤਣ (ਚੂਕਸਿ) ਉਠ ਜਾਤੀ ਹੈ॥
Prof. Sahib Singhਤਾਂ ਹੇ ਮਾਂ! ਵਿਸ਼ੇ-ਭੋਗਾਂ ਤੋਂ ਪੈਦਾ ਹੋਇਆ ਦੁੱਖ ਦੂਰ ਹੋ ਜਾਂਦਾ ਹੈ;ਪਦ ਅਰਥ ਕਉੜਤਣੁ = ਵਿਸ਼ੇ-ਭੋਗਾਂ ਤੋਂ ਪੈਦਾ ਹੋਇਆ ਦੁੱਖ। ਮਾਇ = ਹੇ ਮਾਂ!
SikhNet (Spanish)entonces lo amargo desaparecería de su vida.
ਨਾਨਕ; ਗੁਰਮੁਖਿ ਪਾਵੈ ਸੋਇ ॥
naanak; guramukh paavai soe |
Sant Singh KhalsaO Nanak, the Gurmukh is blessed to receive
Manmohan SinghNanak, he alone is blessed with the Lord's sweetness,
Manmohan Singh (Punjabi)ਨਾਨਕ ਗੁਰਾਂ ਦੀ ਦਇਆ ਦੁਆਰਾ, ਕੇਵਲ ਉਸ ਨੂੰ ਹੀ ਪ੍ਰਭੂ ਦੇ ਮਿਠਾਸ ਦੀ ਦਾਤ ਮਿਲਦੀ ਹੈ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਦੁਆਰੇ ਸੋ ਪੁਰਸ਼ ਨਾਮ ਕੋ ਪਾਵਤਾ ਹੈ॥
Prof. Sahib Singhਪਰ, ਹੇ ਨਾਨਕ! ਇਹ 'ਮਿੱਠਾ' ਨਾਮ ਉਸੇ ਗੁਰਮੁਖਿ ਨੂੰ ਮਿਲਦਾ ਹੈ,ਪਦ ਅਰਥ ਸੋਇ = ਉਹ।
SikhNet (Spanish)Dice Nanak, sólo será bendecido por la Gracia del Guru,
ਜਿਸ ਨੋ; ਪ੍ਰਾਪਤਿ ਲਿਖਿਆ ਹੋਇ ॥੨॥
jis no; praapat likhiaa hoe |2|
Sant Singh Khalsawhat he is predestined to receive. ||2||
Manmohan Singhby the Guru's grace, who is destined to receive it.
Manmohan Singh (Punjabi)ਜਿਸ ਦੇ ਭਾਗਾਂ ਵਿੱਚ ਇਸ ਦੀ ਪ੍ਰਾਪਤੀ ਲਿਖੀ ਹੋਈ ਹੈ।
Fareedkot Teekaਜਿਸ ਕੋ ਪ੍ਰਾਪਤਿ ਹੋਣਾ ਲਿਖਾ ਹੂਆ ਹੋਤਾ ਹੈ॥੨॥
Prof. Sahib Singhਜਿਸ ਦੇ ਭਾਗਾਂ ਵਿਚ ਇਸ ਦੀ ਪ੍ਰਾਪਤੀ ਲਿਖੀ ਹੋਵੇ ॥੨॥
SikhNet (Spanish)quien el Señor, el Dios, así en su Destino, se lo haya inscrito. (2)