ੴ

ਸਿੱਖਬਾਣੀ · SikhBani

ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ ॥

satigur poorai seviai dookhaa kaa hoe naas
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 320 · 3 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਸਤਿਗੁਰਿ ਪੂਰੈ ਸੇਵਿਐ; ਦੂਖਾ ਕਾ ਹੋਇ ਨਾਸੁ ॥

satigur poorai seviai; dookhaa kaa hoe naas |

Sant Singh KhalsaServing the Perfect True Guru, suffering ends.
Manmohan SinghBy serving the perfect True Guru the pain come to an end.
Manmohan Singh (Punjabi)ਪੂਰਨ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਤਕਲੀਫਾਂ ਮਿਟ ਜਾਂਦੀਆਂ ਹਨ।
Fareedkot Teekaਪੂਰੇ ਸਤਿਗੁਰੋਂ ਕੇ ਸੇਵਨ ਕਰਨੇ ਸੇ ਦੁਖੋਂ ਕਾ ਨਾਸੁ ਹੋਤਾ ਹੈ, ਤਾਂ ਤੇ ਸੇਵਾ ਕਰੀਏ॥
Prof. Sahib Singhਹੇ ਨਾਨਕ! ਜੇ ਪੂਰੇ ਗੁਰੂ ਦੇ ਦੱਸੇ ਰਾਹ ਤੇ ਤੁਰੀਏ ਤਾਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ,

ਪਦ ਅਰਥ ਸਤਿਗੁਰਿ = {ਅਧਿਕਰਣ ਕਾਰਕ, ਇਕ-ਵਚਨ}। ਸਤਿਗੁਰਿ ਪੂਰੈ ਸੇਵਿਐ = {ਪੂਰਬ ਪੂਰਨ ਕਾਰਦੰਤਕ} ਜੇ ਪੂਰੇ ਗੁਰੂ ਦੀ ਸੇਵਾ ਕੀਤੀ ਜਾਏ।

SikhNet (Spanish)Sirve a tu Verdadero y Perfecto Guru y tu pena se desvanecerá.

ਨਾਨਕ. ਨਾਮਿ ਅਰਾਧਿਐ; ਕਾਰਜੁ ਆਵੈ ਰਾਸਿ ॥੧॥

naanak. naam araadhiai; kaaraj aavai raas |1|

Sant Singh KhalsaO Nanak, worshipping the Naam in adoration, one's affairs come to be resolved. ||1||
Manmohan SinghNanak, by meditating on the Name the affairs are set right.
Manmohan Singh (Punjabi)ਨਾਨਕ ਨਾਮ ਦਾ ਸਿਮਰਨ ਕਰਨ ਦੁਆਰਾ, ਕੰਮ ਠੀਕ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮੀ ਵਾਹਗੁਰੂ ਕੇ ਅਰਾਧਨੇ ਸੇ ਸੰਪੂਰਨ ਕਾਰਜ ਰਾਸ ਆਵਤੇ ਹੈਂ, ਤਾਂ ਤੇ ਅਰਾਧਨ ਕਰੀਏ॥੧॥
Prof. Sahib Singhਤੇ ਜੇ ਨਾਮ ਸਿਮਰੀਏ ਤਾਂ ਜੀਵਨ ਦਾ ਮਨੋਰਥ ਸਫਲ ਹੋ ਜਾਂਦਾ ਹੈ ॥੧॥

ਪਦ ਅਰਥ ਨਾਮਿ = {ਅਧਿਕਰਣ ਕਾਰਕ, ਇਕ-ਵਚਨ}। ਨਾਮਿ ਅਰਾਧਿਐ = {ਪੂਰਬ ਪੂਰਨ ਕਾਰਦੰਤਕ} ਜੇ ਨਾਮ ਸਿਮਰਿਆ ਜਾਏ। ਕਾਰਜੁ = ਜ਼ਿੰਦਗੀ ਦਾ ਮਨੋਰਥ। ਰਾਸਿ ਆਵੈ = ਸਫਲ ਹੋ ਜਾਂਦਾ ਹੈ ॥੧॥

SikhNet (Spanish)Dice Nanak, Quien sea que contemple el Nombre del Señor vivirá en Plenitud para siempre.(1)
Answers quote the Granth verbatim with Ang citations. AI commentary is not Gurbani and not a religious ruling.