ਮਃ ੪ ॥
mahalaa 4 | Ang 305
Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ; ਸੁ ਭਲਕੇ ਉਠਿ. ਹਰਿ ਨਾਮੁ ਧਿਆਵੈ ॥
gur satigur kaa jo sikh akhaae; su bhalake utth. har naam dhiaavai | Ang 305
Sant Singh KhalsaOne who calls himself a Sikh of the Guru, the True Guru, shall rise in the early morning hours and meditate on the Lord's Name.
Manmohan SinghHe, who calls himself a Sikh of the Great True Guru, should rise early and meditate on God's Name.
Manmohan Singh (Punjabi)ਜੋ ਆਪਣੇ ਆਪ ਨੂੰ ਵੱਡੇ ਸੱਚੇ ਗੁਰਾਂ ਦਾ ਸਿੱਖ ਕਹਾਉਂਦਾ ਹੈ, ਉਸ ਨੂੰ ਅੰਮ੍ਰਿਤ ਵੇਲੇ ਉਠ ਕੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ।
Fareedkot Teekaਜੋ ਪੂਜ੍ਯ ਸਤਿਗੁਰੋਂ ਕਾ ਸਿਖ ਕਹਾਵਤਾ ਹੋਵੇ, ਸੋ ਹਮੇਸ਼ ਜਬ ਸੋਵਤਾ ਹੂਆ ਸਵੇਰੇ ਉਠੇ ਤਬ ਹਰੀ ਨਾਮ ਕਾ ਉਚਾਰਣ ਔਰ ਹਰੀ ਸਰੂਪ ਕਾ ਧਿਆਵਣਾ ਕਰੇ॥
Prof. Sahib Singhਜੋ ਮਨੁੱਖ ਸਤਿਗੁਰੂ ਦਾ (ਸੱਚਾ) ਸਿੱਖ ਅਖਵਾਂਦਾ ਹੈ (ਭਾਵ, ਜਿਸ ਨੂੰ ਲੋਕ ਸੱਚਾ ਸਿੱਖ ਆਖਦੇ ਹਨ) ਉਹ ਰੋਜ਼ ਸਵੇਰੇ ਉੱਠ ਕੇ ਹਰਿ-ਨਾਮ ਦਾ ਸਿਮਰਨ ਕਰਦਾ ਹੈ।ਪਦ ਅਰਥ ਭਲਕੇ = ਨਿੱਤ ਸਵੇਰੇ।
SikhNet (Spanish)Si uno se considera discípulo del Verdadero Guru, entonces que se levante temprano en la mañana y contemple el Naam, el Nombre del Señor.
ਉਦਮੁ ਕਰੇ, ਭਲਕੇ ਪਰਭਾਤੀ; ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥
audam kare, bhalake parabhaatee; isanaan kare amrit sar naavai | Ang 305
Sant Singh KhalsaUpon arising early in the morning, he is to bathe, and cleanse himself in the pool of nectar.
Manmohan SinghHe should make efforts early in the morning take bath and have ablution in the tank of Nectar.
Manmohan Singh (Punjabi)ਉਸ ਨੂੰ ਬਹੁਤ ਤੜਕੇ ਉਪਰਾਲਾ ਕਰਕੇ, ਨ੍ਹਾਉਣਾ ਅਤੇ ਸੁਘਾਰਸ ਦੇ ਤਾਲਾਬ ਅੰਦਰ ਟੁੱਬੀ ਲਾਉਣ ਉਚਿੱਤ ਹੈ।
Fareedkot Teeka(ਭਲਕੇ) ਹਰ ਰੋਜ (ਪਰਭਾਤੀ) ਅੰਮ੍ਰਿਤ ਵੇਲੇ ਉਦਮ ਕਰ ਕੇ ਪ੍ਰਿਥਮੇ ਜਲ ਮ੍ਰਿਤਕਾ ਦਾਤਨ ਕਰ ਸਰੀਰ ਕੋ (ਇਸਨਾਨੁ) ਪਵਿਤ੍ਰ ਕਰੇ, ਪੁਨਾ ਅੰਮ੍ਰਿਤ ਰੂਪ ਨਿਰਮਲ ਜਲ ਤਿਸ ਕੇ (ਸਰਿ) ਤਾਲ ਮੇਂ ਵਾ ਨਦੀ ਕੂਪ ਪਰ ਜਾਇ ਕਰ ਨਾਵੈ, ਵਾ ਪਹਿਲੇ ਨਾਇ ਕਰ ਫਿਰ (ਅੰਮ੍ਰਿਤਸਰਿ) ਸਤਸੰਗ ਮੇਂ ਜਾਵੇ। ਜੇ ਸ੍ਰੀ ਅੰਮ੍ਰਿਤਸਰ ਜੀ ਮੇਂ ਹੋਇ ਤੌ ਪ੍ਰਿਥਮ ਅਪਰ ਕੂਪ ਪਰ ਇਸਨਾਨ ਕਰ ਕੇ ਫਿਰ ਸ੍ਰੀ ਅੰਮ੍ਰਿਤ ਸਰੋਵਰ ਮੇਂ ਇਸਨਾਨ ਕਰੇ। ਇਹ ਗੁਰ ਘਰ ਕੀ ਮਰਯਾਦਾ ਹੈ॥
Prof. Sahib Singhਹਰ ਰੋਜ਼ ਸਵੇਰੇ ਉੱਦਮ ਕਰਦਾ ਹੈ, ਇਸ਼ਨਾਨ ਕਰਦਾ ਹੈ (ਤੇ ਫਿਰ ਨਾਮ-ਰੂਪ) ਅੰਮ੍ਰਿਤ ਦੇ ਸਰੋਵਰ ਵਿਚ ਟੁੱਭੀ ਲਾਉਂਦਾ ਹੈ।ਪਦ ਅਰਥ ਅੰਮ੍ਰਿਤਸਰਿ = ਨਾਮ-ਰੂਪ ਅੰਮ੍ਰਿਤ ਦੇ ਸਰੋਵਰ ਵਿਚ।
SikhNet (Spanish)Que se entone en el Señor y se bañe en el Lago del Néctar a esta temprana hora.
ਉਪਦੇਸਿ ਗੁਰੂ. ਹਰਿ ਹਰਿ ਜਪੁ ਜਾਪੈ; ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥
aupades guroo. har har jap jaapai; sabh kilavikh paap dokh leh jaavai | Ang 305
Sant Singh KhalsaFollowing the Instructions of the Guru, he is to chant the Name of the Lord, Har, Har. All sins, misdeeds and negativity shall be erased.
Manmohan SinghBy repeating Lords God's Name under Guru's instruction all his sins misdeeds and accusations are wiped off.
Manmohan Singh (Punjabi)ਗੁਰਾਂ ਦੀ ਸਿਖਿਆ ਤਾਬੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਉਸ ਦੇ ਸਾਰੇ ਗੁਨਾਹ, ਕੁਕਰਮ ਤੇ ਦੂਸ਼ਣ ਉਤਰ ਜਾਂਦੇ ਹਨ।
Fareedkot Teekaਜੈਸੇ ਨਾਮ ਜਪਨੇ ਕੇ ਪਰਕਾਰ ਕਾ ਉਪਦੇਸ਼ ਗੁਰੋਂ ਨੇ ਦੀਆ ਹੈ ਸ੍ਵਾਸ ਸ੍ਵਾਸ ਵਾ ਔਰ ਪ੍ਰਕਾਰ ਸੇ, ਤਿਸ ਕੇ ਅਨੁਸਾਰ ਹਰਿ ਹਰਿ ਨਾਮ ਕੇ ਜਾਪ ਕੋ ਅੰਮ੍ਰਿਤ ਵੇਲੇ ਚਾਰ ਘੜੀ ਕੇ ਤੜਕੇ ਜਪੈ, ਜਿਸ ਕੋ ਸ਼ਾਸਤ੍ਰ ਬ੍ਰਹਮ ਮਹੂਰਤ ਕਹਤੇ ਹੈਂ। ਸੰਪੂਰਨ ਕਿਲਵਿਖ ਔਰ ਪਾਪ ਪੁਨਾ ਦੋਖ ਕਲੰਕ ਦੂਰ ਹੋ ਜਾਵੈਂਗੇ॥
Prof. Sahib Singhਸਤਿਗੁਰੂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ਤੇ (ਇਸ ਤਰ੍ਹਾਂ) ਉਸ ਦੇ ਸਾਰੇ ਪਾਪ-ਵਿਕਾਰ ਲਹਿ ਜਾਂਦੇ ਹਨ।ਪਦ ਅਰਥ ਉਪਦੇਸਿ = ਉਪਦੇਸ਼ ਦੀ ਰਾਹੀਂ। ਕਿਲਵਿਖ = ਪਾਪ।
SikhNet (Spanish)Que habite en el Señor a través de la Palabra del Guru para que todos sus errores sean lavados.
ਫਿਰਿ ਚੜੈ ਦਿਵਸੁ. ਗੁਰਬਾਣੀ ਗਾਵੈ; ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
fir charrai divas. gurabaanee gaavai; bahadiaa utthadiaa har naam dhiaavai | Ang 305
Sant Singh KhalsaThen, at the rising of the sun, he is to sing Gurbani; whether sitting down or standing up, he is to meditate on the Lord's Name.
Manmohan SinghAfterwards at sun rise he sings Gurbani and whilst sitting or standing he meditates in God's Name.
Manmohan Singh (Punjabi)ਮਗਰੋਂ, ਦਿਨ ਚੜ੍ਹੇ ਉਹ ਗੁਰਬਾਣੀ ਗਾਇਨ ਕਰਦਾ ਹੈ ਅਤੇ ਬਹਿੰਦਾ ਜਾ ਉਠਦਾ ਹੋਇਆ ਰੱਬ ਦੇ ਨਾਮ ਨੂੰ ਸਿਮਰਦਾ ਹੈ।
Fareedkot Teekaਫਿਰ ਦਿਨ ਚੜੇ ਗੁਰੋਂ ਕੀ ਬਾਣੀ ਪੜੇ ਵਾ ਸੁਰ ਤਾਲ ਮੇਂ ਗਾਯਨ ਕਰੇ। ਅੰਮ੍ਰਿਤ ਵੇਲੇ ਜਾਪ ਕਰਨੇ ਕਾ, ਭਾਵ ਏਹ ਤਿਸ ਕਾਲ ਮੇਂ ਇਕਾਗਰ ਮਨ ਹੋਤਾ ਹੈ। ਬਾਣੀ ਕਾ ਪਾਠ ਬਿਨਾਂ ਇਕਾਗਰਤਾ ਔਰ ਬਿਉਹਾਰ ਕਰਤਿਆਂ ਭੀ ਹੋ ਜਾਤਾ ਹੈ, ਪਰੰਤੂ ਧਿਆਨ ਜਾਪ ਬਿਉਹਾਰ ਕਾਲ ਮੇਂ ਨਹੀਂ ਹੋਤਾ॥☬ਪ੍ਰਸ਼ਨ: ਜਬ ਬਾਣੀ ਕਾ ਪਾਠ ਕਰ ਚੁਕੇ ਤਬ ਕਿਆ ਕਰੇ?☬ਉੱਤ੍ਰ: ਬੈਠਤਿਆਂ ਉਠਤਿਆਂ ਸੁਭਾਵਕ ਹੀ ਹਰੀ ਕਾ ਨਾਮ ਉਚਾਰਨ ਕਰਤਾ ਰਹੇ॥
Prof. Sahib Singhਫਿਰ ਦਿਨ ਚੜ੍ਹੇ ਸਤਿਗੁਰੂ ਦੀ ਬਾਣੀ ਦਾ ਕੀਰਤਨ ਕਰਦਾ ਹੈ ਤੇ (ਦਿਹਾੜੀ) ਬਹਿੰਦਿਆਂ ਉੱਠਦਿਆਂ (ਭਾਵ, ਕਾਰ-ਕਿਰਤ ਕਰਦਿਆਂ) ਪ੍ਰਭੂ ਦਾ ਨਾਮ ਸਿਮਰਦਾ ਹੈ।
SikhNet (Spanish)Y en el amanecer que deje que cante la Palabra del Guru y que reflexione en el Naam, el Nombre del Señor, en todo lo que hace.
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ; ਸੋ ਗੁਰਸਿਖੁ. ਗੁਰੂ ਮਨਿ ਭਾਵੈ ॥
jo saas giraas dhiaae meraa har har; so gurasikh. guroo man bhaavai | Ang 305
Sant Singh KhalsaOne who meditates on my Lord, Har, Har, with every breath and every morsel of food - that GurSikh becomes pleasing to the Guru's Mind.
Manmohan SinghThe Guru's disciple who with every breath and morsel contemplates over my Lord God he becomes pleasing to Guru's mind.
Manmohan Singh (Punjabi)ਗੁਰੂ ਦਾ ਮਰੀਦ, ਜੋ ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਮੇਰੇ ਵਾਹਿਗੁਰੂ ਸੁਆਮੀ ਦਾ ਆਰਾਧਨ ਕਰਦਾ ਹੈ, ਉਹ ਗੁਰਾਂ ਦੇ ਚਿੱਤ ਨੂੰ ਚੰਗਾ ਲਗਣ ਲਗ ਜਾਂਦਾ ਹੈ।
Fareedkot Teekaਜੋ ਮੇਰਾ ਸੁਆਮੀ ਹਰਿ ਹਰਿ ਹੈ ਤਿਸ ਕੋ ਸਾਸਿ ਗਿਰਾਸ ਧਿਆਵੇ ਸੋ ਗੁਰੂ ਕਾ ਸਿਖ ਗੁਰੋਂ ਕੇ ਮਨ ਭਾਵਤਾ ਹੈ॥
Prof. Sahib Singhਸਤਿਗੁਰੂ ਦੇ ਮਨ ਵਿਚ ਉਹ ਸਿੱਖ ਚੰਗਾ ਲੱਗਦਾ ਹੈ ਜੋ ਪਿਆਰੇ ਪ੍ਰਭੂ ਨੂੰ ਹਰ ਦਮ ਯਾਦ ਕਰਦਾ ਹੈ।ਪਦ ਅਰਥ ਸਾਸਿ = ਸਾਹ ਦੇ ਨਾਲ। ਗਿਰਾਸਿ = ਗਿਰਾਹੀ ਦੇ ਨਾਲ। ਸਾਸਿ ਗਿਰਾਸਿ = ਹਰ ਦਮ।
SikhNet (Spanish)Aquél que contempla a mi Señor con cada respiración, ese devoto, se vuelve el Bienamado del Guru.
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ; ਤਿਸੁ ਗੁਰਸਿਖ. ਗੁਰੂ ਉਪਦੇਸੁ ਸੁਣਾਵੈ ॥
jis no deaal hovai meraa suaamee; tis gurasikh. guroo upades sunaavai | Ang 306
Sant Singh KhalsaThat person, unto whom my Lord and Master is kind and compassionate - upon that GurSikh, the Guru's Teachings are bestowed.
Manmohan SinghHe unto whom my Master becomes merciful to that disciple of his, the Guru imparts his instruction.
Manmohan Singh (Punjabi)ਜਿਸ ਉਤੇ ਮੇਰਾ ਮਾਲਕ ਮਿਹਰਬਾਨ ਹੁੰਦਾ ਹੈ, ਉਸ ਆਪਣੇ ਸ਼ਿਸ਼ ਨੂੰ ਗੁਰੂ ਜੀ ਆਪਣੀ ਸਿਖ-ਮਤ ਪ੍ਰਚਾਰਦੇ ਹਨ।
Fareedkot Teekaਪਰੰਤੂ ਜਿਸ ਕੋ ਮੇਰਾ ਸ੍ਵਾਮੀ ਦਿਆਲ ਹੋਵੈ ਤਿਸ ਗੁਰੂ ਕੇ ਸਿਖ ਕੋ ਗੁਰੂ ਉਪਦੇਸ਼ ਸੁਣਾਵਤੇ ਹੈਂ॥
Prof. Sahib Singhਜਿਸ ਤੇ ਪਿਆਰਾ ਪ੍ਰਭੂ ਦਿਆਲ ਹੁੰਦਾ ਹੈ, ਉਸ ਗੁਰਸਿੱਖ ਨੂੰ ਸਤਿਗੁਰੂ ਸਿੱਖਿਆ ਦੇਂਦਾ ਹੈ।
SikhNet (Spanish)Ese Gursikj a quien mi Señor y Maestro le muestra Su Bondad y Misericordia, le son conferidas las Enseñanzas del Guru.
ਜਨੁ ਨਾਨਕੁ. ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ. ਅਵਰਹ ਨਾਮੁ ਜਪਾਵੈ ॥੨॥
jan naanak. dhoorr mangai tis gurasikh kee; jo aap japai. avarah naam japaavai |2| Ang 306
Sant Singh KhalsaServant Nanak begs for the dust of the feet of that GurSikh, who himself chants the Naam, and inspires others to chant it. ||2||
Manmohan SinghServant Nanak asks for the dust of the feet of that Sikh of the Guru, who himself contemplates on God's Name and makes others contemplate thereon.
Manmohan Singh (Punjabi)ਨੋਕਰ ਨਾਨਕ, ਉਸ ਗੁਰੂ ਦੇ ਸਿਖ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹੈ, ਜੋ ਖੁਦ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਹੋਰਨਾ ਤੋਂ ਉਸ ਦਾ ਸਿਮਰਨ ਕਰਵਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਤਿਸ ਗੁਰੂ ਸਿਖ ਕੀ ਚਰਨ ਧੂੜ ਮਾਂਗਤਾ ਹੂੰ ਜੋ ਆਪ ਜਪੇ ਪੁਨਾ ਔਰੋਂ ਕੋ ਨਾਮ ਜਪਾਵੈ॥੨॥
Prof. Sahib Singhਦਾਸ ਨਾਨਕ (ਭੀ) ਉਸ ਗੁਰਸਿੱਖ ਦੀ ਚਰਨ-ਧੂੜ ਮੰਗਦਾ ਹੈ ਜੋ ਆਪ ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਉਂਦਾ ਹੈ ॥੨॥ਪਦ ਅਰਥ ਅਵਰਹ = ਹੋਰਨਾਂ ਨੂੰ ॥੨॥
SikhNet (Spanish)Nanak añora el Polvo de los Pies de los Gurmukjs, de esos mismos que contemplan y hacen que otros contemplen el Naam, el Nombre del Señor. (2)