ਗਉੜੀ ਕਬੀਰ ਜੀ ॥
gaurree kabeer jee | Ang 325
Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.
ਅਸਥਾਵਰ ਜੰਗਮ; ਕੀਟ ਪਤੰਗਾ ॥
asathaavar jangam; keett patangaa | Ang 325
Sant Singh KhalsaThe mobile and immobile creatures, insects and moths
Manmohan SinghImmobile and mobile creatures, insects and moths,
Manmohan Singh (Punjabi)ਟਿਕੇ ਰਹਿਣ ਵਾਲੇ ਤੇ ਲੱਤਾਂ ਵਾਲੇ ਜੀਵ, ਕੀੜੇ ਮਕੌੜੇ ਅਤੇ ਪਰਵਾਨੇ,
Fareedkot Teeka(ਅਸਥਾਵਰ) ਜੋ ਇਸਥਿਤਿ ਰਹਣੇ ਵਾਲੇ ਪਰਬਤੁ ਬ੍ਰਿਛ ਹੈਂ ਔਰ ਜੰਗਮ ਜੋ ਪੈਰੋਂ ਕਰ ਚਲਨੇ ਵਾਲੇ ਹੈਂ, ਕੀਟ ਪਤੰਗ ਜੋ ਤੁਛ ਜੀਵ ਉਡਣੇ ਵਾਲੇ ਹੈਂ॥
Prof. Sahib Singhਅਸੀਂ (ਹੁਣ ਤਕ) ਅਸਥਾਵਰ, ਜੰਗਮ ਕੀੜੇ-ਪਤੰਗੇਪਦ ਅਰਥ ਅਸਥਾਵਰ = ਇਕ ਥਾਂ ਤੇ ਖਲੋਤੇ ਰਹਿਣ ਵਾਲੇ ਪਰਬਤ, ਰੁੱਖ ਆਦਿਕ। ਜੰਗਮ = ਤੁਰਨ ਵਾਲੇ ਪਸ਼ੂ-ਪੰਛੀ। ਕੀਟ = ਕੀੜੇ। ਪਤੰਗਾ = ਖੰਭਾਂ ਵਾਲੇ ਕੀੜੇ।
SikhNet (Spanish)La vida en sus ramificaciones en tanto: árboles, animales, gusanos, e insectos,
ਅਨਿਕ ਜਨਮ; ਕੀਏ ਬਹੁ ਰੰਗਾ ॥੧॥
anik janam; kee bahu rangaa |1| Ang 325
Sant Singh Khalsa- in numerous lifetimes, I have passed through those many forms. ||1||
Manmohan Singhall those I have passed through many forms of various births.
Manmohan Singh (Punjabi)ਜਿਨ੍ਹਾਂ ਸਭ ਅਨੇਕਾਂ ਜਨਮਾਂ ਦੀਆਂ ਅਨੇਕਾਂ ਸ਼ਕਲਾਂ ਨੂੰ ਮੈਂ ਧਾਰਨ ਕੀਤਾ ਹੈ।
Fareedkot Teekaਐਸੇ ਹੀ ਬਹੁਤ ਰੰਗੋਂ ਕੇ ਅਨੇਕ ਹੀ ਜਨਮ (ਕੀਏ) ਧਾਰੇ ਹੈਂ, ਭਾਵ ਯੇਹਿ ਕਿ ਚਾਰੋਂ ਖਾਣੀ ਮੇਂ ਉਤਪਤ ਹੂਏ ਹੈਂ॥੧॥☬ਜੇ ਕਹੈ ਐਸੇ ਨਿਖਿਧ ਜਨਮ ਹੀ ਧਾਰੇ ਵਾ ਕੋਈ ਉਤਮ ਭੀ ਧਾਰਿਆ? ਤਿਸ ਪਰ ਕਹਤੇ ਹੈਂ:
Prof. Sahib Singhਇਹੋ ਜਿਹੇ ਕਈ ਕਿਸਮਾਂ ਦੇ ਜਨਮਾਂ ਵਿਚ ਆ ਚੁਕੇ ਹਾਂ ॥੧॥ਪਦ ਅਰਥ ਬਹੁ ਰੰਗਾ = ਬਹੁਤ ਕਿਸਮਾਂ ਦੇ। ਕੀਏ = ਅਸਾਂ ਕੀਤੇ, ਅਸਾਂ ਧਾਰੇ ॥੧॥
SikhNet (Spanish)se manifiesta a sí misma de varias formas y tipos en diferentes encarnaciones. (1)
ਐਸੇ ਘਰ; ਹਮ ਬਹੁਤੁ ਬਸਾਏ ॥
aise ghar; ham bahut basaae | Ang 326
Sant Singh KhalsaI lived in many such homes, O Lord,
Manmohan SinghI had occupied many such homes,
Manmohan Singh (Punjabi)ਮੈਂ ਐਹੋ ਜੇਹਿਆਂ ਬਹੁਤਿਆਂ ਗ੍ਰਿਹਾਂ ਅੰਦਰ ਨਿਵਾਸ ਕੀਤਾ ਸੀ,
Fareedkot Teekaਤਬ ਐਸੇ ਘਰ ਹਮਨੇ ਬਹੁਤ ਬਸਾਏ ਹੈਂ॥
Prof. Sahib Singhਹੇ ਰਾਮ! ਅਸੀਂ ਇਹੋ ਜਿਹੇ ਕਈ ਸਰੀਰਾਂ ਵਿਚੋਂ ਦੀ ਲੰਘ ਕੇ ਆਏ ਹਾਂ,ਪਦ ਅਰਥ ਬਸਾਏ = ਵਸਾਏ, ਆਬਾਦ ਕੀਤੇ। ਘਰ = (ਭਾਵ) ਜੂਨਾਂ, ਸਰੀਰ।
SikhNet (Spanish)He vivido a través de muchas vidas,
ਜਬ ਹਮ ਰਾਮ; ਗਰਭ ਹੋਇ ਆਏ ॥੧॥ ਰਹਾਉ ॥
jab ham raam; garabh hoe aae |1| rahaau | Ang 326
Sant Singh Khalsabefore I came into the womb this time. ||1||Pause||
Manmohan Singhlike I was cast into my mother's womb. Pause.
Manmohan Singh (Punjabi)ਜਿਵੇਂ ਮੈਂ ਆਪਣੀ ਮਾਤਾ ਦੇ ਪੇਟ ਵਿੱਚ ਪਾਇਆ ਗਿਆ ਸਾਂ। ਠਹਿਰਾਓ।
Fareedkot Teekaਹੇ ਰਾਮ! ਜਬ (ਹਮ) ਹੰਕਾਰ ਸੰਜੁਗਤ ਹੂਏ ਗਰਬ ਮੇਂ ਪ੍ਰਾਪਤਿ ਹੋਇ ਆਏ ਹੈਂ॥੧॥ ਰਹਾਉ ॥☬ਐਸੇ ਕੈਸੇ?
Prof. Sahib Singhਜਦੋਂ ਅਸੀਂ ਜੂਨਾਂ ਵਿਚ ਪੈਂਦੇ ਗਏ ॥੧॥ ਰਹਾਉ ॥ਪਦ ਅਰਥ ਰਾਮ = ਹੇ ਰਾਮ! ਗਰਭ ਹੋਇ ਆਏ = ਜੂਨਾਂ ਵਿਚ ਪੈਂਦੇ ਗਏ ॥੧॥ ਰਹਾਉ ॥
SikhNet (Spanish)antes de haber sido puesto en el vientre de mi madre. (1-Pausa)
ਜੋਗੀ ਜਤੀ ਤਪੀ ਬ੍ਰਹਮਚਾਰੀ ॥
jogee jatee tapee brahamachaaree | Ang 326
Sant Singh KhalsaI was a Yogi, a celibate, a penitent, and a Brahmchaaree, with strict self-discipline.
Manmohan SinghI become a Yogi, a continent, a penitent and an ascetic.
Manmohan Singh (Punjabi)ਮੈਂ ਯੋਗੀ, ਸਤੀ, ਤਪੀਸਰ ਤੇ ਪ੍ਰਹੇਜ਼ਗਾਰ ਬਣਿਆ।
Fareedkot Teekaਜੋਗੀ ਹੂਏ ਜਤੀ ਤਪੀ ਬ੍ਰਹਮਚਾਰੀ ਹੂਏ॥
Prof. Sahib Singhਕਦੇ ਅਸੀਂ ਜੋਗੀ ਬਣੇ, ਕਦੇ ਜਤੀ, ਕਦੇ ਤਪੀ, ਕਦੇ ਬ੍ਰਹਮਚਾਰੀ;
SikhNet (Spanish)Yo fui un Yogui, un asceta, un hombre casto y de conducta piadosa;
ਕਬਹੂ ਰਾਜਾ ਛਤ੍ਰਪਤਿ; ਕਬਹੂ ਭੇਖਾਰੀ ॥੨॥
kabahoo raajaa chhatrapat; kabahoo bhekhaaree |2| Ang 326
Sant Singh KhalsaSometimes I was a king, sitting on the throne, and sometimes I was a beggar. ||2||
Manmohan SinghSometimes I became a King, the Lord of throne and sometimes a beggar.
Manmohan Singh (Punjabi)ਕਦੇ ਮੈਂ ਤਖਤ ਦਾ ਸੁਆਮੀ, ਪਾਤਸ਼ਾਹ ਬਣਿਆਂ ਤੇ ਕਦੇ ਮੰਗਤਾ।
Fareedkot Teekaਕਬੀ ਚਕ੍ਰਵਰਤੀ ਰਾਜਾ ਹੂਏ ਕਭੀ ਭਿਖ੍ਯਾ ਮਾਂਗਨੇ ਵਾਲੇ ਹੂਏ ॥੨॥
Prof. Sahib Singhਕਦੇ ਛਤ੍ਰਪਤੀ ਰਾਜੇ ਬਣੇ ਕਦੇ ਮੰਗਤੇ ॥੨॥
SikhNet (Spanish)también fui un rey y me senté en un trono, y también fui pordiosero.(2)
ਸਾਕਤ ਮਰਹਿ; ਸੰਤ ਸਭਿ ਜੀਵਹਿ ॥
saakat mareh; sant sabh jeeveh | Ang 326
Sant Singh KhalsaThe faithless cynics shall die, while the Saints shall all survive.
Manmohan SinghThe mammon worshipper shall die, but the saints shall all live,
Manmohan Singh (Punjabi)ਮਾਇਆ ਦੇ ਊਪਾਸ਼ਕ ਮਰ ਜਾਣਗੇ ਪ੍ਰੰਤੂ ਸਾਧੂ ਸਾਰੇ ਜੀਉਂਦੇ ਰਹਿਣਗੇ,
Fareedkot Teekaਪਰੰਤੂ ਜੋ ਤੇਰੇ ਸੇ ਬੇਮੁਖ ਸਾਕਤ ਹੈ, ਸੋ ਮਰਤੇ ਹੈਂ ਔਰ ਸੰਤ ਸਭ ਜੀਵਤੇ ਹੈਂ॥☬ਜੇ ਕਹੇ ਕਿ ਸੰਤ ਕਿਸ ਕਰ ਜੀਵਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਜੋ ਮਨੁੱਖ ਰੱਬ ਨਾਲੋਂ ਟੁੱਟੇ ਰਹਿੰਦੇ ਹਨ ਉਹ ਸਦਾ (ਇਸੇ ਤਰ੍ਹਾਂ) ਕਈ ਜੂਨਾਂ ਵਿਚ ਪੈਂਦੇ ਰਹਿੰਦੇ ਹਨ,ਪਦ ਅਰਥ ਸਾਕਤ = (ਰੱਬ ਨਾਲੋਂ) ਟੁੱਟੇ ਹੋਏ ਮਨੁੱਖ। (ਮਰਹਿ = ਮਰਦੇ ਰਹਿੰਦੇ ਹਨ, ਜੂਨਾਂ ਵਿਚ ਪੈਂਦੇ ਰਹਿੰਦੇ ਹਨ। ਜੀਵਹਿ = ਜ਼ਿੰਦਾ ਹਨ।
SikhNet (Spanish)Los hombres del mundo mueren mientras los Santos viven una Vida Eterna,
ਰਾਮ ਰਸਾਇਨੁ; ਰਸਨਾ ਪੀਵਹਿ ॥੩॥
raam rasaaein; rasanaa peeveh |3| Ang 326
Sant Singh KhalsaThey drink in the Lord's Ambrosial Essence with their tongues. ||3||
Manmohan Singhand quaff the Lord's elixir with their tongues.
Manmohan Singh (Punjabi)ਅਤੇ ਆਪਣੀਆਂ ਜੀਭਾਂ ਨਾਲ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰਨਗੇ।
Fareedkot Teekaਹੇ ਰਾਮ! ਤੇਰੇ ਜੋ ਨਾਮ ਰਸੋਂ ਕਾ ਘਰ ਅੰਮ੍ਰਿਤ ਹੈ, ਸੋ ਰਸਨਾ ਕਰ ਪੀਵਤੇ ਹੈਂ॥੩॥
Prof. Sahib Singhਪਰ ਸੰਤ ਜਨ ਸਦਾ ਜੀਊਂਦੇ ਹਨ (ਭਾਵ, ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ, ਕਿਉਂਕਿ) ਉਹ ਜੀਭ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਰਸ ਪੀਂਦੇ ਰਹਿੰਦੇ ਹਨ ॥੩॥ਪਦ ਅਰਥ ਰਸਾਇਨੁ = {ਰਸ ਅਇਨੁ। ਅਇਨੁ = ਅਯਨ, ਘਰ} ਰਸਾਂ ਦਾ ਘਰ, ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ। ਰਸਨਾ = ਜੀਭ (ਨਾਲ) ॥੩॥
SikhNet (Spanish)porque su paladar logra saborear el Néctar de la Inmortalidad.(3)
ਕਹੁ ਕਬੀਰ; ਪ੍ਰਭ ਕਿਰਪਾ ਕੀਜੈ ॥
kahu kabeer; prabh kirapaa keejai | Ang 326
Sant Singh KhalsaSays Kabeer, O God, have mercy on me.
Manmohan SinghSays Kabir, my Master, have mercy on me.
Manmohan Singh (Punjabi)ਕਬੀਰ ਆਖਦਾ ਹੈ, ਮੇਰੇ ਮਾਲਕ ਮੇਰੇ ਉਤੇ ਮਿਹਰਬਾਨੀ ਕਰ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਪ੍ਰਭੂ! ਹਮਾਰੇ ਪਰ ਦਯਾ ਕਰੀਏ॥
Prof. Sahib Singh(ਸੋ)ਕਬੀਰ ਆਖਦਾ ਹੈ- ਹੇ ਪ੍ਰਭੂ! ਮਿਹਰ ਕਰ ਤੇ ਹੁਣ ਆਪਣਾ ਗਿਆਨ ਬਖ਼ਸ਼।ਪਦ ਅਰਥ ਪ੍ਰਭ = ਹੇ ਪ੍ਰਭੂ!
SikhNet (Spanish)Dice Kabir, sé Compasivo conmigo, oh Señor;
ਹਾਰਿ ਪਰੇ; ਅਬ ਪੂਰਾ ਦੀਜੈ ॥੪॥੧੩॥
haar pare; ab pooraa deejai |4|13| Ang 326
Sant Singh KhalsaI am so tired; now, please bless me with Your perfection. ||4||13||
Manmohan SinghI have grown weary. Grant me perfection, now.
Manmohan Singh (Punjabi)ਮੈਂ ਹੰਭ ਗਿਆ ਹਾਂ, ਹੁਣ ਮੈਨੂੰ ਪੂਰਨਤਾ ਬਖਸ਼।
Fareedkot Teekaਚੌਰਾਸੀ ਮੇਂ ਭਰਮਤੇ ਹੂਏ ਹਾਰ ਕਰ ਤੇਰੀ ਸਰਨ ਪੜੇ ਹਾਂ, ਅਬ ਪੂਰਾ ਜੋ ਮੋਖ ਪਦ ਹੈ, ਸੋ ਦੀਜੀਏ॥੪॥੧੩॥
Prof. Sahib Singhਅਸੀਂ ਥੱਕ-ਟੁੱਟ ਕੇ (ਤੇਰੇ ਦਰ ਤੇ) ਆ ਡਿੱਗੇ ਹਾਂ ॥੪॥੧੩॥ਪਦ ਅਰਥ ਹਾਰਿ = ਹਾਰ ਕੇ, ਜੂਨਾਂ ਵਿਚ ਪੈ ਪੈ ਕੇ ਥੱਕ ਕੇ। ਪਰੇ = ਡਿੱਗੇ ਹਾਂ (ਤੇਰੇ ਦਰ ਤੇ)। ਪੂਰਾ = ਗਿਆਨ ॥੪॥੧੩॥
* ਸ਼ਬਦ ਦਾ ਭਾਵ: ਪ੍ਰਭੂ ਤੋਂ ਵਿੱਛੜ ਕੇ ਜੀਵ ਨੂੰ ਕਈ ਜਨਮਾਂ ਵਿਚ ਭੌਣਾ ਪੈਂਦਾ ਹੈ। ਤਦੋਂ ਹੀ ਖ਼ਲਾਸੀ ਹੁੰਦੀ ਹੈ ਜਦੋਂ ਅੰਦਰੋਂ ਹਉਮੈ ਦੂਰ ਕਰ ਕੇ ਨਾਮ ਜਪੇ।੧੩।
SikhNet (Spanish)Te entrego mi ser, bendíceme ahora con Tu Sabiduría Perfecta.(4-13)