ੴ

ਸਿੱਖਬਾਣੀ · SikhBani

ਸਚਾ ਸਤਿਗੁਰੁ ਸੇਵਿ ਸਚੁ ਸਮੑਾਲਿਆ ॥

sachaa satigur sev sach samaaliaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1284 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਸਚਾ ਸਤਿਗੁਰੁ ਸੇਵਿ; ਸਚੁ ਸਮੑਾਲਿਆ ॥

sachaa satigur sev; sach samaaliaa |

Sant Singh KhalsaServing the True Guru, I dwell on the True Lord.
Manmohan SinghServing the true Satguru, I have meditated upon the True Lord.
Manmohan Singh (Punjabi)ਸੱਚੇ ਸਤਿਗੁਰਾਂ ਦੀ ਘਾਲ ਕਮਾਉਣ ਦੁਆਰਾ, ਮੈਂ ਸੱਚੇ ਸਾਈਂ ਦਾ ਸਿਮਰਨ ਕੀਤਾ ਹੈ।
Fareedkot Teekaਜਿਨੋਂ ਨੇ ਸਚਾ ਸਤਿਗੁਰੂ ਸੇਵ ਕਰ ਸਚ ਕੋ ਸਮਾਲਣਾ ਕੀਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਸੱਚੇ ਗੁਰੂ ਦੇ ਹੁਕਮ ਵਿਚ ਤੁਰ ਕੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਅਰਾਧਿਆ,
SikhNet (Spanish)Sirviendo al Guru Verdadero habito en el Señor Verdadero.

ਅੰਤਿ ਖਲੋਆ ਆਇ; ਜਿ ਸਤਿਗੁਰ ਅਗੈ ਘਾਲਿਆ ॥

ant khaloaa aae; ji satigur agai ghaaliaa |

Sant Singh KhalsaThe work you have done for the True Guru shall be very useful in the end.
Manmohan SinghThe service rendered unto the True Guru, avails one in the end.
Manmohan Singh (Punjabi)ਸੱਚੇ ਗੁਰਾਂ ਮੂਹਰੇ ਟਹਿਲ ਕਮਾਈ ਹੋਈ, ਅਖੀਰ ਨੂੰ ਜੀਵ ਦੇ ਕੰਮ ਆਉਂਦੀ ਹੈ।
Fareedkot Teekaਜੋ ਸਤਿਗੁਰੋਂ ਕੇ ਅਗੇ ਕਰਮ ਕਰਿਆ ਹੂਆ ਹੈ, ਸੋ ਤਿਨ ਕੇ ਅੰਤ ਨੂੰ ਅਗੇ ਆਨ ਖਲੋਵਤਾ ਹੈ, ਭਾਵ ਯੇਹ ਕਿ ਸਹਾਇਕ ਹੋਤਾ ਹੈ॥
Prof. Sahib Singhਜੋ ਕਮਾਈ ਉਹਨਾਂ ਗੁਰੂ ਦੇ ਸਨਮੁਖ ਹੋ ਕੇ ਕੀਤੀ ਹੈ ਉਹ ਅੰਤ ਵੇਲੇ (ਜਦੋਂ ਹੋਰ ਸਾਰੇ ਸਾਥ ਮੁੱਕ ਜਾਂਦੇ ਹਨ) ਉਹਨਾਂ ਦਾ ਸਾਥ ਆ ਦੇਂਦੀ ਹੈ।

ਪਦ ਅਰਥ ਜਿ = ਜੋ ਕੁਝ। ਸਤਿਗੁਰ ਅਗੈ = ਗੁਰੂ ਦੇ ਸਨਮੁਖ ਹੋ ਕੇ। ਘਾਲਿਆ = ਕਮਾਈ ਕੀਤੀ।

SikhNet (Spanish)Al final el trabajo que has realizado para el Guru Verdadero te será de gran Utilidad,

ਪੋਹਿ. ਨ ਸਕੈ ਜਮਕਾਲੁ; ਸਚਾ ਰਖਵਾਲਿਆ ॥

pohi. na sakai jamakaal; sachaa rakhavaaliaa |

Sant Singh KhalsaThe Messenger of Death cannot even touch that person who is protected by the True Lord.
Manmohan SinghDeath's courier can touch not him whom the True Lord protects.
Manmohan Singh (Punjabi)ਮੌਤ ਦਾ ਦੂਤ ਉਸ ਨੂੰ ਛੋਹ ਨਹੀਂ ਸਕਦਾ ਜਿਸ ਦੀ ਰੱਖਿਆ ਸੱਚਾ ਸੁਆਮੀ ਕਰਦਾ ਹੈ।
Fareedkot Teekaਤਿਨ ਕੋ ਕਾਲ ਕਰਨੇ ਵਾਲਾ ਜਮ ਪੋਹਿ ਨਹੀਂ ਸਕਤਾ ਹੈ, ਕਿਉਂਕਿ ਸਚਾ ਤਿਨ ਕਾ ਰਖਕ ਹੂਆ ਹੈ॥
Prof. Sahib Singhਸੱਚਾ ਪ੍ਰਭੂ ਉਹਨਾਂ ਦੇ ਸਿਰ ਉਤੇ ਰਾਖਾ ਹੁੰਦਾ ਹੈ, ਇਸ ਲਈ ਮੌਤ ਦਾ ਡਰ ਉਹਨਾਂ ਨੂੰ ਪੋਹ ਨਹੀਂ ਸਕਦਾ,
SikhNet (Spanish)pues el mensajero de la muerte no se le acerca a ese que está protegido por el Señor Verdadero.

ਗੁਰ ਸਾਖੀ ਜੋਤਿ ਜਗਾਇ; ਦੀਵਾ ਬਾਲਿਆ ॥

gur saakhee jot jagaae; deevaa baaliaa |

Sant Singh KhalsaLighting the lamp of the Guru's Teachings, my awareness has been awakened.
Manmohan SinghLighting the lamp of the Guru's instruction, I have illumined my mind,
Manmohan Singh (Punjabi)ਗੁਰਾਂ ਦੇ ਉਪਦੇਸ਼ ਦੀ ਜੋਤ ਨੂੰ ਜਗਾ ਕੇ, ਮੈਂ ਆਪਣੇ ਮਨ ਨੂੰ ਰੋਸ਼ਨ ਕਰ ਲਿਆ ਹੈ।
Fareedkot Teekaਗੁਰ ਸਿਖ੍ਯਾ ਰੂਪ ਜੋਤਿ ਜਗਾਇ ਕਰ ਤਿਨੋਂ ਨੇ ਅੰਤਹਕਰਨ ਮੇਂ ਸੋਈ ਦੀਪਕ ਜਗਾਇਆ ਹੈ॥
Prof. Sahib Singhਗੁਰੂ ਦੀ ਬਾਣੀ-ਰੂਪ ਜੋਤਿ (ਉਹਨਾਂ ਆਪਣੇ ਅੰਦਰ) ਜਗਾਈ ਹੋਈ ਹੈ, ਬਾਣੀ-ਰੂਪ ਦੀਵਾ ਬਾਲਿਆ ਹੋਇਆ ਹੈ।

ਪਦ ਅਰਥ ਸਾਖੀ = ਸਿੱਖਿਆ, ਬਾਣੀ।

SikhNet (Spanish)Encendiendo la lámpara de las enseñanzas del Guru, mi Conciencia ha sido despertada.

ਮਨਮੁਖ ਵਿਣੁ ਨਾਵੈ. ਕੂੜਿਆਰ; ਫਿਰਹਿ ਬੇਤਾਲਿਆ ॥

manamukh vin naavai. koorriaar; fireh betaaliaa |

Sant Singh KhalsaThe self-willed manmukhs are false; without the Name, they wander around like demons.
Manmohan SinghFalse are the egocentrics, with out the Lord's Name, They wander about like demons.
Manmohan Singh (Punjabi)ਕੂੜੇ ਹਨ ਮਨਮਤੀਏ, ਪ੍ਰਭੂ ਦੇ ਨਾਮ ਦੇ ਬਗੈਰ। ਉਹ ਭੂਤਨਿਆਂ ਦੀ ਮਾਨੰਦ ਭਟਕਦੇ ਫਿਰਦੇ ਹਨ ਹਨ।
Fareedkot Teekaਝੂਠੇ ਮਨਮੁਖ ਜੋ ਨਾਮ ਸੇ ਰਹਿਤ ਹੈਂ, ਸੋ (ਬੇਤਾਲਿਆ) ਭੂਤ ਵਤ ਵਾ ਸ੍ਵਰੂਪ ਤਾਲ ਸੇ ਰਹਿਤ ਹੂਏ ਫਿਰਤੇ ਹੈਂ॥
Prof. Sahib Singhਪਰ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਪ੍ਰਭੂ ਦੇ ਨਾਮ ਤੋਂ ਵਾਂਜੇ ਹੋਏ ਹਨ ਤੇ ਕੂੜ ਦੇ ਵਪਾਰੀ ਹਨ, ਬੇ-ਥਵ੍ਹੇ ਭਟਕਦੇ ਫਿਰਦੇ ਹਨ;

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਕੂੜਿਆਰ = ਕੂੜ ਦੇ ਵਪਾਰੀ। ਬੇਤਾਲਿਆ = ਬੇਤਾਲ, ਭੂਤ-ਪ੍ਰੇਤ, ਬੇ-ਥਵ੍ਹੇ, ਸਹੀ ਜੀਵਨ-ਚਾਲ ਤੋਂ ਉੱਖੜੇ ਹੋਏ।

SikhNet (Spanish)Sin el Nombre, los Manmukjs arrogantes actúan falsamente y vagan esparciendo el mal.

ਪਸੂ ਮਾਣਸ ਚੰਮਿ ਪਲੇਟੇ; ਅੰਦਰਹੁ ਕਾਲਿਆ ॥

pasoo maanas cham palette; andarahu kaaliaa |

Sant Singh KhalsaThey are nothing more than beasts, wrapped up in human skin; they are black-hearted within.
Manmohan SinghThey are animals, wrapped up in human skin and are black from within.
Manmohan Singh (Punjabi)ਉਹ ਇਨਸਾਨ ਦੀ ਖਲ ਅੰਦਰ ਵਲ੍ਹੇਟੇ ਹੋਏ ਡੰਗਰ ਹਨ ਅਤੇ ਅੰਦਰਵਾਰੇ ਕਾਲੇ ਸਿਆਹ ਹਨ।
Fareedkot Teekaਵਹੁ ਹੈਂ ਤੋ ਪਸੂ ਪਰੰਤੂ ਮਨੁਖੋਂ ਕੇ ਚਰਮ ਕਰ ਲਪੇਟੇ ਹੂਏ ਹੈਂ॥ ਯਥਾ☬'ਕਰਤੂਤਿ ਪਸੂ ਕੀ ਮਾਨਸ ਜਾਤਿ'☬ਔਰ ਅੰਤਰ ਸੇ ਪਾਪਾਂ ਕਰ ਕਾਲੇ ਹੋ ਰਹੇ ਹੈਂ॥
Prof. Sahib Singhਉਹ (ਅਸਲ ਵਿਚ) ਪਸ਼ੂ ਹਨ ਅੰਦਰੋਂ ਕਾਲੇ ਹਨ (ਵੇਖਣ ਨੂੰ) ਮਨੁੱਖਾ ਚੰਮ ਨਾਲ ਵਲ੍ਹੇਟੇ ਹੋਏ ਹਨ (ਭਾਵ, ਵੇਖਣ ਨੂੰ ਮਨੁੱਖ ਦਿੱਸਦੇ ਹਨ)।

ਪਦ ਅਰਥ ਚੰਮਿ = ਚੰਮ ਨਾਲ।

SikhNet (Spanish)No son más que bestias envueltos en piel humana y su corazón está enegrecido.

ਸਭੋ ਵਰਤੈ ਸਚੁ; ਸਚੈ ਸਬਦਿ ਨਿਹਾਲਿਆ ॥

sabho varatai sach; sachai sabad nihaaliaa |

Sant Singh KhalsaThe True Lord is pervading all; through the True Word of the Shabad, He is seen.
Manmohan SinghThe True Lord is pervading all and through the True Name,
Manmohan Singh (Punjabi)ਸੱਚਾ ਸੁਆਮੀ ਸਾਰੇ ਹੀ ਵਿਆਪਕ ਹੋ ਰਿਹਾ ਹੈ ਅਤੇ ਸੱਚੇ ਨਾਮ ਦੇ ਰਾਹੀਂ, ਉਹ ਵੇਖਿਆ ਜਾਂਦਾ ਹੈ।
Fareedkot Teekaਜਬ ਗੁਰੋਂ ਕੇ ਸਚੇ ਉਪਦੇਸ਼ ਕਰ (ਨਿਹਾਲਿਆ) ਦੇਖਾ ਤਬ ਸਭੋ ਹੀ ਸਚ ਵਰਤਤਾ ਦਿਖਾ ਦੀਆ॥
Prof. Sahib Singh(ਪਰ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ) ਹਰ ਥਾਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਵੱਸਦਾ ਹੈ-ਇਹ ਗੱਲ ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਵੇਖਣ ਵਿਚ ਆਉਂਦੀ ਹੈ।

ਪਦ ਅਰਥ ਸਭੋ = ਹਰ ਥਾਂ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਬਦਿ = ਸ਼ਬਦ ਦੀ ਰਾਹੀਂ। ਨਿਹਾਲਿਆ = ਵੇਖਿਆ, ਨਜ਼ਰੀ ਆਇਆ

SikhNet (Spanish)El Señor Verdadero prevalece en todo y a través de la Palabra del Shabd se le percibe.

ਨਾਨਕ. ਨਾਮੁ ਨਿਧਾਨੁ ਹੈ; ਪੂਰੈ ਗੁਰਿ ਦੇਖਾਲਿਆ ॥੧੪॥

naanak. naam nidhaan hai; poorai gur dekhaaliaa |14|

Sant Singh KhalsaO Nanak, the Naam is the greatest treasure. The Perfect Guru has revealed it to me. ||14||
Manmohan SinghHe is seen Nanak, the Name is the treasure of bliss and the Perfect Guru has shown it to me.
Manmohan Singh (Punjabi)ਨਾਨਕ ਨਾਮ ਖੁਸ਼ੀ ਦਾ ਖ਼ਜ਼ਾਨਾ ਹੈ ਅਤੇ ਪੂਰਨ ਗੁਰਾਂ ਨੇ ਮੈਨੂੰ ਇਹ ਵਿਖਾਲ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਜੋ ਨਿਧੀਓਂ ਕਾ ਘਰੁ ਹੈ, ਸੋ ਪੂਰੇ ਗੁਰੋਂ ਨੇ ਦਿਖਾਏ ਦੀਆ ਹੈ॥੧੪॥
Prof. Sahib Singhਹੇ ਨਾਨਕ! ਪ੍ਰਭੂ ਦਾ ਨਾਮ ਹੀ (ਅਸਲ) ਖ਼ਜ਼ਾਨਾ ਹੈ ਜੋ ਪੂਰੇ ਗੁਰੂ ਨੇ (ਕਿਸੇ ਭਾਗਾਂ ਵਾਲੇ ਨੂੰ) ਵਿਖਾਇਆ ਹੈ ॥੧੪॥

ਪਦ ਅਰਥ ਨਿਧਾਨੁ = ਖ਼ਜ਼ਾਨਾ। ਗੁਰਿ = ਗੁਰੂ ਨੇ ॥੧੪॥

SikhNet (Spanish)Oh, dice Nanak, el Naam es el Tesoro más Grandioso y el Guru Verdadero me lo reveló. (14)
Answers quote the Granth verbatim with Ang citations. AI commentary is not Gurbani and not a religious ruling.