ੴ

ਸਿੱਖਬਾਣੀ · SikhBani

ਰਤਨ ਜਵੇਹਰ ਮਾਣਕਾ ਹਭੇ ਮਣੀ ਮਥੰਨਿ ॥

ratan javehar maanakaa habhe manee mathan
Guru Arjan Dev Ji ਗੁਰੂ ਅਰਜਨ ਦੇਵ ਜੀ · Raag Malaar · Ang 1284 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan Dev, Quinto Canal Divino

ਰਤਨ ਜਵੇਹਰ ਮਾਣਕਾ; ਹਭੇ ਮਣੀ ਮਥੰਨਿ ॥

ratan javehar maanakaa; habhe manee mathan |

Sant Singh KhalsaAll sorts of jewels and gems, diamonds and rubies, shine forth from their foreheads.
Manmohan SinghThe acquisition of all the rubies, gems, pearls and emeralds is writ on one's brow.
Manmohan Singh (Punjabi)ਸਮੂਹ ਨਾਲ ਜਵਾਹਰਾਂ ਮੋਤੀਆਂ ਅਤੇ ਹੀਰਿਆਂ ਦੀ ਪਰਾਪਤੀ ਜੀਵ ਦੇ ਮਥੇ ਉਤੇ ਲਿਖੀ ਹੋਈ ਹੈ।
Fareedkot Teeka(ਰਤਨ) ਵੈਰਾਗ (ਜਵੇਹਰ) ਗ੍ਯਾਨ (ਮਾਣਕਾ) ਮਨਨ ਔਰ (ਮਣੀ) ਕਰਣਾ, ਮੁਦਤਾ, ਮੈਤ੍ਰੀ ਆਦਿ ਏਹ (ਹਭੇ) ਗੁਣ ਤਿਨ ਕੋ (ਮਥੰਨਿ) ਪ੍ਰਗਟ ਹੋਤੇ ਹੈਂ॥
Prof. Sahib Singhਉਹਨਾਂ ਦੇ ਮੱਥੇ ਉਤੇ (ਮਾਨੋ) ਸਾਰੇ ਰਤਨ ਜਵਾਹਰ ਮੋਤੀ ਤੇ ਮਣੀਆਂ ਹਨ (ਭਾਵ, ਗੁਣਾਂ ਕਰਕੇ ਉਹਨਾਂ ਦੇ ਮੱਥੇ ਉਤੇ ਨੂਰ ਹੀ ਨੂਰ ਹੈ),

ਪਦ ਅਰਥ ਹਭੇ = ਸਾਰੇ। ਮਥੰਨਿ = ਮੱਥੇ ਉੱਤੇ।

SikhNet (Spanish)El brillo de joyas, diamantes y rubíes destella desde sus frentes.

ਨਾਨਕ. ਜੋ ਪ੍ਰਭਿ ਭਾਣਿਆ; ਸਚੈ ਦਰਿ ਸੋਹੰਨਿ ॥੨॥

naanak. jo prabh bhaaniaa; sachai dar sohan |2|

Sant Singh KhalsaO Nanak, those who are pleasing to God, look beautiful in the Court of the Lord. ||2||
Manmohan SinghNanak, they who are pleasing to the Lord look beauteous in the True Court.
Manmohan Singh (Punjabi)ਨਾਨਕ ਜੋ ਸੁਆਮੀ ਨੂੰ ਚੰਗੇ ਲਗਦੇ ਹਨ, ਉਹ ਸੱਚੇ ਦਰਬਾਰ ਅੰਦਰ ਸੁੰਦਰ ਜਾਪਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪ੍ਰਭੂ ਕੋ ਭਾਵਤੇ ਹੈਂ ਅਰ ਵਹੁ ਸੁਭ ਗੁਣੋਂ ਕੋ ਪਾਇਕਰ (ਸਚੈ ਦਰਿ) ਸਤਿਸੰਗ ਮੇਂ ਸੋਭਾ ਕੋ ਪਾਵਤੇ ਹੈਂ॥੨॥
Prof. Sahib Singhਹੇ ਨਾਨਕ! ਜੋ ਜੀਵ ਪ੍ਰਭੂ ਨੂੰ ਪਿਆਰੇ ਲੱਗ ਗਏ ਹਨ। ਉਹ ਉਸ ਸਦਾ-ਥਿਰ ਰਹਿਣ ਵਾਲੇ ਦੇ ਦਰ ਤੇ ਸੋਭਾ ਪਾਂਦੇ ਹਨ ॥੨॥

ਪਦ ਅਰਥ ਪ੍ਰਭ ਭਾਣਿਆ = ਜੋ ਪ੍ਰਭੂ ਨੂੰ ਭਾ ਗਏ ਹਨ। ਦਰਿ = ਦਰ ਤੇ। ਸਚੈ ਦਰਿ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸੋਹੰਨਿ = ਸੋਭਦੇ ਹਨ ॥੨॥

SikhNet (Spanish)Oh, dice Nanak, quiénes complacen a Dios se muestran bellos en la Corte del Señor. (2)
Answers quote the Granth verbatim with Ang citations. AI commentary is not Gurbani and not a religious ruling.