ੴ

ਸਿੱਖਬਾਣੀ · SikhBani

ਅਨਿਕ ਲੀਲਾ ਰਾਜ ਰਸ ਰੂਪੰ ਛਤ੍ਰ ਚਮਰ ਤਖਤ ਆਸਨੰ ॥

anik leelaa raaj ras roopan chhatr chamar takhat aasanan
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 707 · 5 lines
Translations

ਸਲੋਕ ॥

salok |

Sant Singh KhalsaSalok:
Manmohan SinghSalok.
Manmohan Singh (Punjabi)ਸਲੋਕ।
SikhNet (Spanish)Slok

ਅਨਿਕ ਲੀਲਾ ਰਾਜ ਰਸ ਰੂਪੰ; ਛਤ੍ਰ ਚਮਰ ਤਖਤ ਆਸਨੰ ॥

anik leelaa raaj ras roopan; chhatr chamar takhat aasanan |

Sant Singh KhalsaThe various sorts of pleasures, powers, joys, beauty, canopies, cooling fans and thrones to sit on
Manmohan SinghVarious types of enjoyments, dominions, pleasures, beauty, canopy and fan waving over head and throne to sit upon,
Manmohan Singh (Punjabi)ਬਹੁਤੇ ਰੰਗ ਤਮਾਸ਼ਿਆਂ, ਰਾਜਭਾਗ ਰੰਗ ਰਲੀਆਂ ਸੁੰਦਰਤਾ ਸਿਰ ਤੇ ਚਾਨਣੀਆਂ ਅਤੇ ਚਉਰ ਅਤੇ ਸੈਠਣ ਨੂੰ ਤਖਤ ਦੀ ਲਾਲਸਾ,
Fareedkot Teekaਇਹ ਜੀਵ ਰਾਜ ਕੇ ਰਸ ਕੋ ਲੇਤਾ ਹੂਆ ਅਨੇਕ ਲੀਲਾ ਕਰਤਾ ਹੈ, ਤਖਤ ਪਰ (ਆਸਨੰ) ਇਸਥਿਤ ਹੋ ਕਰ ਛਤ੍ਰ ਔਰ ਚੌਰ ਕੋ ਸਿਰ ਪਰ ਫਿਰਾਵਤਾ ਹੈ॥
Prof. Sahib Singhਅਨੇਕਾਂ ਚੋਜ ਤਮਾਸ਼ੇ, ਰਾਜ ਦੀਆਂ ਮੌਜਾਂ, ਸੁੰਦਰਤਾ, (ਸਿਰ ਤੇ) ਛਤਰ ਚਉਰ, ਤੇ ਬੈਠਣ ਨੂੰ ਸ਼ਾਹੀ ਤਖ਼ਤ-

ਪਦ ਅਰਥ ਲੀਲਾ = ਚੋਜ ਤਮਾਸ਼ੇ। ਰਾਜ ਰਸ = ਰਾਜ ਦੀਆਂ ਮੌਜਾਂ। ਰੂਪ = ਸੁੰਦਰਤਾ। ਛਤ੍ਰ = (ਸਿਰ ਤੇ) ਛਤਰ। ਚਮਰ = ਚਉਰ। ਤਖਤ ਆਸਨੰ = ਬੈਠਣ ਨੂੰ ਸ਼ਾਹੀ ਤਖ਼ਤ।

SikhNet (Spanish)Si uno fuera un rey que goza de placeres sentado en su trono rodeado de lujos y se apegara a eso,

ਰਚੰਤਿ. ਮੂੜ ਅਗਿਆਨ ਅੰਧਹ; ਨਾਨਕ. ਸੁਪਨ ਮਨੋਰਥ ਮਾਇਆ ॥੧॥

rachant. moorr agiaan andhah; naanak. supan manorath maaeaa |1|

Sant Singh Khalsa- the foolish, ignorant and blind are engrossed in these things. O Nanak, desire for Maya is just a dream. ||1||
Manmohan Singhin them, only unwise, ignorant and blind are engrossed. Desire for riches, Say Nanak, to like a dream.
Manmohan Singh (Punjabi)ਅੰਦਰ ਮੂਰਖ, ਬੇਸਮਝ ਅਤੇ ਅਕਲ ਦੇ ਅੰਨ੍ਹੇ ਹੀ ਗ੍ਰਹਿਸ ਰਹਿੰਦੇ ਹਨ। ਨਾਨਕ, ਧਨ-ਦੌਲਤ ਦੀ ਅਜੇਹੀ ਲਾਲਸਾ ਨਿਰੀ ਇਕ ਸੁਪਨੇ ਸਮਾਨ ਹੈ।
Fareedkot Teekaਅਗਿਆਨ ਕਰ ਕੇ ਅੰਧਾ ਹੂਆ ਇਹ ਮੂਰਖ ਜੀਵ ਇਨ ਪਦਾਰਥੋਂ ਮੇਂ ਰਚ ਰਹਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਇਹ ਮੂੜ ਐਸੇ ਨਹੀਂ ਜਾਨਤਾ ਹੈ ਕਿ ਇਹ ਸੰਪੂਰਨ ਪਦਾਰਥ ਸੁਪਨੇ ਵਤ ਔ ਮਨੋਂ ਰਾਜ ਕੇ ਈਸ੍ਵਰਜ ਸਮ (ਮਾਇਆ) ਛਲ ਰੂਪ ਝੂਠੇ ਹੈਂ॥੧॥
Prof. Sahib Singhਇਹਨਾਂ ਪਦਾਰਥਾਂ ਵਿਚ, ਹੇ ਨਾਨਕ! ਅੰਨ੍ਹੇ ਮੂਰਖ ਅਗਿਆਨੀ ਬੰਦੇ ਹੀ ਮਸਤ ਹੁੰਦੇ ਹਨ, ਮਾਇਆ ਦੇ ਇਹ ਕੌਤਕ ਤਾਂ ਸੁਪਨੇ ਦੀਆਂ ਚੀਜ਼ਾਂ (ਸਮਾਨ) ਹਨ ॥੧॥

ਪਦ ਅਰਥ ਮੂੜ = ਮੂਰਖ। ਅੰਧਹ = ਅੰਨੇ। ਮਨੋਰਥ = {ਮਨੋ-ਰਥ} ਮਨ ਦੀਆਂ ਦੌੜਾਂ, ਮਨ-ਬਾਂਛਤ ਪਦਾਰਥ ॥੧॥

SikhNet (Spanish)sería un tonto y un ciego de mente, pues estaría amando sólo el sueño de Maya. (1)

ਸੁਪਨੈ ਹਭਿ ਰੰਗ ਮਾਣਿਆ; ਮਿਠਾ ਲਗੜਾ ਮੋਹੁ ॥

supanai habh rang maaniaa; mitthaa lagarraa mohu |

Sant Singh KhalsaIn a dream, he enjoys all sorts of pleasures, and emotional attachment seems so sweet.
Manmohan SinghIn dream, man enjoy all relishes and worldly attachments seen sweet to him.
Manmohan Singh (Punjabi)ਸੁਫਨੇ ਵਿੱਚ ਇਨਸਾਨ ਸਮੂਹ ਸੁਆਦ ਭੋਗਦਾ ਹੈ ਅਤੇ ਸੰਸਾਰੀ ਪ੍ਰੀਤਾਂ ਉਸ ਨੂੰ ਮਿੱਠੀਆ ਲੱਗਦੀਆਂ ਹਨ।
Fareedkot Teekaਇਸ ਜੀਵ ਨੇ ਜਾਗਤ੍ਰ ਮੇਂ ਹੀ ਸੁਪਨੇ ਸਮ ਸੰਪੂਰਨ ਵਿਸ਼ਿਅਹੁ ਕੇ (ਰੰਗ) ਅਨੰਦ ਕੋ ਭੋਗਿਆ ਹੈ ਔਰ ਪਰਵਾਰ ਕਾ ਮੋਹ ਇਸ ਕੋ ਮਿਠਾ ਲਾਗਾ ਹੈ॥
Prof. Sahib Singh(ਇਹ ਇਉਂ ਹੈ ਜਿਵੇਂ) ਸੁਪਨੇ ਵਿਚ ਸਾਰੀਆਂ ਮੌਜਾਂ ਮਾਣੀਆਂ, ਉਹਨਾਂ ਦੇ ਮੋਹ ਨੇ ਖਿੱਚ ਪਾ ਲਈ (ਪਰ ਜਦੋਂ ਜਾਗ ਆਈ ਤਾਂ ਪੱਲੇ ਕੁਝ ਭੀ ਨਾਹ ਰਿਹਾ)

ਪਦ ਅਰਥ ਹਭਿ = ਸਾਰੇ।

SikhNet (Spanish)En el sueño uno goza de placeres y los apegos aparentan ser dulces,

ਨਾਨਕ ਨਾਮ ਵਿਹੂਣੀਆ; ਸੁੰਦਰਿ ਮਾਇਆ ਧ੍ਰੋਹੁ ॥੨॥

naanak naam vihooneea; sundar maaeaa dhrohu |2|

Sant Singh KhalsaO Nanak, without the Naam, the Name of the Lord, the beauty of Maya's illusion is fake. ||2||
Manmohan SinghNanak, without the Name, the beautiful worldly valuables are but a fraud.
Manmohan Singh (Punjabi)ਨਾਨਕ, ਨਾਮ ਦੇ ਬਿਨਾਂ ਸੁਹਣੇ ਸੰਸਾਰੀ ਪਦਾਰਥ ਕੇਵਲ ਇਕ ਛੱਲ-ਫਰੇਬ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਨਾਮ ਸੇ ਬਿਨਾਂ ਇਹ ਸੁੰਦਰ ਮਾਇਆ ਸਭ (ਧ੍ਰੋਹ) ਛਲਨੇ ਵਾਲੀ ਹੈ, ਭਾਵ ਸੇ ਨਾਸ ਹੋ ਜਾਤੀ ਹੈ॥੨॥
Prof. Sahib Singhਹੇ ਨਾਨਕ! ਜੇ ਪ੍ਰਭੂ ਦੇ ਨਾਮ ਤੋਂ ਵਾਂਜੇ ਰਹੇ ਤਾਂ ਸੋਹਣੀ ਮਾਇਆ ਧੋਖਾ ਹੀ ਹੈ ॥੨॥

ਪਦ ਅਰਥ ਸੁੰਦਰਿ ਮਾਇਆ = ਸੋਹਣੀ ਮਾਇਆ। ਧ੍ਰੋਹੁ = ਛਲ, ਧੋਖਾ ॥੨॥

SikhNet (Spanish)pero, dice Nanak, nada es verdadero excepto el Nombre del Señor y lo reluciente de Maya es sólo una ilusión. (2)
Answers quote the Granth verbatim with Ang citations. AI commentary is not Gurbani and not a religious ruling.