ੴ

ਸਿੱਖਬਾਣੀ · SikhBani

ਸੁਪਨੇ ਸੇਤੀ ਚਿਤੁ ਮੂਰਖਿ ਲਾਇਆ ॥

supane setee chit moorakh laaeaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 707 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸੁਪਨੇ ਸੇਤੀ ਚਿਤੁ; ਮੂਰਖਿ ਲਾਇਆ ॥

supane setee chit; moorakh laaeaa |

Sant Singh KhalsaThe fool attaches his consciousness to the dream.
Manmohan SinghThe fool attaches his mind with the dream.
Manmohan Singh (Punjabi)ਮੂੜ ਆਪਣੇ ਮਨ ਨੂੰ ਸੁਫਨੇ ਦੇ ਨਾਲ ਜੋੜਦਾ ਹੈ।
Fareedkot Teekaਸੁਪਨੇ ਕੇ ਪਦਾਰਥੋਂ ਸਾਥ ਇਸ ਮੂਰਖ ਜੀਵ ਨੇ ਅਪਨਾ ਚਿਤ ਲਗਾਇਆ ਹੂਆ ਹੈ॥
Prof. Sahib Singhਮੂਰਖ ਮਨੁੱਖ ਨੇ ਸੁਪਨੇ ਨਾਲ ਪਿਆਰ ਪਾਇਆ ਹੋਇਆ ਹੈ।

ਪਦ ਅਰਥ ਸੇਤੀ = ਨਾਲ। ਮੂਰਖਿ = ਮੂਰਖ ਨੇ। ਜਾਗਤ = ਜਾਗਦਾ ਹੀ।

SikhNet (Spanish)Aquél que no conoce otra cosa, enamorado de su sueño,

ਬਿਸਰੇ ਰਾਜ ਰਸ ਭੋਗ; ਜਾਗਤ ਭਖਲਾਇਆ ॥

bisare raaj ras bhog; jaagat bhakhalaaeaa |

Sant Singh KhalsaWhen he awakes, he forgets the power, pleasures and enjoyments, and he is sad.
Manmohan SinghWhen the awakes, forgotten are the power, revelments, pleasure and he suffers disappointment.
Manmohan Singh (Punjabi)ਜਦ ਉਹ ਜਾਗਦਾ ਹੈ, ਉਸ ਨੂੰ ਰਾਜ ਭਾਗ, ਬਹਾਰਾਂ, ਖੁਸ਼ੀਆਂ ਭੁੱਲ ਜਾਂਦੀਆਂ ਹਨ ਤੇ ਉਹ ਮਾਯੂਸ ਹੁੰਦਾ ਹੈ।
Fareedkot Teekaਰਾਜ ਆਦੀ ਭੋਗੋਂ ਕੇ ਰਸੋਂ ਮੇਂ ਜਾਗਤਾ ਹੂਆ ਤ੍ਰਿਸ਼ਨਾ ਔਰ ਈਰਖਾ ਸੇ (ਭਖਲਾਇਆ) ਤਪਤਾ ਰਹਤਾ ਹੈ, ਵਾ ਜਬ ਪਰਲੋਕ ਮੇਂ ਜਾਨੇ ਰੂਪ ਜਾਗ੍ਰਤ ਭਈ ਤਬ ਰਾਜ ਆਦਿ ਰਸੋਂ ਕੇ ਭੋਗ ਵਿਸਰੇ, ਨਰਕੋਂ ਕੀ ਅਗਨੀ ਸੇ ਤਪਤਾ ਹੈ ਵਾ ਪਸਚਾਤਾਪ ਕਰਤਾ ਹੈ॥
Prof. Sahib Singhਇਸ ਰਾਜ ਤੇ ਰਸਾਂ ਦੇ ਭੋਗਾਂ ਵਿਚ ਪ੍ਰਭੂ ਨੂੰ ਵਿਸਾਰ ਕੇ ਜਾਗਦਾ ਹੀ ਬਰੜਾ ਰਿਹਾ ਹੈ।

ਪਦ ਅਰਥ ਭਖਲਾਇਆ = ਬਰੜਾਉਂਦਾ ਹੈ।

SikhNet (Spanish)se olvida de los Gozos del Dominio del Señor. Balbucea incoherentemente aún despierto,

ਆਰਜਾ ਗਈ ਵਿਹਾਇ; ਧੰਧੈ ਧਾਇਆ ॥

aarajaa gee vihaae; dhandhai dhaaeaa |

Sant Singh KhalsaHe passes his life chasing after worldly affairs.
Manmohan SinghHis life passes away in running after worldly affairs.
Manmohan Singh (Punjabi)ਉਸ ਦੀ ਉਮਰ ਸੰਸਾਰੀ ਕਾਰ-ਵਿਹਾਰਾਂ ਮਗਰ ਭਜਦਿਆਂ ਬਤੀਤ ਹੋ ਜਾਂਦੀ ਹੈ।
Fareedkot Teekaਆਰਬਲਾ ਬਤੀਤ ਹੋ ਗਈ ਸਦਾ ਧੰਧਿਓਂ ਮੇਂ ਹੀ ਧਾਵਤਾ ਰਹਿਆ॥
Prof. Sahib Singhਦੁਨੀਆ ਦੇ ਧੰਧੇ ਵਿਚ ਭਟਕਦੇ ਦੀ ਸਾਰੀ ਹੀ ਉਮਰ ਬੀਤ ਜਾਂਦੀ ਹੈ,

ਪਦ ਅਰਥ ਆਰਜਾ = ਉਮਰ। ਧੰਧੈ = ਧੰਧੇ ਵਿਚ। ਧਾਇਆ = ਭਟਕਦਾ ਫਿਰਦਾ ਹੈ।

SikhNet (Spanish)y engañado por Maya, no realiza su ser.

ਪੂਰਨ ਭਏ ਨ ਕਾਮ; ਮੋਹਿਆ ਮਾਇਆ ॥

pooran bhe na kaam; mohiaa maaeaa |

Sant Singh KhalsaHis works are not completed, because he is enticed by Maya.
Manmohan SinghHis affairs are accomplished not, because he is fascinated by mammon.
Manmohan Singh (Punjabi)ਉਸ ਦੇ ਕੰਮ ਕਾਜ ਪੂਰੇ ਨਹੀਂ ਹੁੰਦੇ ਕਿਉਂਕਿ ਉਸ ਨੂੰ ਮੋਹਨੀ ਮਾਇਆ ਨੇ ਮੋਹ ਲਿਆ ਹੈ।
Fareedkot Teekaਪਰੰਤੂ ਇਹ ਮਾਇਆ ਕਾ ਮੋਹਿਆ ਹੂਆ ਜੋ ਜੀਵ ਹੈ ਤਿਸ ਕੇ ਕੰਮ ਨ ਪੂਰਨ ਹੋਤੇ ਭਏ॥
Prof. Sahib Singhਪਰ ਮਾਇਆ ਵਿਚ ਮੋਹੇ ਹੋਏ ਦੇ ਕੰਮ ਮੁੱਕਣ ਵਿਚ ਨਹੀਂ ਆਉਂਦੇ।

ਪਦ ਅਰਥ ਪੂਰਨ ਭਏ ਨ = ਮੁੱਕਦੇ ਨਹੀਂ, ਸਿਰੇ ਨਹੀਂ ਚੜ੍ਹਦੇ।

SikhNet (Spanish)Pero, ¿qué puede el hombre hacer por sí mismo

ਕਿਆ ਵੇਚਾਰਾ ਜੰਤੁ; ਜਾ ਆਪਿ ਭੁਲਾਇਆ ॥੮॥

kiaa vechaaraa jant; jaa aap bhulaaeaa |8|

Sant Singh KhalsaWhat can the poor helpless creature do? The Lord Himself has deluded him. ||8||
Manmohan SinghWhat can the helpless creature do, when the Lord Himself strays him?
Manmohan Singh (Punjabi)ਜਦ ਪ੍ਰਭੂ ਖੁਦ ਉਸ ਨੂੰ ਕੁਰਾਹੇ ਪਾਵੇ, ਤਦ ਬੇ-ਬੱਧ ਜੀਵ ਕੀ ਕਰ ਸਕਦਾ ਹੈ?
Fareedkot Teekaਜੋ ਕਰਤਾਰ ਨੇ ਇਸ ਕੋ ਆਪ ਆਪਣੇ ਸਰੂਪ ਤੇ ਭੁਲਾਇਆ ਹੈ, ਤੋ ਇਹ ਤੁਛ ਜੀਵ ਕਿਆ ਕਰ ਸਕਤਾ ਹੈ॥੮॥
Prof. Sahib Singhਵਿਚਾਰੇ ਜੀਵ ਦੇ ਭੀ ਕੀ ਵੱਸ? ਉਸ ਪ੍ਰਭੂ ਨੇ ਆਪ ਹੀ ਇਸ ਨੂੰ ਭੁਲੇਖੇ ਵਿਚ ਪਾਇਆ ਹੋਇਆ ਹੈ ॥੮॥
SikhNet (Spanish)cuando Dios Mismo lo ha desviado de esa manera? (8)
Answers quote the Granth verbatim with Ang citations. AI commentary is not Gurbani and not a religious ruling.