ਸਲੋਕ ਮਃ ੧ ॥
salok mahalaa 1 | Ang 463
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਵਿਸਮਾਦੁ ਨਾਦ; ਵਿਸਮਾਦੁ ਵੇਦ ॥
visamaad naad; visamaad ved | Ang 463
Sant Singh KhalsaWonderful is the sound current of the Naad, wonderful is the knowledge of the Vedas.
Manmohan SinghMarvellous (wonderful) is Thy word and marvellous Thy knowledge.
Manmohan Singh (Punjabi)ਅਸਚਰਜ ਹੈ ਤੇਰਾ ਸ਼ਬਦ ਅਤੇ ਅਸਚਰਜ ਤੇਰੀ ਗਿਆਤ।
Fareedkot Teekaਧੁਨ ਆਤਮਕ ਸਬਦ ਸਿਤਾਰ ਤੰਬੂਰ ਰਬਾਬਾਦਿ ਭੀ ਆਸਚਰਜ ਹੈਂ। ਬਰਨਾਤਮ ਸਬਦ ਬੇਦ ਭੀ ਤੇਰਾ ਆਸਚਰਜ, ਭਾਵ ਬ੍ਰਹਮ ਰੂਪ ਹੈ॥
Prof. Sahib Singhਕਈ ਨਾਦ ਤੇ ਕਈ ਵੇਦ;ਪਦ ਅਰਥ ਨਾਦ = ਅਵਾਜ਼, ਰਾਗ। ਵੇਦ = ਹਿੰਦੂ ਮਤ ਦੇ ਧਰਮ ਪੁਸਤਕ।
SikhNet (Spanish)Maravillosa es Tu Melodía, Maravillosa Tu Sabiduría.
ਵਿਸਮਾਦੁ ਜੀਅ; ਵਿਸਮਾਦੁ ਭੇਦ ॥
visamaad jeea; visamaad bhed | Ang 463
Sant Singh KhalsaWonderful are the beings, wonderful are the species.
Manmohan SinghMarevllous are Thine creatures and marvellous their species.
Manmohan Singh (Punjabi)ਅਸਚਰਜ ਹਨ ਤੇਰੇ ਜੀਵ ਅਤੇ ਅਸਚਰਜ ਉਹਨਾਂ ਦੀਆਂ ਕਿਸਮਾਂ।
Fareedkot Teekaਜੀਵ ਭੀ ਆਸਚਰਜ ਹੈਂ, ਤਿਨਮੈਂ ਜੋ ਬ੍ਰਹਮਣਾਦਿ ਭੇਦ ਪਾਏ ਹੈਂ, ਸੋ ਭੀ। ਵਾ ਈਸ੍ਵਰ ਜੀਵ ਕਾ ੧, ਪਰਸਪਰ ਜੀਵੋਂ ਕਾ ੨, ਚੇਤਨ ਜੜ ਕਾ ੩, ਪਰਸਪਰ ਜੜੋਂ ਕਾ ੪, ਮਾਇਆ ਔਰ ਬ੍ਰਹਮ ਕਾ ੫॥
Prof. Sahib Singhਬੇਅੰਤ ਜੀਵ ਤੇ ਜੀਵਾਂ ਦੇ ਕਈ ਭੇਦ;ਪਦ ਅਰਥ ਭੇਦ = ਜੀਵਾਂ ਦੇ ਭੇਦ, ਜੀਵਾਂ ਦੀਆਂ ਬੇਅੰਤ ਕਿਸਮਾਂ।
SikhNet (Spanish)Maravillosa es Tu Vida, Maravillosas Tus Distinciones.
ਵਿਸਮਾਦੁ ਰੂਪ; ਵਿਸਮਾਦੁ ਰੰਗ ॥
visamaad roop; visamaad rang | Ang 463
Sant Singh KhalsaWonderful are the forms, wonderful are the colors.
Manmohan SinghMarvellous are Thine forms and marvellous their colours.
Manmohan Singh (Punjabi)ਅਸਚਰਜ ਹਨ ਤੇਰੇ ਸਰੂਪ ਅਤੇ ਅਸਚਰਜ ਉਹਨਾਂ ਦੇ ਵਰਨ।
Fareedkot Teekaਸਰੂਪ ਭੀ ਤਿਨ ਕੇ ਆਸਚਰਜ ਹੈਂ, ਰੰਗ ਰਕਤ ਪੀਤਾਦਿ ਆਸਚਰਜ ਰੂਪ ਹੈਂ॥
Prof. Sahib Singhਜੀਵਾਂ ਦੇ ਤੇ ਹੋਰ ਪਦਾਰਥਾਂ ਦੇ ਕਈ ਰੂਪ ਤੇ ਕਈ ਰੰਗ
SikhNet (Spanish)Maravillosa Tu Forma, Maravilloso Tu Color.
ਵਿਸਮਾਦੁ; ਨਾਗੇ ਫਿਰਹਿ ਜੰਤ ॥
visamaad; naage fireh jant | Ang 463
Sant Singh KhalsaWonderful are the beings who wander around naked.
Manmohan SinghMarvellous are the beings, who wander naked.
Manmohan Singh (Punjabi)ਅਸਚਰਜ ਹਨ ਉਹ ਜੀਵ ਜੋ ਨੰਗੇ ਫਿਰਦੇ ਹਨ।
Fareedkot Teekaਜੋ ਜੀਵ ਬਸਤ੍ਰ ਰਹਿਤ ਨਗਨ ਫਿਰਤੇ ਹੈਂ, ਸੋ ਭੀ ਅਸਚਰਜ ਰੂਪ ਹੈਂ॥
Prof. Sahib Singhਕਈ ਜੰਤ (ਸਦਾ) ਨੰਗੇ ਹੀ ਫਿਰ ਰਹੇ ਹਨ; ਇਹ ਸਭ ਕੁਝ ਵੇਖ ਕੇ ਵਿਸਮਾਦ ਅਵਸਥਾ ਬਣ ਰਹੀ ਹੈ।
SikhNet (Spanish)Maravillosas son las criaturas que andan desnudas.
ਵਿਸਮਾਦੁ ਪਉਣੁ; ਵਿਸਮਾਦੁ ਪਾਣੀ ॥
visamaad paun; visamaad paanee | Ang 464
Sant Singh KhalsaWonderful is the wind, wonderful is the water.
Manmohan SinghWonderful is Thy wind and wonderful Thy water.
Manmohan Singh (Punjabi)ਅਲੌਕਿਕ ਹੈ ਤੇਰੀ ਹਵਾ ਅਤੇ ਅਲੌਕਿਕ ਤੇਰਾ ਜਲ।
Fareedkot Teekaਪੌਣ ਅਸਚਰਜ ਰੂਪ ਹੈ ਪਾਣੀ ਭੀ ਆਸਚਰਜ ਰੂਪ ਹੈ॥
Prof. Sahib Singhਕਿਤੇ ਪਉਣ ਹੈ ਅਤੇ ਕਿਤੇ ਪਾਣੀ ਹੈ,
SikhNet (Spanish)Maravilloso es el aire, maravillosa es el agua.
ਵਿਸਮਾਦੁ ਅਗਨੀ; ਖੇਡਹਿ ਵਿਡਾਣੀ ॥
visamaad aganee; kheddeh viddaanee | Ang 464
Sant Singh KhalsaWonderful is fire, which works wonders.
Manmohan SinghWonderful is Thy fire, which works wonders.
Manmohan Singh (Punjabi)ਅਲੌਕਿਕ ਹੈ ਤੇਰੀ ਅੱਗ ਜੋ ਹੈਰਾਨ-ਕੁਨ ਖੇਡਾਂ ਖੇਲਦੀ ਹੈ।
Fareedkot Teekaਤਥਾ ਅਗਨੀ ਭੀ ਅਸਚਰਜ ਰੂਪ ਹੈ। ਜੋ ਅਸਚਰਜ ਰੂਪ ਹੈ, ਸੋ ਖੇਲਤਾ ਹੈ, ਭਾਵ ਕਹੀਂ ਸਮਾਨ ਰੂਪ ਹੋ ਕਰ ਸਥਿਤ ਹੈ ਕਹੀਂ ਵਸੇਸ ਰੂਪ ਹੋ ਕਰ ਬ੍ਰਹਮਾਂਡੋਂ ਕੋ ਉਤਪਤ ਕਰਤਾ ਹੈ। ਵਾ ਸੋ ਕੈਸਾ ਹੈ? ਜਿਸ ਕੀ ਖੇਡ (ਵਿਡਾਣੀ) ਅਸਚਰਜ ਹੈ ਵਾ (ਵਿਡਾਣੀ) ਵੱਡਾ ਹੈ॥
Prof. Sahib Singhਕਿਤੇ ਕਈ ਅਗਨੀਆਂ ਅਚਰਜ ਖੇਡਾਂ ਕਰ ਰਹੀਆਂ ਹਨ;ਪਦ ਅਰਥ ਅਗਨੀ ਖੇਡਹਿ ਵਿਡਾਣੀ = ਅਗਨੀਆਂ ਜੋ ਅਚਰਜ ਖੇਡਾਂ ਖੇਡਦੀਆਂ ਹਨ। {ਨੋਟ: ਅਗਨੀਆਂ ਕਈ ਕਿਸਮ ਦੀਆਂ ਗਿਣੀਆਂ ਜਾਂਦੀਆਂ ਹਨ: ਬੜਵਾ ਅਗਨੀ, ਜੋ ਸਮੁੰਦਰ ਵਿਚ ਹੈ; ਦਾਵਾ ਅਗਨੀ, ਜੰਗਲ ਦੀ ਅੱਗ; ਜਠਰ ਅਗਨੀ, ਪੇਟ ਦੀ ਅੱਗ, ਜੋ ਭੋਜਨ ਪਚਾਂਦੀ ਹੈ; ਕੋਪ ਅਗਨੀ; ਚਿੰਤਾ-ਅਗਨੀ; ਗਿਆਨ ਅਗਨੀ; ਰਾਜ-ਅਗਨੀ। ਹਵਾ ਦੀਆਂ ਅਗਨੀਆਂ ਤਿੰਨ ਕਿਸਮ ਦੀਆਂ ਹਨ: ਗਾਰ੍ਹਪਤ੍ਯ, ਆਹਨ੍ਯੀ, ਦਖ੍ਹਿਣ}।
SikhNet (Spanish)Maravilloso es el fuego que hace muchas maravillas.
ਵਿਸਮਾਦੁ ਧਰਤੀ; ਵਿਸਮਾਦੁ ਖਾਣੀ ॥
visamaad dharatee; visamaad khaanee | Ang 464
Sant Singh KhalsaWonderful is the earth, wonderful the sources of creation.
Manmohan SinghWonderful is the earth and wonderful the sources of production.
Manmohan Singh (Punjabi)ਅਲੌਕਿਕ ਹੈ ਜਮੀਨ ਅਤੇ ਅਲੌਕਿਕ ਹੀ ਉਤਪਤੀ ਦੇ ਨਿਕਾਸ।
Fareedkot Teekaਧਰਤੀ ਭੀ ਅਸਚਰਜ ਰੂਪ ਹੈ, ਅੰਡਜ, ਜੇਰਜ, ਸ੍ਵੇਤਜ, ਉਤਭੁਜ, ਚਾਰੋਂ ਖਾਣੀ ਭੀ ਅਸਚਰਜ ਰੂਪ ਹੈਂ॥
Prof. Sahib Singhਧਰਤੀ ਤੇ ਧਰਤੀ ਦੇ ਜੀਵਾਂ ਦੀ ਉਤਪੱਤੀ ਦੀਆਂ ਚਾਰ ਖਾਣੀਆਂਪਦ ਅਰਥ ਖਾਣੀ = ਸ੍ਰਿਸ਼ਟੀ ਦੀ ਉਤਪੱਤੀ ਦੀਆਂ ਚਾਰ ਖਾਣਾਂ ਅੰਡ, ਜੇਰ, ਉਦਕ, ਸੇਤ, (ਅੰਡਾ, ਜਿਉਰ, ਪਾਣੀ ਤੇ ਮੁੜ੍ਹਕਾ); ਇਹਨਾਂ ਚੌਹਾਂ ਖਾਣੀਆਂ ਦੀ ਪੈਦਾਇਸ਼ ਦੇ ਨਾਮ ਇਹਨਾਂ ਦੇ ਅਨੁਸਾਰ ਇਹ ਹਨ: ਅੰਡਜ, ਜੇਰਜ, ਉਤਭਜ, ਸੇਤਜ।
SikhNet (Spanish)Maravillosa es la tierra, maravillosas las formas de las especies.
ਵਿਸਮਾਦੁ; ਸਾਦਿ ਲਗਹਿ ਪਰਾਣੀ ॥
visamaad; saad lageh paraanee | Ang 464
Sant Singh KhalsaWonderful are the tastes to which mortals are attached.
Manmohan SinghWonderful are the revelments to which the mortals are attached.
Manmohan Singh (Punjabi)ਅਲੌਕਿਕ ਹਨ ਰੰਗ-ਰਲੀਆਂ, ਜਿਨ੍ਹਾਂ ਨਾਲ ਬੰਦੇ ਚਿਮੜੇ ਹੋਏ ਹਨ।
Fareedkot Teekaਜਿਨ ਬਿਖ੍ਯ ਸ੍ਵਾਦੋਂ ਮੇਂ ਜੀਵ ਲਗ ਰਹੇ ਹੈਂ, ਸੋ ਭੀ ਅਸਚਰਜ ਹੈਂ॥
Prof. Sahib Singhਜੀਵ ਪਦਾਰਥਾਂ ਦੇ ਸੁਆਦ ਵਿਚ ਲੱਗ ਰਹੇ ਹਨ; ਇਹ ਕੁਦਰਤ ਵੇਖ ਕੇ ਮਨ ਵਿਚ ਥੱਰਾਹਟ ਪੈਦਾ ਹੋ ਰਹੀ ਹੈ।ਪਦ ਅਰਥ ਸਾਦਿ = ਸੁਆਦ ਵਿਚ।
SikhNet (Spanish)Maravillosos los sabores que llevan un señuelo a la vida.
ਵਿਸਮਾਦੁ ਸੰਜੋਗੁ; ਵਿਸਮਾਦੁ ਵਿਜੋਗੁ ॥
visamaad sanjog; visamaad vijog | Ang 464
Sant Singh KhalsaWonderful is union, and wonderful is separation.
Manmohan SinghWonderful is the union and wonderful the separation.
Manmohan Singh (Punjabi)ਅਲੋਕਿਕ ਹੈ ਮਿਲਾਪ ਅਤੇ ਅਲੋਕਿਕ ਹੀ ਵਿਛੋੜਾ।
Fareedkot Teekaਸੰਜੋਗ ਮਿਲਾਪ ਭੀ ਅਸਚਰਜ ਰੂਪ ਹੈ, (ਵਿਜੋਗੁ) ਵਿਛੋੜਾ ਭੀ ਅਸਚਰਜ ਰੂਪ ਹੈ॥
Prof. Sahib Singhਕਿਤੇ ਜੀਵਾਂ ਦਾ ਮੇਲ ਹੈ, ਕਿਤੇ ਵਿਛੋੜਾ ਹੈ;ਪਦ ਅਰਥ ਸੰਜੋਗੁ = ਮੇਲ, ਜੀਵਾਂ ਦਾ ਮੇਲ। ਵਿਜੋਗੁ = ਵਿਛੋੜਾ।
SikhNet (Spanish)Maravillosa es la Unión, maravillosa la separación.
ਵਿਸਮਾਦੁ ਭੁਖ; ਵਿਸਮਾਦੁ ਭੋਗੁ ॥
visamaad bhukh; visamaad bhog | Ang 464
Sant Singh KhalsaWonderful is hunger, wonderful is satisfaction.
Manmohan SinghWonderful is the hunger and wonderful repletion.
Manmohan Singh (Punjabi)ਅਲੌਕਿਕ ਹੈ ਪਦਾਰਥ ਦੀ ਭੁਖ ਅਤੇ ਅਤੇ ਅਲੌਕਿਕ ਹੀ ਰਜੇਵਾਂ।
Fareedkot Teekaਭੁ~ਖ ਭੀ ਅਸਚਰਜ ਰੂਪ ਹੈ ਪਦਾਰਥੋਂ ਕੇ ਭੋਗ ਭੀ ਅਸਚਰਜ ਰੂਪ ਹੈਂ, ਵਾ ਅਸਚਰਜ ਰੂਪ ਰਚਨਾ ਕੋ ਦੇਖ ਕਰ ਹਮ ਅਸਚਰਜ ਹੋ ਰਹੇ ਹੈਂ॥
Prof. Sahib Singhਕਿਤੇ ਭੁੱਖ (ਸਤਾ ਰਹੀ ਹੈ), ਕਿਤੇ ਪਦਾਰਥਾਂ ਦਾ ਭੋਗ ਹੈ (ਭਾਵ, ਕਿਤੇ ਕਈ ਪਦਾਰਥ ਛਕੇ ਜਾ ਰਹੇ ਹਨ),ਪਦ ਅਰਥ ਭੋਗੁ = ਪਦਾਰਥਾਂ ਦਾ ਵਰਤਣਾ।
SikhNet (Spanish)Maravillosa el hambre, maravillosa la satisfacción.
ਵਿਸਮਾਦੁ ਸਿਫਤਿ; ਵਿਸਮਾਦੁ ਸਾਲਾਹ ॥
visamaad sifat; visamaad saalaah | Ang 464
Sant Singh KhalsaWonderful is His Praise, wonderful is His adoration.
Manmohan SinghWonderful is Thy praise and wonderful Thy eulogy.
Manmohan Singh (Punjabi)ਹੈਰਾਨ-ਕੁਨ ਹੈ ਤੇਰੀ ਉਪਮਾ ਤੇ ਹੈਰਾਨ-ਕੁਨ ਤੇਰੀ ਕੀਰਤੀ।
Fareedkot Teeka(ਸਿਫਤਿ) ਸੋਭਾ ਕਰਨੇ ਹਾਰੇ ਸਿਫਤੀ ਭੀ ਅਸਚਰਜ ਰੂਪ ਹੈਂ, (ਸਾਲਾਹ) ਸੋਭਾ ਭੀ ਅਸਚਰਜ ਰੂਪ ਹੈ। ਵਾ ਹਿੰਦੂ ਮੁਸਲਮਾਨੋਂ ਕੀ ਬੋਲੀ ਕੇ ਭੇਦ ਕਰ ਸਿਫਤ ਔ ਸਲਾਹ ਦੋ ਪਦ ਹੈਂ॥
Prof. Sahib Singhਕਿਤੇ (ਕੁਦਰਤ ਦੇ ਮਾਲਕ ਦੀ) ਸਿਫ਼ਤਿ-ਸਾਲਾਹ ਹੋ ਰਹੀ ਹੈ,
SikhNet (Spanish)Maravillosa la Alabanza, maravillosos los elogios.
ਵਿਸਮਾਦੁ ਉਝੜ; ਵਿਸਮਾਦੁ ਰਾਹ ॥
visamaad ujharr; visamaad raah | Ang 464
Sant Singh KhalsaWonderful is the wilderness, wonderful is the path.
Manmohan SinghWonderful is the wilderness and wonderful the path.
Manmohan Singh (Punjabi)ਹੈਰਾਨ-ਕੁਨ ਹੈ ਬੀਆਬਾਨ ਅਤੇ ਹੈਰਾਨ-ਕੁਨ ਹੀ ਵੱਖ ਵੱਖ ਮਾਰਗ।
Fareedkot Teekaਉਝੜ ਭੀ ਅਸਚਰਜ ਰੂਪ ਹੈ (ਰਾਹ) ਰਸਤੇ ਭੀ ਅਸਚਰਜ ਰੂਪ ਹੈਂ, ਵਾ ਪ੍ਰਤਖ੍ਯ ਉਜਾੜ ਔ ਰਸਤਾ ਬ੍ਰਹਮ ਹੈ॥
Prof. Sahib Singhਕਿਤੇ ਔਝੜ ਹੈ, ਕਿਤੇ ਰਸਤੇ ਹਨ-ਇਹ ਅਚਰਜ ਖੇਡ ਵੇਖ ਕੇ ਮਨ ਵਿਚ ਹੈਰਤ ਹੋ ਰਹੀ ਹੈ।ਪਦ ਅਰਥ ਉਝੜ = ਅਸਲੀ ਰਾਹ ਤੋਂ ਖੁੰਝ ਕੇ ਕੁ-ਰਸਤਾ।
SikhNet (Spanish)Maravilloso estar en el Camino, maravilloso estar perdido.
ਵਿਸਮਾਦੁ ਨੇੜੈ; ਵਿਸਮਾਦੁ ਦੂਰਿ ॥
visamaad nerrai; visamaad door | Ang 464
Sant Singh KhalsaWonderful is closeness, wonderful is distance.
Manmohan SinghWonderful is Thy nearness and wonderful the remoteness from Thee.
Manmohan Singh (Punjabi)ਹੈਰਾਨ-ਕੁਨ ਹੈ ਤੇਰੀ ਨਜਦੀਕੀ ਅਤੇ ਹੈਰਾਨ-ਕੁਨ ਹੈ ਤੇਰੇ ਪਾਸੋਂ ਦੁਰੇਡਾਪਣ।
Fareedkot Teekaਗਿਆਨੀਓਂ ਕੋ ਨਿਕਟ ਪਰਤੀਤ ਹੋਤਾ ਹੈ, ਸੋ ਭੀ ਅਸਚਰਜ ਰੂਪ ਹੈ, ਅਗਿਆਨੀਓਂ ਕੋ ਦੂਰ ਦਿਖਾਈ ਪੜਤਾ ਹੈ, ਸੋ ਭੀ ਅਸਚਰਜ ਰੂਪ ਹੈ॥
Prof. Sahib Singh(ਕੋਈ ਆਖਦਾ ਹੈ ਰੱਬ) ਨੇੜੇ ਹੈ (ਕੋਈ ਆਖਦਾ ਹੈ) ਦੂਰ ਹੈ;
SikhNet (Spanish)Maravilloso lo cerca, maravilloso lo lejos.
ਵਿਸਮਾਦੁ; ਦੇਖੈ ਹਾਜਰਾ ਹਜੂਰਿ ॥
visamaad; dekhai haajaraa hajoor | Ang 464
Sant Singh KhalsaHow wonderful to behold the Lord, ever-present here.
Manmohan Singhwonderful is to behold Thee just present.
Manmohan Singh (Punjabi)ਹੈਰਾਨ-ਕੁਨ ਹੈ ਤੈਨੂੰ ਐਨ ਪ੍ਰਤੱਖ ਵੇਖਣਾ।
Fareedkot Teekaਵਾ ਨੇੜੇ ਔ ਦੂਰ ਸਭ ਮੇਂ ਅਸਚਰਜ ਹੀ ਅਸਚਰਜ ਰੂਪ ਹੈ। ਪ੍ਰਤਖ੍ਯ ਹੀ ਅਸਚਰਜ ਰੂਪ ਪਰਮੇਸ਼੍ਵਰ ਸਭ ਕੋ ਦੇਖ ਰਹਾ ਹੈ॥☬ਮਾਇਕ ਰਚਨਾ:
Prof. Sahib Singh(ਕੋਈ ਆਖਦਾ ਹੈ ਕਿ) ਸਭ ਥਾਈਂ ਵਿਆਪਕ ਹੋ ਕੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ-ਇਸ ਅਚਰਜ ਕੌਤਕ ਨੂੰ ਤੱਕ ਕੇ ਝਰਨਾਟ ਛਿੜ ਰਹੀ ਹੈ।
SikhNet (Spanish)Maravillosa la Presencia que uno ve en el presente.
ਵੇਖਿ ਵਿਡਾਣੁ; ਰਹਿਆ ਵਿਸਮਾਦੁ ॥
vekh viddaan; rahiaa visamaad | Ang 464
Sant Singh KhalsaBeholding His wonders, I am wonder-struck.
Manmohan SinghBeholding Thine wonders, wonder-struck am I.
Manmohan Singh (Punjabi)ਤੇਰੇ ਅਚੰਭੇ ਦੇਖ ਕੇ ਮੈਂ ਚਕ੍ਰਿਤ ਹੋ ਰਿਹਾ ਹਾਂ।
Fareedkot Teekaਪਰਮੇਸ਼੍ਵਰ ਅਸਚਰਜ ਰੂਪ ਵਾ ਵੱਡੇ ਅਸਚਰਜ ਰੂਪ ਮਾਇਕ ਰਚਨਾ ਕੋ ਤੂੰ ਦੇਖ ਰਹਾ ਹੈਂ॥
Prof. Sahib Singh(ਰੱਬ ਦੀ) ਅਚਰਜ ਕੁਦਰਤ ਨੂੰ ਵੇਖ ਕੇ ਮਨ ਵਿਚ ਕਾਂਬਾ ਜਿਹਾ ਛਿੜ ਰਿਹਾ ਹੈ।ਪਦ ਅਰਥ ਵਿਡਾਣੁ = ਅਚਰਜ ਕੌਤਕ। ਵੇਖਿ = ਵੇਖ ਕੇ। ਰਹਿਆ ਵਿਸਮਾਦੁ = ਵਿਸਮਾਦ ਪੈਦਾ ਹੋ ਰਿਹਾ ਹੈ, ਹਿਰਦੇ ਵਿਚ ਥੱਰਾਹਟ ਪੈਦਾ ਹੋ ਰਹੀ ਹੈ, ਮਨ ਵਿਚ ਕਾਂਬਾ ਹੋ ਰਿਹਾ ਹੈ।
SikhNet (Spanish)Estoy asombrado de ver maravilla tras maravilla.
ਨਾਨਕ. ਬੁਝਣੁ; ਪੂਰੈ ਭਾਗਿ ॥੧॥
naanak. bujhan; poorai bhaag |1| Ang 464
Sant Singh KhalsaO Nanak, those who understand this are blessed with perfect destiny. ||1||
Manmohan SinghPerfectly fortunate are they, O Nanak, who realise this.
Manmohan Singh (Punjabi)ਪੂਰਨ ਕਿਸਮਤ ਵਾਲੇ ਹਨ ਉਹ, ਹੇ ਨਾਨਕ! ਜੋ ਇਸ ਨੂੰ ਅਨੁਭਵ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਪੂਰਨ ਭਾਗ ਹੋਇ ਤਬ ਇਹ ਅਸਚਰਜਤਾ ਕਾ (ਬੁਝਣੁ) ਸਮਝਣਾ ਹੋਤਾ ਹੈ॥੧॥☬ਜੇ ਕਹੇ ਜਿਸ ਮਾਇਕ ਰਚਨਾ ਕੋ ਵਹੁ ਦੇਖ ਰਹਾ ਹੈ, ਸੋ ਮਾਇਆ ਕਹਾਂ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਇਸ ਇਲਾਹੀ ਤਮਾਸ਼ੇ ਨੂੰ ਵੱਡੇ ਭਾਗਾਂ ਨਾਲ ਸਮਝਿਆ ਜਾ ਸਕਦਾ ਹੈ ॥੧॥ਪਦ ਅਰਥ ਬੁਝਣੁ = (ਇਸ 'ਵਿਡਾਣੁ' ਨੂੰ) ਸਮਝਣਾ। ❀ ਵਿਦਮਾਦੁ ਬਾਰੇ ਨੋਟ: ਸੰਸਕ੍ਰਿਤ ਪੁਸਤਕਾਂ ਵਿਚ ਸਾਧਾਰਨ ਤੌਰ ਤੇ ਕਾਵ੍ਯਾ ਦੇ ਅੱਠ ਰਸ (ਵਲਵਲਾ, ਤਰੰਗ) ਗਿਣੇ ਗਏ ਹਨ। (ਸਿੰਗ੍ਰਾਰ, ਹਾਸਯ, ਕਰੁਣਾ, ਰੌਦ੍ਰ ਵੀਰ, ਭਿਆਨਕ, ਬੀਭਤ ਅਤੇ ਅਦਭੁਤ)। ਪਰ ਕਈ ਵਾਰੀ 'ਸ਼ਾਂਤ ਰਸ' ਰਲਾ ਕੇ ਕੁੱਲ ਨੌ ਰਸ ਮਿਥੇ ਜਾਂਦੇ ਹਨ। 'ਅਦਭੁਤ' ਰਸ ਕੀਹ ਹੈ? ਹੈਰਾਨਗੀ; ਅਚਰਜਤਾ, ਵਿਸਮਾਦ। ਕੁਦਰਤ ਦੇ ਬੇਅੰਤ ਰੰਗਾ-ਰੰਗ ਦੇ ਪਦਾਰਥਾਂ ਨੂੰ ਵੇਖ ਕੇ ਮਨੁੱਖ ਦੇ ਮਨ ਵਿਚ ਇਕ ਹੈਰਾਨਗੀ ਪੈਦਾ ਹੁੰਦੀ ਹੈ, ਜਿਸ ਤੋਂ 'ਅਦਭੁਤ' ਰਸ ਉਤਪੰਨ ਹੁੰਦਾ ਹੈ। ਕੁਦਰਤ ਦੇ ਬੇਅੰਤ ਪਦਾਰਥਾਂ ਨੂੰ ਵੇਖ ਕੇ (ਜਿਨ੍ਹਾਂ ਨੂੰ ਵੇਖ ਕੇ ਮਨੁੱਖ ਦੀ ਅਕਲ ਚਕ੍ਰਿਤ ਜਿਹੀ ਹੋ ਜਾਏ, ਜਿਨ੍ਹਾਂ ਤੋਂ ਕਾਦਰ ਦੀ ਕਾਰੀਗੀਰੀ ਦਾ ਕਮਾਲ ਪਰਗਟ ਹੋਵੇ) ਮਨੁੱਖ ਦੇ ਮਨ ਵਿਚ ਇਕ ਥੱਰਾਹਟ ਜਿਹੀ, ਇਕ ਕਾਂਬਾ ਜਿਹਾ ਆ ਜਾਂਦਾ ਹੈ। ਇਸ ਥੱਰਾਹਟ ਇਸ ਕਾਂਬੇ ਨੂੰ 'ਵਿਸਮਾਦ' ਕਿਹਾ ਜਾਂਦਾ ਹੈ ॥੧॥
SikhNet (Spanish)Es a través del Perfecto Destino que uno conoce su respuesta. (1)