ੴ

ਸਿੱਖਬਾਣੀ · SikhBani

ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥

naanak jeea upaae kai likh naavai dharam bahaaliaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 463 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਨਾਨਕ. ਜੀਅ ਉਪਾਇ ਕੈ; ਲਿਖਿ ਨਾਵੈ ਧਰਮੁ ਬਹਾਲਿਆ ॥

naanak. jeea upaae kai; likh naavai dharam bahaaliaa |

Sant Singh KhalsaO Nanak, having created the souls, the Lord installed the Righteous Judge of Dharma to read and record their accounts.
Manmohan SinghCreating the beings, God has installed the Righteous Judge to record their accounts.
Manmohan Singh (Punjabi)ਜੀਵਾਂ ਨੂੰ ਪੈਦਾ ਕਰਕੇ ਵਾਹਿਗੁਰੂ ਨੇ ਉਹਨਾਂ ਦੇ ਨਾਵੇਂ (ਲੇਖਾ) ਲਿਖਣ ਲਈ ਧਰਮਰਾਜ ਨੂੰ ਅਸਥਾਪਨ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਖੋਪਤੀ ਸਮ ਪ੍ਰਲੋ ਕਰ ਮਾਯਾ ਮੇਂ ਲੀਨ ਹੂਏ ਹੂਏ ਜੀਵੋਂ ਕੋ ਉਤਪੰਨ, ਭਾਵ ਆਵਰ, ਭਾਵ ਕਰਕੇ, ਆਪ ਹੀ ਉਨ ਕਾ ਪੁੰਨ ਪਾਪ ਰੂਪ ਕਰਮੋਂ ਕੇ ਨਾਵੈ, ਭਾਵ ਲੇਖਾ ਲਿਖਨੇ ਵਾਸਤੇ ਧਰਮ ਰਾਜਾ ਅਦਾਲਤੀ ਤੈਨੇ (ਬਹਾਲਿਆ) ਬੈਠਾਇਆ ਹੈ॥
Prof. Sahib Singhਹੇ ਨਾਨਕ! ਜੀਵਾਂ ਨੂੰ ਪੈਦਾ ਕਰ ਕੇ ਪਰਮਾਤਮਾ ਨੇ ਧਰਮ-ਰਾਜ ਨੂੰ (ਉਹਨਾਂ ਦੇ ਸਿਰ ਤੇ) ਮੁਕੱਰਰ ਕੀਤਾ ਹੋਇਆ ਹੈ ਕਿ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਦਾ ਰਹੇ।

ਪਦ ਅਰਥ ਜੀਅ ਉਪਾਇ ਕੈ = ਜੀਵਾਂ ਨੂੰ ਪੈਦਾ ਕਰ ਕੇ। ਧਰਮੁ = ਧਰਮ ਰਾਜ। ਲਿਖਿ ਨਾਵੈ = ਨਾਵਾਂ ਲਿਖਣ ਲਈ, ਜੀਆਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਣ ਲਈ।

SikhNet (Spanish)Dice Nanak: ¡Creando el mundo de la vida e implantando Su Luz en él, Dios lo hizo el asiento de la Ley Divina!

ਓਥੈ. ਸਚੇ ਹੀ ਸਚਿ ਨਿਬੜੈ; ਚੁਣਿ ਵਖਿ ਕਢੇ ਜਜਮਾਲਿਆ ॥

othai. sache hee sach nibarrai; chun vakh kadte jajamaaliaa |

Sant Singh KhalsaThere, only the Truth is judged true; the sinners are picked out and separated.
Manmohan SinghThere, only the truth is adjusted true and the sinners are picked up and separated out.
Manmohan Singh (Punjabi)ਓਥੇ ਕੇਵਲ ਸੱਚ ਨੂੰ ਹੀ ਸੱਚ ਦਰਸਾਇਆ ਜਾਂਦਾ ਹੈ। ਪਾਪੀਆਂ ਨੂੰ ਚੁਣ ਕੇ ਵੱਖਰਾ ਕਰ ਦਿੱਤਾ ਜਾਂਦਾ ਹੈ।
Fareedkot Teekaਉਸ ਧਰਮਰਾਇ ਕੀ ਅਦਾਲਤ ਮੇਂ ਨਿਸਚੇ ਕਰ ਕੇ ਵਾ ਸਚੇ ਪੁਰਖ ਹੈਂ, ਸਚੋ ਸਚ ਕਾ ਨਿਬੇੜਾ ਹੋਤਾ ਹੈ। ਸੋ ਜੀਤ ਵਾਲਿਓਂ ਸੇ ਚੁਨ ਕਰ (ਵਖਿ) ਅਲਗ ਨਿਕਾਲੇ ਜਾਤੇ ਹੈਂ, ਜੋ (ਜਜਮਾਲਿਆ) ਮੰਦ ਕਰਮੋਂ ਕਰ ਦਬਾਏ ਹੂਏ ਹੈਂ॥
Prof. Sahib Singhਧਰਮ-ਰਾਜ ਦੀ ਕਚਹਿਰੀ ਵਿਚ ਨਿਰੋਲ ਸੱਚ ਦੁਆਰਾ (ਜੀਵਾਂ ਦੇ ਕਰਮਾਂ ਦਾ) ਨਿਬੇੜਾ ਹੁੰਦਾ ਹੈ (ਭਾਵ, ਓਥੇ ਨਿਬੇੜੇ ਦਾ ਮਾਪ 'ਨਿਰੋਲ ਸਚੁ' ਹੈ, ਜਿਨ੍ਹਾਂ ਦੇ ਪੱਲੇ 'ਸਚੁ' ਹੁੰਦਾ ਹੈ ਉਹਨਾਂ ਨੂੰ ਆਦਰ ਮਿਲਦਾ ਹੈ ਤੇ) ਮੰਦ-ਕਰਮੀ ਜੀਵ ਚੁਣ ਕੇ ਵੱਖਰੇ ਕੀਤੇ ਜਾਂਦੇ ਹਨ।

ਪਦ ਅਰਥ ਓਥੈ = ਉਸ ਸਰਬ-ਰਾਜ ਦੇ ਅੱਗੇ। ਨਿਬੜੈ = ਨਿਬੜਦੀ ਹੈ। ਚੁਣਿ = ਚੁਣ ਕੇ। ਜਜਮਾਲਿਆ = ਜਜ਼ਾਮੀ ਜੀਵ, ਕੋਹੜੇ ਜੀਵ, ਗੰਦੇ ਜੀਵ, ਮੰਦ-ਕਰਮੀ ਜੀਵ। ਸਚੇ ਹੀ ਸਚਿ = ਨਿਰੋਲ ਸੱਚ ਹੀ ਰਾਹੀਂ, ਭਾਵ, ਓਥੇ ਨਿਬੇੜੇ ਦਾ ਮਾਪ 'ਨਿਰੋਲ ਸਚੁ' ਹੈ।

SikhNet (Spanish)Ante Su Juicio solamente los auténticos son aprobados, y los falsos son señalados y marcados como tales.

ਥਾਉ. ਨ ਪਾਇਨਿ ਕੂੜਿਆਰ; ਮੁਹ ਕਾਲੑੈ. ਦੋਜਕਿ ਚਾਲਿਆ ॥

thaau. na paaein koorriaar; muh kaalai. dojak chaaliaa |

Sant Singh KhalsaThe false find no place there, and they go to hell with their faces blackened.
Manmohan SinghThe false find no place there and they go to hell with blackened faces.
Manmohan Singh (Punjabi)ਝੂਠਿਆਂ ਨੂੰ ਓਥੇ ਥਾਂ ਨਹੀਂ ਮਿਲਦੀ, ਉਹ ਸਿਆਹ ਚਿਹਰਿਆਂ ਨਾਲ ਨਰਕ ਨੂੰ ਜਾਂਦੇ ਹਨ।
Fareedkot Teekaਜੋ (ਕੂੜਿਆਰੁ) ਝੂਠੇ ਹੈਂ, ਸੋ ਉਸ ਸਭਾ ਮੇਂ ਸਥਾਨ ਨਹੀਂ ਪਾਉਤੇ ਹੈਂ। ਉਹ ਮੂੰਹ ਕਾਲੇ ਕਰ ਕੇ (ਦੋਜਕਿ) ਨਰਕੋਂ ਮੇਂ ਜਾਯਾ ਕਰਤੇ ਹੈਂ ਵਾ ਉਨ ਕੋ ਚਲਾਇਆ ਹੈ॥
Prof. Sahib Singhਕੂੜ ਠੱਗੀ ਕਰਨ ਵਾਲੇ ਜੀਵਾਂ ਨੂੰ ਓਥੇ ਟਿਕਾਣਾ ਨਹੀਂ ਮਿਲਦਾ; ਕਾਲਾ ਮੂੰਹ ਕਰ ਕੇ ਉਹਨਾਂ ਨੂੰ ਦੋਜ਼ਕ ਵਿਚ ਧੱਕਿਆ ਜਾਂਦਾ ਹੈ।

ਪਦ ਅਰਥ ਥਾਉ ਨ ਪਾਇਨਿ = ਥਾਂ ਨਹੀਂ ਪਾਂਦੇ। ਮੁਹ ਕਾਲ੍ਹ੍ਹੈ = ਮੂੰਹ ਕਾਲੇ ਨਾਲ, ਮੂੰਹ ਕਾਲਾ ਕਰ ਕੇ। ਦੋਜਕਿ = ਦੋਜ਼ਕ ਵਿਚ। ਚਾਲਿਆ = ਧੱਕੇ ਜਾਂਦੇ ਹਨ, ਪਾਏ ਜਾਂਦੇ ਹਨ।

SikhNet (Spanish)Los falsos no encuentran refugio, sus caras se apagan y son encaminados a la oscuridad de su conciencia.

ਤੇਰੈ ਨਾਇ ਰਤੇ. ਸੇ ਜਿਣਿ ਗਏ; ਹਾਰਿ ਗਏ. ਸਿ ਠਗਣ ਵਾਲਿਆ ॥

terai naae rate. se jin ge; haar ge. si tthagan vaaliaa |

Sant Singh KhalsaThose who are imbued with Your Name win, while the cheaters lose.
Manmohan SinghThey who are imbued with Thy Name win, O Lord, They who are cheats they lose the day.
Manmohan Singh (Punjabi)ਜੋ ਤੈਡੇ ਨਾਮ ਨਾਲ ਰੰਗੇ ਹਨ, ਉਹ ਜਿੱਤ ਜਾਂਦੇ ਹਨ, ਹੇ ਸਾਈਂ! ਜੋ ਠੱਗ ਹਨ, ਉਹ ਸ਼ਿਕਸ਼ਤ ਖਾ ਜਾਂਦੇ ਹਨ।
Fareedkot Teekaਜੋ ਤੇਰੇ ਨਾਮ ਮੇਂ ਮਸਤ ਹੈਂ, ਸੋ (ਜਿਣਿ ਗਏ) ਉਸ ਅਦਾਲਤ ਮੇਂ ਜੀਤ ਗਏ ਹੈਂ। ਜੋ ਸੰਸਾਰ ਕੇ ਠਗਨੇ ਵਾਲੇ ਦੰਭੀ ਹੈਂ, ਸੋ ਹਾਰ ਗਏ ਹੈਂ॥
Prof. Sahib Singh(ਹੇ ਪ੍ਰਭੂ!) ਜੋ ਮਨੁੱਖ ਤੇਰੇ ਨਾਮ ਵਿਚ ਰੰਗੇ ਹੋਏ ਹਨ, ਉਹ (ਏਥੋਂ) ਬਾਜ਼ੀ ਜਿੱਤ ਕੇ ਜਾਂਦੇ ਹਨ ਤੇ ਠੱਗੀ ਕਰਨ ਵਾਲੇ ਬੰਦੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਜਾਂਦੇ ਹਨ।

ਪਦ ਅਰਥ ਤੇਰੈ ਨਾਇ = ਤੇਰੇ ਨਾਮ ਵਿਚ। ਜਿਣਿ = ਜਿੱਤ ਕੇ। ਹਾਰਿ = (ਬਾਜ਼ੀ) ਹਾਰ ਕੇ। ਸਿ = ਉਹ ਮਨੁੱਖ। ਠਗਣ ਵਾਲਿਆ = ਠੱਗਣ ਵਾਲੇ ਮਨੁੱਖ, ਵਲ-ਫਰੇਬ ਕਰਨ ਵਾਲੇ ਮਨੁੱਖ।

SikhNet (Spanish)Aquéllos que están imbuidos en Tu Nombre, oh Señor, han ganado el juego de la vida.

ਲਿਖਿ ਨਾਵੈ; ਧਰਮੁ ਬਹਾਲਿਆ ॥੨॥

likh naavai; dharam bahaaliaa |2|

Sant Singh KhalsaThe Lord installed the Righteous Judge of Dharma to read and record the accounts. ||2||
Manmohan SinghGod has installed Dharamraj to record the accounts.
Manmohan Singh (Punjabi)ਹਰੀ ਨੇ ਧਰਮ ਰਾਜ ਨੂੰ ਲੇਖੇ ਪੱਤੇ ਲਿਖਣ ਲਈ ਬਿਠਾਇਆ ਹੈ।
Fareedkot Teekaਐਸਾ ਧਰਮ ਰਾਜਾ ਨਾਮੇ ਲਿਖਨੇ ਵਾਲਾ ਤੈਨੇ ਬੈਠਾਇਆ ਹੈ॥੨॥☬ਸਰਬ ਕੋ ਬ੍ਰਹਮ ਰੂਪ ਕਥਨ ਕਰਤੇ ਹੈਂ:
Prof. Sahib Singh(ਤੂੰ, ਹੇ ਪ੍ਰਭੂ!) ਧਰਮ-ਰਾਜ ਨੂੰ (ਜੀਵਾਂ ਦੇ ਕੀਤੇ ਕਰਮਾਂ ਦਾ) ਲੇਖਾ ਲਿਖਣ ਵਾਸਤੇ (ਉਹਨਾਂ ਦੇ ਉੱਤੇ) ਮੁਕੱਰਰ ਕੀਤਾ ਹੋਇਆ ਹੈ ॥੨॥

* ਨੋਟ: ਇਸ ਪਉੜੀ ਦੀ ਦੂਜੀ ਤੁਕ ਦਾ ਪਾਠ ਆਮ ਤੌਰ ਤੇ ਗ਼ਲਤ ਕੀਤਾ ਜਾ ਰਿਹਾ ਹੈ, 'ਸਚੇ ਹੀ ਸਚਿ' ਦੇ ਥਾਂ 'ਸਚੋ ਹੀ ਸਚੁ' ਪਰਚਲਤ ਹੋ ਗਿਆ ਹੈ। ਵਿਆਕਰਣ ਤੋਂ ਨਾਵਾਕਫ਼ ਹੋਣ ਦੇ ਕਾਰਣ 'ਸਚੇ ਹੀ ਸਚਿ' ਅਸ਼ੁੱਧ ਪਰਤੀਤ ਹੋਣ ਲੱਗ ਪਿਆ। ਸ਼ਾਇਦ ਕਿਸੇ ਸੱਜਣ ਨੂੰ ਇਹ ਖ਼ਿਆਲ ਭੀ ਆਇਆ ਹੋਵੇ ਕਿ ਛਾਪੇ ਵਿਚ ਗ਼ਲਤੀ ਨਾਲ 'ਸਚੇ ਹੀ ਸਚਿ' ਛਪ ਗਿਆ ਹੈ, ਚਾਹੀਦਾ 'ਸਚੋ ਹੀ ਸਚੁ' ਸੀ। ਕਈ ਸੱਜਣ ਗੁਟਕਿਆਂ ਵਿਚ ਅਤੇ ਟੀਕਿਆਂ ਵਿਚ 'ਸਚੇ ਹੀ ਸਚਿ' ਦੇ ਥਾਂ 'ਸਚੋ ਹੀ ਸਚੁ' ਛਾਪਣ ਲੱਗ ਪਏ ਹਨ।

SikhNet (Spanish)Los traidores son traicionados; implantando Tu Luz en nuestro interior, hiciste que nuestro cuerpo fuera el aposento de Tu Ley. (2)
Answers quote the Granth verbatim with Ang citations. AI commentary is not Gurbani and not a religious ruling.