ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਜੀਅ ਜੰਤ ਸਭਿ ਵਸਿ ਕਰਿ ਦੀਨੇ; ਸੇਵਕ ਸਭਿ ਦਰਬਾਰੇ ॥
jeea jant sabh vas kar deene; sevak sabh darabaare |
Sant Singh KhalsaAll beings and creatures are subservient to all those who serve in the Lord's Court.
Manmohan SinghThe Lord has subjected all the sentient beings to the saints, all of whom are the servants of His court.
Manmohan Singh (Punjabi)ਸੁਆਮੀ ਨੇ ਸਮੂਹ ਪ੍ਰਾਣਧਾਰੀਆਂ ਨੂੰ ਸੰਤਾਂ ਦੇ ਅਧੀਨ ਕਰ ਦਿੱਤਾ ਹੈ, ਜੋ ਸਾਰੇ ਹੀ ਉਸ ਦੀ ਦਰਗਾਹ ਦੇ ਸੇਵਾਦਾਰ ਹਨ।
Fareedkot Teekaਸਭੀ ਸ੍ਰਿਸਟੀ ਕੇ ਜੀਵ ਤੈਨੇ ਅਪਨੇ ਦਾਸੋਂ ਕੇ ਅਧੀਨ ਕਰ ਦੀਏ ਹੈਂ ਅਰ ਵਹੁ ਹਮ ਦਾਸੋਂ ਕੇ ਦਰਬਾਰ ਕੇ ਸੇਵਕ ਹੋ ਰਹੇ ਹੈਂ॥
Prof. Sahib Singhਹੇ ਭਾਈ! ਪਿਆਰਾ ਪ੍ਰਭੂ ਆਪਣੇ ਸੇਵਕਾਂ ਨੂੰ ਆਪਣੇ ਦਰਬਾਰ ਵਿਚ ਆਦਰ-ਮਾਣ ਦੇਂਦਾ ਹੈ (ਦੁਨੀਆ ਦੇ) ਸਾਰੇ ਜੀਵਾਂ ਨੂੰ ਉਹਨਾਂ ਦੇ ਆਗਿਆਕਾਰ ਬਣਾ ਦੇਂਦਾ ਹੈ।ਪਦ ਅਰਥ ਜੀਅ ਜੰਤ ਸਭਿ = ਸਾਰੇ ਜੀਵ ਸਾਰੇ ਜੰਤ। ਵਸਿ = ਵੱਸ ਵਿਚ। ਦਰਬਾਰੇ = ਦਰਬਾਰ ਵਿਚ (ਥਾਂ ਦੇਂਦਾ ਹੈ)।
SikhNet (Spanish)El Señor puso a las criaturas bajo la influencia de Sus Devotos e hizo que Sus Devotos invocaran Su Presencia.
ਅੰਗੀਕਾਰੁ ਕੀਓ ਪ੍ਰਭ ਅਪੁਨੇ; ਭਵ ਨਿਧਿ ਪਾਰਿ ਉਤਾਰੇ ॥੧॥
angeekaar keeo prabh apune; bhav nidh paar utaare |1|
Sant Singh KhalsaTheir God made them His own, and carried them across the terrifying world-ocean. ||1||
Manmohan SinghTheir Lord has hugged them to His bosom, and ferried them across the terrible world ocean.
Manmohan Singh (Punjabi)ਉਨ੍ਹਾਂ ਦੇ ਸੁਆਮੀ ਨੇ ਉਨ੍ਹਾਂ ਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ ਅਤੇ ਉਨ੍ਹਾਂ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
Fareedkot Teekaਹੇ ਮੇਰੇ ਪ੍ਰਭੂ! ਜਿਨ ਕੋ ਆਪ ਨੇ ਅੰਗੀਕਾਰ ਕੀਆ ਹੈ, ਤਿਨ ਕੋ ਸੰਸਾਰ ਸਮੁੰਦ੍ਰ ਸੇ ਪਾਰ ਕਰ ਦੀਆ ਹੈ॥੧॥
Prof. Sahib Singhਸੇਵਕਾਂ ਦਾ ਸਦਾ ਪੱਖ ਕਰਦਾ ਹੈ, ਤੇ, ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥ਪਦ ਅਰਥ ਅੰਗੀਕਾਰੁ = ਪੱਖ, ਸਹਾਇਤਾ। ਭਵ ਨਿਧਿ = ਸੰਸਾਰ-ਸਮੁੰਦਰ। ਪਾਰਿ ਉਤਾਰੇ = ਪਾਰ ਲੰਘਾ ਲਏ, ਪਾਰ ਲੰਘਾ ਦੇਂਦਾ ਹੈ ॥੧॥
SikhNet (Spanish)Los abrazó a todos y los condujo a través del mar de la existencia. (1)
ਸੰਤਨ ਕੇ ਕਾਰਜ ਸਗਲ ਸਵਾਰੇ ॥
santan ke kaaraj sagal savaare |
Sant Singh KhalsaHe resolves all the affairs of His Saints.
Manmohan SinghThe Lord harmonizes all the affairs of His saints.
Manmohan Singh (Punjabi)ਸੁਆਮੀ ਆਪਣੇ ਸਾਧੂਆਂ ਦੇ ਸਾਰੇ ਕੰਮ-ਕਾਜ ਰਾਸ ਕਰ ਦਿੰਦਾ ਹੈ।
Fareedkot Teekaਤੈਨੇ ਅਪਨੇ ਸੰਤ ਜਨੋਂ ਕੇ ਸਭੀ ਕਾਰਜ ਸਵਾਰੇ ਹੈਂ॥
Prof. Sahib Singhਹੇ ਭਾਈ! (ਸਾਡਾ ਖਸਮ-ਪ੍ਰਭੂ) ਸੰਤ ਜਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ।ਪਦ ਅਰਥ ਸਗਲ = ਸਾਰੇ। ਸਵਾਰੇ = ਸਵਾਰ ਦੇਂਦਾ ਹੈ।
SikhNet (Spanish)El Señor llena a todos Sus Santos; es Compasivo con el débil.
ਦੀਨ ਦਇਆਲ ਕ੍ਰਿਪਾਲ ਕ੍ਰਿਪਾ ਨਿਧਿ; ਪੂਰਨ ਖਸਮ ਹਮਾਰੇ ॥ ਰਹਾਉ ॥
deen deaal kripaal kripaa nidh; pooran khasam hamaare | rahaau |
Sant Singh KhalsaHe is merciful to the meek, kind and compassionate, the ocean of kindness, my Perfect Lord and Master. ||Pause||
Manmohan SinghThe Compassionate to the poor, the Merciful, the Ocean of Kindness and the Omnipresent Lord is my master. Pause.
Manmohan Singh (Punjabi)ਗਰੀਬਾਂ ਤੇ ਰਹਿਮ ਕਰਨ ਵਾਲਾ, ਮਿਹਰਬਾਨ ਦਇਆਲਤਾ ਦਾ ਸਮੁੰਦਰ ਅਤੇ ਸਰਬ-ਵਿਆਪਕ ਸੁਆਮੀ ਮੇਰਾ ਮਾਲਕ ਹੈ। ਠਹਿਰਾਉ।
Fareedkot Teekaਹੇ ਦੀਨ ਦ੍ਯਾਲ ਕ੍ਰਿਪਾਲ ਕ੍ਰਿਪਾ ਕੇ ਸਮੁੰਦ੍ਰ! ਹੇ ਪੂਰਨ ਹਮਾਰੇ ਖਸਮ ਸ੍ਵਾਮੀ! ॥ ਰਹਾਉ ॥
Prof. Sahib Singhਸਾਡਾ ਖਸਮ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਕਿਰਪਾ ਦਾ ਘਰ ਹੈ, ਕਿਰਪਾ ਦਾ ਖ਼ਜ਼ਾਨਾ ਹੈ, ਸਭ ਤਾਕਤਾਂ ਦਾ ਮਾਲਕ ਹੈ ਰਹਾਉ॥ਪਦ ਅਰਥ ਕ੍ਰਿਪਾਲ = ਕਿਰਪਾ ਦਾ ਘਰ। ਕ੍ਰਿਪਾ ਨਿਧਿ = ਕਿਰਪਾ ਦਾ ਖ਼ਜ਼ਾਨਾ। ਪੂਰਨ = ਸਭ ਤਾਕਤਾਂ ਵਾਲੇ ॥ਰਹਾਉ॥
SikhNet (Spanish)Es el Tesoro de Misericordia, nuestro Señor Perfecto y Maestro. (Pausa)
ਆਉ ਬੈਠੁ. ਆਦਰੁ ਸਭ ਥਾਈ; ਊਨ ਨ. ਕਤਹੂੰ ਬਾਤਾ ॥
aau baitth. aadar sabh thaaee; aoon na. katahoon baataa |
Sant Singh KhalsaI am asked to come and be seated, everywhere I go, and I lack nothing.
Manmohan SinghEverywhere am I welcomed and respected, and I am devoid of nought.
Manmohan Singh (Punjabi)ਹਰ ਜਗ੍ਹਾ ਮੇਰੀ ਆਉ-ਭਗਤ ਅਤੇ ਇੱਜ਼ਤ ਹੁੰਦੀ ਹੈ ਅਤੇ ਮੈਨੂੰ ਕਿਸੇ ਦੀ ਵੀ ਥੋੜ੍ਹ ਨਹੀਂ।
Fareedkot Teekaਤਿਨ ਕੋ ਸਭ ਅਸਥਾਨੋਂ ਮੇਂ 'ਆਓ ਬੈਠੋ' ਐਸੇ ਸਨਮਾਨ ਹੋਤਾ ਹੈ, ਤਿਨ ਕੋ ਕਿਸੀ ਬਾਤ ਕੀ ਟੋਟ ਨਹੀਂ ਰਹਤੀ॥
Prof. Sahib Singh(ਪਰਮਾਤਮਾ ਦੇ ਸੇਵਕਾਂ ਨੂੰ ਸੰਤ ਜਨਾਂ ਨੂੰ) ਹਰ ਥਾਂ ਆਦਰ ਮਿਲਦਾ ਹੈ (ਹਰ ਥਾਂ ਲੋਕ) ਜੀ-ਆਇਆਂ ਆਖਦੇ ਹਨ। (ਸੰਤ ਜਨਾਂ ਨੂੰ) ਕਿਸੇ ਗੱਲੇ ਕੋਈ ਥੁੜ ਨਹੀਂ ਰਹਿੰਦੀ।ਪਦ ਅਰਥ ਸਭ ਥਾਈ = ਸਭ ਥਾਈਂ, ਸਭ ਥਾਵਾਂ ਤੇ। ਊਨ = ਕਮੀ, ਥੁੜ। ਕਤਹੂੰ ਬਾਤਾ = ਕਿਸੇ ਭੀ ਗੱਲੇ।
SikhNet (Spanish)Todos me dan la bienvenida y no estoy privado de nada. Dice Nanak, e
ਭਗਤਿ ਸਿਰਪਾਉ ਦੀਓ ਜਨ ਅਪੁਨੇ; ਪ੍ਰਤਾਪੁ ਨਾਨਕ ਪ੍ਰਭ ਜਾਤਾ ॥੨॥੩੦॥੯੪॥
bhagat sirapaau deeo jan apune; prataap naanak prabh jaataa |2|30|94|
Sant Singh KhalsaThe Lord blesses His humble devotee with robes of honor; O Nanak, the Glory of God is manifest. ||2||30||94||
Manmohan SinghThe Lord blesses His devoted slave with the robe of honour; O Nanak, in this way the glory of the Lord becomes manifest.
Manmohan Singh (Punjabi)ਆਪਣੇ ਜਾਂ-ਨਿਸਾਰ ਗੋਲੇ ਨੂੰ ਪ੍ਰਭੂ ਇੱਜ਼ਤ ਦੀ ਪੁਸ਼ਾਕ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਸੁਆਮੀ ਦਾ ਤੇਜ ਪ੍ਰਤਾਪ ਪ੍ਰਗਟ ਹੁੰਦਾ ਹੈ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਅਪਨੇ ਦਾਸ ਕੋ ਆਪ ਨੇ ਭਗਤੀ ਰੂਪੀ ਸਿਰੋਪਾਉ ਦੀਆ ਹੈ, ਹੇ ਪ੍ਰਭੂ! ਤਿਸੀ ਸੇਵਕ ਨੇ ਆਪ ਕੇ ਪ੍ਰਤਾਪ ਕੋ ਜਾਨਾ ਹੈ॥੨॥੩੦॥੯੪॥☬ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਾਲ ਕੋ ਸਿਮਰਨ ਕਰਾਵਤੇ ਹੂਏ ਸ੍ਵੈਮਨ ਕੇ ਪ੍ਰਥਾਇ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਪਰਮਾਤਮਾ ਆਪਣੇ ਸੇਵਕਾਂ ਨੂੰ ਭਗਤੀ (ਦਾ) ਸਿਰੋਪਾ ਬਖ਼ਸ਼ਦਾ ਹੈ (ਇਸ ਤਰ੍ਹਾਂ) ਪਰਮਾਤਮਾ ਦਾ ਤੇਜ-ਪ੍ਰਤਾਪ (ਸਾਰੇ ਸੰਸਾਰ ਵਿਚ) ਰੌਸ਼ਨ ਹੋ ਜਾਂਦਾ ਹੈ ॥੨॥੩੦॥੯੪॥ਪਦ ਅਰਥ ਪ੍ਰਤਾਪ = ਤੇਜ। ਜਾਤਾ = ਜਾਣਿਆ ਜਾਂਦਾ ਹੈ, ਉੱਘੜ ਪੈਂਦਾ ਹੈ ॥੨॥੩੦॥੯੪॥
SikhNet (Spanish)l Señor bendice a Sus Devotos con el Manto de Honor y así la Gloria del Señor es revelada. (2‑30‑94)