ੴ

ਸਿੱਖਬਾਣੀ · SikhBani

Ang 631

Sri Guru Granth Sahib · Raag Sorath · 6 shabads, 39 lines
Translations
Shabad Guru Arjan Dev Ji Raag Sorath continued from Ang 630

ਅਪਨੇ ਗੁਰ ਊਪਰਿ ਕੁਰਬਾਨੁ ॥

apane gur aoopar kurabaan |

Sant Singh KhalsaI am a sacrifice to my Guru.
Manmohan SinghI am a sacrifice unto my Guru.
Manmohan Singh (Punjabi)ਮੈਂ ਆਪਣੇ ਗੁਰਾਂ ਦੇ ਉਤੋਂ ਘੋਲੀ ਵੰਞਦਾ ਹਾਂ।
Fareedkot Teekaਮੈਂ ਅਪਨੇ ਗੁਰੋਂ ਕੇ ਉਪਰੋਂ ਬਲਿਹਾਰ ਜਾਤਾ ਹੂੰ॥
Prof. Sahib Singhਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ,

ਪਦ ਅਰਥ ਗੁਰ ਊਪਰਿ = ਗੁਰੂ ਤੋਂ। ਕੁਰਬਾਨੁ = ਸਦਕੇ।

SikhNet (Spanish)Ofrezco mi ser en sacrificio a mi Guru;

ਭਏ ਕਿਰਪਾਲ ਪੂਰਨ ਪ੍ਰਭ ਦਾਤੇ; ਜੀਅ ਹੋਏ ਮਿਹਰਵਾਨ ॥ ਰਹਾਉ ॥

bhe kirapaal pooran prabh daate; jeea hoe miharavaan | rahaau |

Sant Singh KhalsaGod, the Great Giver, the Perfect One, has become merciful to me, and now, all are kind to me. ||Pause||
Manmohan SinghThe Omnipresent, Beneficent Lord is merciful to me, so, the mortals too have become king to me. Pause.
Manmohan Singh (Punjabi)ਸਰਬ-ਵਿਆਪਕ, ਦਾਤਾਰ ਸੁਆਮੀ ਮੇਰੇ ਤੇ ਦਾਇਆਲ ਹੈ, ਇਸ ਲਈ ਪ੍ਰਾਣੀ ਵੀ ਮੇਰੇ ਉਤੇ ਮਇਆਵਾਨ ਹੋ ਗਏ ਹਨ। ਠਹਿਰਾਉ।
Fareedkot Teekaਜਿਨ ਕੀ ਕ੍ਰਿਪਾ ਕਰ ਪੂਰਨ ਪ੍ਰਭੂ ਦਾਤੇ ਵਾਹਿਗੁਰੂ ਹਮਾਰੇ ਪਰ ਕ੍ਰਿਪਾਲ ਭਏ ਹੈਂ ਔਰ ਸਰਬ ਜੀਵ ਭੀ ਦ੍ਯਾਲ ਭਏ ਹੈਂ॥ ਰਹਾਉ ॥
Prof. Sahib Singh(ਜਿਸ ਦੀ ਮੇਹਰ ਨਾਲ) ਸਰਬ-ਵਿਆਪਕ ਦਾਤਾਰ ਪ੍ਰਭੂ ਜੀ (ਸੇਵਕਾਂ ਉਤੇ) ਕਿਰਪਾਲ ਹੁੰਦੇ ਹਨ, ਸਾਰੇ ਜੀਵਾਂ ਉੱਤੇ ਮਿਹਰਬਾਨ ਹੁੰਦੇ ਹਨ ਰਹਾਉ॥

ਪਦ ਅਰਥ ਜੀਅ = ਸਾਰੇ ਜੀਵਾਂ ਉੱਤੇ ॥ਰਹਾਉ॥

SikhNet (Spanish)mi Señor Perfecto y Benévolo es Compasivo conmigo y en la vida hay amor para mí. (Pausa)

ਨਾਨਕ ਜਨ ਸਰਨਾਈ ॥

naanak jan saranaaee |

Sant Singh KhalsaServant Nanak has entered His Sanctuary.
Manmohan SinghSlave Nanak has entered the sanctuary of the Lord,
Manmohan Singh (Punjabi)ਗੋਲੇ ਨਾਨਕ ਨੇ ਸੁਆਮੀ ਦੀ ਓਟ ਲਈ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਤਿਸ ਹਰੀ ਕੀ ਸਰਨ ਹੂੰ॥
Prof. Sahib Singhਹੇ ਦਾਸ ਨਾਨਕ! (ਆਖ-) ਉਸ ਪਰਮਾਤਮਾ ਦੀ ਸ਼ਰਨ ਪਏ ਰਹੋ,

ਪਦ ਅਰਥ ਨਾਨਕ ਜਨ = ਹੇ ਦਾਸ ਨਾਨਕ!

SikhNet (Spanish)Dice Nanak, el Devoto del Señor, busca Su Santuario.

ਜਿਨਿ ਪੂਰਨ ਪੈਜ ਰਖਾਈ ॥

jin pooran paij rakhaaee |

Sant Singh KhalsaHe has perfectly preserved his honor.
Manmohan Singhwho has perfectly saved his honour.
Manmohan Singh (Punjabi)ਜਿਸ ਨੇ ਉਸ ਦੀ ਲੱਜਿਆ ਪੂਰੇ ਤੌਰ ਤੇ ਰੱਖ ਲਈ ਹੈ।
Fareedkot Teekaਜਿਸ ਨੇ ਹਮਾਰੀ ਪੂਰਨ ਪ੍ਰਤਗ੍ਯਾ ਰਾਖੀ ਹੈ॥
Prof. Sahib Singhਜਿਸ ਨੇ (ਸ਼ਰਨ ਪਏ ਮਨੁੱਖਾਂ ਦੀ) ਇੱਜ਼ਤ (ਦੁੱਖਾਂ ਵਿਕਾਰਾਂ ਦੇ ਟਾਕਰੇ ਤੇ) ਚੰਗੀ ਤਰ੍ਹਾਂ ਰੱਖ ਲਈ,

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਪੂਰਨ = ਚੰਗੀ ਤਰ੍ਹਾਂ। ਪੈਜ = ਇੱਜ਼ਤ।

SikhNet (Spanish)El Señor salva siempre el honor de Sus Devotos y disipa todas las penas.

ਸਗਲੇ ਦੂਖ ਮਿਟਾਈ ॥

sagale dookh mittaaee |

Sant Singh KhalsaAll suffering has been dispelled.
Manmohan SinghThe Lord has dispelled all the ills;
Manmohan Singh (Punjabi)ਸੁਆਮੀ ਨੇ ਸਾਰੇ ਦੁੱਖੜੇ ਦੂਰ ਕਰ ਦਿੱਤੇ ਹਨ,
Fareedkot Teekaਸੰਪੂਰਨ ਦੁਖੋਂ ਕੀ ਪੰਕਤੀ ਮਿਟਾਈ ਹੈ॥
Prof. Sahib Singhਜਿਸ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ।

ਪਦ ਅਰਥ ਸਗਲੇ = ਸਾਰੇ।

SikhNet (Spanish)Habita tú también en Él,

ਸੁਖੁ ਭੁੰਚਹੁ; ਮੇਰੇ ਭਾਈ ॥੨॥੨੮॥੯੨॥

sukh bhunchahu; mere bhaaee |2|28|92|

Sant Singh KhalsaSo enjoy peace, O my Siblings of Destiny! ||2||28||92||
Manmohan Singhso, enjoy, ye the bliss, O my brother.
Manmohan Singh (Punjabi)ਸੋ ਤੁਸੀਂ ਅਨੰਦ ਮਾਣੋ, ਹੇ ਮੇਰੇ ਵੀਰਨੋ!
Fareedkot Teekaਹੇ ਮੇਰੇ ਭਾਈ ਜਨੋਂ! ਅਬ ਮੈਂ ਸੁਖੋਂ ਕੋ ਭੋਗਤਾ ਹੂੰ॥੨॥੨੮॥੯੨॥
Prof. Sahib Singhਹੇ ਮੇਰੇ ਭਰਾਵੋ! (ਤੁਸੀ ਭੀ ਉਸ ਦੀ ਸ਼ਰਨ ਪੈ ਕੇ) ਆਤਮਕ ਆਨੰਦ ਮਾਣੋ ॥੨॥੨੮॥੯੨॥

ਪਦ ਅਰਥ ਭੁੰਚਹੁ = ਖਾਵੋ, ਮਾਣੋ। ਭਾਈ = ਹੇ ਭਾਈ! ॥੨॥੨੮॥੯੨॥

SikhNet (Spanish)dice Nanak y goza de Su Éxtasis. (2‑28‑92)

Open this shabad (11 lines, Angs 630-631) →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਸੁਨਹੁ ਬਿਨੰਤੀ. ਠਾਕੁਰ ਮੇਰੇ; ਜੀਅ ਜੰਤ ਤੇਰੇ ਧਾਰੇ ॥

sunahu binantee. tthaakur mere; jeea jant tere dhaare |

Sant Singh KhalsaHear my prayer, O my Lord and Master; all beings and creatures were created by You.
Manmohan SinghHear, Thou, my prayer, O my Master. The men and other beings are created by Thee.
Manmohan Singh (Punjabi)ਤੂੰ ਮੇਰੀ ਪ੍ਰਾਰਥਨਾ ਸੁਣ, ਹੇ ਮੈਂਡੇ ਮਾਲਕ! ਪ੍ਰਾਣੀ ਤੇ ਪਸ਼ੂ-ਪੰਛੀ ਤੇਰੇ ਹੀ ਰਚੇ ਹੋਏ ਹਨ।
Fareedkot Teekaਹੇ ਮੇਰੇ ਠਾਕੁਰ ਜੀ! ਮੇਰੀ ਬੇਨਤੀ ਸ੍ਰਵਨ ਕਰੋ, ਛੋਟੇ ਬਡੇ ਜੀਵ ਸਭ ਤੇਰੇ ਧਾਰਨ ਕੀਏ ਹੂਏ ਹੈਂ, ਭਾਵ ਸੇ ਤੇਰੇ ਆਸਰੇ ਹੈਂ॥
Prof. Sahib Singhਹੇ ਮੇਰੇ ਠਾਕੁਰ! ਹੇ ਸਭ ਕੁਝ ਕਰ ਸਕਣ ਤੇ ਕਰਾ ਸਕਣ ਵਾਲੇ ਪ੍ਰਭੂ! (ਮੇਰੀ) ਬੇਨਤੀ ਸੁਣ। ਸਾਰੇ ਨਿੱਕੇ ਵੱਡੇ ਜੀਵ ਤੇਰੇ ਹੀ ਆਸਰੇ ਹਨ (ਤੇਰਾ ਨਾਮ ਹੈ 'ਸ਼ਰਨ-ਜੋਗ'।

ਪਦ ਅਰਥ ਠਾਕੁਰ ਮੇਰੇ = ਹੇ ਮੇਰੇ ਪਾਲਣਹਾਰ ਪ੍ਰਭੂ! ਜੀਅ ਜੰਤ = ਨਿੱਕੇ ਵੱਡੇ ਸਾਰੇ ਜੀਵ। ਧਾਰੇ = ਆਸਰੇ।

SikhNet (Spanish)Escucha mi oración, oh mi Maestro, Creador de todas las criaturas, Causa de todas las causas.

ਰਾਖੁ ਪੈਜ ਨਾਮ ਅਪੁਨੇ ਕੀ; ਕਰਨ ਕਰਾਵਨਹਾਰੇ ॥੧॥

raakh paij naam apune kee; karan karaavanahaare |1|

Sant Singh KhalsaYou preserve the honor of Your Name, O Lord, Cause of causes. ||1||
Manmohan SinghO Lord, the Doer and the Prompter of actions, uphold Thou, the honour of Thy Name.
Manmohan Singh (Punjabi)ਹੇ ਕੰਮਾਂ ਦੇ ਕਰਨ ਤੇ ਕਰਾਵਣ ਵਾਲੇ! ਤੂੰ ਆਪਣੇ ਨਾਮ ਦੀ ਲੱਜਿਆ ਰੱਖ।
Fareedkot Teekaਹੇ ਕਰਨ ਕਰਾਵਨਹਾਰੇ ਵਾਹਿਗੁਰੂ! ਆਪ ਅਪਨੇ ਨਾਮ ਕੀ ਪੈਜ ਕੋ ਰਾਖੀਏ॥੧॥
Prof. Sahib Singhਅਸੀਂ ਜੀਵ ਤੇਰੇ ਹੀ ਆਸਰੇ ਹਾਂ) ਤੂੰ ਆਪਣੇ (ਇਸ) ਨਾਮ ਦੀ ਲਾਜ ਰੱਖ (ਤੇ, ਸਾਡੇ ਮਾਇਆ ਦੇ ਬੰਧਨ ਕੱਟ) ॥੧॥

ਪਦ ਅਰਥ ਪੈਜ = ਲਾਜ, ਇੱਜ਼ਤ। ਕਰਨ ਕਰਾਵਨਹਾਰੇ = ਹੇ ਸਭ ਕੁਝ ਕਰ ਸਕਣ ਵਾਲੇ, ਤੇ, ਜੀਵਾਂ ਪਾਸੋਂ ਕਰਾ ਸਕਣ ਵਾਲੇ! ॥੧॥

SikhNet (Spanish)Ten Compasión de mí así como es Tu Naturaleza. (1)

ਪ੍ਰਭ ਜੀਉ. ਖਸਮਾਨਾ ਕਰਿ ਪਿਆਰੇ ॥

prabh jeeo. khasamaanaa kar piaare |

Sant Singh KhalsaO Dear God, Beloved, please, make me Your own.
Manmohan SinghO my Loved Lord, make me Thine own.
Manmohan Singh (Punjabi)ਹੇ ਮੇਰੇ ਪ੍ਰੀਤਮ! ਮੈਨੂੰ ਆਪਣਾ ਨਿੱਜ ਦਾ ਬਣਾ ਲੈ।
Fareedkot Teekaਹੇ ਪ੍ਯਾਰੇ ਪ੍ਰਭੂ ਜੀ! ਹਮਾਰਾ (ਖਸਮਾਨਾ) ਪੱਖ ਕਰ॥
Prof. Sahib Singhਹੇ ਪਿਆਰੇ ਪ੍ਰਭੂ ਜੀ! (ਤੂੰ ਸਾਡਾ ਖਸਮ ਹੈਂ) ਖਸਮ ਵਾਲਾ ਫ਼ਰਜ਼ ਪੂਰਾ ਕਰ।

ਪਦ ਅਰਥ ਖਸਮਾਨਾ = ਖਸਮ ਵਾਲਾ ਫ਼ਰਜ਼।

SikhNet (Spanish)Oh Dios, sé mi Refugio,

ਬੁਰੇ ਭਲੇ ਹਮ; ਥਾਰੇ ॥ ਰਹਾਉ ॥

bure bhale ham; thaare | rahaau |

Sant Singh KhalsaWhether good or bad, I am Yours. ||Pause||
Manmohan SinghWhether bad or good, I am Thine. Pause.
Manmohan Singh (Punjabi)ਭਾਵੇਂ ਮੰਦਾ ਜਾਂ ਚੰਗਾ, ਮੈਂ ਤੇਰਾ ਹੀ ਹਾਂ। ਠਹਿਰਾਉ।
Fareedkot Teekaਕਿਉਂਕਿ ਚਾਹੋ ਬੁਰੇ ਹਾਂ ਚਾਹੋ ਭਲੇ ਹਾਂ ਸੋ ਹਮ ਆਪ ਕੇ ਹੀ ਹੈਂ॥ ਰਹਾਉ ॥
Prof. Sahib Singh(ਚਾਹੇ ਅਸੀ) ਭੈੜੇ ਹਾਂ (ਚਾਹੇ ਅਸੀ) ਚੰਗੇ ਹਾਂ, ਅਸੀਂ ਤੇਰੇ ਹੀ ਹਾਂ (ਸਾਡੇ ਵਿਕਾਰਾਂ ਦੇ ਬੰਧਨ ਕੱਟ ਦੇ) ਰਹਾਉ॥

ਪਦ ਅਰਥ ਥਾਰੇ = ਤੇਰੇ ॥ਰਹਾਉ॥

SikhNet (Spanish)pues bueno o malo soy Tuyo. (Pausa)

ਸੁਣੀ ਪੁਕਾਰ ਸਮਰਥ ਸੁਆਮੀ; ਬੰਧਨ ਕਾਟਿ ਸਵਾਰੇ ॥

sunee pukaar samarath suaamee; bandhan kaatt savaare |

Sant Singh KhalsaThe Almighty Lord and Master heard my prayer; cutting away my bonds, He has adorned me.
Manmohan SinghThe Omnipotent Lord hearkened to my supplication and cutting off my fetters, He has adorned me.
Manmohan Singh (Punjabi)ਸਰਬ-ਸ਼ਕਤੀਵਾਨ ਸਾਹਿਬ ਨੇ ਮੇਰੀ ਬੇਨਤੀ ਸੁਣ ਲਈ ਅਤੇ ਮੇਰੀਆਂ ਬੇੜਆਂ ਕੱਟ ਕੇ ਮੈਨੂੰ ਹਾਰ ਸ਼ਿੰਗਾਰ ਦਿੱਤਾ ਹੈ।
Fareedkot Teekaਹੇ ਸਮਰਥ ਸ੍ਵਾਮੀ! ਸੇਵਕੋਂ ਕੀ ਆਪਨੇ ਪੁਕਾਰ ਸੁਣੀ ਹੈ ਅਰ ਬੰਧਨ ਕਾਟ ਕਰ ਸਭ ਪ੍ਰਕਾਰ ਸਵਾਰ ਦੀਏ ਹੈਂ॥
Prof. Sahib Singh(ਹੇ ਭਾਈ! ਜਿਨ੍ਹਾਂ ਸੇਵਕਾਂ ਦੀ) ਪੁਕਾਰ ਸਭ ਤਾਕਤਾਂ ਦੇ ਮਾਲਕ ਪ੍ਰਭੂ ਨੇ ਸੁਣ ਲਈ, ਉਹਨਾਂ ਦੇ (ਮਾਇਆ ਦੇ) ਬੰਧਨ ਕੱਟ ਕੇ ਪ੍ਰਭੂ ਨੇ ਉਹਨਾਂ ਦੇ ਜੀਵਨ ਸੋਹਣੇ ਬਣਾ ਦਿੱਤੇ।

ਪਦ ਅਰਥ ਸਮਰਥ = ਸਾਰੀਆਂ ਤਾਕਤਾਂ ਦਾ ਮਾਲਕ। ਕਾਟਿ = ਕੱਟ ਕੇ। ਸਵਾਰੇ = ਸੋਹਣੇ ਜੀਵਨ ਵਾਲੇ ਬਣਾ ਦਿੱਤੇ।

SikhNet (Spanish)Dice Nanak, el Señor Todopoderoso escuchó mi oración, quitó mis amarras y me adornó con Su Gracia.

ਪਹਿਰਿ ਸਿਰਪਾਉ. ਸੇਵਕ ਜਨ ਮੇਲੇ; ਨਾਨਕ. ਪ੍ਰਗਟ ਪਹਾਰੇ ॥੨॥੨੯॥੯੩॥

pahir sirapaau. sevak jan mele; naanak. pragatt pahaare |2|29|93|

Sant Singh KhalsaHe dressed me in robes of honor, and blended His servant with Himself; Nanak is revealed in glory throughout the world. ||2||29||93||
Manmohan SinghThe Lord dressed me with the robe of honour, blended me, His attending slave, with Himself and Nanak become renowned in the world.
Manmohan Singh (Punjabi)ਸੁਆਮੀ ਨੇ ਮੈਨੂੰ ਇੱਜ਼ਤ ਦਾ ਪੁਸ਼ਾਕਾ ਪਹਿਨਾਇਆ, ਮੈਨੂੰ ਆਪਣੇ ਟਹਿਲ ਕਰਨ ਵਾਲੇ ਗੋਲੇ ਨੂੰ ਆਪਣੇ ਨਾਲ ਅਭੇਦ ਕਰ ਲਿਆ ਅਤੇ ਨਾਨਕ ਸੰਸਾਰ ਅੰਦਰ ਪ੍ਰਸਿੱਧ ਹੋ ਗਿਆ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਭਗਤੀ ਰੂਪ ਸਿਰੇਪਾਉ ਪਹਰਾਇ ਕਰ ਸੇਵਕ ਜਨ ਆਪਨੇ ਸਾਥ ਅਭੇਦ ਕਰ ਲੀਏ ਹੈਂ, ਅਰ ਵਹੁ ਸੰਸਾਰ (ਪਹਾਰੇ) ਪਸਾਰੇ ਮੇਂ ਪ੍ਰਗਟ ਹੂਏ ਹੈਂ॥੨॥੨੯॥੯੩॥
Prof. Sahib Singhਹੇ ਨਾਨਕ! (ਆਖ-) ਉਹਨਾਂ ਸੇਵਕਾਂ ਨੂੰ ਦਾਸਾਂ ਨੂੰ ਆਦਰ-ਮਾਣ ਦੇ ਕੇ ਆਪਣੇ ਚਰਨਾਂ ਵਿਚ ਮਿਲਾ ਲਿਆ, ਤੇ, ਸੰਸਾਰ ਵਿਚ ਉੱਘੇ ਕਰ ਦਿੱਤਾ ॥੨॥੨੯॥੯੩॥

ਪਦ ਅਰਥ ਪਹਿਰਿ = ਪਹਿਨਾਅ ਕੇ। ਸਿਰਪਾਉ = ਸਿਰੋਪਾ, ਆਦਰ-ਮਾਣ ਵਾਲਾ ਪੋਸ਼ਾਕਾ। ਪ੍ਰਗਟ = ਉੱਘੇ। ਪਹਾਰੇ = ਜਗਤ ਵਿਚ ॥੨॥੨੯॥੯੩॥

SikhNet (Spanish)Me bendijo con el Manto de Honor y uniéndome en Su Ser hizo que mi Gloria se manifestara en el mundo. (2‑29‑93)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਜੀਅ ਜੰਤ ਸਭਿ ਵਸਿ ਕਰਿ ਦੀਨੇ; ਸੇਵਕ ਸਭਿ ਦਰਬਾਰੇ ॥

jeea jant sabh vas kar deene; sevak sabh darabaare |

Sant Singh KhalsaAll beings and creatures are subservient to all those who serve in the Lord's Court.
Manmohan SinghThe Lord has subjected all the sentient beings to the saints, all of whom are the servants of His court.
Manmohan Singh (Punjabi)ਸੁਆਮੀ ਨੇ ਸਮੂਹ ਪ੍ਰਾਣਧਾਰੀਆਂ ਨੂੰ ਸੰਤਾਂ ਦੇ ਅਧੀਨ ਕਰ ਦਿੱਤਾ ਹੈ, ਜੋ ਸਾਰੇ ਹੀ ਉਸ ਦੀ ਦਰਗਾਹ ਦੇ ਸੇਵਾਦਾਰ ਹਨ।
Fareedkot Teekaਸਭੀ ਸ੍ਰਿਸਟੀ ਕੇ ਜੀਵ ਤੈਨੇ ਅਪਨੇ ਦਾਸੋਂ ਕੇ ਅਧੀਨ ਕਰ ਦੀਏ ਹੈਂ ਅਰ ਵਹੁ ਹਮ ਦਾਸੋਂ ਕੇ ਦਰਬਾਰ ਕੇ ਸੇਵਕ ਹੋ ਰਹੇ ਹੈਂ॥
Prof. Sahib Singhਹੇ ਭਾਈ! ਪਿਆਰਾ ਪ੍ਰਭੂ ਆਪਣੇ ਸੇਵਕਾਂ ਨੂੰ ਆਪਣੇ ਦਰਬਾਰ ਵਿਚ ਆਦਰ-ਮਾਣ ਦੇਂਦਾ ਹੈ (ਦੁਨੀਆ ਦੇ) ਸਾਰੇ ਜੀਵਾਂ ਨੂੰ ਉਹਨਾਂ ਦੇ ਆਗਿਆਕਾਰ ਬਣਾ ਦੇਂਦਾ ਹੈ।

ਪਦ ਅਰਥ ਜੀਅ ਜੰਤ ਸਭਿ = ਸਾਰੇ ਜੀਵ ਸਾਰੇ ਜੰਤ। ਵਸਿ = ਵੱਸ ਵਿਚ। ਦਰਬਾਰੇ = ਦਰਬਾਰ ਵਿਚ (ਥਾਂ ਦੇਂਦਾ ਹੈ)।

SikhNet (Spanish)El Señor puso a las criaturas bajo la influencia de Sus Devotos e hizo que Sus Devotos invocaran Su Presencia.

ਅੰਗੀਕਾਰੁ ਕੀਓ ਪ੍ਰਭ ਅਪੁਨੇ; ਭਵ ਨਿਧਿ ਪਾਰਿ ਉਤਾਰੇ ॥੧॥

angeekaar keeo prabh apune; bhav nidh paar utaare |1|

Sant Singh KhalsaTheir God made them His own, and carried them across the terrifying world-ocean. ||1||
Manmohan SinghTheir Lord has hugged them to His bosom, and ferried them across the terrible world ocean.
Manmohan Singh (Punjabi)ਉਨ੍ਹਾਂ ਦੇ ਸੁਆਮੀ ਨੇ ਉਨ੍ਹਾਂ ਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ ਅਤੇ ਉਨ੍ਹਾਂ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
Fareedkot Teekaਹੇ ਮੇਰੇ ਪ੍ਰਭੂ! ਜਿਨ ਕੋ ਆਪ ਨੇ ਅੰਗੀਕਾਰ ਕੀਆ ਹੈ, ਤਿਨ ਕੋ ਸੰਸਾਰ ਸਮੁੰਦ੍ਰ ਸੇ ਪਾਰ ਕਰ ਦੀਆ ਹੈ॥੧॥
Prof. Sahib Singhਸੇਵਕਾਂ ਦਾ ਸਦਾ ਪੱਖ ਕਰਦਾ ਹੈ, ਤੇ, ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥

ਪਦ ਅਰਥ ਅੰਗੀਕਾਰੁ = ਪੱਖ, ਸਹਾਇਤਾ। ਭਵ ਨਿਧਿ = ਸੰਸਾਰ-ਸਮੁੰਦਰ। ਪਾਰਿ ਉਤਾਰੇ = ਪਾਰ ਲੰਘਾ ਲਏ, ਪਾਰ ਲੰਘਾ ਦੇਂਦਾ ਹੈ ॥੧॥

SikhNet (Spanish)Los abrazó a todos y los condujo a través del mar de la existencia. (1)

ਸੰਤਨ ਕੇ ਕਾਰਜ ਸਗਲ ਸਵਾਰੇ ॥

santan ke kaaraj sagal savaare |

Sant Singh KhalsaHe resolves all the affairs of His Saints.
Manmohan SinghThe Lord harmonizes all the affairs of His saints.
Manmohan Singh (Punjabi)ਸੁਆਮੀ ਆਪਣੇ ਸਾਧੂਆਂ ਦੇ ਸਾਰੇ ਕੰਮ-ਕਾਜ ਰਾਸ ਕਰ ਦਿੰਦਾ ਹੈ।
Fareedkot Teekaਤੈਨੇ ਅਪਨੇ ਸੰਤ ਜਨੋਂ ਕੇ ਸਭੀ ਕਾਰਜ ਸਵਾਰੇ ਹੈਂ॥
Prof. Sahib Singhਹੇ ਭਾਈ! (ਸਾਡਾ ਖਸਮ-ਪ੍ਰਭੂ) ਸੰਤ ਜਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ।

ਪਦ ਅਰਥ ਸਗਲ = ਸਾਰੇ। ਸਵਾਰੇ = ਸਵਾਰ ਦੇਂਦਾ ਹੈ।

SikhNet (Spanish)El Señor llena a todos Sus Santos; es Compasivo con el débil.

ਦੀਨ ਦਇਆਲ ਕ੍ਰਿਪਾਲ ਕ੍ਰਿਪਾ ਨਿਧਿ; ਪੂਰਨ ਖਸਮ ਹਮਾਰੇ ॥ ਰਹਾਉ ॥

deen deaal kripaal kripaa nidh; pooran khasam hamaare | rahaau |

Sant Singh KhalsaHe is merciful to the meek, kind and compassionate, the ocean of kindness, my Perfect Lord and Master. ||Pause||
Manmohan SinghThe Compassionate to the poor, the Merciful, the Ocean of Kindness and the Omnipresent Lord is my master. Pause.
Manmohan Singh (Punjabi)ਗਰੀਬਾਂ ਤੇ ਰਹਿਮ ਕਰਨ ਵਾਲਾ, ਮਿਹਰਬਾਨ ਦਇਆਲਤਾ ਦਾ ਸਮੁੰਦਰ ਅਤੇ ਸਰਬ-ਵਿਆਪਕ ਸੁਆਮੀ ਮੇਰਾ ਮਾਲਕ ਹੈ। ਠਹਿਰਾਉ।
Fareedkot Teekaਹੇ ਦੀਨ ਦ੍ਯਾਲ ਕ੍ਰਿਪਾਲ ਕ੍ਰਿਪਾ ਕੇ ਸਮੁੰਦ੍ਰ! ਹੇ ਪੂਰਨ ਹਮਾਰੇ ਖਸਮ ਸ੍ਵਾਮੀ! ॥ ਰਹਾਉ ॥
Prof. Sahib Singhਸਾਡਾ ਖਸਮ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਕਿਰਪਾ ਦਾ ਘਰ ਹੈ, ਕਿਰਪਾ ਦਾ ਖ਼ਜ਼ਾਨਾ ਹੈ, ਸਭ ਤਾਕਤਾਂ ਦਾ ਮਾਲਕ ਹੈ ਰਹਾਉ॥

ਪਦ ਅਰਥ ਕ੍ਰਿਪਾਲ = ਕਿਰਪਾ ਦਾ ਘਰ। ਕ੍ਰਿਪਾ ਨਿਧਿ = ਕਿਰਪਾ ਦਾ ਖ਼ਜ਼ਾਨਾ। ਪੂਰਨ = ਸਭ ਤਾਕਤਾਂ ਵਾਲੇ ॥ਰਹਾਉ॥

SikhNet (Spanish)Es el Tesoro de Misericordia, nuestro Señor Perfecto y Maestro. (Pausa)

ਆਉ ਬੈਠੁ. ਆਦਰੁ ਸਭ ਥਾਈ; ਊਨ ਨ. ਕਤਹੂੰ ਬਾਤਾ ॥

aau baitth. aadar sabh thaaee; aoon na. katahoon baataa |

Sant Singh KhalsaI am asked to come and be seated, everywhere I go, and I lack nothing.
Manmohan SinghEverywhere am I welcomed and respected, and I am devoid of nought.
Manmohan Singh (Punjabi)ਹਰ ਜਗ੍ਹਾ ਮੇਰੀ ਆਉ-ਭਗਤ ਅਤੇ ਇੱਜ਼ਤ ਹੁੰਦੀ ਹੈ ਅਤੇ ਮੈਨੂੰ ਕਿਸੇ ਦੀ ਵੀ ਥੋੜ੍ਹ ਨਹੀਂ।
Fareedkot Teekaਤਿਨ ਕੋ ਸਭ ਅਸਥਾਨੋਂ ਮੇਂ 'ਆਓ ਬੈਠੋ' ਐਸੇ ਸਨਮਾਨ ਹੋਤਾ ਹੈ, ਤਿਨ ਕੋ ਕਿਸੀ ਬਾਤ ਕੀ ਟੋਟ ਨਹੀਂ ਰਹਤੀ॥
Prof. Sahib Singh(ਪਰਮਾਤਮਾ ਦੇ ਸੇਵਕਾਂ ਨੂੰ ਸੰਤ ਜਨਾਂ ਨੂੰ) ਹਰ ਥਾਂ ਆਦਰ ਮਿਲਦਾ ਹੈ (ਹਰ ਥਾਂ ਲੋਕ) ਜੀ-ਆਇਆਂ ਆਖਦੇ ਹਨ। (ਸੰਤ ਜਨਾਂ ਨੂੰ) ਕਿਸੇ ਗੱਲੇ ਕੋਈ ਥੁੜ ਨਹੀਂ ਰਹਿੰਦੀ।

ਪਦ ਅਰਥ ਸਭ ਥਾਈ = ਸਭ ਥਾਈਂ, ਸਭ ਥਾਵਾਂ ਤੇ। ਊਨ = ਕਮੀ, ਥੁੜ। ਕਤਹੂੰ ਬਾਤਾ = ਕਿਸੇ ਭੀ ਗੱਲੇ।

SikhNet (Spanish)Todos me dan la bienvenida y no estoy privado de nada. Dice Nanak, e

ਭਗਤਿ ਸਿਰਪਾਉ ਦੀਓ ਜਨ ਅਪੁਨੇ; ਪ੍ਰਤਾਪੁ ਨਾਨਕ ਪ੍ਰਭ ਜਾਤਾ ॥੨॥੩੦॥੯੪॥

bhagat sirapaau deeo jan apune; prataap naanak prabh jaataa |2|30|94|

Sant Singh KhalsaThe Lord blesses His humble devotee with robes of honor; O Nanak, the Glory of God is manifest. ||2||30||94||
Manmohan SinghThe Lord blesses His devoted slave with the robe of honour; O Nanak, in this way the glory of the Lord becomes manifest.
Manmohan Singh (Punjabi)ਆਪਣੇ ਜਾਂ-ਨਿਸਾਰ ਗੋਲੇ ਨੂੰ ਪ੍ਰਭੂ ਇੱਜ਼ਤ ਦੀ ਪੁਸ਼ਾਕ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਸੁਆਮੀ ਦਾ ਤੇਜ ਪ੍ਰਤਾਪ ਪ੍ਰਗਟ ਹੁੰਦਾ ਹੈ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਅਪਨੇ ਦਾਸ ਕੋ ਆਪ ਨੇ ਭਗਤੀ ਰੂਪੀ ਸਿਰੋਪਾਉ ਦੀਆ ਹੈ, ਹੇ ਪ੍ਰਭੂ! ਤਿਸੀ ਸੇਵਕ ਨੇ ਆਪ ਕੇ ਪ੍ਰਤਾਪ ਕੋ ਜਾਨਾ ਹੈ॥੨॥੩੦॥੯੪॥☬ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਾਲ ਕੋ ਸਿਮਰਨ ਕਰਾਵਤੇ ਹੂਏ ਸ੍ਵੈਮਨ ਕੇ ਪ੍ਰਥਾਇ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਪਰਮਾਤਮਾ ਆਪਣੇ ਸੇਵਕਾਂ ਨੂੰ ਭਗਤੀ (ਦਾ) ਸਿਰੋਪਾ ਬਖ਼ਸ਼ਦਾ ਹੈ (ਇਸ ਤਰ੍ਹਾਂ) ਪਰਮਾਤਮਾ ਦਾ ਤੇਜ-ਪ੍ਰਤਾਪ (ਸਾਰੇ ਸੰਸਾਰ ਵਿਚ) ਰੌਸ਼ਨ ਹੋ ਜਾਂਦਾ ਹੈ ॥੨॥੩੦॥੯੪॥

ਪਦ ਅਰਥ ਪ੍ਰਤਾਪ = ਤੇਜ। ਜਾਤਾ = ਜਾਣਿਆ ਜਾਂਦਾ ਹੈ, ਉੱਘੜ ਪੈਂਦਾ ਹੈ ॥੨॥੩੦॥੯੪॥

SikhNet (Spanish)l Señor bendice a Sus Devotos con el Manto de Honor y así la Gloria del Señor es revelada. (2‑30‑94)

Open this shabad →

Shabad Guru Tegh Bahadur Ji Raag Sorath

ਸੋਰਠਿ ਮਹਲਾ ੯ ॥

soratth mahalaa 9 |

Sant Singh KhalsaSorat'h, Ninth Mehl:
Manmohan SinghSorarh 9th Guru.
Manmohan Singh (Punjabi)ਸੋਰਠਿ ਨੌਵੀਂ ਪਾਤਿਸ਼ਾਹੀ।
Prof. Sahib Singhਰਾਗ ਸੋਰਠਿ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
SikhNet (Spanish)Sorath, Mejl Guru Teg Bajadur, Noveno Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God by True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਰੇ ਮਨ; ਰਾਮ ਸਿਉ ਕਰਿ ਪ੍ਰੀਤਿ ॥

re man; raam siau kar preet |

Sant Singh KhalsaO mind, love the Lord.
Manmohan SinghO man, bear thou love with the Lord.
Manmohan Singh (Punjabi)ਹੇ ਬੰਦੇ! ਤੂੰ ਪ੍ਰਭੂ ਨਾਲ ਪ੍ਰੀਤ ਪਾ।
Fareedkot Teekaਹੇ ਮੇਰੇ ਮਨ! ਸ੍ਰੀ ਰਾਮ ਕੇ ਸਾਥ ਪ੍ਰੀਤੀ ਕਰ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਨਾਲ ਪਿਆਰ ਬਣਾ।

ਪਦ ਅਰਥ ਸਿਉ = ਨਾਲ। ਪ੍ਰੀਤਿ = ਪਿਆਰ।

SikhNet (Spanish)Sorath, Mejl Guru Teg Bajadur, Noveno Canal Divino.

ਸ੍ਰਵਨ ਗੋਬਿੰਦ ਗੁਨੁ ਸੁਨਉ; ਅਰੁ ਗਾਉ ਰਸਨਾ ਗੀਤਿ ॥੧॥ ਰਹਾਉ ॥

sravan gobind gun sunau; ar gaau rasanaa geet |1| rahaau |

Sant Singh KhalsaWith your ears, hear the Glorious Praises of the Lord of the Universe, and with your tongue, sing His song. ||1||Pause||
Manmohan SinghWith thine ears, hear the praise of the Lord of the World and with thy tongue, sing, thou His song. Pause.
Manmohan Singh (Punjabi)ਆਪਣਿਆਂ ਕੰਨਾਂ ਨਾਲ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਸ੍ਰਵਣ ਕਰ ਅਤੇ ਆਪਣੀ ਜੀਭ੍ਹਾ ਨਾਲ ਉਸ ਦੇ ਗੀਤ ਅਲਾਪ। ਠਹਿਰਾਉ।
Fareedkot Teeka(ਸ੍ਰਵਨ) ਕਾਨੋਂ ਸੇ ਗੋਬਿੰਦ ਜੀ ਕੇ ਗੁਣੋਂ ਕੋ ਸ੍ਰਵਣ ਕਰ ਅਰ ਰਸਨਾ ਕਰ ਕੇ ਤਿਸ ਕੇ ਗੀਤੋਂ ਕੋ ਗਾਵਣਾ ਕਰ॥੧॥ ਰਹਾਉ ॥
Prof. Sahib Singh(ਹੇ ਭਾਈ!) ਕੰਨਾਂ ਨਾਲ ਪਰਮਾਤਮਾ ਦੀ ਉਸਤਤਿ ਸੁਣਿਆ ਕਰ, ਅਤੇ, ਜੀਭ ਨਾਲ ਪਰਮਤਾਮਾ (ਦੀ ਸਿਫ਼ਤ-ਸਾਲਾਹ) ਦੇ ਗੀਤ ਗਾਇਆ ਕਰ ॥੧॥ ਰਹਾਉ ॥

ਪਦ ਅਰਥ ਸ੍ਰਵਨ = ਕੰਨਾਂ ਨਾਲ। ਗੋਬਿੰਦ ਗੁਨ = ਗੋਬਿੰਦ ਦੇ ਗੁਣ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ। ਅਰੁ = ਅਤੇ। {ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਰਸਨਾ = ਜੀਭ ਨਾਲ ॥੧॥ ਰਹਾਉ ॥

SikhNet (Spanish)Oh mi mente, ama a tu Señor, escucha sólo Su Alabanza y con tus labios canta sólo Su Canción. (1-Pausa)

ਕਰਿ ਸਾਧਸੰਗਤਿ ਸਿਮਰੁ ਮਾਧੋ; ਹੋਹਿ. ਪਤਿਤ, ਪੁਨੀਤ ॥

kar saadhasangat simar maadho; hohi. patit, puneet |

Sant Singh KhalsaJoin the Saadh Sangat, the Company of the Holy, and meditate in remembrance on the Lord; even a sinner like yourself will become pure.
Manmohan SinghJoin the society of saints, and contemplate, thou, on the Lord of wealth, thus, from a sinner, thou, shalt be holy.
Manmohan Singh (Punjabi)ਸਤਿ ਸੰਗਤ ਨਾਲ ਜੁੜ ਅਤੇ ਤੂੰ ਮਾਇਆ ਦੇ ਸੁਆਮੀ ਦਾ ਆਰਾਧਨ ਕਰ। ਐਕੁਰ ਤੂੰ ਪਾਪੀ ਤੋਂ ਪਵਿੱਤਰ ਥੀ ਵੰਞੇਗਾ।
Fareedkot Teekaਸਾਧੋਂ ਕੀ ਸੰਗਤਿ ਕਰ ਮਾਧਵ ਕੋ ਸਿਮਰ ਕਰ, (ਪਤਿਤ) ਪਾਪੀ (ਪੁਨੀਤ) ਪਵਿਤ੍ਰ ਹੋ ਜਾਤੇ ਹੈਂ॥
Prof. Sahib Singhਹੇ ਭਾਈ! ਗੁਰਮੁਖਾਂ ਦੀ ਸੰਗਤਿ ਕਰਿਆ ਕਰ, ਪਰਮਾਤਮਾ ਦਾ ਸਿਮਰਨ ਕਰਦਾ ਰਹੁ। (ਸਿਮਰਨ ਦੀ ਬਰਕਤਿ ਨਾਲ) ਵਿਕਾਰੀ ਭੀ ਪਵਿਤ੍ਰ ਬਣ ਜਾਂਦੇ ਹਨ।

ਪਦ ਅਰਥ ਮਾਧੋ = ਮਾਧਵ, ਮਾਇਆ ਦਾ ਪਤੀ, ਪ੍ਰਭੂ। ਹੋਹਿ = ਹੋ ਜਾਂਦੇ ਹਨ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ, ਵਿਕਾਰੀ ਬੰਦੇ। ਪੁਨੀਤ = ਪਵਿੱਤ੍ਰ।

SikhNet (Spanish)Únete a la Saad Sangat, la Fraternidad de los Santos,

ਕਾਲੁ. ਬਿਆਲੁ ਜਿਉ ਪਰਿਓ ਡੋਲੈ; ਮੁਖੁ ਪਸਾਰੇ ਮੀਤ ॥੧॥

kaal. biaal jiau pario ddolai; mukh pasaare meet |1|

Sant Singh KhalsaDeath is on the prowl, with its mouth wide open, friend. ||1||
Manmohan SinghDeath roams about like a serpent with wide-open mouth, O friend.
Manmohan Singh (Punjabi)ਮੌਤ ਸਰਪ ਦੇ ਟੱਡੇ ਹੋਏ ਮੂੰਹ ਦੀ ਮਾਨੰਦ ਫਿਰ ਰਹੀ ਹੈ, ਹੇ ਮਿੱਤਰ!
Fareedkot Teekaਹੇ ਮਿੱਤ੍ਰ! ਮੁਖ ਕੋ ਪਸਾਰੇ ਹੂਏ ਕਾਲੁ (ਬਿਆਲੁ) ਸਰਪ ਕੀ ਨਯਾਈਂ ਪੜਾ ਡੋਲਤਾ ਹੈ॥੧॥
Prof. Sahib Singhਹੇ ਮਿੱਤਰ! (ਇਸ ਕੰਮ ਵਿਚ ਆਲਸ ਨਾਹ ਕਰ, ਵੇਖ) ਮੌਤ ਸੱਪ ਵਾਂਗ ਮੂੰਹ ਖੋਲ੍ਹ ਕੇ ਪਈ ਫਿਰਦੀ ਹੈ ॥੧॥

ਪਦ ਅਰਥ ਬਿਆਲ = {व्याल} ਸੱਪ। ਜਿਉ = ਵਾਂਗ। ਪਰਿਓ ਡੋਲੈ = ਫਿਰ ਰਿਹਾ ਹੈ। ਪਸਾਰੇ = ਪਸਾਰਿ, ਪਸਾਰ ਕੇ, ਖਿਲਾਰ ਕੇ, ਖੋਲ੍ਹ ਕੇ। ਮੀਤ = ਹੇ ਮਿੱਤਰ! ॥੧॥

SikhNet (Spanish)contempla a tu Maestro y de ser un malvado serás un Santo. (1)

ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ; ਸਮਝਿ ਰਾਖਉ ਚੀਤਿ ॥

aaj kaal fun tohi gras hai; samajh raakhau cheet |

Sant Singh KhalsaToday or tomorrow, eventually it will seize you; understand this in your consciousness.
Manmohan SinghTo-day or tomorrow, it shall, then, seize thee; understand this in thy mind.
Manmohan Singh (Punjabi)ਅੱਜ ਜਾਂ ਭਲਕੇ ਓੜਕ ਨੂੰ ਇਹ ਤੈਨੂੰ ਪਕੜ ਲਵੇਗੀ। ਇਸ ਗੱਲ ਨੂੰ ਆਪਣੇ ਮਨ ਵਿੱਚ ਸੋਚ ਸਮਝ ਲੈ।
Fareedkot Teekaਬਹੁੜੋ ਆਜ ਕਾਲ ਹੀ ਤੇਰੇ ਕੋ ਭੀ (ਗ੍ਰਸਿ ਹੈ) ਪਕੜੇਗਾ, ਯਿਹ ਬਾਤ ਸਮਝ ਕਰ ਚਿਤ ਮੇਂ ਧਾਰਨ ਕਰ ਰਾਖੋ॥
Prof. Sahib Singhਹੇ ਭਾਈ! ਆਪਣੇ ਚਿੱਤ ਵਿਚ ਸਮਝ ਰੱਖ ਕਿ (ਇਹ ਮੌਤ) ਤੈਨੂੰ ਭੀ ਛੇਤੀ ਹੀ ਹੜੱਪ ਕਰ ਲਏਗੀ।

ਪਦ ਅਰਥ ਆਜੁ ਕਾਲਿ = ਅੱਜ ਭਲਕ, ਛੇਤੀ ਹੀ। ਫੁਨਿ ਤੋਹਿ = ਤੈਨੂੰ ਭੀ। ਗ੍ਰਸਿ ਹੈ = ਗ੍ਰਸ ਲਏਗਾ, ਹੜੱਪ ਕਰ ਲਏਗਾ। ਚੀਤਿ = ਚਿੱਤ ਵਿਚ।

SikhNet (Spanish)La muerte salvaje te rodea por todas partes y pronto serás su presa; entiende esto.

ਕਹੈ ਨਾਨਕੁ. ਰਾਮੁ ਭਜਿ ਲੈ; ਜਾਤੁ ਅਉਸਰੁ ਬੀਤ ॥੨॥੧॥

kahai naanak. raam bhaj lai; jaat aausar beet |2|1|

Sant Singh KhalsaSays Nanak, meditate, and vibrate upon the Lord; this opportunity is slipping away! ||2||1||
Manmohan SinghSays Nanak, meditate on thy Lord, thy opportunity is passing away.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਆਪਣੇ ਸਾਹਿਬ ਦਾ ਸਿਮਰਨ ਕਰ। ਤੇਰਾ ਮੌਕਾ ਲੰਘਦਾ ਜਾ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਮਨ! ਤੂੰ ਰਾਮ ਕਾ ਭਜਨ ਕਰ ਲੈ, ਕਿਉਂਕਿ ਮਾਨੁਖ ਜਨਮ ਰੂਪੀ (ਅਉਸਰੁ) ਸਮਾਂ ਬੀਤਤਾ ਜਾਤਾ ਹੈ॥੨॥੧॥
Prof. Sahib Singhਨਾਨਕ (ਤੈਨੂੰ) ਆਖਦਾ ਹੈ-(ਹੁਣ ਅਜੇ ਵੇਲਾ ਹੈ) ਪਰਮਾਤਮਾ ਦਾ ਭਜਨ ਕਰ ਲੈ, ਇਹ ਵੇਲਾ ਲੰਘਦਾ ਜਾ ਰਿਹਾ ਹੈ ॥੨॥੧॥

ਪਦ ਅਰਥ ਕਹੈ ਨਾਨਕੁ = ਨਾਨਕ ਆਖਦਾ ਹੈ। ਜਾਤੁ ਬੀਤ = ਬੀਤਦਾ ਜਾ ਰਿਹਾ ਹੈ। ਅਉਸਰੁ = ਜ਼ਿੰਦਗੀ ਦਾ ਸਮਾ ॥੨॥੧॥

SikhNet (Spanish)Dice Nanak, contempla a tu Señor, pues la vida se va muy rápido. (2‑1)

Open this shabad →

Shabad Guru Tegh Bahadur Ji Raag Sorath

ਸੋਰਠਿ ਮਹਲਾ ੯ ॥

soratth mahalaa 9 |

Sant Singh KhalsaSorat'h, Ninth Mehl:
Manmohan SinghSorath 9th Guru.
Manmohan Singh (Punjabi)ਸੋਰਠਿ ਨੌਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Teg Bajadur, Noveno Canal Divino.

ਮਨ ਕੀ. ਮਨ ਹੀ ਮਾਹਿ ਰਹੀ ॥

man kee. man hee maeh rahee |

Sant Singh KhalsaThe mind remains in the mind.
Manmohan SinghThe mind's desire remains in the mind unfulfilled.
Manmohan Singh (Punjabi)ਚਿੱਤ ਦੀ ਖਾਹਿਸ਼ ਚਿੱਤ ਵਿੱਚ ਹੀ ਅੰਸਪੂਰਨ ਰਹਿ ਜਾਂਦੀ ਹੈ।
Fareedkot Teekaਜੀਵ ਕੇ ਮਨ ਕੀ ਬਾਸਨਾ ਮਨ ਮੇਂ ਹੀ ਰਹਿ ਗਈ॥
Prof. Sahib Singh(ਹੇ ਭਾਈ! ਵੇਖੋ, ਮਾਇਆ ਧਾਰੀ ਦੀ ਮੰਦ-ਭਾਗਤਾ! ਉਸ ਦੇ) ਮਨ ਦੀ ਆਸ ਮਨ ਵਿਚ ਹੀ ਰਹਿ ਗਈ।

ਪਦ ਅਰਥ ਮਾਹਿ = ਵਿਚ। ਰਹੀ = ਰਹਿ ਗਈ।

SikhNet (Spanish)Los deseos de mi mente nunca se realizaron, pues no medité en mi Dios,

ਨਾ ਹਰਿ ਭਜੇ. ਨ ਤੀਰਥ ਸੇਵੇ; ਚੋਟੀ ਕਾਲਿ ਗਹੀ ॥੧॥ ਰਹਾਉ ॥

naa har bhaje. na teerath seve; chottee kaal gahee |1| rahaau |

Sant Singh KhalsaHe does not meditate on the Lord, nor does he perform service at sacred shrines, and so death seizes him by the hair. ||1||Pause||
Manmohan SinghThe man neither remembers God, nor performs service at shrines, and death him by the tuft. Pause.
Manmohan Singh (Punjabi)ਬੰਦਾ ਨਾਂ ਵਾਹਿਗੁਰੂ ਨੂੰ ਸਿਮਰਦਾ ਹੈ ਨਾਂ ਹੀ ਧਰਮ ਅਸਥਾਨਾ ਤੇ ਜਾ ਕੇ ਸੇਵਾ ਕਰਦਾ ਹੈ ਤੇ ਮੌਤ ਉਸ ਨੂੰ ਬੋਦੀਓ ਪਕੜ ਲੈਂਦੀ ਹੈ। ਠਹਿਰਾਉ।
Fareedkot Teekaਨਾ ਤੋ ਹਰੀ ਕਾ ਭਜਨ ਕੀਆ ਔਰ ਨ ਕੋਈ ਤੀਰਥ ਸੇਵਨ ਕਰੇ, ਔ ਅਚਾਨਕ ਕਾਲ ਨੇ ਆਨ ਕਰ ਚੋਟੀ, ਭਾਵ ਕੇਸ ਪਕੜ ਲਏ॥੧॥ ਰਹਾਉ ॥
Prof. Sahib Singhਨਾਹ ਉਸ ਨੇ ਪਰਮਾਤਮਾ ਦਾ ਭਜਨ ਕੀਤਾ, ਨਾਹ ਹੀ ਉਸ ਨੇ ਸੰਤ ਜਨਾਂ ਦੀ ਸੇਵਾ ਕੀਤੀ, ਤੇ, ਮੌਤ ਨੇ ਬੋਦੀ ਆ ਫੜੀ ॥੧॥ ਰਹਾਉ ॥

ਪਦ ਅਰਥ ਭਜੇ = ਭਜਨ ਕੀਤਾ। ਤੀਰਥ = {तीर्थ = A holy person} ਸੰਤ ਜਨ। {ਵੇਖੋ: (੧) "ਨਾਮਿ ਰਤੇ ਤੀਰਥ ਸੇ ਨਿਰਮਲ, ਦੁਖੁ ਹਉਮੈ ਮੈਲੁ ਚੁਕਾਇਆ ॥. . . ਨਾਨਕੁ ਤਿਨ ਕੇ ਚਰਨ ਪਖਾਲੈ, ਜਿਨ੍ਹ੍ਹਾ ਗੁਰਮੁਖਿ ਸਾਚਾ ਭਾਇਆ ॥" (ਪ੍ਰਭਾਤੀ ਮ: ੧ , ਪੰਨਾ ੧੩੪੫)।(੨) ਸੋਰਠਿ ਮ: ੯ "ਨਾ ਹਰਿ ਭਜਿਓ ਨਾ ਗੁਰਜਨੁ ਸੇਵਿਓ", ਪੰਨਾ ੬੩੨ (ਸ਼ਬਦ ਤੀਜਾ)}। ਸੇਵੇ = ਸੇਵਾ ਕੀਤੀ। ਚੋਟੀ = ਬੋਦੀ। ਕਾਲਿ = ਕਾਲ ਨੇ। ਗਹੀ = ਫੜ ਲਈ ॥੧॥ ਰਹਾਉ ॥

SikhNet (Spanish)no visité los lugares santos y la muerte me agarró del cuello. (1‑Pausa)

ਦਾਰਾ ਮੀਤ ਪੂਤ ਰਥ ਸੰਪਤਿ; ਧਨ ਪੂਰਨ ਸਭ ਮਹੀ ॥

daaraa meet poot rath sanpat; dhan pooran sabh mahee |

Sant Singh KhalsaWife, friends, children, carriages, property, total wealth, the entire world
Manmohan SinghThe wife, friends, sons, carriages, property, entire, wealth, the whole world and all these things,
Manmohan Singh (Punjabi)ਵਹੁਟੀ, ਦੌਸਤ, ਪੁੱਤ੍ਰ, ਗੱਡੀਆਂ, ਮਾਲ ਮਿਲਖ ਸਮੂਹ ਦੌਲਤ, ਸਾਰਾ ਸੰਸਾਰ ਅਤੇ ਸਾਰੀਆਂ ਸ਼ੈਆਂ,
Fareedkot Teeka(ਦਾਰਾ) ਇਸਤ੍ਰੀ, ਮੀਤ, ਪੁਤ੍ਰਾਦਿ ਸਨਬੰਧੀ, ਰਥ, ਹਸਤੀ, ਘੋੜੇ, ਆਦਿ ਸੰਪਦਿ ਬਿਭੂਤੀ, ਪੁਨ ਧਨ ਕਰ ਕੇ ਸਭ ਪ੍ਰਿਥਵੀ ਪੂਰਨ ਹੋ ਰਹੀ, ਭਾਵ ਸੇ ਹੀਰੇ ਆਦਿ ਖਾਣਾ ਭੀ ਹੈਂ॥
Prof. Sahib Singhਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਗੱਡੀਆਂ, ਮਾਲ-ਅਸਬਾਬ, ਧਨ-ਪਦਾਰਥ ਸਾਰੀ ਹੀ ਧਰਤੀ-

ਪਦ ਅਰਥ ਦਾਰਾ = ਇਸਤ੍ਰੀ। ਪੂਤ = ਪੁੱਤਰ। ਰਥ = ਗੱਡੀਆਂ। ਸੰਪਤਿ = ਮਲ-ਅਸਬਾਬ। ਸਭ ਮਹੀ = ਸਾਰੀ ਧਰਤੀ।

SikhNet (Spanish)Esposa, amigos, hijos, carrozas, riquezas y posesiones en toda la tierra;

ਅਵਰ ਸਗਲ ਮਿਥਿਆ ਏ ਜਾਨਉ; ਭਜਨੁ ਰਾਮੁ ਕੋ ਸਹੀ ॥੧॥

avar sagal mithiaa e jaanau; bhajan raam ko sahee |1|

Sant Singh Khalsa- know that all of these things are false. The Lord's meditation alone is true. ||1||
Manmohan Singhconsider that those are false and the Lord's meditation alone is true.
Manmohan Singh (Punjabi)ਜਾਣ ਲੇ ਕਿ ਇਹ ਕੂੜੀਆਂ ਹਨ, ਕੇਵਲ ਸਾਹਿਬ ਦਾ ਸਿਮਰਨ ਹੀ ਸੱਚਾ ਹੈ।
Fareedkot Teekaਇਤ੍ਯਾਦਿਕ ਔਰ ਵਸਤੂ ਸਭੀ ਮਿਥਿਆ ਜਾਨ ਲੇਵੋ।☬ਜੇ ਕਹੈ ਕੁਝ ਸਤ ਭੀ ਹੈ? ਤਿਸ ਪਰ ਕਹਤੇ ਹੈਂ:☬ਏਕ ਰਾਮ ਕਾ ਭਜਨ (ਸਹੀ) ਸੱਤ ਹੈ॥੧॥
Prof. Sahib Singhਇਹ ਸਭ ਕੁਝ ਨਾਸਵੰਤ ਸਮਝੋ। ਪਰਮਾਤਮਾ ਦਾ ਭਜਨ (ਹੀ) ਅਸਲ (ਸਾਥੀ) ਹੈ ॥੧॥

ਪਦ ਅਰਥ ਅਵਰ = ਹੋਰ। ਸਗਲ = ਸਾਰਾ। ਮਿਥਿਆ = ਨਾਸਵੰਤ। ਜਾਨਹੁ = ਸਮਝੋ। ਕੋ = ਦਾ। ਸਹੀ = ਠੀਕ, ਸਾਥ ਨਿਬਾਹੁਣ ਵਾਲਾ, ਅਸਲ (ਸਾਥੀ) ॥੧॥

SikhNet (Spanish)odos son falsos. Sólo el Naam es Eterno. (1)

ਫਿਰਤ ਫਿਰਤ ਬਹੁਤੇ ਜੁਗ ਹਾਰਿਓ; ਮਾਨਸ ਦੇਹ ਲਹੀ ॥

firat firat bahute jug haario; maanas deh lahee |

Sant Singh KhalsaWandering, wandering around for so many ages, he has grown weary, and finally, he obtained this human body.
Manmohan SinghGrown weary of wandering about for many yugas, the man has obtained the human body.
Manmohan Singh (Punjabi)ਘਣੇਰਿਆਂ ਯੁੱਗਾਂ ਅੰਦਰ ਭਟਕਦੇ ਹੋਏ ਹਾਰੇ ਹੁੱਟੇ ਬੰਦੇ ਨੂੰ ਮਨੁੱਖੀ ਸਰੀਰ ਪ੍ਰਾਪਤ ਹੋਇਆ ਹੈ।
Fareedkot Teekaਜੋਨੀਓਂ ਮੇਂ ਫਿਰਤੇ ਫਿਰਤੇ ਨੇ ਬਹੁਤੇ ਹੀ ਜੁਗ ਹਾਰ ਦੀਏ ਅਰਥਾਤ ਬਿਤੀਤ ਕਰ ਦੀਏ, ਅਬ ਤੈਨੇ ਮਾਨੁਖ ਦੇਹਿ ਲਹੀ ਹੈ॥
Prof. Sahib Singhਹੇ ਭਾਈ! ਕਈ ਜੁਗ (ਜੂਨਾਂ ਵਿਚ) ਭਟਕ ਭਟਕ ਕੇ ਤੂੰ ਥੱਕ ਗਿਆ ਸੀ। (ਹੁਣ) ਤੈਨੂੰ ਮਨੁੱਖਾ ਸਰੀਰ ਲੱਭਾ ਹੈ।

ਪਦ ਅਰਥ ਜੁਗ = ਜੁਗਾਂ ਵਿਚ। ਹਾਰਿਓ = ਥੱਕ ਗਿਆ। ਮਾਨਸ ਦੇਹ = ਮਨੁੱਖਾ ਸਰੀਰ। ਲਹੀ = ਲੱਭਾ।

SikhNet (Spanish)Has ido a través de millones de nacimientos época tras época y por ello fuiste bendecido con el vestido humano.

ਨਾਨਕ ਕਹਤ. ਮਿਲਨ ਕੀ ਬਰੀਆ; ਸਿਮਰਤ ਕਹਾ ਨਹੀ ॥੨॥੨॥

naanak kehat. milan kee bareea; simarat kahaa nahee |2|2|

Sant Singh KhalsaSays Nanak, this is the opportunity to meet the Lord; why don't you remember Him in meditation? ||2||2||
Manmohan SinghSays Nanak, there is now a chance to meet the Lord. Why rememberest thou not Him, O man?
Manmohan Singh (Punjabi)ਗੁਰੂ ਜੀ ਆਖਦੇ ਹਨ, ਹੁਣ ਮੌਕਾ ਹੈ ਪ੍ਰਭੂ ਨੂੰ ਮਿਲਣ ਦਾ। ਤੂੰ ਉਸ ਨੂੰ ਕਿਉਂ ਯਾਦ ਨਹੀਂ ਕਰਦਾ, ਹੇ ਇਨਸਾਨ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ ਯਿਹ ਤੇਰੇ ਮਿਲਨੇ ਕੀ ਬਾਰੀ ਹੈ, ਤੂੰ ਵਾਹਿਗੁਰੂ ਕੋ ਕਿਸ ਵਾਸਤੇ ਨਹੀਂ ਸਿਮਰਤਾ॥੨॥੨॥
Prof. Sahib Singhਨਾਨਕ ਆਖਦਾ ਹੈ-(ਹੇ ਭਾਈ! ਪਰਮਾਤਮਾ ਨੂੰ) ਮਿਲਣ ਦੀ ਇਹੀ ਵਾਰੀ ਹੈ, ਹੁਣ ਤੂੰ ਸਿਮਰਨ ਕਿਉਂ ਨਹੀਂ ਕਰਦਾ? ॥੨॥੨॥

ਪਦ ਅਰਥ ਬਰੀਆ = ਵਾਰੀ। ਕਹਾ ਨਹੀ = ਕਿਉਂ ਨਹੀਂ? ॥੨॥੨॥

SikhNet (Spanish)Dice Nanak, ahora es momento de encontrar a tu Dios, ¿por qué no Lo alabas? (2‑2)

Open this shabad →

Shabad Guru Tegh Bahadur Ji Raag Sorath continues on Ang 632

ਸੋਰਠਿ ਮਹਲਾ ੯ ॥

soratth mahalaa 9 |

Sant Singh KhalsaSorat'h, Ninth Mehl:
Manmohan SinghSorath 9th Guru.
Manmohan Singh (Punjabi)ਸੋਰਠਿ ਨੌਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Teg Bajadur, Noveno Canal Divino.

ਮਨ ਰੇ; ਕਉਨੁ ਕੁਮਤਿ ਤੈ ਲੀਨੀ ॥

man re; kaun kumat tai leenee |

Sant Singh KhalsaO mind, what evil-mindedness have you developed?
Manmohan SinghO man, What evil understanding hast thou harboured?
Manmohan Singh (Punjabi)ਹੇ ਇਨਸਾਨ ਤੈਂ ਕਿਹੜੀ ਭੈੜੀ ਸਮਝ ਧਾਰਨ ਕੀਤੀ ਹੋਈ ਹੈ?
Fareedkot Teekaਹੇ ਮਨ! ਯਿਹ ਕੌਨ, ਕਿਸ ਸੇ ਵਾ ਕੌਨ ਸੀ ਖੋਟੀ ਮਤਿ ਤੈਨੇ ਲੀਨੀ ਹੈ॥
Prof. Sahib Singhਹੇ ਮਨ! ਤੂੰ ਕੇਹੜੀ ਭੈੜੀ ਸਿੱਖਿਆ ਲੈ ਲਈ ਹੈ?

ਪਦ ਅਰਥ ਕੁਮਤਿ = ਭੈੜੀ ਮਤਿ।

SikhNet (Spanish)Oh mi mente, ¿qué tipo de maldad se ha desarrollado en ti,

ਪਰ ਦਾਰਾ ਨਿੰਦਿਆ ਰਸ ਰਚਿਓ; ਰਾਮ ਭਗਤਿ. ਨਹਿ ਕੀਨੀ ॥੧॥ ਰਹਾਉ ॥

par daaraa nindiaa ras rachio; raam bhagat. neh keenee |1| rahaau |

Sant Singh KhalsaYou are engrossed in the pleasures of other men's wives, and slander; you have not worshipped the Lord at all. ||1||Pause||
Manmohan SinghThou art engrossed in the pleasure of other men's women and in slander, and the Pervading God, thou worship not. Pause.
Manmohan Singh (Punjabi)ਤੂੰ ਹੋਰਨਾਂ ਬੰਦਿਆਂ ਦੀਆਂ ਇਸਤਰੀਆਂ ਅਤੇ ਬਦਖੋਈਆਂ ਦੇ ਸੁਆਦ ਵਿੱਚ ਖੱਚਤ ਹੋਇਆ ਹੋਇਆ ਹੈ ਤੇ ਸਰਬ-ਵਿਆਪਕ ਵਾਹਿਗੁਰੂ ਦੀ ਤੂੰ ਉਪਾਸ਼ਨਾ ਨਹੀਂ ਕਰਦਾ। ਠਹਿਰਾਉ।
Fareedkot Teekaਪਰਾਈ (ਦਾਰਾ) ਇਸਤ੍ਰੀ ਔਰ ਪਰਾਈ ਨਿੰਦਾ ਕੇ ਰਸ ਮੇਂ ਤੂੰ ਤਤਪਰ ਹੋ ਰਹਾ ਹੈਂ ਔਰ ਰਾਮ ਕੀ ਭਗਤੀ ਨਹੀਂ ਕਰੀ॥੧॥ ਰਹਾਉ ॥
Prof. Sahib Singhਤੂੰ ਪਰਾਈ ਇਸਤ੍ਰੀ, ਪਰਾਈ ਨਿੰਦਿਆ ਦੇ ਰਸ ਵਿਚ ਮਸਤ ਰਹਿੰਦਾ ਹੈਂ। ਪਰਮਾਤਮਾ ਦੀ ਭਗਤੀ ਤੂੰ (ਕਦੇ) ਨਹੀਂ ਕੀਤੀ ॥੧॥ ਰਹਾਉ ॥

ਪਦ ਅਰਥ ਦਾਰਾ = ਇਸਤ੍ਰੀ। ਰਾਸਿ = ਰਸ ਵਿਚ। ਰਚਿਓ = ਮਸਤ ਹੈਂ ॥੧॥ ਰਹਾਉ ॥

SikhNet (Spanish)andas tras la pareja del otro, calumnias a quien puedes, pero no alabas a tu Señor? (1-Pausa)

ਮੁਕਤਿ ਪੰਥੁ. ਜਾਨਿਓ ਤੈ ਨਾਹਨਿ; ਧਨ ਜੋਰਨ ਕਉ ਧਾਇਆ ॥

mukat panth. jaanio tai naahan; dhan joran kau dhaaeaa |

Sant Singh KhalsaYou do not know the way to liberation, but you run all around chasing wealth.
Manmohan SinghThou knowest not the way to emancipation, but runnest about to amass wealth.
Manmohan Singh (Punjabi)ਤੂੰ ਕਲਿਆਣ ਦੇ ਮਾਰਗ ਨੂੰ ਨਹੀਂ ਜਾਣਦਾ, ਪ੍ਰੰਤੂ ਦੌਲਤ ਇਕੱਤ੍ਰ ਕਰਨ ਲਈ ਭੱਜਿਆ ਫਿਰਦਾ ਹੈ।
Fareedkot Teekaਮੁਕਤੀ ਕਾ ਰਸਤਾ ਗ੍ਯਾਨ ਤੋ ਤੈਨੇ ਜਾਨਾ ਹੀ ਨਹੀਂ ਹੈ, ਔ ਧਨ ਇਕਤ੍ਰ ਕਰਨੇ ਵਾਸਤੇ ਜਹਾਂ ਤਹਾਂ ਧਾਵਤਾ ਫਿਰਾ ਹੈਂ॥
Prof. Sahib Singhਹੇ ਭਾਈ! ਤੂੰ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਰਸਤਾ (ਅਜੇ ਤਕ) ਨਹੀਂ ਸਮਝਿਆ, ਧਨ ਇਕੱਠਾ ਕਰਨ ਲਈ ਤੂੰ ਸਦਾ ਦੌੜ-ਭਜ ਕਰ ਰਿਹਾ ਹੈਂ।

ਪਦ ਅਰਥ ਮੁਕਤਿ ਪੰਥੁ = (ਇਹਨਾਂ) ਵਿਕਾਰਾਂ ਤੋਂ ਖ਼ਲਾਸੀ ਦਾ ਰਾਹ। ਨਾਹਨਿ = ਨਹੀਂ। ਧਾਇਆ = ਦੌੜਿਆ ਫਿਰਦਾ ਹੈਂ।

SikhNet (Spanish)No conoces el Camino a la Liberación, pero persigues el dinero por todas partes.

Open this shabad (9 lines, Angs 631-632) →

Ang 631 of 1430