ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਸੁਨਹੁ ਬਿਨੰਤੀ. ਠਾਕੁਰ ਮੇਰੇ; ਜੀਅ ਜੰਤ ਤੇਰੇ ਧਾਰੇ ॥
sunahu binantee. tthaakur mere; jeea jant tere dhaare |
Sant Singh KhalsaHear my prayer, O my Lord and Master; all beings and creatures were created by You.
Manmohan SinghHear, Thou, my prayer, O my Master. The men and other beings are created by Thee.
Manmohan Singh (Punjabi)ਤੂੰ ਮੇਰੀ ਪ੍ਰਾਰਥਨਾ ਸੁਣ, ਹੇ ਮੈਂਡੇ ਮਾਲਕ! ਪ੍ਰਾਣੀ ਤੇ ਪਸ਼ੂ-ਪੰਛੀ ਤੇਰੇ ਹੀ ਰਚੇ ਹੋਏ ਹਨ।
Fareedkot Teekaਹੇ ਮੇਰੇ ਠਾਕੁਰ ਜੀ! ਮੇਰੀ ਬੇਨਤੀ ਸ੍ਰਵਨ ਕਰੋ, ਛੋਟੇ ਬਡੇ ਜੀਵ ਸਭ ਤੇਰੇ ਧਾਰਨ ਕੀਏ ਹੂਏ ਹੈਂ, ਭਾਵ ਸੇ ਤੇਰੇ ਆਸਰੇ ਹੈਂ॥
Prof. Sahib Singhਹੇ ਮੇਰੇ ਠਾਕੁਰ! ਹੇ ਸਭ ਕੁਝ ਕਰ ਸਕਣ ਤੇ ਕਰਾ ਸਕਣ ਵਾਲੇ ਪ੍ਰਭੂ! (ਮੇਰੀ) ਬੇਨਤੀ ਸੁਣ। ਸਾਰੇ ਨਿੱਕੇ ਵੱਡੇ ਜੀਵ ਤੇਰੇ ਹੀ ਆਸਰੇ ਹਨ (ਤੇਰਾ ਨਾਮ ਹੈ 'ਸ਼ਰਨ-ਜੋਗ'।ਪਦ ਅਰਥ ਠਾਕੁਰ ਮੇਰੇ = ਹੇ ਮੇਰੇ ਪਾਲਣਹਾਰ ਪ੍ਰਭੂ! ਜੀਅ ਜੰਤ = ਨਿੱਕੇ ਵੱਡੇ ਸਾਰੇ ਜੀਵ। ਧਾਰੇ = ਆਸਰੇ।
SikhNet (Spanish)Escucha mi oración, oh mi Maestro, Creador de todas las criaturas, Causa de todas las causas.
ਰਾਖੁ ਪੈਜ ਨਾਮ ਅਪੁਨੇ ਕੀ; ਕਰਨ ਕਰਾਵਨਹਾਰੇ ॥੧॥
raakh paij naam apune kee; karan karaavanahaare |1|
Sant Singh KhalsaYou preserve the honor of Your Name, O Lord, Cause of causes. ||1||
Manmohan SinghO Lord, the Doer and the Prompter of actions, uphold Thou, the honour of Thy Name.
Manmohan Singh (Punjabi)ਹੇ ਕੰਮਾਂ ਦੇ ਕਰਨ ਤੇ ਕਰਾਵਣ ਵਾਲੇ! ਤੂੰ ਆਪਣੇ ਨਾਮ ਦੀ ਲੱਜਿਆ ਰੱਖ।
Fareedkot Teekaਹੇ ਕਰਨ ਕਰਾਵਨਹਾਰੇ ਵਾਹਿਗੁਰੂ! ਆਪ ਅਪਨੇ ਨਾਮ ਕੀ ਪੈਜ ਕੋ ਰਾਖੀਏ॥੧॥
Prof. Sahib Singhਅਸੀਂ ਜੀਵ ਤੇਰੇ ਹੀ ਆਸਰੇ ਹਾਂ) ਤੂੰ ਆਪਣੇ (ਇਸ) ਨਾਮ ਦੀ ਲਾਜ ਰੱਖ (ਤੇ, ਸਾਡੇ ਮਾਇਆ ਦੇ ਬੰਧਨ ਕੱਟ) ॥੧॥ਪਦ ਅਰਥ ਪੈਜ = ਲਾਜ, ਇੱਜ਼ਤ। ਕਰਨ ਕਰਾਵਨਹਾਰੇ = ਹੇ ਸਭ ਕੁਝ ਕਰ ਸਕਣ ਵਾਲੇ, ਤੇ, ਜੀਵਾਂ ਪਾਸੋਂ ਕਰਾ ਸਕਣ ਵਾਲੇ! ॥੧॥
SikhNet (Spanish)Ten Compasión de mí así como es Tu Naturaleza. (1)
ਪ੍ਰਭ ਜੀਉ. ਖਸਮਾਨਾ ਕਰਿ ਪਿਆਰੇ ॥
prabh jeeo. khasamaanaa kar piaare |
Sant Singh KhalsaO Dear God, Beloved, please, make me Your own.
Manmohan SinghO my Loved Lord, make me Thine own.
Manmohan Singh (Punjabi)ਹੇ ਮੇਰੇ ਪ੍ਰੀਤਮ! ਮੈਨੂੰ ਆਪਣਾ ਨਿੱਜ ਦਾ ਬਣਾ ਲੈ।
Fareedkot Teekaਹੇ ਪ੍ਯਾਰੇ ਪ੍ਰਭੂ ਜੀ! ਹਮਾਰਾ (ਖਸਮਾਨਾ) ਪੱਖ ਕਰ॥
Prof. Sahib Singhਹੇ ਪਿਆਰੇ ਪ੍ਰਭੂ ਜੀ! (ਤੂੰ ਸਾਡਾ ਖਸਮ ਹੈਂ) ਖਸਮ ਵਾਲਾ ਫ਼ਰਜ਼ ਪੂਰਾ ਕਰ।ਪਦ ਅਰਥ ਖਸਮਾਨਾ = ਖਸਮ ਵਾਲਾ ਫ਼ਰਜ਼।
SikhNet (Spanish)Oh Dios, sé mi Refugio,
ਬੁਰੇ ਭਲੇ ਹਮ; ਥਾਰੇ ॥ ਰਹਾਉ ॥
bure bhale ham; thaare | rahaau |
Sant Singh KhalsaWhether good or bad, I am Yours. ||Pause||
Manmohan SinghWhether bad or good, I am Thine. Pause.
Manmohan Singh (Punjabi)ਭਾਵੇਂ ਮੰਦਾ ਜਾਂ ਚੰਗਾ, ਮੈਂ ਤੇਰਾ ਹੀ ਹਾਂ। ਠਹਿਰਾਉ।
Fareedkot Teekaਕਿਉਂਕਿ ਚਾਹੋ ਬੁਰੇ ਹਾਂ ਚਾਹੋ ਭਲੇ ਹਾਂ ਸੋ ਹਮ ਆਪ ਕੇ ਹੀ ਹੈਂ॥ ਰਹਾਉ ॥
Prof. Sahib Singh(ਚਾਹੇ ਅਸੀ) ਭੈੜੇ ਹਾਂ (ਚਾਹੇ ਅਸੀ) ਚੰਗੇ ਹਾਂ, ਅਸੀਂ ਤੇਰੇ ਹੀ ਹਾਂ (ਸਾਡੇ ਵਿਕਾਰਾਂ ਦੇ ਬੰਧਨ ਕੱਟ ਦੇ) ਰਹਾਉ॥ਪਦ ਅਰਥ ਥਾਰੇ = ਤੇਰੇ ॥ਰਹਾਉ॥
SikhNet (Spanish)pues bueno o malo soy Tuyo. (Pausa)
ਸੁਣੀ ਪੁਕਾਰ ਸਮਰਥ ਸੁਆਮੀ; ਬੰਧਨ ਕਾਟਿ ਸਵਾਰੇ ॥
sunee pukaar samarath suaamee; bandhan kaatt savaare |
Sant Singh KhalsaThe Almighty Lord and Master heard my prayer; cutting away my bonds, He has adorned me.
Manmohan SinghThe Omnipotent Lord hearkened to my supplication and cutting off my fetters, He has adorned me.
Manmohan Singh (Punjabi)ਸਰਬ-ਸ਼ਕਤੀਵਾਨ ਸਾਹਿਬ ਨੇ ਮੇਰੀ ਬੇਨਤੀ ਸੁਣ ਲਈ ਅਤੇ ਮੇਰੀਆਂ ਬੇੜਆਂ ਕੱਟ ਕੇ ਮੈਨੂੰ ਹਾਰ ਸ਼ਿੰਗਾਰ ਦਿੱਤਾ ਹੈ।
Fareedkot Teekaਹੇ ਸਮਰਥ ਸ੍ਵਾਮੀ! ਸੇਵਕੋਂ ਕੀ ਆਪਨੇ ਪੁਕਾਰ ਸੁਣੀ ਹੈ ਅਰ ਬੰਧਨ ਕਾਟ ਕਰ ਸਭ ਪ੍ਰਕਾਰ ਸਵਾਰ ਦੀਏ ਹੈਂ॥
Prof. Sahib Singh(ਹੇ ਭਾਈ! ਜਿਨ੍ਹਾਂ ਸੇਵਕਾਂ ਦੀ) ਪੁਕਾਰ ਸਭ ਤਾਕਤਾਂ ਦੇ ਮਾਲਕ ਪ੍ਰਭੂ ਨੇ ਸੁਣ ਲਈ, ਉਹਨਾਂ ਦੇ (ਮਾਇਆ ਦੇ) ਬੰਧਨ ਕੱਟ ਕੇ ਪ੍ਰਭੂ ਨੇ ਉਹਨਾਂ ਦੇ ਜੀਵਨ ਸੋਹਣੇ ਬਣਾ ਦਿੱਤੇ।ਪਦ ਅਰਥ ਸਮਰਥ = ਸਾਰੀਆਂ ਤਾਕਤਾਂ ਦਾ ਮਾਲਕ। ਕਾਟਿ = ਕੱਟ ਕੇ। ਸਵਾਰੇ = ਸੋਹਣੇ ਜੀਵਨ ਵਾਲੇ ਬਣਾ ਦਿੱਤੇ।
SikhNet (Spanish)Dice Nanak, el Señor Todopoderoso escuchó mi oración, quitó mis amarras y me adornó con Su Gracia.
ਪਹਿਰਿ ਸਿਰਪਾਉ. ਸੇਵਕ ਜਨ ਮੇਲੇ; ਨਾਨਕ. ਪ੍ਰਗਟ ਪਹਾਰੇ ॥੨॥੨੯॥੯੩॥
pahir sirapaau. sevak jan mele; naanak. pragatt pahaare |2|29|93|
Sant Singh KhalsaHe dressed me in robes of honor, and blended His servant with Himself; Nanak is revealed in glory throughout the world. ||2||29||93||
Manmohan SinghThe Lord dressed me with the robe of honour, blended me, His attending slave, with Himself and Nanak become renowned in the world.
Manmohan Singh (Punjabi)ਸੁਆਮੀ ਨੇ ਮੈਨੂੰ ਇੱਜ਼ਤ ਦਾ ਪੁਸ਼ਾਕਾ ਪਹਿਨਾਇਆ, ਮੈਨੂੰ ਆਪਣੇ ਟਹਿਲ ਕਰਨ ਵਾਲੇ ਗੋਲੇ ਨੂੰ ਆਪਣੇ ਨਾਲ ਅਭੇਦ ਕਰ ਲਿਆ ਅਤੇ ਨਾਨਕ ਸੰਸਾਰ ਅੰਦਰ ਪ੍ਰਸਿੱਧ ਹੋ ਗਿਆ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਭਗਤੀ ਰੂਪ ਸਿਰੇਪਾਉ ਪਹਰਾਇ ਕਰ ਸੇਵਕ ਜਨ ਆਪਨੇ ਸਾਥ ਅਭੇਦ ਕਰ ਲੀਏ ਹੈਂ, ਅਰ ਵਹੁ ਸੰਸਾਰ (ਪਹਾਰੇ) ਪਸਾਰੇ ਮੇਂ ਪ੍ਰਗਟ ਹੂਏ ਹੈਂ॥੨॥੨੯॥੯੩॥
Prof. Sahib Singhਹੇ ਨਾਨਕ! (ਆਖ-) ਉਹਨਾਂ ਸੇਵਕਾਂ ਨੂੰ ਦਾਸਾਂ ਨੂੰ ਆਦਰ-ਮਾਣ ਦੇ ਕੇ ਆਪਣੇ ਚਰਨਾਂ ਵਿਚ ਮਿਲਾ ਲਿਆ, ਤੇ, ਸੰਸਾਰ ਵਿਚ ਉੱਘੇ ਕਰ ਦਿੱਤਾ ॥੨॥੨੯॥੯੩॥ਪਦ ਅਰਥ ਪਹਿਰਿ = ਪਹਿਨਾਅ ਕੇ। ਸਿਰਪਾਉ = ਸਿਰੋਪਾ, ਆਦਰ-ਮਾਣ ਵਾਲਾ ਪੋਸ਼ਾਕਾ। ਪ੍ਰਗਟ = ਉੱਘੇ। ਪਹਾਰੇ = ਜਗਤ ਵਿਚ ॥੨॥੨੯॥੯੩॥
SikhNet (Spanish)Me bendijo con el Manto de Honor y uniéndome en Su Ser hizo que mi Gloria se manifestara en el mundo. (2‑29‑93)