ਸੋਰਠਿ ਮਹਲਾ ੯ ॥
soratth mahalaa 9 |
Sant Singh KhalsaSorat'h, Ninth Mehl:
Manmohan SinghSorarh 9th Guru.
Manmohan Singh (Punjabi)ਸੋਰਠਿ ਨੌਵੀਂ ਪਾਤਿਸ਼ਾਹੀ।
Prof. Sahib Singhਰਾਗ ਸੋਰਠਿ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
SikhNet (Spanish)Sorath, Mejl Guru Teg Bajadur, Noveno Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God by True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਰੇ ਮਨ; ਰਾਮ ਸਿਉ ਕਰਿ ਪ੍ਰੀਤਿ ॥
re man; raam siau kar preet |
Sant Singh KhalsaO mind, love the Lord.
Manmohan SinghO man, bear thou love with the Lord.
Manmohan Singh (Punjabi)ਹੇ ਬੰਦੇ! ਤੂੰ ਪ੍ਰਭੂ ਨਾਲ ਪ੍ਰੀਤ ਪਾ।
Fareedkot Teekaਹੇ ਮੇਰੇ ਮਨ! ਸ੍ਰੀ ਰਾਮ ਕੇ ਸਾਥ ਪ੍ਰੀਤੀ ਕਰ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਨਾਲ ਪਿਆਰ ਬਣਾ।ਪਦ ਅਰਥ ਸਿਉ = ਨਾਲ। ਪ੍ਰੀਤਿ = ਪਿਆਰ।
SikhNet (Spanish)Sorath, Mejl Guru Teg Bajadur, Noveno Canal Divino.
ਸ੍ਰਵਨ ਗੋਬਿੰਦ ਗੁਨੁ ਸੁਨਉ; ਅਰੁ ਗਾਉ ਰਸਨਾ ਗੀਤਿ ॥੧॥ ਰਹਾਉ ॥
sravan gobind gun sunau; ar gaau rasanaa geet |1| rahaau |
Sant Singh KhalsaWith your ears, hear the Glorious Praises of the Lord of the Universe, and with your tongue, sing His song. ||1||Pause||
Manmohan SinghWith thine ears, hear the praise of the Lord of the World and with thy tongue, sing, thou His song. Pause.
Manmohan Singh (Punjabi)ਆਪਣਿਆਂ ਕੰਨਾਂ ਨਾਲ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਸ੍ਰਵਣ ਕਰ ਅਤੇ ਆਪਣੀ ਜੀਭ੍ਹਾ ਨਾਲ ਉਸ ਦੇ ਗੀਤ ਅਲਾਪ। ਠਹਿਰਾਉ।
Fareedkot Teeka(ਸ੍ਰਵਨ) ਕਾਨੋਂ ਸੇ ਗੋਬਿੰਦ ਜੀ ਕੇ ਗੁਣੋਂ ਕੋ ਸ੍ਰਵਣ ਕਰ ਅਰ ਰਸਨਾ ਕਰ ਕੇ ਤਿਸ ਕੇ ਗੀਤੋਂ ਕੋ ਗਾਵਣਾ ਕਰ॥੧॥ ਰਹਾਉ ॥
Prof. Sahib Singh(ਹੇ ਭਾਈ!) ਕੰਨਾਂ ਨਾਲ ਪਰਮਾਤਮਾ ਦੀ ਉਸਤਤਿ ਸੁਣਿਆ ਕਰ, ਅਤੇ, ਜੀਭ ਨਾਲ ਪਰਮਤਾਮਾ (ਦੀ ਸਿਫ਼ਤ-ਸਾਲਾਹ) ਦੇ ਗੀਤ ਗਾਇਆ ਕਰ ॥੧॥ ਰਹਾਉ ॥ਪਦ ਅਰਥ ਸ੍ਰਵਨ = ਕੰਨਾਂ ਨਾਲ। ਗੋਬਿੰਦ ਗੁਨ = ਗੋਬਿੰਦ ਦੇ ਗੁਣ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ। ਅਰੁ = ਅਤੇ। {ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਰਸਨਾ = ਜੀਭ ਨਾਲ ॥੧॥ ਰਹਾਉ ॥
SikhNet (Spanish)Oh mi mente, ama a tu Señor, escucha sólo Su Alabanza y con tus labios canta sólo Su Canción. (1-Pausa)
ਕਰਿ ਸਾਧਸੰਗਤਿ ਸਿਮਰੁ ਮਾਧੋ; ਹੋਹਿ. ਪਤਿਤ, ਪੁਨੀਤ ॥
kar saadhasangat simar maadho; hohi. patit, puneet |
Sant Singh KhalsaJoin the Saadh Sangat, the Company of the Holy, and meditate in remembrance on the Lord; even a sinner like yourself will become pure.
Manmohan SinghJoin the society of saints, and contemplate, thou, on the Lord of wealth, thus, from a sinner, thou, shalt be holy.
Manmohan Singh (Punjabi)ਸਤਿ ਸੰਗਤ ਨਾਲ ਜੁੜ ਅਤੇ ਤੂੰ ਮਾਇਆ ਦੇ ਸੁਆਮੀ ਦਾ ਆਰਾਧਨ ਕਰ। ਐਕੁਰ ਤੂੰ ਪਾਪੀ ਤੋਂ ਪਵਿੱਤਰ ਥੀ ਵੰਞੇਗਾ।
Fareedkot Teekaਸਾਧੋਂ ਕੀ ਸੰਗਤਿ ਕਰ ਮਾਧਵ ਕੋ ਸਿਮਰ ਕਰ, (ਪਤਿਤ) ਪਾਪੀ (ਪੁਨੀਤ) ਪਵਿਤ੍ਰ ਹੋ ਜਾਤੇ ਹੈਂ॥
Prof. Sahib Singhਹੇ ਭਾਈ! ਗੁਰਮੁਖਾਂ ਦੀ ਸੰਗਤਿ ਕਰਿਆ ਕਰ, ਪਰਮਾਤਮਾ ਦਾ ਸਿਮਰਨ ਕਰਦਾ ਰਹੁ। (ਸਿਮਰਨ ਦੀ ਬਰਕਤਿ ਨਾਲ) ਵਿਕਾਰੀ ਭੀ ਪਵਿਤ੍ਰ ਬਣ ਜਾਂਦੇ ਹਨ।ਪਦ ਅਰਥ ਮਾਧੋ = ਮਾਧਵ, ਮਾਇਆ ਦਾ ਪਤੀ, ਪ੍ਰਭੂ। ਹੋਹਿ = ਹੋ ਜਾਂਦੇ ਹਨ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ, ਵਿਕਾਰੀ ਬੰਦੇ। ਪੁਨੀਤ = ਪਵਿੱਤ੍ਰ।
SikhNet (Spanish)Únete a la Saad Sangat, la Fraternidad de los Santos,
ਕਾਲੁ. ਬਿਆਲੁ ਜਿਉ ਪਰਿਓ ਡੋਲੈ; ਮੁਖੁ ਪਸਾਰੇ ਮੀਤ ॥੧॥
kaal. biaal jiau pario ddolai; mukh pasaare meet |1|
Sant Singh KhalsaDeath is on the prowl, with its mouth wide open, friend. ||1||
Manmohan SinghDeath roams about like a serpent with wide-open mouth, O friend.
Manmohan Singh (Punjabi)ਮੌਤ ਸਰਪ ਦੇ ਟੱਡੇ ਹੋਏ ਮੂੰਹ ਦੀ ਮਾਨੰਦ ਫਿਰ ਰਹੀ ਹੈ, ਹੇ ਮਿੱਤਰ!
Fareedkot Teekaਹੇ ਮਿੱਤ੍ਰ! ਮੁਖ ਕੋ ਪਸਾਰੇ ਹੂਏ ਕਾਲੁ (ਬਿਆਲੁ) ਸਰਪ ਕੀ ਨਯਾਈਂ ਪੜਾ ਡੋਲਤਾ ਹੈ॥੧॥
Prof. Sahib Singhਹੇ ਮਿੱਤਰ! (ਇਸ ਕੰਮ ਵਿਚ ਆਲਸ ਨਾਹ ਕਰ, ਵੇਖ) ਮੌਤ ਸੱਪ ਵਾਂਗ ਮੂੰਹ ਖੋਲ੍ਹ ਕੇ ਪਈ ਫਿਰਦੀ ਹੈ ॥੧॥ਪਦ ਅਰਥ ਬਿਆਲ = {व्याल} ਸੱਪ। ਜਿਉ = ਵਾਂਗ। ਪਰਿਓ ਡੋਲੈ = ਫਿਰ ਰਿਹਾ ਹੈ। ਪਸਾਰੇ = ਪਸਾਰਿ, ਪਸਾਰ ਕੇ, ਖਿਲਾਰ ਕੇ, ਖੋਲ੍ਹ ਕੇ। ਮੀਤ = ਹੇ ਮਿੱਤਰ! ॥੧॥
SikhNet (Spanish)contempla a tu Maestro y de ser un malvado serás un Santo. (1)
ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ; ਸਮਝਿ ਰਾਖਉ ਚੀਤਿ ॥
aaj kaal fun tohi gras hai; samajh raakhau cheet |
Sant Singh KhalsaToday or tomorrow, eventually it will seize you; understand this in your consciousness.
Manmohan SinghTo-day or tomorrow, it shall, then, seize thee; understand this in thy mind.
Manmohan Singh (Punjabi)ਅੱਜ ਜਾਂ ਭਲਕੇ ਓੜਕ ਨੂੰ ਇਹ ਤੈਨੂੰ ਪਕੜ ਲਵੇਗੀ। ਇਸ ਗੱਲ ਨੂੰ ਆਪਣੇ ਮਨ ਵਿੱਚ ਸੋਚ ਸਮਝ ਲੈ।
Fareedkot Teekaਬਹੁੜੋ ਆਜ ਕਾਲ ਹੀ ਤੇਰੇ ਕੋ ਭੀ (ਗ੍ਰਸਿ ਹੈ) ਪਕੜੇਗਾ, ਯਿਹ ਬਾਤ ਸਮਝ ਕਰ ਚਿਤ ਮੇਂ ਧਾਰਨ ਕਰ ਰਾਖੋ॥
Prof. Sahib Singhਹੇ ਭਾਈ! ਆਪਣੇ ਚਿੱਤ ਵਿਚ ਸਮਝ ਰੱਖ ਕਿ (ਇਹ ਮੌਤ) ਤੈਨੂੰ ਭੀ ਛੇਤੀ ਹੀ ਹੜੱਪ ਕਰ ਲਏਗੀ।ਪਦ ਅਰਥ ਆਜੁ ਕਾਲਿ = ਅੱਜ ਭਲਕ, ਛੇਤੀ ਹੀ। ਫੁਨਿ ਤੋਹਿ = ਤੈਨੂੰ ਭੀ। ਗ੍ਰਸਿ ਹੈ = ਗ੍ਰਸ ਲਏਗਾ, ਹੜੱਪ ਕਰ ਲਏਗਾ। ਚੀਤਿ = ਚਿੱਤ ਵਿਚ।
SikhNet (Spanish)La muerte salvaje te rodea por todas partes y pronto serás su presa; entiende esto.
ਕਹੈ ਨਾਨਕੁ. ਰਾਮੁ ਭਜਿ ਲੈ; ਜਾਤੁ ਅਉਸਰੁ ਬੀਤ ॥੨॥੧॥
kahai naanak. raam bhaj lai; jaat aausar beet |2|1|
Sant Singh KhalsaSays Nanak, meditate, and vibrate upon the Lord; this opportunity is slipping away! ||2||1||
Manmohan SinghSays Nanak, meditate on thy Lord, thy opportunity is passing away.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਆਪਣੇ ਸਾਹਿਬ ਦਾ ਸਿਮਰਨ ਕਰ। ਤੇਰਾ ਮੌਕਾ ਲੰਘਦਾ ਜਾ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਮਨ! ਤੂੰ ਰਾਮ ਕਾ ਭਜਨ ਕਰ ਲੈ, ਕਿਉਂਕਿ ਮਾਨੁਖ ਜਨਮ ਰੂਪੀ (ਅਉਸਰੁ) ਸਮਾਂ ਬੀਤਤਾ ਜਾਤਾ ਹੈ॥੨॥੧॥
Prof. Sahib Singhਨਾਨਕ (ਤੈਨੂੰ) ਆਖਦਾ ਹੈ-(ਹੁਣ ਅਜੇ ਵੇਲਾ ਹੈ) ਪਰਮਾਤਮਾ ਦਾ ਭਜਨ ਕਰ ਲੈ, ਇਹ ਵੇਲਾ ਲੰਘਦਾ ਜਾ ਰਿਹਾ ਹੈ ॥੨॥੧॥ਪਦ ਅਰਥ ਕਹੈ ਨਾਨਕੁ = ਨਾਨਕ ਆਖਦਾ ਹੈ। ਜਾਤੁ ਬੀਤ = ਬੀਤਦਾ ਜਾ ਰਿਹਾ ਹੈ। ਅਉਸਰੁ = ਜ਼ਿੰਦਗੀ ਦਾ ਸਮਾ ॥੨॥੧॥
SikhNet (Spanish)Dice Nanak, contempla a tu Señor, pues la vida se va muy rápido. (2‑1)