ੴ

ਸਿੱਖਬਾਣੀ · SikhBani

ਕੁਲ ਸਮੂਹ ਉਧਰੇ ਖਿਨ ਭੀਤਰਿ ਜਨਮ ਜਨਮ ਕੀ ਮਲੁ ਲਾਹੀ ॥

kul samooh udhare khin bheetar janam janam kee mal laahee
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 824 · 7 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਮਨ ਤਨ ਅੰਤਰਿ ਪ੍ਰਭੁ ਆਹੀ ॥

man tan antar prabh aahee |

Sant Singh KhalsaDeep within the nucleus of his mind and body, is God.
Manmohan SinghOne, within whose mind and body is the Lord,
Manmohan Singh (Punjabi)ਜਿਸ ਦੀ ਆਤਮਾ ਅਤੇ ਦੇਹ ਅੰਦਰ ਸੁਆਮੀ ਹੈ,
Fareedkot Teekaਜਿਨ ਸੰਤ ਜਨੋਂ ਕੇ ਮਨ ਤਨ (ਅੰਤਰਿ) ਬੀਚ ਪ੍ਰਭੂ ਕਾ ਨਾਮ ਹੀ ਹੈ; ਵਾ ਭਗਤ ਮਨ ਤਨ ਬੀਚ ਪ੍ਰਭੂ ਕੋ ਹੀ (ਆਹੀ) ਚਾਹਿਤੇ ਹੈਂ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਹਿਰਦੇ ਵਿਚ (ਸਦਾ) ਪ੍ਰਭੂ ਵੱਸਦਾ ਹੈ,

ਪਦ ਅਰਥ ਮਨ ਤਨ ਅੰਤਰਿ = ਮਨ ਅੰਤਰਿ ਤਨ ਅੰਤਰਿ। ਆਹੀ = ਹੈ, ਵੱਸਦਾ ਹੈ।

SikhNet (Spanish)Aquél que enaltece al Señor en cuerpo y mente, canta siempre la Alabanza del Señor

ਹਰਿ ਗੁਨ ਗਾਵਤ. ਪਰਉਪਕਾਰ ਨਿਤ; ਤਿਸੁ ਰਸਨਾ ਕਾ ਮੋਲੁ. ਕਿਛੁ ਨਾਹੀ ॥੧॥ ਰਹਾਉ ॥

har gun gaavat. praupakaar nit; tis rasanaa kaa mol. kichh naahee |1| rahaau |

Sant Singh KhalsaHe continually sings the Glorious Praises of the Lord, and always does good for others; his tongue is priceless. ||1||Pause||
Manmohan Singhsings the Lord's praise, ever does good to others and invaluable is his tongue. Pause.
Manmohan Singh (Punjabi)ਉਹ ਸੁਆਮੀ ਦਾ ਜੱਸ ਗਾਇਨ ਕਰਦਾ ਹੈ, ਸਦੀਵ ਹੀ ਹੋਰਨਾਂ ਦਾ ਭਲਾ ਕਰਦਾ ਹੈ ਅਤੇ ਅਮੋਲਕ ਹੈ ਉਸ ਦੀ ਜੀਭ੍ਹਾ। ਠਹਿਰਾਉ।
Fareedkot Teekaਸੋ ਨਿਤ ਹਰੀ ਕੇ ਗੁਣ ਗਾਵਤੇ ਹੂਏ ਪਰਉਪਕਾਰ ਕਰਤੇ ਹੈਂ ਤਿਨ ਕੀ ਰਸਨਾ ਕਾ ਮੋਲ ਕਛ ਨਹੀਂ ਹੈ। ਭਾਵ ਯਹਿ ਤਿਨ ਕੇ ਬਚਨ ਕਲ੍ਯਾਨ ਕਰਤਾ ਪਰਮ ਅਮੋਲਕ ਹੈਂ, ਜੋ ਪਰਉਪਕਾਰ ਕਾ ਉਪਦੇਸ ਕਰਤੇ ਹੈਂ॥੧॥ ਰਹਾਉ ॥
Prof. Sahib Singhਪ੍ਰਭੂ ਦੇ ਗੁਣ ਗਾਂਦਿਆਂ, ਦੂਜਿਆਂ ਦੀ ਭਲਾਈ ਦੀਆਂ ਗੱਲਾਂ ਸਦਾ ਕਰਦਿਆਂ, ਉਸ ਮਨੁੱਖ ਦੀ ਜੀਭ ਅਮੋਲਕ ਹੋ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਗਾਵਤ = ਗਾਂਦਿਆਂ। ਰਸਨਾ = ਜੀਭ ॥੧॥ ਰਹਾਉ ॥

SikhNet (Spanish)y hace el bien a todos. Sí, sus palabras son invaluables, todo su linaje es emancipado (1-Pausa)

ਕੁਲ ਸਮੂਹ ਉਧਰੇ ਖਿਨ ਭੀਤਰਿ; ਜਨਮ ਜਨਮ ਕੀ ਮਲੁ ਲਾਹੀ ॥

kul samooh udhare khin bheetar; janam janam kee mal laahee |

Sant Singh KhalsaAll his generations are redeemed and saved in an instant, and the filth of countless incarnations is washed away.
Manmohan SinghAll his generations are emancipated in an instant and his filth of many births is washed off.
Manmohan Singh (Punjabi)ਇਕ ਮੁਹਤ ਵਿੱਚ ਉਸ ਦੀਆਂ ਸਾਰੀਆਂ ਪੀੜ੍ਹੀਆਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਅਤੇ ਉਸ ਦੀ ਜਨਮਾਂ ਜਨਮਾਤਰਾਂ ਦੀ ਮੈਲ ਧੋਤੀ ਜਾਂਦੀ ਹੈ।
Fareedkot Teekaਤਿਨ ਕੇ ਕੁਲੋਂ ਕੇ ਸਮੂਹ ਖਿਨ ਮਹਿ (ਉਧਰੇ) ਤਰ ਗਏ ਹੈਂ, ਔ ਤਿਨ ਕੇ ਜਨਮ ਜਨਮਾਤ੍ਰੋਂ ਕੀ ਪਾਪ ਰੂਪੀ ਮੈਲ ਨਾਮ ਨੇ (ਲਾਹੀ) ਦੂਰ ਕਰੀ ਹੈ॥
Prof. Sahib Singhਹੇ ਭਾਈ! (ਸਿਮਰਨ ਕਰਨ ਵਾਲੇ ਸੰਤ ਭਗਤ) ਜਨਮਾਂ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਲਾਹ ਲੈਂਦੇ ਹਨ। ਉਹਨਾਂ ਦੀਆਂ ਸਾਰੀਆਂ ਕੁਲਾਂ ਭੀ ਖਿਨ ਵਿਚ (ਸੰਸਾਰ-ਜੰਗਲ ਵਿਚੋਂ) ਬਚ ਨਿਕਲਦੀਆਂ ਹਨ।

ਪਦ ਅਰਥ ਕੁਲ ਸਮੂਹ = ਸਾਰੀਆਂ ਕੁਲਾਂ। ਉਧਰੇ = (ਸੰਸਾਰ-ਸਮੁੰਦਰ ਤੋਂ) ਬਚ ਨਿਕਲਦੇ ਹਨ। ਭੀਤਰਿ = ਵਿਚ।

SikhNet (Spanish)instantáneamente y su impureza acumulada es extinguida

ਸਿਮਰਿ ਸਿਮਰਿ. ਸੁਆਮੀ ਪ੍ਰਭੁ ਅਪਨਾ; ਅਨਦ ਸੇਤੀ ਬਿਖਿਆ ਬਨੁ ਗਾਹੀ ॥੧॥

simar simar. suaamee prabh apanaa; anad setee bikhiaa ban gaahee |1|

Sant Singh KhalsaMeditating, meditating in remembrance on God, his Lord and Master, he passes blissfully through the forest of poison. ||1||
Manmohan SinghRemembering, remembering his Lord Master, he passes through the forest of poison with bliss.
Manmohan Singh (Punjabi)ਆਪਣੇ ਸੁਆਮੀ ਮਾਲਕ ਦਾ ਆਰਾਧਨ, ਆਰਾਧਨ ਕਰ ਉਹ ਜ਼ਹਿਰ ਦੇ ਜੰਗਲ ਨੂੰ ਖੁਸ਼ੀ ਨਾਲ ਲੰਘ ਜਾਂਦਾ ਹੈ।
Fareedkot Teekaਅਪਨਾ ਜੋ ਪ੍ਰਭੂ ਹੈ ਤਿਸ ਕੇ ਸਿਮਰਨ ਕਰ ਕੇ ਸੰਤ ਜਨ ਆਤਮ ਸੁਖ ਕੋ ਪਾਇ ਕਰ ਅਨੰਦ ਹੋ ਕੇ ਵਿਖ੍ਯੋਂ ਰੂਪੀ ਬਨ ਕੇ (ਗਾਹੀ) ਗਾਹੁਨੇ ਵਾਲੇ ਭਏ ਹੈਂ, ਭਾਵ ਯਹਿ ਵਿਸ੍ਯੋਂ ਰੂਪੀ ਉਜਾੜ ਕੋ ਲੰਘ ਗਏ ਹੈਂ॥੧॥
Prof. Sahib Singhਆਪਣੇ ਮਾਲਕ-ਪ੍ਰਭੂ ਦਾ ਨਾਮ ਸਦਾ ਸਿਮਰ ਕੇ (ਉਹ ਭਗਤ) ਮਾਇਆ (ਦੇ ਸੰਸਾਰ-) ਜੰਗਲ ਤੋਂ ਬੜੇ ਆਨੰਦ ਨਾਲ ਪਾਰ ਲੰਘ ਜਾਂਦੇ ਹਨ ॥੧॥

ਪਦ ਅਰਥ ਸਿਮਰਿ = ਸਿਮਰ ਕੇ। ਸੇਤੀ = ਨਾਲ। ਬਿਖਿਆ = ਮਾਇਆ। ਬਨੁ = ਜੰਗਲ। ਗਾਹੀ = ਗਾਹ ਲੈਂਦੇ ਹਨ ॥੧॥

SikhNet (Spanish)Contemplando al Señor uno atraviesa el bosque del deseo en Éxtasis. ()1

ਚਰਨ ਪ੍ਰਭੂ ਕੇ ਬੋਹਿਥੁ ਪਾਏ; ਭਵ ਸਾਗਰੁ ਪਾਰਿ ਪਰਾਹੀ ॥

charan prabhoo ke bohith paae; bhav saagar paar paraahee |

Sant Singh KhalsaI have obtained the boat of God's Feet, to carry me across the terrifying world-ocean.
Manmohan SinghI have obtained the ship of the Lord's feet; embarking whereon I have crossed the hideous world ocean.
Manmohan Singh (Punjabi)ਮੈਨੂੰ ਸੁਆਮੀ ਦੇ ਪੈਰਾਂ ਦਾ ਜਹਾਜ਼ ਪਰਾਪਤ ਹੋ ਗਿਆ ਹੈ, ਜਿਸ ਉਤੇ ਚੜ੍ਹ ਕੇ ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ।
Fareedkot Teekaਪ੍ਰਭੂ ਕੇ ਚਰਨ (ਬੋਹਿਥੁ) ਜਹਾਜ ਵਤ ਤਿਨੋਂ ਨੇ ਪਾਇ ਲੀਏ ਹੈਂ, ਤਿਸ ਕਰ ਸੰਸਾਰ ਸਮੁੰਦ੍ਰ ਤੇ ਪਾਰ ਪਰੇ ਹੈਂ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦੇ ਚਰਨਾਂ ਦਾ ਜਹਾਜ਼ ਪ੍ਰਾਪਤ ਕਰ ਲੈਂਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।

ਪਦ ਅਰਥ ਬੋਹਿਥੁ = ਜਹਾਜ਼। ਭਵ ਸਾਗਰੁ = ਸੰਸਾਰ-ਸਮੁੰਦਰ। ਪਰਾਹੀ = ਪਰਹਿ, ਪੈ ਜਾਂਦੇ ਹਨ, ਲੰਘ ਜਾਂਦੇ ਹਨ।

SikhNet (Spanish)He llegado hasta el Barco de los Pies del Señor en el que soy llevado a través del mar de la existencia,

ਸੰਤ ਸੇਵਕ ਭਗਤ ਹਰਿ ਤਾ ਕੇ; ਨਾਨਕ. ਮਨੁ ਲਾਗਾ ਹੈ ਤਾਹੀ ॥੨॥੧੪॥੧੦੦॥

sant sevak bhagat har taa ke; naanak. man laagaa hai taahee |2|14|100|

Sant Singh KhalsaThe Saints, servants and devotees belong to the Lord; Nanak's mind is attached to Him. ||2||14||100||
Manmohan SinghNanak's soul is attached to the Lord, to whom belong His saints slaves and devotees.
Manmohan Singh (Punjabi)ਨਾਨਕ ਦੀ ਆਤਮਾ ਉਸ ਸਾਹਿਬ ਨਾਲ ਜੁੜੀ ਹੋਈ ਹੈ ਜਿਸ ਦੇ ਹਨ ਸਾਧੂ, ਗੋਲੇ ਅਤੇ ਸ਼ਰਧਾਲੂ।
Fareedkot Teekaਜੋ ਐਸੇ ਸੰਤ ਭਗਤਿ ਤਿਸ ਹਰੀ ਕੇ ਸੇਵਕ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕਾ ਮਨੁ ਤਿਸ ਹਰੀ ਮੇਂ ਲਾਗਾ ਹੂਆ ਹੈ॥੨॥੧੪॥੧੦੦॥☬ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਉਹੀ ਮਨੁੱਖ ਉਸ ਪ੍ਰਭੂ ਦੇ ਸੰਤ ਹਨ, ਭਗਤ ਹਨ, ਸੇਵਕ ਹਨ। ਉਹਨਾਂ ਦਾ ਮਨ ਉਸ ਪ੍ਰਭੂ ਵਿਚ ਹੀ ਸਦਾ ਟਿਕਿਆ ਰਹਿੰਦਾ ਹੈ ॥੨॥੧੪॥੧੦੦॥

ਪਦ ਅਰਥ ਤਾ ਕੇ = ਉਸ (ਪ੍ਰਭੂ) ਦੇ। ਤਾਹੀ = ਉਸ (ਪ੍ਰਭੂ) ਵਿਚ ਹੀ ॥੨॥੧੪॥੧੦੦॥

SikhNet (Spanish)sí, busco entonar mi mente con el Devoto del Señor.(2-14-100)
Answers quote the Granth verbatim with Ang citations. AI commentary is not Gurbani and not a religious ruling.