ਰਾਗੁ ਗਉੜੀ ਪੂਰਬੀ₁ ਮਹਲਾ ੫ ॥
raag gaurree poorabee₁ mahalaa 5 | Ang 204
Sant Singh KhalsaRaag Gauree Poorbee, Fifth Mehl:
Manmohan SinghRag Gauri Purbi 5th Guru.
Manmohan Singh (Punjabi)ਰਾਗ ਗਊੜੀ ਪੂਰਬੀ ਪਾਤਸ਼ਾਹੀ ਪੰਜਵੀਂ।
Prof. Sahib Singhਰਾਗ ਗਉੜੀ-ਪੂਰਬੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Gauri Purbi, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 204
Sant Singh KhalsaOne Universal Creator God. By The Grace Of The True Guru:
Manmohan SinghThere is but one God. By the favour of the True Guru, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru
ਕਿਨ ਬਿਧਿ ਮਿਲੈ ਗੁਸਾਈ; ਮੇਰੇ ਰਾਮ ਰਾਇ ॥
kin bidh milai gusaaee; mere raam raae | Ang 204
Sant Singh KhalsaHow may I meet my Master, the King, the Lord of the Universe?
Manmohan SinghBy what means can I meet my Master, the King and the Lord of the world?
Manmohan Singh (Punjabi)ਮੈਂ ਕਿਸ ਤਰੀਕੇ ਨਾਲ ਆਪਣੇ ਮਾਲਕ ਸੰਸਾਰ ਦੇ ਸੁਆਮੀ ਤੇ ਪਾਤਸ਼ਾਹ ਨੂੰ ਮਿਲ ਸਕਦਾ ਹਾਂ?
Fareedkot Teekaਹੇ ਸੰਤੋ! ਮੇਰੇ ਕੋ ਰਾਮ ਰਾਜਾ ਮਾਲਕੁ ਕਿਸ ਪ੍ਰਕਾਰ ਮਿਲੇ?
Prof. Sahib Singhਹੇ ਮੇਰੇ ਪ੍ਰਭੂ ਪਾਤਿਸ਼ਾਹ! ਮੈਨੂੰ ਧਰਤੀ ਦਾ ਖਸਮ-ਪ੍ਰਭੂ ਕਿਨ੍ਹਾਂ ਤਰੀਕਿਆਂ ਨਾਲ ਮਿਲ ਸਕੇ?ਪਦ ਅਰਥ ਕਿਨ ਬਿਧਿ = ਕਿਨ੍ਹਾਂ ਤਰੀਕਿਆਂ ਨਾਲ? ਗੁਸਾਈ = ਸ੍ਰਿਸ਼ਟੀ ਦਾ ਮਾਲਕ। ਰਾਮ ਰਾਇ = ਹੇ ਪ੍ਰਭੂ ਪਾਤਿਸ਼ਾਹ!
SikhNet (Spanish)¿Cómo podría ver al Señor de la Tierra, mi Rey?
ਕੋਈ ਐਸਾ ਸੰਤੁ. ਸਹਜ ਸੁਖਦਾਤਾ; ਮੋਹਿ ਮਾਰਗੁ ਦੇਇ ਬਤਾਈ ॥੧॥ ਰਹਾਉ ॥
koee aisaa sant. sehaj sukhadaataa; mohi maarag dee bataaee |1| rahaau | Ang 204
Sant Singh KhalsaIs there any Saint, who can bestow such celestial peace, and show me the Way to Him? ||1||Pause||
Manmohan SinghIs there any such saint, the giver of equipoise and peace, who may show me the way to the Master? Pause.
Manmohan Singh (Punjabi)ਕੀ ਕੋਈ ਇਹੋ ਜਿਹਾ, ਅਡੋਲਤਾ ਅਤੇ ਆਰਾਮ ਦੇਣ ਵਾਲਾ ਸਾਧੂ ਹੈ ਜਿਹੜਾ ਮੈਨੂੰ ਮਾਲਕ ਦਾ ਰਸਤਾ ਵਿਖਾਲ ਦੇਵੇ? ਠਹਿਰਾਉ।
Fareedkot Teekaਤੁਮਾਰੇ ਮੇਂ ਕੋਈ ਐਸਾ ਹੈ, ਜੋ ਆਤਮ ਸੁਖ ਕੇ ਦੇਣੇ ਵਾਲਾ ਹੋ ਔਰ ਮੇਰੇ ਕੋ ਪਰਮੇਸ੍ਵਰ ਕਾ ਰਸਤਾ ਬਤਾ ਦੇਵੇ? ॥੧॥ ਰਹਾਉ ॥
Prof. Sahib Singhਆਤਮਕ ਅਡੋਲਤਾ ਦਾ ਆਨੰਦ ਦੇਣ ਵਾਲਾ ਕੋਈ ਇਹੋ ਜਿਹਾ ਸੰਤ ਮੈਨੂੰ ਮਿਲ ਪਏ, ਜੇਹੜਾ ਮੈਨੂੰ ਰਸਤਾ ਦੱਸ ਦੇਵੇ ॥੧॥ ਰਹਾਉ ॥ਪਦ ਅਰਥ ਸਹਜ = ਆਤਮਕ ਅਡੋਲਤਾ। ਮੋਹਿ = ਮੈਨੂੰ। ਮਾਰਗੁ = ਰਸਤਾ ॥੧॥ ਰਹਾਉ ॥
SikhNet (Spanish)¿Habrá algún Santo que me bendiga con el Éxtasis y el Equilibrio y me muestre el Camino? (1-Pausa)
ਅੰਤਰਿ ਅਲਖੁ. ਨ ਜਾਈ ਲਖਿਆ; ਵਿਚਿ ਪੜਦਾ ਹਉਮੈ ਪਾਈ ॥
antar alakh. na jaaee lakhiaa; vich parradaa haumai paaee | Ang 205
Sant Singh KhalsaThe Unseen Lord is deep within the self; He cannot be seen; the curtain of egotism intervenes.
Manmohan SinghThe Incomprehensible Lord is within, but owing to the intervening curtain of ego, He cannot be seen.
Manmohan Singh (Punjabi)ਅਬੋਧ ਸਾਈਂ ਅੰਦਰ ਹੀ ਹੈ ਪ੍ਰੰਤੂ ਵਿੱਚ ਪਏ ਹੋਏ ਹੰਕਾਰ ਦੇ ਪਰਦੇ ਦੇ ਸਬਬ ਉਹ ਵੇਖਿਆ ਨਹੀਂ ਜਾ ਸਕਦਾ।
Fareedkot Teekaਅਪਨੇ ਅੰਤਰ ਹੀ ਅਲਖ ਰੂਪ ਆਤਮਾ ਹੈ ਲਖਿਆ ਨਹੀਂ ਜਾਤਾ।☬ਜੇ ਕਹੇ ਕਿਉਂ ਨਹੀਂ ਲਖਿਆ ਜਾਤਾ? ਤਿਸ ਪਰ ਕਹਤੇ ਹੈਂ:☬ਮਾਇਆ ਨੇ ਮਨ ਕੇ ਬੀਚ ਅਵਰਨ ਰੂਪ ਹੰਤਾ ਮਮਤਾ ਪਾਈ ਹੈ॥
Prof. Sahib Singh(ਹਰੇਕ ਜੀਵ ਦੇ) ਅੰਦਰ ਅਦ੍ਰਿਸ਼ਟ ਪ੍ਰਭੂ ਵੱਸਦਾ ਹੈ, ਪਰ (ਜੀਵ ਨੂੰ) ਇਹ ਸਮਝ ਨਹੀਂ ਆ ਸਕਦੀ, ਕਿਉਂਕਿ (ਜੀਵ ਦੇ ਅੰਦਰ) ਹਉਮੈ ਦਾ ਪਰਦਾ ਪਿਆ ਹੋਇਆ ਹੈ।ਪਦ ਅਰਥ ਅੰਤਰਿ = (ਜੀਵ ਦੇ) ਅੰਦਰ। ਅਲਖੁ = ਅਦ੍ਰਿਸ਼ਟ ਪ੍ਰਭੂ। ਪਾਈ = ਪਾਇਆ ਹੋਇਆ ਹੈ।
SikhNet (Spanish)No conocemos lo inefable en nuestro interior, porque la cortina del ego nos obstruye la vista.
ਮਾਇਆ ਮੋਹਿ ਸਭੋ ਜਗੁ ਸੋਇਆ; ਇਹੁ ਭਰਮੁ. ਕਹਹੁ ਕਿਉ ਜਾਈ ॥੧॥
maaeaa mohi sabho jag soeaa; ihu bharam. kahahu kiau jaaee |1| Ang 205
Sant Singh KhalsaIn emotional attachment to Maya, all the world is asleep. Tell me, how can this doubt be dispelled? ||1||
Manmohan SinghIn the love of mammon, the entire world is asleep. Say How can this doubt depart?
Manmohan Singh (Punjabi)ਧਨ-ਦੌਲਤ ਦੀ ਮੁਹੱਬਤ ਅੰਦਰ ਸਾਰਾ ਸੰਸਾਰ ਸੁੱਤਾ ਪਿਆ ਹੈ। ਦੱਸੋ! ਇਹ ਸੰਦੇਹ ਕਿਸ ਤਰ੍ਹਾਂ ਦੂਰ ਹੋ ਸਕਦਾ ਹੈ?
Fareedkot Teekaਯਾਂ ਤੇ ਮਾਇਆ ਕੇ ਮੋਹ ਮੇਂ ਸਭ ਜਗਤ ਸੋਇਆ ਹੂਆ ਹੈ। ਇਹ ਭਰਮੁ ਰੂਪ ਮਾਇਆ ਕਹੋ ਕੈਸੇ ਜਾਵੇ? ॥੧॥
Prof. Sahib Singhਸਾਰਾ ਜਗਤ ਹੀ ਮਾਇਆ ਦੇ ਮੋਹ ਵਿਚ ਸੁੱਤਾ ਪਿਆ ਹੈ। (ਹੇ ਭਾਈ!) ਦੱਸ, (ਜੀਵ ਦੀ) ਇਹ ਭਟਕਣਾ ਕਿਵੇਂ ਦੂਰ ਹੋਵੇ? ॥੧॥ਪਦ ਅਰਥ ਮੋਹਿ = ਮੋਹ ਵਿਚ ॥੧॥
SikhNet (Spanish)El mundo entero duerme, arrullado por el amor a Maya; ¿Cómo entonces me puedo escapar de la dualidad?(1)
ਏਕਾ ਸੰਗਤਿ. ਇਕਤੁ ਗ੍ਰਿਹਿ ਬਸਤੇ; ਮਿਲਿ ਬਾਤ. ਨ ਕਰਤੇ ਭਾਈ ॥
ekaa sangat. ikat grihi basate; mil baat. na karate bhaaee | Ang 205
Sant Singh KhalsaThe one lives together with the other in the same house, but they do not talk to one another, O Siblings of Destiny.
Manmohan SinghThe soul and the Supreme Soul belong to one stock, and live together in one home, but talk not to each other, O brother.
Manmohan Singh (Punjabi)ਆਤਮਾ ਅਤੇ ਪਰਮ-ਆਤਮਾ ਇਕੋ ਹੀ ਵੰਸ਼ ਨਾਲ ਸੰਬੰਧਤ ਹਨ ਅਤੇ ਇਕੱਠੇ ਇਕੋ ਹੀ ਘਰ ਵਿੱਚ ਰਹਿੰਦੇ ਹਨ, ਪ੍ਰੰਤੂ ਉਹ ਇਕ ਦੂਜੇ ਨਾਲ ਗੱਲ ਨਹੀਂ ਕਰਦੇ, ਹੈ ਵੀਰ!
Fareedkot Teekaਏਕ ਹੀ ਚੇਤਨ ਕੇ ਸੰਬੰਧ ਕਰ ਕੇ ਜੜ ਇੰਦ੍ਰੇ ਚੇਤਨ ਹੋ ਰਹੇ ਹੈਂ, ਔਰ ਏਕ ਹੀ ਸਰੀਰ ਰੂਪੀ ਘਰ ਮੇਂ ਬਸਤੇ ਹੈਂ। ਹੇ ਭਾਈ! ਆਪਸ ਮੇਂ ਮਿਲ ਕੇ ਬਾਤ ਨਹੀਂ ਕਰਤੇ ਅਰਥਾਤ ਅਪਨੇ ਅਪਨੇ ਵਿਸ਼ੇ ਕੋ ਗ੍ਰਹਣ ਕਰਤੇ ਹੈਂ, ਵਾ ਮਿਲਣੇ ਕੀ ਬਾਤ ਨਹੀਂ ਕਰਤੇ ਹੈਂ॥
Prof. Sahib Singh(ਹੇ ਭਾਈ! ਆਤਮਾ ਤੇ ਪਰਮਾਤਮਾ ਦੀ) ਇਕੋ ਹੀ ਸੰਗਤਿ ਹੈ, ਦੋਵੇਂ ਇਕੋ ਹੀ (ਹਿਰਦੇ-) ਘਰ ਵਿਚ ਵੱਸਦੇ ਹਨ, ਪਰ (ਆਪੋ ਵਿਚ) ਮਿਲ ਕੇ (ਕਦੇ) ਗੱਲ ਨਹੀਂ ਕਰਦੇ।ਪਦ ਅਰਥ ਇਕਤੁ ਗ੍ਰਿਹਿ = ਇਕੋ ਘਰ ਵਿਚ। ਭਾਈ = ਹੇ ਭਾਈ!
SikhNet (Spanish)Mi Alma y el Alma Suprema viven juntas en la misma casa, pero no se hablan la una a la otra.
ਏਕ ਬਸਤੁ ਬਿਨੁ. ਪੰਚ ਦੁਹੇਲੇ; ਓਹ ਬਸਤੁ ਅਗੋਚਰ ਠਾਈ ॥੨॥
ek basat bin. panch duhele; oeh basat agochar tthaaee |2| Ang 205
Sant Singh KhalsaWithout the one substance, the five are miserable; that substance is in the unapproachable place. ||2||
Manmohan SinghWithout the one commodity of God's Name, the five organs of perception are miserable. That commodity is in an unapproachable place.
Manmohan Singh (Punjabi)ਰੱਬ ਦੇ ਨਾਮ ਦੇ ਇਕ ਵੱਖਰ ਦੇ ਬਗੈਰ ਪੰਜੇ ਗਿਆਨ-ਇੰਦ੍ਰੇ ਦੁਖ ਹਨ! ਉਹ ਵੱਖਰ ਪਹੁੰਚ ਤੋਂ ਪਰੇ ਜਗ੍ਹਾਂ ਵਿੱਚ ਹੈ।
Fareedkot Teekaਏਕ ਆਤਮ ਵਸਤੂ ਕੀ ਪ੍ਰਾਪਤੀ ਬਿਨ ਪੰਚ ਗਿਆਨ ਇੰਦਰੇ (ਦੁਹੇਲੇ) ਦੁਖੀ ਰਹਤੇ ਹੈਂ, ਔਰ ਵਹੁ ਅਵਿਖੇ ਰੂਪ ਵਸਤੂ ਸਰੀਰ ਅਸਥਾਨ ਕੇ ਬੀਚ ਹੀ ਹੈ॥੨॥☬ਜੇ ਕਹੇ ਫਿਰ ਪ੍ਰਾਪਤੀ ਕਠਨ ਕਿਉਂ ਹੈ? ਤਿਸ ਪਰ ਕਹਤੇ ਹੈਂ:
Prof. Sahib Singhਇਕ (ਨਾਮ) ਪਦਾਰਥ ਤੋਂ ਬਿਨਾ (ਜੀਵ ਦੇ) ਪੰਜੇ ਗਿਆਨ-ਇੰਦ੍ਰੇ ਦੁੱਖੀ ਰਹਿੰਦੇ ਹਨ। ਉਹ (ਨਾਮ) ਪਦਾਰਥ ਅਜੇਹੇ ਥਾਂ ਵਿਚ ਹੈ, ਜਿਥੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ॥੨॥ਪਦ ਅਰਥ ਪੰਚ = ਪੰਜੇ ਗਿਆਨ-ਇੰਦ੍ਰੇ। ਦੁਹੇਲੇ = ਦੁੱਖੀ। ਓਹ = (ਇਹ ਲਫ਼ਜ਼ ਇਸਤ੍ਰੀ ਲਿੰਗ ਹੈ, ਲਫ਼ਜ਼ 'ਬਸਤੁ' ਦਾ ਵਿਸ਼ੇਸ਼ਣ}। ਅਗੋਚਰ = {ਅ-ਗੋ-ਚਰ} ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਠਾਈ = ਠਾਇ, ਥਾਂ ਵਿਚ ॥੨॥
SikhNet (Spanish)Sin el Naam, soy infeliz con mis cinco facultades perceptivas; el Naam está más allá de ellas. (2)
ਜਿਸ ਕਾ ਗ੍ਰਿਹੁ, ਤਿਨਿ ਦੀਆ ਤਾਲਾ; ਕੁੰਜੀ. ਗੁਰ ਸਉਪਾਈ ॥
jis kaa grihu, tin deea taalaa; kunjee. gur saupaaee | Ang 205
Sant Singh KhalsaAnd the one whose home it is, has locked it up, and given the key to the Guru.
Manmohan SinghHe, whose Home it is has put the lock to it, and gives the key to the Guru.
Manmohan Singh (Punjabi)ਜਿਸ ਦਾ ਘਰ ਹੈ, ਉਸ ਨੇ ਇਸ ਨੂੰ ਜਿੰਦ੍ਰਾ ਲਾ ਦਿਤਾ ਹੈ, ਅਤੇ ਚਾਬੀ ਗੁਰਾਂ ਨੂੰ ਸੌਪ ਦਿਤੀ ਹੈ।
Fareedkot Teekaਜਿਸ ਪਰਮੇਸ੍ਵਰ ਕਾ ਗ੍ਰਹ ਹੈ, ਤਿਸੀ ਨੇ ਅਗ੍ਯਾਨ ਰੂਪੀ ਜੰਦ੍ਰਾ ਦੀਆ ਹੈ ਔਰ ਬ੍ਰਹਮ ਵਿਦ੍ਯਾ ਰੂਪ ਕੁੰਜੀ ਤਿਸ ਕੀ ਗੁਰੋਂ ਕੋ ਸਉਂਪੀ ਹੈ, ਵਾ ਗੁਰੋਂ ਸੇ ਪਾਈਤੀ ਹੈ॥
Prof. Sahib Singh(ਹੇ ਭਾਈ!) ਜਿਸ ਹਰੀ ਦਾ ਇਹ ਬਣਾਇਆ ਹੋਇਆ (ਸਰੀਰ-) ਘਰ ਹੈ, ਉਸ ਨੇ ਹੀ (ਮੋਹ ਦਾ) ਜੰਦ੍ਰਾ ਮਾਰਿਆ ਹੋਇਆ ਹੈ, ਤੇ ਕੁੰਜੀ ਗੁਰੂ ਨੂੰ ਸੌਂਪ ਦਿੱਤੀ ਹੈ।ਪਦ ਅਰਥ ਤਾਲਾ = ਜੰਦ੍ਰਾ। ਗੁਰ ਸਉਪਾਈ = ਗੁਰੂ ਨੂੰ ਸੌਂਪੀ ਹੋਈ ਹੈ।
SikhNet (Spanish)El Dueño de la casa, en verdad, la ha cerrado con llave, y la llave está en la Mano del Guru.
ਅਨਿਕ ਉਪਾਵ ਕਰੇ. ਨਹੀ ਪਾਵੈ; ਬਿਨੁ ਸਤਿਗੁਰ ਸਰਣਾਈ ॥੩॥
anik upaav kare. nahee paavai; bin satigur saranaaee |3| Ang 205
Sant Singh KhalsaYou may make all sorts of efforts, but it cannot be obtained, without the Sanctuary of the True Guru. ||3||
Manmohan SinghWithout seeking the shelter of the True Guru, man cannot get the key, though he makes various other efforts.
Manmohan Singh (Punjabi)ਸੱਚੇ ਗੁਰਾਂ ਦੀ ਪਨਾਹ ਲੈਣ ਦੇ ਬਗੈਰ ਹੋਰ ਬਹੁਤੇ ਉਪਰਾਲੇ ਕਰਨ ਦੁਆਰਾ ਵੀ ਇਨਸਾਨ ਚਾਬੀ ਨੂੰ ਪ੍ਰਾਪਤ ਨਹੀਂ ਕਰ ਸਕਦਾ।
Fareedkot Teekaਸਤਿਗੁਰੋਂ ਕੇ ਆਸਰੇ ਸੇ ਬਿਨਾਂ ਅਨੇਕ ਹੀ ਉਪਾਵ ਕਰੇ, ਵਿਦਿਆ ਰੂਪੀ ਕੁੰਜੀ ਕੋ ਨਹੀਂ ਪਾਵਤਾ ਹੈ॥੩॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਜੀਵ ਹੋਰ ਹੋਰ ਅਨੇਕਾਂ ਹੀਲੇ ਕਰਦਾ ਹੈ, (ਪਰ ਉਹਨਾਂ ਹੀਲਿਆਂ ਨਾਲ ਪਰਮਾਤਮਾ ਨੂੰ) ਲੱਭ ਨਹੀਂ ਸਕਦਾ ॥੩॥
SikhNet (Spanish)Y uno podrá tratar de todas las maneras, pero nunca obtendrá la llave si no acude al Guru.(3)
ਜਿਨ ਕੇ ਬੰਧਨ. ਕਾਟੇ ਸਤਿਗੁਰ; ਤਿਨ ਸਾਧਸੰਗਤਿ ਲਿਵ ਲਾਈ ॥
jin ke bandhan. kaatte satigur; tin saadhasangat liv laaee | Ang 205
Sant Singh KhalsaThose whose bonds have been broken by the True Guru, enshrine love for the Saadh Sangat, the Company of the Holy.
Manmohan SinghThey, whose shackles the True Guru has shattered enshrining love for saints guild.
Manmohan Singh (Punjabi)ਜਿਨ੍ਹਾਂ ਦੀਆਂ ਬੇੜੀਆਂ ਸੱਚੇ ਗੁਰਾਂ ਨੇ ਵੰਢ ਸੁੱਟੀਆਂ ਹਨ ਉਹ ਸਤਿਸੰਗਤ ਨਾਲ ਪਿਆਰ ਪਾ ਲੈਂਦੇ ਹਨ।
Fareedkot Teekaਜਿਨਾਂ ਕੇ ਬੰਧਨ ਸਤਿਗੁਰੋਂ ਨੇ ਕਾਟੇ ਹੈਂ, ਤਿਨੋਂ ਨੇ ਸਾਧ ਸੰਗਤਿ ਮੇਂ ਮਿਲ ਕਰ ਅਪਨੇ ਸਰੂਪ ਮੇਂ ਬ੍ਰਿਤੀ ਲਗਾਈ ਹੈ॥
Prof. Sahib Singhਹੇ ਸਤਿਗੁਰੂ! ਜਿਨ੍ਹਾਂ ਦੇ (ਮਾਇਆ ਦੇ) ਬੰਧਨ ਤੂੰ ਕੱਟ ਦਿੱਤੇ, ਉਹਨਾਂ ਨੇ ਸਾਧ ਸੰਗਤਿ ਵਿਚ ਟਿਕ ਕੇ (ਪ੍ਰਭੂ ਨਾਲ) ਪ੍ਰੀਤਿ ਬਣਾਈ।ਪਦ ਅਰਥ ਸਤਿਗੁਰ = ਹੇ ਸਤਿਗੁਰ! ਲਿਵ = ਲਗਨ, ਪ੍ਰੀਤਿ।
SikhNet (Spanish)Si nuestras cadenas son cortadas por el Guru, uno se entona en la Sociedad de los Santos.
ਪੰਚ ਜਨਾ ਮਿਲਿ. ਮੰਗਲੁ ਗਾਇਆ; ਹਰਿ ਨਾਨਕ. ਭੇਦੁ ਨ ਭਾਈ ॥੪॥
panch janaa mil. mangal gaaeaa; har naanak. bhed na bhaaee |4| Ang 205
Sant Singh KhalsaThe self-elect, the self-realized beings, meet together and sing the joyous songs of the Lord. Nanak, there is no difference between them, O Siblings of Destiny. ||4||
Manmohan SinghMeeting together the elect pious persons sing joys songs, Between them and God, Nanak, there is no difference, O brother.
Manmohan Singh (Punjabi)ਚੋਣਵੇ ਪਵਿੱਤਰ ਪੁਰਸ਼ ਇਕੰਠੇ ਹੋ ਕੇ ਖੁਸ਼ੀ ਦੇ ਗੀਤ ਗਾਉਂਦੇ ਹਨ। ਉਨ੍ਹਾਂ ਅਤੇ ਵਾਹਿਗੁਰੂ ਵਿੱਚ ਨਾਨਕ ਕੋਈ ਫਰਕ ਨਹੀਂ, ਹੈ ਭਰਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਸੰਤ ਜਨੋਂ ਕੇ ਸਾਥ ਮਿਲ ਕਰ ਪਰਮੇਸ੍ਵਰ ਕਾ ਜਸੁ ਗਾਇਨ ਕੀਆ ਹੈ, ਹੇ ਭਾਈ! ਤਿਨ ਪੁਰਸੋਂ ਮੇਂ ਔਰ ਹਰੀ ਮੇਂ ਭੇਦ ਨਹੀਂ ਹੈ॥੪॥
Prof. Sahib Singhਹੇ ਨਾਨਕ! (ਆਖ-) ਉਹਨਾਂ ਦੇ ਪੰਜੇ ਗਿਆਨ-ਇੰਦ੍ਰਿਆਂ ਨੇ ਮਿਲ ਕੇ ਸਿਫ਼ਤ-ਸਾਲਾਹ ਦਾ ਗੀਤ ਗਾਇਆ। ਹੇ ਭਾਈ! ਉਹਨਾਂ ਵਿਚ ਤੇ ਹਰੀ ਵਿਚ ਕੋਈ ਵਿੱਥ ਨਾਹ ਰਹਿ ਗਈ ॥੪॥ਪਦ ਅਰਥ ਪੰਚ ਜਨਾ = ਪੰਜੇ ਗਿਆਨ-ਇੰਦ੍ਰਿਆਂ ਨੇ। ਮੰਗਲੁ = ਖ਼ੁਸ਼ੀ ਦਾ ਗੀਤ। ਭੇਦੁ = ਵਿੱਥ, ਫ਼ਰਕ। ਭਾਈ = ਹੇ ਭਾਈ! ॥੪॥
SikhNet (Spanish)Los cinco sentidos cantan en regocijo, y entonces entre ellos y el Señor, no hay ninguna separación. (4)
ਮੇਰੇ ਰਾਮ ਰਾਇ; ਇਨ ਬਿਧਿ ਮਿਲੈ ਗੁਸਾਈ ॥
mere raam raae; in bidh milai gusaaee | Ang 205
Sant Singh KhalsaThis is how my Sovereign Lord King, the Lord of the Universe, is met;
Manmohan SinghMy Master, the King and Lord of the universe is met in this way
Manmohan Singh (Punjabi)ਮੇਰਾ ਮਾਲਕ, ਆਲਮ ਦਾ ਪਾਤਸ਼ਾਹ ਤੇ ਸੁਆਮੀ ਇਸ ਢੰਗ ਨਾਲ ਮਿਲਦਾ ਹੈ।
Fareedkot Teekaਇਸ ਪੂਰਬੋਕਤ ਪ੍ਰਕਾਰ ਸੇ ਵਾ ਜੋ ਪ੍ਰਕਾਰ ਆਗੇ ਕਹਨਾ ਹੈ, ਮੇਰੇ ਸੁਆਮੀ ਰਾਮ ਰਾਜਾ ਮਿਲਤੇ ਹੈਂ॥
Prof. Sahib Singhਹੇ ਮੇਰੇ ਪ੍ਰਭੂ ਪਾਤਿਸ਼ਾਹ! ਇਹਨਾਂ ਤਰੀਕਿਆਂ ਨਾਲ ਧਰਤੀ ਦਾ ਖਸਮ-ਪਰਮਾਤਮਾ ਮਿਲਦਾ ਹੈ।ਪਦ ਅਰਥ ਇਨ ਬਿਧਿ = ਇਹਨਾਂ ਤਰੀਕਿਆਂ ਨਾਲ।
SikhNet (Spanish)Así mi Señor, el Rey, es obtenido;
ਸਹਜੁ ਭਇਆ ਭ੍ਰਮੁ ਖਿਨ ਮਹਿ ਨਾਠਾ; ਮਿਲਿ ਜੋਤੀ ਜੋਤਿ ਸਮਾਈ ॥੧॥ ਰਹਾਉ ਦੂਜਾ ॥੧॥੧੨੨॥
sehaj bheaa bhram khin meh naatthaa; mil jotee jot samaaee |1| rahaau doojaa |1|122| Ang 205
Sant Singh Khalsacelestial bliss is attained in an instant, and doubt is dispelled. Meeting Him, my light merges in the Light. ||1||Second Pause||1||122||
Manmohan SinghCelestial bliss is attained in a moment doubt has fled and by meeting the Master, my light is absorbed in the Supreme Light. Pause Second.
Manmohan Singh (Punjabi)ਬੈਕੁੰਠੀ ਅਨੰਦ ਪ੍ਰਾਪਤ ਹੋ ਗਿਆ ਹੈ, ਵਹਿਮ ਇਕ ਮੁਹਤ ਵਿੱਚ ਦੌੜ ਗਿਆ ਹੈ ਅਤੇ ਮਾਲਕ ਨੂੰ ਮਿਲ ਕੇ ਮੇਰਾ ਨੂਰ ਪਰਮ-ਨੂਰ ਅੰਦਰ ਲੀਨ ਹੋ ਗਿਆ ਹੈ। ਠਹਿਰਾਉ ਦੂਜਾ।
Fareedkot Teekaਜਬ ਗਿਆਨ ਭਇਆ ਤਬ ਭਰਮ ਉਸੀ ਖਿਨਮੈ ਚਲਾ ਗਿਆ। ਜੈਸੇ ਸੂਰਜ ਉਦੇ ਕਾਲ ਮੇਂ ਹੀ ਅੰਧੇਰਾ ਚਲਾ ਜਾਤਾ ਹੈ। ਮਿਲ ਕੇ ਜੋਤੀ ਪਰਮੇਸ੍ਵਰ ਮੇਂ ਜੀਵ ਕੀ ਜੋਤ ਅਭੇਦ ਹੋ ਗਈ। ਪਹਲੇ ਰਹਾਉ ਮੇਂ ਪ੍ਰਸ਼ਨ ਸਪਸ਼ਟ ਥਾ ਦੂਜੇ ਮੇਂ ਉਤ੍ਰ ਸਪਸ਼ਟ ਹੈ॥੧॥੧੨੨॥
Prof. Sahib Singhਜਿਸ ਮਨੁੱਖ ਨੂੰ ਆਤਮਕ ਅਡੋਲਤਾ ਪ੍ਰਾਪਤ ਹੋ ਗਈ ਹੈ, ਉਸ ਦੀ (ਮਾਇਆ ਦੀ ਖ਼ਾਤਰ) ਭਟਕਣਾ ਇਕ ਖਿਨ ਵਿਚ ਦੂਰ ਹੋ ਗਈ। ਉਸ ਦੀ ਜੋਤਿ ਪ੍ਰਭੂ ਵਿਚ ਮਿਲ ਕੇ ਪ੍ਰਭੂ ਵਿਚ ਲੀਨ ਹੋ ਗਈ ॥੧॥ਰਹਾਉ ਦੂਜਾ॥੧॥੧੨੨॥ਪਦ ਅਰਥ ਨਾਠਾ = ਨੱਸ ਗਿਆ। ਜੋਤੀ = ਪਰਮਾਤਮਾ ॥੧॥ਰਹਾਉ ਦੂਜਾ॥
* ਨੋਟ: 'ਗਉੜੀ ਪੂਰਬੀ ਘਰੁ ੧' ਦਾ ਇਹ ਪਹਿਲਾ ਸ਼ਬਦ ਹੈ।
SikhNet (Spanish)uno realiza el Estado de Equilibrio, resuelve todas sus dudas, y su luz se funde en la Luz Suprema. (1-Segunda pausa-1-122)