ੴ

ਸਿੱਖਬਾਣੀ · SikhBani

Ang 205

Sri Guru Granth Sahib · Raag Gauree · 4 shabads, 37 lines
Translations
Shabad Guru Arjan Dev Ji Raag Gauree continued from Ang 204

ਅੰਤਰਿ ਅਲਖੁ. ਨ ਜਾਈ ਲਖਿਆ; ਵਿਚਿ ਪੜਦਾ ਹਉਮੈ ਪਾਈ ॥

antar alakh. na jaaee lakhiaa; vich parradaa haumai paaee |

Sant Singh KhalsaThe Unseen Lord is deep within the self; He cannot be seen; the curtain of egotism intervenes.
Manmohan SinghThe Incomprehensible Lord is within, but owing to the intervening curtain of ego, He cannot be seen.
Manmohan Singh (Punjabi)ਅਬੋਧ ਸਾਈਂ ਅੰਦਰ ਹੀ ਹੈ ਪ੍ਰੰਤੂ ਵਿੱਚ ਪਏ ਹੋਏ ਹੰਕਾਰ ਦੇ ਪਰਦੇ ਦੇ ਸਬਬ ਉਹ ਵੇਖਿਆ ਨਹੀਂ ਜਾ ਸਕਦਾ।
Fareedkot Teekaਅਪਨੇ ਅੰਤਰ ਹੀ ਅਲਖ ਰੂਪ ਆਤਮਾ ਹੈ ਲਖਿਆ ਨਹੀਂ ਜਾਤਾ।☬ਜੇ ਕਹੇ ਕਿਉਂ ਨਹੀਂ ਲਖਿਆ ਜਾਤਾ? ਤਿਸ ਪਰ ਕਹਤੇ ਹੈਂ:☬ਮਾਇਆ ਨੇ ਮਨ ਕੇ ਬੀਚ ਅਵਰਨ ਰੂਪ ਹੰਤਾ ਮਮਤਾ ਪਾਈ ਹੈ॥
Prof. Sahib Singh(ਹਰੇਕ ਜੀਵ ਦੇ) ਅੰਦਰ ਅਦ੍ਰਿਸ਼ਟ ਪ੍ਰਭੂ ਵੱਸਦਾ ਹੈ, ਪਰ (ਜੀਵ ਨੂੰ) ਇਹ ਸਮਝ ਨਹੀਂ ਆ ਸਕਦੀ, ਕਿਉਂਕਿ (ਜੀਵ ਦੇ ਅੰਦਰ) ਹਉਮੈ ਦਾ ਪਰਦਾ ਪਿਆ ਹੋਇਆ ਹੈ।

ਪਦ ਅਰਥ ਅੰਤਰਿ = (ਜੀਵ ਦੇ) ਅੰਦਰ। ਅਲਖੁ = ਅਦ੍ਰਿਸ਼ਟ ਪ੍ਰਭੂ। ਪਾਈ = ਪਾਇਆ ਹੋਇਆ ਹੈ।

SikhNet (Spanish)No conocemos lo inefable en nuestro interior, porque la cortina del ego nos obstruye la vista.

ਮਾਇਆ ਮੋਹਿ ਸਭੋ ਜਗੁ ਸੋਇਆ; ਇਹੁ ਭਰਮੁ. ਕਹਹੁ ਕਿਉ ਜਾਈ ॥੧॥

maaeaa mohi sabho jag soeaa; ihu bharam. kahahu kiau jaaee |1|

Sant Singh KhalsaIn emotional attachment to Maya, all the world is asleep. Tell me, how can this doubt be dispelled? ||1||
Manmohan SinghIn the love of mammon, the entire world is asleep. Say How can this doubt depart?
Manmohan Singh (Punjabi)ਧਨ-ਦੌਲਤ ਦੀ ਮੁਹੱਬਤ ਅੰਦਰ ਸਾਰਾ ਸੰਸਾਰ ਸੁੱਤਾ ਪਿਆ ਹੈ। ਦੱਸੋ! ਇਹ ਸੰਦੇਹ ਕਿਸ ਤਰ੍ਹਾਂ ਦੂਰ ਹੋ ਸਕਦਾ ਹੈ?
Fareedkot Teekaਯਾਂ ਤੇ ਮਾਇਆ ਕੇ ਮੋਹ ਮੇਂ ਸਭ ਜਗਤ ਸੋਇਆ ਹੂਆ ਹੈ। ਇਹ ਭਰਮੁ ਰੂਪ ਮਾਇਆ ਕਹੋ ਕੈਸੇ ਜਾਵੇ? ॥੧॥
Prof. Sahib Singhਸਾਰਾ ਜਗਤ ਹੀ ਮਾਇਆ ਦੇ ਮੋਹ ਵਿਚ ਸੁੱਤਾ ਪਿਆ ਹੈ। (ਹੇ ਭਾਈ!) ਦੱਸ, (ਜੀਵ ਦੀ) ਇਹ ਭਟਕਣਾ ਕਿਵੇਂ ਦੂਰ ਹੋਵੇ? ॥੧॥

ਪਦ ਅਰਥ ਮੋਹਿ = ਮੋਹ ਵਿਚ ॥੧॥

SikhNet (Spanish)El mundo entero duerme, arrullado por el amor a Maya; ¿Cómo entonces me puedo escapar de la dualidad?(1)

ਏਕਾ ਸੰਗਤਿ. ਇਕਤੁ ਗ੍ਰਿਹਿ ਬਸਤੇ; ਮਿਲਿ ਬਾਤ. ਨ ਕਰਤੇ ਭਾਈ ॥

ekaa sangat. ikat grihi basate; mil baat. na karate bhaaee |

Sant Singh KhalsaThe one lives together with the other in the same house, but they do not talk to one another, O Siblings of Destiny.
Manmohan SinghThe soul and the Supreme Soul belong to one stock, and live together in one home, but talk not to each other, O brother.
Manmohan Singh (Punjabi)ਆਤਮਾ ਅਤੇ ਪਰਮ-ਆਤਮਾ ਇਕੋ ਹੀ ਵੰਸ਼ ਨਾਲ ਸੰਬੰਧਤ ਹਨ ਅਤੇ ਇਕੱਠੇ ਇਕੋ ਹੀ ਘਰ ਵਿੱਚ ਰਹਿੰਦੇ ਹਨ, ਪ੍ਰੰਤੂ ਉਹ ਇਕ ਦੂਜੇ ਨਾਲ ਗੱਲ ਨਹੀਂ ਕਰਦੇ, ਹੈ ਵੀਰ!
Fareedkot Teekaਏਕ ਹੀ ਚੇਤਨ ਕੇ ਸੰਬੰਧ ਕਰ ਕੇ ਜੜ ਇੰਦ੍ਰੇ ਚੇਤਨ ਹੋ ਰਹੇ ਹੈਂ, ਔਰ ਏਕ ਹੀ ਸਰੀਰ ਰੂਪੀ ਘਰ ਮੇਂ ਬਸਤੇ ਹੈਂ। ਹੇ ਭਾਈ! ਆਪਸ ਮੇਂ ਮਿਲ ਕੇ ਬਾਤ ਨਹੀਂ ਕਰਤੇ ਅਰਥਾਤ ਅਪਨੇ ਅਪਨੇ ਵਿਸ਼ੇ ਕੋ ਗ੍ਰਹਣ ਕਰਤੇ ਹੈਂ, ਵਾ ਮਿਲਣੇ ਕੀ ਬਾਤ ਨਹੀਂ ਕਰਤੇ ਹੈਂ॥
Prof. Sahib Singh(ਹੇ ਭਾਈ! ਆਤਮਾ ਤੇ ਪਰਮਾਤਮਾ ਦੀ) ਇਕੋ ਹੀ ਸੰਗਤਿ ਹੈ, ਦੋਵੇਂ ਇਕੋ ਹੀ (ਹਿਰਦੇ-) ਘਰ ਵਿਚ ਵੱਸਦੇ ਹਨ, ਪਰ (ਆਪੋ ਵਿਚ) ਮਿਲ ਕੇ (ਕਦੇ) ਗੱਲ ਨਹੀਂ ਕਰਦੇ।

ਪਦ ਅਰਥ ਇਕਤੁ ਗ੍ਰਿਹਿ = ਇਕੋ ਘਰ ਵਿਚ। ਭਾਈ = ਹੇ ਭਾਈ!

SikhNet (Spanish)Mi Alma y el Alma Suprema viven juntas en la misma casa, pero no se hablan la una a la otra.

ਏਕ ਬਸਤੁ ਬਿਨੁ. ਪੰਚ ਦੁਹੇਲੇ; ਓਹ ਬਸਤੁ ਅਗੋਚਰ ਠਾਈ ॥੨॥

ek basat bin. panch duhele; oeh basat agochar tthaaee |2|

Sant Singh KhalsaWithout the one substance, the five are miserable; that substance is in the unapproachable place. ||2||
Manmohan SinghWithout the one commodity of God's Name, the five organs of perception are miserable. That commodity is in an unapproachable place.
Manmohan Singh (Punjabi)ਰੱਬ ਦੇ ਨਾਮ ਦੇ ਇਕ ਵੱਖਰ ਦੇ ਬਗੈਰ ਪੰਜੇ ਗਿਆਨ-ਇੰਦ੍ਰੇ ਦੁਖ ਹਨ! ਉਹ ਵੱਖਰ ਪਹੁੰਚ ਤੋਂ ਪਰੇ ਜਗ੍ਹਾਂ ਵਿੱਚ ਹੈ।
Fareedkot Teekaਏਕ ਆਤਮ ਵਸਤੂ ਕੀ ਪ੍ਰਾਪਤੀ ਬਿਨ ਪੰਚ ਗਿਆਨ ਇੰਦਰੇ (ਦੁਹੇਲੇ) ਦੁਖੀ ਰਹਤੇ ਹੈਂ, ਔਰ ਵਹੁ ਅਵਿਖੇ ਰੂਪ ਵਸਤੂ ਸਰੀਰ ਅਸਥਾਨ ਕੇ ਬੀਚ ਹੀ ਹੈ॥੨॥☬ਜੇ ਕਹੇ ਫਿਰ ਪ੍ਰਾਪਤੀ ਕਠਨ ਕਿਉਂ ਹੈ? ਤਿਸ ਪਰ ਕਹਤੇ ਹੈਂ:
Prof. Sahib Singhਇਕ (ਨਾਮ) ਪਦਾਰਥ ਤੋਂ ਬਿਨਾ (ਜੀਵ ਦੇ) ਪੰਜੇ ਗਿਆਨ-ਇੰਦ੍ਰੇ ਦੁੱਖੀ ਰਹਿੰਦੇ ਹਨ। ਉਹ (ਨਾਮ) ਪਦਾਰਥ ਅਜੇਹੇ ਥਾਂ ਵਿਚ ਹੈ, ਜਿਥੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ॥੨॥

ਪਦ ਅਰਥ ਪੰਚ = ਪੰਜੇ ਗਿਆਨ-ਇੰਦ੍ਰੇ। ਦੁਹੇਲੇ = ਦੁੱਖੀ। ਓਹ = (ਇਹ ਲਫ਼ਜ਼ ਇਸਤ੍ਰੀ ਲਿੰਗ ਹੈ, ਲਫ਼ਜ਼ 'ਬਸਤੁ' ਦਾ ਵਿਸ਼ੇਸ਼ਣ}। ਅਗੋਚਰ = {ਅ-ਗੋ-ਚਰ} ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਠਾਈ = ਠਾਇ, ਥਾਂ ਵਿਚ ॥੨॥

SikhNet (Spanish)Sin el Naam, soy infeliz con mis cinco facultades perceptivas; el Naam está más allá de ellas. (2)

ਜਿਸ ਕਾ ਗ੍ਰਿਹੁ, ਤਿਨਿ ਦੀਆ ਤਾਲਾ; ਕੁੰਜੀ. ਗੁਰ ਸਉਪਾਈ ॥

jis kaa grihu, tin deea taalaa; kunjee. gur saupaaee |

Sant Singh KhalsaAnd the one whose home it is, has locked it up, and given the key to the Guru.
Manmohan SinghHe, whose Home it is has put the lock to it, and gives the key to the Guru.
Manmohan Singh (Punjabi)ਜਿਸ ਦਾ ਘਰ ਹੈ, ਉਸ ਨੇ ਇਸ ਨੂੰ ਜਿੰਦ੍ਰਾ ਲਾ ਦਿਤਾ ਹੈ, ਅਤੇ ਚਾਬੀ ਗੁਰਾਂ ਨੂੰ ਸੌਪ ਦਿਤੀ ਹੈ।
Fareedkot Teekaਜਿਸ ਪਰਮੇਸ੍ਵਰ ਕਾ ਗ੍ਰਹ ਹੈ, ਤਿਸੀ ਨੇ ਅਗ੍ਯਾਨ ਰੂਪੀ ਜੰਦ੍ਰਾ ਦੀਆ ਹੈ ਔਰ ਬ੍ਰਹਮ ਵਿਦ੍ਯਾ ਰੂਪ ਕੁੰਜੀ ਤਿਸ ਕੀ ਗੁਰੋਂ ਕੋ ਸਉਂਪੀ ਹੈ, ਵਾ ਗੁਰੋਂ ਸੇ ਪਾਈਤੀ ਹੈ॥
Prof. Sahib Singh(ਹੇ ਭਾਈ!) ਜਿਸ ਹਰੀ ਦਾ ਇਹ ਬਣਾਇਆ ਹੋਇਆ (ਸਰੀਰ-) ਘਰ ਹੈ, ਉਸ ਨੇ ਹੀ (ਮੋਹ ਦਾ) ਜੰਦ੍ਰਾ ਮਾਰਿਆ ਹੋਇਆ ਹੈ, ਤੇ ਕੁੰਜੀ ਗੁਰੂ ਨੂੰ ਸੌਂਪ ਦਿੱਤੀ ਹੈ।

ਪਦ ਅਰਥ ਤਾਲਾ = ਜੰਦ੍ਰਾ। ਗੁਰ ਸਉਪਾਈ = ਗੁਰੂ ਨੂੰ ਸੌਂਪੀ ਹੋਈ ਹੈ।

SikhNet (Spanish)El Dueño de la casa, en verdad, la ha cerrado con llave, y la llave está en la Mano del Guru.

ਅਨਿਕ ਉਪਾਵ ਕਰੇ. ਨਹੀ ਪਾਵੈ; ਬਿਨੁ ਸਤਿਗੁਰ ਸਰਣਾਈ ॥੩॥

anik upaav kare. nahee paavai; bin satigur saranaaee |3|

Sant Singh KhalsaYou may make all sorts of efforts, but it cannot be obtained, without the Sanctuary of the True Guru. ||3||
Manmohan SinghWithout seeking the shelter of the True Guru, man cannot get the key, though he makes various other efforts.
Manmohan Singh (Punjabi)ਸੱਚੇ ਗੁਰਾਂ ਦੀ ਪਨਾਹ ਲੈਣ ਦੇ ਬਗੈਰ ਹੋਰ ਬਹੁਤੇ ਉਪਰਾਲੇ ਕਰਨ ਦੁਆਰਾ ਵੀ ਇਨਸਾਨ ਚਾਬੀ ਨੂੰ ਪ੍ਰਾਪਤ ਨਹੀਂ ਕਰ ਸਕਦਾ।
Fareedkot Teekaਸਤਿਗੁਰੋਂ ਕੇ ਆਸਰੇ ਸੇ ਬਿਨਾਂ ਅਨੇਕ ਹੀ ਉਪਾਵ ਕਰੇ, ਵਿਦਿਆ ਰੂਪੀ ਕੁੰਜੀ ਕੋ ਨਹੀਂ ਪਾਵਤਾ ਹੈ॥੩॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਜੀਵ ਹੋਰ ਹੋਰ ਅਨੇਕਾਂ ਹੀਲੇ ਕਰਦਾ ਹੈ, (ਪਰ ਉਹਨਾਂ ਹੀਲਿਆਂ ਨਾਲ ਪਰਮਾਤਮਾ ਨੂੰ) ਲੱਭ ਨਹੀਂ ਸਕਦਾ ॥੩॥
SikhNet (Spanish)Y uno podrá tratar de todas las maneras, pero nunca obtendrá la llave si no acude al Guru.(3)

ਜਿਨ ਕੇ ਬੰਧਨ. ਕਾਟੇ ਸਤਿਗੁਰ; ਤਿਨ ਸਾਧਸੰਗਤਿ ਲਿਵ ਲਾਈ ॥

jin ke bandhan. kaatte satigur; tin saadhasangat liv laaee |

Sant Singh KhalsaThose whose bonds have been broken by the True Guru, enshrine love for the Saadh Sangat, the Company of the Holy.
Manmohan SinghThey, whose shackles the True Guru has shattered enshrining love for saints guild.
Manmohan Singh (Punjabi)ਜਿਨ੍ਹਾਂ ਦੀਆਂ ਬੇੜੀਆਂ ਸੱਚੇ ਗੁਰਾਂ ਨੇ ਵੰਢ ਸੁੱਟੀਆਂ ਹਨ ਉਹ ਸਤਿਸੰਗਤ ਨਾਲ ਪਿਆਰ ਪਾ ਲੈਂਦੇ ਹਨ।
Fareedkot Teekaਜਿਨਾਂ ਕੇ ਬੰਧਨ ਸਤਿਗੁਰੋਂ ਨੇ ਕਾਟੇ ਹੈਂ, ਤਿਨੋਂ ਨੇ ਸਾਧ ਸੰਗਤਿ ਮੇਂ ਮਿਲ ਕਰ ਅਪਨੇ ਸਰੂਪ ਮੇਂ ਬ੍ਰਿਤੀ ਲਗਾਈ ਹੈ॥
Prof. Sahib Singhਹੇ ਸਤਿਗੁਰੂ! ਜਿਨ੍ਹਾਂ ਦੇ (ਮਾਇਆ ਦੇ) ਬੰਧਨ ਤੂੰ ਕੱਟ ਦਿੱਤੇ, ਉਹਨਾਂ ਨੇ ਸਾਧ ਸੰਗਤਿ ਵਿਚ ਟਿਕ ਕੇ (ਪ੍ਰਭੂ ਨਾਲ) ਪ੍ਰੀਤਿ ਬਣਾਈ।

ਪਦ ਅਰਥ ਸਤਿਗੁਰ = ਹੇ ਸਤਿਗੁਰ! ਲਿਵ = ਲਗਨ, ਪ੍ਰੀਤਿ।

SikhNet (Spanish)Si nuestras cadenas son cortadas por el Guru, uno se entona en la Sociedad de los Santos.

ਪੰਚ ਜਨਾ ਮਿਲਿ. ਮੰਗਲੁ ਗਾਇਆ; ਹਰਿ ਨਾਨਕ. ਭੇਦੁ ਨ ਭਾਈ ॥੪॥

panch janaa mil. mangal gaaeaa; har naanak. bhed na bhaaee |4|

Sant Singh KhalsaThe self-elect, the self-realized beings, meet together and sing the joyous songs of the Lord. Nanak, there is no difference between them, O Siblings of Destiny. ||4||
Manmohan SinghMeeting together the elect pious persons sing joys songs, Between them and God, Nanak, there is no difference, O brother.
Manmohan Singh (Punjabi)ਚੋਣਵੇ ਪਵਿੱਤਰ ਪੁਰਸ਼ ਇਕੰਠੇ ਹੋ ਕੇ ਖੁਸ਼ੀ ਦੇ ਗੀਤ ਗਾਉਂਦੇ ਹਨ। ਉਨ੍ਹਾਂ ਅਤੇ ਵਾਹਿਗੁਰੂ ਵਿੱਚ ਨਾਨਕ ਕੋਈ ਫਰਕ ਨਹੀਂ, ਹੈ ਭਰਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਸੰਤ ਜਨੋਂ ਕੇ ਸਾਥ ਮਿਲ ਕਰ ਪਰਮੇਸ੍ਵਰ ਕਾ ਜਸੁ ਗਾਇਨ ਕੀਆ ਹੈ, ਹੇ ਭਾਈ! ਤਿਨ ਪੁਰਸੋਂ ਮੇਂ ਔਰ ਹਰੀ ਮੇਂ ਭੇਦ ਨਹੀਂ ਹੈ॥੪॥
Prof. Sahib Singhਹੇ ਨਾਨਕ! (ਆਖ-) ਉਹਨਾਂ ਦੇ ਪੰਜੇ ਗਿਆਨ-ਇੰਦ੍ਰਿਆਂ ਨੇ ਮਿਲ ਕੇ ਸਿਫ਼ਤ-ਸਾਲਾਹ ਦਾ ਗੀਤ ਗਾਇਆ। ਹੇ ਭਾਈ! ਉਹਨਾਂ ਵਿਚ ਤੇ ਹਰੀ ਵਿਚ ਕੋਈ ਵਿੱਥ ਨਾਹ ਰਹਿ ਗਈ ॥੪॥

ਪਦ ਅਰਥ ਪੰਚ ਜਨਾ = ਪੰਜੇ ਗਿਆਨ-ਇੰਦ੍ਰਿਆਂ ਨੇ। ਮੰਗਲੁ = ਖ਼ੁਸ਼ੀ ਦਾ ਗੀਤ। ਭੇਦੁ = ਵਿੱਥ, ਫ਼ਰਕ। ਭਾਈ = ਹੇ ਭਾਈ! ॥੪॥

SikhNet (Spanish)Los cinco sentidos cantan en regocijo, y entonces entre ellos y el Señor, no hay ninguna separación. (4)

ਮੇਰੇ ਰਾਮ ਰਾਇ; ਇਨ ਬਿਧਿ ਮਿਲੈ ਗੁਸਾਈ ॥

mere raam raae; in bidh milai gusaaee |

Sant Singh KhalsaThis is how my Sovereign Lord King, the Lord of the Universe, is met;
Manmohan SinghMy Master, the King and Lord of the universe is met in this way
Manmohan Singh (Punjabi)ਮੇਰਾ ਮਾਲਕ, ਆਲਮ ਦਾ ਪਾਤਸ਼ਾਹ ਤੇ ਸੁਆਮੀ ਇਸ ਢੰਗ ਨਾਲ ਮਿਲਦਾ ਹੈ।
Fareedkot Teekaਇਸ ਪੂਰਬੋਕਤ ਪ੍ਰਕਾਰ ਸੇ ਵਾ ਜੋ ਪ੍ਰਕਾਰ ਆਗੇ ਕਹਨਾ ਹੈ, ਮੇਰੇ ਸੁਆਮੀ ਰਾਮ ਰਾਜਾ ਮਿਲਤੇ ਹੈਂ॥
Prof. Sahib Singhਹੇ ਮੇਰੇ ਪ੍ਰਭੂ ਪਾਤਿਸ਼ਾਹ! ਇਹਨਾਂ ਤਰੀਕਿਆਂ ਨਾਲ ਧਰਤੀ ਦਾ ਖਸਮ-ਪਰਮਾਤਮਾ ਮਿਲਦਾ ਹੈ।

ਪਦ ਅਰਥ ਇਨ ਬਿਧਿ = ਇਹਨਾਂ ਤਰੀਕਿਆਂ ਨਾਲ।

SikhNet (Spanish)Así mi Señor, el Rey, es obtenido;

ਸਹਜੁ ਭਇਆ ਭ੍ਰਮੁ ਖਿਨ ਮਹਿ ਨਾਠਾ; ਮਿਲਿ ਜੋਤੀ ਜੋਤਿ ਸਮਾਈ ॥੧॥ ਰਹਾਉ ਦੂਜਾ ॥੧॥੧੨੨॥

sehaj bheaa bhram khin meh naatthaa; mil jotee jot samaaee |1| rahaau doojaa |1|122|

Sant Singh Khalsacelestial bliss is attained in an instant, and doubt is dispelled. Meeting Him, my light merges in the Light. ||1||Second Pause||1||122||
Manmohan SinghCelestial bliss is attained in a moment doubt has fled and by meeting the Master, my light is absorbed in the Supreme Light. Pause Second.
Manmohan Singh (Punjabi)ਬੈਕੁੰਠੀ ਅਨੰਦ ਪ੍ਰਾਪਤ ਹੋ ਗਿਆ ਹੈ, ਵਹਿਮ ਇਕ ਮੁਹਤ ਵਿੱਚ ਦੌੜ ਗਿਆ ਹੈ ਅਤੇ ਮਾਲਕ ਨੂੰ ਮਿਲ ਕੇ ਮੇਰਾ ਨੂਰ ਪਰਮ-ਨੂਰ ਅੰਦਰ ਲੀਨ ਹੋ ਗਿਆ ਹੈ। ਠਹਿਰਾਉ ਦੂਜਾ।
Fareedkot Teekaਜਬ ਗਿਆਨ ਭਇਆ ਤਬ ਭਰਮ ਉਸੀ ਖਿਨਮੈ ਚਲਾ ਗਿਆ। ਜੈਸੇ ਸੂਰਜ ਉਦੇ ਕਾਲ ਮੇਂ ਹੀ ਅੰਧੇਰਾ ਚਲਾ ਜਾਤਾ ਹੈ। ਮਿਲ ਕੇ ਜੋਤੀ ਪਰਮੇਸ੍ਵਰ ਮੇਂ ਜੀਵ ਕੀ ਜੋਤ ਅਭੇਦ ਹੋ ਗਈ। ਪਹਲੇ ਰਹਾਉ ਮੇਂ ਪ੍ਰਸ਼ਨ ਸਪਸ਼ਟ ਥਾ ਦੂਜੇ ਮੇਂ ਉਤ੍ਰ ਸਪਸ਼ਟ ਹੈ॥੧॥੧੨੨॥
Prof. Sahib Singhਜਿਸ ਮਨੁੱਖ ਨੂੰ ਆਤਮਕ ਅਡੋਲਤਾ ਪ੍ਰਾਪਤ ਹੋ ਗਈ ਹੈ, ਉਸ ਦੀ (ਮਾਇਆ ਦੀ ਖ਼ਾਤਰ) ਭਟਕਣਾ ਇਕ ਖਿਨ ਵਿਚ ਦੂਰ ਹੋ ਗਈ। ਉਸ ਦੀ ਜੋਤਿ ਪ੍ਰਭੂ ਵਿਚ ਮਿਲ ਕੇ ਪ੍ਰਭੂ ਵਿਚ ਲੀਨ ਹੋ ਗਈ ॥੧॥ਰਹਾਉ ਦੂਜਾ॥੧॥੧੨੨॥

ਪਦ ਅਰਥ ਨਾਠਾ = ਨੱਸ ਗਿਆ। ਜੋਤੀ = ਪਰਮਾਤਮਾ ॥੧॥ਰਹਾਉ ਦੂਜਾ॥

* ਨੋਟ: 'ਗਉੜੀ ਪੂਰਬੀ ਘਰੁ ੧' ਦਾ ਇਹ ਪਹਿਲਾ ਸ਼ਬਦ ਹੈ।

SikhNet (Spanish)uno realiza el Estado de Equilibrio, resuelve todas sus dudas, y su luz se funde en la Luz Suprema. (1-Segunda pausa-1-122)

Open this shabad (14 lines, Angs 204-205) →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਐਸੋ ਪਰਚਉ; ਪਾਇਓ ॥

aiso parchau; paaeo |

Sant Singh KhalsaI am intimate with Him;
Manmohan SinghSuch an intimacy I have developed with the Lord,
Manmohan Singh (Punjabi)ਅਹੋ ਜੇਹੀ ਯਾਰੀ ਮੇਰੀ ਸਾਹਿਬ ਨਾਲ ਪੈ ਗਈ ਹੈ,
Fareedkot Teekaਹੇ ਭਗਵਨ! ਤੈਂ ਹਮਾਰੇ ਮਨ ਮੇਂ ਜਗ੍ਯਾਸਾ ਕਾਲ ਕੇ ਬੀਚ ਅਪਨਾ ਐਸਾ ਪਰਚਾ ਪਾਇਆ ਥਾ॥
Prof. Sahib Singh(ਪਰਮਾਤਮਾ ਨਾਲ ਮੇਰੀ) ਇਹੋ ਜਿਹੀ ਸਾਂਝ ਬਣ ਗਈ,

ਪਦ ਅਰਥ ਪਰਚਉ = {परिचय} ਸਾਂਝ, ਮਿਤ੍ਰਤਾ।

SikhNet (Spanish)Tal es mi Relación con el Señor,

ਕਰੀ ਕ੍ਰਿਪਾ ਦਇਆਲ ਬੀਠੁਲੈ; ਸਤਿਗੁਰ ਮੁਝਹਿ ਬਤਾਇਓ ॥੧॥ ਰਹਾਉ ॥

karee kripaa deaal beetthulai; satigur mujheh bataaeo |1| rahaau |

Sant Singh Khalsagranting His Grace, my Kind Beloved has told me of the True Guru. ||1||Pause||
Manmohan SinghThat in His mercy, my kind Beloved has told me of the True Guru. Pause.
Manmohan Singh (Punjabi)ਆਪਣੀ ਦਇਆ ਦੁਆਰਾ, ਮਿਹਰਬਾਨ ਪ੍ਰੀਤਮ ਨੇ ਮੈਨੂੰ ਸੱਚੇ ਗੁਰਾਂ ਦਾ ਪਤਾ ਦੇ ਦਿੱਤਾ ਹੈ। ਠਹਿਰਾਉ।
Fareedkot Teekaਦਿਆਲ (ਬੀਠੁਲੈ) ਉਤਪਤੀ ਪਾਲਨਾ ਸੰਘਾਰ ਕਰਤਾ ਪਰਮੇਸ੍ਵਰ ਜਬ ਤੈਂ ਕ੍ਰਿਪਾ ਕਰੀ ਤਬ ਸਤਿਗੁਰੋਂ ਨੇ ਮੇਰੇ ਕੋ ਤੇਰਾ ਸਰੂਪ ਬਤਾਇਓ॥੧॥ ਰਹਾਉ ॥☬ਸਤਿਗੁਰੋਂ ਕੀ ਕ੍ਰਿਪਾ ਕਾ ਫਲ ਦਿਖਾਵਤੇ ਹੈਂ:
Prof. Sahib Singhਕਿ ਉਸ ਮਾਇਆ ਦੇ ਪ੍ਰਭਾਵ ਤੋਂ ਪਰੇ ਟਿਕੇ ਹੋਏ ਦਿਆਲ ਪ੍ਰਭੂ ਨੇ ਮੇਰੇ ਉਤੇ ਕਿਰਪਾ ਕੀਤੀ ਤੇ ਮੈਨੂੰ ਗੁਰੂ ਦਾ ਪਤਾ ਦੱਸ ਦਿੱਤਾ ॥੧॥ ਰਹਾਉ ॥

ਪਦ ਅਰਥ ਬੀਠੁਲੈ = ਬੀਠੁਲ ਨੇ। ਬੀਠਲ = {विष्ठल। ਵਿ-ਪਰੇ। स्थल = ਟਿਕਿਆ ਹੋਇਆ} ਮਾਇਆ ਦੇ ਪ੍ਰਭਾਵ ਤੋਂ ਪਰੇ ਟਿਕਿਆ ਹੋਇਆ। ਸਤਿਗੁਰ = ਗੁਰੂ ਦਾ (ਪਤਾ) ॥੧॥ ਰਹਾਉ ॥

SikhNet (Spanish)el Mismo Maestro, por Su Misericordia, me ha conducido al Verdadero Guru. (1-Pausa)

ਜਤ ਕਤ ਦੇਖਉ. ਤਤ ਤਤ ਤੁਮ ਹੀ; ਮੋਹਿ. ਇਹੁ ਬਿਸੁਆਸੁ ਹੋਇ ਆਇਓ ॥

jat kat dekhau. tat tat tum hee; mohi. ihu bisuaas hoe aaeo |

Sant Singh KhalsaWherever I look, there You are; I am totally convinced of this.
Manmohan SinghWherever I behold I find Thee there. I am now firmly convinced of it.
Manmohan Singh (Punjabi)ਜਿਥੇ ਕਿਤੇ ਮੈਂ ਤੱਕਦਾ ਹਾਂ, ਉਥੇ ਮੈਂ ਤੈਨੂੰ ਹੀ ਪਾਉਂਦਾ ਹਾਂ। ਮੇਰਾ ਹੁਣ ਪੱਕਾ ਯਕੀਨ ਬੱਝ ਗਿਆ ਹੈ।
Fareedkot Teekaਜਹਾਂ ਕਹਾਂ ਮੈਂ ਦੇਖਤਾ ਹੂੰ ਤਹਾਂ ਤਹਾਂ ਅਰਥਾਤ ਸਰਬ ਅਸਥਾਨ ਮੇਂ ਤੁਮ ਹੀ ਹੋ। ਮੇਰੇ ਕੋ ਏਹੁ (ਬਿਸੁਆਸੁ) ਨਿਸਚਾ ਹੋ ਆਇਆ ਹੈ॥
Prof. Sahib Singh(ਗੁਰੂ ਦੀ ਸਹਾਇਤਾ ਨਾਲ ਹੁਣ) ਮੈਨੂੰ ਇਹ ਨਿਸ਼ਚਾ ਬਣ ਗਿਆ ਹੈ ਕਿ ਮੈਂ ਜਿਧਰ ਵੇਖਦਾ ਹਾਂ, ਹੇ ਪ੍ਰਭੂ! ਮੈਨੂੰ ਤੂੰ ਹੀ ਤੂੰ ਦਿੱਸਦਾ ਹੈਂ।

ਪਦ ਅਰਥ ਜਤ ਕਤ = ਜਿਧਰ ਕਿਧਰ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਮੋਹਿ = ਮੈਨੂੰ। ਬਿਸੁਆਸੁ = ਯਕੀਨ, ਨਿਸ਼ਚਾ।

SikhNet (Spanish)Ahora en lo que sea que veo, ahí, les digo en verdad, percibo al Señor.

ਕੈ ਪਹਿ ਕਰਉ ਅਰਦਾਸਿ ਬੇਨਤੀ; ਜਉ. ਸੁਨਤੋ ਹੈ ਰਘੁਰਾਇਓ ॥੧॥

kai peh krau aradaas benatee; jau. sunato hai raghuraaeo |1|

Sant Singh KhalsaUnto whom should I pray? The Lord Himself hears all. ||1||
Manmohan SinghBefore whom should I make a supplication and entreaty when the Lord Himself is hearing all.
Manmohan Singh (Punjabi)ਮੈਂ ਕੀਹਦੇ ਪਾਸ ਜੋਦੜੀ ਤੇ ਪ੍ਰਾਰਥਾ ਕਰਾਂ, ਜਦ ਪ੍ਰਭੂ ਸਾਰਾ ਕੁਝ ਖੁਦ ਸੁਣ ਰਿਹਾ ਹੈ।
Fareedkot Teekaਕਿਸ ਕੇ ਪਾਸ (ਬੇਨਤੀ) ਨਿਮ੍ਰਤਾ ਪੂਰਬਕ ਕਹੂੰ, ਹੇ ਰਘਰਾਇਆ! ਜੋ ਤੂੰ ਸੁਨਤਾ ਹੈਂ॥੧॥
Prof. Sahib Singh(ਹੇ ਭਾਈ! ਮੈਨੂੰ ਯਕੀਨ ਹੋ ਗਿਆ ਹੈ ਕਿ) ਜਦੋਂ ਪਰਮਾਤਮਾ ਆਪ (ਜੀਵਾਂ ਦੀ ਅਰਦਾਸ ਬੇਨਤੀ) ਸੁਣਦਾ ਹੈ ਤਾਂ ਮੈਂ (ਉਸ ਤੋਂ ਬਿਨਾ ਹੋਰ) ਕਿਸ ਦੇ ਪਾਸ ਅਰਜ਼ੋਈ ਕਰਾਂ ਬੇਨਤੀ ਕਰਾਂ? ॥੧॥

ਪਦ ਅਰਥ ਕੈ ਪਹਿ = ਕਿਸ ਦੇ ਪਾਸ? ਕਰਉ = ਕਰਉਂ, ਮੈਂ ਕਰਾਂ। ਜਉ = ਜਦੋਂ ॥੧॥

SikhNet (Spanish)¿A quién más le podría yo rezar, cuando el Mismo Señor es Aquél que está escuchando? (1)

ਲਹਿਓ ਸਹਸਾ. ਬੰਧਨ, ਗੁਰਿ ਤੋਰੇ; ਤਾਂ ਸਦਾ ਸਹਜ ਸੁਖੁ ਪਾਇਓ ॥

lahio sahasaa. bandhan, gur tore; taan sadaa sehaj sukh paaeo |

Sant Singh KhalsaMy anxiety is over. The Guru has cut away my bonds, and I have found eternal peace.
Manmohan SinghMy anxiety is over. The Guru has cut off my fetters. Therefore I have obtained eternal Supreme Bliss.
Manmohan Singh (Punjabi)ਮੇਰਾ ਫਿਕਰ ਦੂਰ ਹੋ ਗਿਆ ਹੈ। ਗੁਰਾਂ ਨੇ ਮੇਰੀਆਂ ਬੇੜੀਆਂ ਕਟ ਛਡੀਆਂ ਹਨ। ਇਸ ਲਈ ਮੈਂ ਸਦੀਵੀ ਸਥਿਰ ਪਰਮਆਨੰਦ ਪਾ ਲਿਆ ਹੈ।
Fareedkot Teekaਜਬ ਗੁਰੋਂ ਨੇ ਬੰਧਨ ਤੋੜ ਦੀਏ ਤਬ ਸਹਸਾ ਲਹ ਗਿਆ ਹੈ ਔਰ ਸਦਾ ਰਹਨੇ ਵਾਲਾ ਆਤਮ ਸੁਖ ਸੁਭਾਵਕ ਪਾਇਆ ਹੈ॥
Prof. Sahib Singh(ਹੇ ਭਾਈ!) ਗੁਰੂ ਨੇ (ਜਿਸ ਮਨੁੱਖ ਦੇ ਮਾਇਆ ਦੇ) ਬੰਧਨ ਤੋੜ ਦਿੱਤੇ, ਉਸ ਦਾ ਸਾਰਾ ਸਹਮ-ਫ਼ਿਕਰ ਦੂਰ ਹੋ ਗਿਆ, ਤਦੋਂ ਉਸ ਨੇ ਸਦਾ ਲਈ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਕਰ ਲਿਆ।

ਪਦ ਅਰਥ ਲਹਿਓ = ਲਹਿ ਗਿਆ ਹੈ। ਸਹਸਾ = ਫ਼ਿਕਰ। ਗੁਰਿ = ਗੁਰੂ ਨੇ। ਤੋਰੇ = ਤੋੜ ਦਿੱਤੇ। ਸਹਜ = ਆਤਮਕ ਅਡੋਲਤਾ।

SikhNet (Spanish)Mis dudas se han esfumado, mis amarras han sido quitadas, y estoy bendecido con la Paz del Equilibrio.

ਹੋਣਾ ਸਾ ਸੋਈ ਫੁਨਿ ਹੋਸੀ; ਸੁਖੁ ਦੁਖੁ ਕਹਾ ਦਿਖਾਇਓ ॥੨॥

honaa saa soee fun hosee; sukh dukh kahaa dikhaaeo |2|

Sant Singh KhalsaWhatever shall be, shall be in the end; so where can pain and pleasure be seen? ||2||
Manmohan SinghWhatever, is to be shall ultimately happen where can weal and woe be discerned then?
Manmohan Singh (Punjabi)ਜੋ ਕੁਛ ਭੀ ਹੋਣਾ ਹੈ, ਆਖਰਕਾਰ ਜਰੂਰ ਹੋਵੇਗਾ। ਖੁਸ਼ੀ ਅਤੇ ਗ਼ਮੀ ਤਦੋਂ ਕਿੱਥੇ ਵੇਖੀ ਜਾ ਸਕਦੀ ਹੈ?
Fareedkot Teeka(ਹੋਣਾ) ਜੋ ਭੂਤਕਾਲ ਮੇਂ ਥਾ, (ਸਾ) ਵਹੀ ਤੂੰ ਵਰਤਮਾਨ ਕਾਲ ਮੇਂ ਹੈਂ, ਸੋਈ ਤੂੰ ਪੁਨਾ ਭਵਿਖਤ ਕਾਲ ਮੇਂ (ਹੋਸੀ) ਹੋਵੇਗਾ। ਵਾ ਜੋ ਹੋਣਾ ਥਾ, ਸੋ ਹੂਆ ਹੈ ਔਰ ਜੋ ਤੂੰ ਕਰੇਂਗਾ ਸੋਈ ਬਹੁੜੋ ਅਬ ਹੋਵੇਗਾ। ਜਬ ਐਸੇ ਭਾਵਨਾ ਹੋਈ ਤਬ ਸੁਖ ਦੁਖ ਕਹਾ ਦੇਖਣੇ ਮੇਂ ਆਇਓ ਹੈ, ਭਾਵ ਇਹ ਕੇ ਆਪ ਕੋ ਸੁਖ ਦੁਖ ਸੇ ਅਸੰਗ ਮਾਨਤੇ ਹੈਂ॥੨॥
Prof. Sahib Singh(ਉਸ ਨੂੰ ਯਕੀਨ ਬਣ ਗਿਆ ਕਿ ਪ੍ਰਭੂ ਦੀ ਰਜ਼ਾ ਅਨੁਸਾਰ) ਜੋ ਕੁਝ ਵਾਪਰਨਾ ਸੀ ਉਹੀ ਵਰਤੇਗਾ (ਉਸ ਦੇ ਹੁਕਮ ਤੋਂ ਬਿਨਾ) ਕੋਈ ਸੁਖ ਜਾਂ ਕੋਈ ਦੁੱਖ ਕਿਤੇ ਭੀ ਵਿਖਾਲੀ ਨਹੀਂ ਦੇ ਸਕਦਾ ॥੨॥

ਪਦ ਅਰਥ ਸਾ = ਸੀ। ਹੋਸੀ = ਹੋਵੇਗਾ ॥੨॥

SikhNet (Spanish)Todo lo que tiene que pasar, pasará ¿dónde entonces está el dolor o el placer? (2)

ਖੰਡ ਬ੍ਰਹਮੰਡ ਕਾ ਏਕੋ ਠਾਣਾ; ਗੁਰਿ. ਪਰਦਾ ਖੋਲਿ ਦਿਖਾਇਓ ॥

khandd brahamandd kaa eko tthaanaa; gur. paradaa khol dikhaaeo |

Sant Singh KhalsaThe continents and the solar systems rest in the support of the One Lord. The Guru has removed the veil of illusion, and shown this to me.
Manmohan SinghOf the world regions and solar system the One Lord is the support. By removing the curtain Guru has shown this to me.
Manmohan Singh (Punjabi)ਸੰਸਾਰੀ ਖਿੱਤਿਆਂ ਅਤੇ ਸੂਰਜ ਮੰਡਲਾਂ ਦਾ ਇਕ ਪ੍ਰਭੂ ਹੀ ਆਸਰਾ ਹੈ। ਪੜਦਾ ਪਰੇ ਕਰ ਕੇ, ਗੁਰਾਂ ਨੇ ਮੈਨੂੰ ਇਹ ਵਿਖਾਲ ਦਿਤਾ ਹੈ।
Fareedkot Teekaਖੰਡ ਬ੍ਰਹਮੰਡੋਂ ਕਾ ਮਾਲਕ ਜੋ ਤੂੰ ਏਕ ਅਦੁਤੀ ਹੈਂ, ਸੋ ਤੇਰਾ (ਠਾਣਾ) ਭਾਵ ਇਸਥਿਤੀ ਰਿਦੇ ਮੇਂ ਹੀ ਥੀ, ਪਰੰਤੂ ਗੁਰੋਂ ਕੇ ਬਿਨਾ ਨਹੀਂ ਜਾਣਿਆ ਥਾ; ਵਾ ਖੰਡ ਬ੍ਰਹਮੰਡ ਮੇਂ ਇਕੋ ਆਪ ਕਾ ਠਾਣਾ ਹੈ, ਸੋ ਤੂੰ ਅਗ੍ਯਾਨ ਰੂਪ ਪਰਦਾ ਖੋਲ ਕਰ ਗੁਰੋਂ ਨੇ ਦਿਖਾਇ ਦੀਆ ਹੈਂ॥
Prof. Sahib Singh(ਹੇ ਭਾਈ!) ਗੁਰੂ ਨੇ (ਜਿਸ ਮਨੁੱਖ ਦੇ ਅੰਦਰੋਂ ਹਉਮੈ ਦਾ) ਪਰਦਾ ਖੋਲ੍ਹ ਕੇ ਪਰਮਾਤਮਾ ਦਾ ਦਰਸਨ ਕਰਾ ਦਿੱਤਾ, ਉਸ ਨੂੰ ਪਰਮਾਤਮਾ ਹੀ ਸਾਰੇ ਖੰਡਾਂ ਬ੍ਰਹਮੰਡਾਂ ਦਾ ਇਕੋ ਟਿਕਾਣਾ ਦਿੱਸਦਾ ਹੈ।

ਪਦ ਅਰਥ ਠਾਣਾ = {स्थान} ਥਾਂ, ਟਿਕਾਣਾ। ਗੁਰਿ = ਗੁਰੂ ਨੇ। ਖੋਲਿ = ਖੋਲ੍ਹ ਕੇ।

SikhNet (Spanish)El Guru me ha revelado esto quitando el velo de la ilusión de Maya de mis ojos:

ਨਉ ਨਿਧਿ ਨਾਮੁ ਨਿਧਾਨੁ, ਇਕ ਠਾਈ; ਤਉ ਬਾਹਰਿ ਕੈਠੈ ਜਾਇਓ ॥੩॥

nau nidh naam nidhaan, ik tthaaee; tau baahar kaitthai jaaeo |3|

Sant Singh KhalsaThe nine treasures of the wealth of the Name of the Lord are in that one place. Where else should we go? ||3||
Manmohan SinghThe nine treasures of the Name wealth are in the one place (mind). To which outside place should one go then?
Manmohan Singh (Punjabi)ਨਾਮ ਦੀ ਦੌਲਤ ਦੇ ਨੌ ਖ਼ਜ਼ਾਨੇ ਇਕ ਜਗ੍ਹਾਂ (ਮਨ) ਵਿੱਚ ਹਨ। ਤਦ, ਬੰਦਾ ਕਿਹੜੀ ਬਾਹਰਲੀ ਜਗ੍ਹਾਂ ਨੂੰ ਜਾਵੇ?
Fareedkot Teekaਜਿਸੁ ਤੇਰਾ ਨਾਮੁ ਜੋ ਗ੍ਯਾਨ ਨਿਧਾਨ ਰੂਪ ਹੈ, ਸੋ ਤੂੰ ਜਬ ਇਕ ਠਾਈ ਅਰਥਾਤ ਰਿਦੈ ਅਸਥਾਨ ਮੇਂ ਜਾਨਿਆ, ਤਬ ਬਾਹਰ ਢੂੰਢਣੇ ਕੇ ਵਾਸਤੇ ਕਹਾਂ ਜਾਣਾ ਹੈ ਅਰਥਾਤ ਹਮ ਢੂੰਢਣੇ ਨਹੀਂ ਜਾਤੇ, ਵਾ ਅੰਤ੍ਰ ਮੁਖ ਬ੍ਰਿਤੀ ਰਹਤੀ ਹੈ। ਨਾਮ ਰੂਪ ਕੋ ਅਲੰਬਨ ਨਹੀਂ ਕਰਤੀ ਹੈ॥੩॥☬ਅਬ ਦ੍ਰਿਸ੍ਟਾਂਤ ਸੇ ਸਰਬ ਰਚਨਾ ਕੋ ਬ੍ਰਹਮ ਰੂਪ ਦੇਖਾਵਤੇ ਹੈਂ:
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਹੀ (ਗੁਰੂ ਦੀ ਕਿਰਪਾ ਨਾਲ) ਜਗਤ ਦੇ ਨੌ ਹੀ ਖ਼ਜ਼ਾਨਿਆਂ ਦਾ ਰੂਪ ਪ੍ਰਭੂ-ਨਾਮ-ਖ਼ਜ਼ਾਨਾ ਆ ਵੱਸੇ, ਉਸ ਨੂੰ ਕਿਤੇ ਬਾਹਰ ਭਟਕਣ ਦੀ ਲੋੜ ਨਹੀਂ ਰਹਿੰਦੀ ॥੩॥

ਪਦ ਅਰਥ ਨਿਧਿ = ਖ਼ਜ਼ਾਨਾ। ਨਿਧਾਨੁ = ਖ਼ਜ਼ਾਨਾ। ਇਕ ਠਾਈ = ਇਕੱਠੇ, ਇਕੋ ਥਾਂ ਵਿਚ, ਇਕ ਠਾਇ। ਕੈਠੈ = ਕੈ ਠਾਇ? ਕਿਸ ਥਾਂ ਤੇ? ਕਿੱਥੇ? ॥੩॥

SikhNet (Spanish)que el Universo y todas las partes del mundo dependen sólo del Único Señor. Si los Nueve Tesoros del Naam, del Nombre del Señor, están enaltecidos en la misma mente, ¿por qué y a dónde los va uno a buscar? (3)

ਏਕੈ ਕਨਿਕ ਅਨਿਕ ਭਾਤਿ ਸਾਜੀ; ਬਹੁ ਪਰਕਾਰ ਰਚਾਇਓ ॥

ekai kanik anik bhaat saajee; bahu parakaar rachaaeo |

Sant Singh KhalsaThe same gold is fashioned into various articles; just so, the Lord has made the many patterns of the creation.
Manmohan SinghThe same gold is fashioned into various varieties. Similarly from within Himself alone the Lord has made the creation of many patterns.
Manmohan Singh (Punjabi)ਓਹੀ ਸੋਨਾ ਅਨੇਕਾਂ ਸਰੂਪ ਵਿੱਚ ਘੜਿਆ ਜਾਂਦਾ ਹੈ। ਏਸੇ ਤਰ੍ਹਾਂ ਕੇਵਲ ਆਪਣੇ ਵਿਚੋਂ ਹੀ ਪ੍ਰਭ੍ਰੂ ਨੇ ਅਨੇਕਾਂ ਵੰਨਗੀਆਂ ਦੀ ਰਚਨਾ ਬਣਾਈ ਹੈ।
Fareedkot Teekaਜੈਸੇ ਏਕ ਹੀ ਸਵਰਣ ਕੀ ਰੇਣੀ ਅਨੇਕ ਭਾਂਤਿ ਕੰਙਣਿ ਮੁੰਦ੍ਰੀ ਆਦਿ ਕਰ ਕੇ ਰਚੀ ਗਈ। ਜਬ ਤਿਨ ਕਾ ਵਾਸਤਵ ਰੂਪ ਵਿਚਾਰੀਏ ਤਬ ਸਰਬ ਭੂਖਣ ਸਵਰਨ ਰੂਪ ਹੀ ਹੈਂ। ਤੈਸੇ ਹੀ ਬਹੁਤ ਪ੍ਰਕਾਰ ਅੰਡਜ ਜੇਰਜ ਆਦਿ ਵਾ ਮਾਨੁਖ, ਦੇਵਤਾ, ਦੈਤਾਦਿ ਰੂਪ ਕਰ ਕੇ ਜਗਤੁ ਮਾਯਾ ਦੁਆਰੇ ਤੈਨੇ ਰਚਾਇਆ ਹੈ। ਜਬ ਵਾਸਤਵ ਵਿਚਾਰੀਏ ਤਬ ਸਰਬ ਪ੍ਰਪੰਚ ਬ੍ਰਹਮ ਰੂਪ ਹੀ ਹੈ॥
Prof. Sahib Singh(ਹੇ ਭਾਈ! ਜਿਵੇਂ) ਇੱਕ ਸੋਨੇ ਤੋਂ ਸੁਨਿਆਰੇ ਨੇ ਗਹਣਿਆਂ ਦੀ ਅਨੇਕਾਂ ਕਿਸਮਾਂ ਦੀ ਬਣਤਰ ਬਣਾ ਦਿੱਤੀ, ਤਿਵੇਂ ਪਰਮਾਤਮਾ ਨੇ ਕਈ ਕਿਸਮਾਂ ਦੀ ਇਹ ਜਗਤ-ਰਚਨਾ ਰਚ ਦਿੱਤੀ ਹੈ।

ਪਦ ਅਰਥ ਕਨਿਕ = ਸੋਨਾ। ਸਾਜੀ = ਬਣਾਈ, ਰਚੀ।

SikhNet (Spanish)Así como el oro es moldeado y forjado para hacer diferentes diseños, así, de la misma materia, Dios nos ha creado a todos nosotros.

ਕਹੁ ਨਾਨਕ. ਭਰਮੁ, ਗੁਰਿ ਖੋਈ ਹੈ; ਇਵ ਤਤੈ ਤਤੁ ਮਿਲਾਇਓ ॥੪॥੨॥੧੨੩॥

kahu naanak. bharam, gur khoee hai; iv tatai tat milaaeo |4|2|123|

Sant Singh KhalsaSays Nanak, the Guru has dispelled my doubt; in this way, my essence merges into God's essence. ||4||2||123||
Manmohan SinghSays Nanak, the Guru dispelled my doubt Gold ornaments ultimately become gold. In the same way human reality, eventually, blends with Divine Reality.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਗੁਰਾਂ ਨੇ ਮੇਰਾ ਵਹਿਮ ਦੂਰ ਕਰ ਦਿਤਾ ਹੈ। ਸੋਨੇ ਦੇ ਜੇਵਰ ਅੰਤ ਨੂੰ ਸੋਨਾ ਹੋ ਜਾਂਦੇ ਹਨ। ਏਸੇ ਤਰ੍ਹਾਂ ਮਨੁਖੀ ਅਸਲੀਅਤ, ਆਖਰਕਾਰ ਈਸ਼ਵਰੀ ਅਸਲੀਅਤ ਨਾਲ ਅਭੇਦ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਗੁਰੋਂ ਨੇ ਭਰਮ ਕੀ ਪੰਕਤੀ ਖੋਈ ਹੈ ਔਰ ਤਤ ਕੇ ਸਾਥ ਤੱਤ ਕੇ ਮਿਲਾਇ ਦੀਆ ਹੈ॥੪॥੨॥੧੨੬॥
Prof. Sahib Singhਨਾਨਕ ਆਖਦਾ ਹੈ- ਗੁਰੂ ਨੇ ਜਿਸ ਮਨੁੱਖ ਦਾ ਭਰਮ-ਭੁਲੇਖਾ ਦੂਰ ਕਰ ਦਿੱਤਾ, ਉਸ ਨੂੰ ਉਸੇ ਤਰ੍ਹਾਂ ਹਰੇਕ ਤੱਤ (ਮੂਲ-) ਤੱਤ (ਪ੍ਰਭੂ) ਵਿਚ ਮਿਲਦਾ ਦਿੱਸਦਾ ਹੈ (ਜਿਵੇਂ ਅਨੇਕਾਂ ਰੂਪਾਂ ਦੇ ਗਹਣੇ ਮੁੜ ਸੋਨੇ ਵਿਚ ਹੀ ਮਿਲ ਜਾਂਦੇ ਹਨ) ॥੪॥੨॥੧੨੩॥

ਪਦ ਅਰਥ ਗੁਰਿ = ਗੁਰੂ ਨੇ। ਇਵ = ਇਸ ਤਰ੍ਹਾਂ। ਤਤੈ = ਤੱਤ ਵਿਚ ॥੪॥

SikhNet (Spanish)Aquieta tu ego entonces, oh, dice Nanak, y a través del Guru, deja que tu esencia se inmerja en la Esencia del Señor. (4-2-123)

Open this shabad →

Shabad Guru Arjan Dev Ji Raag Gauree

ਗਉੜੀ₂ ਮਹਲਾ ੫ ॥

gaurree₂ mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਅਉਧ ਘਟੈ; ਦਿਨਸੁ ਰੈਨਾਰੇ ॥

aaudh ghattai; dinas rainaare |

Sant Singh KhalsaThis life is diminishing, day and night.
Manmohan SinghBy day and night the life goes in diminishing.
Manmohan Singh (Punjabi)ਦਿਨ ਰਾਤ ਉਮਰ ਘਟ ਹੁੰਦੀ ਜਾ ਰਹੀ ਹੈ।
Fareedkot Teekaਦਿਨ ਰਾਤ ਅਵਸਥਾ ਘਟਤੀ ਜਾਤੀ ਹੈ॥
Prof. Sahib Singhਹੇ ਭਾਈ! (ਤੇਰੀ) ਉਮਰ (ਇਕ ਇਕ) ਦਿਨ (ਇਕ ਇਕ) ਰਾਤ ਕਰ ਕੇ ਘਟਦੀ ਜਾ ਰਹੀ ਹੈ।

ਪਦ ਅਰਥ ਅਉਧ = ਉਮਰ। ਰੈਨਾ = ਰਾਤ। ਰੇ = ਹੇ ਭਾਈ!

SikhNet (Spanish)Día y noche tu tiempo de vida disminuye;

ਮਨ ਗੁਰ ਮਿਲਿ; ਕਾਜ ਸਵਾਰੇ ॥੧॥ ਰਹਾਉ ॥

man gur mil; kaaj savaare |1| rahaau |

Sant Singh KhalsaMeeting with the Guru, your affairs shall be resolved. ||1||Pause||
Manmohan SinghBy meeting the Guru, O man, set aright thine affairs. Pause.
Manmohan Singh (Punjabi)ਹੇ ਬੰਦੇ! ਗੁਰਾਂ ਨੂੰ ਭੇਟਣ ਦੁਆਰਾ ਤੂੰ ਆਪਣੇ ਕਾਰਜ ਰਾਸ ਕਰ ਲੈ। ਠਹਿਰਾਉ।
Fareedkot Teekaਹੇ ਮਨ ਪਿਆਰਿਓ! ਪੁਰਸ਼ ਕੋ ਚਾਹੀਏ ਗੁਰੋਂ ਕੇ ਸਾਥ ਮਿਲ ਕਰ ਕੇ ਅਪਨਾ ਮੋਖ ਰੂਪੀ ਕਾਰਜ ਸੰਵਾਰ ਲੇਵੇ॥੧॥ ਰਹਾਉ ॥
Prof. Sahib Singhਹੇ ਮਨ! (ਜਿਸ ਕੰਮ ਲਈ ਤੂੰ ਜਗਤ ਵਿਚ ਆਇਆ ਹੈਂ, ਆਪਣੇ ਉਸ) ਕੰਮ ਨੂੰ ਗੁਰੂ ਨੂੰ ਮਿਲ ਕੇ ਸਿਰੇ ਚਾੜ੍ਹ ॥੧॥ ਰਹਾਉ ॥

ਪਦ ਅਰਥ ਮਨ = ਹੇ ਮਨ! ਮਿਲਿ = ਮਿਲ ਕੇ। ਸਵਾਰੇ = ਸਵਾਰਿ ॥੧॥ ਰਹਾਉ ॥

SikhNet (Spanish)ve entonces y llama al Guru para así cumplir tu Destino. (1-Pausa)

ਕਰਉ ਬੇਨੰਤੀ. ਸੁਨਹੁ ਮੇਰੇ ਮੀਤਾ; ਸੰਤ ਟਹਲ ਕੀ ਬੇਲਾ ॥

krau benantee. sunahu mere meetaa; sant ttehal kee belaa |

Sant Singh KhalsaListen, my friends, I beg of you: now is the time to serve the Saints!
Manmohan SinghI make supplication. Listen to me. O my friend. This is the high time to serve the saints.
Manmohan Singh (Punjabi)ਮੈਂ ਪ੍ਰਾਰਥਨਾ ਕਰਦਾ ਹਾਂ, ਸ੍ਰਵਣ ਕਰ ਹੈ ਮੇਰੇ ਮਿਤ੍ਰ ਸਾਧੂਆਂ ਦੀ ਸੇਵਾ ਕਰਨ ਦਾ ਇਹ ਸੁਹਾਉਣਾ ਸਮਾਂ ਹੈ।
Fareedkot Teekaਹੇ ਮੇਰੇ ਮੀਤ! ਮੈਂ (ਬੇਨਤੀ) ਨਿਮ੍ਰਿਤਾ ਸੇ ਉਪਦੇਸ਼ ਕਰਤਾ ਹੂੰ: ਏਹ ਮਾਨੁਖ ਜਨਮ ਸੰਤ ਕੀ ਟਹਲ ਕਾ ਵੇਲਾ ਹੈ, ਵਾ ਹੇ ਮੇਰੇ ਮਿਤ੍ਰ! ਬਾਣੀ ਕਰ ਪਰਮੇਸ੍ਵਰ ਆਗੇ ਬੇਨਤੀ ਕਰੋ, ਕਾਨੋ ਕਰ ਕੇ ਜਸੁ ਸੁਣਹੁ, ਸਰੀਰ ਕਰ ਸੰਤ ਸੇਵਾ (ਕੀ) ਕੀਆ ਕਰੋ, ਏਹੁ ਦੁਰਲਭ ਸਮਾਂ ਹੈ॥
Prof. Sahib Singhਹੇ ਮੇਰੇ ਮਿੱਤਰ! ਸੁਣ, ਮੈਂ (ਤੇਰੇ ਅੱਗੇ) ਬੇਨਤੀ ਕਰਦਾ ਹਾਂ (ਇਹ ਮਨੁੱਖਾ ਜਨਮ) ਸੰਤਾਂ ਦੀ ਟਹਲ ਕਰਨ ਦਾ ਸਮਾ ਹੈ।

ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ। ਮੀਤਾ = ਹੇ ਮਿੱਤਰ! ਬੇਲਾ = ਵੇਲਾ, ਸਮਾ।

SikhNet (Spanish)Mira, oh mi amigo, te suplico, ahora es tu momento para servir a los Santos.

ਈਹਾ. ਖਾਟਿ ਚਲਹੁ ਹਰਿ ਲਾਹਾ; ਆਗੈ ਬਸਨੁ ਸੁਹੇਲਾ ॥੧॥

eehaa. khaatt chalahu har laahaa; aagai basan suhelaa |1|

Sant Singh KhalsaIn this world, earn the profit of the Lord's Name, and hereafter, you shall dwell in peace. ||1||
Manmohan SinghOver here, earn the profit of God's Name and depart. Hereafter, thou shalt have an adorned abode.
Manmohan Singh (Punjabi)ਏਥੋ ਰੱਬ ਦੇ ਨਾਮ ਦੀ ਖੱਟੀ ਖਟ ਕੇ ਚਾਲੇ ਪਾ। ਪ੍ਰਲੋਕ ਵਿੱਚ ਤੈਨੂੰ ਸਸ਼ੋਭਤ ਨਿਵਾਸ ਅਸਥਾਨ ਮਿਲੇਗਾ।
Fareedkot Teekaਜਬ ਇਸ ਲੋਕ ਮੇਂ ਸੰਤ ਸੇਵਾ ਕਰ ਕੇ ਨਾਮ ਰੂਪ ਲਾਹਾ ਖਾਟ ਕਰ ਚਲੋਗੇ, ਤਬ ਪ੍ਰਲੋਕ ਮੇਂ ਬਸਨਾ ਸੁਖਾਲਾ ਹੋਵੇਗਾ॥੧॥
Prof. Sahib Singhਇਥੋਂ ਹਰਿ-ਨਾਮ ਦਾ ਲਾਭ ਖੱਟ ਕੇ ਤੁਰੋ, ਪਰਲੋਕ ਵਿਚ ਸੌਖਾ ਵਾਸ ਪ੍ਰਾਪਤ ਹੋਵੇਗਾ ॥੧॥

ਪਦ ਅਰਥ ਈਹਾ = ਇੱਥੇ, ਇਸ ਲੋਕ ਵਿਚ। ਲਾਹਾ = ਲਾਭ। ਆਗੈ = ਪਰਲੋਕ ਵਿਚ। ਸੁਹੇਲਾ = ਸੌਖਾ। ਬਸਨੁ = ਵਾਸ ॥੧॥

SikhNet (Spanish)Si uno hace méritos aquí, uno puede vivir en Éxtasis aquí después. (1)

ਇਹੁ ਸੰਸਾਰੁ ਬਿਕਾਰੁ ਸਹਸੇ ਮਹਿ; ਤਰਿਓ ਬ੍ਰਹਮ ਗਿਆਨੀ ॥

eihu sansaar bikaar sahase meh; tario braham giaanee |

Sant Singh KhalsaThis world is engrossed in corruption and cynicism. Only those who know God are saved.
Manmohan SinghThis world is engrossed in wickedness and scepticism. God's diving alone is saved.
Manmohan Singh (Punjabi)ਇਹ ਜਹਾਨ ਬਦਫੈਲੀ ਅਤੇ ਸੰਦੇਹ ਅੰਦਰ ਗਲਤਾਨ ਹੈ। ਕੇਵਲ ਰੱਬ ਨੂੰ ਜਾਨਣ ਵਾਲੇ ਦਾ ਹੀ ਬਚਾ ਹੁੰਦਾ ਹੈ।
Fareedkot Teekaਇਹ ਸੰਸਾਰ (ਬਿਕਾਰੁ) ਬਿਅਰਥ ਹੈ ਔਰ ਸੰਸਿਓਂ ਰੂਪੀ ਸਮੁੰਦ੍ਰ ਮੇਂ ਡੁਬਾ ਹੂਆ ਹੈ, ਇਨ ਸੰਸਿਓਂ ਮੇਂ ਸੇ ਬ੍ਰਹਮ ਗ੍ਯਾਨੀ ਤਰਿਓ ਹੈ॥
Prof. Sahib Singh(ਹੇ ਭਾਈ!) ਇਹ ਜਗਤ ਵਿਕਾਰ-ਰੂਪ ਬਣਿਆ ਪਿਆ ਹੈ (ਵਿਕਾਰਾਂ ਨਾਲ ਭਰਪੂਰ ਹੈ, ਵਿਕਾਰਾਂ ਵਿਚ ਫਸ ਕੇ ਜੀਵ) ਚਿੰਤਾ-ਫ਼ਿਕਰਾਂ ਵਿਚ (ਡੁੱਬੇ ਰਹਿੰਦੇ ਹਨ)। ਜਿਸ ਮਨੁੱਖ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ, ਉਹ (ਇਸ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘ ਜਾਂਦਾ ਹੈ।

ਪਦ ਅਰਥ ਸਹਸੇ ਮਹਿ = ਚਿੰਤਾ-ਫ਼ਿਕਰ ਵਿਚ। ਬ੍ਰਹਮ ਗਿਆਨੀ = ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ।

SikhNet (Spanish)No tiene sentido el viaje por el mundo infiltrado por la duda; sólo los Sabios que habitan en Dios son salvados.

ਜਿਸਹਿ ਜਗਾਇ ਪੀਆਏ ਹਰਿ ਰਸੁ; ਅਕਥ ਕਥਾ ਤਿਨਿ ਜਾਨੀ ॥੨॥

jiseh jagaae peeae har ras; akath kathaa tin jaanee |2|

Sant Singh KhalsaThose who are awakened by the Lord to drink in this sublime essence, come to know the Unspoken Speech of the Lord. ||2||
Manmohan SinghHe, whom God awakens to drink this essence of His Name, knows the discourse of the Ineffable Lord.
Manmohan Singh (Punjabi)ਜਿਸ ਨੂੰ ਹਰੀ ਜਗਾ ਕੇ ਆਪਣੇ ਨਾਮ ਦਾ ਇਹ ਜੌਹਰ ਛਕਾਉਂਦਾ ਹੈ ਉਹ ਨਾਂ ਬਿਆਨ ਹੋ ਸਕਣ ਵਾਲੇ ਪ੍ਰਭੂ ਦੀ ਗਿਆਨ ਗੋਸ਼ਟ ਨੂੰ ਸਮਝ ਲੈਂਦਾ ਹੈ।
Fareedkot Teekaਜਿਸ ਕੋ ਹਰੀ ਮੋਹਿ ਨਿੰਦ੍ਰਾ ਸੇ ਜਗਾਇ ਕਰ ਅਪਨਾ ਅੰਮ੍ਰਿਤ ਰੂਪ ਪ੍ਰੇਮ ਪੀਆਵਤਾ ਹੈ, ਤਿਸ ਨੇ ਅਕਥ ਪਰਮੇਸ੍ਵਰ ਕੀ ਕਥਾ ਜਾਨੀ ਹੈ॥੨॥
Prof. Sahib Singhਜਿਸ ਮਨੁੱਖ ਨੂੰ (ਪਰਮਾਤਮਾ ਵਿਕਾਰਾਂ ਦੀ ਨੀਂਦ ਵਿਚੋਂ) ਸੁਚੇਤ ਕਰਦਾ ਹੈ, ਉਸ ਨੂੰ ਆਪਣਾ ਹਰਿ-ਨਾਮ-ਰਸ ਪਿਲਾਂਦਾ ਹੈ। ਉਸ ਮਨੁੱਖ ਨੇ ਫਿਰ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਨਾਲ ਡੂੰਘੀ ਸਾਂਝ ਪਾ ਲਈ ਹੈ ਜਿਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ॥੨॥

ਪਦ ਅਰਥ ਜਿਸਹਿ = ਜਿਸ ਮਨੁੱਖ ਨੂੰ। ਪੀਆਏ = ਪਿਲਾਂਦਾ ਹੈ। ਅਕਥ ਕਥਾ = ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਤਿਨਿ = ਉਸ (ਮਨੁੱਖ) ਨੇ ॥੨॥

SikhNet (Spanish)Aquél que despierta y se alimenta del Néctar de Dios, se vuelve consciente de la Inefable Enseñanza del Señor. (2)

ਜਾ ਕਉ ਆਏ. ਸੋਈ ਵਿਹਾਝਹੁ; ਹਰਿ ਗੁਰ ਤੇ ਮਨਹਿ ਬਸੇਰਾ ॥

jaa kau aae. soee vihaajhahu; har gur te maneh baseraa |

Sant Singh KhalsaPurchase only that for which you have come into the world, and through the Guru, the Lord shall dwell within your mind.
Manmohan SinghBuy only that commodity, for which thou hast come. Through Guru's grace, God shall dwell within thy heart.
Manmohan Singh (Punjabi)ਕੇਵਲ ਉਹੀ ਸੌਦਾ ਖਰੀਦ ਜਿਸ ਲਈ ਤੂੰ ਆਇਆ ਹੈ। ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਤੇਰੇ ਦਿਲ ਅੰਦਰ ਨਿਵਾਸ ਕਰ ਲਵੇਗਾ।
Fareedkot Teekaਤਾਂ ਤੇ ਜਿਸ ਨਾਮ ਸਉਦੇ ਕੋ ਆਏ ਹੋ ਅਰਥਾਤ ਮਾਨੁਖ ਜਨਮ ਧਾਰਿਆ ਹੈ, ਸੋਈ ਖਰੀਦਹੁ॥☬ਪ੍ਰਸ਼ਨ: ਕਹਾਂ ਤੇ ਖਰੀਦੀਏ?☬ਉੱਤਰ: ਗੁਰੋਂ ਕੀ ਕ੍ਰਿਪਾ ਸੇ ਹਰੀ ਨਾਮ ਕਾ ਮਨ ਮੇਂ ਵਾਸ ਹੋਤਾ ਹੈ॥☬ਜੇ ਕਹੇ ਨਾਮ ਮਨ ਮੇਂ ਵਸਣੇ ਕਾ ਕਿਆ ਫਲ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਭਾਈ! ਜਿਸ (ਨਾਮ-ਪਦਾਰਥ ਦੇ ਖ਼ਰੀਦਣ) ਵਾਸਤੇ (ਜਗਤ ਵਿਚ) ਆਏ ਹੋ, ਉਹ ਸੌਦਾ ਖ਼ਰੀਦੋ।

ਪਦ ਅਰਥ ਜਾ ਕਉ = ਜਿਸ ਦੀ ਖ਼ਾਤਰ। ਵਿਹਾਝਹੁ = ਖ਼ਰੀਦੋ। ਤੇ = ਤੋਂ। ਗੁਰ ਤੇ = ਗੁਰੂ ਦੀ ਸਹਾਇਤਾ ਨਾਲ। ਮਨਹਿ = ਮਨ ਵਿਚ। ਹਰਿ ਬਸੇਰਾ = ਹਰੀ ਦਾ ਨਿਵਾਸ।

SikhNet (Spanish)Viniste aquí para lograr un Estado de Conciencia; concéntrate y haz tratos sólo para lograr ese fin, y tu Dios llegará a tu recinto.

ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ; ਬਹੁਰਿ. ਨ ਹੋਇਗੋ ਫੇਰਾ ॥੩॥

nij ghar mehal paavahu sukh sahaje; bahur. na hoeigo feraa |3|

Sant Singh KhalsaWithin the home of your own inner being, you shall obtain the Mansion of the Lord's Presence with intuitive ease. You shall not be consigned again to the wheel of reincarnation. ||3||
Manmohan SinghIn thy own home, thou shalt in comfort and ease obtain Lord's presence and thou shalt not undergo around again.
Manmohan Singh (Punjabi)ਆਪਣੇ ਨਿਜ ਦੇ ਗ੍ਰਹਿ ਅੰਦਰ ਹੀ ਤੂੰ ਆਰਾਮ ਚੈਨ ਨਾਲ ਸੁਆਮੀ ਦੀ ਹਜ਼ੂਰੀ ਨੂੰ ਪ੍ਰਾਪਤ ਹੋ ਜਾਵੇਗਾ ਅਤੇ ਤੈਨੂੰ ਮੁੜ ਕੇ ਗੇੜਾ ਨਹੀਂ ਪਵੇਗਾ।
Fareedkot Teekaਅਪਨੇ ਸਰੀਰ ਕੇ ਬੀਚ ਹੀ ਅਪਨਾ (ਮਹਲੁ) ਸਰੂਪ ਪਾਵੋਗੇ ਤਬ ਤੁਮ ਕੋ ਸੁਭਾਵਕ ਹੀ ਸੁਖ ਹੋਵੇਗਾ॥☬ਪ੍ਰਸ਼ਨ: ਕੇਵਲ ਸੁਖ ਹੀ ਹੋਵੇਗਾ ਵਾ ਔਰ ਭੀ ਕੁਛ ਲਾਭ ਹੋਵੇਗਾ?☬ਉੱਤ੍ਰ: (ਬਹੁਰਿ) ਪੁਨਾ ਚੌਰਾਸੀ ਲਾਖ ਜੂਨ ਮੇਂ ਫਿਰਨਾ ਨਾ ਹੋਵੇਗਾ ਅਰਥਾਤ ਜਨਮ ਕਾ ਅਭਾਵ ਹੋਵੇਗਾ॥☬ਪ੍ਰਸ਼ਨ: ਜਿਨ ਸੰਤੋਂ ਕੀ ਕ੍ਰਿਪਾ ਸੇ ਜਨਮ ਕਾ ਅਭਾਵ ਹੋਤਾ ਹੈ, ਤਿਨ ਕੀ ਪ੍ਰਾਪਤੀ ਕੈਸੇ ਹੋਤੀ ਹੈ?☬ਉੱਤ੍ਰ: ਪਰਮੇਸ੍ਵਰ ਕੇ ਆਗੇ ਬੇਨਤੀ ਕਰੇ॥੩॥
Prof. Sahib Singhਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਦਾ ਵਾਸ ਮਨ ਵਿਚ ਹੋ ਸਕਦਾ ਹੈ। ਹੇ ਭਾਈ! (ਗੁਰੂ ਦੀ ਸਰਨ ਪੈ ਕੇ) ਆਤਮਕ ਅਡੋਲਤਾ ਦੇ ਆਨੰਦ ਵਿਚ ਟਿਕ ਕੇ ਆਪਣਾ ਹਿਰਦੇ-ਘਰ ਵਿਚ ਪਰਮਾਤਮਾ ਦਾ ਟਿਕਾਣਾ ਲੱਭੋ। ਇਸ ਤਰ੍ਹਾਂ ਮੁੜ ਜਨਮ ਮਰਨ ਦਾ ਗੇੜ ਨਹੀਂ ਮਿਲੇਗਾ ॥੩॥

ਪਦ ਅਰਥ ਨਿਜ ਘਰਿ = ਆਪਣੇ ਹਿਰਦੇ-ਘਰ ਵਿਚ। ਮਹਲੁ = ਪਰਮਾਤਮਾ ਦਾ ਟਿਕਾਣਾ ॥੩॥

SikhNet (Spanish)Tu mente llegará a su Hogar y encontrará su aposento en la Gran Paz y así tu ronda terminará.

ਅੰਤਰਜਾਮੀ ਪੁਰਖ ਬਿਧਾਤੇ; ਸਰਧਾ ਮਨ ਕੀ ਪੂਰੇ ॥

antarajaamee purakh bidhaate; saradhaa man kee poore |

Sant Singh KhalsaO Inner-knower, Searcher of hearts, Primal Being, Architect of Destiny: please fulfill this yearning of my mind.
Manmohan SinghO Lord, the knower of hearts, and the designer of chances, fulfil Thou my heart's yearning.
Manmohan Singh (Punjabi)ਹੈ ਦਿਲਾਂ ਦੀਆਂ ਜਾਨਣ ਵਾਲੇ ਅਤੇ ਢੋ ਮੇਲ ਮੇਲਣਹਾਰ ਪ੍ਰਭੂ ਤੂੰ ਮੇਰੇ ਦਿਲ ਦੀ ਸੱਧਰ ਪੂਰੀ ਕਰ।
Fareedkot Teekaਹੇ ਅੰਤਰਜਾਮੀ ਪੁਰਖ! ਹੇ ਬਿਧਾਤੇ ਅਰਥਾਤ ਸਰਬ ਬਿਦੋਂ ਕੇ ਧਾਰਨਹਾਰੇ ਵਾ ਕਰਮ ਫਲ ਪ੍ਰਦਾਤੇ! ਹਮਾਰੇ ਮਨ ਕੀ ਸਰਧਾ ਪੂਰਨ ਕਰੋ॥
Prof. Sahib Singhਹੇ ਅੰਤਰਜਾਮੀ ਸਰਬ-ਵਿਆਪਕ ਕਰਤਾਰ! ਮੇਰੇ ਮਨ ਦੀ ਸਰਧਾ ਪੂਰੀ ਕਰ।

ਪਦ ਅਰਥ ਬਿਧਾਤੇ = ਹੇ ਕਰਤਾਰ! ਪੂਰੇ = ਪੂਰਿ, ਪੂਰੀ ਕਰ।

SikhNet (Spanish)Oh Tú, Conocedor de nuestros más íntimos deseos, Creador nuestro, concede el deseo de mi mente,

ਨਾਨਕੁ ਦਾਸੁ. ਇਹੀ ਸੁਖੁ ਮਾਗੈ; ਮੋ ਕਉ ਕਰਿ ਸੰਤਨ ਕੀ ਧੂਰੇ ॥੪॥੩॥੧੨੪॥

naanak daas. ihee sukh maagai; mo kau kar santan kee dhoore |4|3|124|

Sant Singh KhalsaNanak, Your slave, begs for this happiness: let me be the dust of the feet of the Saints. ||4||3||124||
Manmohan SinghServant Nanak asks for this happiness that make me the dust of the feet of Thine saints, O Lord.
Manmohan Singh (Punjabi)ਨੋਕਰ ਨਾਨਕ ਇਸ ਖੁਸ਼ੀ ਦੀ ਯਾਚਨਾ ਕਰਦਾ ਹੈ ਕਿ ਮੈਨੂੰ ਆਪਣੇ ਸਾਧੂਆਂ ਦੇ ਪੈਰਾਂ ਦੀ ਧੂੜ ਬਣਾ ਲੈ, ਹੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੇਰਾ ਸੇਵਕ ਏਹੀ ਸੁਖੋਂ ਕਾ ਸਾਧਨੁ ਚਾਹਤਾ ਹੂੰ, ਮੇਰੇ ਕੋ ਸੰਤੋਂ ਕੇ ਚਰਨੋਂ ਕੀ ਧੂਰੀ ਪ੍ਰਾਪਤਿ ਕਰ॥੪॥੩॥੧੨੪॥☬ਆਦਿ ਮੇਂ ਬੇਨਤੀ ਅੰਤ ਮੇਂ ਫਲ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singhਤੇਰਾ ਦਾਸ ਨਾਨਕ ਤੈਥੋਂ ਇਹੀ ਸੁਖ ਮੰਗਦਾ ਹੈ-ਮੈਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਾ ਦੇ ॥੪॥੩॥੧੨੪॥

ਪਦ ਅਰਥ ਮੋ ਕਉ = ਮੈਨੂੰ। ਧੂਰੇ = ਧੂਰਿ, ਚਰਨ-ਧੂੜ ॥੪॥

SikhNet (Spanish)dice Nanak, Tu Esclavo, no quiere otra dicha más que poderse volver el Polvo que pisan Tus Santos.(4-3-124)

Open this shabad →

Shabad Guru Arjan Dev Ji Raag Gauree continues on Ang 206

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਰਾਖੁ ਪਿਤਾ ਪ੍ਰਭ ਮੇਰੇ ॥

raakh pitaa prabh mere |

Sant Singh KhalsaSave me, O My Father God.
Manmohan SinghSave me, O my father Lord.
Manmohan Singh (Punjabi)ਮੇਰੀ ਰਖਿਆ ਕਰ ਹੈ ਮੇਰੇ ਬਾਬਲ ਪਰਮੇਸ਼ਰ!
Fareedkot Teekaਹੇ ਮੇਰੇ ਪਿਤਾ ਪ੍ਰਭੂ! ਰਾਖ ਲੈ॥
Prof. Sahib Singhਹੇ ਮੇਰੇ ਮਿੱਤਰ ਪ੍ਰਭੂ! ਮੈਨੂੰ ਗੁਣ-ਹੀਨ ਨੂੰ ਬਚਾ ਲੈ।
SikhNet (Spanish)Sálvame, oh mi Padre;

ਮੋਹਿ ਨਿਰਗੁਨੁ; ਸਭ ਗੁਨ ਤੇਰੇ ॥੧॥ ਰਹਾਉ ॥

mohi niragun; sabh gun tere |1| rahaau |

Sant Singh KhalsaI am worthless and without virtue; all virtues are Yours. ||1||Pause||
Manmohan SinghI am without merit. All the merits are in Thee. Pause.
Manmohan Singh (Punjabi)ਮੈਂ ਨੇਕੀ ਵਿਹੁਣ ਹਾਂ, ਸਾਰੀਆਂ ਨੇਕੀਆਂ ਤੇਰੇ ਵਿੱਚ ਹਨ। ਠਹਿਰਾੳ।
Fareedkot Teekaਮੈਂ ਗੁਨ ਹੀਨ ਹੂੰ ਤੇਰੇ ਮੇਂ ਸੰਪੂਰਨ ਗੁਨ ਹੈਂ॥੧॥ ਰਹਾਉ ॥☬ਜੇ ਪਰਮੇਸਰ ਕਹੇ ਕਿਸ ਸੇ ਰਾਖੂੰ? ਤਿਸ ਪਰ ਕਹਤੇ ਹੈਂ:
Prof. Sahib Singhਸਾਰੇ ਗੁਣ ਤੇਰੇ (ਵੱਸ ਵਿਚ ਹਨ, ਜਿਸ ਤੇ ਮਿਹਰ ਕਰੇਂ, ਉਸੇ ਨੂੰ ਮਿਲਦੇ ਹਨ। ਮੈਨੂੰ ਭੀ ਆਪਣੇ ਗੁਣ ਬਖ਼ਸ਼ ਤੇ ਅਉਗਣਾਂ ਤੋਂ ਬਚਾ ਲੈ) ॥੧॥ ਰਹਾਉ ॥

ਪਦ ਅਰਥ ਮੋਹਿ = ਮੈਨੂੰ। ਨਿਰਗੁਨੁ = ਗੁਣ-ਹੀਨ ॥੧॥ ਰਹਾਉ ॥

SikhNet (Spanish)me encuentro sin mérito, pues el Mérito reside sólo en Ti. (1-Pausa)

ਪੰਚ ਬਿਖਾਦੀ. ਏਕੁ ਗਰੀਬਾ; ਰਾਖਹੁ ਰਾਖਨਹਾਰੇ ॥

panch bikhaadee. ek gareebaa; raakhahu raakhanahaare |

Sant Singh KhalsaThe five vicious thieves are assaulting my poor being; save me, O Savior Lord!
Manmohan SinghO Saviour, the five quarrelsome vices are the enemies of the sole poor soul Save me from them.
Manmohan Singh (Punjabi)ਹੈ ਬਚਾਉਣਹਾਰ! ਪੰਜ ਝਗੜਾਲੂ ਪਾਪ, ਮੈਂ ਇਕੱਲੜੀ ਗਰੀਬ ਜਿੰਦੜੀ ਦੇ ਦੁਸ਼ਮਨ ਹਨ ਮੈਨੂੰ ਉਨ੍ਹਾਂ ਪਾਸੋਂ ਬਚਾ ਲੈ।
Fareedkot Teekaਕਾਮ ਆਦੀ ਪੰਚ ਬਿਖਾਦੀ ਸੋਕ ਕੋ ਪ੍ਰਾਪਤਿ ਕਰਨੇ ਵਾਲੇ ਹੈਂ ਅਰਥਾਤ ਦੁਖਦਾਈ ਹੈਂ ਔਰ ਮੈਂ ਏਕ ਗਰੀਬ ਹਾਂ। ਹੇ ਦ੍ਰੋਪਤੀ, ਗਜ ਆਦਿਕੋਂ ਕੀ ਰਖ੍ਯਾ ਕਰਨੇ ਵਾਲੇ ਇਨ ਸੇ ਰਾਖੋ॥
Prof. Sahib Singhਹੇ ਸਹਾਇਤਾ ਕਰਨ ਦੇ ਸਮਰੱਥ ਪ੍ਰਭੂ! ਮੈਂ ਗਰੀਬ ਇਕੱਲਾ ਹਾਂ ਤੇ ਮੇਰੇ ਵੈਰੀ ਕਾਮ ਆਦਿਕ ਪੰਜ ਹਨ।

ਪਦ ਅਰਥ ਬਿਖਾਦੀ = {विषादिन्} ਝਗੜਾਲੂ, ਦਿਲ ਨੂੰ ਤੋੜਨ ਵਾਲੇ।

SikhNet (Spanish)Los cinco molestos deseos son mis enemigos; pobre de mí, ¡concédeme tu Protección, oh Señor!

ਖੇਦੁ ਕਰਹਿ. ਅਰੁ ਬਹੁਤੁ ਸੰਤਾਵਹਿ; ਆਇਓ ਸਰਨਿ ਤੁਹਾਰੇ ॥੧॥

khed kareh. ar bahut santaaveh; aaeo saran tuhaare |1|

Sant Singh KhalsaThey are tormenting and torturing me. I have come, seeking Your Sanctuary. ||1||
Manmohan SinghThey cause me suffering, and immensely annoy me. So I have sought Thine shelter.
Manmohan Singh (Punjabi)ਉਹ ਮੈਨੂੰ ਦੁਖ ਦਿੰਦੇ ਹਨ ਅਤੇ ਅਤਿਅੰਤ ਤੰਗ ਕਰਦੇ ਹਨ, ਇਸ ਲਈ ਮੈਂ ਤੇਰੀ ਪਨਾਹ ਲਈ ਹੈ।
Fareedkot Teekaਕਿਉਂਕਿ ਇਹ ਪਾਂਚੋ ਕਸਟ ਕਰਤੇ ਹੈਂ ਔਰ ਬਹੁਤ ਸਤਾਵੈ ਅਰਥਾਤ ਬਾਰੰਬਾਰ ਅਪਨੀ ਖੈਂਚ ਕਰ ਅਕਾਵਤੇ ਹੈਂ। ਇਨ ਕੇ ਭੈ ਕਰ ਤੇਰੇ ਚਰਨੋ ਕੀ ਸਰਣ ਆਇਆ ਹਾਂ॥੧॥☬ਜੇ ਕਹੇ ਇਨ ਸੇ ਬਚਨੇ ਕਾ ਔਰ ਕੋਈ ਜਤਨ ਕਰ? ਤਿਸ ਪਰ ਕਹਤੇ ਹੈਂ:
Prof. Sahib Singhਮੇਰੀ ਸਹਾਇਤਾ ਕਰ, ਮੈਂ ਤੇਰੀ ਸਰਨ ਆਇਆ ਹਾਂ। ਇਹ ਪੰਜੇ ਮੈਨੂੰ ਦੁੱਖ ਦੇਂਦੇ ਹਨ ਤੇ ਬਹੁਤ ਸਤਾਂਦੇ ਹਨ ॥੧॥

ਪਦ ਅਰਥ ਖੇਦੁ = ਦੁੱਖ-ਕਲੇਸ਼। ਅਰੁ = ਅਤੇ {ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰੱਖਣਾ। ਅਰਿ = ਵੈਰੀ} ॥੧॥

SikhNet (Spanish)Ellos me provocan dolor, y por eso busco Tu Refugio. (1)

Open this shabad (11 lines, Angs 205-206) →

Ang 205 of 1430