ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਐਸੋ ਪਰਚਉ; ਪਾਇਓ ॥
aiso parchau; paaeo |
Sant Singh KhalsaI am intimate with Him;
Manmohan SinghSuch an intimacy I have developed with the Lord,
Manmohan Singh (Punjabi)ਅਹੋ ਜੇਹੀ ਯਾਰੀ ਮੇਰੀ ਸਾਹਿਬ ਨਾਲ ਪੈ ਗਈ ਹੈ,
Fareedkot Teekaਹੇ ਭਗਵਨ! ਤੈਂ ਹਮਾਰੇ ਮਨ ਮੇਂ ਜਗ੍ਯਾਸਾ ਕਾਲ ਕੇ ਬੀਚ ਅਪਨਾ ਐਸਾ ਪਰਚਾ ਪਾਇਆ ਥਾ॥
Prof. Sahib Singh(ਪਰਮਾਤਮਾ ਨਾਲ ਮੇਰੀ) ਇਹੋ ਜਿਹੀ ਸਾਂਝ ਬਣ ਗਈ,ਪਦ ਅਰਥ ਪਰਚਉ = {परिचय} ਸਾਂਝ, ਮਿਤ੍ਰਤਾ।
SikhNet (Spanish)Tal es mi Relación con el Señor,
ਕਰੀ ਕ੍ਰਿਪਾ ਦਇਆਲ ਬੀਠੁਲੈ; ਸਤਿਗੁਰ ਮੁਝਹਿ ਬਤਾਇਓ ॥੧॥ ਰਹਾਉ ॥
karee kripaa deaal beetthulai; satigur mujheh bataaeo |1| rahaau |
Sant Singh Khalsagranting His Grace, my Kind Beloved has told me of the True Guru. ||1||Pause||
Manmohan SinghThat in His mercy, my kind Beloved has told me of the True Guru. Pause.
Manmohan Singh (Punjabi)ਆਪਣੀ ਦਇਆ ਦੁਆਰਾ, ਮਿਹਰਬਾਨ ਪ੍ਰੀਤਮ ਨੇ ਮੈਨੂੰ ਸੱਚੇ ਗੁਰਾਂ ਦਾ ਪਤਾ ਦੇ ਦਿੱਤਾ ਹੈ। ਠਹਿਰਾਉ।
Fareedkot Teekaਦਿਆਲ (ਬੀਠੁਲੈ) ਉਤਪਤੀ ਪਾਲਨਾ ਸੰਘਾਰ ਕਰਤਾ ਪਰਮੇਸ੍ਵਰ ਜਬ ਤੈਂ ਕ੍ਰਿਪਾ ਕਰੀ ਤਬ ਸਤਿਗੁਰੋਂ ਨੇ ਮੇਰੇ ਕੋ ਤੇਰਾ ਸਰੂਪ ਬਤਾਇਓ॥੧॥ ਰਹਾਉ ॥☬ਸਤਿਗੁਰੋਂ ਕੀ ਕ੍ਰਿਪਾ ਕਾ ਫਲ ਦਿਖਾਵਤੇ ਹੈਂ:
Prof. Sahib Singhਕਿ ਉਸ ਮਾਇਆ ਦੇ ਪ੍ਰਭਾਵ ਤੋਂ ਪਰੇ ਟਿਕੇ ਹੋਏ ਦਿਆਲ ਪ੍ਰਭੂ ਨੇ ਮੇਰੇ ਉਤੇ ਕਿਰਪਾ ਕੀਤੀ ਤੇ ਮੈਨੂੰ ਗੁਰੂ ਦਾ ਪਤਾ ਦੱਸ ਦਿੱਤਾ ॥੧॥ ਰਹਾਉ ॥ਪਦ ਅਰਥ ਬੀਠੁਲੈ = ਬੀਠੁਲ ਨੇ। ਬੀਠਲ = {विष्ठल। ਵਿ-ਪਰੇ। स्थल = ਟਿਕਿਆ ਹੋਇਆ} ਮਾਇਆ ਦੇ ਪ੍ਰਭਾਵ ਤੋਂ ਪਰੇ ਟਿਕਿਆ ਹੋਇਆ। ਸਤਿਗੁਰ = ਗੁਰੂ ਦਾ (ਪਤਾ) ॥੧॥ ਰਹਾਉ ॥
SikhNet (Spanish)el Mismo Maestro, por Su Misericordia, me ha conducido al Verdadero Guru. (1-Pausa)
ਜਤ ਕਤ ਦੇਖਉ. ਤਤ ਤਤ ਤੁਮ ਹੀ; ਮੋਹਿ. ਇਹੁ ਬਿਸੁਆਸੁ ਹੋਇ ਆਇਓ ॥
jat kat dekhau. tat tat tum hee; mohi. ihu bisuaas hoe aaeo |
Sant Singh KhalsaWherever I look, there You are; I am totally convinced of this.
Manmohan SinghWherever I behold I find Thee there. I am now firmly convinced of it.
Manmohan Singh (Punjabi)ਜਿਥੇ ਕਿਤੇ ਮੈਂ ਤੱਕਦਾ ਹਾਂ, ਉਥੇ ਮੈਂ ਤੈਨੂੰ ਹੀ ਪਾਉਂਦਾ ਹਾਂ। ਮੇਰਾ ਹੁਣ ਪੱਕਾ ਯਕੀਨ ਬੱਝ ਗਿਆ ਹੈ।
Fareedkot Teekaਜਹਾਂ ਕਹਾਂ ਮੈਂ ਦੇਖਤਾ ਹੂੰ ਤਹਾਂ ਤਹਾਂ ਅਰਥਾਤ ਸਰਬ ਅਸਥਾਨ ਮੇਂ ਤੁਮ ਹੀ ਹੋ। ਮੇਰੇ ਕੋ ਏਹੁ (ਬਿਸੁਆਸੁ) ਨਿਸਚਾ ਹੋ ਆਇਆ ਹੈ॥
Prof. Sahib Singh(ਗੁਰੂ ਦੀ ਸਹਾਇਤਾ ਨਾਲ ਹੁਣ) ਮੈਨੂੰ ਇਹ ਨਿਸ਼ਚਾ ਬਣ ਗਿਆ ਹੈ ਕਿ ਮੈਂ ਜਿਧਰ ਵੇਖਦਾ ਹਾਂ, ਹੇ ਪ੍ਰਭੂ! ਮੈਨੂੰ ਤੂੰ ਹੀ ਤੂੰ ਦਿੱਸਦਾ ਹੈਂ।ਪਦ ਅਰਥ ਜਤ ਕਤ = ਜਿਧਰ ਕਿਧਰ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਮੋਹਿ = ਮੈਨੂੰ। ਬਿਸੁਆਸੁ = ਯਕੀਨ, ਨਿਸ਼ਚਾ।
SikhNet (Spanish)Ahora en lo que sea que veo, ahí, les digo en verdad, percibo al Señor.
ਕੈ ਪਹਿ ਕਰਉ ਅਰਦਾਸਿ ਬੇਨਤੀ; ਜਉ. ਸੁਨਤੋ ਹੈ ਰਘੁਰਾਇਓ ॥੧॥
kai peh krau aradaas benatee; jau. sunato hai raghuraaeo |1|
Sant Singh KhalsaUnto whom should I pray? The Lord Himself hears all. ||1||
Manmohan SinghBefore whom should I make a supplication and entreaty when the Lord Himself is hearing all.
Manmohan Singh (Punjabi)ਮੈਂ ਕੀਹਦੇ ਪਾਸ ਜੋਦੜੀ ਤੇ ਪ੍ਰਾਰਥਾ ਕਰਾਂ, ਜਦ ਪ੍ਰਭੂ ਸਾਰਾ ਕੁਝ ਖੁਦ ਸੁਣ ਰਿਹਾ ਹੈ।
Fareedkot Teekaਕਿਸ ਕੇ ਪਾਸ (ਬੇਨਤੀ) ਨਿਮ੍ਰਤਾ ਪੂਰਬਕ ਕਹੂੰ, ਹੇ ਰਘਰਾਇਆ! ਜੋ ਤੂੰ ਸੁਨਤਾ ਹੈਂ॥੧॥
Prof. Sahib Singh(ਹੇ ਭਾਈ! ਮੈਨੂੰ ਯਕੀਨ ਹੋ ਗਿਆ ਹੈ ਕਿ) ਜਦੋਂ ਪਰਮਾਤਮਾ ਆਪ (ਜੀਵਾਂ ਦੀ ਅਰਦਾਸ ਬੇਨਤੀ) ਸੁਣਦਾ ਹੈ ਤਾਂ ਮੈਂ (ਉਸ ਤੋਂ ਬਿਨਾ ਹੋਰ) ਕਿਸ ਦੇ ਪਾਸ ਅਰਜ਼ੋਈ ਕਰਾਂ ਬੇਨਤੀ ਕਰਾਂ? ॥੧॥ਪਦ ਅਰਥ ਕੈ ਪਹਿ = ਕਿਸ ਦੇ ਪਾਸ? ਕਰਉ = ਕਰਉਂ, ਮੈਂ ਕਰਾਂ। ਜਉ = ਜਦੋਂ ॥੧॥
SikhNet (Spanish)¿A quién más le podría yo rezar, cuando el Mismo Señor es Aquél que está escuchando? (1)
ਲਹਿਓ ਸਹਸਾ. ਬੰਧਨ, ਗੁਰਿ ਤੋਰੇ; ਤਾਂ ਸਦਾ ਸਹਜ ਸੁਖੁ ਪਾਇਓ ॥
lahio sahasaa. bandhan, gur tore; taan sadaa sehaj sukh paaeo |
Sant Singh KhalsaMy anxiety is over. The Guru has cut away my bonds, and I have found eternal peace.
Manmohan SinghMy anxiety is over. The Guru has cut off my fetters. Therefore I have obtained eternal Supreme Bliss.
Manmohan Singh (Punjabi)ਮੇਰਾ ਫਿਕਰ ਦੂਰ ਹੋ ਗਿਆ ਹੈ। ਗੁਰਾਂ ਨੇ ਮੇਰੀਆਂ ਬੇੜੀਆਂ ਕਟ ਛਡੀਆਂ ਹਨ। ਇਸ ਲਈ ਮੈਂ ਸਦੀਵੀ ਸਥਿਰ ਪਰਮਆਨੰਦ ਪਾ ਲਿਆ ਹੈ।
Fareedkot Teekaਜਬ ਗੁਰੋਂ ਨੇ ਬੰਧਨ ਤੋੜ ਦੀਏ ਤਬ ਸਹਸਾ ਲਹ ਗਿਆ ਹੈ ਔਰ ਸਦਾ ਰਹਨੇ ਵਾਲਾ ਆਤਮ ਸੁਖ ਸੁਭਾਵਕ ਪਾਇਆ ਹੈ॥
Prof. Sahib Singh(ਹੇ ਭਾਈ!) ਗੁਰੂ ਨੇ (ਜਿਸ ਮਨੁੱਖ ਦੇ ਮਾਇਆ ਦੇ) ਬੰਧਨ ਤੋੜ ਦਿੱਤੇ, ਉਸ ਦਾ ਸਾਰਾ ਸਹਮ-ਫ਼ਿਕਰ ਦੂਰ ਹੋ ਗਿਆ, ਤਦੋਂ ਉਸ ਨੇ ਸਦਾ ਲਈ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਕਰ ਲਿਆ।ਪਦ ਅਰਥ ਲਹਿਓ = ਲਹਿ ਗਿਆ ਹੈ। ਸਹਸਾ = ਫ਼ਿਕਰ। ਗੁਰਿ = ਗੁਰੂ ਨੇ। ਤੋਰੇ = ਤੋੜ ਦਿੱਤੇ। ਸਹਜ = ਆਤਮਕ ਅਡੋਲਤਾ।
SikhNet (Spanish)Mis dudas se han esfumado, mis amarras han sido quitadas, y estoy bendecido con la Paz del Equilibrio.
ਹੋਣਾ ਸਾ ਸੋਈ ਫੁਨਿ ਹੋਸੀ; ਸੁਖੁ ਦੁਖੁ ਕਹਾ ਦਿਖਾਇਓ ॥੨॥
honaa saa soee fun hosee; sukh dukh kahaa dikhaaeo |2|
Sant Singh KhalsaWhatever shall be, shall be in the end; so where can pain and pleasure be seen? ||2||
Manmohan SinghWhatever, is to be shall ultimately happen where can weal and woe be discerned then?
Manmohan Singh (Punjabi)ਜੋ ਕੁਛ ਭੀ ਹੋਣਾ ਹੈ, ਆਖਰਕਾਰ ਜਰੂਰ ਹੋਵੇਗਾ। ਖੁਸ਼ੀ ਅਤੇ ਗ਼ਮੀ ਤਦੋਂ ਕਿੱਥੇ ਵੇਖੀ ਜਾ ਸਕਦੀ ਹੈ?
Fareedkot Teeka(ਹੋਣਾ) ਜੋ ਭੂਤਕਾਲ ਮੇਂ ਥਾ, (ਸਾ) ਵਹੀ ਤੂੰ ਵਰਤਮਾਨ ਕਾਲ ਮੇਂ ਹੈਂ, ਸੋਈ ਤੂੰ ਪੁਨਾ ਭਵਿਖਤ ਕਾਲ ਮੇਂ (ਹੋਸੀ) ਹੋਵੇਗਾ। ਵਾ ਜੋ ਹੋਣਾ ਥਾ, ਸੋ ਹੂਆ ਹੈ ਔਰ ਜੋ ਤੂੰ ਕਰੇਂਗਾ ਸੋਈ ਬਹੁੜੋ ਅਬ ਹੋਵੇਗਾ। ਜਬ ਐਸੇ ਭਾਵਨਾ ਹੋਈ ਤਬ ਸੁਖ ਦੁਖ ਕਹਾ ਦੇਖਣੇ ਮੇਂ ਆਇਓ ਹੈ, ਭਾਵ ਇਹ ਕੇ ਆਪ ਕੋ ਸੁਖ ਦੁਖ ਸੇ ਅਸੰਗ ਮਾਨਤੇ ਹੈਂ॥੨॥
Prof. Sahib Singh(ਉਸ ਨੂੰ ਯਕੀਨ ਬਣ ਗਿਆ ਕਿ ਪ੍ਰਭੂ ਦੀ ਰਜ਼ਾ ਅਨੁਸਾਰ) ਜੋ ਕੁਝ ਵਾਪਰਨਾ ਸੀ ਉਹੀ ਵਰਤੇਗਾ (ਉਸ ਦੇ ਹੁਕਮ ਤੋਂ ਬਿਨਾ) ਕੋਈ ਸੁਖ ਜਾਂ ਕੋਈ ਦੁੱਖ ਕਿਤੇ ਭੀ ਵਿਖਾਲੀ ਨਹੀਂ ਦੇ ਸਕਦਾ ॥੨॥ਪਦ ਅਰਥ ਸਾ = ਸੀ। ਹੋਸੀ = ਹੋਵੇਗਾ ॥੨॥
SikhNet (Spanish)Todo lo que tiene que pasar, pasará ¿dónde entonces está el dolor o el placer? (2)
ਖੰਡ ਬ੍ਰਹਮੰਡ ਕਾ ਏਕੋ ਠਾਣਾ; ਗੁਰਿ. ਪਰਦਾ ਖੋਲਿ ਦਿਖਾਇਓ ॥
khandd brahamandd kaa eko tthaanaa; gur. paradaa khol dikhaaeo |
Sant Singh KhalsaThe continents and the solar systems rest in the support of the One Lord. The Guru has removed the veil of illusion, and shown this to me.
Manmohan SinghOf the world regions and solar system the One Lord is the support. By removing the curtain Guru has shown this to me.
Manmohan Singh (Punjabi)ਸੰਸਾਰੀ ਖਿੱਤਿਆਂ ਅਤੇ ਸੂਰਜ ਮੰਡਲਾਂ ਦਾ ਇਕ ਪ੍ਰਭੂ ਹੀ ਆਸਰਾ ਹੈ। ਪੜਦਾ ਪਰੇ ਕਰ ਕੇ, ਗੁਰਾਂ ਨੇ ਮੈਨੂੰ ਇਹ ਵਿਖਾਲ ਦਿਤਾ ਹੈ।
Fareedkot Teekaਖੰਡ ਬ੍ਰਹਮੰਡੋਂ ਕਾ ਮਾਲਕ ਜੋ ਤੂੰ ਏਕ ਅਦੁਤੀ ਹੈਂ, ਸੋ ਤੇਰਾ (ਠਾਣਾ) ਭਾਵ ਇਸਥਿਤੀ ਰਿਦੇ ਮੇਂ ਹੀ ਥੀ, ਪਰੰਤੂ ਗੁਰੋਂ ਕੇ ਬਿਨਾ ਨਹੀਂ ਜਾਣਿਆ ਥਾ; ਵਾ ਖੰਡ ਬ੍ਰਹਮੰਡ ਮੇਂ ਇਕੋ ਆਪ ਕਾ ਠਾਣਾ ਹੈ, ਸੋ ਤੂੰ ਅਗ੍ਯਾਨ ਰੂਪ ਪਰਦਾ ਖੋਲ ਕਰ ਗੁਰੋਂ ਨੇ ਦਿਖਾਇ ਦੀਆ ਹੈਂ॥
Prof. Sahib Singh(ਹੇ ਭਾਈ!) ਗੁਰੂ ਨੇ (ਜਿਸ ਮਨੁੱਖ ਦੇ ਅੰਦਰੋਂ ਹਉਮੈ ਦਾ) ਪਰਦਾ ਖੋਲ੍ਹ ਕੇ ਪਰਮਾਤਮਾ ਦਾ ਦਰਸਨ ਕਰਾ ਦਿੱਤਾ, ਉਸ ਨੂੰ ਪਰਮਾਤਮਾ ਹੀ ਸਾਰੇ ਖੰਡਾਂ ਬ੍ਰਹਮੰਡਾਂ ਦਾ ਇਕੋ ਟਿਕਾਣਾ ਦਿੱਸਦਾ ਹੈ।ਪਦ ਅਰਥ ਠਾਣਾ = {स्थान} ਥਾਂ, ਟਿਕਾਣਾ। ਗੁਰਿ = ਗੁਰੂ ਨੇ। ਖੋਲਿ = ਖੋਲ੍ਹ ਕੇ।
SikhNet (Spanish)El Guru me ha revelado esto quitando el velo de la ilusión de Maya de mis ojos:
ਨਉ ਨਿਧਿ ਨਾਮੁ ਨਿਧਾਨੁ, ਇਕ ਠਾਈ; ਤਉ ਬਾਹਰਿ ਕੈਠੈ ਜਾਇਓ ॥੩॥
nau nidh naam nidhaan, ik tthaaee; tau baahar kaitthai jaaeo |3|
Sant Singh KhalsaThe nine treasures of the wealth of the Name of the Lord are in that one place. Where else should we go? ||3||
Manmohan SinghThe nine treasures of the Name wealth are in the one place (mind). To which outside place should one go then?
Manmohan Singh (Punjabi)ਨਾਮ ਦੀ ਦੌਲਤ ਦੇ ਨੌ ਖ਼ਜ਼ਾਨੇ ਇਕ ਜਗ੍ਹਾਂ (ਮਨ) ਵਿੱਚ ਹਨ। ਤਦ, ਬੰਦਾ ਕਿਹੜੀ ਬਾਹਰਲੀ ਜਗ੍ਹਾਂ ਨੂੰ ਜਾਵੇ?
Fareedkot Teekaਜਿਸੁ ਤੇਰਾ ਨਾਮੁ ਜੋ ਗ੍ਯਾਨ ਨਿਧਾਨ ਰੂਪ ਹੈ, ਸੋ ਤੂੰ ਜਬ ਇਕ ਠਾਈ ਅਰਥਾਤ ਰਿਦੈ ਅਸਥਾਨ ਮੇਂ ਜਾਨਿਆ, ਤਬ ਬਾਹਰ ਢੂੰਢਣੇ ਕੇ ਵਾਸਤੇ ਕਹਾਂ ਜਾਣਾ ਹੈ ਅਰਥਾਤ ਹਮ ਢੂੰਢਣੇ ਨਹੀਂ ਜਾਤੇ, ਵਾ ਅੰਤ੍ਰ ਮੁਖ ਬ੍ਰਿਤੀ ਰਹਤੀ ਹੈ। ਨਾਮ ਰੂਪ ਕੋ ਅਲੰਬਨ ਨਹੀਂ ਕਰਤੀ ਹੈ॥੩॥☬ਅਬ ਦ੍ਰਿਸ੍ਟਾਂਤ ਸੇ ਸਰਬ ਰਚਨਾ ਕੋ ਬ੍ਰਹਮ ਰੂਪ ਦੇਖਾਵਤੇ ਹੈਂ:
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਹੀ (ਗੁਰੂ ਦੀ ਕਿਰਪਾ ਨਾਲ) ਜਗਤ ਦੇ ਨੌ ਹੀ ਖ਼ਜ਼ਾਨਿਆਂ ਦਾ ਰੂਪ ਪ੍ਰਭੂ-ਨਾਮ-ਖ਼ਜ਼ਾਨਾ ਆ ਵੱਸੇ, ਉਸ ਨੂੰ ਕਿਤੇ ਬਾਹਰ ਭਟਕਣ ਦੀ ਲੋੜ ਨਹੀਂ ਰਹਿੰਦੀ ॥੩॥ਪਦ ਅਰਥ ਨਿਧਿ = ਖ਼ਜ਼ਾਨਾ। ਨਿਧਾਨੁ = ਖ਼ਜ਼ਾਨਾ। ਇਕ ਠਾਈ = ਇਕੱਠੇ, ਇਕੋ ਥਾਂ ਵਿਚ, ਇਕ ਠਾਇ। ਕੈਠੈ = ਕੈ ਠਾਇ? ਕਿਸ ਥਾਂ ਤੇ? ਕਿੱਥੇ? ॥੩॥
SikhNet (Spanish)que el Universo y todas las partes del mundo dependen sólo del Único Señor. Si los Nueve Tesoros del Naam, del Nombre del Señor, están enaltecidos en la misma mente, ¿por qué y a dónde los va uno a buscar? (3)
ਏਕੈ ਕਨਿਕ ਅਨਿਕ ਭਾਤਿ ਸਾਜੀ; ਬਹੁ ਪਰਕਾਰ ਰਚਾਇਓ ॥
ekai kanik anik bhaat saajee; bahu parakaar rachaaeo |
Sant Singh KhalsaThe same gold is fashioned into various articles; just so, the Lord has made the many patterns of the creation.
Manmohan SinghThe same gold is fashioned into various varieties. Similarly from within Himself alone the Lord has made the creation of many patterns.
Manmohan Singh (Punjabi)ਓਹੀ ਸੋਨਾ ਅਨੇਕਾਂ ਸਰੂਪ ਵਿੱਚ ਘੜਿਆ ਜਾਂਦਾ ਹੈ। ਏਸੇ ਤਰ੍ਹਾਂ ਕੇਵਲ ਆਪਣੇ ਵਿਚੋਂ ਹੀ ਪ੍ਰਭ੍ਰੂ ਨੇ ਅਨੇਕਾਂ ਵੰਨਗੀਆਂ ਦੀ ਰਚਨਾ ਬਣਾਈ ਹੈ।
Fareedkot Teekaਜੈਸੇ ਏਕ ਹੀ ਸਵਰਣ ਕੀ ਰੇਣੀ ਅਨੇਕ ਭਾਂਤਿ ਕੰਙਣਿ ਮੁੰਦ੍ਰੀ ਆਦਿ ਕਰ ਕੇ ਰਚੀ ਗਈ। ਜਬ ਤਿਨ ਕਾ ਵਾਸਤਵ ਰੂਪ ਵਿਚਾਰੀਏ ਤਬ ਸਰਬ ਭੂਖਣ ਸਵਰਨ ਰੂਪ ਹੀ ਹੈਂ। ਤੈਸੇ ਹੀ ਬਹੁਤ ਪ੍ਰਕਾਰ ਅੰਡਜ ਜੇਰਜ ਆਦਿ ਵਾ ਮਾਨੁਖ, ਦੇਵਤਾ, ਦੈਤਾਦਿ ਰੂਪ ਕਰ ਕੇ ਜਗਤੁ ਮਾਯਾ ਦੁਆਰੇ ਤੈਨੇ ਰਚਾਇਆ ਹੈ। ਜਬ ਵਾਸਤਵ ਵਿਚਾਰੀਏ ਤਬ ਸਰਬ ਪ੍ਰਪੰਚ ਬ੍ਰਹਮ ਰੂਪ ਹੀ ਹੈ॥
Prof. Sahib Singh(ਹੇ ਭਾਈ! ਜਿਵੇਂ) ਇੱਕ ਸੋਨੇ ਤੋਂ ਸੁਨਿਆਰੇ ਨੇ ਗਹਣਿਆਂ ਦੀ ਅਨੇਕਾਂ ਕਿਸਮਾਂ ਦੀ ਬਣਤਰ ਬਣਾ ਦਿੱਤੀ, ਤਿਵੇਂ ਪਰਮਾਤਮਾ ਨੇ ਕਈ ਕਿਸਮਾਂ ਦੀ ਇਹ ਜਗਤ-ਰਚਨਾ ਰਚ ਦਿੱਤੀ ਹੈ।ਪਦ ਅਰਥ ਕਨਿਕ = ਸੋਨਾ। ਸਾਜੀ = ਬਣਾਈ, ਰਚੀ।
SikhNet (Spanish)Así como el oro es moldeado y forjado para hacer diferentes diseños, así, de la misma materia, Dios nos ha creado a todos nosotros.
ਕਹੁ ਨਾਨਕ. ਭਰਮੁ, ਗੁਰਿ ਖੋਈ ਹੈ; ਇਵ ਤਤੈ ਤਤੁ ਮਿਲਾਇਓ ॥੪॥੨॥੧੨੩॥
kahu naanak. bharam, gur khoee hai; iv tatai tat milaaeo |4|2|123|
Sant Singh KhalsaSays Nanak, the Guru has dispelled my doubt; in this way, my essence merges into God's essence. ||4||2||123||
Manmohan SinghSays Nanak, the Guru dispelled my doubt Gold ornaments ultimately become gold. In the same way human reality, eventually, blends with Divine Reality.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਗੁਰਾਂ ਨੇ ਮੇਰਾ ਵਹਿਮ ਦੂਰ ਕਰ ਦਿਤਾ ਹੈ। ਸੋਨੇ ਦੇ ਜੇਵਰ ਅੰਤ ਨੂੰ ਸੋਨਾ ਹੋ ਜਾਂਦੇ ਹਨ। ਏਸੇ ਤਰ੍ਹਾਂ ਮਨੁਖੀ ਅਸਲੀਅਤ, ਆਖਰਕਾਰ ਈਸ਼ਵਰੀ ਅਸਲੀਅਤ ਨਾਲ ਅਭੇਦ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਗੁਰੋਂ ਨੇ ਭਰਮ ਕੀ ਪੰਕਤੀ ਖੋਈ ਹੈ ਔਰ ਤਤ ਕੇ ਸਾਥ ਤੱਤ ਕੇ ਮਿਲਾਇ ਦੀਆ ਹੈ॥੪॥੨॥੧੨੬॥
Prof. Sahib Singhਨਾਨਕ ਆਖਦਾ ਹੈ- ਗੁਰੂ ਨੇ ਜਿਸ ਮਨੁੱਖ ਦਾ ਭਰਮ-ਭੁਲੇਖਾ ਦੂਰ ਕਰ ਦਿੱਤਾ, ਉਸ ਨੂੰ ਉਸੇ ਤਰ੍ਹਾਂ ਹਰੇਕ ਤੱਤ (ਮੂਲ-) ਤੱਤ (ਪ੍ਰਭੂ) ਵਿਚ ਮਿਲਦਾ ਦਿੱਸਦਾ ਹੈ (ਜਿਵੇਂ ਅਨੇਕਾਂ ਰੂਪਾਂ ਦੇ ਗਹਣੇ ਮੁੜ ਸੋਨੇ ਵਿਚ ਹੀ ਮਿਲ ਜਾਂਦੇ ਹਨ) ॥੪॥੨॥੧੨੩॥ਪਦ ਅਰਥ ਗੁਰਿ = ਗੁਰੂ ਨੇ। ਇਵ = ਇਸ ਤਰ੍ਹਾਂ। ਤਤੈ = ਤੱਤ ਵਿਚ ॥੪॥
SikhNet (Spanish)Aquieta tu ego entonces, oh, dice Nanak, y a través del Guru, deja que tu esencia se inmerja en la Esencia del Señor. (4-2-123)