ਆਸਾ ਮਹਲਾ ੧ ॥
aasaa mahalaa 1 |
Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.
ਕਰਿ ਕਿਰਪਾ. ਅਪਨੈ ਘਰਿ ਆਇਆ; ਤਾ ਮਿਲਿ ਸਖੀਆ. ਕਾਜੁ ਰਚਾਇਆ ॥
kar kirapaa. apanai ghar aaeaa; taa mil sakheea. kaaj rachaaeaa |
Sant Singh KhalsaWhen by His Grace He came to my home, then my companions met together to celebrate my marriage.
Manmohan SinghWhen through His kindness, the bridegroom come to my house, then, meeting together, my girlfriends arranged for the marriage.
Manmohan Singh (Punjabi)ਜਦ ਆਪਣੀ ਮਿਹਰ ਰਾਹੀਂ ਕੰਤ ਮੇਰੇ ਧਾਮ ਵਿੱਚ ਆ ਗਿਆ, ਤਦ, ਮੇਰੀਆਂ ਸਹੇਲੀਆਂ ਨੇ, ਇਕੱਠੇ ਹੋ ਕੇ, ਵਿਆਹ ਦਾ ਪ੍ਰਬੰਧ ਕੀਤਾ।
Fareedkot Teekaਗੁਰ ਕ੍ਰਿਪਾ ਕਰ ਕੇ ਆਪਨੇ (ਘਰਿ) ਰਿਦੇ ਮੇਂ ਮਨੁ ਆਇਆ ਹੈ ਤਬ ਸੰਤ ਸਖੀਓਂ ਨੇ ਮਿਲ ਕੇ ਕਾਜ ਬ੍ਯਾਹ (ਰਚਾਇਆ) ਪ੍ਰਾਰੰਭ ਕੀਆ ਹੈ ਅਰਥਾਤ ਭਜਨ ਮੇਂ ਪੁਰਸਾਰਥ ਕਰਾਯਾ ਹੈ॥
Prof. Sahib Singhਜਦੋਂ ਮੇਰਾ ਖਸਮ-ਪ੍ਰਭੂ (ਮੈਨੂੰ ਜੀਵ-ਇਸਤ੍ਰੀ ਨੂੰ ਅਪਣਾ ਕੇ ਮੇਰੇ ਹਿਰਦੇ ਨੂੰ ਆਪਣੇ ਰਹਿਣ ਦਾ ਘਰ ਬਣਾ ਕੇ) ਆਪਣੇ ਘਰ ਵਿਚ ਆ ਟਿਕਿਆ, ਤਾਂ ਮੇਰੀਆਂ ਸਹੇਲੀਆਂ ਨੇ ਮਿਲ ਕੇ (ਜੀਭ, ਅੱਖਾਂ, ਕੰਨਾਂ ਆਦਿਕ ਨੇ ਰਲ ਕੇ) ਪ੍ਰਭੂ-ਪਤੀ ਨਾਲ ਮੇਲ ਦੇ ਗੀਤ ਗਾਣੇ-ਸੁਣਨੇ ਸ਼ੁਰੂ ਕਰ ਦਿੱਤੇ।ਪਦ ਅਰਥ ਕਰਿ = ਕਰ ਕੇ। ਘਰਿ = ਘਰ ਵਿਚ, ਮੇਰੇ ਹਿਰਦੇ-ਘਰ ਵਿਚ। ਤਾ = ਤਦੋਂ {ਨੋਟ: ਲਫ਼ਜ਼ 'ਤਾ' ਦਾ ਭਾਵ ਸਮਝਣ ਵਾਸਤੇ ਪਹਿਲੀ ਤੁਕ ਦੇ ਨਾਲ ਲਫ਼ਜ਼ 'ਜਦੋਂ' ਵਰਤੋ}। ਮਿਲਿ = ਮਿਲ ਕੇ। ਸਖੀਆ = ਇੰਦ੍ਰੀਆਂ ਨੇ। ਕਾਜੁ = ਵਿਆਹ। ਕਾਜੁ ਰਚਾਇਆ = ਵਿਆਹ ਰਚਾ ਦਿੱਤਾ, ਪ੍ਰਭੂ-ਪਤੀ ਨਾਲ ਮੇਲ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ, ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਵਲ ਪਰਤ ਪਈਆਂ।
SikhNet (Spanish)Cuando por Su Gracia el Señor entró en mí, en Su Propio Hogar, y mis amigos se reunieron para celebrar mi matrimonio,
ਖੇਲੁ ਦੇਖਿ; ਮਨਿ ਅਨਦੁ ਭਇਆ; ਸਹੁ ਵੀਆਹਣ ਆਇਆ ॥੧॥
khel dekh; man anad bheaa; sahu veeaahan aaeaa |1|
Sant Singh KhalsaBeholding this play, my mind became blissful; my Husband Lord has come to marry me. ||1||
Manmohan SinghSeeing this play, my mind become happy. My groom, the Lord, has come to wed me.
Manmohan Singh (Punjabi)ਇਸ ਖੇਡ ਨੂੰ ਵੇਖ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ। ਮੇਰਾ ਹਰੀ ਲਾੜ੍ਹਾ ਮੈਨੂੰ ਵਿਆਹਣ ਲਈ ਆਇਆ ਹੈ।
Fareedkot Teekaਮੁਝ ਕੋ ਬ੍ਯਾਹਨੇ ਆਯਾ ਹੂਆ ਹੈ ਅਰਥਾਤ ਅਭੇਦ ਕਰਨੇ ਹੇਤ ਆਏ (ਸਹੁ) ਪਤਿ ਕੋ ਦੇਖ ਕਰ ਔਰ ਬ੍ਯਾਹ ਕਾ ਸਾਮਾਨ, ਸੰਤੋਂ ਕੇ ਸਮਾਜ ਕਾ (ਖੇਲੁ) ਕ੍ਰੀੜਾ ਦੇਖ ਕਰ ਮੇਰਾ ਮਨੁ ਅਨੰਦ ਕੋ ਪ੍ਰਾਪਤ ਭ੍ਯਾ ਹੈ॥੧॥
Prof. Sahib Singhਮੇਰਾ ਖਸਮ-ਪ੍ਰਭੂ ਮੈਨੂੰ ਵੀਆਹਣ ਆਇਆ ਹੈ (ਮੈਨੂੰ ਆਪਣੇ ਚਰਨਾਂ ਵਿਚ ਜੋੜਨ ਆਇਆ ਹੈ)-ਪ੍ਰਭੂ-ਮਿਲਾਪ ਲਈ ਇਹ ਉੱਦਮ ਵੇਖ ਕੇ ਮੇਰੇ ਮਨ ਵਿਚ ਆਨੰਦ ਪੈਦਾ ਹੋ ਗਿਆ ਹੈ ॥੧॥ਪਦ ਅਰਥ ਖੇਲੁ = ਵਿਆਹ ਦਾ ਖੇਲ, ਵਿਆਹ ਦਾ ਚਾਉ-ਮਲ੍ਹਾਰ। ਦੇਖਿ = ਵੇਖ ਕੇ। ਮਨਿ = ਮੇਰੇ ਮਨ ਵਿਚ ॥੧॥
SikhNet (Spanish)mi mente se puso en Éxtasis al ver este suceso en el que el Señor vino a casarse conmigo. (1)
ਗਾਵਹੁ ਗਾਵਹੁ ਕਾਮਣੀ; ਬਿਬੇਕ ਬੀਚਾਰੁ ॥
gaavahu gaavahu kaamanee; bibek beechaar |
Sant Singh KhalsaSo sing - yes, sing the songs of wisdom and reflection, O brides.
Manmohan SinghSing, sing, O ladies, the songs of wisdom and reflection.
Manmohan Singh (Punjabi)ਗਾਇਨ ਕਰੋ, ਗਾਇਨ ਕਰੋ, ਹੇ ਇਸਤ੍ਰੀਓ! ਸਿਆਣਪ ਅਤੇ ਸੋਚ ਵੀਚਾਰ ਦੇ ਗੀਤ।
Fareedkot Teekaਹੇ (ਕਾਮਣੀ) ਭਗਤੋ ਰੂਪੀ ਇਸਤ੍ਰੀਓ! ਅਕਾਲ ਪੁਰਖ ਕਾ ਜਸ (ਬਿਬੇਕ) ਬਿਚਾਰ ਪੂਰਬਕ ਗਾਇਨ ਕਰੋ; ਵਾ ਜਿਸ ਮੇਂ ਬਿਬ ਜੀਵ ਈਸ੍ਵਰ ਕੀ ਏਕਤਾ ਕਾ ਬੀਚਾਰ ਹੋਵੇ ਸੋ ਗਾਇਨ ਕਰੋ॥
Prof. Sahib Singhਹੇ ਇਸਤ੍ਰੀਓ! (ਹੇ ਮੇਰੇ ਗਿਆਨ-ਇੰਦ੍ਰਿਓ! ਚੰਗੇ ਮੰਦੇ ਦੀ) ਪਰਖ ਦੀ ਵਿਚਾਰ (ਪੈਦਾ ਕਰਨ ਵਾਲਾ ਗੀਤ) ਮੁੜ ਮੁੜ ਗਾਵੋ (ਹੇ ਮੇਰੀ ਜੀਭ! ਸਿਫ਼ਤਿ-ਸਾਲਾਹ ਵਿਚ ਜੁੜ; ਤਾਕਿ ਤੈਨੂੰ ਨਿੰਦਾ ਕਰਨ ਵਲੋਂ ਹਟਣ ਦੀ ਸੂਝ ਆ ਜਾਏ। ਹੇ ਮੇਰੇ ਕੰਨੋ! ਸਿਫ਼ਤਿ-ਸਾਲਾਹ ਦੇ ਗੀਤ ਸੁਣਦੇ ਰਹੋ, ਤਾਂ ਜੁ ਨਿੰਦਾ ਸੁਣਨ ਦੀ ਬਾਣ ਹਟੇ)।ਪਦ ਅਰਥ ਕਾਮਣੀ = ਹੇ ਇਸਤ੍ਰੀਓ! ਹੇ ਇੰਦ੍ਰੀਓ! ਬਿਬੇਕ = ਪਰਖ, ਗਿਆਨ। ਬਿਬੇਕ ਬੀਚਾਰੁ = ਗਿਆਨ ਪੈਦਾ ਕਰਨ ਵਾਲਾ ਖ਼ਿਆਲ, ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪੈਦਾ ਕਰਨ ਵਾਲਾ ਗੀਤ।
SikhNet (Spanish)Canten, oh novias bellas,
ਹਮਰੈ ਘਰਿ ਆਇਆ; ਜਗਜੀਵਨੁ ਭਤਾਰੁ ॥੧॥ ਰਹਾਉ ॥
hamarai ghar aaeaa; jagajeevan bhataar |1| rahaau |
Sant Singh KhalsaMy spouse, the Life of the world, has come into my home. ||1||Pause||
Manmohan SinghIn to my house, has come my spouse, the life of the world. Pause.
Manmohan Singh (Punjabi)ਮੇਰੇ ਗ੍ਰਹਿ ਅੰਦਰ ਜਗਤ ਦੀ ਜਿੰਦ ਜਾਨ, ਮੇਰਾ ਕੰਤ, ਆਇਆ ਹੈ। ਠਹਿਰਾਉ।
Fareedkot Teekaਮੇਰੇ (ਘਰਿ) ਅੰਤਸਕਰਣ ਮੇਂ ਜਗਜੀਵਨ (ਭਤਾਰੁ) ਸ੍ਵਾਮੀ ਆਇਆ ਹੈ, ਇਸੀ ਤੇ ਤੁਮ ਭੀ ਸੋਹਲੇ ਗਾਓ॥੧॥ ਰਹਾਉ॥☬ਪ੍ਰਸ਼ਨ: ਕਿਸ ਪ੍ਰਕਾਰ ਤੁਮਰੇ ਰਿਦੇ ਮੇਂ ਆਇਆ ਹੈ?☬ਉੱਤ੍ਰ:
Prof. Sahib Singhਸਾਡੇ ਘਰ ਵਿਚ (ਮੇਰੇ ਹਿਰਦੇ-ਘਰ ਵਿਚ) ਉਹ ਖਸਮ-ਪ੍ਰਭੂ ਆ ਵੱਸਿਆ ਹੈ ਜੋ ਸਾਰੇ ਜਗਤ ਦੀ ਜ਼ਿੰਦਗੀ (ਦਾ ਆਸਰਾ) ਹੈ ॥੧॥ ਰਹਾਉ ॥ਪਦ ਅਰਥ ਜਗਜੀਵਨੁ = ਸਾਰੇ ਜਗਤ ਦੀ ਜ਼ਿੰਦਗੀ (ਦਾ ਆਸਰਾ)। ਭਤਾਰੁ = ਖਸਮ-ਪ੍ਰਭੂ ॥੧॥ ਰਹਾਉ ॥
SikhNet (Spanish)la Melodía de Éxtasis, pues a mi hogar ha llegado el Señor, la Vida del Mundo. (1-Pausa)
ਗੁਰੂ ਦੁਆਰੈ. ਹਮਰਾ ਵੀਆਹੁ ਜਿ ਹੋਆ; ਜਾਂ ਸਹੁ ਮਿਲਿਆ. ਤਾਂ ਜਾਨਿਆ ॥
guroo duaarai. hamaraa veeaahu ji hoaa; jaan sahu miliaa. taan jaaniaa |
Sant Singh KhalsaWhen I was married within the Gurdwara, the Guru's Gate, I met my Husband Lord, and I came to know Him.
Manmohan SinghWhen through the Guru, I was wedded, and I met my spouse, then, I did recognise him.
Manmohan Singh (Punjabi)ਗੁਰਾਂ ਦੇ ਰਾਹੀਂ ਮੇਰਾ ਵੀਆਹ ਹੋ ਗਿਆ। ਜਦ ਮੈਂ ਆਪਣੇ ਕੰਤ ਨੂੰ ਮਿਲ ਪਿਆ, ਤਦ ਮੈਂ ਉਸ ਨੂੰ ਸਿੰਆਣ ਲਿਆ।
Fareedkot Teekaਜਿਸ ਕਾਲ ਮੇਂ ਗੁਰੋਂ ਦੁਆਰੇ ਹਮਾਰਾ ਬ੍ਯਾਹੁ ਹੂਆ ਔਰ (ਸਹੁ) ਸ੍ਵਾਮੀ ਅਭੇਦ ਹੋ ਕਰ ਮਿਲਾ ਹੈ, ਤਬ ਉਸ ਬ੍ਰਹਮਾਨੰਦ ਕਾ ਸੁਖ ਜਾਨਾ ਹੈ॥
Prof. Sahib Singhਗੁਰੂ ਦੀ ਸਰਨ ਪਿਆਂ ਸਾਡਾ ਇਹ ਵਿਆਹ ਹੋਇਆ (ਗੁਰੂ ਨੇ ਮੈਨੂੰ ਪ੍ਰਭੂ-ਪਤੀ ਨਾਲ ਜੋੜਿਆ), ਜਦੋਂ ਮੈਨੂੰ ਖਸਮ-ਪ੍ਰਭੂ ਮਿਲ ਪਿਆ, ਤਦੋਂ ਮੈਨੂੰ ਸਮਝ ਪੈ ਗਈ-ਪਦ ਅਰਥ ਗੁਰੂ ਦੁਆਰੈ = ਗੁਰੂ ਦੇ ਦਰ ਤੇ (ਪੈ ਕੇ), ਗੁਰੂ ਦੀ ਸਰਨ ਪਿਆਂ। ਜਾਂ = ਜਦੋਂ। ਤਾਂ = ਤਦੋਂ। ਜਾਨਿਆ = ਜਾਣ ਲਿਆ, ਪਛਾਣ ਲਿਆ, ਡੂੰਘੀ ਸਾਂਝ ਪਾ ਲਈ, ਪੂਰੀ ਸਮਝ ਆ ਗਈ।
SikhNet (Spanish)A través del Guru fui esposado, cuando recibí a mi Señor,
ਤਿਹੁ ਲੋਕਾ ਮਹਿ. ਸਬਦੁ ਰਵਿਆ ਹੈ; ਆਪੁ ਗਇਆ ਮਨੁ ਮਾਨਿਆ ॥੨॥
tihu lokaa meh. sabad raviaa hai; aap geaa man maaniaa |2|
Sant Singh KhalsaThe Word of His Shabad is pervading the three worlds; when my ego was quieted, my mind became happy. ||2||
Manmohan SinghHis name pervades the three worlds, and when my pride was stilled, my mind become happy.
Manmohan Singh (Punjabi)ਉਸ ਦਾ ਨਾਮ ਤਿੰਨਾਂ ਜਹਾਨਾਂ ਅੰਦਰ ਵੱਸ ਰਿਹਾ ਹੈ। ਜਦ ਮੇਰਾ ਹੰਕਾਰ ਨਵਿਰਤ ਹੋ ਗਿਆ, ਮੇਰਾ ਚਿੱਤ ਪ੍ਰਸੰਨ ਹੋ ਗਿਆ।
Fareedkot Teekaਔਰ ਜਬ ਸੇ ਮੇਰਾ (ਆਪੁ) ਅਭਿਮਾਨ ਜਾਤਾ ਰਹਾ ਹੈ ਔਰ ਮਨੁ ਸ੍ਵਾਮੀ ਕੇ ਰਸ ਮੇਂ ਸਿਥਰ ਹੋ ਕਰ ਮਾਨ ਗਯਾ ਹੈ, ਤਬ ਸੇ ਏਹ ਨਿਸਚੇ ਹੂਆ ਹੈ ਕਿ ਤੀਨ ਲੋਕੋਂ ਮੇਂ (ਸਬਦੁ) ਬ੍ਰਹਮੁ ਰਵਿ ਰਹਿਆ ਹੈ॥੨॥☬ਪ੍ਰਸ਼ਨ: ਐਸਾ ਬ੍ਯਾਹੁ ਕਿਸ ਕੀ ਸਹਾਇਤਾ ਸੇ ਹੋਤਾ ਹੈ?☬ਉੱਤ੍ਰ:
Prof. Sahib Singhਕਿ ਉਹ ਪ੍ਰਭੂ ਜੀਵਨ-ਰੌ ਬਣ ਕੇ ਸਾਰੇ ਜਗਤ ਵਿਚ ਵਿਆਪਕ ਹੋ ਰਿਹਾ ਹੈ। ਮੇਰੇ ਅੰਦਰੋਂ ਆਪਾ-ਭਾਵ ਦੂਰ ਹੋ ਗਿਆ, ਮੇਰਾ ਮਨ ਉਸ ਪ੍ਰਭੂ-ਪਤੀ ਦੀ ਯਾਦ ਵਿਚ ਗਿੱਝ ਗਿਆ ॥੨॥ਪਦ ਅਰਥ ਤਿਹੁ = ਤਿਨ੍ਹਾਂ ਹੀ। ਸਬਦੁ = ਜੀਵਨ-ਰੌ (ਹੋ ਕੇ)। ਰਵਿਆ = ਵਿਆਪਕ ਹੈ। ਆਪੁ = ਆਪਾ-ਭਾਵ, ਸੁਆਰਥ। ਮਾਨਿਆ = ਮੰਨ ਗਿਆ, ਗਿੱਝ ਗਿਆ ॥੨॥
SikhNet (Spanish)y supe que la Palabra prevalece en los tres mundos, sí, cuando uno relaja su ser, la mente cree y acepta la Validez de Dios. (2)
ਆਪਣਾ ਕਾਰਜੁ. ਆਪਿ ਸਵਾਰੇ; ਹੋਰਨਿ. ਕਾਰਜੁ ਨ ਹੋਈ ॥
aapanaa kaaraj. aap savaare; horan. kaaraj na hoee |
Sant Singh KhalsaHe Himself arranges His own affairs; His affairs cannot be arranged by anyone else.
Manmohan SinghHis own affair the Lord Himself arranges. This affair cannot be arranged by any other.
Manmohan Singh (Punjabi)ਆਪਣਾ ਕੰਮ ਸੁਆਮੀ ਆਪ ਹੀ ਰਾਸ ਕਰਦਾ ਹੈ। ਇਹ ਕੰਮ ਕਿਸੇ ਹੋਰਸ ਪਾਸੋਂ ਰਾਸ ਨਹੀਂ ਹੋ ਸਕਦਾ।
Fareedkot Teekaਸੋ ਅਪਨਾ ਕਾਰਜ ਆਪ ਹੀ ਸਵਾਰਤਾ ਹੈ ਔਰ ਸੇ ਯਹ ਕਾਰਜ ਨਹੀਂ ਹੋ ਸਕਤਾ॥
Prof. Sahib Singhਪ੍ਰਭੂ-ਪਤੀ ਜੀਵ-ਇਸਤ੍ਰੀ ਨੂੰ ਆਪਣੇ ਨਾਲ ਮਿਲਾਣ ਦਾ ਇਹ ਕੰਮ ਆਪਣਾ ਸਮਝਦਾ ਹੈ, ਤੇ ਆਪ ਹੀ ਇਸ ਕਾਰਜ ਨੂੰ ਸਿਰੇ ਚਾੜ੍ਹਦਾ ਹੈ, ਕਿਸੇ ਹੋਰ ਪਾਸੋਂ ਇਹ ਕੰਮ ਸਿਰੇ ਨਹੀਂ ਚਾੜ੍ਹਿਆ ਜਾ ਸਕਦਾ।ਪਦ ਅਰਥ ਕਾਰਜੁ = ਕਾਜੁ, ਵਿਆਹ ਦਾ ਉੱਦਮ, ਮੇਲ ਦਾ ਪ੍ਰਬੰਧ। ਹੋਰਨਿ = ਕਿਸੇ ਹੋਰ ਪਾਸੋਂ।
SikhNet (Spanish)Él, el Señor Mismo realiza Su Tarea; a través de nadie más es realizada.
ਜਿਤੁ ਕਾਰਜਿ, ਸਤੁ ਸੰਤੋਖੁ ਦਇਆ ਧਰਮੁ ਹੈ; ਗੁਰਮੁਖਿ. ਬੂਝੈ ਕੋਈ ॥੩॥
jit kaaraj, sat santokh deaa dharam hai; guramukh. boojhai koee |3|
Sant Singh KhalsaBy the affair of this marriage, truth, contentment, mercy and faith are produced; but how rare is that Gurmukh who understands it! ||3||
Manmohan SinghThrough the Guru, some rare person understands this marriage, by which truth, contentment, mercy and faith are produced.
Manmohan Singh (Punjabi)ਗੁਰਾਂ ਦੇ ਰਾਹੀਂ ਕੋਈ ਵਿਰਲਾ ਪੁਰਸ਼ ਹੀ ਇਸ ਵਿਆਹ ਨੂੰ ਸਮਝਦਾ ਹੈ, ਜਿਸ ਦੁਆਰ ਸਚ, ਸਬਰ-ਸਿਦਕ ਰਹਿਮ ਤੇ ਈਮਾਨ ਪੈਦਾ ਹੁੰਦੇ ਹਨ।
Fareedkot Teekaਜਿਸ ਕਾਰਜ ਮੇਂ ਸਤੁ ਸੰਤੋਖ ਦਯਾ ਧਰਮ ਬੀਚਾਰ ਆਦਿ ਸਮਗ੍ਰੀ ਉਪੇਖ੍ਯਾ ਹੈ, ਇਸ ਕੋ ਕੋਈ ਗੁਰਮਖਿ ਬੂਝਤਾ ਹੈ॥੩॥
Prof. Sahib Singhਇਸ ਮੇਲ ਦੀ ਬਰਕਤਿ ਨਾਲ (ਜੀਵ-ਇਸਤ੍ਰੀ ਦੇ ਅੰਦਰ) ਸੇਵਾ ਸੰਤੋਖ ਦਇਆ ਧਰਮ ਆਦਿਕ ਗੁਣ ਪੈਦਾ ਹੁੰਦੇ ਹਨ। ਇਸ ਭੇਤ ਨੂੰ ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਹੁੰਦਾ ਹੈ ॥੩॥ਪਦ ਅਰਥ ਜਿਤੁ ਕਾਰਜਿ = ਜਿਸ ਕਾਜ ਦੀ ਰਾਹੀਂ, ਜਿਸ ਵਿਆਹ ਦੀ ਰਾਹੀਂ, ਜਿਸ ਮੇਲ ਦੀ ਬਰਕਤਿ ਨਾਲ। ਹੈ = ਪੈਦਾ ਹੁੰਦਾ ਹੈ ॥੩॥
SikhNet (Spanish)Y a través de esta tarea uno logra la Verdad, el Contentamiento, la Compasión y la Rectitud. Pero sólo aquellos que se entonan en Dios realizan todo esto. (3)
ਭਨਤਿ ਨਾਨਕੁ; ਸਭਨਾ ਕਾ ਪਿਰੁ. ਏਕੋ ਸੋਇ ॥
bhanat naanak; sabhanaa kaa pir. eko soe |
Sant Singh KhalsaSays Nanak, that Lord alone is the Husband of all.
Manmohan SinghSays Nanak, that Lord along is the spouse of all.
Manmohan Singh (Punjabi)ਗੁਰੂ ਜੀ ਆਖਦੇ ਹਨ, ਕੇਵਲ ਉਹੀ ਸੁਆਮੀ ਹੀ ਸਾਰਿਆਂ ਦਾ ਕੰਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਏਕ ਸਭ ਕਾ ਸ੍ਵਾਮੀ ਹੈ॥
Prof. Sahib Singhਨਾਨਕ ਆਖਦਾ ਹੈ-(ਭਾਵੇਂ ਜੀਕਰ) ਪਰਮਾਤਮਾ ਹੀ ਸਭ ਜੀਵ-ਇਸਤ੍ਰੀਆਂ ਦਾ ਪਤੀ ਹੈ,ਪਦ ਅਰਥ ਭਨਤਿ = ਆਖਦਾ ਹੈ। ਪਿਰੁ = ਖਸਮ।
SikhNet (Spanish)Dice Nanak, el Único Señor es el Esposo de todos nosotros y sobre quien sea que Su Gracia se posa,
ਜਿਸ ਨੋ ਨਦਰਿ ਕਰੇ; ਸਾ ਸੋਹਾਗਣਿ ਹੋਇ ॥੪॥੧੦॥
jis no nadar kare; saa sohaagan hoe |4|10|
Sant Singh KhalsaShe, upon whom He casts His Glance of Grace, becomes the happy soul-bride. ||4||10||
Manmohan SinghShe, on whom He casts His merciful glance, becomes a blessed wife.
Manmohan Singh (Punjabi)ਜਿਸ ਉੱਤੇ ਉਹ ਹਰੀ-ਕੰਤ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਹ ਅਨੰਦ ਮਾਣਨ ਵਾਲੀ ਪਤਨੀ ਹੋ ਜਾਂਦੀ ਹੈ।
Fareedkot Teekaਜਿਸ ਪਰ ਕ੍ਰਿਪਾ ਦ੍ਰਿਸਟਿ ਕਰਤਾ ਹੈ, ਸੋਈ ਸੁਹਾਗਣਿ ਹੋਤੀ ਹੈ॥੪॥੧੦॥☬ਪ੍ਰਸ਼ਨ: ਸੁਹਾਗਨੋਂ ਕੀ ਕਿਆ ਦ੍ਰਿਸ੍ਟੀ ਹੋਤੀ ਹੈ?☬ਉੱਤਰ:
Prof. Sahib Singh(ਫਿਰ ਭੀ) ਜਿਸ ਉਤੇ ਮੇਹਰ ਦੀ ਨਿਗਾਹ ਕਰਦਾ ਹੈ (ਜਿਸ ਦੇ ਹਿਰਦੇ ਵਿਚ ਆ ਕੇ ਪਰਗਟ ਹੁੰਦਾ ਹੈ) ਉਹੀ ਭਾਗਾਂ ਵਾਲੀ ਹੁੰਦੀ ਹੈ ॥੪॥੧੦॥ਪਦ ਅਰਥ ਨਦਰਿ = ਕਿਰਪਾ ਦੀ ਦ੍ਰਿਸ਼ਟੀ, ਮੇਹਰ ਦੀ ਨਿਗਾਹ। ਸੋਹਾਗਣਿ = ਚੰਗੇ ਭਾਗਾਂ ਵਾਲੀ, ਖਸਮ ਵਾਲੀ ॥੪॥੧੦॥
* ਨੋਟ: ਆਸਾ ਰਾਗ ਵਿਚ ਕਬੀਰ ਜੀ ਦਾ ਸ਼ਬਦ ਨੰ: ੨੪ ਵੇਖੋ, ਪੰਨਾ ੪੮੨ ਉਤੇ। ਉਸ ਸ਼ਬਦ ਦਾ 'ਰਹਾਉ' ਦਾ 'ਬੰਦ' ਇਉਂ ਹੈ: "ਗਾਉ ਗਾਉ ਰੀ ਦੁਲਹਨੀ ਮੰਗਲਚਾਰਾ ॥ ਮੇਰੇ ਗ੍ਰਿਹ ਆਏ ਰਾਜਾ ਰਾਮ ਭਤਾਰਾ ॥" ਕਬੀਰ ਜੀ ਨੇ ਆਪਣੇ ਸ਼ਬਦ ਵਿਚ 'ਆਤਮਕ ਵਿਆਹ' ਦਾ ਜ਼ਿਕਰ ਕੀਤਾ ਹੈ, ਲਿਖਦੇ ਹਨ: "ਕਹਿ ਕਬੀਰ ਮੋਹਿ ਬਿਆਹਿ ਚਲੈ ਹੈ ਪੁਰਖ ਏਕ ਭਗਵਾਨਾ"।੩। ਹੁਣ ਪੜ੍ਹੋ-ਗੁਰੂ ਨਾਨਕ ਦੇਵ ਜੀ ਦੇ ਇਸ ਸ਼ਬਦ ਦਾ 'ਰਹਾਉ' ਦਾ ਬੰਦ: "ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥ ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥" ਗੁਰੂ ਨਾਨਕ ਦੇਵ ਜੀ ਭੀ ਇਸ ਸ਼ਬਦ ਵਿਚ 'ਆਤਮਕ ਵਿਆਹ' ਦਾ ਹੀ ਜ਼ਿਕਰ ਕਰਦੇ ਹਨ ਤੇ ਆਖਦੇ ਹਨ ਕਿ ਸਾਡਾ ਵਿਆਹ ਗੁਰੂ ਦੀ ਰਾਹੀਂ ਹੋਇਆ ਹੈ: "ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ, ਜਾਂ ਸਹੁ ਮਿਲਿਆ ਤਾਂ ਜਾਨਿਆ ॥" ਕਬੀਰ ਜੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋ ਚੁਕੇ ਸਨ। ਸਤਿਗੁਰੂ ਜੀ ਇਹਨਾਂ ਦੀ ਬਾਣੀ ਪਹਿਲੀ 'ਉਦਾਸੀ' ਸਮੇ ਲਿਆਏ ਸਨ।
SikhNet (Spanish)esa Alma será Su Verdadera Esposa. (4-10)