ਆਸਾ ਮਹਲਾ ੧ ॥
aasaa mahalaa 1 | Ang 351
Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.
ਗ੍ਰਿਹੁ ਬਨੁ ਸਮਸਰਿ; ਸਹਜਿ ਸੁਭਾਇ ॥
grihu ban samasar; sehaj subhaae | Ang 351
Sant Singh KhalsaHome and forest are the same, for one who dwells in the balance of intuitive peace and poise.
Manmohan SinghHome and forest are alike for him, who abides in equipoise.
Manmohan Singh (Punjabi)ਉਹ ਜੋ ਅਡੋਲਤਾ ਅੰਦਰ ਵਸਦਾ ਹੈ, ਉਸ ਦੇ ਲਈ ਘਰ ਅਤੇ ਜੰਗਲ ਇਕਸਾਰ ਹਨ।
Fareedkot Teeka(ਸਹਿਜ) ਸਾਂਤ ਸੁਭਾਉ ਹੋਣੇ ਕਰ ਕੇ ਘਰ ਔਰ ਬਨ (ਸਮਸਰਿ) ਸਮਾਨ ਪ੍ਰਤੀਤਿ ਹੂਆ ਹੈ॥
Prof. Sahib Singh(ਜਿਸ ਨੇ ਮਨ ਨੂੰ ਵੱਸ ਵਿਚ ਕਰ ਲਿਆ, ਉਸ ਮਨੁੱਖ ਨੂੰ) ਘਰ ਤੇ ਜੰਗਲ ਇੱਕ ਸਮਾਨ ਹੈ, ਕਿਉਂਕਿ ਉਹ ਅਡੋਲ ਅਵਸਥਾ ਵਿਚ ਰਹਿੰਦਾ ਹੈ, ਪ੍ਰਭੂ ਦੇ ਪਿਆਰ ਵਿਚ (ਮਸਤ ਰਹਿੰਦਾ) ਹੈ;ਪਦ ਅਰਥ ਬਨੁ = ਜੰਗਲ। ਸਮਸਰਿ = ਬਰਾਬਰ, ਇਕੋ ਜਿਹਾ। ਸਹਜਿ = ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।
SikhNet (Spanish)El hogar y el bosque son lo mismo para el que vive en Paz y en Contentamiento,
ਦੁਰਮਤਿ ਗਤੁ ਭਈ; ਕੀਰਤਿ ਠਾਇ ॥
duramat gat bhee; keerat tthaae | Ang 351
Sant Singh KhalsaHis evil-mindedness departs, and the Praises of God take its place.
Manmohan SinghHis evil intellect departs and God's praise takes its place.
Manmohan Singh (Punjabi)ਉਸਦੀ ਮੰਦੀ ਅਕਲ ਦੂਰ ਹੋ ਜਾਂਦੀ ਹੈ ਅਤੇ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਉਸ ਦੀ ਜਗ੍ਹਾ ਮੱਲ ਲੈਂਦੀ ਹੈ।
Fareedkot Teekaਖੋਟੀ ਮਤਿ ਤਿਸ ਕੀ (ਗਤੁ ਭਈ) ਜਾਤੀ ਰਹੀ ਹੈ, (ਠਾਇ) ਅਸਥਾਨ, ਭਾਵ ਰਿਦੇ ਮੇਂ ਕੀਰਤਿ ਸਿਥਰ ਭਈ ਹ॥
Prof. Sahib Singhਉਸ ਮਨੁੱਖ ਦੀ ਭੈੜੀ ਮਤਿ ਦੂਰ ਹੋ ਜਾਂਦੀ ਹੈ ਉਸ ਦੇ ਥਾਂ ਉਸ ਦੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵੱਸਦੀ ਹੈ।ਪਦ ਅਰਥ ਗਤੁ ਭਈ = ਦੂਰ ਹੋ ਜਾਂਦੀ ਹੈ। ਕੀਰਤਿ = ਸਿਫ਼ਤਿ-ਸਾਲਾਹ। ਠਾਇ = (ਉਸ ਦੀ) ਥਾਂ ਤੇ।
SikhNet (Spanish)pues esta naturaleza malvada se va y lo que se queda en vez,
ਸਚ ਪਉੜੀ; ਸਾਚਉ ਮੁਖਿ ਨਾਂਉ ॥
sach paurree; saachau mukh naanau | Ang 351
Sant Singh KhalsaTo chant the True Name with one's mouth is the true ladder.
Manmohan SinghTo utter the true name with the mouth, is the true ladder to ascend to the Lord.
Manmohan Singh (Punjabi)ਮੂੰਹ ਦੇ ਨਾਲ ਸੱਚੇ ਨਾਮ ਦਾ ਉਚਾਰਨ ਕਰਨਾ, ਸਾਈਂ ਕੋਲ ਅਪੜਨ ਲਈ ਸੱਚੀ ਸੀੜ੍ਹੀ ਹੈ।
Fareedkot Teekaਔਰ ਭੂਮਕਾ ਰੂਪ ਸਚੀ ਪੌੜੀ ਪ੍ਰਾਪਤਿ ਹੂਈ ਹੈ, ਸਾਚਾ ਨਾਮੁ ਮੁਖ ਸੇ ਉਚਾਰਣ ਕਰਤਾ ਹੈ॥
Prof. Sahib Singhਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਉਸ ਦੇ ਮੂੰਹ ਵਿਚ ਹੁੰਦਾ ਹੈ, (ਸਿਮਰਨ ਦੀ ਇਸ) ਸੱਚੀ ਪੌੜੀ ਦੀ ਰਾਹੀਂ-ਪਦ ਅਰਥ ਮੁਖਿ = ਮੂੰਹ ਵਿਚ। ਨਾਂਉ = ਪਰਮਾਤਮਾ ਦਾ ਨਾਮ।
SikhNet (Spanish)es la Alabanza al Señor. La Verdad es el Único Camino, si, el tener el Nombre Verdadero del Señor en los labios.
ਸਤਿਗੁਰੁ ਸੇਵਿ; ਪਾਏ ਨਿਜ ਥਾਉ ॥੧॥
satigur sev; paae nij thaau |1| Ang 352
Sant Singh KhalsaServing the True Guru, one finds one's own place within the self. ||1||
Manmohan SinghBy serving the true Guru, man finds his own place.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਬੰਦਾ ਆਪਣੀ ਨਿੱਜ ਦੀ ਜਗ੍ਹਾ ਲਭ ਲੈਂਦਾ ਹੈ।
Fareedkot Teekaਸਤਿਗੁਰੋਂ ਕੋ ਸੇਵਨ ਕਰ (ਨਿਜ ਥਾਉ) ਸ੍ਵੈਸਰੂਪ ਪਾਯਾ ਹੈ॥੧॥
Prof. Sahib Singhਸਤਿਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਉਹ ਮਨੁੱਖ ਉਹ ਆਤਮਕ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ਜੋ ਸਦਾ ਉਸ ਦਾ ਆਪਣਾ ਬਣਿਆ ਰਹਿੰਦਾ ਹੈ ॥੧॥ਪਦ ਅਰਥ ਸੇਵਿ = ਸੇਵ ਕੇ, ਸੇਵਾ ਕਰ ਕੇ। ਨਿਜ = ਆਪਣਾ। ਨਿਜ ਥਾਉ = ਉਹ ਥਾਂ ਜੋ ਸਦਾ ਆਪਣਾ ਬਣਿਆ ਰਹੇਗਾ ॥੧॥
SikhNet (Spanish)Sirviendo al Verdadero Guru, uno entra en el Ser. (1)
ਮਨ ਚੂਰੇ; ਖਟੁ ਦਰਸਨ ਜਾਣੁ ॥
man choore; khatt darasan jaan | Ang 352
Sant Singh KhalsaTo conquer the mind is the knowledge of the six Shaastras.
Manmohan SinghSlaying of one's self is the knowledge of the six Shashtras.
Manmohan Singh (Punjabi)ਆਪਣੇ ਆਪ ਦਾ ਮਾਰਨਾ ਹੀ ਛਿਆਂ ਸ਼ਾਸਤਰਾਂ ਦਾ ਗਿਆਨ ਹੈ।
Fareedkot Teeka(ਮਨ ਚੂਰੇ) ਮਨ ਕੇ ਸੰਕਲਪ ਜਿਸ ਨੇ ਨਾਸ ਕੀਏ ਹੈਂ ਔਰ ਖਟ ਦਰਸਨੋਂ ਮੇਂ ਪੂਰਨ ਵਾ ਖਟ ਸਾਸਤ੍ਰੋਂ ਕਾ ਸਿਧਾਂਤ ਜਾਨਿਆ ਹੈ॥ ਮਾਝ ਕੀ ਵਾਰ ਮੇਂ ੨੧ ਪੌੜੀ ਮੇਂ ੬ ਭੇਖ ਲਿਖੇ ਹੈਂ ਅਰ ਖਟ ਸਾਸਤ੍ਰ ਆਰਤੀ ਸੋਹਲੇ ਮੇਂ ਲਿਖੇ ਹੈਂ।
Prof. Sahib Singhਜੋ ਮਨੁੱਖ ਆਪਣੇ ਮਨ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ, ਉਹ, ਮਾਨੋ, ਛੇ ਸ਼ਾਸਤ੍ਰਾਂ ਦਾ ਗਿਆਤਾ ਹੋ ਗਿਆ ਹੈ।ਪਦ ਅਰਥ ਚੂਰੇ = ਚੂਰਾ ਚੂਰਾ ਕਰੇ, ਮੰਦੇ ਸੰਸਕਾਰਾਂ ਦਾ ਨਾਸ ਕਰੇ। ਖਟੁ = ਛੇ। ਖਟੁ ਦਰਸਨ = ਛੇ ਸ਼ਾਸਤ੍ਰ (ਸਾਂਖ, ਨਿਆਇ, ਯੋਗ, ਵੇਦਾਂਤ, ਮੀਮਾਂਸਾ, ਵੈਸ਼ੇਸ਼ਿਕ)। ਜਾਣੁ = ਗਿਆਤਾ।
SikhNet (Spanish)El controlar el ser, es la esencia de los seis Shastras
ਸਰਬ ਜੋਤਿ; ਪੂਰਨ ਭਗਵਾਨੁ ॥੧॥ ਰਹਾਉ ॥
sarab jot; pooran bhagavaan |1| rahaau | Ang 352
Sant Singh KhalsaThe Divine Light of the Lord God is perfectly pervading. ||1||Pause||
Manmohan SinghThe light of the Lord is fully pervading all. Pause.
Manmohan Singh (Punjabi)ਪ੍ਰਭੂ ਦਾ ਪ੍ਰਕਾਸ਼ ਸਾਰਿਆਂ ਅੰਦਰ ਪੀਰਪੂਰਨ ਹੋ ਰਿਹਾ ਹੈ। ਠਹਿਰਾਉ।
Fareedkot Teekaਸਰਬ ਪ੍ਰਕਾਰ ਕਰ ਪੂਰਨ ਭਗਵਾਨ ਕੀ ਜੋਤਿ ਜਾਨੀ ਹੈ॥੧॥ ਰਹਾਉ ॥
Prof. Sahib Singhਉਸ ਨੂੰ ਅਕਾਲ ਪੁਰਖ ਦੀ ਜੋਤਿ ਸਭ ਜੀਵਾਂ ਵਿਚ ਵਿਆਪਕ ਦਿੱਸਦੀ ਹੈ ॥੧॥ ਰਹਾਉ ॥ਪਦ ਅਰਥ ਸਰਬ ਜੋਤਿ = ਸਭ ਜੀਵਾਂ ਵਿਚ ਵਿਆਪਕ ਜੋਤਿ ॥੧॥ ਰਹਾਉ ॥
SikhNet (Spanish)y también el concebir la Luz del Señor Perfecto y Todo Prevaleciente en todo. (1-Pausa)
ਅਧਿਕ ਤਿਆਸ; ਭੇਖ ਬਹੁ ਕਰੈ ॥
adhik tiaas; bhekh bahu karai | Ang 352
Sant Singh KhalsaExcessive thirst for Maya makes people wear all sorts of religious robes.
Manmohan SinghExcessive thirst (of mammon) makes man adopt many religious garbs.
Manmohan Singh (Punjabi)ਮਾਇਆ ਦੀ ਘਣੇਰੀ ਤੇਹ, ਬੰਦੇ ਪਾਸੋਂ ਬਹੁਤੇ ਮਜ਼ਹਬੀ ਪਹਿਰਾਵੇ ਧਾਰਨ ਕਰਵਾਉਂਦੀਂ ਹੈ।
Fareedkot Teekaਜਿਨੋਂ ਨੇ ਸ੍ਵਰੂਪ ਬੋਧ ਨਹੀਂ ਪਾਯਾ ਹੈ, ਸੋ ਤ੍ਰਿਸਨਾ ਕਰ ਕੇ ਬਹੁਤ ਸੇ ਭੇਖ ਧਾਰਣ ਕਰਤੇ ਹੈਂ॥
Prof. Sahib Singhਪਰ ਜੇ ਮਨੁੱਖ ਦੇ ਅੰਦਰ ਮਾਇਆ ਦੀ ਬਹੁਤ ਤ੍ਰਿਸ਼ਨਾ ਹੋਵੇ (ਬਾਹਰ ਜਗਤ-ਵਿਖਾਵੇ ਲਈ) ਬਹੁਤ ਧਾਰਮਿਕ ਲਿਬਾਸ ਪਹਿਨੇ,ਪਦ ਅਰਥ ਅਧਿਕ = ਬਹੁਤ। ਤਿਆਸ = ਤ੍ਰਿਸ਼ਨਾ।
SikhNet (Spanish)Si uno añora demasiado y usa la vestimenta de varias religiones,
ਦੁਖੁ ਬਿਖਿਆ; ਸੁਖੁ ਤਨਿ ਪਰਹਰੈ ॥
dukh bikhiaa; sukh tan paraharai | Ang 352
Sant Singh KhalsaThe pain of corruption destroys the body's peace.
Manmohan SinghThe pain of sin destroys the body comforts.
Manmohan Singh (Punjabi)ਪਾਪ ਦੀ ਪੀੜ ਦੇਹ ਦੇ ਆਰਾਮ ਨੂੰ ਨਸ਼ਟ ਕਰ ਦਿੰਦੀ ਹੈ।
Fareedkot Teekaਬਿਖ੍ਯੋਂ ਕੀ ਤ੍ਰਿਸਨਾ ਕਰ ਕੇ ਸੁਖ ਕੋ (ਤਨਿ) ਸੂਖ੍ਯਮ ਅੰਤਸਕਰਣ ਸੇ (ਪਰਹਰੈ) ਤ੍ਯਾਗਤੇ ਹੈਂ ਔਰ ਦੁਖ ਪਾਵਤੇ ਹੈਂ॥
Prof. Sahib Singhਮਾਇਆ ਦੇ ਮੋਹ ਤੋਂ ਪੈਦਾ ਹੋਇਆ ਕਲੇਸ਼ ਉਸ ਦੇ ਅੰਦਰ ਆਤਮਕ ਸੁਖ ਨੂੰ ਦੂਰ ਕਰ ਦੇਂਦਾ ਹੈ,ਪਦ ਅਰਥ ਦੁਖੁ ਬਿਖਿਆ = ਮਾਇਆ ਦੀ ਤ੍ਰਿਸ਼ਨਾ ਤੋਂ ਪੈਦਾ ਹੋਇਆ ਦੁੱਖ। ਤਨਿ = ਸਰੀਰ ਵਿਚ। ਪਰਹਰੈ = ਦੂਰ ਕਰ ਦੇਂਦਾ ਹੈ।
SikhNet (Spanish)ese ser encontrará solamente el dolor de Maya y le será negada toda Dicha.
ਕਾਮੁ ਕ੍ਰੋਧੁ; ਅੰਤਰਿ ਧਨੁ ਹਿਰੈ ॥
kaam krodh; antar dhan hirai | Ang 352
Sant Singh KhalsaSexual desire and anger steal the wealth of the self within.
Manmohan SinghLust and wrath steal away the wealth of the soul.
Manmohan Singh (Punjabi)ਵਿਸ਼ਾ ਅਤੇ ਗੁੱਸਾ ਆਤਮਾ ਦੀ ਦੌਲਤ ਨੂੰ ਚੁਰਾ ਲੈ ਜਾਂਦੇ ਹਨ।
Fareedkot Teekaਦੇਵੀ ਸੰਪਤੀ ਰੂਪ ਜੋ ਅੰਤਸਕਰਣ ਮੇਂ ਧਨ ਹੈ ਤਿਸ ਕੋ ਕਾਮ, ਕ੍ਰੋਧ ਰੂਪ ਕਰ ਚੁਰਾਇ ਲੇਤੇ ਹੈਂ॥☬ਪ੍ਰਸ਼ਨ: ਕਾਮ ਕ੍ਰੋਧ ਸੇ ਕੌਨ ਬਚਤਾ ਹੈ?☬ਉੱਤ੍ਰ:
Prof. Sahib Singhਤੇ ਕਾਮ ਕ੍ਰੋਧ ਉਸ ਦੇ ਅੰਦਰਲੇ ਨਾਮ-ਧਨ ਨੂੰ ਚੁਰਾ ਲੈ ਜਾਂਦਾ ਹੈ।ਪਦ ਅਰਥ ਧਨੁ = ਨਾਮ-ਧਨ। ਹਿਰੈ = ਚੁਰਾ ਲੈਂਦਾ ਹੈ।
SikhNet (Spanish)La lujuria y el enojo le roban a la vida su riqueza más íntima.
ਦੁਬਿਧਾ ਛੋਡਿ; ਨਾਮਿ ਨਿਸਤਰੈ ॥੨॥
dubidhaa chhodd; naam nisatarai |2| Ang 352
Sant Singh KhalsaBut by abandoning duality, one is emancipated through the Naam, the Name of the Lord. ||2||
Manmohan SinghBy abandoning duality, man is saved by repeating.
Manmohan Singh (Punjabi)ਦਵੈਤ ਭਾਵ ਨੂੰ ਤਿਆਗ ਕੇ, ਇਨਸਾਨ ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਬਚ ਜਾਂਦਾ ਹੈ।
Fareedkot Teekaਜਿਨੋਂ ਨੇ (ਦੁਬਿਧਾ) ਦ੍ਵੈਤ ਭਾਉ ਛੋਡਾ ਹੈ, ਸੋ ਨਾਮ ਕੋ ਪਾਇ ਕਰ ਸੰਸਾਰ ਸਮੁੰਦਰ ਸੇ ਤਰ ਗਏ ਹੈਂ॥੨॥
Prof. Sahib Singh(ਤ੍ਰਿਸ਼ਨਾ ਦੇ ਹੜ੍ਹ ਵਿਚੋਂ ਉਹੀ ਮਨੁੱਖ) ਪਾਰ ਲੰਘਦਾ ਹੈ ਜੋ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ਤੇ ਜੋ ਦੁਚਿੱਤਾ-ਪਨ ਛੱਡਦਾ ਹੈ ॥੨॥ਪਦ ਅਰਥ ਛੋਡਿ = ਛੱਡ ਕੇ। ਨਾਮਿ = ਨਾਮ ਵਿਚ (ਜੁੜ ਕੇ)। ਨਿਸਤਰੈ = ਪਾਰ ਲੰਘ ਜਾਂਦਾ ਹੈ ॥੨॥
SikhNet (Spanish)Uno es salvado a través del Naam, el Nombre del Señor, sólo si uno se deshace de la idea del otro. (2)
ਸਿਫਤਿ ਸਲਾਹਣੁ; ਸਹਜ ਅਨੰਦ ॥
sifat salaahan; sehaj anand | Ang 352
Sant Singh KhalsaIn the Lord's Praise and adoration is intuitive peace, poise and bliss.
Manmohan SinghIn Lord's praise and admiration is divine bliss.
Manmohan Singh (Punjabi)ਸੁਆਮੀ ਦੀ ਕੀਰਤੀ ਤੇ ਉਪਮਾ ਅੰਦਰ ਹੀ ਈਸ਼ਵਰੀ ਖੁਸ਼ੀ ਹੈ।
Fareedkot Teekaਵਾਹਿਗੁਰੂ ਕੀ (ਸਿਫਤਿ) ਉਸਤਤ (ਸਲਾਹਣੁ) ਬਰਨਨ ਕਰਨੇ ਮੇਂ ਜਿਨ ਕੋ ਸਹਜ ਅਨੰਦ ਪ੍ਰਾਪਤਿ ਹੂਆ ਹੈ॥
Prof. Sahib Singh(ਜਿਸ ਨੇ ਮਨ ਨੂੰ ਮਾਰ ਲਿਆ) ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਆਤਮਕ ਅਡੋਲਤਾ ਦਾ ਆਨੰਦ ਮਾਣਦਾ ਹੈ,ਪਦ ਅਰਥ ਸਹਜ ਅਨੰਦ = ਅਡੋਲਤਾ ਦਾ ਅਨੰਦ।
SikhNet (Spanish)En la Alabanza del Señor está el Éxtasis del Equilibrio,
ਸਖਾ ਸੈਨੁ; ਪ੍ਰੇਮੁ ਗੋਬਿੰਦ ॥
sakhaa sain; prem gobind | Ang 352
Sant Singh KhalsaThe Love of the Lord God is one's family and friends.
Manmohan SinghLord's love is mortals friend and relation.
Manmohan Singh (Punjabi)ਪ੍ਰਭੂ ਦੀ ਪ੍ਰੀਤ ਪ੍ਰਾਣੀ ਦੀ ਮ੍ਰਿੱਤ ਤੇ ਸਨਬੰਧੀ ਹੈ।
Fareedkot Teekaਸਖਾ ਔਰ (ਸੈਨੁ) ਸਾਥੀ ਜਿਨ ਕੋ ਏਕ ਗੋਬਿੰਦ ਕਾ ਪ੍ਰੇਮ ਹੈ॥
Prof. Sahib Singhਗੋਬਿੰਦ ਦੇ ਪ੍ਰੇਮ ਨੂੰ ਆਪਣਾ ਸਾਥੀ ਮਿਤ੍ਰ ਬਣਾਂਦਾ ਹੈ।ਪਦ ਅਰਥ ਸੈਨੁ = ਮਿਤ੍ਰ।
SikhNet (Spanish)pues para el Devoto del Señor su único amigo es el Amor del Señor.
ਆਪੇ ਕਰੇ; ਆਪੇ ਬਖਸਿੰਦੁ ॥
aape kare; aape bakhasind | Ang 352
Sant Singh KhalsaHe Himself is the Doer, and He Himself is the Forgiver.
Manmohan SinghGod Himself is the doer the doer and Himself the pardoner.
Manmohan Singh (Punjabi)ਹਰੀ ਆਪ ਸਭ ਕੁਝ ਕਰਨ ਵਾਲਾ ਅਤੇ ਆਪ ਹੀ ਮਾਫ਼ੀ ਦੇਣਹਾਰ ਹੈ।
Fareedkot Teekaਸੋ ਗੁਰਮੁਖ ਆਪ ਮੁਖ ਤੇ ਐਸਾ ਉਪਦੇਸ ਕਰਤੇ ਹੈਂ ਕਿ ਆਪ ਹੀ ਦਾਸੋਂ ਕੋ ਔਗਨੋਂ ਕਾ (ਬਖਸਿੰਦੁ) ਖਿਮਾ ਕਰਨੇ ਹਾਰਾ ਵਾਹਿਗੁਰੂ ਹੈ॥
Prof. Sahib Singhਉਸ ਨੂੰ ਯਕੀਨ ਰਹਿੰਦਾ ਹੈ ਕਿ ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ ਆਪ ਹੀ ਦਾਤਾਂ ਬਖ਼ਸ਼ਣ ਵਾਲਾ ਹੈ।
SikhNet (Spanish)Sólo Él hace, sólo Él Bendice, así que entrega tu cuerpo,
ਤਨੁ ਮਨੁ ਹਰਿ ਪਹਿ; ਆਗੈ ਜਿੰਦੁ ॥੩॥
tan man har peh; aagai jind |3| Ang 352
Sant Singh KhalsaMy body and mind belong to the Lord; my life is at His Command. ||3||
Manmohan SinghMy body and soul are at God's disposal and my life is at his command.
Manmohan Singh (Punjabi)ਮੇਰੀ ਦੇਹ ਤੇ ਆਤਮਾ ਵਾਹਿਗੁਰੂ ਦੀ ਹਜ਼ੂਰੀ ਵਿੱਚ ਹਨ, ਅਤੇ ਮੇਰੀ ਜਿੰਦੜੀ ਉਸ ਦੇ ਹੁਕਮ ਅਧੀਨ।
Fareedkot Teekaਤਨ ਮਨ ਹਰਿ ਕੇ ਪਾਸ ਅਰਪਣ ਕਰਾ ਹੈ ਔਰੁ ਤਿਸ ਕੇ ਆਗੇ ਜਿੰਦੁ ਰਖੀ ਹੈ, ਅਰਥਾਤ ਸਰਬੰਸ ਅਰਪਣ ਕੀਆ ਹੈ॥੩॥
Prof. Sahib Singhਉਹ ਮਨੁੱਖ ਆਪਣਾ ਤਨ, ਆਪਣਾ ਮਨ, ਆਪਣੀ ਜਿੰਦ ਪ੍ਰਭੂ ਦੇ ਹਵਾਲੇ ਕਰੀ ਰੱਖਦਾ ਹੈ ॥੩॥ਪਦ ਅਰਥ ਆਗੈ = (ਹਰੀ ਦੇ) ਅੱਗੇ ॥੩॥
SikhNet (Spanish)tu mente y tu vida a tu Señor. (3)
ਝੂਠ ਵਿਕਾਰ; ਮਹਾ ਦੁਖੁ ਦੇਹ ॥
jhootth vikaar; mahaa dukh deh | Ang 352
Sant Singh KhalsaFalsehood and corruption cause terrible suffering.
Manmohan SinghFalsehood and voice cause great annoyance.
Manmohan Singh (Punjabi)ਕੂੜ ਅਤੇ ਬਦੀ ਬੜੀ ਤਕਲੀਫ ਦਿੰਦੇ ਹਨ।
Fareedkot Teekaਝੂਠ ਬੋਲਣਾ ਵਿਕਾਰ ਕਰਮ ਕਰਨੇ ਏਹ ਮਹਾਂ ਦੁਖੁ ਦੇਤੇ ਹੈਂ॥
Prof. Sahib Singh(ਮਨ ਮਾਰ ਕੇ ਆਤਮਕ ਆਨੰਦ ਲੈਣ ਵਾਲੇ ਨੂੰ) ਝੂਠ ਆਦਿਕ ਵਿਕਾਰ ਸਰੀਰ ਵਾਸਤੇ ਭਾਰੀ ਕਸ਼ਟ (ਦਾ ਮੂਲ) ਜਾਪਦੇ ਹਨ,ਪਦ ਅਰਥ ਦੇਹ = ਸਰੀਰ।
SikhNet (Spanish)La falsedad y el vicio traen un inmenso dolor al cuerpo
ਭੇਖ ਵਰਨ; ਦੀਸਹਿ ਸਭਿ ਖੇਹ ॥
bhekh varan; deeseh sabh kheh | Ang 352
Sant Singh KhalsaAll the religious robes and social classes look just like dust.
Manmohan SinghAll the false religious garbs and castes look like just.
Manmohan Singh (Punjabi)ਸਾਰੇ ਸੰਪਰਦਾਈ ਬਾਣੇ ਅਤੇ ਜਾਤਾਂ ਮਿੱਟੀ ਦੀ ਮਾਨਿੰਦ ਦਿਸਦੇ ਹਨ।
Fareedkot Teekaਜਿਤਨੇ ਬਰਨ ਹੈਂ ਔਰ ਭੇਖ ਹੈਂ ਸਭ (ਖੇਹ) ਨਾਸਵੰਤ ਦਿਖਾਈ ਦੇਤੇ ਹੈਂ॥
Prof. Sahib Singh(ਜਗਤ-ਵਿਖਾਵੇ ਵਾਲੇ) ਸਾਰੇ ਧਾਰਮਿਕ ਭੇਖ ਤੇ ਵਰਨ (ਆਸ਼੍ਰਮਾਂ ਦਾ ਮਾਣ) ਮਿੱਟੀ ਸਮਾਨ ਦਿੱਸਦੇ ਹਨ।ਪਦ ਅਰਥ ਦੀਸਹਿ = ਦਿੱਸਦੇ ਹਨ। ਸਭਿ = ਸਾਰੇ।
SikhNet (Spanish)y todas las vestimentas y las castas son como el polvo.
ਜੋ ਉਪਜੈ; ਸੋ ਆਵੈ ਜਾਇ ॥
jo upajai; so aavai jaae | Ang 352
Sant Singh KhalsaWhoever is born, continues to come and go.
Manmohan SinghHe, who is born, continues coming and going.
Manmohan Singh (Punjabi)ਜੋ ਜੰਮਿਆ ਹੈ, ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਜੋ ਉਪਜੈ ਹੈਂ, ਸੋ ਜਨਮਤੇ ਮਰਤੇ ਹੈਂ॥
Prof. Sahib Singhਉਸ ਨੂੰ ਯਕੀਨ ਰਹਿੰਦਾ ਹੈ ਕਿ ਜਗਤ ਤਾਂ ਪੈਦਾ ਹੁੰਦਾ ਤੇ ਨਾਸ ਹੋ ਜਾਂਦਾ ਹੈ।ਪਦ ਅਰਥ ਉਪਜੈ = ਜੰਮਦਾ ਹੈ। ਜਾਇ = ਚਲਾ ਜਾਂਦਾ ਹੈ।
SikhNet (Spanish)Aquél que nace en el mundo de las formas sólo va y viene.
ਨਾਨਕ; ਅਸਥਿਰੁ ਨਾਮੁ ਰਜਾਇ ॥੪॥੧੧॥
naanak; asathir naam rajaae |4|11| Ang 352
Sant Singh KhalsaO Nanak, only the Naam and the Lord's Command are eternal and everlasting. ||4||11||
Manmohan SinghO Nanak, Lord's will alone is eternal.
Manmohan Singh (Punjabi)ਹੇ ਨਾਨਕ, ਕੇਵਲ ਸਾਹਿਬ ਦਾ ਭਾਣਾ ਹੀ ਅਮਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਿਥਰ ਹੂਏ ਹੈਂ ਜਿਨੋਂ ਨੇ (ਰਜਾਇ) ਹੁਕਮੁ ਕਰਨੇ ਹਾਰੇ ਹਰੀ ਨਾਮੁ ਜਪਾ ਹੈ॥੪॥੧੧॥☬ਸਤਸੰਗਤ ਕੋ ਸਰੋਵਰ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦਾ ਇਕ ਨਾਮ ਹੀ ਸਦਾ-ਥਿਰ ਰਹਿਣ ਵਾਲਾ ਹੈ (ਇਸ ਵਾਸਤੇ ਉਹ ਨਾਮ ਜਪਦਾ ਹੈ) ॥੪॥੧੧॥ਪਦ ਅਰਥ ਅਸਥਿਰੁ = ਸਦਾ-ਥਿਰ ਰਹਿਣ ਵਾਲਾ ॥੪॥੧੧॥
SikhNet (Spanish)Dice Nanak, solamente es Eterno el Naam, el Nombre del Señor y Su Voluntad. (4-11)