ੴ

ਸਿੱਖਬਾਣੀ · SikhBani

Ang 351

Sri Guru Granth Sahib · Raag Aasaa · 5 shabads, 46 lines
Translations
Shabad Guru Nanak Dev Ji Raag Aasaa continued from Ang 350

ਕਹੈ ਨਾਨਕੁ. ਛਪੈ ਕਿਉ ਛਪਿਆ; ਏਕੀ ਏਕੀ ਵੰਡਿ ਦੀਆ ॥੪॥੭॥

kahai naanak. chhapai kiau chhapiaa; ekee ekee vandd deea |4|7|

Sant Singh KhalsaSays Nanak, by hiding, how can the Lord be hidden? He has given each their share, one by one. ||4||7||
Manmohan SinghSays Nanak, by concealing how can the Lord be concealed? He distributed all the gems one by one.
Manmohan Singh (Punjabi)ਗੁਰੂ ਜੀ ਆਖਦੇ ਹਨ, ਲੁਕਾਉਣ ਦੁਆਰਾ ਸਾਹਿਬ ਕਿਸ ਤਰ੍ਹਾਂ ਲੁਕਾਇਆ ਜਾ ਸਕਦਾ ਹੈ। ਇਕ ਇਕ ਕਰਕੇ ਉਸ ਨੇ ਸਾਰੇ ਰਤਨ ਵੰਡ ਦਿੱਤੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਆਪ ਨੇ ਮੋਹਨੀ ਅਵਤਾਰ ਧਾਰ ਕਰ ਜੋ ਜੋ ਜਿਸ ਕਾ ਭਾਗ ਥਾ ਏਕ ਏਕ ਕਰ ਕੇ ਬਾਂਟ ਦੀਆ। ਸੋ ਤੂੰ ਛਪਾਇਆ ਹੂਆ ਕੈਸੇ ਛਪ ਰਹਤਾ ਹੈ, ਭਾਵ ਮੋਹਨੀ ਰੂਪ ਹੋ ਕਰ ਬਾਂਟਨੇ ਵਾਲਾ ਅੰਤ ਪ੍ਰਗਟ ਹੋ ਹੀ ਗ੍ਯਾ॥੪॥੭॥
Prof. Sahib Singh(ਪਰ) ਨਾਨਕ ਆਖਦਾ ਹੈ- (ਕਿ ਨਿਰੇ ਇਹ ਰਤਨ ਵੰਡਣ ਨਾਲ ਪਰਮਾਤਮਾ ਦੀ ਕੇਹੜੀ ਵਡਿਆਈ ਬਣ ਗਈ, ਉਸ ਦੀਆਂ ਵਡਿਆਈਆਂ ਤਾਂ ਉਸ ਦੀ ਰਚੀ ਕੁਦਰਤਿ ਵਿਚੋਂ ਥਾਂ ਥਾਂ ਦਿੱਸ ਰਹੀਆਂ ਹਨ) ਉਹ ਭਾਵੇਂ ਆਪਣੀ ਕੁਦਰਤਿ ਵਿਚ ਲੁਕਿਆ ਹੋਇਆ ਹੈ, ਪਰ ਲੁਕਿਆ ਰਹਿ ਨਹੀਂ ਸਕਦਾ (ਪ੍ਰਤੱਖ ਉਸ ਦੀ ਬੇਅੰਤ ਕੁਦਰਤਿ ਦੱਸ ਰਹੀ ਹੈ ਕਿ ਉਹ ਬਹੁਤ ਤਾਕਤਾਂ ਦਾ ਮਾਲਕ ਹੈ) ॥੪॥੭॥

ਪਦ ਅਰਥ ਏਕੀ ਏਕੀ = ਇਕ ਇਕ ਕਰ ਕੇ ॥੪॥੭॥

SikhNet (Spanish)Dice Nanak, ¿Cómo podría el Señor esconderse aunque tratara?, ha dado a cada uno su porción, uno a uno. (4-7)

Open this shabad (11 lines, Angs 350-351) →

Shabad Guru Nanak Dev Ji Raag Aasaa

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl, Guru Nanak, Primer Canal Divino.

ਕਰਮ ਕਰਤੂਤਿ ਬੇਲਿ ਬਿਸਥਾਰੀ; ਰਾਮ ਨਾਮੁ ਫਲੁ ਹੂਆ ॥

karam karatoot bel bisathaaree; raam naam fal hooaa |

Sant Singh KhalsaThe vine of good actions and character has spread out, and it bears the fruit of the Lord's Name.
Manmohan SinghThe vine of good actions and true character is spread out and it bears the fruit of Lord's Name.
Manmohan Singh (Punjabi)ਚੰਗੇ ਅਮਲਾਂ ਅਤੇ ਸਚੇ ਚਾਲ-ਚਲਣ ਦੀ ਬੇਲ ਫੈਲਰੀ ਹੋਈ ਹੈ ਅਤੇ ਇਸ ਨੂੰ ਸੁਆਮੀ ਦੇ ਨਾਮ ਦਾ ਮੇਵਾ ਲਗਿਆ ਹੋਇਆ ਹੈ।
Fareedkot Teekaਜਿਸ ਨੇ ਜੋ ਨਿਬ੍ਰਿਤ ਤੇਰੇ ਨਮਿਤਿ ਕਰੇ ਹੈਂ, ਤਿਸ (ਕਰਤੂਤਿ) ਕਰਣੀ ਕੀ ਬੇਲਿ ਬਿਸਥਾਰ ਕਰੀ ਹੈ, ਤਿਸ ਬੇਲਿ ਸੇ ਰਾਮ ਨਾਮ ਫਲ ਪ੍ਰਾਪਤਿ ਹੂਆ ਹੈ॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਉਸ ਮਨੁੱਖ ਦਾ ਉੱਚਾ ਆਚਰਨ ਬਣਦਾ ਹੈ (ਇਹ, ਮਾਨੋ, ਉੱਚੀ ਮਨੁੱਖਤਾ ਦੀ ਫੁੱਟੀ ਹੋਈ) ਖਿਲਰੀ ਹੋਈ ਵੇਲ ਹੈ, (ਇਸ ਵੇਲ ਨੂੰ) ਪਰਮਾਤਮਾ ਦਾ ਨਾਮ-ਫਲ ਲੱਗਦਾ ਹੈ (ਉਸ ਦੀ ਸੁਰਤਿ ਨਾਮ ਵਿਚ ਜੁੜੀ ਰਹਿੰਦੀ ਹੈ)

ਪਦ ਅਰਥ ਕਰਮ ਕਰਤੂਤਿ = ਚੰਗੇ ਕਰਮ, ਚੰਗਾ ਆਚਰਨ। ਬੇਲਿ = ਵੇਲ। ਬਿਸਥਾਰੀ = ਖਿਲਰੀ ਹੋਈ।

SikhNet (Spanish)La viña de las buenas acciones y de carácter se ha esparcido y da el Fruto del Naam, el Nombre del Señor.

ਤਿਸੁ ਰੂਪੁ ਨ ਰੇਖ. ਅਨਾਹਦੁ ਵਾਜੈ; ਸਬਦੁ ਨਿਰੰਜਨਿ ਕੀਆ ॥੧॥

tis roop na rekh. anaahad vaajai; sabad niranjan keea |1|

Sant Singh KhalsaThe Name has no form or outline; it vibrates with the unstruck Sound Current; through the Word of the Shabad, the Immaculate Lord is revealed. ||1||
Manmohan SinghThe Name has no form or outline and it resounds spontaneously. Through the Name, the pure Lord is revealed.
Manmohan Singh (Punjabi)ਉਸ ਨਾਮ ਦਾ ਕੋਈ ਸਰੂਪ ਜਾਂ ਨੁਹਾਰ ਨਹੀਂ। ਇਹ ਸੁਤੇ ਸਿਧ ਗੂੰਜਦਾ ਹੈ। ਨਾਮ ਦੇ ਰਾਹੀਂ ਹੀ ਪਵਿੱਤ੍ਰ ਪ੍ਰਭੂ ਪ੍ਰਗਟ ਹੁੰਦਾ ਹੈ।
Fareedkot Teekaਜਿਸ ਤੁਝ ਨਿਰੰਜਨ ਰਾਮ ਕਾ ਸ੍ਯਾਮ, ਸ੍ਵੇਤਾਦਿ ਰੂਪ ਨਹੀਂ, ਬਜ੍ਵ ਧੁਜਾ ਅੰਕਸਾਦਿ ਰੇਖਾ ਨਹੀਂ, ਅਨਾਹਦ ਏਕ ਰਸ (ਵਾਜੈ) ਪ੍ਰਗਟ ਸਬਦ ਬੇਦ ਨੇ ਕਥਨ ਕੀਆ ਹੈ॥੧॥
Prof. Sahib Singhਮਾਇਆ-ਰਹਿਤ ਪ੍ਰਭੂ ਨੇ ਉਸ ਦੇ ਅੰਦਰ ਸਿਫ਼ਤਿ-ਸਾਲਾਹ ਦਾ ਇਕ ਪ੍ਰਵਾਹ ਚਲਾ ਦਿੱਤਾ ਹੁੰਦਾ ਹੈ (ਉਹ ਪ੍ਰਵਾਹ, ਮਾਨੋ, ਇਕ ਸੰਗੀਤ ਹੈ) ਜੋ ਇਕ-ਰਸ ਪ੍ਰਭਾਵ ਪਾਈ ਰੱਖਦਾ ਹੈ, ਪਰ ਉਸ ਦਾ ਕੋਈ ਰੂਪ-ਰੇਖ ਬਿਆਨ ਨਹੀਂ ਹੋ ਸਕਦਾ ॥੧॥

ਪਦ ਅਰਥ ਰੇਖ = ਚਿਹਨ। ਅਨਾਹਦੁ = ਬਿਨਾ ਵਜਾਇਆਂ, ਇਕ-ਰਸ {ਸਾਜ ਤਦੋਂ ਹੀ ਵੱਜਦਾ ਹੈ ਜਦੋਂ ਉਸ ਨੂੰ ਉਂਗਲੀਆਂ ਨਾਲ ਛੇੜੀਏ। ਜਦੋਂ ਉਂਗਲੀ ਦੀ ਚੋਟ ਬੰਦ ਕਰ ਦਈਏ, ਸਾਜ ਬੰਦ ਹੋ ਜਾਂਦਾ ਹੈ}। ਸਬਦੁ = ਸਿਫ਼ਤਿ-ਸਾਲਾਹ ਦੀ ਰੌ। ਨਿਰੰਜਨਿ = ਨਿਰੰਜਨ ਨੇ, ਉਸ ਪਰਮਾਤਮਾ ਨੇ ਜੋ ਅੰਜਨ (ਮਾਇਆ ਦੀ ਕਾਲਖ) ਤੋਂ ਪਰੇ ਹੈ ॥੧॥

SikhNet (Spanish)El Nombre no tiene Forma ni está delineado, vibra con la Intocada Corriente de Sonido, a través de la Palabra del Shabd el Señor Inmaculado es revelado. (1)

ਕਰੇ ਵਖਿਆਣੁ; ਜਾਣੈ ਜੇ ਕੋਈ ॥

kare vakhiaan; jaanai je koee |

Sant Singh KhalsaOne can speak on this only when he knows it.
Manmohan SinghIF one understands the Name, then, alone he can discourse there-on.
Manmohan Singh (Punjabi)ਜੇਕਰ ਇਨਸਾਨ ਨਾਮ ਨੂੰ ਸਮਝੇ, ਕੇਵਲ ਤਦ ਹੀ ਉਹ ਇਸ ਦੀ ਵਿਆਖਿਆ ਕਰ ਸਕਦਾ ਹੈ, ਅਤੇ।
Fareedkot Teekaਜੋ ਕੋਈ ਤੇਰੇ ਜਸ ਕਾ (ਵਖਿਆਣੁ) ਕਥਨ ਕਰ ਜਾਨਤਾ ਹੈ॥
Prof. Sahib Singhਜੇ ਕੋਈ ਮਨੁੱਖ (ਸਿਮਰਨ ਦੀ ਰਾਹੀਂ) ਪਰਮਾਤਮਾ ਨਾਲ ਜਾਣ-ਪਛਾਣ ਪਾ ਲਏ ਤੇ ਉਸ ਦੀ ਸਿਫ਼ਤਿ-ਸਾਲਾਹ ਕਰਦਾ ਰਹੇ,

ਪਦ ਅਰਥ ਜਾਣੈ = ਜਾਣ-ਪਛਾਣ ਪਾ ਲਏ, ਸਾਂਝ ਪਾ ਲਏ।

SikhNet (Spanish)Sólo puede hablar de Él, aquél que lo conoce;

ਅੰਮ੍ਰਿਤੁ ਪੀਵੈ ਸੋਈ ॥੧॥ ਰਹਾਉ ॥

amrit peevai soee |1| rahaau |

Sant Singh KhalsaHe alone drinks in the Ambrosial Nectar. ||1||Pause||
Manmohan SinghHe alone quaffs the Nectar (of the Name). Pause.
Manmohan Singh (Punjabi)ਕੇਵਲ ਓਹੀ ਸੁਧ ਅੰਮ੍ਰਿਤ ਰਸ ਨੂੰ ਪਾਨ ਕਰਦਾ ਹੈ। ਠਹਿਰਾਉ।
Fareedkot Teeka(ਅੰਮ੍ਰਿਤੁ) ਆਤਮ ਨੰਦ ਕੋ ਸੋਈ ਪਾਨ ਕਰਤਾ ਹੈ॥੧॥ ਰਹਾਉ ॥
Prof. Sahib Singhਤਾਂ ਉਹ ਨਾਮ-ਅੰਮ੍ਰਿਤ ਪੀਂਦਾ ਹੈ (ਸਿਮਰਨ ਤੋਂ ਪੈਦਾ ਹੋਣ ਵਾਲਾ ਆਤਮਕ ਆਨੰਦ ਮਾਣਦਾ ਹੈ) ॥੧॥ ਰਹਾਉ ॥
SikhNet (Spanish)sí, sólo él podrá probar el Néctar de Su Nombre. (1-Pausa)

ਜਿਨੑ ਪੀਆ. ਸੇ ਮਸਤ ਭਏ ਹੈ; ਤੂਟੇ ਬੰਧਨ ਫਾਹੇ ॥

jina peea. se masat bhe hai; tootte bandhan faahe |

Sant Singh KhalsaThose who drink it in are enraptured; their bonds and shackles are cut away.
Manmohan SinghThey, who taste ambrosia are elated and their bonds and halters are cut off.
Manmohan Singh (Punjabi)ਜੋ ਆਬਿ-ਹਿਯਾਤ ਨੂੰ ਚੱਖਦੇ ਹਨ, ਉਹ ਪਰਮ ਪ੍ਰਸੰਨ ਹੋ ਜਾਂਦੇ ਹਨ। ਉਨ੍ਹਾਂ ਦੇ ਜੂੜ ਅਤੇ ਫਾਂਸੀਆਂ ਕੱਟੀਆਂ ਜਾਂਦੀਆਂ ਹਨ।
Fareedkot Teekaਜਿਨੋਂ ਨੇ ਉਸ ਨਾਮਾਮ੍ਰਿਤ ਫਲ ਕੋ ਪਾਨ ਕੀਆ ਹੈ, ਸੋ ਮਸਤ ਹੂਏ ਹੈਂ। ਤਿਨ ਕੇ ਜਨਮ ਮਰਨ ਰੂਪ ਬੰਧਨ ਵਾਲੇ ਜੋ ਫਾਹੇ ਥੇ, ਸੋ ਟੂਟ ਗਏ ਹੈਂ, ਭਾਵ ਅਹੰਕਾਰਾਦਿ ਬਿਕਾਰ ਨਿਬ੍ਰਿਤ ਭਏ ਹੈਂ॥
Prof. Sahib Singhਜਿਨ੍ਹਾਂ ਜਿਨ੍ਹਾਂ ਜੀਵਾਂ ਨੇ ਉਹ ਨਾਮ-ਰਸ ਪੀਤਾ, ਉਹ ਮਸਤ ਹੋ ਗਏ। (ਉਹਨਾਂ) ਦੇ (ਮਾਇਆ ਵਾਲੇ) ਬੰਧਨ ਤੇ ਫਾਹੇ ਟੁੱਟ ਗਏ।

ਪਦ ਅਰਥ ਜਿਨ੍ਹ੍ਹ = ਜਿਨ੍ਹਾਂ ਮਨੁੱਖਾਂ ਨੇ।

SikhNet (Spanish)Los que Lo han probado, han sido embelesados y sus amarras han sido quitadas.

ਜੋਤੀ ਜੋਤਿ ਸਮਾਣੀ ਭੀਤਰਿ; ਤਾ ਛੋਡੇ ਮਾਇਆ ਕੇ ਲਾਹੇ ॥੨॥

jotee jot samaanee bheetar; taa chhodde maaeaa ke laahe |2|

Sant Singh KhalsaWhen one's light blends into the Divine Light, then the desire for Maya is ended. ||2||
Manmohan SinghWhen man's light blends in the Divine Light, then greed for mammon is ended.
Manmohan Singh (Punjabi)ਜਦ ਮਨੁੱਖੀ ਨੂਰ ਰੱਬੀ ਨੂਰ ਅੰਦਰ ਲੀਨ ਹੋ ਜਾਂਦਾ ਹੈ, ਤਦ ਧਨ-ਦੌਲਤ ਦੀ ਲਾਲਸਾ ਮੁੱਕ ਜਾਂਦੀ ਹੈ।
Fareedkot Teekaਹੇ ਜੋਤੀ ਵਾਹਗੁਰੂ! ਤੇਰੇ ਮੋਂ ਤਿਨ ਮਸ੍ਤੋਂ ਕੀ ਜੋਤਿ ਮਿਲਿ ਗਈ ਹੈ, ਇਸ ਕਰ ਕੇ ਮਾਯਾ ਕੇ (ਲਾਹੇ) ਲਾਲਚਿ ਤਿਨ ਕੇ ਛੁਟ ਗਏ ਹੈਂ॥੨॥
Prof. Sahib Singhਉਹਨਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਟਿਕ ਗਈ, ਉਹਨਾਂ ਨੇ ਮਾਇਆ ਦੀ ਖ਼ਾਤਰ (ਦਿਨ ਰਾਤ ਦੀ) ਦੌੜ-ਭੱਜ ਛੱਡ ਦਿੱਤੀ (ਭਾਵ, ਉਹ ਮਾਇਆ ਦੇ ਮੋਹ-ਜਾਲ ਵਿਚੋਂ ਬਚ ਗਏ) ॥੨॥

ਪਦ ਅਰਥ ਜੋਤੀ ਜੋਤਿ = ਪਰਮਾਤਮਾ ਦੀ ਜੋਤਿ। ਲਾਹੇ = ਲਾਭ ॥੨॥

SikhNet (Spanish)Y cuando su esencia penetra en la Gran Esencia, su apego a Maya es destruido. (2)

ਸਰਬ ਜੋਤਿ ਰੂਪੁ ਤੇਰਾ ਦੇਖਿਆ; ਸਗਲ ਭਵਨ ਤੇਰੀ ਮਾਇਆ ॥

sarab jot roop teraa dekhiaa; sagal bhavan teree maaeaa |

Sant Singh KhalsaAmong all lights, I behold Your Form; all the worlds are Your Maya.
Manmohan SinghAmongst all lights, I behold Thy form. All the worlds are Thine wealth.
Manmohan Singh (Punjabi)ਸਾਰੀਆਂ ਰੌਸ਼ਨੀਆਂ ਅੰਦਰ ਮੈਂ ਤੇਰਾ ਸਰੂਪ ਦੇਖਦਾ ਹਾਂ। ਸਾਰੇ ਜਹਾਨ ਤੇਰੀ ਦੌਲਤ ਹਨ।
Fareedkot Teekaਹੇ ਜੋਤੀ! ਤਿਨੋਂ ਨੇ ਸਰਬ ਪਰਪੰਚ ਤੇਰਾ ਹੀ ਸਰੂਪ ਦੇਖਿਆ ਹੈ ਅਰੁ ਸਭ, ਭਾਵ ੧੪ ਭਵਨ ਤੇਰੀ ਮਾਯਾ ਕਰ ਕੇ ਰਚਤ ਦੇਖੇ ਹੈਂ॥
Prof. Sahib Singh(ਜਿਸ ਮਨੁੱਖ ਨੇ ਸਿਮਰਨ ਦੀ ਬਰਕਤਿ ਨਾਲ ਨਾਮ-ਰਸ ਪੀਤਾ, ਉਸ ਨੇ, ਹੇ ਪ੍ਰਭੂ!) ਸਾਰੇ ਜੀਵਾਂ ਵਿਚ ਤੇਰਾ ਹੀ ਦੀਦਾਰ ਕੀਤਾ, ਉਸ ਨੇ ਸਾਰੇ ਭਵਨਾਂ ਵਿਚ ਤੇਰੀ ਪੈਦਾ ਕੀਤੀ ਮਾਇਆ ਪ੍ਰਭਾਵ ਪਾਂਦੀ ਵੇਖੀ।

ਪਦ ਅਰਥ ਸਰਬ ਜੋਤਿ = ਸਾਰੀਆਂ ਜੋਤਾਂ ਵਿਚ। ਰਾਰੈ = ਰਾਰ ਵਿਚ, ਝਗੜੇ ਵਿਚ।

SikhNet (Spanish)Donde sea que hay luz, ahí veo Tu Forma, oh Señor, en todas las esferas veo Tu Maravilla.

ਰਾਰੈ. ਰੂਪਿ ਨਿਰਾਲਮੁ ਬੈਠਾ; ਨਦਰਿ ਕਰੇ ਵਿਚਿ ਛਾਇਆ ॥੩॥

raarai. roop niraalam baitthaa; nadar kare vich chhaaeaa |3|

Sant Singh KhalsaAmong the tumults and forms, He sits in serene detachment; He bestows His Glance of Grace upon those who are engrossed in the illusion. ||3||
Manmohan SinghAmidst various forms and their disputes He sits aloof and casts His merciful glance even on those who are engrossed in spiritual ignorance.
Manmohan Singh (Punjabi)ਅਨੇਕਾਂ ਸਰੂਪਾਂ ਅਤੇ ਉਨ੍ਹਾਂ ਦਿਆਂ ਝਗੜਿਆਂ ਅੰਦਰ ਉਹ ਨਿਰਲੇਪ ਵਿਚਰਦਾ ਹੈ। ਆਤਮਕ ਅਗਿਆਨਤਾ ਅੰਦਰ ਖ਼ੱਚਤ ਹੋਇਆਂ ਉੱਤੇ ਵੀ ਉਹ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ।
Fareedkot Teekaਔਰ ਯਹ ਦੇਖਾ ਤੂੰ ਸੰਸਾਰ ਕੇ (ਰਾਰੈ) ਝਗੜੋਂ ਸੇ (ਨਿਰਾਲਮ) ਅਸੰਗ ਰੂਪ ਬੈਠਾ ਹੈ ਅਰ ਆਪਨਾ (ਛਾਇਆ) ਪ੍ਰਿਤਿਬਿੰਬ ਸਭ ਮੇਂ ਦੇ ਕਰ (ਨਦਰਿ) ਸਭ ਕੇ ਸੁਭਾਸੁਭ ਕਰਮ ਪਰ ਦ੍ਰਿਸ੍ਟ ਦੇ ਰਹਾ ਹੈਂ, ਵਾ ਜਿਨੋਂ ਪਰ ਕ੍ਰਿਪਾ ਦ੍ਰਿਸ੍ਟੀ ਕਰਤਾ ਹੈ ਤਿਨੋਂ ਨੇ ਆਪਨੇ ਰਿਦੇ ਮੇਂ (ਛਾਇਆ), ਭਾਵ ਇਸਥਿਤ ਹੂਆ ਜਾਨਿਆ ਹੈ ਅਰਥਾਤ ਤਿਨੋਂ ਕੋ ਤੂੰ ਸਾਖ੍ਯਾਤ ਹੂਆ ਹੈਂ॥੩॥
Prof. Sahib Singh(ਉਹ ਮਨੁੱਖ ਵੇਖਦਾ ਹੈ ਕਿ) ਪਰਮਾਤਮਾ ਝਗੜੇ-ਰੂਪ ਸੰਸਾਰ ਵਿਚੋਂ ਨਿਰਾਲਾ ਬੈਠਾ ਹੋਇਆ ਹੈ, ਤੇ ਵਿਚੇ ਹੀ ਪ੍ਰਤਿਬਿੰਬ ਵਾਂਗ ਵਿਆਪਕ ਹੋ ਕੇ ਵੇਖ ਭੀ ਰਿਹਾ ਹੈ ॥੩॥

ਪਦ ਅਰਥ ਰਾਰੈ ਰੂਪਿ = ਝਗੜਾ-ਰੂਪ ਸੰਸਾਰ ਵਿਚ। ਨਿਰਾਲਮੁ = ਨਿਰਾਲਾ, ਵੱਖਰਾ, ਨਿਰਲੇਪ। ਛਾਇਆ = ਪ੍ਰਤਿਬਿੰਬ, ਅਕਸ ॥੩॥

SikhNet (Spanish)Habitas desapegado en la maravilla de Tu Forma, y el mundo que vive en la ilusión, es bendecido por Tu Gracia. (3)

ਬੀਣਾ ਸਬਦੁ ਵਜਾਵੈ ਜੋਗੀ; ਦਰਸਨਿ ਰੂਪਿ ਅਪਾਰਾ ॥

beenaa sabad vajaavai jogee; darasan roop apaaraa |

Sant Singh KhalsaThe Yogi who plays on the instrument of the Shabad gains the Blessed Vision of the Infinitely Beautiful Lord.
Manmohan SinghThe Yogi who plays on the flute of God's Name, sees the sight of the infinitely beautiful Lord.
Manmohan Singh (Punjabi)ਯੋਗੀ ਜੋ ਰੱਬ ਦੇ ਨਾਮ ਦੀ ਬੰਸਰੀ ਵਜਾਉਂਦਾ ਹੈ, ਉਹ ਬਿਅੰਤ ਸੁੰਦਰ ਸੁਆਮੀ ਦਾ ਦੀਦਾਰ ਦੇਖ ਲੈਂਦਾ ਹੈ।
Fareedkot Teekaਵਹੁ (ਜੋਗੀ) ਤੇਰੇ ਮੇਂ ਜੁੜਨੇ ਵਾਲਾ ਬੀਣਾ, ਭਾਵ ਸੁੰਦਰ ਸਬਦ ਬਜਾਉਤਾ ਹੈ। ਕਿਆ ਨਾਮ ਕੀ ਧੁਨਿ ਲਗਾਉਤਾ ਹੈ, ਤਿਸ ਨੇ ਹੇ ਅਪਾਰ ਰੂਪ! ਤੇਰਾ ਦਰਸਨ ਕੀਆ ਹੈ॥
Prof. Sahib Singhਉਹੀ (ਮਨੁੱਖ ਹੈ ਅਸਲ) ਜੋਗੀ ਅਪਾਰ ਪਰਮਾਤਮਾ ਦੇ ਦ੍ਰਿੱਸ਼ ਵਿਚ (ਮਸਤ ਹੋ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ-ਰੂਪ ਬੀਣਾ ਵਜਾਂਦਾ ਰਹਿੰਦਾ ਹੈ।

ਪਦ ਅਰਥ ਬੀਣਾ = ਬੀਨ। ਸਬਦੁ = ਸਿਫ਼ਤਿ-ਸਾਲਾਹ ਦੀ ਬਾਣੀ। ਦਰਸਨਿ = ਦਰਸਨ ਵਿਚ, ਦ੍ਰਿਸ਼ ਵਿਚ। ਰੂਪਿ = ਰੂਪ ਵਿਚ, ਸੁੰਦਰਤਾ ਵਿਚ।

SikhNet (Spanish)El verdadero Yogui toca la flauta de la Palabra y ve así la Presencia del Señor Infinito.

ਸਬਦਿ ਅਨਾਹਦਿ. ਸੋ ਸਹੁ ਰਾਤਾ; ਨਾਨਕੁ ਕਹੈ ਵਿਚਾਰਾ ॥੪॥੮॥

sabad anaahad. so sahu raataa; naanak kahai vichaaraa |4|8|

Sant Singh KhalsaHe, the Lord, is immersed in the Unstruck Shabad of the Word, says Nanak, the humble and meek. ||4||8||
Manmohan SinghSays the meek Nanak, that He, the Lord is absorbed in the celestial strain of the Name.
Manmohan Singh (Punjabi)ਮਸਕੀਨ ਨਾਨਕ ਆਖਦਾ ਹੈ: ਉਹ ਸਾਹਿਬ ਨਾਮ ਦੇ ਬੈਕੁੰਠੀ ਕੀਰਤਨ ਅੰਦਰ ਲੀਨ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਤੀ! ਸੋ ਜੋਗੀ ਵਿਚਾਰਵਾਨ ਐਸੇ ਅਨਾਹਦ ਸਬਦ, ਭਾਵ ਇਕ ਰਸ ਤੁਝ ਬ੍ਰਹਮ ਸ੍ਵਰੂਪ ਮੇਂ ਰਤਾ ਹੂਆ ਹੈ॥੪॥੮॥
Prof. Sahib Singhਨਾਨਕ (ਆਪਣਾ ਇਹ) ਖ਼ਿਆਲ ਦੱਸਦਾ ਹੈ ਕਿ ਇਕ-ਰਸ ਸਿਫ਼ਤਿ-ਸਾਲਾਹ ਵਿਚ ਜੁੜੇ ਰਹਿਣ ਦੇ ਕਾਰਨ ਉਹ ਮਨੁੱਖ ਖਸਮ-ਪ੍ਰਭੂ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ ॥੪॥੮॥

ਪਦ ਅਰਥ ਸਬਦਿ = ਸ਼ਬਦ ਵਿਚ (ਜੁੜ ਕੇ) {ਲਫ਼ਜ਼ 'ਸਬਦੁ' ਅਤੇ 'ਸਬਦਿ' ਦੇ ਜੋੜਾਂ ਵਿਚ ਵਿਆਕਰਣਿਕ ਫ਼ਰਕ ਹੈ, ਅਰਥ ਭੀ ਵਖ ਵਖ}। ਅਨਾਹਦਿ = ਇਕ-ਰਸ ਵਿਚ। ਸਹੁ ਰਾਤਾ = ਖਸਮ-ਪ੍ਰਭੂ ਦੇ ਰੰਗ ਵਿਚ ਰੰਗਿਆ ਹੋਇਆ। ਵਿਚਾਰਾ = ਵਿਚਾਰ, ਖ਼ਿਆਲ ॥੪॥੮॥

SikhNet (Spanish)Dice Nanak, el humilde, Él, el Señor está inmerso en la Melodía Celestial de la Palabra. (4-8)

Open this shabad →

Shabad Guru Nanak Dev Ji Raag Aasaa

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਮੈ ਗੁਣ; ਗਲਾ ਕੇ ਸਿਰਿ ਭਾਰ ॥

mai gun; galaa ke sir bhaar |

Sant Singh KhalsaMy virtue is that I carry the load of my words upon my head.
Manmohan SinghThe virtue in me is that in my head I carry the load of talking.
Manmohan Singh (Punjabi)ਮੇਰੀ ਖੂਬੀ ਇਹ ਹੈ ਕਿ ਆਪਣੇ ਸੀਸ ਉਤੇ ਮੈਂ ਵਾਧੂ ਗੱਲਾਂ ਬਾਤਾਂ ਕਰਨ ਦਾ ਬੋਝ ਚੁੱਕਿਆ ਹੋਇਆ ਹੈ।
Fareedkot Teekaਹੇ ਪ੍ਰਭੂ! ਮੁਝ ਮੇਂ ਤੋ ਬਾਤਾਂ ਕਰਨੇ ਕਾ ਗੁਣ ਹੈ ਅਰਥਾਤ ਨਿੰਦ੍ਯਾ ਉਸਤਤਿ ਜਿਸ ਕਾ ਫਲ ਸਿਰ ਪਰ ਪਾਪੋਂ ਕਾ ਭਾਰ ਹੋਤਾ ਹੈ॥
Prof. Sahib Singh(ਪਰ ਹੇ ਸਿਰਜਣਹਾਰ!) ਮੇਰੇ ਵਿਚ ਤਾਂ ਸਿਰਫ਼ ਇਹੀ ਗੁਣ ਹਨ (ਮੈਂ ਤਾਂ ਨਿਰੀ ਇਹੀ ਖੱਟੀ ਖੱਟੀ ਹੈ) ਕਿ ਮੈਂ ਆਪਣੇ ਸਿਰ ਉਤੇ (ਨਿਰੀਆਂ) ਗੱਲਾਂ ਦੇ ਭਾਰ ਬੱਧੇ ਹੋਏ ਹਨ।

ਪਦ ਅਰਥ ਸਿਰਿ = ਸਿਰ ਉਤੇ। ਮੈ ਗੁਣ = ਮੇਰੇ ਗੁਣ (ਸਿਰਫ਼ ਇਹੀ ਹਨ)।

SikhNet (Spanish)Mi mérito es llevar la carga de palabras simples conmigo,

ਗਲੀ ਗਲਾ; ਸਿਰਜਣਹਾਰ ॥

galee galaa; sirajanahaar |

Sant Singh KhalsaThe real words are the Words of the Creator Lord.
Manmohan SinghThe most excellent of all the talks is the talk of the Creator.
Manmohan Singh (Punjabi)ਕਰਤਾਰ ਦਾ ਬਚਨ ਬਿਲਾਸ, ਸਾਰਿਆਂ ਬਚਨ ਬਿਲਾਸਾਂ ਵਿਚੋਂ ਪਰਮ ਸ਼੍ਰੇਸ਼ਟ ਹੈ।
Fareedkot Teekaਬਾਤੋਂ ਮੇਂ ਵਹੁ ਬਾਤ ਸ੍ਰੇਸਟ ਹੈ, ਜੋ ਹੇ (ਸਿਰਜਣਹਾਰ) ਉਤਪੰਨ ਕਰਤਾ ਅਕਾਲ ਪੁਰਖ! ਤੇਰੀ ਹੋਵਾਂ। ਮੈਂ ਗਲਾਂ ਹੀ ਗਲਾਂ ਕੇ ਰਚਨੇ, ਭਾਵ ਕਰਨੇ ਵਾਲਾ ਹਾਂ॥
Prof. Sahib Singhਗੱਲਾਂ ਵਿਚੋਂ ਸਿਰਫ਼ ਉਹ ਗੱਲਾਂ ਹੀ ਚੰਗੀਆਂ ਹਨ ਜੋ, ਹੇ ਸਿਰਜਣਹਾਰ! ਤੇਰੀਆਂ ਗੱਲਾਂ ਹਨ (ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਹਨ)।

ਪਦ ਅਰਥ ਗਲੀ ਗਲਾ = ਗੱਲਾਂ ਵਿਚੋਂ (ਚੰਗੀਆਂ) ਗੱਲਾਂ। ਗਲਾ ਸਿਰਜਣਹਾਰ = ਸਿਰਜਣਹਾਰ ਦੀਆਂ ਗੱਲਾਂ।

SikhNet (Spanish)pero las Verdaderas Palabras son aquéllas que son reveladas por el Señor Creador.

ਖਾਣਾ ਪੀਣਾ ਹਸਣਾ ਬਾਦਿ ॥

khaanaa peenaa hasanaa baad |

Sant Singh KhalsaHow useless are eating, drinking and laughing,
Manmohan SinghVain is eating, drinking and laughing,
Manmohan Singh (Punjabi)ਆਦਮੀ ਦਾ ਖਾਣ, ਪੀਣ ਤੇ ਹੱਸਣ ਬੇਫਾਇਦਾ ਹੈ,
Fareedkot Teekaਤਬ ਤਕ ਖਾਣਾ ਪੀਣਾ ਹਸਣਾ ਸਭ ਬਿਅਰਥ ਹੈ॥
Prof. Sahib Singhਤਦ ਤਕ ਮੇਰਾ ਖਾਣਾ ਪੀਣਾ ਮੇਰਾ ਹੱਸ ਹੱਸ ਕੇ ਸਮਾਂ ਗੁਜ਼ਾਰਨਾ-ਇਹ ਸਭ ਵਿਅਰਥ ਹੈ,

ਪਦ ਅਰਥ ਬਾਦਿ = ਵਿਅਰਥ।

SikhNet (Spanish)Vano es el placer de la comida, de la bebida y de todo lo superfluo,

ਜਬ ਲਗੁ ਰਿਦੈ; ਨ ਆਵਹਿ ਯਾਦਿ ॥੧॥

jab lag ridai; na aaveh yaad |1|

Sant Singh Khalsaif the Lord is not cherished in the heart! ||1||
Manmohan Singhunless one remembers not the Lord in his mind.
Manmohan Singh (Punjabi)ਜਦ ਤਾਈਂ ਆਪਣੇ ਚਿੱਤ ਅੰਦਰ ਉਸ ਨੂੰ ਸਾਈਂ ਚੇਤੇ ਨਹੀਂ ਆਉਂਦਾ।
Fareedkot Teekaਹੇ ਸ੍ਵਾਮੀ! ਜਬ ਤਕ ਤੂੰ ਰਿਦੇ ਮੇਂ ਯਾਦ ਨਹੀਂ ਆਉਤਾ ਹੈਂ॥੧॥
Prof. Sahib Singhਜਦ ਤਕ, ਹੇ ਸਿਰਜਣਹਾਰ! ਤੂੰ ਮੇਰੇ ਹਿਰਦੇ ਵਿਚ ਚੇਤੇ ਨਾਹ ਆਵੇਂ ॥੧॥

ਪਦ ਅਰਥ ਆਵਹਿ = ਤੂੰ ਆਵੇਂ (ਹੇ ਪ੍ਰਭੂ!) ॥੧॥

SikhNet (Spanish)si uno no puede alabar al Señor en su corazón. (1)

ਤਉ ਪਰਵਾਹ ਕੇਹੀ; ਕਿਆ ਕੀਜੈ ॥

tau paravaah kehee; kiaa keejai |

Sant Singh KhalsaWhy should someone care for anything else,
Manmohan SinghWhat for and why should you heed for anything else
Manmohan Singh (Punjabi)ਤੂੰ ਕਾਹਦੇ ਲਈ ਅਤੇ ਕਿਉਂ ਕਿਸੇ ਹੋਰਸ ਦੀ ਮੁਛੰਦਗੀ ਧਰਾਵੇਂ,
Fareedkot Teekaਜਉ ਤੂੰ ਪ੍ਰਸੰਨ ਹੋਹਿ ਤਉ ਹਮ ਕੋ ਫਿਰ ਕੈਸੀ ਪਰਵਾਹ ਹੈ ਅਰਥਾਤ ਕਿਸੀ ਕੀ ਪਰਵਾਹ ਨਹੀਂ ਹੈ ਔਰ (ਕਿਆ ਕੀਜੈ) ਕਯਾ ਤੀਰਥ ਬ੍ਰਤਾਦਿ ਕਰਤਬ ਹੈ ਅਰਥਾਤ ਕੁਛ ਨਹੀਂ ਹੈ॥
Prof. Sahib Singhਤਾਂ ਕੋਈ ਪਰਵਾਹ ਨਹੀਂ ਰਹਿ ਜਾਂਦੀ, ਕਿਸੇ ਦੀ ਮੁਥਾਜੀ ਨਹੀਂ ਰਹਿੰਦੀ,

ਪਦ ਅਰਥ ਤਉ = ਤਦੋਂ। ਕਿਆ ਪਰਵਾਹ ਕੀਜੈ = ਕੋਈ ਪਰਵਾਹ ਨਹੀਂ ਕਰੀਦੀ, ਕੋਈ ਮੁਥਾਜੀ ਨਹੀਂ ਰਹਿ ਜਾਂਦੀ।

SikhNet (Spanish)¿Por qué y para qué se preocupa uno

ਜਨਮਿ ਜਨਮਿ; ਕਿਛੁ ਲੀਜੀ ਲੀਜੈ ॥੧॥ ਰਹਾਉ ॥

janam janam; kichh leejee leejai |1| rahaau |

Sant Singh Khalsaif throughout his life, he gathers in that which is truly worth gathering? ||1||Pause||
Manmohan SinghIf you gather Name, the thing worth having, throughout your entire life? Pause.
Manmohan Singh (Punjabi)ਜੇਕਰ ਆਪਣੀ ਸਮੂਹ ਆਰਬਲਾ ਵਿੱਚ, ਹਾਸਲ ਕਰਨਯੋਗ ਚੀਜ਼, ਨਾਮ ਨੂੰ ਇਕੱਤ੍ਰ ਕਰੇਂ। ਠਹਿਰਾਉ।
Fareedkot Teeka(ਜਨਮਿ ਜਨਮਿ) ਸਭ ਜਨਮੋਂ ਮੇਂ ਤੇਰਾ ਨਾਮ (ਲੀਜੀ) ਲੇਨੇ ਜੋਗ ਜੋ ਹੈ ਤਿਸ ਕੌ ਲੀਜੀਏ॥੧॥ ਰਹਾਉ ॥
Prof. Sahib Singhਜੇ ਮਨੁੱਖਾ ਜਨਮ ਵਿਚ ਆ ਕੇ ਖੱਟਣ-ਜੋਗ ਪਦਾਰਥ ਇਕੱਠਾ ਕਰੀਏ ॥੧॥ ਰਹਾਉ ॥

ਪਦ ਅਰਥ ਜਨਮਿ = ਜਨਮ ਵਿਚ। ਜਨਮਿ = ਜਨਮ ਲੈ ਕੇ। ਜਨਮਿ ਜਨਮਿ = ਮਨੁੱਖਾ ਜਨਮ ਵਿਚ ਆ ਕੇ। ਲੀਜੀ = ਲੈਣ-ਯੋਗ ਪਦਾਰਥ ॥੧॥ ਰਹਾਉ ॥

SikhNet (Spanish)si después de nacer y nacer no logra encontrar la Esencia? (1-Pausa)

ਮਨ ਕੀ ਮਤਿ; ਮਤਾਗਲੁ ਮਤਾ ॥

man kee mat; mataagal mataa |

Sant Singh KhalsaThe intellect of the mind is like a drunken elephant.
Manmohan SinghMind's intellect is like a drunk elephant.
Manmohan Singh (Punjabi)ਮਨ ਦੀ ਅਕਲ ਨਸ਼ਈ ਹਾਥੀ ਵਰਗੀ ਹੈ।
Fareedkot Teekaਹੇ ਸ੍ਵਾਮੀ! ਮਨ ਕੀ ਜੋ ਮਤਿ ਹੈ, ਸੋ ਮਦਰਾ ਹੈ, ਤਿਸ ਮੇਂ ਮਨ (ਮਤਾਗਲੁ) ਹਸਤੀ (ਮਤਾ) ਮਸਤ ਹੋ ਰਹਾ ਹੈ॥
Prof. Sahib Singh(ਅਸਾਂ ਖੱਟਣ-ਜੋਗ ਪਦਾਰਥ ਨਹੀਂ ਖੱਟਿਆ, ਇਸੇ ਕਰ ਕੇ) ਸਾਡੀ ਮਨ ਦੀ ਮਤਿ ਇਹ ਹੈ ਕਿ ਮਨ ਮਸਤ ਹਾਥੀ ਬਣਿਆ ਪਿਆ ਹੈ।

ਪਦ ਅਰਥ ਮਤਾਗਲੁ = ਹਾਥੀ। ਮਤਾ = ਮਸਤ।

SikhNet (Spanish)La Sabiduría de nuestra mente es como un elefante borracho,

ਜੋ ਕਿਛੁ ਬੋਲੀਐ; ਸਭੁ ਖਤੋ ਖਤਾ ॥

jo kichh boleeai; sabh khato khataa |

Sant Singh KhalsaWhatever one utters is totally false, the most false of the false.
Manmohan SinghWhatever one utters, is all utterly erroneous of the erroneous.
Manmohan Singh (Punjabi)ਜਿਹੜਾ ਕੁਛ ਅਸੀਂ ਆਖਦੇ ਹਾਂ ਉਹ ਸਾਰਾ ਗਲਤਾਂ ਦਾ ਗਲਤ ਹੈ।
Fareedkot Teekaਤਾਂ ਤੇ ਜੋ ਕੁਛ ਬੋਲੀਤਾ ਹੈ, ਸੋ ਸਭ ਖਤਾ ਹੀ ਖਤਾ ਹੈ, ਅਰਥਾਤ ਗੁਨਾਹ ਹੀ ਗੁਨਾਹ ਹੈ॥
Prof. Sahib Singh(ਇਸ ਅਹੰਕਾਰੀ ਮਨ ਦੀ ਅਗਵਾਈ ਵਿਚ) ਜੋ ਕੁਝ ਬੋਲਦੇ ਹਾਂ ਸਭ ਭੈੜ ਹੀ ਭੈੜ ਹੈ।

ਪਦ ਅਰਥ ਖਤੋ ਖਤਾ = ਖ਼ਤਾ ਹੀ ਖ਼ਤਾ, ਭੁੱਲ ਹੀ ਭੁੱਲ।

SikhNet (Spanish)lo que así hablamos es vano y falso.

ਕਿਆ ਮੁਹੁ ਲੈ; ਕੀਚੈ ਅਰਦਾਸਿ ॥

kiaa muhu lai; keechai aradaas |

Sant Singh KhalsaSo what face should we put on to offer our prayer,
Manmohan SinghWith what face should we make the supplication,
Manmohan Singh (Punjabi)ਕਿਹੜਾ ਮੂੰਹ ਲੈ ਕੇ ਅਸੀਂ ਬੇਨਤੀ ਕਰੀਏ,
Fareedkot Teekaਕਿਆ ਮੁਹੁ ਲੇ ਕਰ ਆਪ ਕੇ ਆਗੇ ਬੇਨਤੀ ਕਰੀਏ॥
Prof. Sahib Singh(ਹੇ ਪ੍ਰਭੂ! ਤੇਰੇ ਦਰ ਤੇ) ਅਰਦਾਸ ਵੀ ਕਿਸ ਮੂੰਹ ਨਾਲ ਕਰੀਏ? (ਆਪਣੇ ਢੀਠਪੁਣੇ ਵਿਚ ਅਰਦਾਸ ਕਰਦਿਆਂ ਭੀ ਸ਼ਰਮ ਆਉਂਦੀ ਹੈ, ਕਿਉਂਕਿ)

ਪਦ ਅਰਥ ਕਿਆ ਮੁਹੁ ਲੈ = ਕੇਹੜਾ ਮੂੰਹ ਲੈ ਕੇ? ਕਿਸ ਮੂੰਹ ਨਾਲ?

SikhNet (Spanish)¿Con qué cara podemos entonces alabar al Señor,

ਪਾਪੁ ਪੁੰਨੁ ਦੁਇ; ਸਾਖੀ ਪਾਸਿ ॥੨॥

paap pun due; saakhee paas |2|

Sant Singh Khalsawhen both virtue and vice are close at hand as witnesses? ||2||
Manmohan Singhwhen both vice and virtue are close at hand as witnesses?
Manmohan Singh (Punjabi)ਜਦ ਕਿ ਗੁਨਾਹ ਤੇ ਗੁਣ ਦੋਨੇ, ਗਵਾਹਾਂ ਵਜੋ, ਨੇੜੇ ਹੀ ਹਨ।
Fareedkot Teekaਪਾਪ ਔਰ ਪੁੰਨ ਦੋ ਹਮਾਰੇ ਪਾਸ ਤੋ (ਸਾਖੀ) ਗੁਵਾਹ ਹੈਂ। ਵਾ ਹੇ ਸਾਖੀ ਸ੍ਵਰੂਪ! ਪਾਪ ਅਰੁ ਪੁੰਨੁ ਏਹ ਦੋਨੋ ਤੇਰੇ ਪਾਸ ਹੋ, ਭਾਵ ਤੂੰ ਇਨ ਕੋ ਜਾਨਤਾ ਹੈ॥੨॥
Prof. Sahib Singhਸਾਡਾ ਭਲਾ ਤੇ ਸਾਡਾ ਬੁਰਾ (ਚੰਗਿਆਈਆਂ ਦਾ ਸੰਗ੍ਰਹ ਤੇ ਭੈੜੇ ਕੰਮਾਂ ਦਾ ਸੰਗ੍ਰਹ) ਇਹ ਦੋਵੇਂ ਸਾਡੀਆਂ ਕਰਤੂਤਾਂ ਦੇ ਗਵਾਹ ਮੌਜੂਦ ਹਨ ॥੨॥

ਪਦ ਅਰਥ ਸਾਖੀ = ਗਵਾਹ ॥੨॥

SikhNet (Spanish)si las virtudes y las faltas son testigos de nuestras acciones? (2)

ਜੈਸਾ ਤੂੰ ਕਰਹਿ; ਤੈਸਾ ਕੋ ਹੋਇ ॥

jaisaa toon kareh; taisaa ko hoe |

Sant Singh KhalsaAs You make us, so we become.
Manmohan SinghAs thou makest any one, so dose he become.
Manmohan Singh (Punjabi)ਜੇਹੋ ਜੇਹਾ ਤੂੰ ਕਿਸੇ ਨੂੰ ਬਣਾਉਂਦਾ ਹੈ, ਉਹੋ ਜੇਹਾ ਉਹ ਹੋ ਜਾਂਦਾ ਹੈ।
Fareedkot Teekaਹੇ ਵਾਹਗੁਰੂ! ਜੈਸਾ ਤੂੰ ਜਿਸ ਕੋ ਕਰਤਾ ਹੈਂ ਤੈਸਾ ਹੀ ਸੋ ਕੋਈ ਹੋਤਾ ਹੈ॥
Prof. Sahib Singh(ਪਰ ਸਾਡੇ ਕੁਝ ਵਸ ਨਹੀਂ ਹੈ, ਹੇ ਪ੍ਰਭੂ!) ਤੂੰ ਆਪ ਹੀ ਜੀਵ ਨੂੰ ਜਿਹੋ ਜਿਹਾ ਬਣਾਂਦਾ ਹੈਂ ਉਹੋ ਜਿਹਾ ਉਹ ਬਣ ਜਾਂਦਾ ਹੈ।
SikhNet (Spanish)Así como Te place a Ti, oh Señor, el hombre se convierte,

ਤੁਝ ਬਿਨੁ; ਦੂਜਾ ਨਾਹੀ ਕੋਇ ॥

tujh bin; doojaa naahee koe |

Sant Singh KhalsaWithout You, there is no other at all.
Manmohan SinghWithout thee, is not any other
Manmohan Singh (Punjabi)ਤੇਰੇ ਬਗੈਰ ਹੋਰ ਕੋਈ ਦੂਸਰਾ ਨਹੀਂ।
Fareedkot Teekaਤੇਰੇ ਬਿਨਾਂ ਦੂਸਰਾ ਕੋਈ ਕਰਤਾ ਨਹੀਂ ਹੈ॥
Prof. Sahib Singhਤੈਥੋਂ ਬਿਨਾ ਹੋਰ ਕੋਈ ਨਹੀਂ (ਜੋ ਸਾਨੂੰ ਅਕਲ ਦੇ ਸਕੇ)।
SikhNet (Spanish)pues sin Ti, no hay ningún otro.

ਜੇਹੀ ਤੂੰ ਮਤਿ ਦੇਹਿ; ਤੇਹੀ ਕੋ ਪਾਵੈ ॥

jehee toon mat dehi; tehee ko paavai |

Sant Singh KhalsaAs is the understanding which You bestow, so do we receive.
Manmohan SinghAs is the understanding thou givest any one, the like-wise he receives.
Manmohan Singh (Punjabi)ਜੇਹੋ ਜੇਹੀ ਸਮਝ ਤੂੰ ਕਿਸੇ ਨੂੰ ਦਿੰਦਾ ਹੈ, ਉਹੋ ਜੇਹੀ ਹੀ ਉਹ ਹਾਸਲ ਕਰਦਾ ਹੈ।
Fareedkot Teekaਜੈਸੀ ਤੂੰ ਬੁਧਿ ਦੇਤਾ ਹੈ ਤੈਸੀ ਹੀ ਕੋਈ ਪਾਉਤਾ ਹੈ॥
Prof. Sahib Singhਤੂੰ ਹੀ ਜਿਹੋ ਜਿਹੀ ਅਕਲ ਬਖ਼ਸ਼ਦਾ ਹੈਂ, ਉਹੀ ਅਕਲ ਜੀਵ ਗ੍ਰਹਣ ਕਰ ਲੈਂਦਾ ਹੈ।
SikhNet (Spanish)Así como lo instruyes, de esa manera él se hace sabio

ਤੁਧੁ ਆਪੇ ਭਾਵੈ; ਤਿਵੈ ਚਲਾਵੈ ॥੩॥

tudh aape bhaavai; tivai chalaavai |3|

Sant Singh KhalsaAs it pleases Your Will, so do You lead us. ||3||
Manmohan SinghAs it please thee, so do thou drivest the man.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਤੂੰ ਬੰਦੇ ਨੂੰ ਤੋਰਦਾ ਹੈਂ।
Fareedkot Teekaਜਿਸ ਪ੍ਰਕਾਰ ਤੁਝ ਕੋ ਆਪ ਭਾਉਤਾ ਹੈ, ਤਿਸੀ ਪ੍ਰਕਾਰ ਤੂੰ ਸਭ ਜੀਵੋਂ ਕੋ ਚਲਾਉਤਾ ਹੈ॥੩॥
Prof. Sahib Singhਜਿਵੇਂ ਤੈਨੂੰ ਚੰਗਾ ਲਗਦਾ ਹੈ, ਤੂੰ ਉਸੇ ਤਰ੍ਹਾਂ ਜਗਤ ਦੀ ਕਾਰ ਚਲਾ ਰਿਹਾ ਹੈਂ ॥੩॥

ਪਦ ਅਰਥ ਚਲਾਵੈ = ਤੂੰ ਚਲਾ ਰਿਹਾ ਹੈਂ (ਜਗਤ ਦੀ ਕਾਰ) ॥੩॥

SikhNet (Spanish)y así como lo desvías del Sendero así él lo deja. (3)

ਰਾਗ ਰਤਨ; ਪਰੀਆ ਪਰਵਾਰ ॥

raag ratan; pareea paravaar |

Sant Singh KhalsaThe divine crystalline harmonies, their consorts, and their celestial families
Manmohan SinghThe divine music with its consorts and family is a gem.
Manmohan Singh (Punjabi)ਆਪਣੀਆਂ ਰਾਗਣੀਆਂ ਤੇ ਵੰਸ਼ ਸਮੇਤ ਈਸ਼ਵਰੀ ਕੀਰਤਨ ਇਕ ਜਵੇਹਰ ਹੈ।
Fareedkot Teekaਰਾਗ ਤੇਰੀ ਪ੍ਰੀਤ (ਰਤਨ) ਬੈਰਾਗੁ (ਪਰੀਆ) ਕਰੁਣਾ, ਮ੍ਯਤ੍ਰੀ, ਮੁਦਿਤਾ, ਉਪੇਖ੍ਯਾ, ਇਤ੍ਯਾਦਿ ਜੋ ਦੈਵੀ ਸੰਪਤਾ ਹੈ ਏਹ ਪਰਵਾਰ ਹੈ॥
Prof. Sahib Singhਸ੍ਰੇਸ਼ਟ ਵਧੀਆ ਰਾਗ ਤੇ ਉਹਨਾਂ ਦੀਆਂ ਰਾਗਣੀਆਂ ਆਦਿਕ ਦਾ ਇਹ ਸਾਰਾ ਪਰਵਾਰ-

ਪਦ ਅਰਥ ਰਤਨ ਰਾਗ = ਸ੍ਰੇਸ਼ਟ ਵਧੀਆ ਰਾਗ। ਪਰੀਆ = ਰਾਗਾਂ ਦੀਆਂ ਪਰੀਆਂ, ਰਾਗਣੀਆਂ।

SikhNet (Spanish)La Melodía Divina es Preciosa como una Joya,

ਤਿਸੁ ਵਿਚਿ; ਉਪਜੈ ਅੰਮ੍ਰਿਤੁ ਸਾਰ ॥

tis vich; upajai amrit saar |

Sant Singh Khalsafrom them, the essence of Ambrosial Nectar is produced.
Manmohan SinghFrom within that, the essence of ambrosia is produced.
Manmohan Singh (Punjabi)ਉਸ ਦੇ ਵਿੱਚੋਂ ਸੁੱਧਾਰਸ ਦਾ ਜੌਹਰ ਉਤਪੰਨ ਹੁੰਦਾ ਹੈ।
Fareedkot Teekaਸੋ ਜਿਸ ਕੇ ਅੰਤਸਕਰਣ ਮੇਂ ਪ੍ਰਗਟ ਹੋਤਾ ਹੈ, ਤਿਸੀ ਕੇ ਅੰਤਸਕਰਣ ਮੇਂ ਆਤਮਾ ਨੰਦ ਉਤਪੰਨ ਹੋਤਾ ਹੈ॥
Prof. Sahib Singhਜੇ ਇਸ ਰਾਗ-ਪਰਵਾਰ ਵਿਚ ਸ੍ਰੇਸ਼ਟ ਨਾਮ-ਰਸ ਭੀ ਜੰਮ ਪਏ (ਤਾਂ ਇਸ ਮੇਲ ਵਿਚੋਂ ਅਸਚਰਜ ਆਤਮਕ ਆਨੰਦ ਪੈਦਾ ਹੁੰਦਾ ਹੈ)।

ਪਦ ਅਰਥ ਤਿਸੁ ਵਿਚਿ = ਇਸ (ਸਾਰੇ ਪਰਵਾਰ) ਵਿਚ {ਨੋਟ: ਲਫ਼ਜ਼ 'ਤਿਸੁ' ਇਕ-ਵਚਨ ਹੈ}। ਅੰਮ੍ਰਿਤੁ ਸਾਰ = ਸ੍ਰੇਸ਼ਟ ਅੰਮ੍ਰਿਤ, ਨਾਮ-ਰਸ।

SikhNet (Spanish)con todas sus notas y a través de Ella es producida la Esencia de Tu Néctar.

ਨਾਨਕ. ਕਰਤੇ ਕਾ; ਇਹੁ ਧਨੁ ਮਾਲੁ ॥

naanak. karate kaa; ihu dhan maal |

Sant Singh KhalsaO Nanak, this is the wealth and property of the Creator Lord.
Manmohan SinghNanak, this is the wealth and property of the creator.
Manmohan Singh (Punjabi)ਨਾਨਕ, ਇਹ ਸਿਰਜਣਹਾਰ ਦੀ ਦੌਲਤ ਅਤੇ ਜਾਇਦਾਦ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਰਤੇ ਕਾ ਤੇਰੀ ਭਗਤੀ ਕਰਨੇ ਹਾਰੋਂ ਕਾ ਇਹੀ ਧਨ ਔਰ ਯਹੀ ਹਸਤੀ ਅਸ੍ਵਾਦਿ ਮਾਲ ਹੈ। ਵਾ ਹੇ ਕਰਤੇ! ਪੂਰਬਕ ਗੁਣੋ ਰੂਪੀ ਜੋ ਧੰਨਤਾ ਜੋਗ ਮਾਲ ਹੈ, ਸੋ ਸਭ ਆਪ ਕਾ ਹੈ, ਭਾਵ ਤੇਰੀ ਕ੍ਰਿਪਾ ਸੇ ਏਹ ਗੁਣ ਪ੍ਰਾਪਤਿ ਹੋਤੇ ਹੈਂ॥
Prof. Sahib Singhਹੇ ਨਾਨਕ! (ਇਹ ਆਤਮਕ ਆਨੰਦ ਹੀ) ਕਰਤਾਰ ਤਕ ਅਪੜਾਣ ਵਾਲਾ ਧਨ-ਮਾਲ ਹੈ,
SikhNet (Spanish)Dice Nanak, este en realidad es el Tesoro del Señor Creador, oh,

ਜੇ ਕੋ ਬੂਝੈ; ਏਹੁ ਬੀਚਾਰੁ ॥੪॥੯॥

je ko boojhai; ehu beechaar |4|9|

Sant Singh KhalsaIf only this essential reality were understood! ||4||9||
Manmohan SinghIf one were to understand, this is point of view?
Manmohan Singh (Punjabi)ਕੀ ਕੋਈ ਐਸਾ ਜਣਾ ਹੈ, ਜੋ ਇਸ ਨੁਕਤੇ, ਨਜ਼ਰੀਏ ਨੂੰ ਸਮਝਦਾ ਹੈ?
Fareedkot Teekaਜੋ ਇਸ ਬਿਚਾਰ ਕੋ ਬੂਝਤਾ ਹੈ, ਸੋ ਯਹ ਜਾਨਤਾ ਹੈ॥੪॥੯॥☬ਵਾਹਗੁਰੂ ਕੀ ਪ੍ਰਾਪਤੀ ਕਾ ਜੋ ਅਨੰਦ ਹੈ ਤਿਸ ਕਾ ਉਪਦੇਸ ਕਰਤੇ ਹੈਂ:
Prof. Sahib Singhਜੇ ਕਿਸੇ ਸੁਭਾਗੇ ਮਨੁੱਖ ਨੂੰ ਇਹ ਸਮਝ ਪੈ ਜਾਏ (ਤਾਂ ਉਹ ਇਸ ਆਤਮਕ ਆਨੰਦ ਨੂੰ ਮਾਣੇ) ॥੪॥੯॥
SikhNet (Spanish)si sólo uno pudiera ser iluminado con Su Pensamiento. (4-9)

Open this shabad →

Shabad Guru Nanak Dev Ji Raag Aasaa

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਕਰਿ ਕਿਰਪਾ. ਅਪਨੈ ਘਰਿ ਆਇਆ; ਤਾ ਮਿਲਿ ਸਖੀਆ. ਕਾਜੁ ਰਚਾਇਆ ॥

kar kirapaa. apanai ghar aaeaa; taa mil sakheea. kaaj rachaaeaa |

Sant Singh KhalsaWhen by His Grace He came to my home, then my companions met together to celebrate my marriage.
Manmohan SinghWhen through His kindness, the bridegroom come to my house, then, meeting together, my girlfriends arranged for the marriage.
Manmohan Singh (Punjabi)ਜਦ ਆਪਣੀ ਮਿਹਰ ਰਾਹੀਂ ਕੰਤ ਮੇਰੇ ਧਾਮ ਵਿੱਚ ਆ ਗਿਆ, ਤਦ, ਮੇਰੀਆਂ ਸਹੇਲੀਆਂ ਨੇ, ਇਕੱਠੇ ਹੋ ਕੇ, ਵਿਆਹ ਦਾ ਪ੍ਰਬੰਧ ਕੀਤਾ।
Fareedkot Teekaਗੁਰ ਕ੍ਰਿਪਾ ਕਰ ਕੇ ਆਪਨੇ (ਘਰਿ) ਰਿਦੇ ਮੇਂ ਮਨੁ ਆਇਆ ਹੈ ਤਬ ਸੰਤ ਸਖੀਓਂ ਨੇ ਮਿਲ ਕੇ ਕਾਜ ਬ੍ਯਾਹ (ਰਚਾਇਆ) ਪ੍ਰਾਰੰਭ ਕੀਆ ਹੈ ਅਰਥਾਤ ਭਜਨ ਮੇਂ ਪੁਰਸਾਰਥ ਕਰਾਯਾ ਹੈ॥
Prof. Sahib Singhਜਦੋਂ ਮੇਰਾ ਖਸਮ-ਪ੍ਰਭੂ (ਮੈਨੂੰ ਜੀਵ-ਇਸਤ੍ਰੀ ਨੂੰ ਅਪਣਾ ਕੇ ਮੇਰੇ ਹਿਰਦੇ ਨੂੰ ਆਪਣੇ ਰਹਿਣ ਦਾ ਘਰ ਬਣਾ ਕੇ) ਆਪਣੇ ਘਰ ਵਿਚ ਆ ਟਿਕਿਆ, ਤਾਂ ਮੇਰੀਆਂ ਸਹੇਲੀਆਂ ਨੇ ਮਿਲ ਕੇ (ਜੀਭ, ਅੱਖਾਂ, ਕੰਨਾਂ ਆਦਿਕ ਨੇ ਰਲ ਕੇ) ਪ੍ਰਭੂ-ਪਤੀ ਨਾਲ ਮੇਲ ਦੇ ਗੀਤ ਗਾਣੇ-ਸੁਣਨੇ ਸ਼ੁਰੂ ਕਰ ਦਿੱਤੇ।

ਪਦ ਅਰਥ ਕਰਿ = ਕਰ ਕੇ। ਘਰਿ = ਘਰ ਵਿਚ, ਮੇਰੇ ਹਿਰਦੇ-ਘਰ ਵਿਚ। ਤਾ = ਤਦੋਂ {ਨੋਟ: ਲਫ਼ਜ਼ 'ਤਾ' ਦਾ ਭਾਵ ਸਮਝਣ ਵਾਸਤੇ ਪਹਿਲੀ ਤੁਕ ਦੇ ਨਾਲ ਲਫ਼ਜ਼ 'ਜਦੋਂ' ਵਰਤੋ}। ਮਿਲਿ = ਮਿਲ ਕੇ। ਸਖੀਆ = ਇੰਦ੍ਰੀਆਂ ਨੇ। ਕਾਜੁ = ਵਿਆਹ। ਕਾਜੁ ਰਚਾਇਆ = ਵਿਆਹ ਰਚਾ ਦਿੱਤਾ, ਪ੍ਰਭੂ-ਪਤੀ ਨਾਲ ਮੇਲ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ, ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਵਲ ਪਰਤ ਪਈਆਂ।

SikhNet (Spanish)Cuando por Su Gracia el Señor entró en mí, en Su Propio Hogar, y mis amigos se reunieron para celebrar mi matrimonio,

ਖੇਲੁ ਦੇਖਿ; ਮਨਿ ਅਨਦੁ ਭਇਆ; ਸਹੁ ਵੀਆਹਣ ਆਇਆ ॥੧॥

khel dekh; man anad bheaa; sahu veeaahan aaeaa |1|

Sant Singh KhalsaBeholding this play, my mind became blissful; my Husband Lord has come to marry me. ||1||
Manmohan SinghSeeing this play, my mind become happy. My groom, the Lord, has come to wed me.
Manmohan Singh (Punjabi)ਇਸ ਖੇਡ ਨੂੰ ਵੇਖ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ। ਮੇਰਾ ਹਰੀ ਲਾੜ੍ਹਾ ਮੈਨੂੰ ਵਿਆਹਣ ਲਈ ਆਇਆ ਹੈ।
Fareedkot Teekaਮੁਝ ਕੋ ਬ੍ਯਾਹਨੇ ਆਯਾ ਹੂਆ ਹੈ ਅਰਥਾਤ ਅਭੇਦ ਕਰਨੇ ਹੇਤ ਆਏ (ਸਹੁ) ਪਤਿ ਕੋ ਦੇਖ ਕਰ ਔਰ ਬ੍ਯਾਹ ਕਾ ਸਾਮਾਨ, ਸੰਤੋਂ ਕੇ ਸਮਾਜ ਕਾ (ਖੇਲੁ) ਕ੍ਰੀੜਾ ਦੇਖ ਕਰ ਮੇਰਾ ਮਨੁ ਅਨੰਦ ਕੋ ਪ੍ਰਾਪਤ ਭ੍ਯਾ ਹੈ॥੧॥
Prof. Sahib Singhਮੇਰਾ ਖਸਮ-ਪ੍ਰਭੂ ਮੈਨੂੰ ਵੀਆਹਣ ਆਇਆ ਹੈ (ਮੈਨੂੰ ਆਪਣੇ ਚਰਨਾਂ ਵਿਚ ਜੋੜਨ ਆਇਆ ਹੈ)-ਪ੍ਰਭੂ-ਮਿਲਾਪ ਲਈ ਇਹ ਉੱਦਮ ਵੇਖ ਕੇ ਮੇਰੇ ਮਨ ਵਿਚ ਆਨੰਦ ਪੈਦਾ ਹੋ ਗਿਆ ਹੈ ॥੧॥

ਪਦ ਅਰਥ ਖੇਲੁ = ਵਿਆਹ ਦਾ ਖੇਲ, ਵਿਆਹ ਦਾ ਚਾਉ-ਮਲ੍ਹਾਰ। ਦੇਖਿ = ਵੇਖ ਕੇ। ਮਨਿ = ਮੇਰੇ ਮਨ ਵਿਚ ॥੧॥

SikhNet (Spanish)mi mente se puso en Éxtasis al ver este suceso en el que el Señor vino a casarse conmigo. (1)

ਗਾਵਹੁ ਗਾਵਹੁ ਕਾਮਣੀ; ਬਿਬੇਕ ਬੀਚਾਰੁ ॥

gaavahu gaavahu kaamanee; bibek beechaar |

Sant Singh KhalsaSo sing - yes, sing the songs of wisdom and reflection, O brides.
Manmohan SinghSing, sing, O ladies, the songs of wisdom and reflection.
Manmohan Singh (Punjabi)ਗਾਇਨ ਕਰੋ, ਗਾਇਨ ਕਰੋ, ਹੇ ਇਸਤ੍ਰੀਓ! ਸਿਆਣਪ ਅਤੇ ਸੋਚ ਵੀਚਾਰ ਦੇ ਗੀਤ।
Fareedkot Teekaਹੇ (ਕਾਮਣੀ) ਭਗਤੋ ਰੂਪੀ ਇਸਤ੍ਰੀਓ! ਅਕਾਲ ਪੁਰਖ ਕਾ ਜਸ (ਬਿਬੇਕ) ਬਿਚਾਰ ਪੂਰਬਕ ਗਾਇਨ ਕਰੋ; ਵਾ ਜਿਸ ਮੇਂ ਬਿਬ ਜੀਵ ਈਸ੍ਵਰ ਕੀ ਏਕਤਾ ਕਾ ਬੀਚਾਰ ਹੋਵੇ ਸੋ ਗਾਇਨ ਕਰੋ॥
Prof. Sahib Singhਹੇ ਇਸਤ੍ਰੀਓ! (ਹੇ ਮੇਰੇ ਗਿਆਨ-ਇੰਦ੍ਰਿਓ! ਚੰਗੇ ਮੰਦੇ ਦੀ) ਪਰਖ ਦੀ ਵਿਚਾਰ (ਪੈਦਾ ਕਰਨ ਵਾਲਾ ਗੀਤ) ਮੁੜ ਮੁੜ ਗਾਵੋ (ਹੇ ਮੇਰੀ ਜੀਭ! ਸਿਫ਼ਤਿ-ਸਾਲਾਹ ਵਿਚ ਜੁੜ; ਤਾਕਿ ਤੈਨੂੰ ਨਿੰਦਾ ਕਰਨ ਵਲੋਂ ਹਟਣ ਦੀ ਸੂਝ ਆ ਜਾਏ। ਹੇ ਮੇਰੇ ਕੰਨੋ! ਸਿਫ਼ਤਿ-ਸਾਲਾਹ ਦੇ ਗੀਤ ਸੁਣਦੇ ਰਹੋ, ਤਾਂ ਜੁ ਨਿੰਦਾ ਸੁਣਨ ਦੀ ਬਾਣ ਹਟੇ)।

ਪਦ ਅਰਥ ਕਾਮਣੀ = ਹੇ ਇਸਤ੍ਰੀਓ! ਹੇ ਇੰਦ੍ਰੀਓ! ਬਿਬੇਕ = ਪਰਖ, ਗਿਆਨ। ਬਿਬੇਕ ਬੀਚਾਰੁ = ਗਿਆਨ ਪੈਦਾ ਕਰਨ ਵਾਲਾ ਖ਼ਿਆਲ, ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪੈਦਾ ਕਰਨ ਵਾਲਾ ਗੀਤ।

SikhNet (Spanish)Canten, oh novias bellas,

ਹਮਰੈ ਘਰਿ ਆਇਆ; ਜਗਜੀਵਨੁ ਭਤਾਰੁ ॥੧॥ ਰਹਾਉ ॥

hamarai ghar aaeaa; jagajeevan bhataar |1| rahaau |

Sant Singh KhalsaMy spouse, the Life of the world, has come into my home. ||1||Pause||
Manmohan SinghIn to my house, has come my spouse, the life of the world. Pause.
Manmohan Singh (Punjabi)ਮੇਰੇ ਗ੍ਰਹਿ ਅੰਦਰ ਜਗਤ ਦੀ ਜਿੰਦ ਜਾਨ, ਮੇਰਾ ਕੰਤ, ਆਇਆ ਹੈ। ਠਹਿਰਾਉ।
Fareedkot Teekaਮੇਰੇ (ਘਰਿ) ਅੰਤਸਕਰਣ ਮੇਂ ਜਗਜੀਵਨ (ਭਤਾਰੁ) ਸ੍ਵਾਮੀ ਆਇਆ ਹੈ, ਇਸੀ ਤੇ ਤੁਮ ਭੀ ਸੋਹਲੇ ਗਾਓ॥੧॥ ਰਹਾਉ॥☬ਪ੍ਰਸ਼ਨ: ਕਿਸ ਪ੍ਰਕਾਰ ਤੁਮਰੇ ਰਿਦੇ ਮੇਂ ਆਇਆ ਹੈ?☬ਉੱਤ੍ਰ:
Prof. Sahib Singhਸਾਡੇ ਘਰ ਵਿਚ (ਮੇਰੇ ਹਿਰਦੇ-ਘਰ ਵਿਚ) ਉਹ ਖਸਮ-ਪ੍ਰਭੂ ਆ ਵੱਸਿਆ ਹੈ ਜੋ ਸਾਰੇ ਜਗਤ ਦੀ ਜ਼ਿੰਦਗੀ (ਦਾ ਆਸਰਾ) ਹੈ ॥੧॥ ਰਹਾਉ ॥

ਪਦ ਅਰਥ ਜਗਜੀਵਨੁ = ਸਾਰੇ ਜਗਤ ਦੀ ਜ਼ਿੰਦਗੀ (ਦਾ ਆਸਰਾ)। ਭਤਾਰੁ = ਖਸਮ-ਪ੍ਰਭੂ ॥੧॥ ਰਹਾਉ ॥

SikhNet (Spanish)la Melodía de Éxtasis, pues a mi hogar ha llegado el Señor, la Vida del Mundo. (1-Pausa)

ਗੁਰੂ ਦੁਆਰੈ. ਹਮਰਾ ਵੀਆਹੁ ਜਿ ਹੋਆ; ਜਾਂ ਸਹੁ ਮਿਲਿਆ. ਤਾਂ ਜਾਨਿਆ ॥

guroo duaarai. hamaraa veeaahu ji hoaa; jaan sahu miliaa. taan jaaniaa |

Sant Singh KhalsaWhen I was married within the Gurdwara, the Guru's Gate, I met my Husband Lord, and I came to know Him.
Manmohan SinghWhen through the Guru, I was wedded, and I met my spouse, then, I did recognise him.
Manmohan Singh (Punjabi)ਗੁਰਾਂ ਦੇ ਰਾਹੀਂ ਮੇਰਾ ਵੀਆਹ ਹੋ ਗਿਆ। ਜਦ ਮੈਂ ਆਪਣੇ ਕੰਤ ਨੂੰ ਮਿਲ ਪਿਆ, ਤਦ ਮੈਂ ਉਸ ਨੂੰ ਸਿੰਆਣ ਲਿਆ।
Fareedkot Teekaਜਿਸ ਕਾਲ ਮੇਂ ਗੁਰੋਂ ਦੁਆਰੇ ਹਮਾਰਾ ਬ੍ਯਾਹੁ ਹੂਆ ਔਰ (ਸਹੁ) ਸ੍ਵਾਮੀ ਅਭੇਦ ਹੋ ਕਰ ਮਿਲਾ ਹੈ, ਤਬ ਉਸ ਬ੍ਰਹਮਾਨੰਦ ਕਾ ਸੁਖ ਜਾਨਾ ਹੈ॥
Prof. Sahib Singhਗੁਰੂ ਦੀ ਸਰਨ ਪਿਆਂ ਸਾਡਾ ਇਹ ਵਿਆਹ ਹੋਇਆ (ਗੁਰੂ ਨੇ ਮੈਨੂੰ ਪ੍ਰਭੂ-ਪਤੀ ਨਾਲ ਜੋੜਿਆ), ਜਦੋਂ ਮੈਨੂੰ ਖਸਮ-ਪ੍ਰਭੂ ਮਿਲ ਪਿਆ, ਤਦੋਂ ਮੈਨੂੰ ਸਮਝ ਪੈ ਗਈ-

ਪਦ ਅਰਥ ਗੁਰੂ ਦੁਆਰੈ = ਗੁਰੂ ਦੇ ਦਰ ਤੇ (ਪੈ ਕੇ), ਗੁਰੂ ਦੀ ਸਰਨ ਪਿਆਂ। ਜਾਂ = ਜਦੋਂ। ਤਾਂ = ਤਦੋਂ। ਜਾਨਿਆ = ਜਾਣ ਲਿਆ, ਪਛਾਣ ਲਿਆ, ਡੂੰਘੀ ਸਾਂਝ ਪਾ ਲਈ, ਪੂਰੀ ਸਮਝ ਆ ਗਈ।

SikhNet (Spanish)A través del Guru fui esposado, cuando recibí a mi Señor,

ਤਿਹੁ ਲੋਕਾ ਮਹਿ. ਸਬਦੁ ਰਵਿਆ ਹੈ; ਆਪੁ ਗਇਆ ਮਨੁ ਮਾਨਿਆ ॥੨॥

tihu lokaa meh. sabad raviaa hai; aap geaa man maaniaa |2|

Sant Singh KhalsaThe Word of His Shabad is pervading the three worlds; when my ego was quieted, my mind became happy. ||2||
Manmohan SinghHis name pervades the three worlds, and when my pride was stilled, my mind become happy.
Manmohan Singh (Punjabi)ਉਸ ਦਾ ਨਾਮ ਤਿੰਨਾਂ ਜਹਾਨਾਂ ਅੰਦਰ ਵੱਸ ਰਿਹਾ ਹੈ। ਜਦ ਮੇਰਾ ਹੰਕਾਰ ਨਵਿਰਤ ਹੋ ਗਿਆ, ਮੇਰਾ ਚਿੱਤ ਪ੍ਰਸੰਨ ਹੋ ਗਿਆ।
Fareedkot Teekaਔਰ ਜਬ ਸੇ ਮੇਰਾ (ਆਪੁ) ਅਭਿਮਾਨ ਜਾਤਾ ਰਹਾ ਹੈ ਔਰ ਮਨੁ ਸ੍ਵਾਮੀ ਕੇ ਰਸ ਮੇਂ ਸਿਥਰ ਹੋ ਕਰ ਮਾਨ ਗਯਾ ਹੈ, ਤਬ ਸੇ ਏਹ ਨਿਸਚੇ ਹੂਆ ਹੈ ਕਿ ਤੀਨ ਲੋਕੋਂ ਮੇਂ (ਸਬਦੁ) ਬ੍ਰਹਮੁ ਰਵਿ ਰਹਿਆ ਹੈ॥੨॥☬ਪ੍ਰਸ਼ਨ: ਐਸਾ ਬ੍ਯਾਹੁ ਕਿਸ ਕੀ ਸਹਾਇਤਾ ਸੇ ਹੋਤਾ ਹੈ?☬ਉੱਤ੍ਰ:
Prof. Sahib Singhਕਿ ਉਹ ਪ੍ਰਭੂ ਜੀਵਨ-ਰੌ ਬਣ ਕੇ ਸਾਰੇ ਜਗਤ ਵਿਚ ਵਿਆਪਕ ਹੋ ਰਿਹਾ ਹੈ। ਮੇਰੇ ਅੰਦਰੋਂ ਆਪਾ-ਭਾਵ ਦੂਰ ਹੋ ਗਿਆ, ਮੇਰਾ ਮਨ ਉਸ ਪ੍ਰਭੂ-ਪਤੀ ਦੀ ਯਾਦ ਵਿਚ ਗਿੱਝ ਗਿਆ ॥੨॥

ਪਦ ਅਰਥ ਤਿਹੁ = ਤਿਨ੍ਹਾਂ ਹੀ। ਸਬਦੁ = ਜੀਵਨ-ਰੌ (ਹੋ ਕੇ)। ਰਵਿਆ = ਵਿਆਪਕ ਹੈ। ਆਪੁ = ਆਪਾ-ਭਾਵ, ਸੁਆਰਥ। ਮਾਨਿਆ = ਮੰਨ ਗਿਆ, ਗਿੱਝ ਗਿਆ ॥੨॥

SikhNet (Spanish)y supe que la Palabra prevalece en los tres mundos, sí, cuando uno relaja su ser, la mente cree y acepta la Validez de Dios. (2)

ਆਪਣਾ ਕਾਰਜੁ. ਆਪਿ ਸਵਾਰੇ; ਹੋਰਨਿ. ਕਾਰਜੁ ਨ ਹੋਈ ॥

aapanaa kaaraj. aap savaare; horan. kaaraj na hoee |

Sant Singh KhalsaHe Himself arranges His own affairs; His affairs cannot be arranged by anyone else.
Manmohan SinghHis own affair the Lord Himself arranges. This affair cannot be arranged by any other.
Manmohan Singh (Punjabi)ਆਪਣਾ ਕੰਮ ਸੁਆਮੀ ਆਪ ਹੀ ਰਾਸ ਕਰਦਾ ਹੈ। ਇਹ ਕੰਮ ਕਿਸੇ ਹੋਰਸ ਪਾਸੋਂ ਰਾਸ ਨਹੀਂ ਹੋ ਸਕਦਾ।
Fareedkot Teekaਸੋ ਅਪਨਾ ਕਾਰਜ ਆਪ ਹੀ ਸਵਾਰਤਾ ਹੈ ਔਰ ਸੇ ਯਹ ਕਾਰਜ ਨਹੀਂ ਹੋ ਸਕਤਾ॥
Prof. Sahib Singhਪ੍ਰਭੂ-ਪਤੀ ਜੀਵ-ਇਸਤ੍ਰੀ ਨੂੰ ਆਪਣੇ ਨਾਲ ਮਿਲਾਣ ਦਾ ਇਹ ਕੰਮ ਆਪਣਾ ਸਮਝਦਾ ਹੈ, ਤੇ ਆਪ ਹੀ ਇਸ ਕਾਰਜ ਨੂੰ ਸਿਰੇ ਚਾੜ੍ਹਦਾ ਹੈ, ਕਿਸੇ ਹੋਰ ਪਾਸੋਂ ਇਹ ਕੰਮ ਸਿਰੇ ਨਹੀਂ ਚਾੜ੍ਹਿਆ ਜਾ ਸਕਦਾ।

ਪਦ ਅਰਥ ਕਾਰਜੁ = ਕਾਜੁ, ਵਿਆਹ ਦਾ ਉੱਦਮ, ਮੇਲ ਦਾ ਪ੍ਰਬੰਧ। ਹੋਰਨਿ = ਕਿਸੇ ਹੋਰ ਪਾਸੋਂ।

SikhNet (Spanish)Él, el Señor Mismo realiza Su Tarea; a través de nadie más es realizada.

ਜਿਤੁ ਕਾਰਜਿ, ਸਤੁ ਸੰਤੋਖੁ ਦਇਆ ਧਰਮੁ ਹੈ; ਗੁਰਮੁਖਿ. ਬੂਝੈ ਕੋਈ ॥੩॥

jit kaaraj, sat santokh deaa dharam hai; guramukh. boojhai koee |3|

Sant Singh KhalsaBy the affair of this marriage, truth, contentment, mercy and faith are produced; but how rare is that Gurmukh who understands it! ||3||
Manmohan SinghThrough the Guru, some rare person understands this marriage, by which truth, contentment, mercy and faith are produced.
Manmohan Singh (Punjabi)ਗੁਰਾਂ ਦੇ ਰਾਹੀਂ ਕੋਈ ਵਿਰਲਾ ਪੁਰਸ਼ ਹੀ ਇਸ ਵਿਆਹ ਨੂੰ ਸਮਝਦਾ ਹੈ, ਜਿਸ ਦੁਆਰ ਸਚ, ਸਬਰ-ਸਿਦਕ ਰਹਿਮ ਤੇ ਈਮਾਨ ਪੈਦਾ ਹੁੰਦੇ ਹਨ।
Fareedkot Teekaਜਿਸ ਕਾਰਜ ਮੇਂ ਸਤੁ ਸੰਤੋਖ ਦਯਾ ਧਰਮ ਬੀਚਾਰ ਆਦਿ ਸਮਗ੍ਰੀ ਉਪੇਖ੍ਯਾ ਹੈ, ਇਸ ਕੋ ਕੋਈ ਗੁਰਮਖਿ ਬੂਝਤਾ ਹੈ॥੩॥
Prof. Sahib Singhਇਸ ਮੇਲ ਦੀ ਬਰਕਤਿ ਨਾਲ (ਜੀਵ-ਇਸਤ੍ਰੀ ਦੇ ਅੰਦਰ) ਸੇਵਾ ਸੰਤੋਖ ਦਇਆ ਧਰਮ ਆਦਿਕ ਗੁਣ ਪੈਦਾ ਹੁੰਦੇ ਹਨ। ਇਸ ਭੇਤ ਨੂੰ ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਹੁੰਦਾ ਹੈ ॥੩॥

ਪਦ ਅਰਥ ਜਿਤੁ ਕਾਰਜਿ = ਜਿਸ ਕਾਜ ਦੀ ਰਾਹੀਂ, ਜਿਸ ਵਿਆਹ ਦੀ ਰਾਹੀਂ, ਜਿਸ ਮੇਲ ਦੀ ਬਰਕਤਿ ਨਾਲ। ਹੈ = ਪੈਦਾ ਹੁੰਦਾ ਹੈ ॥੩॥

SikhNet (Spanish)Y a través de esta tarea uno logra la Verdad, el Contentamiento, la Compasión y la Rectitud. Pero sólo aquellos que se entonan en Dios realizan todo esto. (3)

ਭਨਤਿ ਨਾਨਕੁ; ਸਭਨਾ ਕਾ ਪਿਰੁ. ਏਕੋ ਸੋਇ ॥

bhanat naanak; sabhanaa kaa pir. eko soe |

Sant Singh KhalsaSays Nanak, that Lord alone is the Husband of all.
Manmohan SinghSays Nanak, that Lord along is the spouse of all.
Manmohan Singh (Punjabi)ਗੁਰੂ ਜੀ ਆਖਦੇ ਹਨ, ਕੇਵਲ ਉਹੀ ਸੁਆਮੀ ਹੀ ਸਾਰਿਆਂ ਦਾ ਕੰਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਏਕ ਸਭ ਕਾ ਸ੍ਵਾਮੀ ਹੈ॥
Prof. Sahib Singhਨਾਨਕ ਆਖਦਾ ਹੈ-(ਭਾਵੇਂ ਜੀਕਰ) ਪਰਮਾਤਮਾ ਹੀ ਸਭ ਜੀਵ-ਇਸਤ੍ਰੀਆਂ ਦਾ ਪਤੀ ਹੈ,

ਪਦ ਅਰਥ ਭਨਤਿ = ਆਖਦਾ ਹੈ। ਪਿਰੁ = ਖਸਮ।

SikhNet (Spanish)Dice Nanak, el Único Señor es el Esposo de todos nosotros y sobre quien sea que Su Gracia se posa,

ਜਿਸ ਨੋ ਨਦਰਿ ਕਰੇ; ਸਾ ਸੋਹਾਗਣਿ ਹੋਇ ॥੪॥੧੦॥

jis no nadar kare; saa sohaagan hoe |4|10|

Sant Singh KhalsaShe, upon whom He casts His Glance of Grace, becomes the happy soul-bride. ||4||10||
Manmohan SinghShe, on whom He casts His merciful glance, becomes a blessed wife.
Manmohan Singh (Punjabi)ਜਿਸ ਉੱਤੇ ਉਹ ਹਰੀ-ਕੰਤ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਹ ਅਨੰਦ ਮਾਣਨ ਵਾਲੀ ਪਤਨੀ ਹੋ ਜਾਂਦੀ ਹੈ।
Fareedkot Teekaਜਿਸ ਪਰ ਕ੍ਰਿਪਾ ਦ੍ਰਿਸਟਿ ਕਰਤਾ ਹੈ, ਸੋਈ ਸੁਹਾਗਣਿ ਹੋਤੀ ਹੈ॥੪॥੧੦॥☬ਪ੍ਰਸ਼ਨ: ਸੁਹਾਗਨੋਂ ਕੀ ਕਿਆ ਦ੍ਰਿਸ੍ਟੀ ਹੋਤੀ ਹੈ?☬ਉੱਤਰ:
Prof. Sahib Singh(ਫਿਰ ਭੀ) ਜਿਸ ਉਤੇ ਮੇਹਰ ਦੀ ਨਿਗਾਹ ਕਰਦਾ ਹੈ (ਜਿਸ ਦੇ ਹਿਰਦੇ ਵਿਚ ਆ ਕੇ ਪਰਗਟ ਹੁੰਦਾ ਹੈ) ਉਹੀ ਭਾਗਾਂ ਵਾਲੀ ਹੁੰਦੀ ਹੈ ॥੪॥੧੦॥

ਪਦ ਅਰਥ ਨਦਰਿ = ਕਿਰਪਾ ਦੀ ਦ੍ਰਿਸ਼ਟੀ, ਮੇਹਰ ਦੀ ਨਿਗਾਹ। ਸੋਹਾਗਣਿ = ਚੰਗੇ ਭਾਗਾਂ ਵਾਲੀ, ਖਸਮ ਵਾਲੀ ॥੪॥੧੦॥

* ਨੋਟ: ਆਸਾ ਰਾਗ ਵਿਚ ਕਬੀਰ ਜੀ ਦਾ ਸ਼ਬਦ ਨੰ: ੨੪ ਵੇਖੋ, ਪੰਨਾ ੪੮੨ ਉਤੇ। ਉਸ ਸ਼ਬਦ ਦਾ 'ਰਹਾਉ' ਦਾ 'ਬੰਦ' ਇਉਂ ਹੈ: "ਗਾਉ ਗਾਉ ਰੀ ਦੁਲਹਨੀ ਮੰਗਲਚਾਰਾ ॥ ਮੇਰੇ ਗ੍ਰਿਹ ਆਏ ਰਾਜਾ ਰਾਮ ਭਤਾਰਾ ॥" ਕਬੀਰ ਜੀ ਨੇ ਆਪਣੇ ਸ਼ਬਦ ਵਿਚ 'ਆਤਮਕ ਵਿਆਹ' ਦਾ ਜ਼ਿਕਰ ਕੀਤਾ ਹੈ, ਲਿਖਦੇ ਹਨ: "ਕਹਿ ਕਬੀਰ ਮੋਹਿ ਬਿਆਹਿ ਚਲੈ ਹੈ ਪੁਰਖ ਏਕ ਭਗਵਾਨਾ"।੩। ਹੁਣ ਪੜ੍ਹੋ-ਗੁਰੂ ਨਾਨਕ ਦੇਵ ਜੀ ਦੇ ਇਸ ਸ਼ਬਦ ਦਾ 'ਰਹਾਉ' ਦਾ ਬੰਦ: "ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥ ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥" ਗੁਰੂ ਨਾਨਕ ਦੇਵ ਜੀ ਭੀ ਇਸ ਸ਼ਬਦ ਵਿਚ 'ਆਤਮਕ ਵਿਆਹ' ਦਾ ਹੀ ਜ਼ਿਕਰ ਕਰਦੇ ਹਨ ਤੇ ਆਖਦੇ ਹਨ ਕਿ ਸਾਡਾ ਵਿਆਹ ਗੁਰੂ ਦੀ ਰਾਹੀਂ ਹੋਇਆ ਹੈ: "ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ, ਜਾਂ ਸਹੁ ਮਿਲਿਆ ਤਾਂ ਜਾਨਿਆ ॥" ਕਬੀਰ ਜੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋ ਚੁਕੇ ਸਨ। ਸਤਿਗੁਰੂ ਜੀ ਇਹਨਾਂ ਦੀ ਬਾਣੀ ਪਹਿਲੀ 'ਉਦਾਸੀ' ਸਮੇ ਲਿਆਏ ਸਨ।

SikhNet (Spanish)esa Alma será Su Verdadera Esposa. (4-10)

Open this shabad →

Shabad Guru Nanak Dev Ji Raag Aasaa continues on Ang 352

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa Measure. 1st Guru.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਗ੍ਰਿਹੁ ਬਨੁ ਸਮਸਰਿ; ਸਹਜਿ ਸੁਭਾਇ ॥

grihu ban samasar; sehaj subhaae |

Sant Singh KhalsaHome and forest are the same, for one who dwells in the balance of intuitive peace and poise.
Manmohan SinghHome and forest are alike for him, who abides in equipoise.
Manmohan Singh (Punjabi)ਉਹ ਜੋ ਅਡੋਲਤਾ ਅੰਦਰ ਵਸਦਾ ਹੈ, ਉਸ ਦੇ ਲਈ ਘਰ ਅਤੇ ਜੰਗਲ ਇਕਸਾਰ ਹਨ।
Fareedkot Teeka(ਸਹਿਜ) ਸਾਂਤ ਸੁਭਾਉ ਹੋਣੇ ਕਰ ਕੇ ਘਰ ਔਰ ਬਨ (ਸਮਸਰਿ) ਸਮਾਨ ਪ੍ਰਤੀਤਿ ਹੂਆ ਹੈ॥
Prof. Sahib Singh(ਜਿਸ ਨੇ ਮਨ ਨੂੰ ਵੱਸ ਵਿਚ ਕਰ ਲਿਆ, ਉਸ ਮਨੁੱਖ ਨੂੰ) ਘਰ ਤੇ ਜੰਗਲ ਇੱਕ ਸਮਾਨ ਹੈ, ਕਿਉਂਕਿ ਉਹ ਅਡੋਲ ਅਵਸਥਾ ਵਿਚ ਰਹਿੰਦਾ ਹੈ, ਪ੍ਰਭੂ ਦੇ ਪਿਆਰ ਵਿਚ (ਮਸਤ ਰਹਿੰਦਾ) ਹੈ;

ਪਦ ਅਰਥ ਬਨੁ = ਜੰਗਲ। ਸਮਸਰਿ = ਬਰਾਬਰ, ਇਕੋ ਜਿਹਾ। ਸਹਜਿ = ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।

SikhNet (Spanish)El hogar y el bosque son lo mismo para el que vive en Paz y en Contentamiento,

ਦੁਰਮਤਿ ਗਤੁ ਭਈ; ਕੀਰਤਿ ਠਾਇ ॥

duramat gat bhee; keerat tthaae |

Sant Singh KhalsaHis evil-mindedness departs, and the Praises of God take its place.
Manmohan SinghHis evil intellect departs and God's praise takes its place.
Manmohan Singh (Punjabi)ਉਸਦੀ ਮੰਦੀ ਅਕਲ ਦੂਰ ਹੋ ਜਾਂਦੀ ਹੈ ਅਤੇ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਉਸ ਦੀ ਜਗ੍ਹਾ ਮੱਲ ਲੈਂਦੀ ਹੈ।
Fareedkot Teekaਖੋਟੀ ਮਤਿ ਤਿਸ ਕੀ (ਗਤੁ ਭਈ) ਜਾਤੀ ਰਹੀ ਹੈ, (ਠਾਇ) ਅਸਥਾਨ, ਭਾਵ ਰਿਦੇ ਮੇਂ ਕੀਰਤਿ ਸਿਥਰ ਭਈ ਹ॥
Prof. Sahib Singhਉਸ ਮਨੁੱਖ ਦੀ ਭੈੜੀ ਮਤਿ ਦੂਰ ਹੋ ਜਾਂਦੀ ਹੈ ਉਸ ਦੇ ਥਾਂ ਉਸ ਦੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵੱਸਦੀ ਹੈ।

ਪਦ ਅਰਥ ਗਤੁ ਭਈ = ਦੂਰ ਹੋ ਜਾਂਦੀ ਹੈ। ਕੀਰਤਿ = ਸਿਫ਼ਤਿ-ਸਾਲਾਹ। ਠਾਇ = (ਉਸ ਦੀ) ਥਾਂ ਤੇ।

SikhNet (Spanish)pues esta naturaleza malvada se va y lo que se queda en vez,

ਸਚ ਪਉੜੀ; ਸਾਚਉ ਮੁਖਿ ਨਾਂਉ ॥

sach paurree; saachau mukh naanau |

Sant Singh KhalsaTo chant the True Name with one's mouth is the true ladder.
Manmohan SinghTo utter the true name with the mouth, is the true ladder to ascend to the Lord.
Manmohan Singh (Punjabi)ਮੂੰਹ ਦੇ ਨਾਲ ਸੱਚੇ ਨਾਮ ਦਾ ਉਚਾਰਨ ਕਰਨਾ, ਸਾਈਂ ਕੋਲ ਅਪੜਨ ਲਈ ਸੱਚੀ ਸੀੜ੍ਹੀ ਹੈ।
Fareedkot Teekaਔਰ ਭੂਮਕਾ ਰੂਪ ਸਚੀ ਪੌੜੀ ਪ੍ਰਾਪਤਿ ਹੂਈ ਹੈ, ਸਾਚਾ ਨਾਮੁ ਮੁਖ ਸੇ ਉਚਾਰਣ ਕਰਤਾ ਹੈ॥
Prof. Sahib Singhਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਉਸ ਦੇ ਮੂੰਹ ਵਿਚ ਹੁੰਦਾ ਹੈ, (ਸਿਮਰਨ ਦੀ ਇਸ) ਸੱਚੀ ਪੌੜੀ ਦੀ ਰਾਹੀਂ-

ਪਦ ਅਰਥ ਮੁਖਿ = ਮੂੰਹ ਵਿਚ। ਨਾਂਉ = ਪਰਮਾਤਮਾ ਦਾ ਨਾਮ।

SikhNet (Spanish)es la Alabanza al Señor. La Verdad es el Único Camino, si, el tener el Nombre Verdadero del Señor en los labios.

Open this shabad (19 lines, Angs 351-352) →

Ang 351 of 1430