ੴ

ਸਿੱਖਬਾਣੀ · SikhBani

ਦੁਰਜਨੁ ਦੂਜਾ ਭਾਉ ਹੈ ਵੇਛੋੜਾ ਹਉਮੈ ਰੋਗੁ ॥

durajan doojaa bhaau hai vechhorraa haumai rog
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1094 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਦੁਰਜਨੁ ਦੂਜਾ ਭਾਉ ਹੈ; ਵੇਛੋੜਾ ਹਉਮੈ ਰੋਗੁ ॥

durajan doojaa bhaau hai; vechhorraa haumai rog |

Sant Singh KhalsaThe evil person is engrossed in the love of duality; through the disease of egotism, he suffers separation.
Manmohan SinghEvil person is involved in duality and is separated through the malady of ego.
Manmohan Singh (Punjabi)ਖੋਟਾ ਪੁਰਸ਼ ਦਵੈਤ-ਭਾਵ ਅੰਦਰ ਗ਼ਲਤਾਨ ਹੈ ਅਤੇ ਹੰਕਾਰ ਦੀ ਬੀਮਾਰੀ ਰਾਹੀਂ ਜੁਦਾ ਹੋਇਆ ਹੋਇਆ ਹੈ।
Fareedkot Teekaਦੂਜਾ ਭਾਵ ਦੁਰਜਨ ਹੈ ਔ ਹੰਕਾਰ ਰੋਗ ਵਿਛੋੜਾ ਹੈ॥
Prof. Sahib Singh(ਪ੍ਰਭੂ ਤੋਂ ਬਿਨਾ) ਕਿਸੇ ਹੋਰ ਨਾਲ ਪਿਆਰ (ਜਿੰਦ ਦਾ ਵੱਡਾ) ਵੈਰੀ ਹੈ, ਹਉਮੈ ਦਾ ਰੋਗ (ਪ੍ਰਭੂ ਨਾਲੋਂ) ਵਿਛੋੜਾ (ਪਾਣ ਵਾਲਾ) ਹੈ।

ਪਦ ਅਰਥ ਦੂਜਾ ਭਾਉ = (ਪ੍ਰਭੂ ਤੋਂ ਬਿਨਾ) ਕਿਸੇ ਹੋਰ ਦਾ ਪਿਆਰ।

SikhNet (Spanish)El espíritu maligno es el sentido de dualidad, la separación es la maldad del ego,

ਸਜਣੁ ਸਚਾ ਪਾਤਿਸਾਹੁ; ਜਿਸੁ ਮਿਲਿ ਕੀਚੈ ਭੋਗੁ ॥੩॥

sajan sachaa paatisaahu; jis mil keechai bhog |3|

Sant Singh KhalsaThe True Lord King is my friend; meeting with Him, I am so happy. ||3||
Manmohan SinghThe True King is my Friend, meeting with whom make I merry.
Manmohan Singh (Punjabi)ਸੱਚਾ ਸੁਲਤਾਨ ਮੈਡਾਂ ਮਿੱਤ੍ਰ ਹੈ, ਜਿਸ ਨਾਲ ਮਿਲ ਕੇ ਮੈਂ ਅਨੰਦ ਮਾਣਦਾ ਹਾਂ।
Fareedkot Teekaਸਚਾ ਪਾਤਸ਼ਾਹੁ ਪਰਮੇਸਰ ਸਜਨ ਹੈ, ਜਿਸ ਕੇ ਸਾਥ ਮਿਲ ਕੇ ਭੋਗ ਕਰੀਐ ਅਰਾਥਾਤ ਆਪ ਕੋ ਅਭੇਦ ਕਰੀਤਾ ਹੈ॥੩॥
Prof. Sahib Singhਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਾਤਿਸ਼ਾਹ (ਜਿੰਦ ਦਾ) ਮਿਤ੍ਰ ਹੈ ਜਿਸ ਨੂੰ ਮਿਲ ਕੇ (ਆਤਮਕ) ਆਨੰਦ ਮਾਣਿਆ ਜਾ ਸਕਦਾ ਹੈ ॥੩॥

ਪਦ ਅਰਥ ਜਿਸੁ ਮਿਲਿ = ਜਿਸ ਨੂੰ ਮਿਲ ਕੇ। ਕੀਚੈ = ਕਰ ਸਕੀਦਾ ਹੈ। ਭੋਗੁ = ਆਨੰਦ। ਦੁਰਜਨੁ = ਦੁਸ਼ਮਨ। ਸਚਾ = ਸੱਚਾ, ਸਦਾ ਕਾਇਮ ਰਹਿਣ ਵਾਲਾ ॥੩॥

SikhNet (Spanish)el Bienamado es muestro Dios, el Rey Verdadero, encontrándose con Él uno se regocija en Éxtasis. (3)
Answers quote the Granth verbatim with Ang citations. AI commentary is not Gurbani and not a religious ruling.