ੴ

ਸਿੱਖਬਾਣੀ · SikhBani

ਨਹ ਕਿਛੁ ਜਨਮੈ ਨਹ ਕਿਛੁ ਮਰੈ ॥

neh kichh janamai neh kichh marai
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 281, 282 · 10 lines
Translations

ਨਹ ਕਿਛੁ ਜਨਮੈ; ਨਹ ਕਿਛੁ ਮਰੈ ॥

neh kichh janamai; neh kichh marai | Ang 281

Sant Singh KhalsaNothing is born, and nothing dies.
Manmohan SinghNothing is born and nothing dies.
Manmohan Singh (Punjabi)ਨਾਂ ਕੁਝ ਜੰਮਦਾ ਹੈ ਅਤੇ ਨਾਂ ਹੀ ਕੁਝ ਮਰਦਾ ਹੈ।
Fareedkot Teekaਤਾਂ ਤੇ ਨਾ ਕੁਛ ਜਨਮਤਾ ਹੈ ਔਰ ਨਾ ਕੁਛ ਮਰਤਾ ਹੈ॥
Prof. Sahib Singhਨਾਹ ਕੁਝ ਜੰਮਦਾ ਹੈ ਨਾਹ ਕੁਝ ਮਰਦਾ ਹੈ;
SikhNet (Spanish)Nada nace y nada muere;

ਆਪਨ ਚਲਿਤੁ; ਆਪ ਹੀ ਕਰੈ ॥

aapan chalit; aap hee karai | Ang 281

Sant Singh KhalsaHe Himself stages His own drama.
Manmohan SinghHis plays He Himself enacts.
Manmohan Singh (Punjabi)ਆਪਣੇ ਕੌਤਕ ਉਹ ਆਪੇ ਹੀ ਰਚਦਾ ਹੈ।
Fareedkot Teekaਅਪਨੇ ਚਰਿਤ੍ਰੋਂ ਕੋ ਵਹੁ ਪ੍ਰਭੂ ਆਪ ਹੀ ਕਰਤਾ ਹੈ॥
Prof. Sahib Singh(ਇਹ ਜਨਮ ਮਰਣ ਦਾ ਤਾਂ) ਪ੍ਰਭੂ ਆਪ ਹੀ ਖੇਲ ਕਰ ਰਿਹਾ ਹੈ;

ਪਦ ਅਰਥ ਚਲਿਤੁ = ਤਮਾਸ਼ਾ, ਖੇਲ।

SikhNet (Spanish)todo forma parte del Juego Perfecto de Dios.

ਆਵਨੁ ਜਾਵਨੁ; ਦ੍ਰਿਸਟਿ ਅਨਦ੍ਰਿਸਟਿ ॥

aavan jaavan; drisatt anadrisatt | Ang 281

Sant Singh KhalsaComing and going, seen and unseen,
Manmohan SinghComing and going visible and invisible,
Manmohan Singh (Punjabi)ਆਉਣ ਤੇ ਜਾਣ, ਪਰਤੱਖ ਤੇ ਗੁਪਤ,
Fareedkot Teekaਇਸ ਜੀਵ ਕੋ (ਅਨ) ਦ੍ਵੈਤ ਦ੍ਰਿਸਟੀ ਕਰ ਕੇ ਆਵਣਾ ਜਾਣਾ ਅਰਥਾਤ ਜਨਮਣਾ ਮਰਣਾ ਚੇਤਨ ਮੇਂ ਦ੍ਰਿਸਟਿ ਆਵਤਾ ਹੈ॥
Prof. Sahib Singhਜੰਮਣਾ, ਮਰਣਾ, ਦਿੱਸਦਾ ਤੇ ਅਣ-ਦਿੱਸਦਾ-

ਪਦ ਅਰਥ ਆਵਨੁ ਜਾਵਨੁ = ਜਨਮ ਮਰਣ। ਦ੍ਰਿਸਟਿ = ਦਿੱਸਦਾ ਜਗਤ, ਅਸਥੂਲ ਸੰਸਾਰ। ਅਨਦ੍ਰਿਸਟਿ = ਨਾਹ ਦਿੱਸਦਾ ਸੰਸਾਰ, ਸੂਖਮ ਜਗਤ।

SikhNet (Spanish)Lo que viene y se va, lo visible y lo invisible,

ਆਗਿਆਕਾਰੀ; ਧਾਰੀ ਸਭ ਸ੍ਰਿਸਟਿ ॥

aagiaakaaree; dhaaree sabh srisatt | Ang 281

Sant Singh Khalsaall the world is obedient to His Will.
Manmohan Singhand the entire world, He has made obedient to Himself.
Manmohan Singh (Punjabi)ਅਤੇ ਸਮੂਹ ਜਹਾਨ ਉਸ ਨੇ ਆਪਣੇ ਫਰਮਾਂਬਰਦਾਰ ਬਣਾਏ ਹੋਏ ਹਨ।
Fareedkot Teekaਵਾਹਿਗੁਰੂ ਨੇ ਅਪਨੀ (ਆਗਿਆਕਾਰੀ) ਮਾਇਆ ਕਰ ਕੇ ਇਹ ਸੰਪੂਰਨ ਸ੍ਰਿਸਟੀ ਧਾਰੀ ਹੂਈ ਹੈ; ਵਾ ਆਵਣਾ ਜਾਣਾ (ਦ੍ਰਿਸਟਿ) ਅਸਥੂਲ (ਅਨਦ੍ਰਿਸਟਿ) ਸੂਖਮ ਸਭ ਸ੍ਰਿਸਟੀ ਆਗਯਾ ਮੇਂ ਚਲਨੇ ਵਾਲੀ ਹੀ ਹਰੀ ਨੇ ਧਾਰਨ ਕਰੀ ਹੂਈ ਹੈ॥
Prof. Sahib Singhਇਹ ਸਾਰਾ ਸੰਸਾਰ ਪ੍ਰਭੂ ਨੇ ਆਪਣੇ ਹੁਕਮ ਵਿਚ ਤੁਰਨ ਵਾਲਾ ਬਣਾ ਦਿੱਤਾ ਹੈ।

ਪਦ ਅਰਥ ਆਗਿਆਕਾਰੀ = ਹੁਕਮ ਵਿਚ ਤੁਰਨ ਵਾਲੀ। ਧਾਰੀ = ਟਿਕਾਈ ਹੈ।

SikhNet (Spanish)todo obedece a Su Voluntad y a Su Control.

ਆਪੇ ਆਪਿ; ਸਗਲ ਮਹਿ ਆਪਿ ॥

aape aap; sagal meh aap | Ang 282

Sant Singh KhalsaHe Himself is All-in-Himself.
Manmohan SinghHe is all by Himself. Himself He is contained amongst all.
Manmohan Singh (Punjabi)ਸਾਰਾ ਕੁਛ ਉਹ ਆਪਣੇ ਆਪ ਤੋਂ ਹੀ ਹੈ! ਆਪੇ ਹੀ ਉਹ ਸਾਰਿਆਂ ਅੰਦਰ ਰਮਿਆ ਹੋਇਆ ਹੈ।
Fareedkot Teekaਆਪੇ ਆਪਿ ਜਗਤ ਰੂਪ ਹੋ ਕਰ ਇਸ ਸੰਪੂਰਨ ਸ੍ਰਿਸਟੀ ਮੇਂ ਆਪ ਹੀ ਵਿਆਪ ਰਹਾ ਹੈ॥
Prof. Sahib Singhਸਾਰੇ ਜੀਵਾਂ ਵਿਚ ਕੇਵਲ ਆਪ ਹੀ ਹੈ,
SikhNet (Spanish)Solamente Él es Todo y está en todo,

ਅਨਿਕ ਜੁਗਤਿ ਰਚਿ; ਥਾਪਿ ਉਥਾਪਿ ॥

anik jugat rach; thaap uthaap | Ang 282

Sant Singh KhalsaIn His many ways, He establishes and disestablishes.
Manmohan SinghEmploying various devices, He makes and unmaked.
Manmohan Singh (Punjabi)ਅਨੇਕਾਂ ਤਰੀਕੇ ਅਖਤਿਆਰ ਕਰਕੇ, ਉਹ ਬਣਾਉਂਦਾ ਅਤੇ ਢਾਉਂਦਾ ਹੈ।
Fareedkot Teekaਅਨੇਕ ਜੁਗਤੀਓਂ ਕੋ ਕਰ ਕਰ ਬ੍ਰਹਮਾ ਰੂਪ ਹੋ ਕਰ ਜਗਤ ਕੋ ਉਤਪਤ ਕਰਤਾ ਹੈ, ਔਰ ਬਿਸਨੂ ਹੋ ਕਰ ਪੁਨਾ ਇਸਥਿਤਿ ਕਰਤਾ ਹੈ, ਸਿਵ ਰੂਪ ਹੋ ਕਰ (ਉਥਾਪ) ਉਠਾਇ ਦੇਤਾ ਹੈ, ਭਾਵ ਪ੍ਰਲੈ ਕਰਤਾ ਹੈ॥
Prof. Sahib Singhਅਨੇਕਾਂ ਤਰੀਕਿਆਂ ਨਾਲ (ਜਗਤ ਨੂੰ) ਬਣਾ ਬਣਾ ਕੇ ਨਾਸ ਭੀ ਕਰ ਦੇਂਦਾ ਹੈ।

ਪਦ ਅਰਥ ਜੁਗਤਿ = ਤਰੀਕਿਆਂ ਨਾਲ। ਉਥਾਪਿ = ਨਾਸ ਕਰਦਾ ਹੈ।

SikhNet (Spanish)Él Mismo se crea y se destruye, manifestándose en incontable variedad de formas.

ਅਬਿਨਾਸੀ; ਨਾਹੀ ਕਿਛੁ ਖੰਡ ॥

abinaasee; naahee kichh khandd | Ang 282

Sant Singh KhalsaHe is Imperishable; nothing can be broken.
Manmohan SinghHe is Imperishable and nothing of Him is frangible.
Manmohan Singh (Punjabi)ਉਹ ਅਮਰ ਹੈ ਅਤੇ ਕੁਝ ਭੀ ਉਸ ਦਾ ਟੁਟਣ ਵਾਲਾ ਨਹੀਂ।
Fareedkot Teekaਆਪ ਵਹੁ ਅਬਿਨਾਸੀ ਰੂਪ ਹੈ ਤਿਸ ਮੇਂ ਕੁਛ ਖੰਡ ਨਹੀਂ ਹੈ, ਭਾਵ ਸੇਂ ਤਿਸ ਮੇਂ ਦੇਸ ਕਾਲ ਕ੍ਰਿਤ ਭੇਦ ਨਹੀਂ ਹੈ॥
Prof. Sahib Singhਪ੍ਰਭੂ ਆਪ ਅਬਿਨਾਸ਼ੀ ਹੈ; ਉਸ ਦਾ ਕੁਝ ਨਾਸ ਨਹੀਂ ਹੁੰਦਾ,

ਪਦ ਅਰਥ ਖੰਡ = ਟੋਟਾ, ਨਾਸ।

SikhNet (Spanish)Él es Eterno y nada de Él puede perderse.

ਧਾਰਣ ਧਾਰਿ ਰਹਿਓ; ਬ੍ਰਹਮੰਡ ॥

dhaaran dhaar rahio; brahamandd | Ang 282

Sant Singh KhalsaHe lends His Support to maintain the Universe.
Manmohan SinghHe is lending support to the Universe.
Manmohan Singh (Punjabi)ਉਹ ਸੰਸਾਰ ਨੂੰ ਆਸਰਾ ਦੇ ਰਿਹਾ ਹੈ।
Fareedkot Teekaਆਪ ਹੀ ਸੰਪੂਰਨ ਬ੍ਰਹਮੰਡ ਕੀ ਧਾਰਨਾ ਕੌ ਧਾਰ ਰਹਾ ਹੈ॥
Prof. Sahib Singhਸਾਰੇ ਬ੍ਰਹਮੰਡ ਦੀ ਰਚਨਾ ਭੀ ਆਪ ਹੀ ਰਚ ਰਿਹਾ ਹੈ।

ਪਦ ਅਰਥ ਧਾਰਣ...ਬ੍ਰਹਮੰਡ = ਬ੍ਰਹਮੰਡ (ਦੀ) ਧਾਰਣ ਧਾਰਿ ਰਹਿਓ।

SikhNet (Spanish)Es Su Voluntad la que mantiene al Universo.

ਅਲਖ ਅਭੇਵ; ਪੁਰਖ ਪਰਤਾਪ ॥

alakh abhev; purakh parataap | Ang 282

Sant Singh KhalsaUnfathomable and Inscrutable is the Glory of the Lord.
Manmohan SinghLord's glory is unapprehensible and inscrutable.
Manmohan Singh (Punjabi)ਸੁਆਮੀ ਦਾ ਤਪ ਤੇਜ ਅਗਾਧ ਅਤੇ ਭੇਦ-ਰਹਿਤ ਹੈ।
Fareedkot Teekaਸੋ ਅਲਖ ਅਭੇਵ ਪੁਰਖ ਪਰਮ ਪ੍ਰਤਾਪਵਾਨ ਹੈ॥
Prof. Sahib Singhਉਸ ਵਿਆਪਕ ਪ੍ਰਭੂ ਦੇ ਪ੍ਰਤਾਪ ਦਾ ਭੇਤ ਨਹੀਂ ਪਾਇਆ ਜਾ ਸਕਦਾ, ਬਿਆਨ ਨਹੀਂ ਹੋ ਸਕਦਾ;

ਪਦ ਅਰਥ ਅਲਖ = ਜੋ ਬਿਆਨ ਨ ਹੋ ਸਕੇ। ਅਭੇਵ = ਜਿਸ ਦਾ ਭੇਤ ਨ ਪਾਇਆ ਜਾ ਸਕੇ।

SikhNet (Spanish)Insondable es en verdad Su Vastedad y Su Poder.

ਆਪਿ ਜਪਾਏ; ਤ ਨਾਨਕ. ਜਾਪ ॥੬॥

aap japaae; ta naanak. jaap |6| Ang 282

Sant Singh KhalsaAs He inspires us to meditate, O Nanak, so do we meditate. ||6||
Manmohan SinghNanak if He causes man to remember Him then does he remember Him.
Manmohan Singh (Punjabi)ਨਾਨਕ ਜੇਕਰ ਉਹ ਬੰਦੇ ਪਾਸੋਂ ਆਪਣਾ ਸਿਮਰਨ ਕਰਾਵੇ ਤਦ ਹੀ ਉਹ ਸਿਮਰਨ ਕਰਦਾ ਹੈ।
Fareedkot Teekaਜਿਸ ਕੌ ਅਪਨਾ ਨਾਮ ਆਪ ਜਪਾਵਤਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਨਾਮ ਜਪਤਾ ਹੈ॥੬॥
Prof. Sahib Singhਹੇ ਨਾਨਕ! ਜੇ ਉਹ ਆਪ ਆਪਣਾ ਜਾਪ ਕਰਾਏ ਤਾਂ ਹੀ ਜੀਵ ਜਾਪ ਕਰਦੇ ਹਨ ॥੬॥

ਪਦ ਅਰਥ ਤ = ਤਾਂ ॥੬॥

SikhNet (Spanish)Sólo lo alabará aquel a quien Él Mismo elija. (6)
Answers quote the Granth verbatim with Ang citations. AI commentary is not Gurbani and not a religious ruling.