ੴ

ਸਿੱਖਬਾਣੀ · SikhBani

ਪ੍ਰਾਤਹਕਾਲ ਲਾਗਉ ਜਨ ਚਰਨੀ ਨਿਸ ਬਾਸੁਰ ਦਰਸੁ ਪਾਵਉ ॥

praatahakaal laagau jan charanee nis baasur daras paavau
Guru Arjan Dev Ji ਗੁਰੂ ਅਰਜਨ ਦੇਵ ਜੀ · Raag Dayv Gandhaaree · Ang 533 · 7 lines
Translations

ਦੇਵਗੰਧਾਰੀ ਮਹਲਾ ੫ ॥

devagandhaaree mahalaa 5 |

Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.

ਪ੍ਰਭ; ਇਹੈ ਮਨੋਰਥੁ ਮੇਰਾ ॥

prabh; ihai manorath meraa |

Sant Singh KhalsaGod, this is my heart's desire:
Manmohan SinghO Lord, this alone is my heart's desire.
Manmohan Singh (Punjabi)ਹੇ ਸੁਆਮੀ! ਕੇਵਲ ਏਹੀ ਮੇਰੇ ਦਿਲ ਦੀ ਚਾਹਨਾ ਹੈ।
Fareedkot Teekaਹੇ ਪ੍ਰਭੂ! ਮੇਰਾ ਮਨੋਰਥ ਇਹੀ ਹੈ।
Prof. Sahib Singhਮੇਰੇ ਮਨ ਦੀ ਇਹੀ ਤਾਂਘ ਹੈ,

ਪਦ ਅਰਥ ਮਨੋਰਥੁ = ਮਨ ਦੀ ਤਾਂਘ।

SikhNet (Spanish)Oh Señor, oh Tesoro de Misericordia,

ਕ੍ਰਿਪਾ ਨਿਧਾਨ ਦਇਆਲ; ਮੋਹਿ. ਦੀਜੈ ਕਰਿ ਸੰਤਨ ਕਾ ਚੇਰਾ ॥ ਰਹਾਉ ॥

kripaa nidhaan deaal; mohi. deejai kar santan kaa cheraa | rahaau |

Sant Singh KhalsaO treasure of kindness, O Merciful Lord, please make me the slave of your Saints. ||Pause||
Manmohan SinghO the treasure of kindness, my merciful Master, make me the slave of Thine saints. Pause.
Manmohan Singh (Punjabi)ਹੇ ਰਹਿਮਤ ਦੇ ਖਜਾਨੇ! ਮੇਰੇ ਮਿਹਰਬਾਨ ਮਾਲਕ! ਮੈਨੂੰ ਆਪਣੇ ਸਾਧੂਆਂ ਦਾ ਗੋਲਾ ਕਰਦੇ। ਠਹਿਰਾਉ।
Fareedkot Teekaਹੇ ਕਿਰਪਾ ਨਿਧਾਨ ਦਿਆਲ! ਮੇਰੇ ਕੋ ਸੰਤੋਂ ਕਾ ਦਾਸ ਕਰੋ॥ ਰਹਾਉ ॥
Prof. Sahib Singhਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਦਇਆਲ ਪ੍ਰਭੂ! ਕਿ ਮੈਨੂੰ ਇਹ ਦਾਨ ਦੇਹ ਜੁ ਮੈਨੂੰ ਆਪਣੇ ਸੰਤ ਜਨਾਂ ਦਾ ਸੇਵਕ ਬਣਾਈ ਰੱਖਾਂ। ਰਹਾਉ॥

ਪਦ ਅਰਥ ਕ੍ਰਿਪਾ ਨਿਧਾਨ = ਹੇ ਕਿਰਪਾ ਦੇ ਖ਼ਜ਼ਾਨੇ! ਮੋਹਿ = ਮੈਨੂੰ। ਦੀਜੈ = ਦੇਹ। ਚੇਰਾ = ਦਾਸ ॥ ਰਹਾਉ॥

SikhNet (Spanish)oh Ser Compasivo, bendíceme para que el único objetivo de mi vida sea el seguir siempre a los Santos. (Pausa)

ਪ੍ਰਾਤਹਕਾਲ ਲਾਗਉ ਜਨ ਚਰਨੀ; ਨਿਸ ਬਾਸੁਰ ਦਰਸੁ ਪਾਵਉ ॥

praatahakaal laagau jan charanee; nis baasur daras paavau |

Sant Singh KhalsaIn the early hours of the morning, I fall at the feet of Your humble servants; night and day, I obtain the Blessed Vision of their Darshan.
Manmohan SinghIn the early morn, I fall at the feet of Lord's slaves and night and day have their vision.
Manmohan Singh (Punjabi)ਸੁਬ੍ਹਾ ਸਵੇਰੇ ਮੈਂ ਸਾਈਂ ਦੇ ਗੋਲਿਆਂ ਦੇ ਪੈਰੀ ਪੈਂਦਾ ਹਾਂ ਅਤੇ ਰਾਤ ਦਿਨ ਉਨ੍ਹਾਂ ਦਾ ਦਰਸ਼ਨ ਪਾਉਂਦਾ ਹਾਂ।
Fareedkot Teekaਸਵੇਰੇ ਉਠਕਰ ਸੰਤੋਂ ਕੀ ਚਰਨੀ ਲਾਗੋ, ਭਾਵ ਚਰਨੋਂ ਪਰ ਮਥਾ ਟੇਕੋ ਔਰ ਰਾਤ ਦਿਨ ਤੇਰੇ ਦਾਸੋਂ ਕਾ ਦਰਸਨ ਪਾਉਤਾ ਰਹੂੰ॥
Prof. Sahib Singhਹੇ ਪ੍ਰਭੂ! ਸਵੇਰੇ (ਉੱਠ ਕੇ) ਮੈਂ ਤੇਰੇ ਸੰਤ ਜਨਾਂ ਦੀ ਚਰਨੀਂ ਲੱਗਾਂ, ਦਿਨ ਰਾਤ ਮੈਂ ਤੇਰੇ ਸੰਤ ਜਨਾਂ ਦਾ ਦਰਸ਼ਨ ਕਰਦਾ ਰਹਾਂ।

ਪਦ ਅਰਥ ਪ੍ਰਾਤਹਕਾਲ = ਸਵੇਰ-ਸਾਰ, ਸਵੇਰੇ ਹੀ। ਲਾਗਉ = ਲਾਗਉਂ, ਮੈਂ ਲੱਗਾਂ। ਨਿਸ = ਰਾਤ। ਬਾਸੁਰ = ਦਿਨ। ਪਾਵਉ = ਪਾਵਉਂ।

SikhNet (Spanish)Y en la temprana mañana caiga postrado a Tus Pies, que de noche y de día tenga Tu Visión, que mi cuerpo y mi mente los entregue a

ਤਨੁ ਮਨੁ ਅਰਪਿ ਕਰਉ ਜਨ ਸੇਵਾ; ਰਸਨਾ ਹਰਿ ਗੁਨ ਗਾਵਉ ॥੧॥

tan man arap krau jan sevaa; rasanaa har gun gaavau |1|

Sant Singh KhalsaDedicating my body and mind, I serve the humble servant of the Lord; with my tongue, I sing the Glorious Praises of the Lord. ||1||
Manmohan SinghSurrendering my body and soul, I serve Lord's servant, and with my tongue I sing God's praise.
Manmohan Singh (Punjabi)ਆਪਣੀ ਦੇਹ ਤੇ ਆਤਮਾ ਸੌਂਪ ਕੇ, ਮੈਂ ਸੁਆਮੀ ਦੀ ਸੇਵਕ ਦੀ ਟਹਿਲ ਕਰਦਾ ਹਾਂ ਤੇ ਆਪਣੀ ਜੀਭ ਨਾਲ ਹਰੀ ਦਾ ਜੱਸ ਗਾਉਂਦਾ ਹਾਂ।
Fareedkot Teekaਅਪਨਾ ਮਨ ਤਨ ਅਰਪਣ ਕਰ ਕੇ ਆਪ ਕੇ ਦਾਸੋਂ ਕੀ ਸੇਵਾ ਕਰਤਾ ਰਹੂੰ ਔਰ ਰਸਨਾ ਕਰ ਕੇ ਹੇ ਹਰਿ! ਤੇਰੇ ਗੁਨ ਗਾਉਤਾ ਰਹੂੰ॥੧॥
Prof. Sahib Singhਆਪਣਾ ਸਰੀਰ ਆਪਣਾ ਮਨ ਭੇਟਾ ਕਰ ਕੇ ਮੈਂ (ਸਦਾ) ਸੰਤ ਜਨਾਂ ਦੀ ਸੇਵਾ ਕਰਦਾ ਰਹਾਂ, ਤੇ ਆਪਣੀ ਜੀਭ ਨਾਲ ਮੈਂ ਹਰੀ-ਗੁਣ ਗਾਂਦਾ ਰਹਾਂ ॥੧॥

ਪਦ ਅਰਥ ਅਰਪਿ = ਭੇਟਾ ਕਰ ਕੇ। ਕਰਉ = ਕਰਉਂ। ਰਸਨਾ = ਜੀਭ (ਨਾਲ)। ਗਾਵਉ = ਗਾਵਉਂ ॥੧॥

SikhNet (Spanish)Tu Servicio recitando Tu Alabanza con mi lengua. Oh Señor, con cada respiración Te alabo y guardo la Compañía de Tus Santos. (1)

ਸਾਸਿ ਸਾਸਿ ਸਿਮਰਉ ਪ੍ਰਭੁ ਅਪੁਨਾ; ਸੰਤਸੰਗਿ ਨਿਤ ਰਹੀਐ ॥

saas saas simrau prabh apunaa; santasang nit raheeai |

Sant Singh KhalsaWith each and every breath, I meditate in remembrance on my God; I live continually in the Society of the Saints.
Manmohan SinghAt every breath, I remember my Lord and I, ever, abide in the society of saints.
Manmohan Singh (Punjabi)ਹਰ ਸੁਆਸ ਨਾਲ ਮੈਂ ਆਪਣੇ ਸਾਹਿਬ ਨੂੰ ਯਾਦ ਕਰਦਾ ਹਾਂ ਅਤੇ ਮੈਂ ਹਮੇਸ਼ਾ, ਸਾਧ ਸੰਗਤ ਅੰਦਰ ਵਿਚਰਦਾ ਹਾਂ।
Fareedkot Teekaਹੇ ਅਪਨਾ, ਭਾਵ ਮੇਰਾ ਪ੍ਰਭੂ! ਸ੍ਵਾਸ ਸ੍ਵਾਸ ਤੇਰਾ ਸਿਮਰਨ ਕਰਤਾ ਰਹੂੰ ਔਰ ਸੰਤੋਂ ਕੇ ਸੰਗ ਮੇਂ ਨਿਤ੍ਯਪ੍ਰਤਿ ਰਹੂੰ॥
Prof. Sahib Singhਮੈਂ ਹਰੇਕ ਸਾਹ ਦੇ ਨਾਲ ਆਪਣੇ ਪ੍ਰਭੂ ਦਾ ਸਿਮਰਨ ਕਰਦਾ ਰਹਾਂ ਤੇ ਸਦਾ ਸੰਤਾਂ ਦੀ ਸੰਗਤ ਵਿਚ ਟਿਕੇ ਰਹਾਂ।

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਿਮਰਉ = ਸਿਮਰਉਂ। ਸੰਗਿ = ਸੰਗਤ ਵਿਚ। ਰਹੀਐ = ਰਹਿਣਾ ਚਾਹੀਦਾ ਹੈ।

SikhNet (Spanish)Me apoyo sólo en Tu Nombre

ਏਕੁ ਅਧਾਰੁ ਨਾਮੁ ਧਨੁ ਮੋਰਾ; ਅਨਦੁ ਨਾਨਕ ਇਹੁ ਲਹੀਐ ॥੨॥੨੬॥

ek adhaar naam dhan moraa; anad naanak ihu laheeai |2|26|

Sant Singh KhalsaThe Naam, the Name of the Lord, is my only support and wealth; O Nanak, from this, I obtain bliss. ||2||26||
Manmohan SinghGod's Name is my sole support and wealth. From it alone, Nanak obtain delight.
Manmohan Singh (Punjabi)ਵਾਹਿਗੁਰੂ ਦਾ ਨਾਮ ਹੀ ਮੇਰਾ ਇਕੋ ਇਕ ਆਸਰਾ ਤੇ ਮਾਲ ਧਨ ਹੈ। ਕੇਵਲ ਏਸੇ ਤੋਂ ਹੀ ਨਾਨਕ ਖੁਸ਼ੀ ਪ੍ਰਾਪਤ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਕ ਜੋ ਮੇਰਾ ਅਧਾਰ ਰੂਪ ਤੇਰਾ ਨਾਮ ਧਨ ਹੈ, ਇਹੀ ਅਨੰਦ ਹਮ (ਲਹੀਐ) ਪਾਈਐ॥੨॥੨੬॥
Prof. Sahib Singhਹੇ ਨਾਨਕ! ਸਿਰਫ਼ ਪਰਮਾਤਮਾ ਦਾ ਨਾਮ-ਧਨ ਹੀ ਮੇਰਾ ਜੀਵਨ-ਆਸਰਾ ਬਣਿਆ ਰਹੇ ਤੇ (ਨਾਮ-ਸਿਮਰਨ ਦਾ) ਇਹ ਆਨੰਦ (ਸਦਾ) ਮਿਲਦਾ ਰਹੇ ॥੨॥੨੬॥

ਪਦ ਅਰਥ ਅਧਾਰੁ = ਆਸਰਾ। ਮੋਰਾ = ਮੇਰਾ। ਲਹੀਐ = ਲੈਣਾ ਚਾਹੀਦਾ ਹੈ ॥੨॥੨੬॥

SikhNet (Spanish)y esa es mi Bendición de Éxtasis. (2-26)
Answers quote the Granth verbatim with Ang citations. AI commentary is not Gurbani and not a religious ruling.