ਰਾਗੁ ਦੇਵਗੰਧਾਰੀ ਮਹਲਾ ੫ ਘਰੁ ੩ ॥
raag devagandhaaree mahalaa 5 ghar 3 |
Sant Singh KhalsaRaag Dayv-Gandhaaree, Fifth Mehl, Third House:
Manmohan SinghRag Dev Gandhari. 5th Guru.
Manmohan Singh (Punjabi)ਰਾਗ ਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਦੇਵਗੰਧਾਰੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Dev Gandari, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਮੀਤਾ; ਐਸੇ ਹਰਿ ਜੀਉ ਪਾਏ ॥
meetaa; aise har jeeo paae |
Sant Singh KhalsaO friend, such is the Dear Lord whom I have obtained.
Manmohan SinghO friend, such an honourable Lord, have I obtained.
Manmohan Singh (Punjabi)ਹੇ ਮਿੱਤ੍ਰ! ਐਹੋ ਜੇਹਾ ਪਤਵੰਤਾ ਪ੍ਰਭੂ ਮੈਨੂੰ ਪ੍ਰਾਪਤ ਹੋਇਆ ਹੈ।
Fareedkot Teekaਹੇ ਮਿਤ੍ਰੋ! ਐਸੇ ਹਰਿ ਜੀ ਹਮਨੇ ਪਾਏ ਹੈਂ॥
Prof. Sahib Singhਮੈਨੂੰ ਅਜੇਹਾ ਮਿੱਤਰ ਪ੍ਰਭੂ ਜੀ ਲੱਭ ਗਿਆ ਹੈ,ਪਦ ਅਰਥ ਐਸੇ ਮੀਤਾ = ਅਜੇਹੇ ਮਿੱਤਰ। ਪਾਏ = ਲੱਭ ਲਏ ਹਨ।
SikhNet (Spanish)Oh amigo, tal es la Naturaleza de mi Señor: nunca me abandona y me guarda siempre en Su Compañía.
ਛੋਡਿ ਨ ਜਾਈ. ਸਦ ਹੀ ਸੰਗੇ; ਅਨਦਿਨੁ ਗੁਰ ਮਿਲਿ ਗਾਏ ॥੧॥ ਰਹਾਉ ॥
chhodd na jaaee. sad hee sange; anadin gur mil gaae |1| rahaau |
Sant Singh KhalsaHe does not leave me, and He always keeps me company. Meeting the Guru, night and day, I sing His Praises. ||1||Pause||
Manmohan SinghHe leaves me not and ever keeps my company. Meeting the Guru, night and day I hymn His praise. Pause.
Manmohan Singh (Punjabi)ਉਹ ਮੈਨੂੰ ਤਿਆਗਦਾ ਨਹੀਂ ਅਤੇ ਹਮੇਸ਼ਾਂ ਮੇਰੇ ਨਾਲ ਰਹਿੰਦਾ ਹੈ। ਗੁਰਾਂ ਨੂੰ ਮਿਲ ਕੇ, ਮੈਂ ਰਾਤ ਦਿਨ ਉਸ ਦਾ ਜੱਸ ਗਾਇਨ ਕਰਦਾ ਹਾਂ। ਠਹਿਰਾਉ।
Fareedkot Teekaਜੋ ਮੇਰੇ ਰਾਤਿ ਦਿਨ ਸੰਗ ਹੀ ਰਹਤੇ ਹੈਂ ਛੋੜ ਕਰ ਕਹੀਂ ਨਹੀਂ ਜਾਤੇ, ਸੋਈ ਹਰਿ ਜੀ ਕੇ ਗੁਨ ਗੁਰੋਂ ਸੇ ਮਿਲ ਕਰ ਮੈਨੇ ਰਾਤ ਦਿਨ ਗਾਏ ਹੈਂ॥੧॥ ਰਹਾਉ ॥
Prof. Sahib Singhਜੋ ਮੈਨੂੰ ਛੱਡ ਕੇ ਨਹੀਂ ਜਾਂਦਾ, ਸਦਾ ਮੇਰੇ ਨਾਲ ਰਹਿੰਦਾ ਹੈ, ਗੁਰੂ ਨੂੰ ਮਿਲ ਕੇ ਮੈਂ ਹਰ ਵੇਲੇ ਉਸ ਦੇ ਗੁਣ ਗਾਂਦਾ ਰਹਿੰਦਾ ਹਾਂ ॥੧॥ ਰਹਾਉ ॥ਪਦ ਅਰਥ ਛੋਡਿ = ਛੱਡ ਕੇ। ਸਦ = ਸਦਾ। ਸੰਗੇ = ਨਾਲ। ਅਨਦਿਨੁ = ਹਰ ਰੋਜ਼। ਗੁਰ ਮਿਲਿ = ਗੁਰੂ ਨੂੰ ਮਿਲ ਕੇ ॥੧॥ ਰਹਾਉ ॥
SikhNet (Spanish)Así es que le canto siempre a Él y canto su Nombre a través del Bani de la Palabra del Guru. (1‑Pausa)
ਮਿਲਿਓ ਮਨੋਹਰੁ ਸਰਬ ਸੁਖੈਨਾ; ਤਿਆਗਿ. ਨ ਕਤਹੂ ਜਾਏ ॥
milio manohar sarab sukhainaa; tiaag. na katahoo jaae |
Sant Singh KhalsaI met the Fascinating Lord, who has blessed me with all comforts; He does not leave me to go anywhere else.
Manmohan SinghI have met the Fascinating Lord, who blesses me with all the comforts and leaving me he goes not anywhere.
Manmohan Singh (Punjabi)ਮੈਂ ਮਨਮੋਹਨ ਮਾਲਕ ਨੂੰ ਮਿਲ ਪਿਆ ਹਾਂ, ਜੋ ਮੈਨੂੰ ਸਾਰੇ ਆਰਾਮ ਬਖਸ਼ਦਾ ਹੈ। ਮੈਨੂੰ ਛੱਡ ਕੇ ਉਹ ਹੋਰ ਕਿਧਰੇ ਨਹੀਂ ਜਾਂਦਾ।
Fareedkot Teekaਸਰਬ ਸੁਖੋਂ ਕਾ ਘਰ ਮੋਹਨ ਪਿਆਰਾ ਮੇਰੇ ਕੋ ਮਿਲਾ ਹੈ, ਅਬ ਤਿਆਗ ਕਰ ਕਹੀਂ ਨਹੀਂ ਜਾਤਾ ਹੈ॥
Prof. Sahib Singhਮੇਰੇ ਮਨ ਨੂੰ ਮੋਹ ਲੈਣ ਵਾਲਾ, ਮੈਨੂੰ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲ ਪਿਆ ਹੈ, ਮੈਨੂੰ ਛੱਡ ਕੇ ਉਹ ਹੋਰ ਕਿਤੇ ਭੀ ਨਹੀਂ ਜਾਂਦਾ,ਪਦ ਅਰਥ ਮਨੋਹਰੁ = ਮਨ ਨੂੰ ਮੋਹ ਲੈਣ ਵਾਲਾ ਹਰੀ। ਸੁਖੈਨਾ = {ਸੁਖ-ਅਯਨ। ਅਯਨ = ਘਰ} ਸੁਖਾਂ ਦਾ ਘਰ, ਸੁਖਦਾਤਾ। ਕਤਹੂ = ਕਿਤੇ ਭੀ।
SikhNet (Spanish)Encontré a mi Bello Señor;
ਅਨਿਕ ਅਨਿਕ ਭਾਤਿ. ਬਹੁ ਪੇਖੇ; ਪ੍ਰਿਅ ਰੋਮ. ਨ ਸਮਸਰਿ ਲਾਏ ॥੧॥
anik anik bhaat. bahu pekhe; pria rom. na samasar laae |1|
Sant Singh KhalsaI have seen the mortals of many and various types, but they are not equal to even a hair of my Beloved. ||1||
Manmohan SinghI have seen men of various and many types, but they equal not even an hair of my Spouse.
Manmohan Singh (Punjabi)ਮੈਂ ਅਨੇਕਾਂ ਅਤੇ ਘਣੇਰੀਆਂ ਕਿਮਸਾਂ ਦੇ ਲੋਕ ਦੇਖੇ ਹਨ, ਪਰ ਉਹ ਮੇਰੇ ਪ੍ਰਭੂ-ਪਤੀ ਦੇ ਇਕ ਵਾਲ ਬਰਾਬਰ ਭੀ ਨਹੀਂ ਪੁੱਜਦੇ।
Fareedkot Teekaਮੈਨੇ ਅਨੇਕੋਂ ਹੀ ਪਦਾਰਥ ਅਨੇਕ ਭਾਤੋਂ ਸੇ ਬਹੁਤ ਕਾਲ ਦੇਖੇ ਹੈਂ, ਪਰੰਤੂ ਮੇਰੇ ਹਰਿ ਜੀ ਪਿਆਰੇ ਕੋ ਏਕ ਰੋਮ ਕੀ ਬਰਾਬਰ ਭੀ ਨਹੀਂ ਲਗ ਸਕਤੇ ਹੈਂ॥੧॥
Prof. Sahib Singhਹੋਰ ਬਥੇਰੇ ਅਨੇਕਾਂ ਕਿਸਮਾਂ ਦੇ (ਵਿਅਕਤੀ) ਵੇਖ ਲਏ ਹਨ, ਪਰ ਕੋਈ ਭੀ ਪਿਆਰੇ ਪ੍ਰਭੂ ਦੇ ਇਕ ਵਾਲ ਦੀ ਭੀ ਬਰਾਬਰੀ ਨਹੀਂ ਕਰ ਸਕਦਾ ॥੧॥ਪਦ ਅਰਥ ਪੇਖੇ = ਮੈਂ ਵੇਖੇ ਹਨ। ਪ੍ਰਿਅ ਰੋਮ ਸਮਸਰਿ = ਪਿਆਰੇ ਦੇ ਇਕ ਵਾਲ ਦੇ ਬਰਾਬਰ ॥੧॥
SikhNet (Spanish)me bendijo con Beatitud y no me soltó de la mano. (1)
ਮੰਦਰਿ ਭਾਗੁ ਸੋਭ ਦੁਆਰੈ; ਅਨਹਤ ਰੁਣੁ ਝੁਣੁ ਲਾਏ ॥
mandar bhaag sobh duaarai; anahat run jhun laae |
Sant Singh KhalsaHis palace is so beautiful! His gate is so wonderful! The celestial melody of the sound current resounds there.
Manmohan SinghIllustrious is Lord's palace and beauteous His gate, wherein rings the melodious celestial strain.
Manmohan Singh (Punjabi)ਕੀਰਤੀਮਾਨ ਹੈ ਸਾਈਂ ਦਾ ਮਹਿਲ ਅਤੇ ਸੁੰਦਰ ਹੈ ਉਸ ਦਾ ਦਰਵਾਜਾ, ਜਿਸ ਅੰਦਰ ਸੁਰੀਲਾ ਬੈਕੁੰਠੀ ਕੀਰਤਨ ਗੂੰਜਦਾ ਹੈ।
Fareedkot Teeka(ਮੰਦਰਿ ਭਾਗੁ) ਪੁੰਨੋਂ ਕਾ ਆਸਰਾ ਹੋ ਗਏ ਹਾਂ, ਸੰਤੋਂ ਕੇ ਵਾ ਹਰੀ ਕੇ ਦ੍ਵਾਰੇ ਹਮਾਰੀ ਸੋਭਾ ਹੋ ਰਹੀ ਹੈ, (ਅਨਹਤ) ਏਕ ਰਸ (ਰੁਣੁ ਝੁਣੁ ਲਾਏ) ਅਨੰਦ ਸ੍ਵਰੂਪ ਮੇਂ ਬਿਰਤੀ ਲਗਾਇ ਰਹੇ ਹੈਂ॥
Prof. Sahib Singhਉਸ ਦੇ ਹਿਰਦੇ-ਘਰ ਵਿਚ ਭਾਗ ਜਾਗ ਪੈਂਦਾ ਹੈ, ਪ੍ਰਭੂ ਦੇ ਦਰ ਤੇ ਸੋਭਾ ਮਿਲਦੀ ਹੈ ਤੇ ਉਸ ਦੇ ਹਿਰਦੇ ਵਿਚ ਇਕ ਰਸ ਧੀਮਾ ਧੀਮਾ ਖ਼ੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ,ਪਦ ਅਰਥ ਮੰਦਰਿ = ਹਿਰਦੇ-ਮੰਦਰ ਵਿਚ। ਸੋਭ = ਸੋਭਾ। ਦੁਆਰੈ = (ਪ੍ਰਭੂ ਦੇ) ਦਰ ਤੇ। ਅਨਹਤ = ਇਕ-ਰਸ, ਲਗਾਤਾਰ। ਰੁਣੁਝੁਣੁ = ਮੱਧਮ ਮੱਧਮ ਹੋ ਰਿਹਾ ਖ਼ੁਸ਼ੀ ਦਾ ਗੀਤ।
SikhNet (Spanish)He visto millones de personas, pero ellos no valen ni un pelo de lo que Su Ser vale. Bello es Su Templo
ਕਹੁ ਨਾਨਕ ਸਦਾ ਰੰਗੁ ਮਾਣੇ; ਗ੍ਰਿਹ ਪ੍ਰਿਅ ਥੀਤੇ ਸਦ ਥਾਏ ॥੨॥੧॥੨੭॥
kahu naanak sadaa rang maane; grih pria theete sad thaae |2|1|27|
Sant Singh KhalsaSays Nanak, I enjoy eternal bliss; I have obtained a permanent place in the home of my Beloved. ||2||1||27||
Manmohan SinghSays Nanak, I ever enjoy bliss as I have attained as ever stable abode in my Beloved's Home.
Manmohan Singh (Punjabi)ਨਾਨਕ ਆਖਦਾ ਹੈ, ਮੈਂ ਹਮੇਸ਼ਾਂ ਅਨੰਦ ਭੋਗਦਾ ਹਾਂ, ਕਿਉਂਕਿ ਮੈਨੂੰ ਪ੍ਰੀਤਮ ਦੇ ਘਰ ਵਿੱਚ ਸਦੀਵੀ ਸਥਿਰ ਟਿਕਾਣਾ ਮਿਲ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਹਮ ਨਿਤ੍ਯ ਅਨੰਦ ਕਉ (ਮਾਣੇ) ਭੋਗਤੇ ਹੈਂ ਅਰ (ਗ੍ਰਿਹ ਪ੍ਰਿਅ) ਪਤੀ ਅੰਤਸਕਰਨ ਸਥਾਨ ਮੇਂ (ਥੀਤੇ ਸਦ) ਸਦਾ ਇਸਥਿਤ ਹੂਏ ਹੈਂ ਅਰਥਾਤ ਸਖਿਆਤਕਾਰ ਹੂਏ ਹੈਂ॥੨॥੧॥੨੭॥
Prof. Sahib Singhਅਤੇ ਨਾਨਕ ਆਖਦਾ ਹੈ- ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਜਿਸ ਜੀਵ ਦੇ ਹਿਰਦੇ-ਘਰ ਵਿਚ ਪ੍ਰਭੂ ਜੀ ਸਦਾ ਲਈ ਆ ਟਿਕਦੇ ਹਨ ॥੨॥੧॥੨੭॥ਪਦ ਅਰਥ ਗ੍ਰਿਹ ਥਾਏ = ਗ੍ਰਿਹ ਥਾਇ, ਜਿਸ ਦੇ ਹਿਰਦੇ-ਘਰ ਵਿਚ। ਸਦ = ਸਦਾ। ਪ੍ਰਿਅ ਥੀਤੇ = ਪ੍ਰਭੂ ਜੀ ਟਿਕ ਗਏ ॥੨॥੧॥੨੭॥
* ਨੋਟ: 'ਘਰੁ ੩' ਦੇ ਸੰਗ੍ਰਹਿ ਦਾ ਇਹ ਪਹਿਲਾ ਸ਼ਬਦ ਹੈ। ਵੇਖੋ ਅੰਕ ਨੰ: ੧। ਕੁੱਲ ਜੋੜ ੨੭ ਹੈ।
SikhNet (Spanish)y Su Cuerpo dentro del cual resuena siempre la Sutil y Divina Melodía de la Palabra. Dice Nanak, aquél que se aferra a la Puerta del Señor vive siempre en Éxtasis. (2‑1‑27)