ੴ

ਸਿੱਖਬਾਣੀ · SikhBani

Ang 533

Sri Guru Granth Sahib · Raag Dayv Gandhaaree · 5 shabads, 38 lines
Translations
Shabad Guru Arjan Dev Ji Raag Dayv Gandhaaree

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. by True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਦੇਵਗੰਧਾਰੀ ਮਹਲਾ ੫ ॥

devagandhaaree mahalaa 5 |

Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਦੇਵਗੰਧਾਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Dev Gandari, Mejl Guru Aryan, Quinto Canal Divino.

ਅਪੁਨੇ ਸਤਿਗੁਰ ਪਹਿ; ਬਿਨਉ ਕਹਿਆ ॥

apune satigur peh; binau kahiaa |

Sant Singh KhalsaI offer my prayer to my True Guru.
Manmohan SinghI make a supplication to my True Guru.
Manmohan Singh (Punjabi)ਆਪਣੇ ਸੱਚੇ ਗੁਰਾਂ ਪਾਸ ਮੈਂ ਇਕ ਪ੍ਰਾਰਥਨਾ ਕਰਦਾ ਹਾਂ।
Fareedkot Teekaਜਬ ਹਮਨੇ ਅਪਨੇ ਸਤਗੁਰੋਂ ਕੇ ਪਾਸ ਬੇਨਤੀ ਕਾ ਵਾਕੁ ਕਹਾ॥
Prof. Sahib Singhਜਦੋਂ ਮੈਂ ਆਪਣੇ ਗੁਰੂ ਪਾਸ ਅਰਜ਼ੋਈ ਕਰਨੀ ਸ਼ੁਰੂ ਕੀਤੀ,

ਪਦ ਅਰਥ ਪਹਿ = ਪਾਸ। ਬਿਨਉ = {विनय} ਬੇਨਤੀ।

SikhNet (Spanish)Ofrezco mi oración a mi Verdadero Guru.

ਭਏ ਕ੍ਰਿਪਾਲ ਦਇਆਲ ਦੁਖ ਭੰਜਨ; ਮੇਰਾ ਸਗਲ ਅੰਦੇਸਰਾ ਗਇਆ ॥ ਰਹਾਉ ॥

bhe kripaal deaal dukh bhanjan; meraa sagal andesaraa geaa | rahaau |

Sant Singh KhalsaThe Destroyer of distress has become kind and merciful, and all my anxiety is over. ||Pause||
Manmohan SinghLord, the Destroyer of distress, has become kind and compassionate and my anxieties are all over. Pause.
Manmohan Singh (Punjabi)ਦੁੱਖਾਂ ਦਾ ਨਾਸ ਕਰਨ ਵਾਲਾ ਸੁਆਮੀ ਮਾਇਆਵਾਨ ਅਤੇ ਮਿਹਰਬਾਨ ਹੋ ਗਿਆ ਹੈ ਅਤੇ ਮੇਰੇ ਸਮੂਹ ਫਿਕਰ ਦੂਰ ਹੋ ਗਏ ਹਨ। ਠਹਿਰਾਉ।
Fareedkot Teekaਤਬ ਦੁਖ ਭੰਜਨ ਦਿਆਲੂ ਪਰਮੇਸ੍ਵਰ ਜੀ ਵਾ ਸਤਿਗੁਰ ਮੇਰੇ ਪਰ ਕ੍ਰਿਪਾਲ ਹੋਤੇ ਭਏ ਹੈਂ, ਫੇਰ ਮੇਰਾ ਜਿਤਨਾ ਸੰਦੇਹ ਥਾ, ਸੋ ਦੂਰ ਹੋ ਗਿਆ॥ ਰਹਾਉ ॥
Prof. Sahib Singhਤਾਂ ਦੁੱਖਾਂ ਦੇ ਨਾਸ ਕਰਨ ਵਾਲੇ ਪਿਆਰੇ ਪ੍ਰਭੂ ਜੀ ਮੇਰੇ ਉੱਤੇ ਦਇਆਵਾਨ ਹੋਏ (ਪ੍ਰਭੂ ਜੀ ਦੀ ਕਿਰਪਾ ਨਾਲ) ਮੇਰਾ ਸਾਰਾ ਚਿੰਤਾ-ਫ਼ਿਕਰ ਦੂਰ ਹੋ ਗਿਆ। ਰਹਾਉ॥

ਪਦ ਅਰਥ ਦੁਖ ਭੰਜਨ = ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਜੀ ॥ ਰਹਾਉ॥

SikhNet (Spanish)El Destructor del sufrimiento me ha mostrado Su Bondad y Misericordia y toda mi ansiedad ha terminado. (Pausa)

ਹਮ ਪਾਪੀ ਪਾਖੰਡੀ ਲੋਭੀ; ਹਮਰਾ ਗੁਨੁ ਅਵਗੁਨੁ ਸਭੁ ਸਹਿਆ ॥

ham paapee paakhanddee lobhee; hamaraa gun avagun sabh sahiaa |

Sant Singh KhalsaI am a sinner, hypocritical and greedy, but still, He puts up with all of my merits and demerits.
Manmohan SinghI am sinful, hypocritical and greedy and He puts up with all my virtues and vices.
Manmohan Singh (Punjabi)ਮੈਂ ਗੁਨਾਹਗਾਰ, ਦੰਭੀ ਅਤੇ ਲਾਲਚੀ ਹਾਂ। ਉਹ ਮੇਰੀਆਂ ਸਾਰੀਆਂ ਚੰਗਿਆਈਆਂ ਤੇ ਬੁਰਿਆਈਆਂ ਸਹਾਰਦਾ ਹੈ।
Fareedkot Teekaਹਮ ਜੀ ਬੜੇ ਪਾਪੀ ਔਰ ਪਾਖੰਡੀ ਥੇ, ਭਾਵ ਸਭ ਕਰਮ ਲੋਕ ਦਿਖਾਵੇ ਕੇ ਕਰਤੇ ਥੇ, ਪੁਨਾ ਲੋਭੀ ਥੇ, ਤਾਂ ਵੀ ਪਰਮੇਸ੍ਵਰ ਵਾ ਗੁਰੋਂ ਨੇ ਮੇਰੇ ਗੁਨ ਅਰ ਅਵਗੁਨੋਂ ਕੋ ਸਹਾਰ ਲੀਆ ਹੈ॥
Prof. Sahib Singhਅਸੀਂ ਜੀਵ ਪਾਪੀ ਹਾਂ, ਪਖੰਡੀ ਹਾਂ, ਲੋਭੀ ਹਾਂ (ਪਰਮਾਤਮਾ ਇਤਨਾ ਦਇਆਵਾਨ ਹੈ ਕਿ ਉਹ) ਸਾਡਾ ਹਰੇਕ ਗੁਣ ਔਗੁਣ ਸਹਾਰਦਾ ਹੈ।

ਪਦ ਅਰਥ ਸਭੁ = ਸਾਰਾ। ਸਹਿਆ = ਸਹਾਰਿਆ। ਕਰੁ = ਹੱਥ {ਇਕ-ਵਚਨ}।

SikhNet (Spanish)Era tan malvado, tenía tanta avaricia y era tan embustero que no sé como mi Señor me aguantó pacientemente.

ਕਰੁ ਮਸਤਕਿ ਧਾਰਿ ਸਾਜਿ ਨਿਵਾਜੇ; ਮੁਏ ਦੁਸਟ ਜੋ ਖਇਆ ॥੧॥

kar masatak dhaar saaj nivaaje; mue dusatt jo kheaa |1|

Sant Singh KhalsaPlacing His hand on my forehead, He has exalted me. The wicked ones who wanted to destroy me have been killed. ||1||
Manmohan SinghThe Lord has created me and, placing His hand on my brow, has exalted me. The sinners who wanted to destroy me are themselves destroyed.
Manmohan Singh (Punjabi)ਪ੍ਰਭੂ ਨੇ ਮੈਨੂੰ ਰੱਚਿਆ ਹੈ ਅਤੇ ਆਪਣਾ ਹੱਥ ਮੇਰੇ ਮੱਥੇ ਤੇ ਰੱਖ ਕੇ ਮੈਨੂੰ ਵਡਿਅਇਆ ਹੈ। ਮੇਰੇ ਦੋਖੀ ਜਿਹੜੇ ਮੈਨੂੰ ਮਾਰਨਾ ਚਾਹੁੰਦੇ ਹਨ, ਖੁਦ ਮਰ ਗਏ ਹਨ।
Fareedkot Teekaਸਿਰ ਪਰ ਹਾਥ ਧਰ ਕਰ ਕੇ ਔਰ (ਸਾਜ) ਬਨਾਇ ਕਰਕੇ, ਭਾਵ ਸੁਭ ਗੁਨ ਦੇ ਕਰ ਹਮ (ਨਿਵਾਜੇ) ਬਡਿਆਏ ਹੈਂ ਔਰ ਕਾਮਾਦਿ ਦੁਸਟ ਜੋ ਮੇਰੇ ਕੋ ਮਾਰਨੇ ਵਾਲੇ ਥੇ, ਸੋ ਸਭ ਮਰ ਗਏ ਹੈਂ॥੧॥
Prof. Sahib Singhਜੀਵਾਂ ਨੂੰ ਪੈਦਾ ਕਰ ਕੇ ਉਹਨਾਂ ਦੇ ਮੱਥੇ ਉਤੇ ਹੱਥ ਰੱਖ ਕੇ ਉਹਨਾਂ ਦੇ ਜੀਵਨ ਸਵਾਰਦਾ ਹੈ (ਜਿਸ ਦੀ ਬਰਕਤਿ ਨਾਲ ਕਾਮਾਦਿਕ) ਵੈਰੀ, ਜੋ ਆਤਮਕ ਜੀਵਨ ਦਾ ਨਾਸ ਕਰਨ ਵਾਲੇ ਹਨ, ਮੁੱਕ ਜਾਂਦੇ ਹਨ ॥੧॥

ਪਦ ਅਰਥ ਮਸਤਕਿ = ਮੱਥੇ ਉੱਤੇ। ਧਾਰਿ = ਰੱਖ ਕੇ। ਸਾਜਿ ਨਿਵਾਜੇ = ਪੈਦਾ ਕਰ ਕੇ ਸਵਾਰਦਾ ਹੈ। ਜੋ = ਜੇਹੜੇ। ਖਇਆ = ਨਾਸ ਕਰਨ ਵਾਲੇ ॥੧॥

SikhNet (Spanish)Conservó Su Mano sobre mi frente; me exaltó lleno de Gloria y los viciosos que deseaban destruirme fueron destruidos. (1)

ਪਰਉਪਕਾਰੀ ਸਰਬ ਸਧਾਰੀ; ਸਫਲ ਦਰਸਨ ਸਹਜਇਆ ॥

praupakaaree sarab sadhaaree; safal darasan sahajeaa |

Sant Singh KhalsaHe is generous and benevolent, the beautifier of all, the embodiment of peace; the Blessed Vision of His Darshan is so fruitful!
Manmohan SinghMy Guru, is the philanthropist, the beautifier of all and the embodiment of peace, whose very vision is fruitful.
Manmohan Singh (Punjabi)ਮੇਰੇ ਗੁਰਦੇਵ ਭਲਾ ਕਰਨ ਵਾਲੇ, ਸਭਸ ਨੂੰ ਸਜਾਉਣਹਾਰ ਅਤੇ ਸ਼ਾਂਤੀ ਦੇ ਪੁੰਜ ਹਨ, ਜਿਨ੍ਹਾਂ ਦਾ ਦੀਦਾਰ ਹੀ ਫਲਦਾਇਕ ਹੈ।
Fareedkot Teekaਸਰਬਤ੍ਰ ਕੇ ਧਾਰਨ ਕਰਨੇ ਹਾਰੇ ਔ ਪਰਉਪਕਾਰੀ ਹੈਂ, ਜਿਸ ਕਾ ਸ੍ਵਭਾਵਿਕ ਹੀ ਦਰਸਨ ਸਫਲ ਹੈ॥
Prof. Sahib Singhਪ੍ਰਭੂ ਜੀ ਪਰ-ਉਪਕਾਰੀ ਹਨ, ਸਾਰੇ ਜੀਵਾਂ ਨੂੰ ਆਸਰਾ ਦੇਣ ਵਾਲੇ ਹਨ, ਪ੍ਰਭੂ ਦਾ ਦੀਦਾਰ ਮਨੁੱਖਾ ਜੀਵਨ ਦਾ ਫਲ ਦੇਣ ਵਾਲਾ ਹੈ, ਆਤਮਕ ਅਡੋਲਤਾ ਦੀ ਦਾਤ ਕਰਨ ਵਾਲਾ ਹੈ।

ਪਦ ਅਰਥ ਸਰਬ ਸਧਾਰੀ = ਸਭ ਜੀਵਾਂ ਨੂੰ ਸਹਾਰਾ ਦੇਣ ਵਾਲਾ। ਸਹਜਇਆ = ਆਤਮਕ ਅਡੋਲਤਾ ਦੇਣ ਵਾਲਾ।

SikhNet (Spanish)Así es en realidad mi Señor Magnánimo, Quien Beatifica a todos; Su Visión es Fructífera,

ਕਹੁ ਨਾਨਕ. ਨਿਰਗੁਣ ਕਉ ਦਾਤਾ; ਚਰਣ ਕਮਲ ਉਰ ਧਰਿਆ ॥੨॥੨੪॥

kahu naanak. niragun kau daataa; charan kamal ur dhariaa |2|24|

Sant Singh KhalsaSays Nanak, He is the Giver to the unworthy; I enshrine His Lotus Feet within my heart. ||2||24||
Manmohan SinghHe is the benefactor of the meritless and His lotus feet I place within my mind, says Nanak.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਉਹ ਗੁਣ-ਵਿਹੂਣਾ ਦਾ ਭੀ ਦਾਤਾਰ ਹੈ। ਉਹ ਦੇ ਕੰਵਲ ਪੈਰ ਮੈਂ ਆਪਣੇ ਮਨ ਵਿੱਚ ਟਿਕਾਉਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਨਿਰਗੁਨ ਕੋ ਦਾਨ ਦੇਨੇਹਾਰਾ ਹੈ। ਮੈਂਨੇ ਤਿਸ ਕੇ ਚਰਨ ਕਮਲੋਂ ਕੋ (ਉਰ) ਅੰਤਸਕਰਨ ਮੇਂ ਧਾਰਨ ਕੀਆ ਹੈ॥੨॥੨੪॥☬ਬੇਨਤੀ:
Prof. Sahib Singhਹੇ ਨਾਨਕ, ਆਖ! ਪ੍ਰਭੂ ਗੁਣ-ਹੀਨ ਜੀਵਾਂ ਨੂੰ ਭੀ ਦਾਤਾਂ ਦੇਣ ਵਾਲਾ ਹੈ। ਮੈਂ ਉਸ ਦੇ ਸੋਹਣੇ ਕੋਮਲ ਚਰਨ (ਗੁਰੂ ਦੀ ਕਿਰਪਾ ਨਾਲ ਆਪਣੇ) ਹਿਰਦੇ ਵਿਚ ਟਿਕਾ ਲਏ ਹਨ ॥੨॥੨੪॥

ਪਦ ਅਰਥ ਉਰ = ਹਿਰਦਾ ॥੨॥੨੪॥

SikhNet (Spanish)es el Mensajero de la Paz. Mi Señor es el Benefactor del que no tiene mérito; sólo quiero enaltecer Sus Pies en mi corazón. (2-24)

Open this shabad →

Shabad Guru Arjan Dev Ji Raag Dayv Gandhaaree

ਦੇਵਗੰਧਾਰੀ ਮਹਲਾ ੫ ॥

devagandhaaree mahalaa 5 |

Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.

ਅਨਾਥ ਨਾਥ. ਪ੍ਰਭ ਹਮਾਰੇ ॥

anaath naath. prabh hamaare |

Sant Singh KhalsaMy God is the Master of the masterless.
Manmohan SinghMy Lord is the Master of the Masterless.
Manmohan Singh (Punjabi)ਮੇਰਾ ਸੁਆਮੀ ਨਿਖਸਮਿਆਂ ਦਾ ਖਸਮ ਹੈ।
Fareedkot Teekaਹੇ ਹਮਾਰੇ ਪ੍ਰਭੂ ਅਨਾਥੋਂ ਕੇ ਨਾਥ!
Prof. Sahib Singhਹੇ ਅਨਾਥਾਂ ਦੇ ਨਾਥ ਸਾਡੇ ਪ੍ਰਭੂ!

ਪਦ ਅਰਥ ਅਨਾਥ ਨਾਥ = ਹੇ ਨਿਖਸਮਿਆਂ ਦੇ ਖਸਮ!

SikhNet (Spanish)Me encuentro sin apoyo; el Señor es mi Único Soporte.

ਸਰਨਿ ਆਇਓ ਰਾਖਨਹਾਰੇ ॥ ਰਹਾਉ ॥

saran aaeo raakhanahaare | rahaau |

Sant Singh KhalsaI have come to the Sanctuary of the Savior Lord. ||Pause||
Manmohan SinghI have sought the protection of the Saviour of all. Pause.
Manmohan Singh (Punjabi)ਸਾਰਿਆਂ ਦੀ ਰੱਖਿਆ ਕਰਨ ਵਾਲੇ ਦੀ ਮੈਂ ਪਨਾਹ ਲਈ ਹੈ। ਠਹਿਰਾਉ।
Fareedkot Teekaਹੇ ਰਾਖਨਹਾਰੇ! ਮੈਂ ਆਪ ਕੀ ਸਰਨਿ ਆਇਆ ਹੂੰ॥ ਰਹਾਉ ॥
Prof. Sahib Singhਮੈਂ ਤੇਰੀ ਸਰਨ ਆਇਆ ਹਾਂ, ਹੇ ਮੇਰੇ ਰੱਖਣ ਹਾਰ ਪ੍ਰਭੂ! ਰਹਾਉ॥

ਪਦ ਅਰਥ ਰਾਖਨਹਾਰੇ = ਹੇ ਸਹਾਇਤਾ ਕਰਨ ਦੇ ਸਮਰੱਥ ਪ੍ਰਭੂ! ॥ ਰਹਾਉ॥

SikhNet (Spanish)Oh Protector de todo, busco Tu Refugio. (Pausa)

ਸਰਬ ਪਾਖ ਰਾਖੁ ਮੁਰਾਰੇ ॥

sarab paakh raakh muraare |

Sant Singh KhalsaProtect me on all sides, O Lord;
Manmohan SinghProtect me on all fronts, O Lord, the enemy of ego;
Manmohan Singh (Punjabi)ਮੇਰੀ ਸਾਰਿਆਂ ਪਾਸਿਆਂ ਤੋਂ ਰੱਖਿਆ ਕਰ, ਹੇ ਹੰਕਾਰ ਦੇ ਵੈਰੀ ਪ੍ਰਭੂ!
Fareedkot Teekaਹੇ ਮੁਰਾਰੇ! ਸਰਬ ਪਖੋਂ ਸੇ ਰਖ ਵਾ ਸਰਬ ਪ੍ਰਕਾਰੋਂ ਸੇ ਸਰਬ ਕਾਲ ਮੇਂ ਮੇਰਾ ਪਖ ਰਖ॥
Prof. Sahib Singhਹੇ ਮੁਰਾਰੀ! ਹਰ ਥਾਂ ਮੇਰੀ ਸਹਾਇਤਾ ਕਰ!

ਪਦ ਅਰਥ ਸਰਬ ਪਾਖ = ਸਾਰੇ ਪੱਖ। ਮੁਰਾਰੇ = ਹੇ ਮੁਰਾਰੀ!

SikhNet (Spanish)Acógeme, oh Destructor de los enemigos, de los enemigos de todos lados,

ਆਗੈ ਪਾਛੈ ਅੰਤੀ ਵਾਰੇ ॥੧॥

aagai paachhai antee vaare |1|

Sant Singh Khalsaprotect me in the future, in the past, and at the very last moment. ||1||
Manmohan Singhprotect me in the future, in the past and at the last moment.
Manmohan Singh (Punjabi)ਭਾਵ, ਪਿਛੇ ਤੋਂ ਅੱਗੇ ਨੂੰ ਅਤੇ ਅਖੀਰ ਦੇ ਸਮੇ ਨੂੰ।
Fareedkot Teekaਆਗੇ ਪੀਛੇ ਅੰਤ ਔਸਰ ਮੇਂ ਭੀ ਰਖ੍ਯਾ ਕਰ॥੧॥
Prof. Sahib Singhਪਰਲੋਕ ਵਿਚ, ਇਸ ਲੋਕ ਵਿਚ ਤੇ ਅਖ਼ੀਰਲੇ ਵੇਲੇ ॥੧॥

ਪਦ ਅਰਥ ਆਗੈ = ਪਰਲੋਕ ਵਿਚ। ਪਾਛੈ ਇਸ ਲੋਕ ਵਿਚ ॥੧॥

SikhNet (Spanish)a los que traigo arrastrando de mi pasado, a los del final y los del más allá. (1)

ਜਬ ਚਿਤਵਉ ਤਬ ਤੁਹਾਰੇ ॥

jab chitvau tab tuhaare |

Sant Singh KhalsaWhenever something comes to mind, it is You.
Manmohan SinghWhenever I think, then I think of Thine virtues.
Manmohan Singh (Punjabi)ਜਦ ਭੀ ਮੈਂ ਖਿਆਲ ਕਰਦਾ ਹਾਂ, ਤਦ ਮੈਂ ਤੇਰੀਆਂ ਨੇਕੀਆਂ ਦਾ ਖਿਆਲ ਕਰਦਾ ਹਾਂ।
Fareedkot Teekaਜਬ ਮੈਂ (ਚਿਤਵਉ) ਚਿੰਤਨ ਕਰਤਾ ਹੂੰ ਤਬ ਤੁਮਾਰੇ ਹੀ ਗੁਣ ਚਿੰਤਨ ਕਰਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਜਦੋਂ ਭੀ ਚੇਤੇ ਕਰਦਾ ਹਾਂ ਤਦੋਂ ਤੇਰੇ ਗੁਣ ਹੀ ਚੇਤੇ ਕਰਦਾ ਹਾਂ।

ਪਦ ਅਰਥ ਚਿਤਵਉ = ਚਿਤਵਉਂ, ਮੈਂ ਚੇਤੇ ਕਰਦਾ ਹਾਂ।

SikhNet (Spanish)Mi mente se ha vuelto pura e íntegra alabando Tus Virtudes,

ਉਨ ਸਮੑਾਰਿ. ਮੇਰਾ ਮਨੁ ਸਧਾਰੇ ॥੨॥

aun samaar. meraa man sadhaare |2|

Sant Singh KhalsaContemplating Your virtues, my mind is sanctified. ||2||
Manmohan SinghReflecting over them, my soul is sanctified.
Manmohan Singh (Punjabi)ਉਨ੍ਹਾਂ ਦਾ ਵਿਚਾਰ ਕਰਨ ਨਾਲ ਮੇਰੀ ਆਤਮਾ ਪਵਿੱਤਰ ਹੋ ਜਾਂਦੀ ਹੈ।
Fareedkot Teekaਆਪ ਕੇ ਉਨ ਗੁਨੋਂ ਕੋ ਸਿਮਰਨ ਕਰ ਕੇ ਮੇਰਾ ਮਨ (ਸਧਾਰੇ) ਆਧਾਰ ਕੇ ਸਹਿਤ ਹੋ ਜਾਤਾ ਹੈ॥੨॥
Prof. Sahib Singh(ਤੇਰੇ) ਉਹਨਾਂ (ਗੁਣਾਂ) ਨੂੰ ਚੇਤੇ ਕਰ ਕੇ ਮੇਰਾ ਮਨ ਧੀਰਜ ਫੜਦਾ ਹੈ ॥੨॥

ਪਦ ਅਰਥ ਉਨ ਸਮ੍ਹ੍ਹਾਰਿ = (ਤੇਰੇ) ਉਹਨਾਂ (ਗੁਣਾਂ) ਨੂੰ ਚੇਤੇ ਕਰ ਕੇ। ਸਧਾਰੇ = ਸਹਾਰਾ ਫੜਦਾ ਹੈ ॥੨॥

SikhNet (Spanish)pues es lo único que deseo cosechar. (2)

ਸੁਨਿ ਗਾਵਉ ਗੁਰ ਬਚਨਾਰੇ ॥

sun gaavau gur bachanaare |

Sant Singh KhalsaI hear and sing the Hymns of the Guru's Word.
Manmohan SinghI hear and sing to Guru's hymns.
Manmohan Singh (Punjabi)ਮੈਂ ਗੁਰਬਾਣੀ ਨੂੰ ਸ੍ਰਵਣ ਤੇ ਗਾਇਨ ਕਰਦਾ ਹਾਂ।
Fareedkot Teekaਗੁਰੋਂ ਕੇ ਬਚਨ ਸੁਨ ਕਰ ਆਪ ਕੇ ਗੁਨ ਗਾਉਤਾ ਹੂੰ॥
Prof. Sahib Singhਗੁਰੂ ਦੇ ਬਚਨ ਸੁਣ ਕੇ ਹੀ (ਹੇ ਪ੍ਰਭੂ!) ਮੈਂ (ਤੇਰੀ ਸਿਫ਼ਤ-ਸਾਲਾਹ ਦੇ ਗੀਤ) ਗਾਂਦਾ ਹਾਂ।

ਪਦ ਅਰਥ ਸੁਨਿ = ਸੁਣ ਕੇ। ਗਾਵਉ = ਗਾਵਉਂ, ਮੈਂ ਗਾਂਦਾ ਹਾਂ।

SikhNet (Spanish)No escucho ni canto nada excepto la Palabra del Guru

ਬਲਿ ਬਲਿ ਜਾਉ. ਸਾਧ ਦਰਸਾਰੇ ॥੩॥

bal bal jaau. saadh darasaare |3|

Sant Singh KhalsaI am a sacrifice, a sacrifice to the Blessed Vision of the Darshan of the Holy. ||3||
Manmohan SinghI am a sacrifice, a sacrifice unto sight of the Saint Guru.
Manmohan Singh (Punjabi)ਮੈਂ ਸੰਤ-ਗੁਰਾਂ ਦੇ ਦਰਸ਼ਨ ਉਤੋਂ ਕੁਰਬਾਨ, ਕੁਰਬਾਨ ਹਾਂ।
Fareedkot Teekaਸਾਧੂਓਂ ਕੇ ਦਰਸਨ ਪਰ ਬਲਿਹਾਰੇ ਬਲਿਹਾਰੇ ਜਾਤਾ ਹੂੰ॥੩॥
Prof. Sahib Singhਹੇ ਪ੍ਰਭੂ! ਮੈਂ ਗੁਰੂ ਦੇ ਦੀਦਾਰ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ ॥੩॥

ਪਦ ਅਰਥ ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿ = ਕੁਰਬਾਨ। ਸਾਧ = ਗੁਰੂ ॥੩॥

SikhNet (Spanish)y ofrezco mi ser en sacrificio a la Visión del Santo. (3)

ਮਨ ਮਹਿ ਰਾਖਉ; ਏਕ ਅਸਾਰੇ ॥

man meh raakhau; ek asaare |

Sant Singh KhalsaWithin my mind, I have the Support of the One Lord alone.
Manmohan SinghWithin my mind I have the prop of the Lord alone.
Manmohan Singh (Punjabi)ਮੇਰੇ ਚਿੱਤ ਅੰਦਰ ਕੇਵਲ ਪ੍ਰਭੂ ਦਾ ਹੀ ਆਸਰਾ ਹੈ।
Fareedkot Teekaਮੈਂ ਆਪਨੇ ਮਨ ਮੇਂ ਏਕ ਤੇਰਾ ਹੀ ਆਸਰਾ ਰਖਤਾ ਹੂੰ॥
Prof. Sahib Singhਮੈਂ ਆਪਣੇ ਮਨ ਵਿਚ ਸਿਰਫ਼ ਤੇਰੀ ਹੀ ਸਹਾਇਤਾ ਦੀ ਆਸ ਰੱਖਦਾ ਹਾਂ।

ਪਦ ਅਰਥ ਰਾਖਉ = ਰਾਖਉਂ, ਮੈਂ ਰੱਖਦਾ ਹਾਂ। ਅਸਾਰੇ = ਆਸ।

SikhNet (Spanish)Sí, el Uno es lo Único importante en mí porque el Señor

ਨਾਨਕ ਪ੍ਰਭ ਮੇਰੇ ਕਰਨੈਹਾਰੇ ॥੪॥੨੫॥

naanak prabh mere karanaihaare |4|25|

Sant Singh KhalsaO Nanak, my God is the Creator of all. ||4||25||
Manmohan SinghNanak, my Master is the Creator of all.
Manmohan Singh (Punjabi)ਨਾਨਕ, ਮੈਂਡਾ ਮਾਲਕ ਸਾਰਿਆਂ ਦਾ ਸਿਰਜਣਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਕਰਨਹਾਰੇ ਮੇਰੇ ਪ੍ਰਭੂ! ॥੪॥੨੫॥☬ਪੁਨਾ ਬੇਨਤੀ:
Prof. Sahib Singhਹੇ ਨਾਨਕ! ਮੇਰਾ ਪ੍ਰਭੂ ਸਭ ਕੁਝ ਕਰਨ ਵਾਲਾ ਹੈ ॥੪॥੨੫॥

ਪਦ ਅਰਥ ਕਰਨੈਹਾਰੇ = ਕਰਤਾਰ! ਸਭ ਕੁਝ ਕਰਨ ਵਾਲਾ ॥੪॥੨੫॥

SikhNet (Spanish)de Nanak es el Creador Único de todo. (4-25)

Open this shabad →

Shabad Guru Arjan Dev Ji Raag Dayv Gandhaaree

ਦੇਵਗੰਧਾਰੀ ਮਹਲਾ ੫ ॥

devagandhaaree mahalaa 5 |

Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.

ਪ੍ਰਭ; ਇਹੈ ਮਨੋਰਥੁ ਮੇਰਾ ॥

prabh; ihai manorath meraa |

Sant Singh KhalsaGod, this is my heart's desire:
Manmohan SinghO Lord, this alone is my heart's desire.
Manmohan Singh (Punjabi)ਹੇ ਸੁਆਮੀ! ਕੇਵਲ ਏਹੀ ਮੇਰੇ ਦਿਲ ਦੀ ਚਾਹਨਾ ਹੈ।
Fareedkot Teekaਹੇ ਪ੍ਰਭੂ! ਮੇਰਾ ਮਨੋਰਥ ਇਹੀ ਹੈ।
Prof. Sahib Singhਮੇਰੇ ਮਨ ਦੀ ਇਹੀ ਤਾਂਘ ਹੈ,

ਪਦ ਅਰਥ ਮਨੋਰਥੁ = ਮਨ ਦੀ ਤਾਂਘ।

SikhNet (Spanish)Oh Señor, oh Tesoro de Misericordia,

ਕ੍ਰਿਪਾ ਨਿਧਾਨ ਦਇਆਲ; ਮੋਹਿ. ਦੀਜੈ ਕਰਿ ਸੰਤਨ ਕਾ ਚੇਰਾ ॥ ਰਹਾਉ ॥

kripaa nidhaan deaal; mohi. deejai kar santan kaa cheraa | rahaau |

Sant Singh KhalsaO treasure of kindness, O Merciful Lord, please make me the slave of your Saints. ||Pause||
Manmohan SinghO the treasure of kindness, my merciful Master, make me the slave of Thine saints. Pause.
Manmohan Singh (Punjabi)ਹੇ ਰਹਿਮਤ ਦੇ ਖਜਾਨੇ! ਮੇਰੇ ਮਿਹਰਬਾਨ ਮਾਲਕ! ਮੈਨੂੰ ਆਪਣੇ ਸਾਧੂਆਂ ਦਾ ਗੋਲਾ ਕਰਦੇ। ਠਹਿਰਾਉ।
Fareedkot Teekaਹੇ ਕਿਰਪਾ ਨਿਧਾਨ ਦਿਆਲ! ਮੇਰੇ ਕੋ ਸੰਤੋਂ ਕਾ ਦਾਸ ਕਰੋ॥ ਰਹਾਉ ॥
Prof. Sahib Singhਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਦਇਆਲ ਪ੍ਰਭੂ! ਕਿ ਮੈਨੂੰ ਇਹ ਦਾਨ ਦੇਹ ਜੁ ਮੈਨੂੰ ਆਪਣੇ ਸੰਤ ਜਨਾਂ ਦਾ ਸੇਵਕ ਬਣਾਈ ਰੱਖਾਂ। ਰਹਾਉ॥

ਪਦ ਅਰਥ ਕ੍ਰਿਪਾ ਨਿਧਾਨ = ਹੇ ਕਿਰਪਾ ਦੇ ਖ਼ਜ਼ਾਨੇ! ਮੋਹਿ = ਮੈਨੂੰ। ਦੀਜੈ = ਦੇਹ। ਚੇਰਾ = ਦਾਸ ॥ ਰਹਾਉ॥

SikhNet (Spanish)oh Ser Compasivo, bendíceme para que el único objetivo de mi vida sea el seguir siempre a los Santos. (Pausa)

ਪ੍ਰਾਤਹਕਾਲ ਲਾਗਉ ਜਨ ਚਰਨੀ; ਨਿਸ ਬਾਸੁਰ ਦਰਸੁ ਪਾਵਉ ॥

praatahakaal laagau jan charanee; nis baasur daras paavau |

Sant Singh KhalsaIn the early hours of the morning, I fall at the feet of Your humble servants; night and day, I obtain the Blessed Vision of their Darshan.
Manmohan SinghIn the early morn, I fall at the feet of Lord's slaves and night and day have their vision.
Manmohan Singh (Punjabi)ਸੁਬ੍ਹਾ ਸਵੇਰੇ ਮੈਂ ਸਾਈਂ ਦੇ ਗੋਲਿਆਂ ਦੇ ਪੈਰੀ ਪੈਂਦਾ ਹਾਂ ਅਤੇ ਰਾਤ ਦਿਨ ਉਨ੍ਹਾਂ ਦਾ ਦਰਸ਼ਨ ਪਾਉਂਦਾ ਹਾਂ।
Fareedkot Teekaਸਵੇਰੇ ਉਠਕਰ ਸੰਤੋਂ ਕੀ ਚਰਨੀ ਲਾਗੋ, ਭਾਵ ਚਰਨੋਂ ਪਰ ਮਥਾ ਟੇਕੋ ਔਰ ਰਾਤ ਦਿਨ ਤੇਰੇ ਦਾਸੋਂ ਕਾ ਦਰਸਨ ਪਾਉਤਾ ਰਹੂੰ॥
Prof. Sahib Singhਹੇ ਪ੍ਰਭੂ! ਸਵੇਰੇ (ਉੱਠ ਕੇ) ਮੈਂ ਤੇਰੇ ਸੰਤ ਜਨਾਂ ਦੀ ਚਰਨੀਂ ਲੱਗਾਂ, ਦਿਨ ਰਾਤ ਮੈਂ ਤੇਰੇ ਸੰਤ ਜਨਾਂ ਦਾ ਦਰਸ਼ਨ ਕਰਦਾ ਰਹਾਂ।

ਪਦ ਅਰਥ ਪ੍ਰਾਤਹਕਾਲ = ਸਵੇਰ-ਸਾਰ, ਸਵੇਰੇ ਹੀ। ਲਾਗਉ = ਲਾਗਉਂ, ਮੈਂ ਲੱਗਾਂ। ਨਿਸ = ਰਾਤ। ਬਾਸੁਰ = ਦਿਨ। ਪਾਵਉ = ਪਾਵਉਂ।

SikhNet (Spanish)Y en la temprana mañana caiga postrado a Tus Pies, que de noche y de día tenga Tu Visión, que mi cuerpo y mi mente los entregue a

ਤਨੁ ਮਨੁ ਅਰਪਿ ਕਰਉ ਜਨ ਸੇਵਾ; ਰਸਨਾ ਹਰਿ ਗੁਨ ਗਾਵਉ ॥੧॥

tan man arap krau jan sevaa; rasanaa har gun gaavau |1|

Sant Singh KhalsaDedicating my body and mind, I serve the humble servant of the Lord; with my tongue, I sing the Glorious Praises of the Lord. ||1||
Manmohan SinghSurrendering my body and soul, I serve Lord's servant, and with my tongue I sing God's praise.
Manmohan Singh (Punjabi)ਆਪਣੀ ਦੇਹ ਤੇ ਆਤਮਾ ਸੌਂਪ ਕੇ, ਮੈਂ ਸੁਆਮੀ ਦੀ ਸੇਵਕ ਦੀ ਟਹਿਲ ਕਰਦਾ ਹਾਂ ਤੇ ਆਪਣੀ ਜੀਭ ਨਾਲ ਹਰੀ ਦਾ ਜੱਸ ਗਾਉਂਦਾ ਹਾਂ।
Fareedkot Teekaਅਪਨਾ ਮਨ ਤਨ ਅਰਪਣ ਕਰ ਕੇ ਆਪ ਕੇ ਦਾਸੋਂ ਕੀ ਸੇਵਾ ਕਰਤਾ ਰਹੂੰ ਔਰ ਰਸਨਾ ਕਰ ਕੇ ਹੇ ਹਰਿ! ਤੇਰੇ ਗੁਨ ਗਾਉਤਾ ਰਹੂੰ॥੧॥
Prof. Sahib Singhਆਪਣਾ ਸਰੀਰ ਆਪਣਾ ਮਨ ਭੇਟਾ ਕਰ ਕੇ ਮੈਂ (ਸਦਾ) ਸੰਤ ਜਨਾਂ ਦੀ ਸੇਵਾ ਕਰਦਾ ਰਹਾਂ, ਤੇ ਆਪਣੀ ਜੀਭ ਨਾਲ ਮੈਂ ਹਰੀ-ਗੁਣ ਗਾਂਦਾ ਰਹਾਂ ॥੧॥

ਪਦ ਅਰਥ ਅਰਪਿ = ਭੇਟਾ ਕਰ ਕੇ। ਕਰਉ = ਕਰਉਂ। ਰਸਨਾ = ਜੀਭ (ਨਾਲ)। ਗਾਵਉ = ਗਾਵਉਂ ॥੧॥

SikhNet (Spanish)Tu Servicio recitando Tu Alabanza con mi lengua. Oh Señor, con cada respiración Te alabo y guardo la Compañía de Tus Santos. (1)

ਸਾਸਿ ਸਾਸਿ ਸਿਮਰਉ ਪ੍ਰਭੁ ਅਪੁਨਾ; ਸੰਤਸੰਗਿ ਨਿਤ ਰਹੀਐ ॥

saas saas simrau prabh apunaa; santasang nit raheeai |

Sant Singh KhalsaWith each and every breath, I meditate in remembrance on my God; I live continually in the Society of the Saints.
Manmohan SinghAt every breath, I remember my Lord and I, ever, abide in the society of saints.
Manmohan Singh (Punjabi)ਹਰ ਸੁਆਸ ਨਾਲ ਮੈਂ ਆਪਣੇ ਸਾਹਿਬ ਨੂੰ ਯਾਦ ਕਰਦਾ ਹਾਂ ਅਤੇ ਮੈਂ ਹਮੇਸ਼ਾ, ਸਾਧ ਸੰਗਤ ਅੰਦਰ ਵਿਚਰਦਾ ਹਾਂ।
Fareedkot Teekaਹੇ ਅਪਨਾ, ਭਾਵ ਮੇਰਾ ਪ੍ਰਭੂ! ਸ੍ਵਾਸ ਸ੍ਵਾਸ ਤੇਰਾ ਸਿਮਰਨ ਕਰਤਾ ਰਹੂੰ ਔਰ ਸੰਤੋਂ ਕੇ ਸੰਗ ਮੇਂ ਨਿਤ੍ਯਪ੍ਰਤਿ ਰਹੂੰ॥
Prof. Sahib Singhਮੈਂ ਹਰੇਕ ਸਾਹ ਦੇ ਨਾਲ ਆਪਣੇ ਪ੍ਰਭੂ ਦਾ ਸਿਮਰਨ ਕਰਦਾ ਰਹਾਂ ਤੇ ਸਦਾ ਸੰਤਾਂ ਦੀ ਸੰਗਤ ਵਿਚ ਟਿਕੇ ਰਹਾਂ।

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਿਮਰਉ = ਸਿਮਰਉਂ। ਸੰਗਿ = ਸੰਗਤ ਵਿਚ। ਰਹੀਐ = ਰਹਿਣਾ ਚਾਹੀਦਾ ਹੈ।

SikhNet (Spanish)Me apoyo sólo en Tu Nombre

ਏਕੁ ਅਧਾਰੁ ਨਾਮੁ ਧਨੁ ਮੋਰਾ; ਅਨਦੁ ਨਾਨਕ ਇਹੁ ਲਹੀਐ ॥੨॥੨੬॥

ek adhaar naam dhan moraa; anad naanak ihu laheeai |2|26|

Sant Singh KhalsaThe Naam, the Name of the Lord, is my only support and wealth; O Nanak, from this, I obtain bliss. ||2||26||
Manmohan SinghGod's Name is my sole support and wealth. From it alone, Nanak obtain delight.
Manmohan Singh (Punjabi)ਵਾਹਿਗੁਰੂ ਦਾ ਨਾਮ ਹੀ ਮੇਰਾ ਇਕੋ ਇਕ ਆਸਰਾ ਤੇ ਮਾਲ ਧਨ ਹੈ। ਕੇਵਲ ਏਸੇ ਤੋਂ ਹੀ ਨਾਨਕ ਖੁਸ਼ੀ ਪ੍ਰਾਪਤ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਕ ਜੋ ਮੇਰਾ ਅਧਾਰ ਰੂਪ ਤੇਰਾ ਨਾਮ ਧਨ ਹੈ, ਇਹੀ ਅਨੰਦ ਹਮ (ਲਹੀਐ) ਪਾਈਐ॥੨॥੨੬॥
Prof. Sahib Singhਹੇ ਨਾਨਕ! ਸਿਰਫ਼ ਪਰਮਾਤਮਾ ਦਾ ਨਾਮ-ਧਨ ਹੀ ਮੇਰਾ ਜੀਵਨ-ਆਸਰਾ ਬਣਿਆ ਰਹੇ ਤੇ (ਨਾਮ-ਸਿਮਰਨ ਦਾ) ਇਹ ਆਨੰਦ (ਸਦਾ) ਮਿਲਦਾ ਰਹੇ ॥੨॥੨੬॥

ਪਦ ਅਰਥ ਅਧਾਰੁ = ਆਸਰਾ। ਮੋਰਾ = ਮੇਰਾ। ਲਹੀਐ = ਲੈਣਾ ਚਾਹੀਦਾ ਹੈ ॥੨॥੨੬॥

SikhNet (Spanish)y esa es mi Bendición de Éxtasis. (2-26)

Open this shabad →

Shabad Guru Arjan Dev Ji Raag Dayv Gandhaaree

ਰਾਗੁ ਦੇਵਗੰਧਾਰੀ ਮਹਲਾ ੫ ਘਰੁ ੩ ॥

raag devagandhaaree mahalaa 5 ghar 3 |

Sant Singh KhalsaRaag Dayv-Gandhaaree, Fifth Mehl, Third House:
Manmohan SinghRag Dev Gandhari. 5th Guru.
Manmohan Singh (Punjabi)ਰਾਗ ਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਦੇਵਗੰਧਾਰੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Dev Gandari, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮੀਤਾ; ਐਸੇ ਹਰਿ ਜੀਉ ਪਾਏ ॥

meetaa; aise har jeeo paae |

Sant Singh KhalsaO friend, such is the Dear Lord whom I have obtained.
Manmohan SinghO friend, such an honourable Lord, have I obtained.
Manmohan Singh (Punjabi)ਹੇ ਮਿੱਤ੍ਰ! ਐਹੋ ਜੇਹਾ ਪਤਵੰਤਾ ਪ੍ਰਭੂ ਮੈਨੂੰ ਪ੍ਰਾਪਤ ਹੋਇਆ ਹੈ।
Fareedkot Teekaਹੇ ਮਿਤ੍ਰੋ! ਐਸੇ ਹਰਿ ਜੀ ਹਮਨੇ ਪਾਏ ਹੈਂ॥
Prof. Sahib Singhਮੈਨੂੰ ਅਜੇਹਾ ਮਿੱਤਰ ਪ੍ਰਭੂ ਜੀ ਲੱਭ ਗਿਆ ਹੈ,

ਪਦ ਅਰਥ ਐਸੇ ਮੀਤਾ = ਅਜੇਹੇ ਮਿੱਤਰ। ਪਾਏ = ਲੱਭ ਲਏ ਹਨ।

SikhNet (Spanish)Oh amigo, tal es la Naturaleza de mi Señor: nunca me abandona y me guarda siempre en Su Compañía.

ਛੋਡਿ ਨ ਜਾਈ. ਸਦ ਹੀ ਸੰਗੇ; ਅਨਦਿਨੁ ਗੁਰ ਮਿਲਿ ਗਾਏ ॥੧॥ ਰਹਾਉ ॥

chhodd na jaaee. sad hee sange; anadin gur mil gaae |1| rahaau |

Sant Singh KhalsaHe does not leave me, and He always keeps me company. Meeting the Guru, night and day, I sing His Praises. ||1||Pause||
Manmohan SinghHe leaves me not and ever keeps my company. Meeting the Guru, night and day I hymn His praise. Pause.
Manmohan Singh (Punjabi)ਉਹ ਮੈਨੂੰ ਤਿਆਗਦਾ ਨਹੀਂ ਅਤੇ ਹਮੇਸ਼ਾਂ ਮੇਰੇ ਨਾਲ ਰਹਿੰਦਾ ਹੈ। ਗੁਰਾਂ ਨੂੰ ਮਿਲ ਕੇ, ਮੈਂ ਰਾਤ ਦਿਨ ਉਸ ਦਾ ਜੱਸ ਗਾਇਨ ਕਰਦਾ ਹਾਂ। ਠਹਿਰਾਉ।
Fareedkot Teekaਜੋ ਮੇਰੇ ਰਾਤਿ ਦਿਨ ਸੰਗ ਹੀ ਰਹਤੇ ਹੈਂ ਛੋੜ ਕਰ ਕਹੀਂ ਨਹੀਂ ਜਾਤੇ, ਸੋਈ ਹਰਿ ਜੀ ਕੇ ਗੁਨ ਗੁਰੋਂ ਸੇ ਮਿਲ ਕਰ ਮੈਨੇ ਰਾਤ ਦਿਨ ਗਾਏ ਹੈਂ॥੧॥ ਰਹਾਉ ॥
Prof. Sahib Singhਜੋ ਮੈਨੂੰ ਛੱਡ ਕੇ ਨਹੀਂ ਜਾਂਦਾ, ਸਦਾ ਮੇਰੇ ਨਾਲ ਰਹਿੰਦਾ ਹੈ, ਗੁਰੂ ਨੂੰ ਮਿਲ ਕੇ ਮੈਂ ਹਰ ਵੇਲੇ ਉਸ ਦੇ ਗੁਣ ਗਾਂਦਾ ਰਹਿੰਦਾ ਹਾਂ ॥੧॥ ਰਹਾਉ ॥

ਪਦ ਅਰਥ ਛੋਡਿ = ਛੱਡ ਕੇ। ਸਦ = ਸਦਾ। ਸੰਗੇ = ਨਾਲ। ਅਨਦਿਨੁ = ਹਰ ਰੋਜ਼। ਗੁਰ ਮਿਲਿ = ਗੁਰੂ ਨੂੰ ਮਿਲ ਕੇ ॥੧॥ ਰਹਾਉ ॥

SikhNet (Spanish)Así es que le canto siempre a Él y canto su Nombre a través del Bani de la Palabra del Guru. (1‑Pausa)

ਮਿਲਿਓ ਮਨੋਹਰੁ ਸਰਬ ਸੁਖੈਨਾ; ਤਿਆਗਿ. ਨ ਕਤਹੂ ਜਾਏ ॥

milio manohar sarab sukhainaa; tiaag. na katahoo jaae |

Sant Singh KhalsaI met the Fascinating Lord, who has blessed me with all comforts; He does not leave me to go anywhere else.
Manmohan SinghI have met the Fascinating Lord, who blesses me with all the comforts and leaving me he goes not anywhere.
Manmohan Singh (Punjabi)ਮੈਂ ਮਨਮੋਹਨ ਮਾਲਕ ਨੂੰ ਮਿਲ ਪਿਆ ਹਾਂ, ਜੋ ਮੈਨੂੰ ਸਾਰੇ ਆਰਾਮ ਬਖਸ਼ਦਾ ਹੈ। ਮੈਨੂੰ ਛੱਡ ਕੇ ਉਹ ਹੋਰ ਕਿਧਰੇ ਨਹੀਂ ਜਾਂਦਾ।
Fareedkot Teekaਸਰਬ ਸੁਖੋਂ ਕਾ ਘਰ ਮੋਹਨ ਪਿਆਰਾ ਮੇਰੇ ਕੋ ਮਿਲਾ ਹੈ, ਅਬ ਤਿਆਗ ਕਰ ਕਹੀਂ ਨਹੀਂ ਜਾਤਾ ਹੈ॥
Prof. Sahib Singhਮੇਰੇ ਮਨ ਨੂੰ ਮੋਹ ਲੈਣ ਵਾਲਾ, ਮੈਨੂੰ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲ ਪਿਆ ਹੈ, ਮੈਨੂੰ ਛੱਡ ਕੇ ਉਹ ਹੋਰ ਕਿਤੇ ਭੀ ਨਹੀਂ ਜਾਂਦਾ,

ਪਦ ਅਰਥ ਮਨੋਹਰੁ = ਮਨ ਨੂੰ ਮੋਹ ਲੈਣ ਵਾਲਾ ਹਰੀ। ਸੁਖੈਨਾ = {ਸੁਖ-ਅਯਨ। ਅਯਨ = ਘਰ} ਸੁਖਾਂ ਦਾ ਘਰ, ਸੁਖਦਾਤਾ। ਕਤਹੂ = ਕਿਤੇ ਭੀ।

SikhNet (Spanish)Encontré a mi Bello Señor;

ਅਨਿਕ ਅਨਿਕ ਭਾਤਿ. ਬਹੁ ਪੇਖੇ; ਪ੍ਰਿਅ ਰੋਮ. ਨ ਸਮਸਰਿ ਲਾਏ ॥੧॥

anik anik bhaat. bahu pekhe; pria rom. na samasar laae |1|

Sant Singh KhalsaI have seen the mortals of many and various types, but they are not equal to even a hair of my Beloved. ||1||
Manmohan SinghI have seen men of various and many types, but they equal not even an hair of my Spouse.
Manmohan Singh (Punjabi)ਮੈਂ ਅਨੇਕਾਂ ਅਤੇ ਘਣੇਰੀਆਂ ਕਿਮਸਾਂ ਦੇ ਲੋਕ ਦੇਖੇ ਹਨ, ਪਰ ਉਹ ਮੇਰੇ ਪ੍ਰਭੂ-ਪਤੀ ਦੇ ਇਕ ਵਾਲ ਬਰਾਬਰ ਭੀ ਨਹੀਂ ਪੁੱਜਦੇ।
Fareedkot Teekaਮੈਨੇ ਅਨੇਕੋਂ ਹੀ ਪਦਾਰਥ ਅਨੇਕ ਭਾਤੋਂ ਸੇ ਬਹੁਤ ਕਾਲ ਦੇਖੇ ਹੈਂ, ਪਰੰਤੂ ਮੇਰੇ ਹਰਿ ਜੀ ਪਿਆਰੇ ਕੋ ਏਕ ਰੋਮ ਕੀ ਬਰਾਬਰ ਭੀ ਨਹੀਂ ਲਗ ਸਕਤੇ ਹੈਂ॥੧॥
Prof. Sahib Singhਹੋਰ ਬਥੇਰੇ ਅਨੇਕਾਂ ਕਿਸਮਾਂ ਦੇ (ਵਿਅਕਤੀ) ਵੇਖ ਲਏ ਹਨ, ਪਰ ਕੋਈ ਭੀ ਪਿਆਰੇ ਪ੍ਰਭੂ ਦੇ ਇਕ ਵਾਲ ਦੀ ਭੀ ਬਰਾਬਰੀ ਨਹੀਂ ਕਰ ਸਕਦਾ ॥੧॥

ਪਦ ਅਰਥ ਪੇਖੇ = ਮੈਂ ਵੇਖੇ ਹਨ। ਪ੍ਰਿਅ ਰੋਮ ਸਮਸਰਿ = ਪਿਆਰੇ ਦੇ ਇਕ ਵਾਲ ਦੇ ਬਰਾਬਰ ॥੧॥

SikhNet (Spanish)me bendijo con Beatitud y no me soltó de la mano. (1)

ਮੰਦਰਿ ਭਾਗੁ ਸੋਭ ਦੁਆਰੈ; ਅਨਹਤ ਰੁਣੁ ਝੁਣੁ ਲਾਏ ॥

mandar bhaag sobh duaarai; anahat run jhun laae |

Sant Singh KhalsaHis palace is so beautiful! His gate is so wonderful! The celestial melody of the sound current resounds there.
Manmohan SinghIllustrious is Lord's palace and beauteous His gate, wherein rings the melodious celestial strain.
Manmohan Singh (Punjabi)ਕੀਰਤੀਮਾਨ ਹੈ ਸਾਈਂ ਦਾ ਮਹਿਲ ਅਤੇ ਸੁੰਦਰ ਹੈ ਉਸ ਦਾ ਦਰਵਾਜਾ, ਜਿਸ ਅੰਦਰ ਸੁਰੀਲਾ ਬੈਕੁੰਠੀ ਕੀਰਤਨ ਗੂੰਜਦਾ ਹੈ।
Fareedkot Teeka(ਮੰਦਰਿ ਭਾਗੁ) ਪੁੰਨੋਂ ਕਾ ਆਸਰਾ ਹੋ ਗਏ ਹਾਂ, ਸੰਤੋਂ ਕੇ ਵਾ ਹਰੀ ਕੇ ਦ੍ਵਾਰੇ ਹਮਾਰੀ ਸੋਭਾ ਹੋ ਰਹੀ ਹੈ, (ਅਨਹਤ) ਏਕ ਰਸ (ਰੁਣੁ ਝੁਣੁ ਲਾਏ) ਅਨੰਦ ਸ੍ਵਰੂਪ ਮੇਂ ਬਿਰਤੀ ਲਗਾਇ ਰਹੇ ਹੈਂ॥
Prof. Sahib Singhਉਸ ਦੇ ਹਿਰਦੇ-ਘਰ ਵਿਚ ਭਾਗ ਜਾਗ ਪੈਂਦਾ ਹੈ, ਪ੍ਰਭੂ ਦੇ ਦਰ ਤੇ ਸੋਭਾ ਮਿਲਦੀ ਹੈ ਤੇ ਉਸ ਦੇ ਹਿਰਦੇ ਵਿਚ ਇਕ ਰਸ ਧੀਮਾ ਧੀਮਾ ਖ਼ੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ,

ਪਦ ਅਰਥ ਮੰਦਰਿ = ਹਿਰਦੇ-ਮੰਦਰ ਵਿਚ। ਸੋਭ = ਸੋਭਾ। ਦੁਆਰੈ = (ਪ੍ਰਭੂ ਦੇ) ਦਰ ਤੇ। ਅਨਹਤ = ਇਕ-ਰਸ, ਲਗਾਤਾਰ। ਰੁਣੁਝੁਣੁ = ਮੱਧਮ ਮੱਧਮ ਹੋ ਰਿਹਾ ਖ਼ੁਸ਼ੀ ਦਾ ਗੀਤ।

SikhNet (Spanish)He visto millones de personas, pero ellos no valen ni un pelo de lo que Su Ser vale. Bello es Su Templo

ਕਹੁ ਨਾਨਕ ਸਦਾ ਰੰਗੁ ਮਾਣੇ; ਗ੍ਰਿਹ ਪ੍ਰਿਅ ਥੀਤੇ ਸਦ ਥਾਏ ॥੨॥੧॥੨੭॥

kahu naanak sadaa rang maane; grih pria theete sad thaae |2|1|27|

Sant Singh KhalsaSays Nanak, I enjoy eternal bliss; I have obtained a permanent place in the home of my Beloved. ||2||1||27||
Manmohan SinghSays Nanak, I ever enjoy bliss as I have attained as ever stable abode in my Beloved's Home.
Manmohan Singh (Punjabi)ਨਾਨਕ ਆਖਦਾ ਹੈ, ਮੈਂ ਹਮੇਸ਼ਾਂ ਅਨੰਦ ਭੋਗਦਾ ਹਾਂ, ਕਿਉਂਕਿ ਮੈਨੂੰ ਪ੍ਰੀਤਮ ਦੇ ਘਰ ਵਿੱਚ ਸਦੀਵੀ ਸਥਿਰ ਟਿਕਾਣਾ ਮਿਲ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਹਮ ਨਿਤ੍ਯ ਅਨੰਦ ਕਉ (ਮਾਣੇ) ਭੋਗਤੇ ਹੈਂ ਅਰ (ਗ੍ਰਿਹ ਪ੍ਰਿਅ) ਪਤੀ ਅੰਤਸਕਰਨ ਸਥਾਨ ਮੇਂ (ਥੀਤੇ ਸਦ) ਸਦਾ ਇਸਥਿਤ ਹੂਏ ਹੈਂ ਅਰਥਾਤ ਸਖਿਆਤਕਾਰ ਹੂਏ ਹੈਂ॥੨॥੧॥੨੭॥
Prof. Sahib Singhਅਤੇ ਨਾਨਕ ਆਖਦਾ ਹੈ- ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਜਿਸ ਜੀਵ ਦੇ ਹਿਰਦੇ-ਘਰ ਵਿਚ ਪ੍ਰਭੂ ਜੀ ਸਦਾ ਲਈ ਆ ਟਿਕਦੇ ਹਨ ॥੨॥੧॥੨੭॥

ਪਦ ਅਰਥ ਗ੍ਰਿਹ ਥਾਏ = ਗ੍ਰਿਹ ਥਾਇ, ਜਿਸ ਦੇ ਹਿਰਦੇ-ਘਰ ਵਿਚ। ਸਦ = ਸਦਾ। ਪ੍ਰਿਅ ਥੀਤੇ = ਪ੍ਰਭੂ ਜੀ ਟਿਕ ਗਏ ॥੨॥੧॥੨੭॥

* ਨੋਟ: 'ਘਰੁ ੩' ਦੇ ਸੰਗ੍ਰਹਿ ਦਾ ਇਹ ਪਹਿਲਾ ਸ਼ਬਦ ਹੈ। ਵੇਖੋ ਅੰਕ ਨੰ: ੧। ਕੁੱਲ ਜੋੜ ੨੭ ਹੈ।

SikhNet (Spanish)y Su Cuerpo dentro del cual resuena siempre la Sutil y Divina Melodía de la Palabra. Dice Nanak, aquél que se aferra a la Puerta del Señor vive siempre en Éxtasis. (2‑1‑27)

Open this shabad →

Shabad Guru Arjan Dev Ji Raag Dayv Gandhaaree continues on Ang 534

ਦੇਵਗੰਧਾਰੀ ੫ ॥

devagandhaaree 5 |

Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.

ਦਰਸਨ ਨਾਮ ਕਉ; ਮਨੁ ਆਛੈ ॥

darasan naam kau; man aachhai |

Sant Singh KhalsaMy mind longs for the Blessed Vision of the Lord's Darshan, and His Name.
Manmohan SinghMy soul long for God's vision and Name.
Manmohan Singh (Punjabi)ਮੇਰੀ ਆਤਮਾ ਵਾਹਿਗੁਰੂ ਦੇ ਦੀਦਾਰ ਅਤੇ ਨਾਮ ਨੂੰ ਲੋਚਦੀ ਹੈ।
Fareedkot Teekaਮੇਰਾ ਮਨ ਨਾਮ ਜਪਣੇ ਕੋ ਔਰ ਪ੍ਰਭੂ ਕੇ ਦਰਸਨ ਕਰਨੇ ਕੋ (ਆਛੈ) ਚਾਹਿਤਾ ਹੈ॥
Prof. Sahib Singhਪਰਮਾਤਮਾ ਦਾ ਦਰਸਨ ਕਰਨ ਵਾਸਤੇ ਤੇ ਨਾਮ ਜਪਣ ਵਾਸਤੇ, ਮੇਰਾ ਮਨ ਤਾਂਘਦਾ ਹੈ।

ਪਦ ਅਰਥ ਕਉ = ਵਾਸਤੇ। ਆਛੈ = ਤਾਂਘਦਾ ਹੈ।

SikhNet (Spanish)Mi mente añora tener la Visión de Tu Nombre.

ਭ੍ਰਮਿ ਆਇਓ ਹੈ ਸਗਲ ਥਾਨ ਰੇ; ਆਹਿ ਪਰਿਓ ਸੰਤ ਪਾਛੈ ॥੧॥ ਰਹਾਉ ॥

bhram aaeo hai sagal thaan re; aaeh pario sant paachhai |1| rahaau |

Sant Singh KhalsaI have wandered everywhere, and now I have come to follow the Saint. ||1||Pause||
Manmohan SinghO wandering through all the places, now I have come to follow the Saints Guru. Pause.
Manmohan Singh (Punjabi)ਓ, ਸਾਰੀਆਂ ਥਾਵਾਂ ਉਤੇ ਭਟਕ ਕੇ ਅਤੇ ਹੁਣ ਆ ਕੇ ਮੈਂ ਸਾਧੂ-ਗੁਰਾਂ ਦੇ ਪਿਛੇ ਲੱਗ ਗਿਆ ਹਾਂ। ਠਹਿਰਾਉ।
Fareedkot Teekaਹੇ ਭਾਈ ਜਨੋਂ! ਮੈਂ ਸਰਬ ਸਥਾਨੋਂ ਸੇ ਭਰਮ ਕਰ ਕੇ ਆਇਆ ਹੂੰ ਔਰ ਅਬ ਸੰਤੋਂ ਕੇ ਪਾਛੇ ਆਇ ਪੜਾ ਹੂੰ॥੧॥ ਰਹਾਉ ॥
Prof. Sahib Singhਮੇਰਾ ਇਹ ਮਨ ਭਟਕ ਭਟਕ ਕੇ ਸਭਨੀਂ ਥਾਈਂ ਹੋ ਆਇਆ ਹੈ, ਹੁਣ ਤਾਂਘ ਕਰ ਕੇ ਸੰਤਾਂ ਦੀ ਚਰਨੀਂ ਆ ਪਿਆ ਹੈ ॥੧॥ ਰਹਾਉ ॥

ਪਦ ਅਰਥ ਭ੍ਰਮਿ = ਭਟਕ ਭਟਕ ਕੇ। ਸਗਲ ਥਾਨ = ਸਭਨੀਂ ਥਾਈਂ। ਰੇ = ਹੇ ਭਾਈ! ਆਹਿ = ਤਾਂਘ ਕਰ ਕੇ। ਸੰਤ ਪਾਛੈ = ਸੰਤਾਂ ਦੇ ਪਿੱਛੇ, ਸੰਤਾਂ ਦੀ ਸਰਨ ॥੧॥ ਰਹਾਉ ॥

SikhNet (Spanish)He vagado por todos los lugares y ahora no sigo a nadie más que al Santo. (1‑Pausa)

ਕਿਸੁ ਹਉ ਸੇਵੀ. ਕਿਸੁ ਆਰਾਧੀ; ਜੋ ਦਿਸਟੈ ਸੋ ਗਾਛੈ ॥

kis hau sevee. kis aaraadhee; jo disattai so gaachhai |

Sant Singh KhalsaWhom should I serve? Whom should I worship in adoration? Whoever I see shall pass away.
Manmohan SinghWhom should I serve and whom should I contemplate, as whosoever is seen, he shall go away?
Manmohan Singh (Punjabi)ਕੀਹਦੀ ਮੈਂ ਟਹਿਲ ਕਰਾਂ ਅਤੇ ਮੈਂ ਚਿੰਤਨ ਕਰਾਂ, ਕਿਉਂ ਜੋ, ਜੋ ਕੋਈ ਭੀ ਦਿਸ ਆਉਂਦਾ ਹੈ, ਉਹ ਟੁਰ ਜਾਵੇਗਾ?
Fareedkot Teekaਦੂਸਰੇ ਕਿਸ ਕੀ ਮੈਂ ਸੇਵਾ ਕਰੂੰ, ਕਿਸ ਕਾ ਮੈਂ ਅਰਾਧਨ ਕਰੂੰ, ਜੋ ਦਿਸਟ ਆਉਤਾ ਹੈ, ਸੋ (ਗਾਛੈ) ਜਾਣੇ ਵਾਲਾ, ਭਾਵ ਨਾਸਵੰਤ ਹੈ॥
Prof. Sahib Singh(ਸੰਸਾਰ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਨਾਸਵੰਤ ਹੈ, (ਇਸ ਵਾਸਤੇ) ਮੈਂ ਕਿਸ ਦੀ ਸੇਵਾ ਕਰਾਂ ਤੇ ਕਿਸ ਦਾ ਆਰਾਧਨ ਕਰਾਂ?

ਪਦ ਅਰਥ ਹਉ = ਮੈਂ। ਸੇਵੀ = ਸੇਵੀਂ, ਮੈਂ ਸੇਵਾ ਕਰਾਂ। ਆਰਾਧੀ = ਆਰਾਧੀਂ। ਦਿਸਟੈ = ਦਿਸਦਾ ਹੈ। ਗਾਛੈ = ਨਾਸਵੰਤ ਹੈ।

SikhNet (Spanish)¿En quién podría meditar y a quién servir? Pues quien sea que se aparece, desaparece.

Open this shabad (7 lines, Angs 533-534) →

Ang 533 of 1430