ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorarh 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਜਨਮ ਜਨਮ ਕੇ ਦੂਖ ਨਿਵਾਰੈ; ਸੂਕਾ ਮਨੁ. ਸਾਧਾਰੈ ॥
janam janam ke dookh nivaarai; sookaa man. saadhaarai |
Sant Singh KhalsaHe dispels the pains of countless incarnations, and lends support to the dry and shrivelled mind.
Manmohan SinghThe Guru rids man of the afflictions of births over births and lends support to the dried up soul.
Manmohan Singh (Punjabi)ਗੁਰੂ ਜੀ ਜਨਮਾਂ ਜਨਮਾਤ੍ਰਾਂ ਦੇ ਦੁੱਖੜਿਆਂ ਨੂੰ ਦੂਰ ਕਰ ਦਿੰਦੇ ਹਨ ਅਤੇ ਖੁਸ਼ਕ ਹੋਈ ਹੋਈ ਆਤਮਾ ਨੂੰ ਆਸਰੇ ਸਹਿਤ ਕਰ ਦਿੰਦੇ ਹਨ।
Fareedkot Teekaਹੇ ਭਾਈ! ਸਤਿਗੁਰੂ ਜਨਮੋਂ ਜਨਮੋਂ ਕੇ ਦੂਖ ਨਿਵਰਤ ਕਰਤਾ ਹੈ ਔ ਜੋ ਸੂਕਾ ਹੂਆ ਮਨ ਹੈ, ਸੋ ਸੁਧਾਰ ਦੇਤਾ ਹੈ, ਭਾਵ ਸੇ ਦੈਵੀ ਸੰਪਤੀ ਸੇ ਹਰਾ ਕਰ ਦੇਤਾ ਹੈ॥
Prof. Sahib Singhਹੇ ਭਾਈ! ਵੈਦ-ਗੁਰੂ (ਸਰਣ-ਪਏ ਮਨੁੱਖ ਦੇ) ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦੇਂਦਾ ਹੈ, ਆਤਮਕ ਜੀਵਨ ਦੀ ਹਰਿਆਵਲ ਤੋਂ ਸੱਖਣੇ ਉਸ ਦੇ ਮਨ ਨੂੰ (ਨਾਮ-ਦਾਰੂ ਦਾ ਸਹਾਰਾ ਦੇਂਦਾ ਹੈ।ਪਦ ਅਰਥ ਨਿਵਾਰੈ = ਦੂਰ ਕਰ ਦੇਂਦਾ ਹੈ। ਸੂਕਾ = ਸੁੱਕਾ ਹੋਇਆ, ਪਰਮਾਤਮਾ ਦੇ ਪ੍ਰੇਮ ਦੀ ਹਰਿਆਵਲ ਤੋਂ ਸੱਖਣਾ। ਸਾਧਾਰੈ = ਸਹਾਰਾ ਦੇਂਦਾ ਹੈ।
SikhNet (Spanish)El Señor nos libera de aflicciones de millones de nacimientos; la mente
ਦਰਸਨੁ ਭੇਟਤ ਹੋਤ ਨਿਹਾਲਾ; ਹਰਿ ਕਾ ਨਾਮੁ ਬੀਚਾਰੈ ॥੧॥
darasan bhettat hot nihaalaa; har kaa naam beechaarai |1|
Sant Singh KhalsaBeholding the Blessed Vision of His Darshan, one is enraptured, contemplating the Name of the Lord. ||1||
Manmohan SinghHaving His vision, the mortal is blest and dwell he, on the God's Name.
Manmohan Singh (Punjabi)ਉਸ ਦਾ ਦੀਦਾਰ ਕਰਨ ਨਾਲ ਪ੍ਰਾਣੀ ਪਰਮ ਪ੍ਰਸੰਨ ਹੋ ਜਾਂਦਾ ਹੈ ਅਤੇ ਰੱਬ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਤਿਨ ਸਤਿਗੁਰੋਂ ਕੇ ਦਰਸਨ ਭੇਟਨੇ ਸੇ ਦੁਖ ਰਹਿਤ ਹੋਈਤਾ ਹੈ, ਕਿਉਂਕਿ ਸਤਿਗੁਰੋਂ ਕੇ ਦਰਸਨ ਸੇ ਹਰੀ ਕਾ ਨਾਮ ਬੀਚਾਰੀਤਾ ਹੈ॥੧॥
Prof. Sahib Singhਗੁਰੂ ਦਾ ਦਰਸਨ ਕਰਦਿਆਂ ਹੀ (ਮਨੁੱਖ) ਖਿੜ ਆਉਂਦਾ ਹੈ, ਤੇ, ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਵਸਾ ਲੈਂਦਾ ਹੈ ॥੧॥ਪਦ ਅਰਥ ਭੇਟਤ = ਮਿਲਦਿਆਂ, ਪ੍ਰਾਪਤ ਹੁੰਦਿਆਂ। ਨਿਹਾਲਾ = ਪ੍ਰਸੰਨ-ਚਿੱਤ। ਬੀਚਾਰੈ = ਵਿਚਾਰਦਾ, ਸੋਚ = ਮੰਡਲ ਵਿਚ ਵਸਾ ਲੈਂਦਾ ਹੈ ॥੧॥
SikhNet (Spanish)que estaba privada de Dios logra otra vez Su Soporte. Teniendo Su Visión uno es bendecido y habita en el Nombre del Señor. (1)
ਮੇਰਾ ਬੈਦੁ; ਗੁਰੂ ਗੋਵਿੰਦਾ ॥
meraa baid; guroo govindaa |
Sant Singh KhalsaMy physician is the Guru, the Lord of the Universe.
Manmohan SinghGuru, the image of the World-Lord, is my physician.
Manmohan Singh (Punjabi)ਸੁਆਮੀ ਸਰੂਪ ਗੁਰੂ ਮੈਂਡਾ ਹਕੀਮ ਹੈ।
Fareedkot Teekaਗੁਰੂ ਗੋਬਿੰਦ ਸੂਰਪ ਹੀ ਮੇਰਾ ਬੈਦ ਹੈ॥
Prof. Sahib Singhਹੇ ਭਾਈ! ਗੋਬਿੰਦ ਦਾ ਰੂਪ ਮੇਰਾ ਗੁਰੂ (ਪੂਰਾ) ਹਕੀਮ ਹੈ।ਪਦ ਅਰਥ ਬੈਦੁ = ਹਕੀਮ।
SikhNet (Spanish)Mi doctor es el Guru, mi Maestro, pues me bendice con la panacea del Señor
ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ; ਕਾਟੈ ਜਮ ਕੀ ਫੰਧਾ ॥੧॥ ਰਹਾਉ ॥
har har naam aaukhadh mukh devai; kaattai jam kee fandhaa |1| rahaau |
Sant Singh KhalsaHe places the medicine of the Naam into my mouth, and cuts away the noose of Death. ||1||Pause||
Manmohan SinghThe cure all of the Lord Master's Name, He puts into my mouth and snaps the death's noose. Pause.
Manmohan Singh (Punjabi)ਸੁਆਮੀ ਮਾਲਕ ਦੇ ਨਾਮ ਦੀ ਦਵਾਈ ਉਹ ਮੇਰੇ ਮੂੰਹ ਵਿੱਚ ਪਾਉਂਦਾ ਅਤੇ ਮੌਤ ਦੀ ਫਾਹੀ ਨੂੰ ਕੱਟ ਦਿੰਦਾ ਹੈ। ਠਹਿਰਾਉ।
Fareedkot Teekaਜੋ ਹਰਿ ਹਰਿ ਨਾਮ ਔਖਧੀ ਮੁਖ ਮੇਂ ਦੇ ਕਰ ਜਮ ਕੀ ਫਾਸੀ ਕਾਟਤਾ ਹੈ॥੧॥ ਰਹਾਉ ॥
Prof. Sahib Singh(ਇਹ ਹਕੀਮ ਜਿਸ ਮਨੁੱਖ ਦੇ) ਮੂੰਹ ਵਿਚ ਹਰਿ-ਨਾਮ ਦਵਾਈ ਪਾਂਦਾ ਹੈ, (ਉਸ ਦੀ) ਜਮ ਦੀ ਫਾਹੀ ਕੱਟ ਦੇਂਦਾ ਹੈ (ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੀ ਫਾਹੀ ਉਸ ਦੇ ਅੰਦਰੋਂ ਕੱਟ ਦੇਂਦਾ ਹੈ) ॥੧॥ ਰਹਾਉ ॥ਪਦ ਅਰਥ ਅਉਖਧੁ = ਦਵਾਈ। ਮੁਖਿ = ਮੂੰਹ ਵਿਚ। ਫੰਧਾ = ਫਾਹੀ ॥੧॥ ਰਹਾਉ ॥
SikhNet (Spanish)y destruye al mensajero de la muerte. (1‑Pausa)
ਸਮਰਥ ਪੁਰਖ ਪੂਰਨ ਬਿਧਾਤੇ; ਆਪੇ ਕਰਣੈਹਾਰਾ ॥
samarath purakh pooran bidhaate; aape karanaihaaraa |
Sant Singh KhalsaHe is the all-powerful, Perfect Lord, the Architect of Destiny; He Himself is the Doer of deeds.
Manmohan SinghThe Omnipotent Perfect Lord, Builder of our destinies is Himself the Doer of deeds.
Manmohan Singh (Punjabi)ਸਰਬ-ਸ਼ਕਤੀਵਾਨ ਅਤੇ ਸਰਬ-ਵਿਆਪਕ ਸੁਆਮੀ ਸਿਰਜਣਹਾਰ ਖੁਦ ਹੀ ਕੰਮਾਂ ਦੇ ਕਾਰਣ ਵਾਲਾ ਹੈ।
Fareedkot Teekaਸਮਰਥ ਪੁਰਖ ਪੂਰਨ ਕਰਮੋਂ ਕੇ ਫਲ੍ਹ ਪ੍ਰਦਾਤੇ ਕਾ ਸਰੂਪ ਗੁਰੂ ਜੋ ਹੈ, ਸੋ ਸਭ ਆਪ ਹੀ ਕਰਨੇਹਾਰਾ ਹੈ ਅਰਥਾਤ ਸਾਮਰੱਥ ਹੈ॥
Prof. Sahib Singhਹੇ ਨਾਨਕ! (ਆਖ-) ਹੇ ਸਭ ਤਾਕਤਾਂ ਦੇ ਮਾਲਕ! ਹੇ ਸਰਬ-ਵਿਆਪਕ! ਹੇ ਭਰਪੂਰ! ਹੇ ਸਭ ਜੀਵਾਂ ਦੇ ਪੈਦਾ ਕਰਨ ਵਾਲੇ! ਤੂੰ ਆਪ ਹੀ (ਗੁਰੂ ਨੂੰ ਪੂਰਾ ਵੈਦ) ਬਣਾਣ ਵਾਲਾ ਹੈਂ।ਪਦ ਅਰਥ ਸਮਰਥ = ਹੇ ਸਭ ਤਾਕਤਾਂ ਦੇ ਮਾਲਕ! ਪੁਰਖ = ਹੇ ਸਰਬ-ਵਿਆਪਕ! ਪੂਰਨ = ਹੇ ਭਰਪੂਰ! ਬਿਧਾਤੇ = ਹੇ ਸਿਰਜਣਹਾਰ! ਆਪੇ = (ਤੂੰ) ਆਪ ਹੀ। ਕਰਣੈਹਾਰਾ = (ਗੁਰੂ ਨੂੰ) ਬਣਾਨ ਵਾਲਾ।
SikhNet (Spanish)El Señor es Todopoderoso, Perfecto; es el Diseñador de nuestros Destinos.
ਅਪੁਨਾ ਦਾਸੁ ਹਰਿ ਆਪਿ ਉਬਾਰਿਆ; ਨਾਨਕ ਨਾਮ ਅਧਾਰਾ ॥੨॥੬॥੩੪॥
apunaa daas har aap ubaariaa; naanak naam adhaaraa |2|6|34|
Sant Singh KhalsaThe Lord Himself saves His slave; Nanak takes the Support of the Naam. ||2||6||34||
Manmohan SinghHis slave, the Lord Himself saves and hence Nanak seeks the support of the Name alone.
Manmohan Singh (Punjabi)ਆਪਣੇ ਸੇਵਕ ਦੀ ਸਾਹਿਬ ਆਪੇ ਹੀ ਰੱਖਿਆ ਕਰਦਾ ਹੈ। ਨਾਨਕ ਨੂੰ ਕੇਵਲ ਨਾਮ ਦਾ ਹੀ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਨਾ ਦਾਸ ਹਰੀ ਰੂਪ ਗੁਰਾਂ ਨੇ ਨਾਮ ਕਾ ਅਧਾਰ ਦੇ ਕੇ ਆਪ ਹੀ ਜਨਮ ਮਰਨ ਸੇ ਰਾਖ ਲੀਆ॥੨॥੬॥੩੪॥
Prof. Sahib Singhਆਪਣੇ ਸੇਵਕ ਨੂੰ (ਵੈਦ-ਗੁਰੂ ਪਾਸੋਂ) ਨਾਮ ਦਾ ਆਸਰਾ ਦਿਵਾ ਕੇ ਤੂੰ ਆਪ ਹੀ (ਜਮ ਦੀ ਫਾਹੀ ਤੋਂ) ਬਚਾ ਲੈਂਦਾ ਹੈਂ ॥੨॥੬॥੩੪॥ਪਦ ਅਰਥ ਉਬਾਰਿਆ = (ਜਮ ਦੀ ਫਾਹੀ ਤੋਂ) ਬਚਾ ਲਿਆ। ਅਧਾਰਾ = ਆਸਰਾ ॥੨॥੬॥੩੪॥
SikhNet (Spanish)Él Mismo es la Causa de todas las causas; Él Mismo salva a Sus sirvientes, y así Nanak se apoya sólo en Su Nombre. (2‑6‑34)