ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਅੰਤਰ ਕੀ ਗਤਿ. ਤੁਮ ਹੀ ਜਾਨੀ; ਤੁਝ ਹੀ ਪਾਹਿ ਨਿਬੇਰੋ ॥
antar kee gat. tum hee jaanee; tujh hee paeh nibero |
Sant Singh KhalsaOnly You know the state of my innermost self; You alone can judge me.
Manmohan SinghMy mind's condition, Thou alone knowest and with Thee lies the ultimate judgement.
Manmohan Singh (Punjabi)ਮੇਰੇ ਮਨ ਦੀ ਅਵਸਥਾ ਨੂੰ ਕੇਵਲ ਤੂੰ ਹੀ ਜਾਣਦਾ ਹੈ ਅਤੇ ਤੇਰੇ ਪਾਸ ਹੀ ਅਖੀਰੀ ਫੈਸਲਾ ਹੈ।
Fareedkot Teekaਹੇ ਹਰੀ! ਮੇਰੇ ਅੰਤਰ ਕੀ ਗਤੀ ਤੁਮਨੇ ਹੀ ਜਾਨੀ ਹੈ, ਇਸ ਤੇ ਮੇਰਾ ਤੇਰੇ ਪਾਸ ਹੀ (ਨਿਬੇਰੋ) ਨਿਆਉਂ ਹੈ॥
Prof. Sahib Singhਹੇ ਮੇਰੇ ਆਪਣੇ ਮਾਲਕ ਪ੍ਰਭੂ! ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈਂ, ਤੇਰੀ ਸਰਣ ਪਿਆਂ ਹੀ (ਮੇਰੀ ਅੰਦਰਲੀ ਮੰਦੀ ਹਾਲਤ ਦਾ) ਖ਼ਾਤਮਾ ਹੋ ਸਕਦਾ ਹੈ।ਪਦ ਅਰਥ ਗਤਿ = ਆਤਮਕ ਅਵਸਥਾ। ਪਾਹਿ = ਪਾਸ। ਨਿਬੇਰੋ = ਨਿਬੇੜਾ, ਫ਼ੈਸਲਾ।
SikhNet (Spanish)Sólo Tú conoces mi más íntimo estado, oh Señor; en Ti está el último juicio.
ਬਖਸਿ ਲੈਹੁ. ਸਾਹਿਬ ਪ੍ਰਭ ਅਪਨੇ; ਲਾਖ ਖਤੇ ਕਰਿ ਫੇਰੋ ॥੧॥
bakhas laihu. saahib prabh apane; laakh khate kar fero |1|
Sant Singh KhalsaPlease forgive me, O Lord God Master; I have committed thousands of sins and mistakes. ||1||
Manmohan SinghPardon me, Thou, O my Lord Master, though I have committed lakhs of mistakes and sins.
Manmohan Singh (Punjabi)ਮੈਨੂੰ ਮਾਫ ਕਰ ਦੇ, ਹੇ ਮੇਰੇ ਸੁਆਮੀ ਮਾਲਕ, ਭਾਵਨੂੰ ਮੈਂ ਲੱਖਾਂ ਹੀ ਗਲਤੀਆਂ ਤੇ ਗੁਨਾਹ ਕੀਤੇ ਹਨ।
Fareedkot Teekaਹੇ ਪ੍ਰਭੂ ਸੁਆਮੀ! ਤੁਮ ਅਪਨੇ ਦਾਸ ਜਾਨਕੇ ਹਮਾਰੇ ਔਗੁਨੋਂ ਕੋ ਬਖਸ ਲੇਹੁ, ਕਿਉਂਕਿ ਹਮ ਬਿਅੰਤ ਗੁਨਾਹ ਕਰਤੇ ਫਿਰਤੇ ਹੈਂ॥੧॥
Prof. Sahib Singhਮੈਂ ਲੱਖਾਂ ਪਾਪ ਕਰਦਾ ਫਿਰਦਾ ਹਾਂ। ਹੇ ਮੇਰੇ ਮਾਲਕ! ਮੈਨੂੰ ਬਖ਼ਸ਼ ਲੈ ॥੧॥ਪਦ ਅਰਥ ਸਾਹਿਬ = ਹੇ ਮਾਲਕ! ਖਤੇ = ਪਾਪ। ਕਰਿ ਫੇਰੋ = ਕਰਦਾ ਫਿਰਦਾ ਹਾਂ ॥੧॥
SikhNet (Spanish)Perdóname, oh Maestro, aunque haya cometido muchos errores. (1)
ਪ੍ਰਭ ਜੀ; ਤੂ ਮੇਰੋ ਠਾਕੁਰੁ ਨੇਰੋ ॥
prabh jee; too mero tthaakur nero |
Sant Singh KhalsaO my Dear Lord God Master, You are always near me.
Manmohan SinghMy beloved Lord, ever abide near me, O my Master.
Manmohan Singh (Punjabi)ਮੇਰਾ ਮਹਾਰਾਜ ਸੁਆਮੀ, ਤੂੰ ਸਦਾ ਮੇਰੇ ਨੇੜੇ ਵਸਦਾ ਹੈਂ ਹੇ ਮੇਰੇ ਮਾਲਕ!
Fareedkot Teekaਹੇ ਸ੍ਵਾਮੀ ਪ੍ਰਭੂ ਜੀ! ਤੁਮ ਮੇਰੇ ਸਮੀਪ ਵਰਤੀ ਹੋ॥
Prof. Sahib Singhਹੇ ਪ੍ਰਭੂ ਜੀ! ਤੂੰ ਮੇਰਾ ਪਾਲਣਹਾਰਾ ਮਾਲਕ ਹੈਂ, ਮੇਰੇ ਅੰਗ-ਸੰਗ ਵੱਸਦਾ ਹੈਂ।ਪਦ ਅਰਥ ਠਾਕੁਰੁ = ਪਾਲਣਹਾਰ। ਨੇਰੋ = ਨੇੜੇ, ਅੰਗ-ਸੰਗ।
SikhNet (Spanish)Oh Señor, ¡Tu Presencia está siempre tan cerca!
ਹਰਿ ਚਰਣ ਸਰਣ; ਮੋਹਿ ਚੇਰੋ ॥੧॥ ਰਹਾਉ ॥
har charan saran; mohi chero |1| rahaau |
Sant Singh KhalsaO Lord, please bless Your disciple with the shelter of Your feet. ||1||Pause||
Manmohan SinghO God, bless me, Thy attendant, with the refuge of Thine feet. Pause.
Manmohan Singh (Punjabi)ਮੇਰੇ ਵਾਹਿਗੁਰੂ ਆਪਣੇ ਇਸ ਟਹਿਲੂਏ ਨੂੰ ਆਪਣੇ ਪੈਰਾਂ ਦੀ ਪਨਾਹ ਪ੍ਰਦਾਨ ਕਰ। ਠਹਿਰਾਉ।
Fareedkot Teekaਇਸੀ ਸੇ ਹੇ ਹਰੀ! ਮੈਨੇ ਦਾਸ ਹੋਇਕੈ ਤੇਰੇ ਚਰਨੋਂ ਕੀ ਸਰਣ ਲਈ ਹੈ॥੧॥ ਰਹਾਉ ॥
Prof. Sahib Singhਹੇ ਹਰੀ! ਮੈਨੂੰ ਆਪਣੇ ਚਰਨਾਂ ਦੀ ਸਰਣ ਵਿਚ ਰੱਖ, ਮੈਨੂੰ ਆਪਣਾ ਦਾਸ ਬਣਾਈ ਰੱਖ ॥੧॥ ਰਹਾਉ ॥ਪਦ ਅਰਥ ਮੋਹਿ = ਮੈਨੂੰ। ਚੇਰੋ = ਚੇਰਾ, ਦਾਸ ॥੧॥ ਰਹਾਉ ॥
SikhNet (Spanish)Bendice a Tu Sirviente con el Santuario de Tus Pies. (1-Pausa)
ਬੇਸੁਮਾਰ ਬੇਅੰਤ ਸੁਆਮੀ; ਊਚੋ ਗੁਨੀ ਗਹੇਰੋ ॥
besumaar beant suaamee; aoocho gunee gahero |
Sant Singh KhalsaInfinite and endless is my Lord and Master; He is lofty, virtuous and profoundly deep.
Manmohan SinghBeyond reckoning, infinite, lofty, virtuous and deep is my Lord.
Manmohan Singh (Punjabi)ਅਣਗਿਣਤ, ਅਨੰਤ, ਬੁਲੰਦ, ਨੇਕੀ-ਸਯੁੱਕਤ ਅਤੇ ਡੂੰਘਾ ਹੈ ਮੇਰਾ ਪ੍ਰਭੂ।
Fareedkot Teekaਹੇ ਸ੍ਵਾਮੀ! ਤੁਮ ਬੇਗਿਨਤ ਬਿਅੰਤ ਹੋ, ਪੁਨਃ ਸਭ ਸੇ ਊਚੇ ਔਰ (ਗੁਨੀ ਗਹੇਰੋ) ਗੁਨੋਂ ਕੇ ਸਮੁੰਦ੍ਰ ਹੋ; ਵਾ ਗੁਨੋਂ ਵਾਲੇ ਪੁਨਾ ਡੂੰਘੇ, ਭਾਵ ਗੰਭੀਰ ਹੋ॥
Prof. Sahib Singhਹੇ ਬੇਸ਼ੁਮਾਰ ਪ੍ਰਭੂ! ਹੇ ਬੇਅੰਤ! ਹੇ ਮੇਰੇ ਮਾਲਕ! ਤੂੰ ਉੱਚੀ ਆਤਮਕ ਅਵਸਥਾ ਵਾਲਾ ਹੈਂ, ਤੂੰ ਸਾਰੇ ਗੁਣਾਂ ਦਾ ਮਾਲਕ ਹੈਂ, ਤੂੰ ਡੂੰਘਾ ਹੈਂ।ਪਦ ਅਰਥ ਸੁਆਮੀ = ਹੇ ਮਾਲਕ! ਗੁਨੀ = ਗੁਣਾਂ ਦਾ ਮਾਲਕ। ਗਹੇਰੋ = ਡੂੰਘਾ।
SikhNet (Spanish)Infinito, lo más Alto de lo alto, de Virtudes Insondables, oh mi Maestro, eres Tú.
ਕਾਟਿ ਸਿਲਕ. ਕੀਨੋ ਅਪੁਨੋ ਦਾਸਰੋ; ਤਉ ਨਾਨਕ. ਕਹਾ ਨਿਹੋਰੋ ॥੨॥੭॥੩੫॥
kaatt silak. keeno apuno daasaro; tau naanak. kahaa nihoro |2|7|35|
Sant Singh KhalsaCutting away the noose of death, the Lord has made Nanak His slave, and now, what does he owe to anyone else? ||2||7||35||
Manmohan SinghSnapping the noose, the Lord has make Nanak His own slave, then what obligation owes he to any one.
Manmohan Singh (Punjabi)ਫਾਹੀ ਕਟ ਕੇ, ਪ੍ਰਭੂ ਨੇ ਨਾਨਕ ਨੂੰ ਆਪਣਾ ਨਿੱਜ ਦਾ ਗੋਲਾ ਬਣਾ ਲਿਆ ਹੈ, ਤਦ ਉਹ ਕਿਸੇ ਦੀ ਕੀ ਮੁਛੰਦਗੀ ਧਰਾਉਂਦਾ ਹੈ?
Fareedkot Teekaਤੁਮਨੇ ਵਾਸਨਾ ਰੂਪ ਫਾਹੀ ਕੋ ਕਾਟ ਕੇ ਮੇਰੇ ਕੋ ਅਪਨਾ ਦਾਸੁ ਕੀਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤੌ ਮੇਰੇ ਕੋ ਔਰ ਕਿਸੀ ਕਾ ਕਿਆ (ਨਿਹੋਰੋ) ਅਹਸਾਨ ਹੈ॥੨॥੭॥੩੫॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ! ਜਦੋਂ ਤੂੰ ਕਿਸੇ ਮਨੁੱਖ ਦੀ ਵਿਕਾਰਾਂ ਦੀ) ਫਾਹੀ ਕੱਟ ਕੇ ਉਸ ਨੂੰ ਆਪਣਾ ਦਾਸ ਬਣਾ ਲੈਂਦਾ ਹੈਂ, ਤਦੋਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ ॥੨॥੭॥੩੫॥ਪਦ ਅਰਥ ਸਿਲਕ = ਫਾਹੀ। ਦਾਸਰੋ = ਨਿੱਕਾ ਜਿਹਾ ਦਾਸ। ਤਉ = ਤਦੋਂ। ਨਿਹੋਰੋ = ਮੁਥਾਜੀ ॥੨॥੭॥੩੫॥
SikhNet (Spanish)Y ahora que me has hecho Tu Esclavo, destruyendo todas mis amarras, ¿por qué debo de voltear a ver a otro? (2‑7‑35)