ੴ

ਸਿੱਖਬਾਣੀ · SikhBani

Ang 618

Sri Guru Granth Sahib · Raag Sorath · 7 shabads, 40 lines
Translations
Shabad Guru Arjan Dev Ji Raag Sorath continued from Ang 617

ਤਿਨ ਕੀ ਧੂਰਿ. ਨਾਨਕੁ ਦਾਸੁ ਬਾਛੈ; ਜਿਨ ਹਰਿ ਨਾਮੁ ਰਿਦੈ ਪਰੋਈ ॥੨॥੫॥੩੩॥

tin kee dhoor. naanak daas baachhai; jin har naam ridai paroee |2|5|33|

Sant Singh KhalsaSlave Nanak yearns for the dust of the feet of those, who have woven the Lord's Name into their hearts. ||2||5||33||
Manmohan SinghSlave Nanak craves for the dust of their feet, who have stringed the Lord's Name into their heart.
Manmohan Singh (Punjabi)ਗੋਲਾ ਨਾਨਕ, ਉਨ੍ਹਾਂ ਦੇ ਪੈਰਾਂ ਦੀ ਧੂੜ ਦੀ ਚਾਹਨਾ ਕਰਦਾ ਹੈ, ਜਿਨ੍ਹਾਂ ਨੇ ਸੁਆਮੀ ਦਾ ਨਾਮ ਆਪਣੇ ਦਿਲ ਵਿੱਚ ਗੁੰਥਨ ਕੀਤਾ ਹੈ।
Fareedkot Teekaਜਿਨੋਂ ਨੇ ਰਿਦੇ ਮੇਂ ਹਰੀ ਨਾਮ ਕੀ ਪ੍ਰੀਤੀ ਪਰੋਈ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਦਾਸ ਹੋਇਕੇ ਤਿਨ ਸੰਤੋਂ ਕੀ ਧੂਰਿ ਚਾਹਤਾ ਹੂੰ॥੨॥੫॥੩੩॥
Prof. Sahib Singhਦਾਸ ਨਾਨਕ (ਭੀ) ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਰੱਖਿਆ ਹੈ ॥੨॥੫॥੩੩॥

ਪਦ ਅਰਥ ਬਾਂਛੈ = ਮੰਗਦਾ ਹੈ, ਚਾਹੁੰਦਾ ਹੈ। ਜਿਨ = ਜਿਨ੍ਹਾਂ ਨੇ। ਰਿਦੈ = ਹਿਰਦੈ ਵਿਚ ॥੨॥੫॥੩੩॥

SikhNet (Spanish)El Sirviente Nanak añora ser el Polvo debajo de los Pies de quienes han entretejido el Naam, el Nombre del Señor en su corazón. (2‑5‑33)

Open this shabad (7 lines, Angs 617-618) →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorarh 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਜਨਮ ਜਨਮ ਕੇ ਦੂਖ ਨਿਵਾਰੈ; ਸੂਕਾ ਮਨੁ. ਸਾਧਾਰੈ ॥

janam janam ke dookh nivaarai; sookaa man. saadhaarai |

Sant Singh KhalsaHe dispels the pains of countless incarnations, and lends support to the dry and shrivelled mind.
Manmohan SinghThe Guru rids man of the afflictions of births over births and lends support to the dried up soul.
Manmohan Singh (Punjabi)ਗੁਰੂ ਜੀ ਜਨਮਾਂ ਜਨਮਾਤ੍ਰਾਂ ਦੇ ਦੁੱਖੜਿਆਂ ਨੂੰ ਦੂਰ ਕਰ ਦਿੰਦੇ ਹਨ ਅਤੇ ਖੁਸ਼ਕ ਹੋਈ ਹੋਈ ਆਤਮਾ ਨੂੰ ਆਸਰੇ ਸਹਿਤ ਕਰ ਦਿੰਦੇ ਹਨ।
Fareedkot Teekaਹੇ ਭਾਈ! ਸਤਿਗੁਰੂ ਜਨਮੋਂ ਜਨਮੋਂ ਕੇ ਦੂਖ ਨਿਵਰਤ ਕਰਤਾ ਹੈ ਔ ਜੋ ਸੂਕਾ ਹੂਆ ਮਨ ਹੈ, ਸੋ ਸੁਧਾਰ ਦੇਤਾ ਹੈ, ਭਾਵ ਸੇ ਦੈਵੀ ਸੰਪਤੀ ਸੇ ਹਰਾ ਕਰ ਦੇਤਾ ਹੈ॥
Prof. Sahib Singhਹੇ ਭਾਈ! ਵੈਦ-ਗੁਰੂ (ਸਰਣ-ਪਏ ਮਨੁੱਖ ਦੇ) ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦੇਂਦਾ ਹੈ, ਆਤਮਕ ਜੀਵਨ ਦੀ ਹਰਿਆਵਲ ਤੋਂ ਸੱਖਣੇ ਉਸ ਦੇ ਮਨ ਨੂੰ (ਨਾਮ-ਦਾਰੂ ਦਾ ਸਹਾਰਾ ਦੇਂਦਾ ਹੈ।

ਪਦ ਅਰਥ ਨਿਵਾਰੈ = ਦੂਰ ਕਰ ਦੇਂਦਾ ਹੈ। ਸੂਕਾ = ਸੁੱਕਾ ਹੋਇਆ, ਪਰਮਾਤਮਾ ਦੇ ਪ੍ਰੇਮ ਦੀ ਹਰਿਆਵਲ ਤੋਂ ਸੱਖਣਾ। ਸਾਧਾਰੈ = ਸਹਾਰਾ ਦੇਂਦਾ ਹੈ।

SikhNet (Spanish)El Señor nos libera de aflicciones de millones de nacimientos; la mente

ਦਰਸਨੁ ਭੇਟਤ ਹੋਤ ਨਿਹਾਲਾ; ਹਰਿ ਕਾ ਨਾਮੁ ਬੀਚਾਰੈ ॥੧॥

darasan bhettat hot nihaalaa; har kaa naam beechaarai |1|

Sant Singh KhalsaBeholding the Blessed Vision of His Darshan, one is enraptured, contemplating the Name of the Lord. ||1||
Manmohan SinghHaving His vision, the mortal is blest and dwell he, on the God's Name.
Manmohan Singh (Punjabi)ਉਸ ਦਾ ਦੀਦਾਰ ਕਰਨ ਨਾਲ ਪ੍ਰਾਣੀ ਪਰਮ ਪ੍ਰਸੰਨ ਹੋ ਜਾਂਦਾ ਹੈ ਅਤੇ ਰੱਬ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਤਿਨ ਸਤਿਗੁਰੋਂ ਕੇ ਦਰਸਨ ਭੇਟਨੇ ਸੇ ਦੁਖ ਰਹਿਤ ਹੋਈਤਾ ਹੈ, ਕਿਉਂਕਿ ਸਤਿਗੁਰੋਂ ਕੇ ਦਰਸਨ ਸੇ ਹਰੀ ਕਾ ਨਾਮ ਬੀਚਾਰੀਤਾ ਹੈ॥੧॥
Prof. Sahib Singhਗੁਰੂ ਦਾ ਦਰਸਨ ਕਰਦਿਆਂ ਹੀ (ਮਨੁੱਖ) ਖਿੜ ਆਉਂਦਾ ਹੈ, ਤੇ, ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਵਸਾ ਲੈਂਦਾ ਹੈ ॥੧॥

ਪਦ ਅਰਥ ਭੇਟਤ = ਮਿਲਦਿਆਂ, ਪ੍ਰਾਪਤ ਹੁੰਦਿਆਂ। ਨਿਹਾਲਾ = ਪ੍ਰਸੰਨ-ਚਿੱਤ। ਬੀਚਾਰੈ = ਵਿਚਾਰਦਾ, ਸੋਚ = ਮੰਡਲ ਵਿਚ ਵਸਾ ਲੈਂਦਾ ਹੈ ॥੧॥

SikhNet (Spanish)que estaba privada de Dios logra otra vez Su Soporte. Teniendo Su Visión uno es bendecido y habita en el Nombre del Señor. (1)

ਮੇਰਾ ਬੈਦੁ; ਗੁਰੂ ਗੋਵਿੰਦਾ ॥

meraa baid; guroo govindaa |

Sant Singh KhalsaMy physician is the Guru, the Lord of the Universe.
Manmohan SinghGuru, the image of the World-Lord, is my physician.
Manmohan Singh (Punjabi)ਸੁਆਮੀ ਸਰੂਪ ਗੁਰੂ ਮੈਂਡਾ ਹਕੀਮ ਹੈ।
Fareedkot Teekaਗੁਰੂ ਗੋਬਿੰਦ ਸੂਰਪ ਹੀ ਮੇਰਾ ਬੈਦ ਹੈ॥
Prof. Sahib Singhਹੇ ਭਾਈ! ਗੋਬਿੰਦ ਦਾ ਰੂਪ ਮੇਰਾ ਗੁਰੂ (ਪੂਰਾ) ਹਕੀਮ ਹੈ।

ਪਦ ਅਰਥ ਬੈਦੁ = ਹਕੀਮ।

SikhNet (Spanish)Mi doctor es el Guru, mi Maestro, pues me bendice con la panacea del Señor

ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ; ਕਾਟੈ ਜਮ ਕੀ ਫੰਧਾ ॥੧॥ ਰਹਾਉ ॥

har har naam aaukhadh mukh devai; kaattai jam kee fandhaa |1| rahaau |

Sant Singh KhalsaHe places the medicine of the Naam into my mouth, and cuts away the noose of Death. ||1||Pause||
Manmohan SinghThe cure all of the Lord Master's Name, He puts into my mouth and snaps the death's noose. Pause.
Manmohan Singh (Punjabi)ਸੁਆਮੀ ਮਾਲਕ ਦੇ ਨਾਮ ਦੀ ਦਵਾਈ ਉਹ ਮੇਰੇ ਮੂੰਹ ਵਿੱਚ ਪਾਉਂਦਾ ਅਤੇ ਮੌਤ ਦੀ ਫਾਹੀ ਨੂੰ ਕੱਟ ਦਿੰਦਾ ਹੈ। ਠਹਿਰਾਉ।
Fareedkot Teekaਜੋ ਹਰਿ ਹਰਿ ਨਾਮ ਔਖਧੀ ਮੁਖ ਮੇਂ ਦੇ ਕਰ ਜਮ ਕੀ ਫਾਸੀ ਕਾਟਤਾ ਹੈ॥੧॥ ਰਹਾਉ ॥
Prof. Sahib Singh(ਇਹ ਹਕੀਮ ਜਿਸ ਮਨੁੱਖ ਦੇ) ਮੂੰਹ ਵਿਚ ਹਰਿ-ਨਾਮ ਦਵਾਈ ਪਾਂਦਾ ਹੈ, (ਉਸ ਦੀ) ਜਮ ਦੀ ਫਾਹੀ ਕੱਟ ਦੇਂਦਾ ਹੈ (ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੀ ਫਾਹੀ ਉਸ ਦੇ ਅੰਦਰੋਂ ਕੱਟ ਦੇਂਦਾ ਹੈ) ॥੧॥ ਰਹਾਉ ॥

ਪਦ ਅਰਥ ਅਉਖਧੁ = ਦਵਾਈ। ਮੁਖਿ = ਮੂੰਹ ਵਿਚ। ਫੰਧਾ = ਫਾਹੀ ॥੧॥ ਰਹਾਉ ॥

SikhNet (Spanish)y destruye al mensajero de la muerte. (1‑Pausa)

ਸਮਰਥ ਪੁਰਖ ਪੂਰਨ ਬਿਧਾਤੇ; ਆਪੇ ਕਰਣੈਹਾਰਾ ॥

samarath purakh pooran bidhaate; aape karanaihaaraa |

Sant Singh KhalsaHe is the all-powerful, Perfect Lord, the Architect of Destiny; He Himself is the Doer of deeds.
Manmohan SinghThe Omnipotent Perfect Lord, Builder of our destinies is Himself the Doer of deeds.
Manmohan Singh (Punjabi)ਸਰਬ-ਸ਼ਕਤੀਵਾਨ ਅਤੇ ਸਰਬ-ਵਿਆਪਕ ਸੁਆਮੀ ਸਿਰਜਣਹਾਰ ਖੁਦ ਹੀ ਕੰਮਾਂ ਦੇ ਕਾਰਣ ਵਾਲਾ ਹੈ।
Fareedkot Teekaਸਮਰਥ ਪੁਰਖ ਪੂਰਨ ਕਰਮੋਂ ਕੇ ਫਲ੍ਹ ਪ੍ਰਦਾਤੇ ਕਾ ਸਰੂਪ ਗੁਰੂ ਜੋ ਹੈ, ਸੋ ਸਭ ਆਪ ਹੀ ਕਰਨੇਹਾਰਾ ਹੈ ਅਰਥਾਤ ਸਾਮਰੱਥ ਹੈ॥
Prof. Sahib Singhਹੇ ਨਾਨਕ! (ਆਖ-) ਹੇ ਸਭ ਤਾਕਤਾਂ ਦੇ ਮਾਲਕ! ਹੇ ਸਰਬ-ਵਿਆਪਕ! ਹੇ ਭਰਪੂਰ! ਹੇ ਸਭ ਜੀਵਾਂ ਦੇ ਪੈਦਾ ਕਰਨ ਵਾਲੇ! ਤੂੰ ਆਪ ਹੀ (ਗੁਰੂ ਨੂੰ ਪੂਰਾ ਵੈਦ) ਬਣਾਣ ਵਾਲਾ ਹੈਂ।

ਪਦ ਅਰਥ ਸਮਰਥ = ਹੇ ਸਭ ਤਾਕਤਾਂ ਦੇ ਮਾਲਕ! ਪੁਰਖ = ਹੇ ਸਰਬ-ਵਿਆਪਕ! ਪੂਰਨ = ਹੇ ਭਰਪੂਰ! ਬਿਧਾਤੇ = ਹੇ ਸਿਰਜਣਹਾਰ! ਆਪੇ = (ਤੂੰ) ਆਪ ਹੀ। ਕਰਣੈਹਾਰਾ = (ਗੁਰੂ ਨੂੰ) ਬਣਾਨ ਵਾਲਾ।

SikhNet (Spanish)El Señor es Todopoderoso, Perfecto; es el Diseñador de nuestros Destinos.

ਅਪੁਨਾ ਦਾਸੁ ਹਰਿ ਆਪਿ ਉਬਾਰਿਆ; ਨਾਨਕ ਨਾਮ ਅਧਾਰਾ ॥੨॥੬॥੩੪॥

apunaa daas har aap ubaariaa; naanak naam adhaaraa |2|6|34|

Sant Singh KhalsaThe Lord Himself saves His slave; Nanak takes the Support of the Naam. ||2||6||34||
Manmohan SinghHis slave, the Lord Himself saves and hence Nanak seeks the support of the Name alone.
Manmohan Singh (Punjabi)ਆਪਣੇ ਸੇਵਕ ਦੀ ਸਾਹਿਬ ਆਪੇ ਹੀ ਰੱਖਿਆ ਕਰਦਾ ਹੈ। ਨਾਨਕ ਨੂੰ ਕੇਵਲ ਨਾਮ ਦਾ ਹੀ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਨਾ ਦਾਸ ਹਰੀ ਰੂਪ ਗੁਰਾਂ ਨੇ ਨਾਮ ਕਾ ਅਧਾਰ ਦੇ ਕੇ ਆਪ ਹੀ ਜਨਮ ਮਰਨ ਸੇ ਰਾਖ ਲੀਆ॥੨॥੬॥੩੪॥
Prof. Sahib Singhਆਪਣੇ ਸੇਵਕ ਨੂੰ (ਵੈਦ-ਗੁਰੂ ਪਾਸੋਂ) ਨਾਮ ਦਾ ਆਸਰਾ ਦਿਵਾ ਕੇ ਤੂੰ ਆਪ ਹੀ (ਜਮ ਦੀ ਫਾਹੀ ਤੋਂ) ਬਚਾ ਲੈਂਦਾ ਹੈਂ ॥੨॥੬॥੩੪॥

ਪਦ ਅਰਥ ਉਬਾਰਿਆ = (ਜਮ ਦੀ ਫਾਹੀ ਤੋਂ) ਬਚਾ ਲਿਆ। ਅਧਾਰਾ = ਆਸਰਾ ॥੨॥੬॥੩੪॥

SikhNet (Spanish)Él Mismo es la Causa de todas las causas; Él Mismo salva a Sus sirvientes, y así Nanak se apoya sólo en Su Nombre. (2‑6‑34)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਅੰਤਰ ਕੀ ਗਤਿ. ਤੁਮ ਹੀ ਜਾਨੀ; ਤੁਝ ਹੀ ਪਾਹਿ ਨਿਬੇਰੋ ॥

antar kee gat. tum hee jaanee; tujh hee paeh nibero |

Sant Singh KhalsaOnly You know the state of my innermost self; You alone can judge me.
Manmohan SinghMy mind's condition, Thou alone knowest and with Thee lies the ultimate judgement.
Manmohan Singh (Punjabi)ਮੇਰੇ ਮਨ ਦੀ ਅਵਸਥਾ ਨੂੰ ਕੇਵਲ ਤੂੰ ਹੀ ਜਾਣਦਾ ਹੈ ਅਤੇ ਤੇਰੇ ਪਾਸ ਹੀ ਅਖੀਰੀ ਫੈਸਲਾ ਹੈ।
Fareedkot Teekaਹੇ ਹਰੀ! ਮੇਰੇ ਅੰਤਰ ਕੀ ਗਤੀ ਤੁਮਨੇ ਹੀ ਜਾਨੀ ਹੈ, ਇਸ ਤੇ ਮੇਰਾ ਤੇਰੇ ਪਾਸ ਹੀ (ਨਿਬੇਰੋ) ਨਿਆਉਂ ਹੈ॥
Prof. Sahib Singhਹੇ ਮੇਰੇ ਆਪਣੇ ਮਾਲਕ ਪ੍ਰਭੂ! ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈਂ, ਤੇਰੀ ਸਰਣ ਪਿਆਂ ਹੀ (ਮੇਰੀ ਅੰਦਰਲੀ ਮੰਦੀ ਹਾਲਤ ਦਾ) ਖ਼ਾਤਮਾ ਹੋ ਸਕਦਾ ਹੈ।

ਪਦ ਅਰਥ ਗਤਿ = ਆਤਮਕ ਅਵਸਥਾ। ਪਾਹਿ = ਪਾਸ। ਨਿਬੇਰੋ = ਨਿਬੇੜਾ, ਫ਼ੈਸਲਾ।

SikhNet (Spanish)Sólo Tú conoces mi más íntimo estado, oh Señor; en Ti está el último juicio.

ਬਖਸਿ ਲੈਹੁ. ਸਾਹਿਬ ਪ੍ਰਭ ਅਪਨੇ; ਲਾਖ ਖਤੇ ਕਰਿ ਫੇਰੋ ॥੧॥

bakhas laihu. saahib prabh apane; laakh khate kar fero |1|

Sant Singh KhalsaPlease forgive me, O Lord God Master; I have committed thousands of sins and mistakes. ||1||
Manmohan SinghPardon me, Thou, O my Lord Master, though I have committed lakhs of mistakes and sins.
Manmohan Singh (Punjabi)ਮੈਨੂੰ ਮਾਫ ਕਰ ਦੇ, ਹੇ ਮੇਰੇ ਸੁਆਮੀ ਮਾਲਕ, ਭਾਵਨੂੰ ਮੈਂ ਲੱਖਾਂ ਹੀ ਗਲਤੀਆਂ ਤੇ ਗੁਨਾਹ ਕੀਤੇ ਹਨ।
Fareedkot Teekaਹੇ ਪ੍ਰਭੂ ਸੁਆਮੀ! ਤੁਮ ਅਪਨੇ ਦਾਸ ਜਾਨਕੇ ਹਮਾਰੇ ਔਗੁਨੋਂ ਕੋ ਬਖਸ ਲੇਹੁ, ਕਿਉਂਕਿ ਹਮ ਬਿਅੰਤ ਗੁਨਾਹ ਕਰਤੇ ਫਿਰਤੇ ਹੈਂ॥੧॥
Prof. Sahib Singhਮੈਂ ਲੱਖਾਂ ਪਾਪ ਕਰਦਾ ਫਿਰਦਾ ਹਾਂ। ਹੇ ਮੇਰੇ ਮਾਲਕ! ਮੈਨੂੰ ਬਖ਼ਸ਼ ਲੈ ॥੧॥

ਪਦ ਅਰਥ ਸਾਹਿਬ = ਹੇ ਮਾਲਕ! ਖਤੇ = ਪਾਪ। ਕਰਿ ਫੇਰੋ = ਕਰਦਾ ਫਿਰਦਾ ਹਾਂ ॥੧॥

SikhNet (Spanish)Perdóname, oh Maestro, aunque haya cometido muchos errores. (1)

ਪ੍ਰਭ ਜੀ; ਤੂ ਮੇਰੋ ਠਾਕੁਰੁ ਨੇਰੋ ॥

prabh jee; too mero tthaakur nero |

Sant Singh KhalsaO my Dear Lord God Master, You are always near me.
Manmohan SinghMy beloved Lord, ever abide near me, O my Master.
Manmohan Singh (Punjabi)ਮੇਰਾ ਮਹਾਰਾਜ ਸੁਆਮੀ, ਤੂੰ ਸਦਾ ਮੇਰੇ ਨੇੜੇ ਵਸਦਾ ਹੈਂ ਹੇ ਮੇਰੇ ਮਾਲਕ!
Fareedkot Teekaਹੇ ਸ੍ਵਾਮੀ ਪ੍ਰਭੂ ਜੀ! ਤੁਮ ਮੇਰੇ ਸਮੀਪ ਵਰਤੀ ਹੋ॥
Prof. Sahib Singhਹੇ ਪ੍ਰਭੂ ਜੀ! ਤੂੰ ਮੇਰਾ ਪਾਲਣਹਾਰਾ ਮਾਲਕ ਹੈਂ, ਮੇਰੇ ਅੰਗ-ਸੰਗ ਵੱਸਦਾ ਹੈਂ।

ਪਦ ਅਰਥ ਠਾਕੁਰੁ = ਪਾਲਣਹਾਰ। ਨੇਰੋ = ਨੇੜੇ, ਅੰਗ-ਸੰਗ।

SikhNet (Spanish)Oh Señor, ¡Tu Presencia está siempre tan cerca!

ਹਰਿ ਚਰਣ ਸਰਣ; ਮੋਹਿ ਚੇਰੋ ॥੧॥ ਰਹਾਉ ॥

har charan saran; mohi chero |1| rahaau |

Sant Singh KhalsaO Lord, please bless Your disciple with the shelter of Your feet. ||1||Pause||
Manmohan SinghO God, bless me, Thy attendant, with the refuge of Thine feet. Pause.
Manmohan Singh (Punjabi)ਮੇਰੇ ਵਾਹਿਗੁਰੂ ਆਪਣੇ ਇਸ ਟਹਿਲੂਏ ਨੂੰ ਆਪਣੇ ਪੈਰਾਂ ਦੀ ਪਨਾਹ ਪ੍ਰਦਾਨ ਕਰ। ਠਹਿਰਾਉ।
Fareedkot Teekaਇਸੀ ਸੇ ਹੇ ਹਰੀ! ਮੈਨੇ ਦਾਸ ਹੋਇਕੈ ਤੇਰੇ ਚਰਨੋਂ ਕੀ ਸਰਣ ਲਈ ਹੈ॥੧॥ ਰਹਾਉ ॥
Prof. Sahib Singhਹੇ ਹਰੀ! ਮੈਨੂੰ ਆਪਣੇ ਚਰਨਾਂ ਦੀ ਸਰਣ ਵਿਚ ਰੱਖ, ਮੈਨੂੰ ਆਪਣਾ ਦਾਸ ਬਣਾਈ ਰੱਖ ॥੧॥ ਰਹਾਉ ॥

ਪਦ ਅਰਥ ਮੋਹਿ = ਮੈਨੂੰ। ਚੇਰੋ = ਚੇਰਾ, ਦਾਸ ॥੧॥ ਰਹਾਉ ॥

SikhNet (Spanish)Bendice a Tu Sirviente con el Santuario de Tus Pies. (1-Pausa)

ਬੇਸੁਮਾਰ ਬੇਅੰਤ ਸੁਆਮੀ; ਊਚੋ ਗੁਨੀ ਗਹੇਰੋ ॥

besumaar beant suaamee; aoocho gunee gahero |

Sant Singh KhalsaInfinite and endless is my Lord and Master; He is lofty, virtuous and profoundly deep.
Manmohan SinghBeyond reckoning, infinite, lofty, virtuous and deep is my Lord.
Manmohan Singh (Punjabi)ਅਣਗਿਣਤ, ਅਨੰਤ, ਬੁਲੰਦ, ਨੇਕੀ-ਸਯੁੱਕਤ ਅਤੇ ਡੂੰਘਾ ਹੈ ਮੇਰਾ ਪ੍ਰਭੂ।
Fareedkot Teekaਹੇ ਸ੍ਵਾਮੀ! ਤੁਮ ਬੇਗਿਨਤ ਬਿਅੰਤ ਹੋ, ਪੁਨਃ ਸਭ ਸੇ ਊਚੇ ਔਰ (ਗੁਨੀ ਗਹੇਰੋ) ਗੁਨੋਂ ਕੇ ਸਮੁੰਦ੍ਰ ਹੋ; ਵਾ ਗੁਨੋਂ ਵਾਲੇ ਪੁਨਾ ਡੂੰਘੇ, ਭਾਵ ਗੰਭੀਰ ਹੋ॥
Prof. Sahib Singhਹੇ ਬੇਸ਼ੁਮਾਰ ਪ੍ਰਭੂ! ਹੇ ਬੇਅੰਤ! ਹੇ ਮੇਰੇ ਮਾਲਕ! ਤੂੰ ਉੱਚੀ ਆਤਮਕ ਅਵਸਥਾ ਵਾਲਾ ਹੈਂ, ਤੂੰ ਸਾਰੇ ਗੁਣਾਂ ਦਾ ਮਾਲਕ ਹੈਂ, ਤੂੰ ਡੂੰਘਾ ਹੈਂ।

ਪਦ ਅਰਥ ਸੁਆਮੀ = ਹੇ ਮਾਲਕ! ਗੁਨੀ = ਗੁਣਾਂ ਦਾ ਮਾਲਕ। ਗਹੇਰੋ = ਡੂੰਘਾ।

SikhNet (Spanish)Infinito, lo más Alto de lo alto, de Virtudes Insondables, oh mi Maestro, eres Tú.

ਕਾਟਿ ਸਿਲਕ. ਕੀਨੋ ਅਪੁਨੋ ਦਾਸਰੋ; ਤਉ ਨਾਨਕ. ਕਹਾ ਨਿਹੋਰੋ ॥੨॥੭॥੩੫॥

kaatt silak. keeno apuno daasaro; tau naanak. kahaa nihoro |2|7|35|

Sant Singh KhalsaCutting away the noose of death, the Lord has made Nanak His slave, and now, what does he owe to anyone else? ||2||7||35||
Manmohan SinghSnapping the noose, the Lord has make Nanak His own slave, then what obligation owes he to any one.
Manmohan Singh (Punjabi)ਫਾਹੀ ਕਟ ਕੇ, ਪ੍ਰਭੂ ਨੇ ਨਾਨਕ ਨੂੰ ਆਪਣਾ ਨਿੱਜ ਦਾ ਗੋਲਾ ਬਣਾ ਲਿਆ ਹੈ, ਤਦ ਉਹ ਕਿਸੇ ਦੀ ਕੀ ਮੁਛੰਦਗੀ ਧਰਾਉਂਦਾ ਹੈ?
Fareedkot Teekaਤੁਮਨੇ ਵਾਸਨਾ ਰੂਪ ਫਾਹੀ ਕੋ ਕਾਟ ਕੇ ਮੇਰੇ ਕੋ ਅਪਨਾ ਦਾਸੁ ਕੀਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤੌ ਮੇਰੇ ਕੋ ਔਰ ਕਿਸੀ ਕਾ ਕਿਆ (ਨਿਹੋਰੋ) ਅਹਸਾਨ ਹੈ॥੨॥੭॥੩੫॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ! ਜਦੋਂ ਤੂੰ ਕਿਸੇ ਮਨੁੱਖ ਦੀ ਵਿਕਾਰਾਂ ਦੀ) ਫਾਹੀ ਕੱਟ ਕੇ ਉਸ ਨੂੰ ਆਪਣਾ ਦਾਸ ਬਣਾ ਲੈਂਦਾ ਹੈਂ, ਤਦੋਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ ॥੨॥੭॥੩੫॥

ਪਦ ਅਰਥ ਸਿਲਕ = ਫਾਹੀ। ਦਾਸਰੋ = ਨਿੱਕਾ ਜਿਹਾ ਦਾਸ। ਤਉ = ਤਦੋਂ। ਨਿਹੋਰੋ = ਮੁਥਾਜੀ ॥੨॥੭॥੩੫॥

SikhNet (Spanish)Y ahora que me has hecho Tu Esclavo, destruyendo todas mis amarras, ¿por qué debo de voltear a ver a otro? (2‑7‑35)

Open this shabad →

Shabad Guru Arjan Dev Ji Raag Sorath

ਸੋਰਠਿ ਮਃ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਭਏ ਕ੍ਰਿਪਾਲ ਗੁਰੂ ਗੋਵਿੰਦਾ; ਸਗਲ ਮਨੋਰਥ ਪਾਏ ॥

bhe kripaal guroo govindaa; sagal manorath paae |

Sant Singh KhalsaThe Guru, the Lord of the Universe, became merciful to me, and I obtained all of my mind's desires.
Manmohan SinghWhen the Great Lord of the World become merciful, I obtained all the desires of my heart.
Manmohan Singh (Punjabi)ਜਦ ਦ੍ਰਿਸ਼ਟੀ ਦਾ ਸ਼ਰੋਮਣੀ ਸਾਹਿਬ ਮਿਹਰਬਾਨ ਥੀ ਗਿਆ ਤਾਂ ਮੇਰੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਗਈਆਂ।
Fareedkot Teekaਜਬ ਗੁਰੂ ਗੋਬਿੰਦ ਸਰੂਪ ਕ੍ਰਿਪਾਲ ਹੂਏ ਹੈਂ ਤਬ ਸਭ ਮਨ ਕੇ ਆਤਮ ਗ੍ਯਾਨਾਦਿ ਅਰਥ ਪਾਏ ਹੈਂ॥
Prof. Sahib Singhਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਦਾ ਰੂਪ ਗੁਰੂ ਦਇਆਵਾਨ ਹੁੰਦਾ ਹੈ, ਉਸ ਦੇ ਮਨ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ (ਕਿਉਂਕਿ)

ਪਦ ਅਰਥ ਕ੍ਰਿਪਾਲ = ਦਇਆਵਾਨ। ਗੋਵਿੰਦਾ = ਪਰਮਾਤਮਾ। ਸਗਲ = ਸਾਰੇ। ਮਨੋਰਥ = ਮਨ ਦੀਆਂ ਮੁਰਾਦਾਂ।

SikhNet (Spanish)El Guru, mi Maestro, es Compasivo conmigo, he sido liberado.

ਅਸਥਿਰ ਭਏ. ਲਾਗਿ ਹਰਿ ਚਰਣੀ; ਗੋਵਿੰਦ ਕੇ ਗੁਣ ਗਾਏ ॥੧॥

asathir bhe. laag har charanee; govind ke gun gaae |1|

Sant Singh KhalsaI have become stable and steady, touching the Lord's Feet, and singing the Glorious Praises of the Lord of the Universe. ||1||
Manmohan SinghTouching the Lord's feet and singing the Master's praise I have become eternal.
Manmohan Singh (Punjabi)ਪ੍ਰਭੁ ਦੇ ਪੈਰਾਂ ਨੂੰ ਪਰਸ ਅਤੇ ਮਾਲਕ ਦੀ ਕੀਰਤੀ ਗਾਇਨ ਕਰ ਕੇ ਮੈਂ ਅਮਰ ਹੋ ਗਿਆ ਹੈ।
Fareedkot Teekaਔ ਹਰੀ ਕੀ ਚਰਣੀ ਲਾਗਕੈ ਪੁਨਃ ਗੋਬਿੰਦ ਕੇ ਗੁਨ ਗਾਏ ਹੈਂ, ਤਾਂ ਤੇ ਥਿਰੁ ਹੂਏ ਹੈਂ॥੧॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਗਾ ਕੇ ਪ੍ਰਭੂ-ਚਰਨਾਂ ਵਿਚ ਲਗਨ ਲਾ ਕੇ ਉਹ ਮਨੁੱਖ (ਮਾਇਆ ਦੇ ਹੱਲਿਆਂ ਅੱਗੇ) ਡੋਲਣੋਂ ਹਟ ਜਾਂਦਾ ਹੈ ॥੧॥

ਪਦ ਅਰਥ ਅਸਥਿਰ = ਅਡੋਲ। ਗਾਏ = ਗਾਇ, ਗਾ ਕੇ ॥੧॥

SikhNet (Spanish)Me he vuelto Eterno postrándome a Sus Pies y canto siempre la Alabanza del Señor. (1)

ਭਲੋ ਸਮੂਰਤੁ; ਪੂਰਾ ॥

bhalo samoorat; pooraa |

Sant Singh KhalsaIt is a good time, a perfectly auspicious time.
Manmohan SinghIt is a good and wholly auspicious time.
Manmohan Singh (Punjabi)ਇਹ ਚੰਗਾ ਅਤੇ ਪੂਰਨ ਸੁਲੱਖਣਾ ਸਮਾਂ ਹੈ।
Fareedkot Teekaਸੋ ਮਹੂਰਤ ਭਲਾ ਹੈ ਔ ਪੂਰਾ ਹੈ॥
Prof. Sahib Singh(ਹੇ ਭਾਈ! ਮਨੁੱਖ ਦੇ ਜੀਵਨ ਵਿਚ) ਉਹ ਸਮਾ ਸੁਹਾਵਣਾ ਹੁੰਦਾ ਹੈ ਸ਼ੁਭ ਹੁੰਦਾ ਹੈ,

ਪਦ ਅਰਥ ਭਲੋ = ਭਲਾ, ਚੰਗਾ। ਪੂਰਾ = ਸ਼ੁਭ। ਸ ਮੂਰਤੁ = ਉਹ ਸਮਾ।

SikhNet (Spanish)Auspicioso y bendito es el momento en que, meditando en el Nombre del Señor,

ਸਾਂਤਿ ਸਹਜ ਆਨੰਦ. ਨਾਮੁ ਜਪਿ; ਵਾਜੇ ਅਨਹਦ ਤੂਰਾ ॥੧॥ ਰਹਾਉ ॥

saant sehaj aanand. naam jap; vaaje anahad tooraa |1| rahaau |

Sant Singh KhalsaI am in celestial peace, tranquility and ecstasy, chanting the Naam, the Name of the Lord; the unstruck melody of the sound current vibrates and resounds. ||1||Pause||
Manmohan SinghWhen by uttering the Lord's Name, I attain peace, composure and happiness and unstruck melody rings within me. Pause.
Manmohan Singh (Punjabi)ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੈਨੂੰ ਆਰਾਮ, ਧੀਰਜ ਅਤੇ ਖੁਸ਼ੀ ਪ੍ਰਾਪਤ ਹੋ ਗਏ ਹਨ ਅਤੇ ਮੇਰੇ ਮੰਦਰ ਅੰਦਰ (ਆਤਮਕ ਅਨੰਦ ਦੇ) ਬਿਨਾ ਬਜਾਏ ਵਾਜੇ ਵੱਜਦੇ ਹਨ। ਠਹਿਰਾਉ।
Fareedkot Teekaਜਿਸ ਮਹੂਰਤ ਮੇਂ ਨਾਮ ਕੋ ਜਪ ਕੇ ਸਾਂਤੀ ਔ ਗ੍ਯਾਨ ਕਾ ਅਨੰਦ ਪ੍ਰਾਪਤਿ ਹੂਆ ਹੈ, ਪੁਨਃ ਨਾਮ ਕੇ ਅਨਾਹਦ ਵਾਜੇ ਵਜੇ ਹੈਂ॥੧॥ ਰਹਾਉ ॥
Prof. Sahib Singhਜਦੋਂ ਪਰਮਾਤਮਾ ਦਾ ਨਾਮ ਜਪ ਕੇ ਉਸ ਦੇ ਅੰਦਰ ਸ਼ਾਂਤੀ, ਆਤਮਕ ਅਡੋਲਤਾ, ਆਨੰਦ ਦੇ ਇਕ-ਰਸ ਵਾਜੇ ਵੱਜਦੇ ਹਨ ॥੧॥ ਰਹਾਉ ॥

ਪਦ ਅਰਥ ਸਹਜ = ਆਤਮਕ ਅਡੋਲਤਾ। ਜਪਿ = ਜਪ ਕੇ। ਵਾਜੇ = ਵੱਜ ਪਏ। ਅਨਹਦ = ਬਿਨਾ ਵਜਾਏ, ਇੱਕ-ਰਸ। ਤੂਰਾ = ਤੂਰੇ, ਵਾਜੇ ॥੧॥ ਰਹਾਉ ॥

SikhNet (Spanish)obtuve el Éxtasis, la Paz y el Equilibrio, y la Melodía Divina se escuchó en mi interior. (1‑Pausa)

ਮਿਲੇ ਸੁਆਮੀ ਪ੍ਰੀਤਮ ਅਪੁਨੇ; ਘਰ ਮੰਦਰ ਸੁਖਦਾਈ ॥

mile suaamee preetam apune; ghar mandar sukhadaaee |

Sant Singh KhalsaMeeting with my Beloved Lord and Master, my home has become a mansion filled with happiness.
Manmohan SinghOn meeting the Lord, my Beloved, my home and mansion have become comfortable.
Manmohan Singh (Punjabi)ਆਪਣੇ ਪਿਆਰੇ ਪ੍ਰਭੂ ਨੂੰ ਭੇਟ ਕੇ, ਮੇਰਾ ਘਰ ਤੇ ਮਹਿਲ ਆਰਾਮ ਦੇਣਹਾਰ ਹੋ ਗਏ ਹਨ।
Fareedkot Teekaਅਪਨੇ ਸ੍ਵਾਮੀ ਪ੍ਰੀਤਮ ਮਿਲੇ ਹੈਂ ਔ ਘਰ ਤਥਾ ਮੰਦਰ ਸੁਖਦਾਈ ਹੂਏ ਹੈਂ; ਵਾ ਸੁਖ ਦੇਣੇ ਵਾਲੇ ਅਪਨੇ ਪ੍ਯਾਰੇ ਸੁਆਮੀ ਕੋ ਘਰ ਅੰਦਰ, ਭਾਵ ਰਿਦੇ ਮੇਂ ਮਿਲੇ ਹਾਂ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਆਪਣੇ ਮਾਲਕ ਪ੍ਰੀਤਮ ਪ੍ਰਭੂ ਜੀ ਮਿਲ ਪੈਂਦੇ ਹਨ, ਉਸ ਨੂੰ ਇਹ ਘਰ-ਘਾਟ ਸੁਖ ਦੇਣ ਵਾਲੇ ਪ੍ਰਤੀਤ ਹੁੰਦੇ ਹਨ।
SikhNet (Spanish)Encontré a mi Bienamado Maestro y mi hogar se volvió placentero.

ਹਰਿ ਨਾਮੁ ਨਿਧਾਨੁ. ਨਾਨਕ ਜਨ ਪਾਇਆ; ਸਗਲੀ ਇਛ ਪੁਜਾਈ ॥੨॥੮॥੩੬॥

har naam nidhaan. naanak jan paaeaa; sagalee ichh pujaaee |2|8|36|

Sant Singh KhalsaServant Nanak has attained the treasure of the Lord's Name; all his desires have been fulfilled. ||2||8||36||
Manmohan SinghSerf Nanak has attained the treasure of God's Name and all his heart's desires are fulfilled.
Manmohan Singh (Punjabi)ਨਫਰ ਨਾਨਕ ਨੂੰ ਵਾਹਿਗੁਰੂ ਦੇ ਨਾਮ ਦਾ ਖਜਾਨਾ ਪ੍ਰਾਪਤ ਹੋਇਆ ਅਤੇ ਉਸ ਦੇ ਦਿਲ ਦੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਨਾਮ ਜੋ ਨਿਧੋਂ ਕਾ ਘਰੁ ਹੈ, ਸੋ ਮੈਂ ਦਾਸ ਨੇ ਪਾਇਆ ਹੈ, ਜਿਸ ਨੇ ਸਭ ਪ੍ਰਕਾਰ ਕੀ ਇਛਾ ਪੂਰਨ ਕਰੀ ਹੈ॥੨ ॥੮ ॥੩੬॥
Prof. Sahib Singhਹੇ ਦਾਸ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ, ਉਸ ਦੀ ਹਰੇਕ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ ॥੨॥੮॥੩੬॥

ਪਦ ਅਰਥ ਨਿਧਾਨੁ = ਖ਼ਜ਼ਾਨਾ। ਪੁਜਾਈ = ਪੂਰੀ ਹੋ ਗਈ ॥੨॥੮॥੩੬॥

SikhNet (Spanish)Nanak ha obtenido el Tesoro del Nombre del Señor y vive en total Felicidad. (2‑8‑36)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਗੁਰ ਕੇ ਚਰਨ ਬਸੇ ਰਿਦ ਭੀਤਰਿ; ਸੁਭ ਲਖਣ ਪ੍ਰਭਿ ਕੀਨੇ ॥

gur ke charan base rid bheetar; subh lakhan prabh keene |

Sant Singh KhalsaThe Guru's feet abide within my heart; God has blessed me with good fortune.
Manmohan SinghThe Guru's feet abide in my mind and the Lord has blessed me with sublime qualities.
Manmohan Singh (Punjabi)ਗੁਰਾਂ ਦੇ ਪੈਰ ਮੇਰੇ ਹਿਰਦੇ ਅੰਦਰ ਵੱਸਦੇ ਹਨ ਅਤੇ ਸੁਆਮੀ ਨੇ ਮੇਨੂੰ ਸ੍ਰੇਸ਼ਟ ਗੁਣ ਪ੍ਰਦਾਨ ਕਰ ਦਿੱਤੇ ਹਨ।
Fareedkot Teekaਹੇ ਭਾਈ! ਮੇਰੇ ਰਿਦੇ ਕੇ ਬੀਚ ਗੁਰੋਂ ਕੇ ਚਰਨ ਬਸੇ ਹੈਂ, ਇਸੀ ਸੇ ਗੁਰੂ (ਪ੍ਰਭੂ) ਸਮਰਥ ਨੇ ਸੁਭ ਲੱਖਣ ਮੇਰੇ ਰਿਦੇ ਮੇਂ ਕਰ ਦੀਏ ਹੈਂ ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦੇ ਚਰਨ ਵੱਸ ਪਏ, ਪ੍ਰਭੂ ਨੇ (ਉਸ ਦੀ ਜ਼ਿੰਦਗੀ ਵਿਚ) ਸਫਲਤਾ ਪੈਦਾ ਕਰਨ ਵਾਲੇ ਲੱਛਣ ਪੈਦਾ ਕਰ ਦਿੱਤੇ।

ਪਦ ਅਰਥ ਰਿਦ ਭੀਤਰਿ = ਹਿਰਦੇ ਵਿਚ। ਸੁਭ ਲਖਣ = ਸਫਲਤਾ ਦੇਣ ਵਾਲੇ ਲੱਛਣ। ਪ੍ਰਭਿ = ਪ੍ਰਭੂ ਨੇ।

SikhNet (Spanish)Enaltezco los Pies del Guru en mi mente, y mira, la fortuna me ha sonreído.

ਭਏ ਕ੍ਰਿਪਾਲ ਪੂਰਨ ਪਰਮੇਸਰ; ਨਾਮ ਨਿਧਾਨ ਮਨਿ ਚੀਨੇ ॥੧॥

bhe kripaal pooran paramesar; naam nidhaan man cheene |1|

Sant Singh KhalsaThe Perfect Transcendent Lord became merciful to me, and I found the treasure of the Naam within my mind. ||1||
Manmohan SinghThe Immaculate supreme Lord has become king and I have found the name treasure within my mind.
Manmohan Singh (Punjabi)ਸਰਬ-ਵਿਆਪਕ ਸ਼੍ਰੋਮਣੀ ਸਾਹਿਬ ਦਇਆਲੂ ਹੋ ਗਿਆ ਹੈ ਅਤੇ ਨਾਮ ਦੇ ਖਜਾਨੇ ਨੂੰ ਰਿਦੇ ਵਿੱਚ ਹੀ ਵੇਖ ਲਿਆ ਹੈ।
Fareedkot Teekaਪੂਰਨ ਪਰਮੇਸਰ ਮੇਰੇ ਪਰ ਕ੍ਰਿਪਾਲ ਹੂਏ ਹੈਂ, ਜਿਸ ਕਰ ਕੇ ਨਾਮ ਨਿਧੀਓਂ ਕੇ ਘਰ ਮੈਨੇ ਪਛਾਨੇ ਹੈਂ॥੧॥
Prof. Sahib Singhਸਰਬ-ਵਿਆਪਕ ਪ੍ਰਭੂ ਜੀ ਜਿਸ ਮਨੁੱਖ ਉਤੇ ਦਇਆਵਾਨ ਹੋ ਗਏ, ਉਸ ਮਨੁੱਖ ਨੇ ਪਰਮਾਤਮਾ ਦੇ ਨਾਮ ਦੇ ਖ਼ਜ਼ਾਨੇ ਆਪਣੇ ਮਨ ਵਿਚ (ਟਿਕੇ ਹੋਏ) ਪਛਾਣ ਲਏ ॥੧॥

ਪਦ ਅਰਥ ਮਨਿ = ਮਨ ਵਿਚ। ਚੀਨੇ = ਪਛਾਣ ਲਏ ॥੧॥

SikhNet (Spanish)El Perfecto Dios de dioses tuvo Compasión de mí y he encontrado el Tesoro del Nombre del Señor en mi interior. (1)

ਮੇਰੋ ਗੁਰੁ; ਰਖਵਾਰੋ ਮੀਤ ॥

mero gur; rakhavaaro meet |

Sant Singh KhalsaMy Guru is my Saving Grace, my only best friend.
Manmohan SinghThe Guru is my preserver and friend.
Manmohan Singh (Punjabi)ਗੁਰੂ ਜੀ ਮੇਰੇ ਰੱਖਿਅਕ ਅਤੇ ਮਿੱਤ੍ਰ ਹਨ।
Fareedkot Teekaਮੇਰਾ ਮਿਤ੍ਰ ਗੁਰੂ ਰਾਖਾ ਹੂਆ ਹੈ॥
Prof. Sahib Singhਹੇ ਭਾਈ! ਮੇਰਾ ਗੁਰੂ ਮੇਰਾ ਰਾਖਾ ਹੈ ਮੇਰਾ ਮਿੱਤਰ ਹੈ।

ਪਦ ਅਰਥ ਮੇਰੋ = ਮੇਰਾ। ਰਖਵਾਰੋ = ਰਖਵਾਲਾ।

SikhNet (Spanish)El Guru es mi protección, mi amigo,

ਦੂਣ ਚਊਣੀ ਦੇ ਵਡਿਆਈ; ਸੋਭਾ ਨੀਤਾ ਨੀਤ ॥੧॥ ਰਹਾਉ ॥

doon chaoonee de vaddiaaee; sobhaa neetaa neet |1| rahaau |

Sant Singh KhalsaOver and over again, He blesses me with double, even four-fold, greatness. ||1||Pause||
Manmohan SinghHe ever blesses me with two-fold and four-fold greatness and celebrity. Pause.
Manmohan Singh (Punjabi)ਉਹ ਸਦਾ ਮੈਨੂੰ ਮਹਿਮਾ ਅਤੇ ਕੀਰਤੀ ਦੀ ਦੁਗਣੀ ਤੇ ਚੌਗੁਣੀ ਦਾਤ ਦਿੰਦਾ ਹੈ। ਠਹਿਰਾਉ।
Fareedkot Teekaਦੂਣੀ ਤਥਾ ਚੋਣੀ ਮੇਰੇ ਕੋ ਬਡਾਈ ਦਈ ਹੈ, ਪੁਨਃ ਸੋਭਾ ਹਮਾਰੀ ਨਿਤ੍ਯੰਪ੍ਰਤੀ ਅਧਿਕ ਕਰਾਈ ਹੈ। ਦੂਣੀ ਚਉਣੀ ਕਾ ਭਾਵ ਇਹੁ ਹੈ ਕਿ ਦੋ ਅਖਰ ਰਾਮ ਨਾਮ ਕੇ ਪੁਨਃ ਚਾਰ ਪਦਾਰਥੋਂ ਜੋ ਧਰਮ ਅਰਥ ਕਾਮ ਮੋਖ ਰੂਪ ਵਡਿਆਈ ਹੈ, ਸੋ ਮੇਰੇ ਕੋ ਸਤਿਗੁਰੋਂ ਨੇ ਦਈ ਹੈ॥੧॥ ਰਹਾਉ ॥
Prof. Sahib Singh(ਪ੍ਰਭੂ ਦਾ ਨਾਮ ਦੇ ਕੇ, ਮੈਨੂੰ) ਉਹ ਵਡਿਆਈ ਬਖ਼ਸ਼ਦਾ ਹੈ ਜੋ ਦੂਣੀ ਚਉਣੀ ਹੁੰਦੀ ਜਾਂਦੀ ਹੈ (ਸਦਾ ਵਧਦੀ ਜਾਂਦੀ ਹੈ), ਮੈਨੂੰ ਸਦਾ ਸੋਭਾ ਦਿਵਾਂਦਾ ਹੈ ॥੧॥ ਰਹਾਉ ॥

ਪਦ ਅਰਥ ਚਊਣੀ = ਚਉ-ਗੁਣੀ। ਦੇ = ਦੇਂਦਾ ਹੈ। ਨੀਤਾ ਨੀਤ = ਸਦਾ ਹੀ ॥੧॥ ਰਹਾਉ ॥

SikhNet (Spanish)pues él incrementa cada vez más mi resplandor y mi Gloria. (1‑Pausa)

ਜੀਅ ਜੰਤ ਪ੍ਰਭਿ ਸਗਲ ਉਧਾਰੇ; ਦਰਸਨੁ ਦੇਖਣਹਾਰੇ ॥

jeea jant prabh sagal udhaare; darasan dekhanahaare |

Sant Singh KhalsaGod saves all beings and creatures, giving them the Blessed Vision of His Darshan.
Manmohan SinghAll the men and other creatures, who see His sight, are saved by the Lord.
Manmohan Singh (Punjabi)ਸਾਰਿਆਂ ਇਨਸਾਨਾਂ ਤੇ ਹੋਰ ਜੀਵਾਂ ਦਾ, ਜੋ ਉਸ ਦਾ ਦੀਦਾਰ ਵੇਖਦੇ ਹਨ, ਸੁਆਮੀ ਪਾਰ ਉਤਾਰਾ ਕਰ ਦਿੰਦੇ ਹਨ।
Fareedkot Teekaਜੋ ਦਰਸਨ ਦੇਖਨਹਾਰੇ ਸੂਖਮ ਅਸਥੂਲ ਜੀਵ ਸੇ ਸੋ (ਪ੍ਰਭੂ) ਸਾਮ੍ਰਥ ਨੇ ਸਭ ਉਧਾਰੇ ਹੈਂ॥
Prof. Sahib Singhਹੇ ਭਾਈ! ਗੁਰੂ ਦਾ ਦਰਸਨ ਕਰਨ ਵਾਲੇ ਸਾਰੇ ਮਨੁੱਖਾਂ ਨੂੰ ਪ੍ਰਭੂ ਨੇ (ਵਿਕਾਰਾਂ ਤੋਂ) ਬਚਾ ਲਿਆ।

ਪਦ ਅਰਥ ਜੀਅ ਜੰਤ ਸਗਲੇ = ਸਾਰੇ ਹੀ ਜੀਵ। ਪ੍ਰਭਿ = ਪ੍ਰਭੂ ਨੇ। ਦੇਖਣਹਾਰੇ = ਵੇਖਣ ਵਾਲੇ।

SikhNet (Spanish)El Señor ha emancipado a todas las criaturas que han tenido Su Visión Maravillosa,

ਗੁਰ ਪੂਰੇ ਕੀ. ਅਚਰਜ ਵਡਿਆਈ; ਨਾਨਕ. ਸਦ ਬਲਿਹਾਰੇ ॥੨॥੯॥੩੭॥

gur poore kee. acharaj vaddiaaee; naanak. sad balihaare |2|9|37|

Sant Singh KhalsaWondrous is the glorious greatness of the Perfect Guru; Nanak is forever a sacrifice to Him. ||2||9||37||
Manmohan SinghWondrous is the greatness of the Perfect Guru and Nanak is ever a sacrifice unto him.
Manmohan Singh (Punjabi)ਅਦਭੁੱਤ ਹੈ ਪੂਰਨ ਗੁਰਦੇਵ ਦੀ ਪ੍ਰਭਤਾ। ਨਾਨਕ, ਹਮੇਸ਼ਾਂ ਹੀ ਉਸ ਉਤੋਂ ਕੁਰਬਾਨ ਜਾਂਦਾ ਹੈ।
Fareedkot Teekaਇਸ ਤੇ ਗੁਰੂ ਪੂਰਿਓਂ ਕੀ ਅਸਚਰਜ ਵਡਿਆਈ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤੋ ਗੁਰੋਂ ਪਰ ਸਦਾ ਬਲਿਹਾਰ ਜਾਤੇ ਹੈਂ॥੨॥੯ ॥੩੭॥
Prof. Sahib Singhਪੂਰੇ ਗੁਰੂ ਦਾ ਇਤਨਾ ਵੱਡਾ ਦਰਜਾ ਹੈ ਕਿ (ਵੇਖ ਕੇ) ਹੈਰਾਨ ਹੋ ਜਾਈਦਾ ਹੈ। ਹੇ ਨਾਨਕ! (ਆਖ-ਮੈਂ ਗੁਰੂ ਤੋਂ) ਸਦਾ ਕੁਰਬਾਨ ਜਾਂਦਾ ਹਾਂ ॥੨॥੯॥੩੭॥

ਪਦ ਅਰਥ ਅਚਰਜ = ਹੈਰਾਨ ਕਰ ਦੇਣ ਵਾਲੀ। ਵਡਿਆਈ = ਵੱਡਾ ਦਰਜਾ। ਸਦ = ਸਦਾ। ਬਲਿਹਾਰੇ = ਕੁਰਬਾਨ ॥੨॥੯॥੩੭॥

SikhNet (Spanish)esa es la Gloria de mi Guru Perfecto; Nanak ofrece su ser en sacrificio a Él. (2‑9‑37)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਸੰਚਨਿ ਕਰਉ ਨਾਮ ਧਨੁ ਨਿਰਮਲ; ਥਾਤੀ ਅਗਮ ਅਪਾਰ ॥

sanchan krau naam dhan niramal; thaatee agam apaar |

Sant Singh KhalsaI gather in and collect the immaculate wealth of the Naam; this commodity is inaccessible and incomparable.
Manmohan SinghI amass the immaculate wealth of the Name. The Name commodity is infinite and peerless.
Manmohan Singh (Punjabi)ਮੈਂ ਨਾਮ ਦੀ ਪਵਿੱਤ੍ਰ ਦੌਲਤ ਨੂੰ ਇਕੱਤਰ ਕਰਦਾ ਹਾਂ। ਨਾਮ ਦੀ ਵਸਤੂ ਬੇਅੰਤ ਤੇ ਲਾਸਾਨੀ ਹੈ।
Fareedkot Teekaਹੇ ਭਾਈ! ਨਾਮ ਰੂਪ ਨਿਰਮਲ ਧਨ ਕੋ ਹਮ ਇਕਤ੍ਰ ਕਰਤੇ ਹੈਂ, ਏਹੁ ਅਗਮ ਅਪਾਰ ਅਰਥਾਤ ਅਤੋਟ ਥੈਲੀ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦੇ ਪਵਿਤ੍ਰ ਨਾਮ ਦਾ ਧਨ ਇਕੱਠਾ ਕਰ ਰਿਹਾ ਹਾਂ (ਜਿਥੇ ਇਹ ਧਨ ਇਕੱਠਾ ਕੀਤਾ ਜਾਏ, ਉੱਥੇ) ਅਪਹੁੰਚ ਤੇ ਬੇਅੰਤ ਪ੍ਰਭੂ ਦਾ ਨਿਵਾਸ ਹੋ ਜਾਂਦਾ ਹੈ।

ਪਦ ਅਰਥ ਸੰਚਨਿ ਕਰਉ = (ਕਰਉਂ) ਮੈਂ ਇਕੱਠਾ ਕਰਦਾ ਹਾਂ। ਨਾਮ ਧਨੁ ਨਿਰਮਲ = ਨਿਰਮਲ ਨਾਮ ਧਨੁ, ਪ੍ਰਭੂ ਦੇ ਪਵਿਤ੍ਰ ਨਾਮ ਦਾ ਧਨ। ਥਾਤੀ = {स्थिति} ਟਿਕਾਉ। ਅਗਮ = ਅਪਹੁੰਚ। ਅਪਾਰ = ਬੇਅੰਤ।

SikhNet (Spanish)He logrado alabar el Nombre Inmaculado de Dios; Sus Riquezas son Infinitas e Insondables.

ਬਿਲਛਿ ਬਿਨੋਦ. ਆਨੰਦ ਸੁਖ ਮਾਣਹੁ; ਖਾਇ ਜੀਵਹੁ. ਸਿਖ ਪਰਵਾਰ ॥੧॥

bilachh binod. aanand sukh maanahu; khaae jeevahu. sikh paravaar |1|

Sant Singh KhalsaRevel in it, delight in it, be happy and enjoy peace, and live long, O Sikhs and brethren. ||1||
Manmohan SinghO my disciples and kinsmen, partake of it thou and live long, revel, play make merry and enjoys peace.
Manmohan Singh (Punjabi)ਹੇ ਮੇਰੇ ਸਿੱਖੋ ਅਤੇ ਸਨਬੰਧੀਓ! ਇਸੇ ਨੂੰ ਛੱਕੋ ਤੇ ਜੀਉਂਦੇ ਰਹੋ। ਤੁਸੀਂ ਰੰਗ ਰਲੀਆਂ ਕਰੋ, ਖੇਲੋ, ਕੁੱਦੋ ਮੌਜਾਂ ਲੁੱਟੋ ਅਤੇ ਆਰਾਮ ਭੋਗੋ।
Fareedkot Teekaਤਿਸ ਕਰ ਕੇ ਬਿਲਾਸ ਕਰਤੇ ਹੈਂ ਬਿਨੋਦ ਕੇ ਲੀਏ ਔ ਅਨੰਦ ਇਸ ਲੋਕ ਕਾ ਪੁਨਃ ਸੁਖ ਪਰਲੋਕ ਕਾ ਮਾਣਤੇ ਹੈਂ; ਵਾ ਸੁਖ ਸਰੂਪ ਹਰੀ ਕੇ ਅਨੰਦ ਕੋ ਮਨ ਤਨ ਬਾਣੀ ਕਰ ਕੇ ਭੋਗਤਾ ਹਾਂ। ਤਥਾ ਸਿਖ ਔ ਪ੍ਰਵਾਰ ਇਸ ਧਨ ਕੋ (ਖਾਇ) ਧਾਰਨ ਕਰ ਕੇ ਜੀਵਤੇ ਹੈਂ॥੧॥
Prof. Sahib Singhਹੇ (ਗੁਰੂ ਕੇ) ਸਿੱਖ-ਪਰਵਾਰ! (ਹੇ ਗੁਰਸਿੱਖੋ!) ਤੁਸੀ ਭੀ (ਆਤਮਕ ਜੀਵਨ ਵਾਸਤੇ ਇਹ ਨਾਮ-ਭੋਜਨ) ਖਾ ਕੇ ਆਤਮਕ ਜੀਵਨ ਹਾਸਲ ਕਰੋ, ਖ਼ੁਸ਼ ਹੋ ਕੇ ਆਤਮਕ ਚੋਜ ਆਨੰਦ ਸੁਖ ਮਾਣਿਆ ਕਰੋ ॥੧॥

ਪਦ ਅਰਥ ਬਿਲਛਿ = {विलस्य} ਪ੍ਰਸੰਨ ਹੋ ਕੇ। ਬਿਨੋਦ = (ਆਤਮਕ) ਚੋਜ ਤਮਾਸ਼ੇ। ਜੀਵਹੁ = ਆਤਮਕ ਜੀਵਨ ਪ੍ਰਾਪਤ ਕਰੋ। ਸਿਖ ਪਰਵਾਰ = ਹੇ (ਗੁਰੂ ਕੇ) ਸਿੱਖ-ਪਰਵਾਰ ॥੧॥

SikhNet (Spanish)Oh mis seguidores, oh mi familia, gástense este Tesoro y vivan en Éxtasis. (1)

ਹਰਿ ਕੇ ਚਰਨ ਕਮਲ; ਆਧਾਰ ॥

har ke charan kamal; aadhaar |

Sant Singh KhalsaI have the support of the Lotus Feet of the Lord.
Manmohan SinghI have the support of the God's lotus feet.
Manmohan Singh (Punjabi)ਮੈਨੂੰ ਵਾਹਿਗੁਰੂ ਦੇ ਕੰਵਲ ਚਰਣਾਂ ਦਾ ਆਸਰਾ ਹੈ।
Fareedkot Teekaਹਰੀ ਕੇ ਚਰਨ ਕਮਲੋਂ ਕਾ ਮੈਂ ਆਸਰਾ ਅੰਗੀਕਾਰ ਕੀਆ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਕੋਮਲ ਚਰਨਾਂ ਨੂੰ (ਮੈਂ ਆਪਣੀ ਜ਼ਿੰਦਗੀ ਦਾ) ਆਸਰਾ (ਬਣਾ ਲਿਆ ਹੈ)।

ਪਦ ਅਰਥ ਆਧਾਰ = ਆਸਰਾ।

SikhNet (Spanish)Apóyense en los Pies de Loto del Señor y por la Gracia de los Santos

ਸੰਤ ਪ੍ਰਸਾਦਿ ਪਾਇਓ ਸਚ ਬੋਹਿਥੁ; ਚੜਿ ਲੰਘਉ. ਬਿਖੁ ਸੰਸਾਰ ॥੧॥ ਰਹਾਉ ॥

sant prasaad paaeo sach bohith; charr langhau. bikh sansaar |1| rahaau |

Sant Singh KhalsaBy the Grace of the Saints, I have found the boat of Truth; embarking on it, I sail across the ocean of poison. ||1||Pause||
Manmohan SinghBy saints grace, I have attained the ship of Truth, embarking on which I ferry across the world's ocean of poison. Pause.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਮੈਨੂੰ ਸੱਚ ਦਾ ਜਹਾਜ਼ ਪ੍ਰਾਪਤ ਹੋਇਆ ਹੈ, ਜਿਸ ਤੇ ਸਵਾਰ ਹੋ ਮੈਂ ਜਗਤ ਦੇ ਜ਼ਹਿਰ ਦੇ ਸਮੁੰਦਰ ਤੋਂ ਪਾਰ ਹੁੰਦਾ ਹਾਂ। ਠਹਿਰਾਉ।
Fareedkot Teekaਸੰਤੋਂ ਕੀ ਕ੍ਰਿਪਾ ਸੇ ਨਾਮ ਰੂਪ ਸਚਾ ਜਹਾਜ ਹਮ ਨੇ ਪਾਯਾ ਹੈ, ਜਿਸ ਪਰ ਚੜ ਕਰ ਸੰਸਾਰ ਬਿਖ ਕਾ ਸਮੁੰਦਰ ਲੰਘ ਜਾਵਾਂ॥੧॥ ਰਹਾਉ ॥
Prof. Sahib Singhਗੁਰੂ ਦੀ ਕਿਰਪਾ ਨਾਲ ਮੈਂ ਸਦਾ-ਥਿਰ ਪ੍ਰਭੂ ਦਾ ਨਾਮ ਜਹਾਜ਼ ਲੱਭ ਲਿਆ ਹੈ, (ਉਸ ਵਿਚ) ਚੜ੍ਹ ਕੇ ਮੈਂ (ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੇ) ਜ਼ਹਿਰ-ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਰਿਹਾ ਹਾਂ ॥੧॥ ਰਹਾਉ ॥

ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਸਚ = ਸਦਾ ਕਾਇਮ ਰਹਿਣ ਵਾਲਾ। ਬੋਹਿਥੁ = ਜਹਾਜ਼। ਚੜਿ = ਚੜ੍ਹ ਕੇ। ਲੰਘਉ = ਲੰਘਉਂ, ਮੈਂ ਲੰਘਦਾ ਹਾਂ। ਬਿਖੁ = ਜ਼ਹਿਰ ॥੧॥ ਰਹਾਉ ॥

SikhNet (Spanish)aborden el Barco de la Verdad y naveguen a través del mar venenoso del mundo. (1‑Pausa)

ਭਏ ਕ੍ਰਿਪਾਲ ਪੂਰਨ ਅਬਿਨਾਸੀ; ਆਪਹਿ ਕੀਨੀ ਸਾਰ ॥

bhe kripaal pooran abinaasee; aapeh keenee saar |

Sant Singh KhalsaThe perfect, imperishable Lord has become merciful; He Himself has taken care of me.
Manmohan SinghThe pervading, eternal Lord has become merciful and He Himself has taken care of me.
Manmohan Singh (Punjabi)ਵਿਆਪਕ, ਅਮਰ, ਮਾਲਕ, ਮਿਹਰਬਾਨ ਹੋ ਗਿਆ ਹੈ ਅਤੇ ਉਸ ਨੇ ਖੁਦ ਹੀ ਮੇਰੀ ਸੰਭਾਲ ਕੀਤੀ ਹੈ।
Fareedkot Teeka(ਪੂਰਨ ਅਬਿਨਾਸੀ) ਵਿਸਨੁ ਕ੍ਰਿਪਾਲ ਹੋਏ ਹੈਂ ਔ ਆਪ ਹੀ ਹਮਾਰੀ ਸਮਾਲ ਕਰੀ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਉੱਤੇ ਸਰਬ-ਵਿਆਪਕ ਅਬਿਨਾਸੀ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਸ ਦੀ ਸੰਭਾਲ ਆਪ ਹੀ ਕਰਦੇ ਹਨ।

ਪਦ ਅਰਥ ਆਪਹਿ = ਆਪ ਹੀ। ਸਾਰ = ਸੰਭਾਲ।

SikhNet (Spanish)El Señor Eterno es Compasivo y cuida de mí; teniendo Su Visión estoy en Éxtasis.

ਪੇਖਿ ਪੇਖਿ ਨਾਨਕ ਬਿਗਸਾਨੋ; ਨਾਨਕ. ਨਾਹੀ ਸੁਮਾਰ ॥੨॥੧੦॥੩੮॥

pekh pekh naanak bigasaano; naanak. naahee sumaar |2|10|38|

Sant Singh KhalsaBeholding, beholding His Vision, Nanak has blossomed forth in ecstasy. O Nanak, He is beyond estimation. ||2||10||38||
Manmohan SinghSeeing the Lord's vision, Nanak has blossomed O Nanak, he is beyond all reckoning.
Manmohan Singh (Punjabi)ਸੁਆਮੀ ਦਾ ਦਰਸ਼ਨ ਦੇਖ ਕੇ ਨਾਨਕ ਪ੍ਰਫੁੱਲਤ ਹੋ ਗਿਆ ਹੈ। ਹੇ ਨਾਨਕ! ਉਹ ਸਾਰੀਆਂ ਗਿਣਤੀਆਂ ਤੋਂ ਪਰੇ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕਾ ਕੋਈ (ਸੁਮਾਰ) ਹਿਸਾਬ ਨਹੀਂ ਹੈ ਐਸਾ ਜੋ ਬਿਅੰਤ ਪਰਮੇਸ੍ਵਰ ਹੈ, ਹਮ ਤਿਸ ਕੋ ਮਨ ਤਨ ਸੇ ਦੇਖ ਕੇ ਅਤੀ ਪ੍ਰਸੰਨ ਹੂਏ ਹੈਂ॥੨॥੧੦॥੩੮॥
Prof. Sahib Singhਨਾਨਕ (ਉਸ ਦਾ ਇਹ ਕੌਤਕ) ਵੇਖ ਵੇਖ ਕੇ ਖ਼ੁਸ਼ ਹੋ ਰਿਹਾ ਹੈ। ਹੇ ਨਾਨਕ! (ਸੇਵਕ ਦੀ ਸੰਭਾਲ ਕਰਨ ਦੀ ਪ੍ਰਭੂ ਦੀ ਦਇਆ ਦਾ) ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ॥੨॥੧੦॥੩੮॥

ਪਦ ਅਰਥ ਪੇਖਿ = ਵੇਖ ਕੇ। ਨਾਨਕੁ ਬਿਗਸਨੋ = ਨਾਨਕ ਖ਼ੁਸ਼ ਹੋ ਰਿਹਾ ਹੈ। ਨਾਨਕ = ਹੇ ਨਾਨਕ! ਸੁਮਾਰ = ਮਿਣਤੀ, ਹੱਦ ॥੨॥੧੦॥੩੮॥

SikhNet (Spanish)Oh, Dice Nanak, el Señor es Infinitamente Glorioso. (2‑10‑38)

Open this shabad →

Shabad Guru Arjan Dev Ji Raag Sorath continues on Ang 619

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਗੁਰਿ ਪੂਰੈ ਅਪਨੀ ਕਲ ਧਾਰੀ; ਸਭ ਘਟ ਉਪਜੀ ਦਇਆ ॥

gur poorai apanee kal dhaaree; sabh ghatt upajee deaa |

Sant Singh KhalsaThe Perfect Guru has revealed His power, and compassion has welled up in every heart.
Manmohan SinghThe Perfect Guru has make manifest his might and in all the hearts has welled up compassion for me.
Manmohan Singh (Punjabi)ਪੂਰਨ ਗੁਰਾਂ ਨੇ ਆਪਣੀ ਸ਼ਕਤੀ ਪ੍ਰਗਟ ਕੀਤੀ ਹੈ ਅਤੇ ਸਾਰਿਆਂ ਦਿਲਾਂ ਅੰਦਰ ਮੇਰੇ ਲਈ ਰਹਿਮਤ ਉਤਪੰਨ ਹੋ ਗਈ ਹੈ।
Fareedkot Teekaਸਤਿਗੁਰ ਪੂਰਿਓਂ ਨੇ ਐਸੀ ਆਪਨੀ ਸਕਤੀ ਧਾਰੀ ਹੈ, ਜਿਸ ਤੇ ਸਭ ਘਟੋਂ ਮੇਂ ਦਇਆ ਉਤਪੰਨ ਹੂਈ ਹੈ, ਭਾਵ ਸੇ ਹਮਾਰੇ ਪਰ ਸਭ ਜੀਵ ਦਇਆ ਕਰਤੇ ਹੈਂ॥
Prof. Sahib Singhਹੇ ਭਾਈ! ਪੂਰੇ ਗੁਰੂ ਨੇ (ਮੇਰੇ ਅੰਦਰ) ਆਪਣੀ (ਅਜੇਹੀ) ਤਾਕਤ ਭਰ ਦਿੱਤੀ ਹੈ (ਕਿ ਮੇਰੇ ਅੰਦਰ) ਸਭ ਜੀਵਾਂ ਵਾਸਤੇ ਪਿਆਰ ਪੈਦਾ ਹੋ ਗਿਆ ਹੈ।

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਕਲ = ਕਲਾ, ਸੱਤਿਆ, ਤਾਕਤ। ਸਭ ਘਟ = ਸਾਰੇ ਸਰੀਰਾਂ ਵਾਸਤੇ। ਉਪਜੀ = ਪੈਦਾ ਹੋ ਗਈ ਹੈ।

SikhNet (Spanish)El Guru Perfecto ha manifestado Sus Poderes y admiro Su Compasión en cada corazón.

ਆਪੇ ਮੇਲਿ ਵਡਾਈ ਕੀਨੀ; ਕੁਸਲ ਖੇਮ ਸਭ ਭਇਆ ॥੧॥

aape mel vaddaaee keenee; kusal khem sabh bheaa |1|

Sant Singh KhalsaBlending me with Himself, He has blessed me with glorious greatness, and I have found pleasure and happiness. ||1||
Manmohan SinghBlending me with Himself, the Lord has granted me greatness and I have obtained emancipation and all pleasure.
Manmohan Singh (Punjabi)ਮੈਨੂੰ ਆਪਣੇ ਨਾਲ ਅਭੇਦ ਕਰ ਕੇ, ਪ੍ਰਭੂ ਨੇ ਮੈਨੂੰ ਪ੍ਰਭਤਾ ਬਖਸ਼ੀ ਹੈ ਅਤੇ ਮੈਨੂੰ ਕਲਿਆਣ ਅਤੇ ਸਮੂਹ ਪ੍ਰਸੰਨਤਾ ਪ੍ਰਾਪਤ ਹੋ ਗਈਆਂ ਹਨ।
Fareedkot Teekaਪੁਨ: ਅਪਨੇ ਮੇਂ ਮੇਲਕੇ ਹਮਾਰੀ ਸੰਸਾਰ ਮੇਂ ਵਡਿਆਈ ਕਰੀ ਹੈ, ਹਮਾਰਾ ਸਭ ਪਰਵਾਰ ਸੁਖ ਅਨੰਦ ਯੁਕਤ ਭਇਆ ਹੈ॥੧॥
Prof. Sahib Singh(ਗੁਰੂ ਨੇ) ਆਪ ਹੀ (ਮੈਨੂੰ ਪ੍ਰਭੂ-ਚਰਨਾਂ ਵਿਚ) ਜੋੜ ਕੇ (ਮੈਨੂੰ) ਆਤਮਕ ਉੱਚਤਾ ਬਖ਼ਸ਼ੀ ਹੈ, (ਹੁਣ ਮੇਰੇ ਅੰਦਰ) ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ ॥੧॥

ਪਦ ਅਰਥ ਆਪੇ = ਆਪ ਹੀ। ਮੇਲਿ = (ਪ੍ਰਭੂ-ਚਰਨਾਂ ਵਿਚ) ਮਿਲਾ ਕੇ। ਵਡਾਈ = ਉੱਚਾ ਆਤਮਕ ਦਰਜਾ। ਕੁਸਲ ਖੇਮ = ਖ਼ੁਸ਼ੀ, ਪ੍ਰਸੰਨਤਾ ॥੧॥

SikhNet (Spanish)Uniéndome en Su Ser, me bendijo con Su Gloria y me colmó de Placer y Felicidad. (1)

ਸਤਿਗੁਰੁ ਪੂਰਾ; ਮੇਰੈ ਨਾਲਿ ॥

satigur pooraa; merai naal |

Sant Singh KhalsaThe Perfect True Guru is always with me.
Manmohan SinghThe Perfect True Guru is ever with me.
Manmohan Singh (Punjabi)ਪੂਰਨ ਸੱਚੇ ਗੁਰਾਂ ਜੀ ਹਮੇਸ਼ਾਂ ਮੈਂਡੇ ਅੰਗ ਸੰਗ ਹਨ।
Fareedkot Teekaਪੂਰਾ ਜੋ ਸਤਿਗੁਰੂ ਹੈ, ਸੋ ਰੱਛਾ ਕਰਨੇ ਕੋ ਸਦੀਵ ਮੇਰੇ ਸਾਥ ਹੈ॥
Prof. Sahib Singhਹੇ ਭਾਈ! ਪੂਰਾ ਗੁਰੂ (ਹਰ ਵੇਲੇ) ਮੇਰੇ ਨਾਲ (ਮਦਦਗਾਰ) ਹੈ,
SikhNet (Spanish)El Guru Perfecto y Verdadero está siempre conmigo

Open this shabad (7 lines, Angs 618-619) →

Ang 618 of 1430