ਮਹਲਾ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak Dev, Primer Canal Divino.
ਸਭੇ ਸੁਰਤੀ. ਜੋਗ ਸਭਿ; ਸਭੇ ਬੇਦ ਪੁਰਾਣ ॥
sabhe suratee. jog sabh; sabhe bed puraan |
Sant Singh KhalsaAll intuitive understanding, all Yoga, all the Vedas and Puraanas.
Manmohan SinghAll understandings, all yogas and all the Vedas and the Puranas,
Manmohan Singh (Punjabi)ਸਾਰੀਆਂ ਸਮਝਾ, ਸਾਰੇ ਯੋਗ ਅਤੇ ਸਾਰੇ ਵੇਦ ਅਤੇ ਪੁਰਾਨ,
Fareedkot Teekaਸਭੇ (ਸੁਰਤੀ) ਗਿਆਤ ਕਰ (ਜੋਗ) ਅਸ਼ਟਾਂਗ ਜੋਗ ਸਭੀ ਔਰ ਸਭੇ ਹੀ ਬੇਦ ਅਰ ਪੁਰਾਨ ਜੋ ਹੈਂ॥
Prof. Sahib Singhਜੋਗ-ਮਤ ਅਨੁਸਾਰ ਬ੍ਰਿਤੀ ਜੋੜਨੀ; ਵੇਦ ਪੁਰਾਨ (ਆਦਿਕਾਂ ਦੇ ਪਾਠ);ਪਦ ਅਰਥ ਸੁਰਤੀ = ਬ੍ਰਿਤੀ ਦਾ ਜੋੜਨਾ।
SikhNet (Spanish)Toda Yoga para controlar al mente, todos los Vedas, los Puranas
ਸਭੇ ਕਰਣੇ. ਤਪ ਸਭਿ; ਸਭੇ ਗੀਤ ਗਿਆਨ ॥
sabhe karane. tap sabh; sabhe geet giaan |
Sant Singh KhalsaAll actions, all penances, all songs and spiritual wisdom.
Manmohan SinghAll the deeds, all penances and all the songs and wisdom,
Manmohan Singh (Punjabi)ਸਾਰੇ ਕਰਮ, ਸਾਰੀਆਂ ਤਪੱਸਿਆ ਅਤੇ ਸਾਰੇ ਗਾਉਣ ਅਤੇ ਗਿਆਤਾ,
Fareedkot Teekaਸਭੀ ਜੋ ਕਰਤਤ ਕਰਨੇ ਹੈਂ ਅਰ ਸਭੀ ਤਪ ਔਰ ਸਭੀ ਗੀਤ ਗਾਵਨੇ ਅਰ ਗਿਆਨ ਕਥਨ ਕਰਨੇ॥
Prof. Sahib Singhਤਪ ਸਾਧਣੇ; (ਭਜਨਾਂ ਦੇ) ਗੀਤ ਤੇ (ਉਹਨਾਂ ਦੀਆਂ) ਵਿਚਾਰਾਂ;
SikhNet (Spanish)y la práctica de austeridades, toda sabiduría
ਸਭੇ ਬੁਧੀ. ਸੁਧਿ ਸਭਿ; ਸਭਿ ਤੀਰਥ. ਸਭਿ ਥਾਨ ॥
sabhe budhee. sudh sabh; sabh teerath. sabh thaan |
Sant Singh KhalsaAll intellect, all enlightenment, all sacred shrines of pilgrimage.
Manmohan SinghAll intellects, all ingenuities all holies and all places,
Manmohan Singh (Punjabi)ਸਾਰੀਆਂ ਅਕਲਮੰਦੀਆਂ, ਸਾਰੀਆਂ ਪ੍ਰਬੀਨਤਾਈਆਂ, ਸਾਰੇ ਧਰਮ ਅਸਥਾਨ ਅਤੇ ਸਾਰੇ ਅਸਥਾਨ,
Fareedkot Teekaਸਭੇ ਬੁਧੀਆਂ ਅਰ ਸਭੀ ਸੁਧੀਆਂ ਅਰ ਸਭੀ ਤੀਰਥ ਅਰ ਸਭੀ (ਥਾਨ) ਦੇਵ ਸਥਾਨ॥
Prof. Sahib Singhਉੱਚੀ ਬੁੱਧ ਤੇ ਚੰਗੀ ਅਕਲ; ਤੀਰਥ-ਅਸਥਾਨ (ਆਦਿਕਾਂ ਦੇ ਇਸ਼ਨਾਨ);ਪਦ ਅਰਥ ਸੁਧਿ = ਸੂਝ, ਚੰਗੀ ਅਕਲ।
SikhNet (Spanish)y todo canto, el intelecto y la intuición, los lugares de peregrinaje
ਸਭਿ ਪਾਤਿਸਾਹੀਆ. ਅਮਰ ਸਭਿ; ਸਭਿ ਖੁਸੀਆ. ਸਭਿ ਖਾਨ ॥
sabh paatisaaheea. amar sabh; sabh khuseea. sabh khaan |
Sant Singh KhalsaAll kingdoms, all royal commands, all joys and all delicacies.
Manmohan SinghAll kingdoms, all commands, all joys and all delicacies,
Manmohan Singh (Punjabi)ਸਾਰੇ ਰਾਜ ਭਾਗ, ਸਾਰੇ ਫੁਰਮਾਨ ਸਾਰੀਆਂ ਰੰਗ ਰਲੀਆਂ ਅਤੇ ਸਾਰੇ ਖਾਣੇ,
Fareedkot Teekaਸਭੀ ਪਾਤਸ਼ਾਹੀਆਂ ਅਰ ਸਭੀ (ਅਮਰ) ਹੁਕਮ ਪੁਨਹ ਸਭੀ ਖੁਸ਼ੀਆਂ ਅਰ ਸਭੀ ਸਰਦਾਰ॥
Prof. Sahib Singhਪਾਤਿਸ਼ਾਹੀਆਂ ਤੇ ਹਕੂਮਤਾਂ; ਖ਼ੁਸ਼ੀਆਂ ਤੇ (ਚੰਗੇ) ਖਾਣੇ;ਪਦ ਅਰਥ ਅਮਰ = ਹੁਕਮ।
SikhNet (Spanish)y todos los lugares y reinos están bajo el control del Comando del Señor.
ਸਭੇ ਮਾਣਸ. ਦੇਵ ਸਭਿ; ਸਭੇ ਜੋਗ ਧਿਆਨ ॥
sabhe maanas. dev sabh; sabhe jog dhiaan |
Sant Singh KhalsaAll mankind, all divinites, all Yoga and meditation.
Manmohan SinghAll mortals, all deities, all unions and all inclination,
Manmohan Singh (Punjabi)ਸਾਰੇ ਪ੍ਰਾਣੀ, ਸਮੂਹ ਦੇਵਤੇ ਸਾਰੇ ਮੇਲ ਮਿਲਾਪ ਅਤੇ ਸਮੂਹ ਰੁਚੀਆਂ।
Fareedkot Teekaਸਭੇ ਹੀ ਮਾਨੁਖ ਅਰ ਸਭੀ ਦੇਵਤਾ ਔਰ ਸਭੇ ਹੀ ਜੋਗ ਧਿਆਨ॥
Prof. Sahib Singhਮਨੁੱਖ ਤੇ ਦੇਵਤੇ; ਜੋਗ ਦੀਆਂ ਸਮਾਧੀਆਂ;ਪਦ ਅਰਥ ਖਾਨ = ਖਾਣੇ।
SikhNet (Spanish)Sí, todas las dichas y albricias en la vida vienen de Dios.
ਸਭੇ ਪੁਰੀਆ. ਖੰਡ ਸਭਿ; ਸਭੇ ਜੀਅ ਜਹਾਨ ॥
sabhe pureea. khandd sabh; sabhe jeea jahaan |
Sant Singh KhalsaAll worlds, all celestial realms; all the beings of the universe.
Manmohan SinghAll the worlds, all the continents and all the beings of the universe,
Manmohan Singh (Punjabi)ਸਾਰੇ ਸੰਸਾਰ, ਸਾਰੇ ਮਹਾਂਦੀਪ ਅਤੇ ਆਲਮ ਦੇ ਸਮੂਹ ਜੀਵ ਜੰਤੂ,
Fareedkot Teekaਸਭੇ ਹੀ ਪੁਰੀਆਂ ਅਰ ਸਭੀ ਖੰਡ ਔਰ (ਜਹਾਨ) ਜਗਤ ਕੇ ਸਭੀ ਜੀਵ ਜੋ ਹੈਂ॥
Prof. Sahib Singhਧਰਤੀਆਂ ਦੇ ਮੰਡਲ ਤੇ ਹਿੱਸੇ; ਸਾਰੇ ਜਗਤ ਦੇ ਜੀਆ ਜੰਤ-ਪਦ ਅਰਥ ਮਾਣਸ = ਮਨੁੱਖ। ਦੇਵ = ਦੇਵਤੇ। ਪੁਰੀਆ = ਧਰਤੀਆਂ। ਖੰਡ = ਬ੍ਰਹਮੰਡ ਦੇ ਹਿੱਸੇ। ਜੀਅ ਜਹਾਨ = ਜਗਤ ਦੇ ਜੀਅ-ਜੰਤ।
SikhNet (Spanish)Todos los seres humanos, los dioses, las concentraciones y todos los tipos de Yoga; l
ਹੁਕਮਿ ਚਲਾਏ ਆਪਣੈ; ਕਰਮੀ ਵਹੈ ਕਲਾਮ ॥
hukam chalaae aapanai; karamee vahai kalaam |
Sant Singh KhalsaAccording to His Hukam, He commands them. His Pen writes out the account of their actions.
Manmohan SinghAll of them, the Lord drives according to His will and His pen flows as are our deeds.
Manmohan Singh (Punjabi)ਸਾਰਿਆਂ ਨੂੰ ਸੁਆਮੀ ਆਪਣੀ ਰਜ਼ਾ ਅਨੁਸਾਰ ਤੋਰਦਾ ਹੈ ਅਤੇ ਉਸ ਦੀ ਕਲਮ ਸਾਡੇ ਅਮਲਾ ਅਨੁਕੁਲ ਵਗਦੀ ਹੈ।
Fareedkot Teekaਜੈਸੀ ਕਰਮੋਂ ਅਨੁਸਾਰ ਜੀਵ ਕੇ ਮਸਤਕ ਪੁਰ ਕਲਾਮ ਵਗੀ ਹੈ, ਤੈਸੇ ਹੀ ਸਭੀ ਜੀਵ ਪਰਮੇਸ੍ਵਰ ਨੇ ਅਪਣੇ ਹੁਕਮ ਮੇਂ ਚਲਾ ਰਖੇ ਹੈਂ॥
Prof. Sahib Singhਇਹਨਾਂ ਸਭਨਾਂ ਨੂੰ ਪਰਮਾਤਮਾ ਆਪਣੇ ਹੁਕਮ ਵਿਚ ਤੋਰਦਾ ਹੈ, ਪਰ ਉਸ ਦੇ ਹੁਕਮ ਦੀ ਕਲਮ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਵਗਦੀ ਹੈ।ਪਦ ਅਰਥ ਹੁਕਮਿ = ਹੁਕਮ ਵਿਚ। ਕਲਾਮ = (ਹੁਕਮ ਦੀ) ਕਲਮ। ਕਰਮੀ = (ਜੀਵਾਂ ਦੇ) ਕਰਮਾਂ ਅਨੁਸਾਰ। ਵਹੈ = ਚੱਲਦੀ ਹੈ।
SikhNet (Spanish)as esferas y regiones del universo, la vida de los mundos, sí, todo esto Dios Mismo lo maneja de acuerdo a Su Voluntad, pero Su Pluma escribe sólo de acuerdo a nuestras acciones.
ਨਾਨਕ ਸਚਾ ਸਚਿ ਨਾਇ; ਸਚੁ ਸਭਾ ਦੀਬਾਨੁ ॥੨॥
naanak sachaa sach naae; sach sabhaa deebaan |2|
Sant Singh KhalsaO Nanak, True is the Lord, and True is His Name. True is His Congregation and His Court. ||2||
Manmohan SinghNanak, True is the His congregation and His court.
Manmohan Singh (Punjabi)ਨਾਨਕ ਸੱਚ ਹੈ, ਸੁਆਮੀ, ਸੱਚਾ ਹੈ ਉਸ ਦਾ ਨਾਮ ਅਤੇ ਸੱਚੀ ਹੈ ਉਸ ਦੀ ਸੰਸਗਤ ਅਤੇ ਦਰਗਾਹ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪਰਮੇਸ਼੍ਵਰ ਸਚਾ ਹੈ ਔਰ ਉਸ ਕੇ ਨਾਮ ਭੀ ਸਚੇ ਹੈਂ ਔਰ ਸਤਿਸੰਗ ਰੂਪੀ ਸਭਾ ਭੀ ਤਿਸ ਕੀ ਸਚੀ ਹੈ ਔਰ (ਦੀਬਾਨੁ) ਆਸਰਾ ਭੀ ਤਿਸ ਕਾ ਸਚਾ ਹੈ॥੨॥☬ਨਾਮ ਮਨਨ ਕੀ ਮਹਿਮਾਂ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਦਰਬਾਰ ਸਦਾ-ਥਿਰ ਰਹਿਣ ਵਾਲਾ ਹੈ, ਉਸ ਦੇ ਨਾਮ ਵਿਚ ਜੁੜਿਆਂ ਉਸ ਦੀ ਪ੍ਰਾਪਤੀ ਹੁੰਦੀ ਹੈ।ੳ (ਭਾਵ, ਕਈ ਜੀਵ ਜੋਗ ਦੀ ਰਾਹੀਂ ਸੁਰਤ ਜੋੜਦੇ ਹਨ, ਕਈ ਵੇਦ ਪੁਰਾਨਾਂ ਦੇ ਪਾਠ ਕਰਦੇ ਹਨ, ਕੋਈ ਤਪ ਸਾਧਦੇ ਹਨ, ਕੋਈ ਭਜਨ ਗਾਉਂਦੇ ਹਨ, ਕੋਈ ਗਿਆਨ ਚਰਚਾ ਕਰਦੇ ਹਨ, ਕੋਈ ਉੱਚੀਆਂ ਅਕਲਾਂ ਦੁੜਾਂਦੇ ਹਨ, ਕੋਈ ਤੀਰਥਾਂ ਤੇ ਇਸ਼ਨਾਨ ਕਰ ਰਹੇ ਹਨ, ਕੋਈ ਪਾਤਸ਼ਾਹ ਬਣ ਕੇ ਹਕੂਮਤਾਂ ਕਰ ਰਹੇ ਹਨ, ਕੋਈ ਮੌਜਾਂ ਮਾਣ ਰਹੇ ਹਨ, ਕੋਈ ਵਧੀਆ ਖਾਣੇ ਖਾ ਰਹੇ ਹਨ, ਕੋਈ ਮਨੁੱਖ ਹਨ, ਕੋਈ ਦੇਵਤੇ, ਕੋਈ ਸਮਾਧੀਆਂ ਲਾ ਰਹੇ ਹਨ-ਸਾਰੇ ਜਗਤ ਦੇ ਜੀਅ-ਜੰਤ ਵਖੋ-ਵਖ ਆਹਰੇ ਲੱਗੇ ਹੋਏ ਹਨ। ਇਹ ਜੋ ਕੁਝ ਹੋ ਰਿਹਾ ਹੈ, ਪ੍ਰਭੂ ਦੇ ਹੁਕਮ ਵਿਚ ਹੋ ਰਿਹਾ ਹੈ, ਪਰ ਜੀਵਾਂ ਦੀ ਇਹ ਵਖੋ-ਵਖ ਕਿਸਮ ਦੀ ਰੁਚੀ ਉਹਨਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਹੈ, ਫਲ ਪ੍ਰਭੂ ਦੀ ਰਜ਼ਾ ਵਿਚ ਮਿਲ ਰਿਹਾ ਹੈ) ॥੨॥ਪਦ ਅਰਥ ਸਚਿ ਨਾਇ = ਸੱਚੇ ਨਾਮ ਦੀ ਰਾਹੀਂ, ਸੱਚੇ ਨਾਮ ਵਿਚ ਜੁੜਿਆਂ। ਦੀਬਾਨੁ = ਕਚਹਿਰੀ ॥੨॥
SikhNet (Spanish)Dice Nanak, Verdad, Verdad es Dios, Verdad es Su Nombre, Verdad es Su Corte y Sus Cortesanos. (2)