ੴ

ਸਿੱਖਬਾਣੀ · SikhBani

ਕਿਲਬਿਖ ਬਿਨਸੇ ਗਾਇ ਗੁਨਾ ॥

kilabikh binase gaae gunaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Basant · Ang 1184 · 11 lines
Translations

ਬਸੰਤੁ ਮਹਲਾ ੫ ॥

basant mahalaa 5 |

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.

ਕਿਲਬਿਖ ਬਿਨਸੇ; ਗਾਇ ਗੁਨਾ ॥

kilabikh binase; gaae gunaa |

Sant Singh KhalsaThe sins are erased, singing the Glories of God;
Manmohan SinghSinging the Lord's praise, my sins are effaced,
Manmohan Singh (Punjabi)ਪ੍ਰਭੂ ਦਾ ਜੱਸ ਗਾਉਣ ਦੁਆਰਾ, ਮੇਰੇ ਪਾਪ ਮਿਟ ਗਏ ਹਨ,
Fareedkot Teekaਹਮਾਰੇ ਪਾਪ ਤਿਸ ਕੇ ਗੁਣੋਂ ਕੋ ਗਾਇ ਕਰ ਨਸਟ ਭਏ ਹੈਂ॥
Prof. Sahib Singh(ਕੋਈ ਭੀ ਮਨੁੱਖ ਹੋਵੇ, ਪਰਮਾਤਮਾ ਦੇ) ਗੁਣ ਗਾ ਕੇ ਉਸ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ,

ਪਦ ਅਰਥ ਕਿਲਬਿਖ = ਪਾਪ। ਗਾਇ = ਗਾ ਕੇ।

SikhNet (Spanish)Cantando las Alabanzas del Señor, uno se libera de miles de errores

ਅਨਦਿਨ ਉਪਜੀ; ਸਹਜ; ਧੁਨਾ ॥੧॥

anadin upajee; sehaj; dhunaa |1|

Sant Singh Khalsanight and day, celestial joy wells up. ||1||
Manmohan Singhand the melody of joy ever wells up within me,
Manmohan Singh (Punjabi)ਅਤੇ ਖੁਸ਼ੀ ਦਾ ਰਾਗ ਸਦੀਵ ਹੀ ਮੇਰੇ ਅੰਦਰ ਉਤਪੰਨ ਹੁੰਦਾ ਹੈ।
Fareedkot Teekaਰਾਤ੍ਰ ਦਿਨ ਸ੍ਵਭਾਵਕ ਹੀ ਨਾਮ ਕੀ ਧੁਨੀ ਮੇਰੇ ਮਨ ਮੇਂ ਉਤਪਿਤ ਭਈ ਹੈ॥੧॥
Prof. Sahib Singhਉਸ ਦੇ ਅੰਦਰ ਹਰ ਵੇਲੇ ਆਤਮਕ ਅਡੋਲਤਾ ਦੀ ਰੌ ਪੈਦਾ ਹੋਈ ਰਹਿੰਦੀ ਹੈ ॥੧॥

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜ ਧੁਨਾ = ਆਤਮਕ ਅਡੋਲਤਾ ਦੀ ਰੌ ॥੧॥

SikhNet (Spanish)y en el interior de uno resuena para siempre la Melodía del Equilibrio. (1-Pausa)

ਮਨੁ ਮਉਲਿਓ; ਹਰਿ ਚਰਨ ਸੰਗਿ ॥

man maulio; har charan sang |

Sant Singh KhalsaMy mind has blossomed forth, by the touch of the Lord's Feet.
Manmohan SinghMy soul has flowered coming in contact with the God's feet.
Manmohan Singh (Punjabi)ਵਾਹਿਗੁਰੂ ਦੇ ਪੈਰਾਂ ਦੇ ਨਾਲ ਲੱਗ ਕੇ ਮੇਰੀ ਆਤਮਾਂ ਪ੍ਰਫੁਲਤ ਹੋ ਗਈ ਹੈ।
Fareedkot Teekaਹਮਾਰਾ ਮਨੁ ਹਰੀ ਕੇ ਚਰਨੋਂ ਸੰਗ (ਮਉਲਿਓ) ਮਿਲਾ ਹੈ॥
Prof. Sahib Singhਉਸ ਸੇਵਕ ਦਾ ਮਨ ਪ੍ਰਭੂ ਦੇ ਚਰਨਾਂ ਵਿਚ (ਜੁੜ ਕੇ) ਆਤਮਕ ਜੀਵਨ ਵਾਲਾ ਹੋ ਜਾਂਦਾ ਹੈ,

ਪਦ ਅਰਥ ਮਉਲਿਓ = ਖਿੜ ਪੈਂਦਾ ਹੈ।

SikhNet (Spanish)Sí, la mente de uno florece, descansando a los Pies del Señor

ਕਰਿ ਕਿਰਪਾ ਸਾਧੂ ਜਨ ਭੇਟੇ; ਨਿਤ ਰਾਤੌ ਹਰਿ ਨਾਮ ਰੰਗਿ ॥੧॥ ਰਹਾਉ ॥

kar kirapaa saadhoo jan bhette; nit raatau har naam rang |1| rahaau |

Sant Singh KhalsaBy His Grace, He has led me to meet the Holy men, the humble servants of the Lord. I remain continually imbued with the love of the Lord's Name. ||1||Pause||
Manmohan SinghThe holymen have mercifully met me, and I now ever remain dyed with the love of the Lord's Name. Pause.
Manmohan Singh (Punjabi)ਨੇਕ ਬੰਦੇ ਦਇਆ ਧਾਰ ਕੇ ਮੈਨੂੰ ਮਿਲ ਪਏ ਹਨ, ਅਤੇ ਹੁਣ ਮੈਂ ਸਦਾ ਪ੍ਰਭੂ ਦੇ ਨਾਮ ਦੇ ਪ੍ਰੇਮ ਨਾਲ ਰੰਗਿਆ ਰਹਿੰਦਾ ਹਾਂ। ਠਹਿਰਾਉ।
Fareedkot Teekaਕਯੋਂਕਿ ਜਬ ਹਰੀ ਨੇ ਕ੍ਰਿਪਾ ਕਰੀ ਤਬ ਸਾਧੂ ਜਨ ਨਿਤਾਪ੍ਰਤਿ (ਭੇਟੇ) ਮਿਲੇ ਅਬ ਹਮਾਰਾ ਮਨੁ ਨਾਮ ਕੇ (ਰੰਗਿ) ਪ੍ਰੇਮ ਮੇਂ ਰਾਤਾ ਹੈ॥੧॥ ਰਹਾਉ ॥
Prof. Sahib Singhਜਿਸ ਸੇਵਕ ਨੂੰ ਪਰਮਾਤਮਾ ਮਿਹਰ ਕਰ ਕੇ ਗੁਰੂ ਮਿਲਾਂਦਾ ਹੈ। ਉਹ ਸੇਵਕ ਸਦਾ ਹਰਿ-ਨਾਮ ਦੇ ਰੰਗ ਵਿਚ ਰੰਗਿਆ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਕਰਿ = ਕਰ ਕੇ। ਸਾਧੂ = ਗੁਰੂ। ਭੇਟੇ = ਮਿਲਾਂਦਾ ਹੈ। ਰਾਤੌ = ਰੰਗਿਆ ਰਹਿੰਦਾ ਹੈ। ਰੰਗਿ = ਰੰਗ ਵਿਚ ॥੧॥ ਰਹਾਉ ॥

SikhNet (Spanish)y por la Gracia del Guru uno encuentra a lozanitos fundiéndose en el Amor del Naam, el Nombre del Señor. (1-Pausa)

ਕਰਿ ਕਿਰਪਾ ਪ੍ਰਗਟੇ ਗੋੁਪਾਲ ॥

kar kirapaa pragatte guopaal |

Sant Singh KhalsaIn His Mercy, the Lord of the World has revealed Himself to me.
Manmohan SinghIn His mercy, the Lord has become manifest unto my mind,
Manmohan Singh (Punjabi)ਆਪਣੀ ਮਿਹਰ ਧਾਰ ਪ੍ਰਭੂ ਮੇਰੇ ਮਨ ਅੰਦਰ ਪ੍ਰਤੱਖ ਹੋ ਗਿਆ ਹੈ,
Fareedkot Teekaਕ੍ਰਿਪਾ ਕਰ ਕੇ ਗੋਪਾਲ ਹਮਾਰੇ ਰਿਦੇ ਮੇਂ ਪ੍ਰਗਟੇ ਹੈਂ॥
Prof. Sahib Singhਮਿਹਰ ਕਰ ਕੇ ਗੋਪਾਲ-ਪ੍ਰਭੂ (ਜਿਸ ਮਨੁੱਖ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ,

ਪਦ ਅਰਥ ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਗੋਪਾਲ'। ਇਥੇ 'ਗੁਪਾਲ' ਪੜ੍ਹਨਾ ਹੈ}।

SikhNet (Spanish)El Señor, en Su Misericordia, se vuelve Manifiesto en ti, te toma y te libera,

ਲੜਿ ਲਾਇ ਉਧਾਰੇ; ਦੀਨ ਦਇਆਲ ॥੨॥

larr laae udhaare; deen deaal |2|

Sant Singh KhalsaThe Lord, Merciful to the meek, has attached me to the hem of His robe and saved me. ||2||
Manmohan Singhand attaching to His skirt, the Lord, Merciful to the meek, has delivered me.
Manmohan Singh (Punjabi)ਅਤੇ ਆਪਣੇ ਪੱਲੇ ਨਾਲ ਜੋੜ ਮਸਕੀਨਾਂ ਤੇ ਮਿਹਰਬਾਨ ਪ੍ਰਭੂ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ।
Fareedkot Teekaਦੀਨ ਦ੍ਯਾਲ ਪਰਮੇਸ੍ਵਰ ਨੇ ਅਪਨੇ ਚਰਨੋਂ ਰੂਪ (ਲੜਿ) ਪਲੇ ਮੇਂ ਲਾਇ ਕਰ ਹਮ ਸੇਵਕ ਉਧਾਰ ਲੀਏ ਹੈਂ॥੨॥
Prof. Sahib Singhਦੀਨਾਂ ਉਤੇ ਦਇਆ ਕਰਨ ਵਾਲਾ ਪ੍ਰਭੂ ਉਸ ਨੂੰ ਆਪਣੇ ਲੜ ਲਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੨॥

ਪਦ ਅਰਥ ਲੜਿ = ਪੱਲੇ ਨਾਲ। ਲਾਇ = ਲਾ ਕੇ। ਉਧਾਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੨॥

SikhNet (Spanish)sí, Él, Quien es siempre compasivo con el débil. (2)

ਇਹੁ ਮਨੁ ਹੋਆ; ਸਾਧ ਧੂਰਿ ॥

eihu man hoaa; saadh dhoor |

Sant Singh KhalsaThis mind has become the dust of the Holy;
Manmohan SinghThis soul has become the dust of the saints' feet
Manmohan Singh (Punjabi)ਇਹ ਆਤਮਾਂ ਸੰਤਾਂ ਦੇ ਪੈਰਾਂ ਦੀ ਧੂੜ ਹੋ ਗਈ ਹੈ,
Fareedkot Teekaਇਹ ਮਨ ਸਾਧੂ ਕੇ ਚਰਨੋਂ ਕੀ ਧੂਰ ਹੂਆ ਹੈ, ਭਾਵ ਨਿਮ੍ਰ ਹੂਆ ਹੈ॥
Prof. Sahib Singhਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਚਰਨਾਂ ਦੀ ਧੂੜ ਬਣਦਾ ਹੈ,

ਪਦ ਅਰਥ ਸਾਧ ਧੂਰਿ = ਗੁਰੂ ਦੇ ਚਰਨਾਂ ਦੀ ਧੂੜ।

SikhNet (Spanish)Cuando la mente se convierte en el polvo sobre el cual los Santos caminan,

ਨਿਤ ਦੇਖੈ; ਸੁਆਮੀ ਹਜੂਰਿ ॥੩॥

nit dekhai; suaamee hajoor |3|

Sant Singh KhalsaI behold my Lord and Master, continually, ever-present. ||3||
Manmohan Singhand sees his Lord ever present.
Manmohan Singh (Punjabi)ਅਤੇ ਆਪਣੇ ਸਾਹਿਬ ਨੂੰ ਸਦਾ ਅੰਗ ਸੰਗ ਵੇਖਦੀ ਹੈ।
Fareedkot Teekaਨਿਤ ਸੁਆਮੀ ਵਾਹਿਗੁਰੂ ਕੋ ਅਪਨੇ (ਹਜੂਰਿ) ਸਮੀਪ ਹੀ ਦੇਖਤਾ ਹੈ॥੩॥
Prof. Sahib Singhਉਹ ਮਨੁੱਖ ਸੁਆਮੀ-ਪ੍ਰਭੂ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ ॥੩॥

ਪਦ ਅਰਥ ਦੇਖੈ = ਵੇਖਦਾ ਹੈ {ਇਕ-ਵਚਨ}। ਹਜੂਰਿ = ਅੰਗ-ਸੰਗ, ਹਾਜ਼ਰ-ਨਾਜ਼ਰ ॥੩॥

SikhNet (Spanish)mira, así es como logra ver la Presencia del Señor frente a ella. (3)

ਕਾਮ ਕ੍ਰੋਧ ਤ੍ਰਿਸਨਾ ਗਈ ॥

kaam krodh trisanaa gee |

Sant Singh KhalsaSexual desire, anger and desire have vanished.
Manmohan SinghMy lust, wrath and craving have vanished,
Manmohan Singh (Punjabi)ਮੇਰੀ ਕਾਮ ਚੇਸ਼ਟਾ, ਗੁੱਸਾ ਅਤੇ ਲਾਲਸਾ ਅਲੋਪ ਹੋ ਗਈਆਂ ਹਨ,
Fareedkot Teekaਕਾਮ ਔ ਕ੍ਰੋਧ ਪੁਨਹ ਤ੍ਰਿਸਨਾ ਸਭ ਨਿਬ੍ਰਿਤ ਹੋ ਗਈ ਹੈ॥
Prof. Sahib Singh(ਉਸ ਦੇ ਅੰਦਰੋਂ) ਕਾਮ ਕ੍ਰੋਧ ਤ੍ਰਿਸ਼ਨਾ (ਆਦਿਕ ਵਿਕਾਰ) ਦੂਰ ਹੋ ਜਾਂਦੇ ਹਨ,
SikhNet (Spanish)Uno se libera de su lujuria, enojo y ansiedad,

ਨਾਨਕ ਪ੍ਰਭ; ਕਿਰਪਾ ਭਈ ॥੪॥੨॥੧੫॥

naanak prabh; kirapaa bhee |4|2|15|

Sant Singh KhalsaO Nanak, God has become kind to me. ||4||2||15||
Manmohan Singhand the Lord has become Merciful unto me, O Nanak,
Manmohan Singh (Punjabi)ਅਤੇ ਸੁਆਮੀ ਮੇਰੇ ਤੇ ਮਾਇਆਵਾਨ ਹੋ ਗਿਆ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੇ ਪੁਰ ਪ੍ਰਭੂ ਕੀ ਕ੍ਰਿਪਾ ਹੋ ਗਈ ਹੈ॥੪॥੨॥੧੫॥
Prof. Sahib Singhਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਦੀ ਮਿਹਰ ਹੁੰਦੀ ਹੈ ॥੪॥੨॥੧੫॥

ਪਦ ਅਰਥ ਨਾਨਕ = ਹੇ ਨਾਨਕ! ॥੪॥੨॥੧੫॥

SikhNet (Spanish)y el Señor, dice Nanak, le muestra Su Compasión. (4-2-15)
Answers quote the Granth verbatim with Ang citations. AI commentary is not Gurbani and not a religious ruling.