ੴ

ਸਿੱਖਬਾਣੀ · SikhBani

Ang 1184

Sri Guru Granth Sahib · Raag Basant · 5 shabads, 52 lines
Translations
Shabad Guru Arjan Dev Ji Raag Basant continued from Ang 1183

ਸੇ ਧਨਵੰਤ; ਜਿਨ ਹਰਿ ਪ੍ਰਭੁ ਰਾਸਿ ॥

se dhanavant; jin har prabh raas |

Sant Singh KhalsaThey alone are rich, who have the Wealth of the Lord God.
Manmohan SinghThey alone are rich, who possess the capital of the God's Name.
Manmohan Singh (Punjabi)ਕੇਵਲ ਉਹ ਹੀ ਧਨਾਢ ਹਨ, ਜਿਨ੍ਹਾਂ ਦੇ ਪੱਲੇ ਵਾਹਿਗੁਰੂ ਦੇ ਨਾਮ ਦੀ ਪੂੰਜੀ ਹੈ।
Fareedkot Teekaਸੋਈ ਪੁਰਸ ਧਨੀ ਹੈਂ ਜਿਨ ਕੇ ਪਾਸ ਹਰੀ ਪ੍ਰਭੂ ਕੇ ਨਾਮ ਕੀ (ਰਾਸਿ) ਪੂੰਜੀ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦਾ ਨਾਮ-ਸਰਮਾਇਆ ਮੌਜੂਦ ਹੈ ਉਹ ਧਨ ਵਾਲੇ ਹਨ।

ਪਦ ਅਰਥ ਸੇ = ਉਹ ਮਨੁੱਖ {ਬਹੁ-ਵਚਨ}। ਰਾਸਿ = ਸਰਮਾਇਆ, ਪੂੰਜੀ।

SikhNet (Spanish)Son ricos quienes tienen a Dios como su Capital

ਕਾਮ ਕ੍ਰੋਧ; ਗੁਰ ਸਬਦਿ. ਨਾਸਿ ॥

kaam krodh; gur sabad. naas |

Sant Singh KhalsaThrough the Word of the Guru's Shabad, sexual desire and anger are eradicated.
Manmohan SinghThrough the Guru's word, their lust and wrath are destroyed.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਉਹਨਾਂ ਦੀ ਕਾਮਚੇਸ਼ਟਾ ਅਤੇ ਗੁੱਸਾ ਨਸ਼ਟ ਹੋ ਜਾਂਦੇ ਹਨ।
Fareedkot Teekaਗੁਰੋਂ ਕੇ ਉਪਦੇਸ ਕਰ ਤਿਨ ਕਾ ਕਾਮ, ਕ੍ਰੋਧ ਨਸਟ ਹੋ ਗਿਆ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਅੰਦਰੋਂ ਕਾਮ ਕ੍ਰੋਧ (ਆਦਿਕ ਵਿਕਾਰ) ਨਾਸ ਹੋ ਜਾਂਦੇ ਹਨ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।

SikhNet (Spanish)y se liberan de la lujuria y el enojo a través de la Palabra del Shabd del Guru.

ਭੈ ਬਿਨਸੇ; ਨਿਰਭੈ ਪਦੁ ਪਾਇਆ ॥

bhai binase; nirabhai pad paaeaa |

Sant Singh KhalsaTheir fear is dispelled, and they attain the state of fearlessness.
Manmohan SinghTheir fear is dispelled and they attain to the fearless status.
Manmohan Singh (Punjabi)ਉਹਨਾਂ ਦਾ ਡਰ ਨਵਿਰਤ ਹੋ ਜਾਂਦਾ ਹੈ ਅਤੇ ਉਹ ਭੈ-ਰਹਿਤ ਪਦਵੀ ਨੂੰ ਪਾ ਲੈਂਦੇ ਹਨ।
Fareedkot Teekaਜਨਮਾਦਿ ਭੈ ਤਿਨ ਕੇ ਨਸ਼ਟ ਹੋ ਗਏ ਹੈਂ ਔਰ ਨਿਰਭੈ ਪਦ ਤਿਨੋਂ ਨੇ ਪਾਇਆ ਹੈ॥
Prof. Sahib Singhਉਹਨਾਂ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ, ਉਹ ਐਸਾ ਆਤਮਕ ਦਰਜਾ ਪ੍ਰਾਪਤ ਕਰ ਲੈਂਦੇ ਹਨ ਜਿੱਥੇ ਕੋਈ ਡਰ ਪੋਹ ਨਹੀਂ ਸਕਦਾ।

ਪਦ ਅਰਥ ਭੈ = ਸਾਰੇ ਡਰ। ਪਦੁ = ਆਤਮਕ ਦਰਜਾ। ਨਿਰਭੈ ਪਦੁ = ਉਹ ਆਤਮਕ ਦਰਜਾ ਜਿੱਥੇ ਕੋਈ ਡਰ ਪੋਹ ਨਾਹ ਸਕੇ।

SikhNet (Spanish)Sus miedos desparecen y entran en el Estado en donde el temor no existe,

ਗੁਰ ਮਿਲਿ ਨਾਨਕਿ; ਖਸਮੁ ਧਿਆਇਆ ॥੨॥

gur mil naanak; khasam dhiaaeaa |2|

Sant Singh KhalsaMeeting with the Guru, Nanak meditates on his Lord and Master. ||2||
Manmohan SinghMeeting with the Guru, Nanak meditates on his Lord.
Manmohan Singh (Punjabi)ਗੁਰਾਂ ਨਾਲ ਮਿਲ ਕੇ ਨਾਨਕ ਆਪਣੇ ਸੁਆਮੀ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਗੁਰੋਂ ਕੋ ਮਿਲ ਕਰ (ਖਸਮੁ) ਵਾਹਿਗੁਰੂ ਕੋ ਧਿਆਇਆ ਹੈ॥੨॥
Prof. Sahib Singhਗੁਰੂ ਨੂੰ ਮਿਲ ਕੇ ਨਾਨਕ ਨੇ (ਭੀ) ਉਸ ਖਸਮ-ਪ੍ਰਭੂ ਨੂੰ ਸਿਮਰਿਆ ਹੈ ॥੨॥

ਪਦ ਅਰਥ ਮਿਲਿ = ਮਿਲ ਕੇ। ਨਾਨਕਿ = ਨਾਨਕ ਨੇ ॥੨॥

SikhNet (Spanish)porque reuniéndose con el Guru, ellos contemplan a Su Señor, el Dios. (2)

ਸਾਧਸੰਗਤਿ; ਪ੍ਰਭਿ ਕੀਓ ਨਿਵਾਸ ॥

saadhasangat; prabh keeo nivaas |

Sant Singh KhalsaGod dwells in the Saadh Sangat, the Company of the Holy.
Manmohan SinghThe Lord abides in the saints congregation.
Manmohan Singh (Punjabi)ਸਾਹਿਬ ਸਤਿਸੰਗਤ ਅੰਦਰ ਵੱਸਦਾ ਹੈ।
Fareedkot Teekaਸਾਧਸੰਗਤਿ ਮੇਂ ਪ੍ਰਭੂ ਨੇ ਹਮਾਰਾ ਨਿਵਾਸ ਕੀਆ ਹੈ॥
Prof. Sahib Singhਪਰਮਾਤਮਾ ਨੇ ਜਿਸ ਮਨੁੱਖ ਦਾ ਟਿਕਾਣਾ ਸਾਧ ਸੰਗਤ ਵਿਚ ਬਣਾ ਦਿੱਤਾ ਹੈ,

ਪਦ ਅਰਥ ਪ੍ਰਭਿ = ਪ੍ਰਭੂ ਨੇ।

SikhNet (Spanish)El Dios Omnipotente habita en los Santos

ਹਰਿ ਜਪਿ ਜਪਿ; ਹੋਈ ਪੂਰਨ ਆਸ ॥

har jap jap; hoee pooran aas |

Sant Singh KhalsaChanting and meditating on the Lord, one's hopes are fulfilled.
Manmohan SinghContemplating, contemplating God one's hopes are fulfilled.
Manmohan Singh (Punjabi)ਵਾਹਿਗੁਰੂ ਦਾ ਸਿਮਰਨ, ਸਿਮਰਨ ਦੁਆਰਾ ਜੀਵ ਦੀਆਂ ਉਮੈਦਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਹਰੀ ਕੋ ਮਨ ਬਾਣੀ ਕਰ ਜਪ ਕੇ ਆਸਾ ਪੂਰਨ ਹੋਈ ਹੈ॥
Prof. Sahib Singhਪਰਮਾਤਮਾ ਦਾ ਨਾਮ ਜਪ ਜਪ ਕੇ ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ।

ਪਦ ਅਰਥ ਜਪਿ = ਜਪ ਕੇ।

SikhNet (Spanish)y Contemplándolo uno vive en total Plenitud.

ਜਲਿ ਥਲਿ ਮਹੀਅਲਿ ਰਵਿ ਰਹਿਆ ॥

jal thal maheeal rav rahiaa |

Sant Singh KhalsaGod permeates and pervades the water, the land and the sky.
Manmohan SinghThe Lord is contained in water, dry-land and the firmament.
Manmohan Singh (Punjabi)ਸੁਆਮੀ ਪਾਣੀ, ਸੁੱਕੀ ਧਰਤੀ ਅਤੇ ਆਕਾਸ਼ ਅੰਦਰ ਰਮ ਰਿਹਾ ਹੈ।
Fareedkot Teekaਜੋ ਜਲ, ਥਲ, ਪ੍ਰਿਥਵੀ, ਅਕਾਸ ਮੇਂ ਬ੍ਯਾਪਕ ਹੋ ਰਹਾ ਹੈ॥
Prof. Sahib Singhਉਹ ਪ੍ਰਭੂ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਵਿਆਪਕ ਹੈ।

ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ।

SikhNet (Spanish)Dios prevalece en la tierra, las aguas y en los mundos inferiores,

ਗੁਰ ਮਿਲਿ ਨਾਨਕਿ; ਹਰਿ ਹਰਿ ਕਹਿਆ ॥੩॥

gur mil naanak; har har kahiaa |3|

Sant Singh KhalsaMeeting with the Guru, Nanak chants the Name of the Lord, Har, Har. ||3||
Manmohan SinghMeeting with the Guru, Nanak utters the God's Name.
Manmohan Singh (Punjabi)ਗੁਰਾਂ ਨਾਲ ਮਿਲ ਕੇ ਨਾਨਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੋ ਮਿਲ ਕੇ ਤਿਸ ਹਰਿ ਕੇ ਨਾਮ ਕੋ ਹਰ ਪ੍ਰਕਾਰ (ਕਹਿਆ) ਉਚਾਰਨ ਕੀਆ ਹੈ॥੩॥
Prof. Sahib Singhਗੁਰੂ ਨੂੰ ਮਿਲ ਕੇ ਨਾਨਕ ਨੇ (ਭੀ) ਉਸੇ ਦਾ ਸਿਮਰਨ ਕੀਤਾ ਹੈ ॥੩॥
SikhNet (Spanish)así Nanak recita el Naam, el Nombre del Señor a través de la Palabra del Shabd del Guru. (3)

ਅਸਟ ਸਿਧਿ ਨਵ ਨਿਧਿ ਏਹ ॥

asatt sidh nav nidh eh |

Sant Singh KhalsaThe eight miraculous spiritual powers and the nine treasures are contained in the Naam, the Name of the Lord.
Manmohan SinghFor him this Name is the eight supernatural powers and also the nine treasures,
Manmohan Singh (Punjabi)ਉਸ ਲਈ ਇਹ ਨਾਮ ਹੀ ਅੱਠ ਕਰਾਮਾਤੀ ਸ਼ਕਤੀਆਂ ਹਨ ਤੇ ਇਹ ਨੌ ਖਜਾਨੇ,
Fareedkot Teekaਤਿਸ ਕੋ ਅਸਟ ਸਿਧੀਆਂ ਅਣਮਾਦਿਕ ਔਰ ਨਵੋਂ ਨਿਧੀਆਂ ਏਹ ਨਾਮ ਹੀ ਹੈਂ॥
Prof. Sahib Singhਇਹ ਹਰਿ-ਨਾਮ ਹੀ (ਸਿੱਧਾਂ ਦੀਆਂ) ਅੱਠ ਆਤਮਕ ਤਾਕਤਾਂ ਹੈ (ਕੁਬੇਰ ਦੇ) ਨੌ ਖ਼ਜ਼ਾਨੇ ਹੈ।

ਪਦ ਅਰਥ ਅਸਟ = ਅੱਠ। ਸਿਧਿ = ਸਿੱਧੀਆਂ, ਸਿੱਧਾਂ ਵਾਲੀਆਂ ਆਤਮਕ ਤਾਕਤਾਂ। ਨਵਨਿਧਿ = ਨੌ ਖ਼ਜ਼ਾਨੇ।

SikhNet (Spanish)Los verdaderos poderes psíquicos y los nueve Tesoros implican que el ser humano ha sido bendecido con el Naam, el Nombre del Señor

ਕਰਮਿ ਪਰਾਪਤਿ; ਜਿਸੁ ਨਾਮੁ ਦੇਹ ॥

karam paraapat; jis naam deh |

Sant Singh KhalsaThis is bestowed when God grants His Grace.
Manmohan Singhwho being the recipient of Thy grace receives thy Name.
Manmohan Singh (Punjabi)ਜੋ ਕੋਈ ਭੀ ਤੇਰੀ ਮਿਹਰ ਦਾ ਪਾਤਰ ਹੈ, ਤੇ ਜਿਸ ਨੂੰ ਤੂੰ ਆਪਣਾ ਨਾਮ ਬਖਸ਼ਦਾ ਹੈਂ।
Fareedkot Teekaਨਾਮ ਕੀ ਪ੍ਰਾਪਤੀ ਗੁਰੂ ਜਿਸ ਕੋ (ਕਰਮਿ) ਕ੍ਰਿਪਾ ਕਰ ਕੇ ਦੇਵੇ॥☬ਅਰ ਐਸੇ ਬੇਨਤੀ ਕਰਤੇ ਹੈਂ:
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਇਹ ਨਾਮ ਦੇਂਦਾ ਹੈ ਉਸੇ ਨੂੰ ਉਸ ਦੀ ਮਿਹਰ ਨਾਲ ਮਿਲਦਾ ਹੈ।

ਪਦ ਅਰਥ ਕਰਮਿ = ਮਿਹਰ ਨਾਲ।

SikhNet (Spanish)por la Gracia del Guru.

ਪ੍ਰਭ ਜਪਿ ਜਪਿ ਜੀਵਹਿ; ਤੇਰੇ ਦਾਸ ॥

prabh jap jap jeeveh; tere daas |

Sant Singh KhalsaYour slaves, O God, live by chanting and meditating on Your Name.
Manmohan SinghO Lord, Thy slaves live by contemplating and remembering Thee.
Manmohan Singh (Punjabi)ਹੇ ਸੁਆਮੀ! ਤੇਰੇ ਗੋਲੇ ਤੇਰਾ ਆਰਾਧਨ ਅਤੇ ਸਿਮਰਨ ਕਰਨ ਦੁਆਰਾ ਜੀਉਂਦੇ ਹਨ।
Fareedkot Teekaਹੇ ਪ੍ਰਭੂ! ਆਪ ਕੇ ਦਾਸ ਤੇਰੇ ਨਾਮ ਕੋ ਜਪ ਜਪ ਕਰ ਜੀਵਤੇ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਦਾਸ (ਤੇਰਾ ਨਾਮ) ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦੇ ਹਨ।

ਪਦ ਅਰਥ ਪ੍ਰਭ = ਹੇ ਪ੍ਰਭੂ! ਜੀਵਹਿ = ਆਤਮਕ ਜੀਵਨ ਹਾਸਲ ਕਰਦੇ ਹਨ {ਬਹੁ-ਵਚਨ}।

SikhNet (Spanish)Oh Dios, Tus Sirvientes viven sólo para contemplar Tu Nombre

ਗੁਰ ਮਿਲਿ ਨਾਨਕ; ਕਮਲ ਪ੍ਰਗਾਸ ॥੪॥੧੩॥

gur mil naanak; kamal pragaas |4|13|

Sant Singh KhalsaO Nanak, the heart-lotus of the Gurmukh blossoms forth. ||4||13||
Manmohan SinghMeeting with the Guru, O Nanak, the Heart-lotus blossoms.
Manmohan Singh (Punjabi)ਗੁਰਾਂ ਨਾਲ ਮਿਲਣ ਦੁਆਰਾ, ਹੇ ਨਾਨਕ! ਦਿਲ ਕੰਵਲ ਵਾਂਗ ਖਿੜ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੋ ਮਿਲ ਕਰ ਤਿਨ ਕਾ ਰਿਦਾ ਕਮਲ ਪ੍ਰਫੁਲਤ ਹੂਆ ਹੈ॥੪॥੧੩॥☬ਉਪਦੇਸੁ ਹੈ:
Prof. Sahib Singhਹੇ ਨਾਨਕ! ਗੁਰੂ ਨੂੰ ਮਿਲ ਕੇ (ਨਾਮ ਦੀ ਬਰਕਤਿ ਨਾਲ ਉਹਨਾਂ ਦਾ) ਹਿਰਦਾ-ਕੌਲ ਖਿੜਿਆ ਰਹਿੰਦਾ ਹੈ ॥੪॥੧੩॥

ਪਦ ਅਰਥ ਕਮਲ ਪ੍ਰਗਾਸ = ਹਿਰਦਾ ਖਿੜ ਪੈਂਦਾ ਹੈ ॥੪॥੧੩॥

SikhNet (Spanish)y el Loto de Nanak también florece, encontrando al Guru. (4-13)

Open this shabad (19 lines, Angs 1183-1184) →

Shabad Guru Arjan Dev Ji Raag Basant

ਬਸੰਤੁ ਮਹਲਾ ੫ ਘਰੁ ੧ ਇਕਤੁਕੇ ॥

basant mahalaa 5 ghar 1 ikatuke |

Sant Singh KhalsaBasant, Fifth Mehl, First House, Ik-Thukay:
Manmohan SinghBasant 5th Guru. Ik-tukey
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ। ਇਕ ਤੁਕੇ।
Prof. Sahib Singhਰਾਗ ਬਸੰਤੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਇਕ-ਤੁਕੀ ਬਾਣੀ।
SikhNet (Spanish)Basant Mejl Guru Aryan Dev, Quinto Canal Divino, Ik-Tukas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਸ਼ੲਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਸਗਲ ਇਛਾ; ਜਪਿ ਪੁੰਨੀਆ ॥

sagal ichhaa; jap puneea |

Sant Singh KhalsaMeditating on the Lord, all desires are fulfilled,
Manmohan SinghContemplating the Lord, all aspirations are fulfilled,
Manmohan Singh (Punjabi)ਸੁਆਮੀ ਦਾ ਸਿਮਰਨ ਕਰਨ ਦੁਆਰਾ, ਸਾਰੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ,
Fareedkot Teekaਹੇ ਭਾਈ! ਹਰੀ ਕੋ ਜਪ ਕੇ ਸਭੀ ਇਛਾ ਹਮਾਰੀ (ਪੁੰਨੀਆ) ਪੂਰੀਆਂ ਭਈਆਂ ਹੈਂ॥
Prof. Sahib Singh(ਜਿਨ੍ਹਾਂ ਨੇ ਸਿਮਰਨ ਕੀਤਾ, ਪਰਮਾਤਮਾ ਦਾ ਨਾਮ) ਜਪ ਕੇ ਉਹਨਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ,

ਪਦ ਅਰਥ ਸਗਲ = ਸਾਰੀਆਂ। ਜਪਿ = (ਪ੍ਰਭੂ ਦਾ ਨਾਮ) ਜਪ ਕੇ। ਪੁੰਨੀਆ = ਪੂਰੀਆਂ ਹੋ ਜਾਂਦੀਆਂ ਹਨ।

SikhNet (Spanish)Contemplando a mi Dios estoy satisfecho

ਪ੍ਰਭਿ ਮੇਲੇ; ਚਿਰੀ ਵਿਛੁੰਨਿਆ ॥੧॥

prabh mele; chiree vichhuniaa |1|

Sant Singh Khalsaand the mortal is re-united with God, after having been separated for so long. ||1||
Manmohan Singhand the mortal meets with his Lord, after a long separation.
Manmohan Singh (Punjabi)ਅਤੇ ਪ੍ਰਾਣੀ ਲੰਬੇ ਵਿਛੋੜੇ ਪਿਛੋਂ ਸੁਆਮੀ ਨੂੰ ਮਿਲ ਪੈਦਾ ਹੈ।
Fareedkot Teekaਪ੍ਰਭੂ ਨੇ ਬਹੁਤ ਕਾਲ ਸੇ ਵਿਛੁੜੇ ਹੂਏ ਮੇਲੇ ਹਾਂ॥੧॥
Prof. Sahib Singhਚਿਰ ਦੇ ਵਿਛੁੜੇ ਹੋਇਆਂ ਨੂੰ (ਭੀ) ਪ੍ਰਭੂ ਨੇ (ਆਪਣੇ ਚਰਨਾਂ ਦੇ ਨਾਲ) ਮਿਲਾ ਲਿਆ ॥੧॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਮੇਲੇ = ਮਿਲਾ ਲਏ। ਚਿਰੀ ਵਿਛੁੰਨਿਆ = ਚਿਰ ਦੇ ਵਿਛੁੜੇ ਹੋਇਆਂ ਨੂੰ ॥੧॥

SikhNet (Spanish)y me uno a Él después de una larga separación que duró millones de encarnaciones. (1)

ਤੁਮ ਰਵਹੁ ਗੋਬਿੰਦੈ; ਰਵਣ ਜੋਗੁ ॥

tum ravahu gobindai; ravan jog |

Sant Singh KhalsaMeditate on the Lord of the Universe, who is worthy of meditation.
Manmohan SinghMeditate thou on they Lord, who is worthy of meditation,
Manmohan Singh (Punjabi)ਤੂੰ ਆਪਣੇ ਸੁਆਮੀ ਦਾ ਸਿਮਰਨ ਕਰ, ਜੋ ਸਿਮਰਨ ਕਰਨ ਦੇ ਲਾਇਕ ਹੈ,
Fareedkot Teekaਹੇ ਭਾਈ! ਜਪਣੇ ਜੋਗ ਗੋਬਿੰਦ ਕੋ ਤੁਮ ਜਪੋ॥
Prof. Sahib Singhਤੁਸੀਂ ਸਿਮਰਨ-ਜੋਗ ਗੋਬਿੰਦ ਦਾ ਨਾਮ ਸਿਮਰਿਆ ਕਰੋ।

ਪਦ ਅਰਥ ਰਵਹੁ = ਸਿਮਰੋ। ਗੋਬਿੰਦੈ = ਗੋਬਿੰਦ (ਦੇ ਨਾਮ) ਨੂੰ। ਰਵਣ ਜੋਗੁ = ਸਿਮਰਨ-ਯੋਗ ਨੂੰ।

SikhNet (Spanish)Sí, habita en Dios, pues el Él es el Único que merece la Contemplación,

ਜਿਤੁ ਰਵਿਐ; ਸੁਖ ਸਹਜ ਭੋਗੁ ॥੧॥ ਰਹਾਉ ॥

jit raviai; sukh sehaj bhog |1| rahaau |

Sant Singh KhalsaMeditating on Him, enjoy celestial peace and poise. ||1||Pause||
Manmohan Singhand remembering whom one enjoys peace and poise. Pause.
Manmohan Singh (Punjabi)ਅਤੇ ਜਿਸ ਨੂੰ ਯਾਦ ਕਰਨ ਦੁਆਰਾ, ਜੀਵ ਆਰਾਮ ਤੇ ਅਡੋਲਤਾ ਮਾਣਦਾ ਹੈ। ਠਹਿਰਾਉ।
Fareedkot Teekaਜਿਸ ਜਪਣੇ ਸੇ ਆਤਮ ਸੁਖ ਕੋ ਭੋਗੀਤਾ ਹੈ॥੧॥ ਰਹਾਉ ॥
Prof. Sahib Singhਜੇ (ਉਸ ਦਾ ਨਾਮ) ਸਿਮਰਿਆ ਜਾਏ, ਤਾਂ ਆਤਮਕ ਅਡੋਲਤਾ ਦੇ ਸੁਖਾਂ ਦਾ ਸੁਆਦ (ਪ੍ਰਾਪਤ ਹੁੰਦਾ ਹੈ) ॥੧॥ ਰਹਾਉ ॥

ਪਦ ਅਰਥ ਜਿਤੁ = ਜਿਸ ਦੀ ਰਾਹੀਂ। ਜਿਤੁ ਰਵਿਐ = ਜਿਸ ਦਾ ਸਿਮਰਨ ਕੀਤਿਆਂ, ਜੇ ਉਸ ਦਾ ਸਿਮਰਨ ਕੀਤਾ ਜਾਏ। ਸੁਖ ਸਹਜ ਭੋਗੁ = ਆਤਮਕ ਅਡੋਲਤਾ ਦੇ ਸੁਖਾਂ ਦਾ ਸੁਆਦ ॥੧॥ ਰਹਾਉ ॥

SikhNet (Spanish)así uno logra el Éxtasis, Paz y la Dicha de dichas. (1-Pausa)

ਕਰਿ ਕਿਰਪਾ; ਨਦਰਿ ਨਿਹਾਲਿਆ ॥

kar kirapaa; nadar nihaaliaa |

Sant Singh KhalsaBestowing His Mercy, He blesses us with His Glance of Grace.
Manmohan SinghShowing His mercy, the. Lord beholds me with His eye of grace.
Manmohan Singh (Punjabi)ਆਪਣੀ ਮਿਹਰ ਧਾਰ ਕੇ ਸੁਆਮੀ ਮੈਨੂੰ ਆਪਣੀ ਰਹਿਮਤ ਦੀ ਅੱਖ ਨਾਲ ਵੇਖਦਾ ਹੈ।
Fareedkot Teekaਕ੍ਰਿਪਾ ਕੀ ਨਜਰ ਕਰ ਮੈਂ ਦਾਸ ਕੋ ਹਰੀ ਨੇ (ਨਿਹਾਲਿਆ) ਦੇਖਾ ਹੈ॥
Prof. Sahib Singhਪ੍ਰਭੂ ਨੇ ਆਪਣੇ ਦਾਸ ਦੀ (ਸਦਾ) ਆਪ ਸੰਭਾਲ ਕੀਤੀ ਹੈ।

ਪਦ ਅਰਥ ਕਰਿ = ਕਰ ਕੇ। ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਲਿਆ = ਤੱਕਿਆ, ਵੇਖਿਆ।

SikhNet (Spanish)El Señor, en Su Misericordia, nos bendice con Su Mirada de Gracia

ਅਪਣਾ ਦਾਸੁ; ਆਪਿ ਸਮੑਾਲਿਆ ॥੨॥

apanaa daas; aap samaaliaa |2|

Sant Singh KhalsaGod Himself takes care of His slave. ||2||
Manmohan SinghHe Himself takes care of His servant.
Manmohan Singh (Punjabi)ਉਹ ਖੁਦ ਹੀ ਆਪਣੇ ਸੇਵਕ ਦੀ ਸੰਭਾਲ ਕਰਦਾ ਹੈ।
Fareedkot Teekaਪ੍ਰਭੂ ਨੇ ਅਪਣੇ ਦਾਸ ਕੋ ਆਪ ਹੀ ਸੰਭਾਲ ਲੀਆ ਹੈ॥੨॥
Prof. Sahib Singhਕਿਰਪਾ ਕਰ ਕੇ (ਪ੍ਰਭੂ ਨੇ ਆਪਣੇ ਦਾਸ ਨੂੰ ਸਦਾ) ਮਿਹਰ ਦੀ ਨਿਗਾਹ ਨਾਲ ਤੱਕਿਆ ਹੈ ॥੨॥

ਪਦ ਅਰਥ ਸਮ੍ਹ੍ਹਾਲਿਆ = ਸੰਭਾਲ ਕੀਤੀ ॥੨॥

SikhNet (Spanish)y Él Mismo protege a Su Sirviente de toda tristeza. (2)

ਸੇਜ ਸੁਹਾਵੀ ਰਸਿ ਬਨੀ ॥

sej suhaavee ras banee |

Sant Singh KhalsaMy bed has been beautified by His Love.
Manmohan SinghThrough the Lord's love my couch has been rendered beauteous,
Manmohan Singh (Punjabi)ਪ੍ਰਭੂ ਦੀ ਪ੍ਰੀਤ ਰਾਹੀਂ ਮੇਰੀ ਸੇਜ ਸੁੰਦਰ ਬਣ ਗਈ ਹੈ,
Fareedkot Teekaਹਿਰਦਾ ਰੂਪ ਸੇਜਾ ਹਮਾਰੀ (ਰਸਿ) ਪ੍ਰੇਮ ਕਰ ਕੇ ਸੁਹਾਵੀ ਬਨੀ ਹੈ॥
Prof. Sahib Singh(ਪ੍ਰਭੂ-ਮਿਲਾਪ ਦੇ) ਸੁਆਦ ਨਾਲ ਉਹਨਾਂ ਦੀ ਹਿਰਦਾ-ਸੇਜ ਸੋਹਣੀ ਬਣ ਜਾਂਦੀ ਹੈ,

ਪਦ ਅਰਥ ਸੇਜ = ਹਿਰਦਾ-ਸੇਜ। ਸੁਹਾਵੀ = ਸੋਹਣੀ। ਰਸਿ = (ਮਿਲਾਪ ਦੇ) ਸੁਆਦ ਨਾਲ।

SikhNet (Spanish)El aposento del corazón toma vida

ਆਇ ਮਿਲੇ ਪ੍ਰਭ; ਸੁਖ ਧਨੀ ॥੩॥

aae mile prabh; sukh dhanee |3|

Sant Singh KhalsaGod, the Giver of Peace, has come to meet me. ||3||
Manmohan Singhand the peace-giving Lord Master has come and met me.
Manmohan Singh (Punjabi)ਅਤੇ ਆਰਾਮ ਬਖਸ਼ਣਹਾਰ ਸੁਆਮੀ ਮਾਲਕ ਆ ਕੇ ਮੈਨੂੰ ਮਿਲ ਪਿਆ ਹੈ।
Fareedkot Teekaਸੁਖੋਂ ਕੇ (ਧਨੀ) ਮਾਲਕ ਪ੍ਰਭੂ ਮੇਰੇ ਕੋ ਆਨ ਮਿਲੇ ਹੈਂ॥੩॥
Prof. Sahib Singh(ਜਿਸ ਮਨੁੱਖ ਨੂੰ) ਆ ਕੇ ਸੁਖਾਂ ਦੇ ਮਾਲਕ ਪ੍ਰਭੂ ਜੀ ਮਿਲ ਪੈਂਦੇ ਹਨ ॥੩॥

ਪਦ ਅਰਥ ਸੁਖ ਧਨੀ = ਸੁਖਾਂ ਦੇ ਮਾਲਕ ॥੩॥

SikhNet (Spanish)cuando el Maestro del Éxtasis viene y se reclina en él. (3)

ਮੇਰਾ ਗੁਣੁ ਅਵਗਣੁ. ਨ ਬੀਚਾਰਿਆ ॥

meraa gun avagan. na beechaariaa |

Sant Singh KhalsaHe does not consider my merits and demerits.
Manmohan SinghMy merits and demerits, He has not taken into consideration,
Manmohan Singh (Punjabi)ਉਸ ਨੇ ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਧਿਆਨ ਨਹੀਂ ਕੀਤਾ,
Fareedkot Teekaਪ੍ਰਭੂ ਨੇ ਮੇਰਾ ਗੁਣੁ ਔਗੁਣੁ ਕੁਛ ਬੀਚਾਰਾ ਨਹੀਂ ਹੈ॥
Prof. Sahib Singhਪ੍ਰਭੂ ਨੇ ਮੇਰਾ ਕੋਈ ਗੁਣ ਨਹੀਂ ਵਿਚਾਰਿਆ, ਕੋਈ ਔਗੁਣ ਨਹੀਂ ਵਿਚਾਰਿਆ,
SikhNet (Spanish)Sí, el Señor no toma en cuenta mi mérito o demérito

ਪ੍ਰਭ ਨਾਨਕ; ਚਰਣ ਪੂਜਾਰਿਆ ॥੪॥੧॥੧੪॥

prabh naanak; charan poojaariaa |4|1|14|

Sant Singh KhalsaNanak worships at the Feet of God. ||4||1||14||
Manmohan Singhand so Nanak ever worships the Lord's feet.
Manmohan Singh (Punjabi)ਅਤੇ ਇਸ ਲਈ ਨਾਨਕ ਸਦਾ ਹੀ ਸੁਆਮੀ ਦੇ ਪੈਰ ਪੂਜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਨੇ ਏਕ ਪ੍ਰਭੂ ਕੇ ਚਰਨੋਂ ਕੋ (ਪੁਜਾਰਿਆ) ਪੂਜਿਆ ਹੈ॥੪॥੧॥੧੪॥
Prof. Sahib Singhਹੇ ਨਾਨਕ! (ਮਿਹਰ ਕਰ ਕੇ ਉਸ ਨੇ ਮੈਨੂੰ) ਆਪਣੇ ਚਰਨਾਂ ਦਾ ਪੁਜਾਰੀ ਬਣਾ ਲਿਆ ਹੈ ॥੪॥੧॥੧੪॥

ਪਦ ਅਰਥ ਪੂਜਾਰਿਆ = ਪੁਜਾਰੀ ਬਣਾ ਲਿਆ ॥੪॥੧॥੧੪॥

SikhNet (Spanish)y así hago mi Alabanza a los Pies de Dios. (4-1-14)

Open this shabad →

Shabad Guru Arjan Dev Ji Raag Basant

ਬਸੰਤੁ ਮਹਲਾ ੫ ॥

basant mahalaa 5 |

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.

ਕਿਲਬਿਖ ਬਿਨਸੇ; ਗਾਇ ਗੁਨਾ ॥

kilabikh binase; gaae gunaa |

Sant Singh KhalsaThe sins are erased, singing the Glories of God;
Manmohan SinghSinging the Lord's praise, my sins are effaced,
Manmohan Singh (Punjabi)ਪ੍ਰਭੂ ਦਾ ਜੱਸ ਗਾਉਣ ਦੁਆਰਾ, ਮੇਰੇ ਪਾਪ ਮਿਟ ਗਏ ਹਨ,
Fareedkot Teekaਹਮਾਰੇ ਪਾਪ ਤਿਸ ਕੇ ਗੁਣੋਂ ਕੋ ਗਾਇ ਕਰ ਨਸਟ ਭਏ ਹੈਂ॥
Prof. Sahib Singh(ਕੋਈ ਭੀ ਮਨੁੱਖ ਹੋਵੇ, ਪਰਮਾਤਮਾ ਦੇ) ਗੁਣ ਗਾ ਕੇ ਉਸ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ,

ਪਦ ਅਰਥ ਕਿਲਬਿਖ = ਪਾਪ। ਗਾਇ = ਗਾ ਕੇ।

SikhNet (Spanish)Cantando las Alabanzas del Señor, uno se libera de miles de errores

ਅਨਦਿਨ ਉਪਜੀ; ਸਹਜ; ਧੁਨਾ ॥੧॥

anadin upajee; sehaj; dhunaa |1|

Sant Singh Khalsanight and day, celestial joy wells up. ||1||
Manmohan Singhand the melody of joy ever wells up within me,
Manmohan Singh (Punjabi)ਅਤੇ ਖੁਸ਼ੀ ਦਾ ਰਾਗ ਸਦੀਵ ਹੀ ਮੇਰੇ ਅੰਦਰ ਉਤਪੰਨ ਹੁੰਦਾ ਹੈ।
Fareedkot Teekaਰਾਤ੍ਰ ਦਿਨ ਸ੍ਵਭਾਵਕ ਹੀ ਨਾਮ ਕੀ ਧੁਨੀ ਮੇਰੇ ਮਨ ਮੇਂ ਉਤਪਿਤ ਭਈ ਹੈ॥੧॥
Prof. Sahib Singhਉਸ ਦੇ ਅੰਦਰ ਹਰ ਵੇਲੇ ਆਤਮਕ ਅਡੋਲਤਾ ਦੀ ਰੌ ਪੈਦਾ ਹੋਈ ਰਹਿੰਦੀ ਹੈ ॥੧॥

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜ ਧੁਨਾ = ਆਤਮਕ ਅਡੋਲਤਾ ਦੀ ਰੌ ॥੧॥

SikhNet (Spanish)y en el interior de uno resuena para siempre la Melodía del Equilibrio. (1-Pausa)

ਮਨੁ ਮਉਲਿਓ; ਹਰਿ ਚਰਨ ਸੰਗਿ ॥

man maulio; har charan sang |

Sant Singh KhalsaMy mind has blossomed forth, by the touch of the Lord's Feet.
Manmohan SinghMy soul has flowered coming in contact with the God's feet.
Manmohan Singh (Punjabi)ਵਾਹਿਗੁਰੂ ਦੇ ਪੈਰਾਂ ਦੇ ਨਾਲ ਲੱਗ ਕੇ ਮੇਰੀ ਆਤਮਾਂ ਪ੍ਰਫੁਲਤ ਹੋ ਗਈ ਹੈ।
Fareedkot Teekaਹਮਾਰਾ ਮਨੁ ਹਰੀ ਕੇ ਚਰਨੋਂ ਸੰਗ (ਮਉਲਿਓ) ਮਿਲਾ ਹੈ॥
Prof. Sahib Singhਉਸ ਸੇਵਕ ਦਾ ਮਨ ਪ੍ਰਭੂ ਦੇ ਚਰਨਾਂ ਵਿਚ (ਜੁੜ ਕੇ) ਆਤਮਕ ਜੀਵਨ ਵਾਲਾ ਹੋ ਜਾਂਦਾ ਹੈ,

ਪਦ ਅਰਥ ਮਉਲਿਓ = ਖਿੜ ਪੈਂਦਾ ਹੈ।

SikhNet (Spanish)Sí, la mente de uno florece, descansando a los Pies del Señor

ਕਰਿ ਕਿਰਪਾ ਸਾਧੂ ਜਨ ਭੇਟੇ; ਨਿਤ ਰਾਤੌ ਹਰਿ ਨਾਮ ਰੰਗਿ ॥੧॥ ਰਹਾਉ ॥

kar kirapaa saadhoo jan bhette; nit raatau har naam rang |1| rahaau |

Sant Singh KhalsaBy His Grace, He has led me to meet the Holy men, the humble servants of the Lord. I remain continually imbued with the love of the Lord's Name. ||1||Pause||
Manmohan SinghThe holymen have mercifully met me, and I now ever remain dyed with the love of the Lord's Name. Pause.
Manmohan Singh (Punjabi)ਨੇਕ ਬੰਦੇ ਦਇਆ ਧਾਰ ਕੇ ਮੈਨੂੰ ਮਿਲ ਪਏ ਹਨ, ਅਤੇ ਹੁਣ ਮੈਂ ਸਦਾ ਪ੍ਰਭੂ ਦੇ ਨਾਮ ਦੇ ਪ੍ਰੇਮ ਨਾਲ ਰੰਗਿਆ ਰਹਿੰਦਾ ਹਾਂ। ਠਹਿਰਾਉ।
Fareedkot Teekaਕਯੋਂਕਿ ਜਬ ਹਰੀ ਨੇ ਕ੍ਰਿਪਾ ਕਰੀ ਤਬ ਸਾਧੂ ਜਨ ਨਿਤਾਪ੍ਰਤਿ (ਭੇਟੇ) ਮਿਲੇ ਅਬ ਹਮਾਰਾ ਮਨੁ ਨਾਮ ਕੇ (ਰੰਗਿ) ਪ੍ਰੇਮ ਮੇਂ ਰਾਤਾ ਹੈ॥੧॥ ਰਹਾਉ ॥
Prof. Sahib Singhਜਿਸ ਸੇਵਕ ਨੂੰ ਪਰਮਾਤਮਾ ਮਿਹਰ ਕਰ ਕੇ ਗੁਰੂ ਮਿਲਾਂਦਾ ਹੈ। ਉਹ ਸੇਵਕ ਸਦਾ ਹਰਿ-ਨਾਮ ਦੇ ਰੰਗ ਵਿਚ ਰੰਗਿਆ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਕਰਿ = ਕਰ ਕੇ। ਸਾਧੂ = ਗੁਰੂ। ਭੇਟੇ = ਮਿਲਾਂਦਾ ਹੈ। ਰਾਤੌ = ਰੰਗਿਆ ਰਹਿੰਦਾ ਹੈ। ਰੰਗਿ = ਰੰਗ ਵਿਚ ॥੧॥ ਰਹਾਉ ॥

SikhNet (Spanish)y por la Gracia del Guru uno encuentra a lozanitos fundiéndose en el Amor del Naam, el Nombre del Señor. (1-Pausa)

ਕਰਿ ਕਿਰਪਾ ਪ੍ਰਗਟੇ ਗੋੁਪਾਲ ॥

kar kirapaa pragatte guopaal |

Sant Singh KhalsaIn His Mercy, the Lord of the World has revealed Himself to me.
Manmohan SinghIn His mercy, the Lord has become manifest unto my mind,
Manmohan Singh (Punjabi)ਆਪਣੀ ਮਿਹਰ ਧਾਰ ਪ੍ਰਭੂ ਮੇਰੇ ਮਨ ਅੰਦਰ ਪ੍ਰਤੱਖ ਹੋ ਗਿਆ ਹੈ,
Fareedkot Teekaਕ੍ਰਿਪਾ ਕਰ ਕੇ ਗੋਪਾਲ ਹਮਾਰੇ ਰਿਦੇ ਮੇਂ ਪ੍ਰਗਟੇ ਹੈਂ॥
Prof. Sahib Singhਮਿਹਰ ਕਰ ਕੇ ਗੋਪਾਲ-ਪ੍ਰਭੂ (ਜਿਸ ਮਨੁੱਖ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ,

ਪਦ ਅਰਥ ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਗੋਪਾਲ'। ਇਥੇ 'ਗੁਪਾਲ' ਪੜ੍ਹਨਾ ਹੈ}।

SikhNet (Spanish)El Señor, en Su Misericordia, se vuelve Manifiesto en ti, te toma y te libera,

ਲੜਿ ਲਾਇ ਉਧਾਰੇ; ਦੀਨ ਦਇਆਲ ॥੨॥

larr laae udhaare; deen deaal |2|

Sant Singh KhalsaThe Lord, Merciful to the meek, has attached me to the hem of His robe and saved me. ||2||
Manmohan Singhand attaching to His skirt, the Lord, Merciful to the meek, has delivered me.
Manmohan Singh (Punjabi)ਅਤੇ ਆਪਣੇ ਪੱਲੇ ਨਾਲ ਜੋੜ ਮਸਕੀਨਾਂ ਤੇ ਮਿਹਰਬਾਨ ਪ੍ਰਭੂ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ।
Fareedkot Teekaਦੀਨ ਦ੍ਯਾਲ ਪਰਮੇਸ੍ਵਰ ਨੇ ਅਪਨੇ ਚਰਨੋਂ ਰੂਪ (ਲੜਿ) ਪਲੇ ਮੇਂ ਲਾਇ ਕਰ ਹਮ ਸੇਵਕ ਉਧਾਰ ਲੀਏ ਹੈਂ॥੨॥
Prof. Sahib Singhਦੀਨਾਂ ਉਤੇ ਦਇਆ ਕਰਨ ਵਾਲਾ ਪ੍ਰਭੂ ਉਸ ਨੂੰ ਆਪਣੇ ਲੜ ਲਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੨॥

ਪਦ ਅਰਥ ਲੜਿ = ਪੱਲੇ ਨਾਲ। ਲਾਇ = ਲਾ ਕੇ। ਉਧਾਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੨॥

SikhNet (Spanish)sí, Él, Quien es siempre compasivo con el débil. (2)

ਇਹੁ ਮਨੁ ਹੋਆ; ਸਾਧ ਧੂਰਿ ॥

eihu man hoaa; saadh dhoor |

Sant Singh KhalsaThis mind has become the dust of the Holy;
Manmohan SinghThis soul has become the dust of the saints' feet
Manmohan Singh (Punjabi)ਇਹ ਆਤਮਾਂ ਸੰਤਾਂ ਦੇ ਪੈਰਾਂ ਦੀ ਧੂੜ ਹੋ ਗਈ ਹੈ,
Fareedkot Teekaਇਹ ਮਨ ਸਾਧੂ ਕੇ ਚਰਨੋਂ ਕੀ ਧੂਰ ਹੂਆ ਹੈ, ਭਾਵ ਨਿਮ੍ਰ ਹੂਆ ਹੈ॥
Prof. Sahib Singhਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਚਰਨਾਂ ਦੀ ਧੂੜ ਬਣਦਾ ਹੈ,

ਪਦ ਅਰਥ ਸਾਧ ਧੂਰਿ = ਗੁਰੂ ਦੇ ਚਰਨਾਂ ਦੀ ਧੂੜ।

SikhNet (Spanish)Cuando la mente se convierte en el polvo sobre el cual los Santos caminan,

ਨਿਤ ਦੇਖੈ; ਸੁਆਮੀ ਹਜੂਰਿ ॥੩॥

nit dekhai; suaamee hajoor |3|

Sant Singh KhalsaI behold my Lord and Master, continually, ever-present. ||3||
Manmohan Singhand sees his Lord ever present.
Manmohan Singh (Punjabi)ਅਤੇ ਆਪਣੇ ਸਾਹਿਬ ਨੂੰ ਸਦਾ ਅੰਗ ਸੰਗ ਵੇਖਦੀ ਹੈ।
Fareedkot Teekaਨਿਤ ਸੁਆਮੀ ਵਾਹਿਗੁਰੂ ਕੋ ਅਪਨੇ (ਹਜੂਰਿ) ਸਮੀਪ ਹੀ ਦੇਖਤਾ ਹੈ॥੩॥
Prof. Sahib Singhਉਹ ਮਨੁੱਖ ਸੁਆਮੀ-ਪ੍ਰਭੂ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ ॥੩॥

ਪਦ ਅਰਥ ਦੇਖੈ = ਵੇਖਦਾ ਹੈ {ਇਕ-ਵਚਨ}। ਹਜੂਰਿ = ਅੰਗ-ਸੰਗ, ਹਾਜ਼ਰ-ਨਾਜ਼ਰ ॥੩॥

SikhNet (Spanish)mira, así es como logra ver la Presencia del Señor frente a ella. (3)

ਕਾਮ ਕ੍ਰੋਧ ਤ੍ਰਿਸਨਾ ਗਈ ॥

kaam krodh trisanaa gee |

Sant Singh KhalsaSexual desire, anger and desire have vanished.
Manmohan SinghMy lust, wrath and craving have vanished,
Manmohan Singh (Punjabi)ਮੇਰੀ ਕਾਮ ਚੇਸ਼ਟਾ, ਗੁੱਸਾ ਅਤੇ ਲਾਲਸਾ ਅਲੋਪ ਹੋ ਗਈਆਂ ਹਨ,
Fareedkot Teekaਕਾਮ ਔ ਕ੍ਰੋਧ ਪੁਨਹ ਤ੍ਰਿਸਨਾ ਸਭ ਨਿਬ੍ਰਿਤ ਹੋ ਗਈ ਹੈ॥
Prof. Sahib Singh(ਉਸ ਦੇ ਅੰਦਰੋਂ) ਕਾਮ ਕ੍ਰੋਧ ਤ੍ਰਿਸ਼ਨਾ (ਆਦਿਕ ਵਿਕਾਰ) ਦੂਰ ਹੋ ਜਾਂਦੇ ਹਨ,
SikhNet (Spanish)Uno se libera de su lujuria, enojo y ansiedad,

ਨਾਨਕ ਪ੍ਰਭ; ਕਿਰਪਾ ਭਈ ॥੪॥੨॥੧੫॥

naanak prabh; kirapaa bhee |4|2|15|

Sant Singh KhalsaO Nanak, God has become kind to me. ||4||2||15||
Manmohan Singhand the Lord has become Merciful unto me, O Nanak,
Manmohan Singh (Punjabi)ਅਤੇ ਸੁਆਮੀ ਮੇਰੇ ਤੇ ਮਾਇਆਵਾਨ ਹੋ ਗਿਆ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੇ ਪੁਰ ਪ੍ਰਭੂ ਕੀ ਕ੍ਰਿਪਾ ਹੋ ਗਈ ਹੈ॥੪॥੨॥੧੫॥
Prof. Sahib Singhਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਦੀ ਮਿਹਰ ਹੁੰਦੀ ਹੈ ॥੪॥੨॥੧੫॥

ਪਦ ਅਰਥ ਨਾਨਕ = ਹੇ ਨਾਨਕ! ॥੪॥੨॥੧੫॥

SikhNet (Spanish)y el Señor, dice Nanak, le muestra Su Compasión. (4-2-15)

Open this shabad →

Shabad Guru Arjan Dev Ji Raag Basant

ਬਸੰਤੁ ਮਹਲਾ ੫ ॥

basant mahalaa 5 |

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.

ਰੋਗ ਮਿਟਾਏ; ਪ੍ਰਭੂ ਆਪਿ ॥

rog mittaae; prabhoo aap |

Sant Singh KhalsaGod Himself has cured the disease.
Manmohan SinghThe Lord Himself has eradicated the ailments,
Manmohan Singh (Punjabi)ਸਾਹਿਬ ਨੇ ਖੁਦ ਹੀ ਬੀਮਾਰੀਆਂ ਦੂਰ ਕਰ ਦਿੱਤੀਆਂ ਹਨ,
Fareedkot Teekaਹੇ ਪ੍ਰਭੂ! ਹਮਾਰੇ ਸਰਬ ਰੋਗ ਆਪ ਨੇ ਮਿਟਾਏ ਦੀਏ ਹੈਂ॥
Prof. Sahib Singh(ਜਿਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਆਉਂਦੇ ਹਨ) ਪਰਮਾਤਮਾ ਆਪ (ਉਹਨਾਂ ਦੇ ਸਾਰੇ) ਰੋਗ ਮਿਟਾ ਦੇਂਦਾ ਹੈ,

ਪਦ ਅਰਥ ਮਿਟਾਏ = ਮਿਟਾਂਦਾ ਹੈ।

SikhNet (Spanish)Él Señor Mismo nos libera de nuestros males,

ਬਾਲਕ ਰਾਖੇ; ਅਪਨੇ ਕਰ ਥਾਪਿ ॥੧॥

baalak raakhe; apane kar thaap |1|

Sant Singh KhalsaHe laid on His Hands, and protected His child. ||1||
Manmohan Singhand patting with His hands has protected the child.
Manmohan Singh (Punjabi)ਅਤੇ ਆਪਣੇ ਹੱਥਾਂ ਦੀ ਥਾਪਨਾਂ ਦੇ ਬੱਚੇ ਨੂੰ ਬਚਾ ਲਿਆ ਹੈ।
Fareedkot Teekaਹਮ ਬਾਲਕੋਂ ਕੋ ਅਪਨੇ ਹਾਥੋਂ ਕਰ ਥਾਪ ਰਾਖੇ ਅਰਥਾਤ ਇਸਥਿਤ ਕੀਏ ਹੈਂ॥੧॥
Prof. Sahib Singhਉਹਨਾਂ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਥਾਪਣਾ ਦੇ ਕੇ ਉਹਨਾਂ ਦੀ ਰੱਖਿਆ ਕਰਦਾ ਹੈ (ਜਿਵੇਂ ਮਾਪੇ ਆਪਣੇ ਬੱਚਿਆਂ ਦੀ ਸੰਭਾਲ ਕਰਦੇ ਹਨ) ॥੧॥

ਪਦ ਅਰਥ ਬਾਲਕ = {ਬਹੁ-ਵਚਨ} ਬੱਚਿਆਂ ਨੂੰ। ਰਾਖੇ = ਰੱਖਦਾ ਹੈ, ਰਾਖੀ ਕਰਦਾ ਹੈ। ਕਰ = ਹੱਥ {ਬਹੁ-ਵਚਨ}। ਥਾਪਿ = ਥਾਪ ਕੇ, ਥਾਪਣਾ ਦੇ ਕੇ। ਕਰ ਥਾਪਿ = ਹੱਥਾਂ ਨਾਲ ਥਾਪਣਾ ਦੇ ਕੇ ॥੧॥

SikhNet (Spanish)sí, Él nos bendice y nos protege como el padre al hijo. (1)

ਸਾਂਤਿ ਸਹਜ ਗ੍ਰਿਹਿ ਸਦ ਬਸੰਤੁ ॥

saant sehaj grihi sad basant |

Sant Singh KhalsaCelestial peace and tranquility fill my home forever, in this springtime of the soul.
Manmohan SinghPeace, poise and pleasure ever abide in my home.
Manmohan Singh (Punjabi)ਮੇਰੇ ਘਰ ਅੰਦਰ ਹਮੇਸ਼ਾਂ ਆਰਾਮ, ਅਡੋਲਤਾ ਤੇ ਅਨੰਦ ਵੱਸਦੇ ਹਨ।
Fareedkot Teekaਹੇ (ਸਦ) ਨਿਤ ਰੂਪ ਪਰਮੇਸ੍ਵਰ! ਤੂੰ ਹਮਾਰੇ (ਗ੍ਰਿਹਿ), ਭਾਵ ਹਿਰਦੇ ਮੇਂ (ਬਸੰਤੁ) ਬਸਾ ਹੈ, ਇਸ ਤੇ ਹਮ ਕੋ ਸੁਭਾਵਕ ਹੀ ਸਾਂਤੀ ਹੂਈ ਹੈ॥
Prof. Sahib Singh(ਉਹਨਾਂ ਦੇ ਹਿਰਦੇ-) ਘਰ ਵਿਚ ਆਤਮਕ ਅਡੋਲਤਾ ਵਾਲੀ ਸ਼ਾਂਤੀ ਬਣੀ ਰਹਿੰਦੀ ਹੈ, ਸਦਾ ਕਾਇਮ ਰਹਿਣ ਵਾਲਾ ਖਿੜਾਉ ਬਣਿਆ ਰਹਿੰਦਾ ਹੈ,

ਪਦ ਅਰਥ ਸਹਜ = ਆਤਮਕ ਅਡੋਲਤਾ। ਗ੍ਰਿਹਿ = (ਹਿਰਦੇ-) ਘਰ ਵਿਚ। ਸਦ ਬਸੰਤੁ = ਸਦਾ ਕਾਇਮ ਰਹਿਣ ਵਾਲਾ ਖਿੜਾਉ।

SikhNet (Spanish)En nuestra Alma entonces hay Paz, Equilibrio y eterna Primavera

ਗੁਰ ਪੂਰੇ ਕੀ ਸਰਣੀ ਆਏ; ਕਲਿਆਣ ਰੂਪ. ਜਪਿ ਹਰਿ ਹਰਿ ਮੰਤੁ ॥੧॥ ਰਹਾਉ ॥

gur poore kee saranee aae; kaliaan roop. jap har har mant |1| rahaau |

Sant Singh KhalsaI have sought the Sanctuary of the Perfect Guru; I chant the Mantra of the Name of the Lord, Har, Har, the Embodiment of emancipation. ||1||Pause||
Manmohan SinghI have sought the refuge of the perfect Guru, and utter the Name of the Lord Master, who is the embodiment of emancipation. Pause.
Manmohan Singh (Punjabi)ਮੈਂ ਪੂਰਨ ਗੁਰਾਂ ਦੀ ਪਨਾਹ ਨਹੀਂ ਹੈ ਅਤੇ ਸੁਆਮੀ ਮਾਲਕ ਦੇ ਨਾਮ ਨੂੰ ਉਚਾਰਦਾ ਹਾਂ, ਜੋ ਕਿ ਮੋਖਸ਼ ਦਾ ਸਰੂਪ ਹੈ। ਠਹਿਰਾਉ।
Fareedkot Teekaਜਬ ਪੂਰੇ ਗੁਰੋਂ ਕੀ ਸਰਣੀ ਆਏ, ਤਬ ਹੇ ਹਰੀ! ਹਰ ਪ੍ਰਕਾਰ ਤੇਰੇ ਨਾਮ ਮੰਤ੍ਰ ਕੋ ਜਪ ਕਰ ਕਲ੍ਯਾਣ ਰੂਪ ਭਏ ਹੈਂ॥੧॥ ਰਹਾਉ ॥
Prof. Sahib Singh(ਜਿਹੜੇ ਮਨੁੱਖ) ਪੂਰੇ ਗੁਰੂ ਦੀ ਸਰਨ ਆਉਂਦੇ ਹਨ, ਸੁਖ-ਸਰੂਪ ਪਰਮਾਤਮਾ ਦਾ ਨਾਮ-ਮੰਤ੍ਰ ਜਪ ਕੇ (ਨਾਮ-ਸਿਮਰਨ ਦੀਆਂ ਬਰਕਤਾਂ ਹਾਸਲ ਕਰਦੇ ਹਨ) ॥੧॥ ਰਹਾਉ ॥

ਪਦ ਅਰਥ ਕਲਿਆਣ ਰੂਪ ਹਰਿ ਮੰਤੁ = ਸੁਖ-ਸਰੂਪ ਪਰਮਾਤਮਾ ਦਾ ਨਾਮ-ਮੰਤ੍ਰ। ਜਪਿ = ਜਪ ਕੇ ॥੧॥ ਰਹਾਉ ॥

SikhNet (Spanish)y así penetramos al Santuario del Perfecto Guru, meditando en el Mantra Liberador de Dios. (1-Pausa)

ਸੋਗ ਸੰਤਾਪ ਕਟੇ; ਪ੍ਰਭਿ ਆਪਿ ॥

sog santaap katte; prabh aap |

Sant Singh KhalsaGod Himself has dispelled my sorrow and suffering.
Manmohan SinghMy sorrow and suffering the Lord Himself has dispelled,
Manmohan Singh (Punjabi)ਮੇਰਾ ਸ਼ੋਕ ਅਤੇ ਦੁੱਖ ਸਾਹਿਬ ਨੇ ਖੁਦ ਦੂਰ ਕਰ ਦਿੱਤੇ ਹਨ,
Fareedkot Teekaਹੇ ਪ੍ਰਭੂ! ਆਪ ਨੇ ਹਮਾਰੇ ਸੋਗ ਔ ਸੰਤਾਪ ਸਭੀ ਕਾਟ ਦੀਏ ਹੈਂ॥
Prof. Sahib Singh(ਜਿਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਆ ਗਏ) ਪ੍ਰਭੂ ਨੇ ਆਪ (ਉਹਨਾਂ ਦੇ ਸਾਰੇ) ਚਿੰਤਾ-ਫ਼ਿਕਰ ਅਤੇ ਦੁੱਖ-ਕਲੇਸ਼ ਮਿਟਾ ਦਿੱਤੇ।

ਪਦ ਅਰਥ ਸੋਗ = ਚਿੰਤਾ-ਫ਼ਿਕਰ। ਸੰਤਾਪ = ਦੁੱਖ-ਕਲੇਸ਼। ਪ੍ਰਭਿ = ਪ੍ਰਭੂ ਨੇ।

SikhNet (Spanish)El Señor Mismo nos libera de nuestro sufrimiento y dolor,

ਗੁਰ ਅਪੁਨੇ ਕਉ; ਨਿਤ ਨਿਤ ਜਾਪਿ ॥੨॥

gur apune kau; nit nit jaap |2|

Sant Singh KhalsaI meditate continually, continuously, on my Guru. ||2||
Manmohan Singhand ever, ever meditate on my Guru.
Manmohan Singh (Punjabi)ਅਤੇ ਹਮੇਸ਼ਾਂ ਹਮੇਸ਼ਾਂ ਹੀ ਮੈਂ ਆਪਣੇ ਗੁਰਾਂ ਦਾ ਆਰਾਧਨ ਕਰਦਾ ਹਾਂ।
Fareedkot Teekaਹਮ ਅਪੁਨੇ ਗੁਰੋਂ ਕੋ ਨਿਤਾਪ੍ਰਤਿ ਜਪਤੇ ਹੈਂ॥੨॥
Prof. Sahib Singh(ਹੇ ਭਾਈ!) ਤੂੰ ਭੀ ਸਦਾ ਹੀ ਸਦਾ ਹੀ ਆਪਣੇ ਗੁਰੂ ਨੂੰ ਯਾਦ ਕਰਦਾ ਰਹੁ ॥੨॥

ਪਦ ਅਰਥ ਕਉ = ਨੂੰ। ਜਾਪਿ = ਜਪਿਆ ਕਰ ॥੨॥

SikhNet (Spanish)y nos hace meditar en el Guru. (2)

ਜੋ ਜਨੁ; ਤੇਰਾ ਜਪੇ ਨਾਉ ॥

jo jan; teraa jape naau |

Sant Singh KhalsaThat humble being who chants Your Name,
Manmohan SinghThe man, who utters Thy Name,
Manmohan Singh (Punjabi)ਜਿਹੜਾ ਇਨਸਾਨ ਤੇਰੇ ਨਾਮ ਦਾ ਊਚਾਰਨ ਕਰਦਾ ਹੈ,
Fareedkot Teekaਜੋ ਪੁਰਸੁ ਤੇਰਾ ਨਾਮ ਜਪਤਾ ਹੈ॥
Prof. Sahib Singhਹੇ ਪ੍ਰਭੂ! ਜਿਹੜਾ ਮਨੁੱਖ ਤੇਰਾ ਨਾਮ ਜਪਦਾ ਹੈ,

ਪਦ ਅਰਥ ਜਪੇ = ਜਪਦਾ ਹੈ, ਜਪੈ।

SikhNet (Spanish)Oh Dios, quien sea que habite en Tu Nombre,

ਸਭਿ ਫਲ ਪਾਏ; ਨਿਹਚਲ ਗੁਣ ਗਾਉ ॥੩॥

sabh fal paae; nihachal gun gaau |3|

Sant Singh Khalsaobtains all fruits and rewards; singing the Glories of God, he becomes steady and stable. ||3||
Manmohan SinghO Lord, obtains all fruits, and becoming firm, he sings Thine praises.
Manmohan Singh (Punjabi)ਹੇ ਸੁਆਮੀ! ਉਹ ਸਾਰੇ ਮੇਵੇ ਪਾ ਲੈਂਦਾ ਹੈ ਅਤੇ ਅਹਿੱਲ ਹੋ, ਉਹ ਤੇਰੀਆਂ ਸਿਫਤਾਂ ਗਾਇਨ ਕਰਦਾ ਹੈ।
Fareedkot Teekaਸੋ ਤੇਰੇ ਗੁਣੋਂ ਕੋ ਗਾਇ ਕਰ ਸਭ ਫਲ ਪਾਇਕੇ ਨਿਸਚਲ ਹੂਆ ਹੈ॥੩॥
Prof. Sahib Singhਉਹ ਮਨੁੱਖ ਤੇਰੇ ਸਦਾ ਕਾਇਮ ਰਹਿਣ ਵਾਲੇ ਗੁਣਾਂ ਦਾ ਗਾਇਨ ਕਰ ਕੇ ਸਾਰੇ ਫਲ ਪ੍ਰਾਪਤ ਕਰ ਲੈਂਦਾ ਹੈ ॥੩॥

ਪਦ ਅਰਥ ਸਭਿ = ਸਾਰੇ। ਨਿਹਚਲ ਗੁਣ ਗਾਉ = ਸਦਾ ਕਾਇਮ ਰਹਿਣ ਵਾਲੇ ਗੁਣਾਂ ਦਾ ਗਾਇਨ (ਕਰ ਕੇ) ॥੩॥

SikhNet (Spanish)alcanza la Plenitud y sin moverse, canta Tu Alabanza. (3)

ਨਾਨਕ; ਭਗਤਾ ਭਲੀ ਰੀਤਿ ॥

naanak; bhagataa bhalee reet |

Sant Singh KhalsaO Nanak, the way of the devotees is good.
Manmohan SinghNanak, sublime is the way of the God's devotees.
Manmohan Singh (Punjabi)ਨਾਨਕ, ਸਰੇਸ਼ਟ ਹੈ ਤਰੀਕਾਂ ਵਾਹਿਗੁਰੂ ਦੇ ਵੈਰਾਗੀਆਂ ਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਭਗਤੋਂ ਕੀ ਭਲੀ ਰੀਤੀ ਹੈ॥
Prof. Sahib Singhਹੇ ਨਾਨਕ! ਭਗਤ ਜਨਾਂ ਦੀ ਇਹ ਸੋਹਣੀ ਜੀਵਨ-ਮਰਯਾਦਾ ਹੈ,

ਪਦ ਅਰਥ ਰੀਤਿ = ਮਰਯਾਦਾ।

SikhNet (Spanish)Dice Nanak, benditas la maneras de los Devotos de Dios,

ਸੁਖਦਾਤਾ ਜਪਦੇ ਨੀਤ ਨੀਤਿ ॥੪॥੩॥੧੬॥

sukhadaataa japade neet neet |4|3|16|

Sant Singh KhalsaThey meditate continually, continuously, on the Lord, the Giver of peace. ||4||3||16||
Manmohan SinghEver, ever meditate they on their peace-giving Lord.
Manmohan Singh (Punjabi)ਸਦਾ ਸਦਾ ਉਹ ਆਪਣੇ ਆਰਾਮ-ਬਖਸ਼ਣਹਾਰਾਂ ਸੁਆਮੀ ਦਾ ਸਿਮਰਨ ਕਰਦੇ ਹਨ।
Fareedkot Teekaਕ੍ਯੋਂਕਿ ਹੇ ਸੁਖਦਾਤਾ! ਤੇਰੇ ਨਾਮ ਕੋ (ਨੀਤ ਨੀਤਿ) ਸਦਾ ਸਦਾ ਜਪਤੇ ਹੈਂ॥੪॥੩॥੧੬॥
Prof. Sahib Singhਕਿ ਉਹ ਸਦਾ ਹੀ ਸੁਖਾਂ ਦੇ ਦੇਣ ਵਾਲੇ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ ॥੪॥੩॥੧੬॥
SikhNet (Spanish)pues ellos meditan para siempre en el Señor Dador de Éxtasis. (4-3-16)

Open this shabad →

Shabad Guru Arjan Dev Ji Raag Basant continues on Ang 1185

ਬਸੰਤੁ ਮਹਲਾ ੫ ॥

basant mahalaa 5 |

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.

ਹੁਕਮੁ ਕਰਿ ਕੀਨੑੇ ਨਿਹਾਲ ॥

hukam kar keenae nihaal |

Sant Singh KhalsaBy His Will, He makes us happy.
Manmohan SinghIn His will, He makes him happy,
Manmohan Singh (Punjabi)ਆਪਣੀ ਰਜਾ ਅੰਦਰ ਉਸ ਨੂੰ ਪ੍ਰਸੰਨ ਕਰ ਦਿੰਦਾ ਹੈ,
Fareedkot Teekaਹੇ ਭਾਈ! ਹੁਕਮ ਮਨਾਇ ਕਰ ਦਾਸ ਨਿਹਾਲ ਕਰ ਦੀਏ ਹੈਂ॥
Prof. Sahib Singhਪਰਮਾਤਮਾ ਆਪਣੇ ਹੁਕਮ ਅਨੁਸਾਰ (ਆਪਣੇ ਸੇਵਕਾਂ ਨੂੰ) ਪ੍ਰਸੰਨ-ਚਿੱਤ ਰੱਖਦਾ ਹੈ।

ਪਦ ਅਰਥ ਹੁਕਮੁ ਕਰਿ = ਹੁਕਮ ਦੇ ਕੇ। ਨਿਹਾਲ = ਪ੍ਰਸੰਨ-ਚਿੱਤ।

SikhNet (Spanish)El Señor en Su Voluntad emancipa a Su Sirviente,

ਅਪਨੇ ਸੇਵਕ ਕਉ; ਭਇਆ ਦਇਆਲੁ ॥੧॥

apane sevak kau; bheaa deaal |1|

Sant Singh KhalsaHe shows Mercy to His servant. ||1||
Manmohan Singhwhen the Lord becomes Merciful unto His servant.
Manmohan Singh (Punjabi)ਤੇ ਸੁਆਮੀ ਆਪਣੇ ਟਹਿਲੂਏ ਤੇ ਮਿਹਰਬਾਨ ਹੋ ਜਾਂਦਾ ਹੈ।
Fareedkot Teekaਅਪਨੇ ਸੇਵਕ ਕੋ ਦ੍ਯਾਲ ਹੂਆ ਹੈ॥੧॥
Prof. Sahib Singhਉਹ ਆਪਣੇ ਸੇਵਕਾਂ ਉੱਤੇ (ਸਦਾ) ਦਇਆਵਾਨ ਹੁੰਦਾ ਹੈ ॥੧॥

ਪਦ ਅਰਥ ਸੇਵਕ ਕਉ = ਸੇਵਕਾਂ ਉਤੇ। ਦਇਆਲੁ = ਦਇਆਵਾਨ ॥੧॥

SikhNet (Spanish)así de Bondadoso y Compasivo es el Señor hacia él. (1)

ਗੁਰਿ ਪੂਰੈ; ਸਭੁ ਪੂਰਾ ਕੀਆ ॥

gur poorai; sabh pooraa keea |

Sant Singh KhalsaThe Perfect Guru makes everything perfect.
Manmohan SinghThe perfect Guru makes him all perfect.
Manmohan Singh (Punjabi)ਪੂਰਨ ਗੁਰਦੇਵ ਜੀ ਉਸ ਸਮੂਹ ਤੌਰ ਤੇ ਪੂਰਨ ਕਰ ਦਿੰਦੇ ਹਨ।
Fareedkot Teekaਪੂਰੇ ਗੁਰੋਂ ਨੇ ਮੇਰਾ ਮਨੋਰਥ ਸਭ ਪੂਰਾ ਕੀਆ ਹੈ॥
Prof. Sahib Singhਪੂਰੇ ਗੁਰੂ ਨੇ (ਉਸ ਮਨੁੱਖ ਦਾ) ਹਰੇਕ ਕੰਮ ਸਿਰੇ ਚਾੜ੍ਹ ਦਿੱਤਾ (ਉਸ ਦਾ ਸਾਰਾ ਜੀਵਨ ਸਫਲ ਕਰ ਦਿੱਤਾ)

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਸਭੁ = ਹਰੇਕ ਕੰਮ। ਪੂਰਾ ਕੀਆ = ਸਿਰੇ ਚਾੜ੍ਹ ਦਿੱਤਾ।

SikhNet (Spanish)El Guru Perfecto lo llena totalmente

ਅੰਮ੍ਰਿਤ ਨਾਮੁ; ਰਿਦ ਮਹਿ ਦੀਆ ॥੧॥ ਰਹਾਉ ॥

amrit naam; rid meh deea |1| rahaau |

Sant Singh KhalsaHe implants the Amrosial Naam, the Name of the Lord, in the heart. ||1||Pause||
Manmohan SinghHe enshrines the Nectar-Name within his mind. Pause.
Manmohan Singh (Punjabi)ਉਹ ਸੁਧਾਸਰੂਪ ਨਾਮ ਨੂੰ ਉਸ ਦੇ ਮਨ ਅੰਦਰ ਟਿਕਾ ਦਿੰਦੇ ਹਨ। ਠਹਿਰਾਉ।
Fareedkot Teekaਕ੍ਯੋਂਕਿ ਨਾਮ ਅੰਮ੍ਰਿਤ ਹਮਾਰੇ ਰਿਦੇ ਮੇਂ ਪ੍ਰਾਪਤਿ ਕਰ ਦੀਆ ਹੈ॥੧॥ ਰਹਾਉ ॥
Prof. Sahib Singh(ਜਿਸ ਮਨੁੱਖ ਦੇ) ਹਿਰਦੇ ਵਿਚ ਉਸ ਨੇ ਆਤਮਕ ਜੀਵਨ ਦੇਣ ਵਾਲਾ ਹਰਿ ਨਾਮ ਵਸਾ ਦਿੱਤਾ ॥੧॥ ਰਹਾਉ ॥

ਪਦ ਅਰਥ ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ। ਰਿਦ ਮਹਿ = ਹਿਰਦੇ ਵਿਚ ॥੧॥ ਰਹਾਉ ॥

SikhNet (Spanish)y lo bendice para que eleve el Néctar del Nombre. (1-Pausa)

ਕਰਮੁ ਧਰਮੁ ਮੇਰਾ; ਕਛੁ ਨ ਬੀਚਾਰਿਓ ॥

karam dharam meraa; kachh na beechaario |

Sant Singh KhalsaHe does not consider the karma of my actions, or my Dharma, my spiritual practice.
Manmohan SinghGod has minded not my action and virtues and holding me by the arm,
Manmohan Singh (Punjabi)ਵਾਹਿਗੁਰੂ ਨੇ ਮੇਰਿਆਂ ਅਮਲਾਂ ਅਤੇ ਨੇਕੀਆਂ ਦਾ ਖਿਆਲ ਨਹੀਂ ਕੀਤਾ,
Fareedkot Teekaਮੇਰੇ ਕਰਮ ਔ ਧਰਮੁ ਕਾ ਕੁਛ ਬੀਚਾਰਿ ਨਹੀਂ ਕੀਆ॥
Prof. Sahib Singh(ਗੁਰੂ ਨੇ) ਮੇਰਾ (ਭੀ) ਕੋਈ (ਚੰਗਾ) ਕਰਮ ਨਹੀਂ ਵਿਚਾਰਿਆ ਮੇਰਾ ਕੋਈ ਧਰਮ ਨਹੀਂ ਵਿਚਾਰਿਆ,

ਪਦ ਅਰਥ ਕਰਮੁ = ਚੰਗਾ ਕੰਮ।

SikhNet (Spanish)Oh, a mi Dios no le importó mi Karma, mi Dharma o mi práctica espiritual,

Open this shabad (11 lines, Angs 1184-1185) →

Ang 1184 of 1430