ਬਸੰਤੁ ਮਹਲਾ ੫ ਘਰੁ ੧ ਇਕਤੁਕੇ ॥
basant mahalaa 5 ghar 1 ikatuke |
Sant Singh KhalsaBasant, Fifth Mehl, First House, Ik-Thukay:
Manmohan SinghBasant 5th Guru. Ik-tukey
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ। ਇਕ ਤੁਕੇ।
Prof. Sahib Singhਰਾਗ ਬਸੰਤੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਇਕ-ਤੁਕੀ ਬਾਣੀ।
SikhNet (Spanish)Basant Mejl Guru Aryan Dev, Quinto Canal Divino, Ik-Tukas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਸ਼ੲਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਸਗਲ ਇਛਾ; ਜਪਿ ਪੁੰਨੀਆ ॥
sagal ichhaa; jap puneea |
Sant Singh KhalsaMeditating on the Lord, all desires are fulfilled,
Manmohan SinghContemplating the Lord, all aspirations are fulfilled,
Manmohan Singh (Punjabi)ਸੁਆਮੀ ਦਾ ਸਿਮਰਨ ਕਰਨ ਦੁਆਰਾ, ਸਾਰੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ,
Fareedkot Teekaਹੇ ਭਾਈ! ਹਰੀ ਕੋ ਜਪ ਕੇ ਸਭੀ ਇਛਾ ਹਮਾਰੀ (ਪੁੰਨੀਆ) ਪੂਰੀਆਂ ਭਈਆਂ ਹੈਂ॥
Prof. Sahib Singh(ਜਿਨ੍ਹਾਂ ਨੇ ਸਿਮਰਨ ਕੀਤਾ, ਪਰਮਾਤਮਾ ਦਾ ਨਾਮ) ਜਪ ਕੇ ਉਹਨਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ,ਪਦ ਅਰਥ ਸਗਲ = ਸਾਰੀਆਂ। ਜਪਿ = (ਪ੍ਰਭੂ ਦਾ ਨਾਮ) ਜਪ ਕੇ। ਪੁੰਨੀਆ = ਪੂਰੀਆਂ ਹੋ ਜਾਂਦੀਆਂ ਹਨ।
SikhNet (Spanish)Contemplando a mi Dios estoy satisfecho
ਪ੍ਰਭਿ ਮੇਲੇ; ਚਿਰੀ ਵਿਛੁੰਨਿਆ ॥੧॥
prabh mele; chiree vichhuniaa |1|
Sant Singh Khalsaand the mortal is re-united with God, after having been separated for so long. ||1||
Manmohan Singhand the mortal meets with his Lord, after a long separation.
Manmohan Singh (Punjabi)ਅਤੇ ਪ੍ਰਾਣੀ ਲੰਬੇ ਵਿਛੋੜੇ ਪਿਛੋਂ ਸੁਆਮੀ ਨੂੰ ਮਿਲ ਪੈਦਾ ਹੈ।
Fareedkot Teekaਪ੍ਰਭੂ ਨੇ ਬਹੁਤ ਕਾਲ ਸੇ ਵਿਛੁੜੇ ਹੂਏ ਮੇਲੇ ਹਾਂ॥੧॥
Prof. Sahib Singhਚਿਰ ਦੇ ਵਿਛੁੜੇ ਹੋਇਆਂ ਨੂੰ (ਭੀ) ਪ੍ਰਭੂ ਨੇ (ਆਪਣੇ ਚਰਨਾਂ ਦੇ ਨਾਲ) ਮਿਲਾ ਲਿਆ ॥੧॥ਪਦ ਅਰਥ ਪ੍ਰਭਿ = ਪ੍ਰਭੂ ਨੇ। ਮੇਲੇ = ਮਿਲਾ ਲਏ। ਚਿਰੀ ਵਿਛੁੰਨਿਆ = ਚਿਰ ਦੇ ਵਿਛੁੜੇ ਹੋਇਆਂ ਨੂੰ ॥੧॥
SikhNet (Spanish)y me uno a Él después de una larga separación que duró millones de encarnaciones. (1)
ਤੁਮ ਰਵਹੁ ਗੋਬਿੰਦੈ; ਰਵਣ ਜੋਗੁ ॥
tum ravahu gobindai; ravan jog |
Sant Singh KhalsaMeditate on the Lord of the Universe, who is worthy of meditation.
Manmohan SinghMeditate thou on they Lord, who is worthy of meditation,
Manmohan Singh (Punjabi)ਤੂੰ ਆਪਣੇ ਸੁਆਮੀ ਦਾ ਸਿਮਰਨ ਕਰ, ਜੋ ਸਿਮਰਨ ਕਰਨ ਦੇ ਲਾਇਕ ਹੈ,
Fareedkot Teekaਹੇ ਭਾਈ! ਜਪਣੇ ਜੋਗ ਗੋਬਿੰਦ ਕੋ ਤੁਮ ਜਪੋ॥
Prof. Sahib Singhਤੁਸੀਂ ਸਿਮਰਨ-ਜੋਗ ਗੋਬਿੰਦ ਦਾ ਨਾਮ ਸਿਮਰਿਆ ਕਰੋ।ਪਦ ਅਰਥ ਰਵਹੁ = ਸਿਮਰੋ। ਗੋਬਿੰਦੈ = ਗੋਬਿੰਦ (ਦੇ ਨਾਮ) ਨੂੰ। ਰਵਣ ਜੋਗੁ = ਸਿਮਰਨ-ਯੋਗ ਨੂੰ।
SikhNet (Spanish)Sí, habita en Dios, pues el Él es el Único que merece la Contemplación,
ਜਿਤੁ ਰਵਿਐ; ਸੁਖ ਸਹਜ ਭੋਗੁ ॥੧॥ ਰਹਾਉ ॥
jit raviai; sukh sehaj bhog |1| rahaau |
Sant Singh KhalsaMeditating on Him, enjoy celestial peace and poise. ||1||Pause||
Manmohan Singhand remembering whom one enjoys peace and poise. Pause.
Manmohan Singh (Punjabi)ਅਤੇ ਜਿਸ ਨੂੰ ਯਾਦ ਕਰਨ ਦੁਆਰਾ, ਜੀਵ ਆਰਾਮ ਤੇ ਅਡੋਲਤਾ ਮਾਣਦਾ ਹੈ। ਠਹਿਰਾਉ।
Fareedkot Teekaਜਿਸ ਜਪਣੇ ਸੇ ਆਤਮ ਸੁਖ ਕੋ ਭੋਗੀਤਾ ਹੈ॥੧॥ ਰਹਾਉ ॥
Prof. Sahib Singhਜੇ (ਉਸ ਦਾ ਨਾਮ) ਸਿਮਰਿਆ ਜਾਏ, ਤਾਂ ਆਤਮਕ ਅਡੋਲਤਾ ਦੇ ਸੁਖਾਂ ਦਾ ਸੁਆਦ (ਪ੍ਰਾਪਤ ਹੁੰਦਾ ਹੈ) ॥੧॥ ਰਹਾਉ ॥ਪਦ ਅਰਥ ਜਿਤੁ = ਜਿਸ ਦੀ ਰਾਹੀਂ। ਜਿਤੁ ਰਵਿਐ = ਜਿਸ ਦਾ ਸਿਮਰਨ ਕੀਤਿਆਂ, ਜੇ ਉਸ ਦਾ ਸਿਮਰਨ ਕੀਤਾ ਜਾਏ। ਸੁਖ ਸਹਜ ਭੋਗੁ = ਆਤਮਕ ਅਡੋਲਤਾ ਦੇ ਸੁਖਾਂ ਦਾ ਸੁਆਦ ॥੧॥ ਰਹਾਉ ॥
SikhNet (Spanish)así uno logra el Éxtasis, Paz y la Dicha de dichas. (1-Pausa)
ਕਰਿ ਕਿਰਪਾ; ਨਦਰਿ ਨਿਹਾਲਿਆ ॥
kar kirapaa; nadar nihaaliaa |
Sant Singh KhalsaBestowing His Mercy, He blesses us with His Glance of Grace.
Manmohan SinghShowing His mercy, the. Lord beholds me with His eye of grace.
Manmohan Singh (Punjabi)ਆਪਣੀ ਮਿਹਰ ਧਾਰ ਕੇ ਸੁਆਮੀ ਮੈਨੂੰ ਆਪਣੀ ਰਹਿਮਤ ਦੀ ਅੱਖ ਨਾਲ ਵੇਖਦਾ ਹੈ।
Fareedkot Teekaਕ੍ਰਿਪਾ ਕੀ ਨਜਰ ਕਰ ਮੈਂ ਦਾਸ ਕੋ ਹਰੀ ਨੇ (ਨਿਹਾਲਿਆ) ਦੇਖਾ ਹੈ॥
Prof. Sahib Singhਪ੍ਰਭੂ ਨੇ ਆਪਣੇ ਦਾਸ ਦੀ (ਸਦਾ) ਆਪ ਸੰਭਾਲ ਕੀਤੀ ਹੈ।ਪਦ ਅਰਥ ਕਰਿ = ਕਰ ਕੇ। ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਲਿਆ = ਤੱਕਿਆ, ਵੇਖਿਆ।
SikhNet (Spanish)El Señor, en Su Misericordia, nos bendice con Su Mirada de Gracia
ਅਪਣਾ ਦਾਸੁ; ਆਪਿ ਸਮੑਾਲਿਆ ॥੨॥
apanaa daas; aap samaaliaa |2|
Sant Singh KhalsaGod Himself takes care of His slave. ||2||
Manmohan SinghHe Himself takes care of His servant.
Manmohan Singh (Punjabi)ਉਹ ਖੁਦ ਹੀ ਆਪਣੇ ਸੇਵਕ ਦੀ ਸੰਭਾਲ ਕਰਦਾ ਹੈ।
Fareedkot Teekaਪ੍ਰਭੂ ਨੇ ਅਪਣੇ ਦਾਸ ਕੋ ਆਪ ਹੀ ਸੰਭਾਲ ਲੀਆ ਹੈ॥੨॥
Prof. Sahib Singhਕਿਰਪਾ ਕਰ ਕੇ (ਪ੍ਰਭੂ ਨੇ ਆਪਣੇ ਦਾਸ ਨੂੰ ਸਦਾ) ਮਿਹਰ ਦੀ ਨਿਗਾਹ ਨਾਲ ਤੱਕਿਆ ਹੈ ॥੨॥ਪਦ ਅਰਥ ਸਮ੍ਹ੍ਹਾਲਿਆ = ਸੰਭਾਲ ਕੀਤੀ ॥੨॥
SikhNet (Spanish)y Él Mismo protege a Su Sirviente de toda tristeza. (2)
ਸੇਜ ਸੁਹਾਵੀ ਰਸਿ ਬਨੀ ॥
sej suhaavee ras banee |
Sant Singh KhalsaMy bed has been beautified by His Love.
Manmohan SinghThrough the Lord's love my couch has been rendered beauteous,
Manmohan Singh (Punjabi)ਪ੍ਰਭੂ ਦੀ ਪ੍ਰੀਤ ਰਾਹੀਂ ਮੇਰੀ ਸੇਜ ਸੁੰਦਰ ਬਣ ਗਈ ਹੈ,
Fareedkot Teekaਹਿਰਦਾ ਰੂਪ ਸੇਜਾ ਹਮਾਰੀ (ਰਸਿ) ਪ੍ਰੇਮ ਕਰ ਕੇ ਸੁਹਾਵੀ ਬਨੀ ਹੈ॥
Prof. Sahib Singh(ਪ੍ਰਭੂ-ਮਿਲਾਪ ਦੇ) ਸੁਆਦ ਨਾਲ ਉਹਨਾਂ ਦੀ ਹਿਰਦਾ-ਸੇਜ ਸੋਹਣੀ ਬਣ ਜਾਂਦੀ ਹੈ,ਪਦ ਅਰਥ ਸੇਜ = ਹਿਰਦਾ-ਸੇਜ। ਸੁਹਾਵੀ = ਸੋਹਣੀ। ਰਸਿ = (ਮਿਲਾਪ ਦੇ) ਸੁਆਦ ਨਾਲ।
SikhNet (Spanish)El aposento del corazón toma vida
ਆਇ ਮਿਲੇ ਪ੍ਰਭ; ਸੁਖ ਧਨੀ ॥੩॥
aae mile prabh; sukh dhanee |3|
Sant Singh KhalsaGod, the Giver of Peace, has come to meet me. ||3||
Manmohan Singhand the peace-giving Lord Master has come and met me.
Manmohan Singh (Punjabi)ਅਤੇ ਆਰਾਮ ਬਖਸ਼ਣਹਾਰ ਸੁਆਮੀ ਮਾਲਕ ਆ ਕੇ ਮੈਨੂੰ ਮਿਲ ਪਿਆ ਹੈ।
Fareedkot Teekaਸੁਖੋਂ ਕੇ (ਧਨੀ) ਮਾਲਕ ਪ੍ਰਭੂ ਮੇਰੇ ਕੋ ਆਨ ਮਿਲੇ ਹੈਂ॥੩॥
Prof. Sahib Singh(ਜਿਸ ਮਨੁੱਖ ਨੂੰ) ਆ ਕੇ ਸੁਖਾਂ ਦੇ ਮਾਲਕ ਪ੍ਰਭੂ ਜੀ ਮਿਲ ਪੈਂਦੇ ਹਨ ॥੩॥ਪਦ ਅਰਥ ਸੁਖ ਧਨੀ = ਸੁਖਾਂ ਦੇ ਮਾਲਕ ॥੩॥
SikhNet (Spanish)cuando el Maestro del Éxtasis viene y se reclina en él. (3)
ਮੇਰਾ ਗੁਣੁ ਅਵਗਣੁ. ਨ ਬੀਚਾਰਿਆ ॥
meraa gun avagan. na beechaariaa |
Sant Singh KhalsaHe does not consider my merits and demerits.
Manmohan SinghMy merits and demerits, He has not taken into consideration,
Manmohan Singh (Punjabi)ਉਸ ਨੇ ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਧਿਆਨ ਨਹੀਂ ਕੀਤਾ,
Fareedkot Teekaਪ੍ਰਭੂ ਨੇ ਮੇਰਾ ਗੁਣੁ ਔਗੁਣੁ ਕੁਛ ਬੀਚਾਰਾ ਨਹੀਂ ਹੈ॥
Prof. Sahib Singhਪ੍ਰਭੂ ਨੇ ਮੇਰਾ ਕੋਈ ਗੁਣ ਨਹੀਂ ਵਿਚਾਰਿਆ, ਕੋਈ ਔਗੁਣ ਨਹੀਂ ਵਿਚਾਰਿਆ,
SikhNet (Spanish)Sí, el Señor no toma en cuenta mi mérito o demérito
ਪ੍ਰਭ ਨਾਨਕ; ਚਰਣ ਪੂਜਾਰਿਆ ॥੪॥੧॥੧੪॥
prabh naanak; charan poojaariaa |4|1|14|
Sant Singh KhalsaNanak worships at the Feet of God. ||4||1||14||
Manmohan Singhand so Nanak ever worships the Lord's feet.
Manmohan Singh (Punjabi)ਅਤੇ ਇਸ ਲਈ ਨਾਨਕ ਸਦਾ ਹੀ ਸੁਆਮੀ ਦੇ ਪੈਰ ਪੂਜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਨੇ ਏਕ ਪ੍ਰਭੂ ਕੇ ਚਰਨੋਂ ਕੋ (ਪੁਜਾਰਿਆ) ਪੂਜਿਆ ਹੈ॥੪॥੧॥੧੪॥
Prof. Sahib Singhਹੇ ਨਾਨਕ! (ਮਿਹਰ ਕਰ ਕੇ ਉਸ ਨੇ ਮੈਨੂੰ) ਆਪਣੇ ਚਰਨਾਂ ਦਾ ਪੁਜਾਰੀ ਬਣਾ ਲਿਆ ਹੈ ॥੪॥੧॥੧੪॥ਪਦ ਅਰਥ ਪੂਜਾਰਿਆ = ਪੁਜਾਰੀ ਬਣਾ ਲਿਆ ॥੪॥੧॥੧੪॥
SikhNet (Spanish)y así hago mi Alabanza a los Pies de Dios. (4-1-14)