ੴ

ਸਿੱਖਬਾਣੀ · SikhBani

ਰੋਗ ਮਿਟਾਏ ਪ੍ਰਭੂ ਆਪਿ ॥

rog mittaae prabhoo aap
Guru Arjan Dev Ji ਗੁਰੂ ਅਰਜਨ ਦੇਵ ਜੀ · Raag Basant · Ang 1184 · 11 lines
Translations

ਬਸੰਤੁ ਮਹਲਾ ੫ ॥

basant mahalaa 5 |

Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.

ਰੋਗ ਮਿਟਾਏ; ਪ੍ਰਭੂ ਆਪਿ ॥

rog mittaae; prabhoo aap |

Sant Singh KhalsaGod Himself has cured the disease.
Manmohan SinghThe Lord Himself has eradicated the ailments,
Manmohan Singh (Punjabi)ਸਾਹਿਬ ਨੇ ਖੁਦ ਹੀ ਬੀਮਾਰੀਆਂ ਦੂਰ ਕਰ ਦਿੱਤੀਆਂ ਹਨ,
Fareedkot Teekaਹੇ ਪ੍ਰਭੂ! ਹਮਾਰੇ ਸਰਬ ਰੋਗ ਆਪ ਨੇ ਮਿਟਾਏ ਦੀਏ ਹੈਂ॥
Prof. Sahib Singh(ਜਿਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਆਉਂਦੇ ਹਨ) ਪਰਮਾਤਮਾ ਆਪ (ਉਹਨਾਂ ਦੇ ਸਾਰੇ) ਰੋਗ ਮਿਟਾ ਦੇਂਦਾ ਹੈ,

ਪਦ ਅਰਥ ਮਿਟਾਏ = ਮਿਟਾਂਦਾ ਹੈ।

SikhNet (Spanish)Él Señor Mismo nos libera de nuestros males,

ਬਾਲਕ ਰਾਖੇ; ਅਪਨੇ ਕਰ ਥਾਪਿ ॥੧॥

baalak raakhe; apane kar thaap |1|

Sant Singh KhalsaHe laid on His Hands, and protected His child. ||1||
Manmohan Singhand patting with His hands has protected the child.
Manmohan Singh (Punjabi)ਅਤੇ ਆਪਣੇ ਹੱਥਾਂ ਦੀ ਥਾਪਨਾਂ ਦੇ ਬੱਚੇ ਨੂੰ ਬਚਾ ਲਿਆ ਹੈ।
Fareedkot Teekaਹਮ ਬਾਲਕੋਂ ਕੋ ਅਪਨੇ ਹਾਥੋਂ ਕਰ ਥਾਪ ਰਾਖੇ ਅਰਥਾਤ ਇਸਥਿਤ ਕੀਏ ਹੈਂ॥੧॥
Prof. Sahib Singhਉਹਨਾਂ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਥਾਪਣਾ ਦੇ ਕੇ ਉਹਨਾਂ ਦੀ ਰੱਖਿਆ ਕਰਦਾ ਹੈ (ਜਿਵੇਂ ਮਾਪੇ ਆਪਣੇ ਬੱਚਿਆਂ ਦੀ ਸੰਭਾਲ ਕਰਦੇ ਹਨ) ॥੧॥

ਪਦ ਅਰਥ ਬਾਲਕ = {ਬਹੁ-ਵਚਨ} ਬੱਚਿਆਂ ਨੂੰ। ਰਾਖੇ = ਰੱਖਦਾ ਹੈ, ਰਾਖੀ ਕਰਦਾ ਹੈ। ਕਰ = ਹੱਥ {ਬਹੁ-ਵਚਨ}। ਥਾਪਿ = ਥਾਪ ਕੇ, ਥਾਪਣਾ ਦੇ ਕੇ। ਕਰ ਥਾਪਿ = ਹੱਥਾਂ ਨਾਲ ਥਾਪਣਾ ਦੇ ਕੇ ॥੧॥

SikhNet (Spanish)sí, Él nos bendice y nos protege como el padre al hijo. (1)

ਸਾਂਤਿ ਸਹਜ ਗ੍ਰਿਹਿ ਸਦ ਬਸੰਤੁ ॥

saant sehaj grihi sad basant |

Sant Singh KhalsaCelestial peace and tranquility fill my home forever, in this springtime of the soul.
Manmohan SinghPeace, poise and pleasure ever abide in my home.
Manmohan Singh (Punjabi)ਮੇਰੇ ਘਰ ਅੰਦਰ ਹਮੇਸ਼ਾਂ ਆਰਾਮ, ਅਡੋਲਤਾ ਤੇ ਅਨੰਦ ਵੱਸਦੇ ਹਨ।
Fareedkot Teekaਹੇ (ਸਦ) ਨਿਤ ਰੂਪ ਪਰਮੇਸ੍ਵਰ! ਤੂੰ ਹਮਾਰੇ (ਗ੍ਰਿਹਿ), ਭਾਵ ਹਿਰਦੇ ਮੇਂ (ਬਸੰਤੁ) ਬਸਾ ਹੈ, ਇਸ ਤੇ ਹਮ ਕੋ ਸੁਭਾਵਕ ਹੀ ਸਾਂਤੀ ਹੂਈ ਹੈ॥
Prof. Sahib Singh(ਉਹਨਾਂ ਦੇ ਹਿਰਦੇ-) ਘਰ ਵਿਚ ਆਤਮਕ ਅਡੋਲਤਾ ਵਾਲੀ ਸ਼ਾਂਤੀ ਬਣੀ ਰਹਿੰਦੀ ਹੈ, ਸਦਾ ਕਾਇਮ ਰਹਿਣ ਵਾਲਾ ਖਿੜਾਉ ਬਣਿਆ ਰਹਿੰਦਾ ਹੈ,

ਪਦ ਅਰਥ ਸਹਜ = ਆਤਮਕ ਅਡੋਲਤਾ। ਗ੍ਰਿਹਿ = (ਹਿਰਦੇ-) ਘਰ ਵਿਚ। ਸਦ ਬਸੰਤੁ = ਸਦਾ ਕਾਇਮ ਰਹਿਣ ਵਾਲਾ ਖਿੜਾਉ।

SikhNet (Spanish)En nuestra Alma entonces hay Paz, Equilibrio y eterna Primavera

ਗੁਰ ਪੂਰੇ ਕੀ ਸਰਣੀ ਆਏ; ਕਲਿਆਣ ਰੂਪ. ਜਪਿ ਹਰਿ ਹਰਿ ਮੰਤੁ ॥੧॥ ਰਹਾਉ ॥

gur poore kee saranee aae; kaliaan roop. jap har har mant |1| rahaau |

Sant Singh KhalsaI have sought the Sanctuary of the Perfect Guru; I chant the Mantra of the Name of the Lord, Har, Har, the Embodiment of emancipation. ||1||Pause||
Manmohan SinghI have sought the refuge of the perfect Guru, and utter the Name of the Lord Master, who is the embodiment of emancipation. Pause.
Manmohan Singh (Punjabi)ਮੈਂ ਪੂਰਨ ਗੁਰਾਂ ਦੀ ਪਨਾਹ ਨਹੀਂ ਹੈ ਅਤੇ ਸੁਆਮੀ ਮਾਲਕ ਦੇ ਨਾਮ ਨੂੰ ਉਚਾਰਦਾ ਹਾਂ, ਜੋ ਕਿ ਮੋਖਸ਼ ਦਾ ਸਰੂਪ ਹੈ। ਠਹਿਰਾਉ।
Fareedkot Teekaਜਬ ਪੂਰੇ ਗੁਰੋਂ ਕੀ ਸਰਣੀ ਆਏ, ਤਬ ਹੇ ਹਰੀ! ਹਰ ਪ੍ਰਕਾਰ ਤੇਰੇ ਨਾਮ ਮੰਤ੍ਰ ਕੋ ਜਪ ਕਰ ਕਲ੍ਯਾਣ ਰੂਪ ਭਏ ਹੈਂ॥੧॥ ਰਹਾਉ ॥
Prof. Sahib Singh(ਜਿਹੜੇ ਮਨੁੱਖ) ਪੂਰੇ ਗੁਰੂ ਦੀ ਸਰਨ ਆਉਂਦੇ ਹਨ, ਸੁਖ-ਸਰੂਪ ਪਰਮਾਤਮਾ ਦਾ ਨਾਮ-ਮੰਤ੍ਰ ਜਪ ਕੇ (ਨਾਮ-ਸਿਮਰਨ ਦੀਆਂ ਬਰਕਤਾਂ ਹਾਸਲ ਕਰਦੇ ਹਨ) ॥੧॥ ਰਹਾਉ ॥

ਪਦ ਅਰਥ ਕਲਿਆਣ ਰੂਪ ਹਰਿ ਮੰਤੁ = ਸੁਖ-ਸਰੂਪ ਪਰਮਾਤਮਾ ਦਾ ਨਾਮ-ਮੰਤ੍ਰ। ਜਪਿ = ਜਪ ਕੇ ॥੧॥ ਰਹਾਉ ॥

SikhNet (Spanish)y así penetramos al Santuario del Perfecto Guru, meditando en el Mantra Liberador de Dios. (1-Pausa)

ਸੋਗ ਸੰਤਾਪ ਕਟੇ; ਪ੍ਰਭਿ ਆਪਿ ॥

sog santaap katte; prabh aap |

Sant Singh KhalsaGod Himself has dispelled my sorrow and suffering.
Manmohan SinghMy sorrow and suffering the Lord Himself has dispelled,
Manmohan Singh (Punjabi)ਮੇਰਾ ਸ਼ੋਕ ਅਤੇ ਦੁੱਖ ਸਾਹਿਬ ਨੇ ਖੁਦ ਦੂਰ ਕਰ ਦਿੱਤੇ ਹਨ,
Fareedkot Teekaਹੇ ਪ੍ਰਭੂ! ਆਪ ਨੇ ਹਮਾਰੇ ਸੋਗ ਔ ਸੰਤਾਪ ਸਭੀ ਕਾਟ ਦੀਏ ਹੈਂ॥
Prof. Sahib Singh(ਜਿਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਆ ਗਏ) ਪ੍ਰਭੂ ਨੇ ਆਪ (ਉਹਨਾਂ ਦੇ ਸਾਰੇ) ਚਿੰਤਾ-ਫ਼ਿਕਰ ਅਤੇ ਦੁੱਖ-ਕਲੇਸ਼ ਮਿਟਾ ਦਿੱਤੇ।

ਪਦ ਅਰਥ ਸੋਗ = ਚਿੰਤਾ-ਫ਼ਿਕਰ। ਸੰਤਾਪ = ਦੁੱਖ-ਕਲੇਸ਼। ਪ੍ਰਭਿ = ਪ੍ਰਭੂ ਨੇ।

SikhNet (Spanish)El Señor Mismo nos libera de nuestro sufrimiento y dolor,

ਗੁਰ ਅਪੁਨੇ ਕਉ; ਨਿਤ ਨਿਤ ਜਾਪਿ ॥੨॥

gur apune kau; nit nit jaap |2|

Sant Singh KhalsaI meditate continually, continuously, on my Guru. ||2||
Manmohan Singhand ever, ever meditate on my Guru.
Manmohan Singh (Punjabi)ਅਤੇ ਹਮੇਸ਼ਾਂ ਹਮੇਸ਼ਾਂ ਹੀ ਮੈਂ ਆਪਣੇ ਗੁਰਾਂ ਦਾ ਆਰਾਧਨ ਕਰਦਾ ਹਾਂ।
Fareedkot Teekaਹਮ ਅਪੁਨੇ ਗੁਰੋਂ ਕੋ ਨਿਤਾਪ੍ਰਤਿ ਜਪਤੇ ਹੈਂ॥੨॥
Prof. Sahib Singh(ਹੇ ਭਾਈ!) ਤੂੰ ਭੀ ਸਦਾ ਹੀ ਸਦਾ ਹੀ ਆਪਣੇ ਗੁਰੂ ਨੂੰ ਯਾਦ ਕਰਦਾ ਰਹੁ ॥੨॥

ਪਦ ਅਰਥ ਕਉ = ਨੂੰ। ਜਾਪਿ = ਜਪਿਆ ਕਰ ॥੨॥

SikhNet (Spanish)y nos hace meditar en el Guru. (2)

ਜੋ ਜਨੁ; ਤੇਰਾ ਜਪੇ ਨਾਉ ॥

jo jan; teraa jape naau |

Sant Singh KhalsaThat humble being who chants Your Name,
Manmohan SinghThe man, who utters Thy Name,
Manmohan Singh (Punjabi)ਜਿਹੜਾ ਇਨਸਾਨ ਤੇਰੇ ਨਾਮ ਦਾ ਊਚਾਰਨ ਕਰਦਾ ਹੈ,
Fareedkot Teekaਜੋ ਪੁਰਸੁ ਤੇਰਾ ਨਾਮ ਜਪਤਾ ਹੈ॥
Prof. Sahib Singhਹੇ ਪ੍ਰਭੂ! ਜਿਹੜਾ ਮਨੁੱਖ ਤੇਰਾ ਨਾਮ ਜਪਦਾ ਹੈ,

ਪਦ ਅਰਥ ਜਪੇ = ਜਪਦਾ ਹੈ, ਜਪੈ।

SikhNet (Spanish)Oh Dios, quien sea que habite en Tu Nombre,

ਸਭਿ ਫਲ ਪਾਏ; ਨਿਹਚਲ ਗੁਣ ਗਾਉ ॥੩॥

sabh fal paae; nihachal gun gaau |3|

Sant Singh Khalsaobtains all fruits and rewards; singing the Glories of God, he becomes steady and stable. ||3||
Manmohan SinghO Lord, obtains all fruits, and becoming firm, he sings Thine praises.
Manmohan Singh (Punjabi)ਹੇ ਸੁਆਮੀ! ਉਹ ਸਾਰੇ ਮੇਵੇ ਪਾ ਲੈਂਦਾ ਹੈ ਅਤੇ ਅਹਿੱਲ ਹੋ, ਉਹ ਤੇਰੀਆਂ ਸਿਫਤਾਂ ਗਾਇਨ ਕਰਦਾ ਹੈ।
Fareedkot Teekaਸੋ ਤੇਰੇ ਗੁਣੋਂ ਕੋ ਗਾਇ ਕਰ ਸਭ ਫਲ ਪਾਇਕੇ ਨਿਸਚਲ ਹੂਆ ਹੈ॥੩॥
Prof. Sahib Singhਉਹ ਮਨੁੱਖ ਤੇਰੇ ਸਦਾ ਕਾਇਮ ਰਹਿਣ ਵਾਲੇ ਗੁਣਾਂ ਦਾ ਗਾਇਨ ਕਰ ਕੇ ਸਾਰੇ ਫਲ ਪ੍ਰਾਪਤ ਕਰ ਲੈਂਦਾ ਹੈ ॥੩॥

ਪਦ ਅਰਥ ਸਭਿ = ਸਾਰੇ। ਨਿਹਚਲ ਗੁਣ ਗਾਉ = ਸਦਾ ਕਾਇਮ ਰਹਿਣ ਵਾਲੇ ਗੁਣਾਂ ਦਾ ਗਾਇਨ (ਕਰ ਕੇ) ॥੩॥

SikhNet (Spanish)alcanza la Plenitud y sin moverse, canta Tu Alabanza. (3)

ਨਾਨਕ; ਭਗਤਾ ਭਲੀ ਰੀਤਿ ॥

naanak; bhagataa bhalee reet |

Sant Singh KhalsaO Nanak, the way of the devotees is good.
Manmohan SinghNanak, sublime is the way of the God's devotees.
Manmohan Singh (Punjabi)ਨਾਨਕ, ਸਰੇਸ਼ਟ ਹੈ ਤਰੀਕਾਂ ਵਾਹਿਗੁਰੂ ਦੇ ਵੈਰਾਗੀਆਂ ਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਭਗਤੋਂ ਕੀ ਭਲੀ ਰੀਤੀ ਹੈ॥
Prof. Sahib Singhਹੇ ਨਾਨਕ! ਭਗਤ ਜਨਾਂ ਦੀ ਇਹ ਸੋਹਣੀ ਜੀਵਨ-ਮਰਯਾਦਾ ਹੈ,

ਪਦ ਅਰਥ ਰੀਤਿ = ਮਰਯਾਦਾ।

SikhNet (Spanish)Dice Nanak, benditas la maneras de los Devotos de Dios,

ਸੁਖਦਾਤਾ ਜਪਦੇ ਨੀਤ ਨੀਤਿ ॥੪॥੩॥੧੬॥

sukhadaataa japade neet neet |4|3|16|

Sant Singh KhalsaThey meditate continually, continuously, on the Lord, the Giver of peace. ||4||3||16||
Manmohan SinghEver, ever meditate they on their peace-giving Lord.
Manmohan Singh (Punjabi)ਸਦਾ ਸਦਾ ਉਹ ਆਪਣੇ ਆਰਾਮ-ਬਖਸ਼ਣਹਾਰਾਂ ਸੁਆਮੀ ਦਾ ਸਿਮਰਨ ਕਰਦੇ ਹਨ।
Fareedkot Teekaਕ੍ਯੋਂਕਿ ਹੇ ਸੁਖਦਾਤਾ! ਤੇਰੇ ਨਾਮ ਕੋ (ਨੀਤ ਨੀਤਿ) ਸਦਾ ਸਦਾ ਜਪਤੇ ਹੈਂ॥੪॥੩॥੧੬॥
Prof. Sahib Singhਕਿ ਉਹ ਸਦਾ ਹੀ ਸੁਖਾਂ ਦੇ ਦੇਣ ਵਾਲੇ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ ॥੪॥੩॥੧੬॥
SikhNet (Spanish)pues ellos meditan para siempre en el Señor Dador de Éxtasis. (4-3-16)
Answers quote the Granth verbatim with Ang citations. AI commentary is not Gurbani and not a religious ruling.