ੴ

ਸਿੱਖਬਾਣੀ · SikhBani

ਆਪੀਨੑੈ ਆਪੁ ਸਾਜਿ ਆਪੁ ਪਛਾਣਿਆ ॥

aapeenai aap saaj aap pachhaaniaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1279 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਆਪੀਨੑੈ ਆਪੁ ਸਾਜਿ; ਆਪੁ ਪਛਾਣਿਆ ॥

aapeenai aap saaj; aap pachhaaniaa |

Sant Singh KhalsaHe Himself created Himself; He Himself understands Himself.
Manmohan SinghOf Himself, the Lord created Himself and He alone knows Himself.
Manmohan Singh (Punjabi)ਆਪ ਹੀ ਪ੍ਰਭੂ ਨੇ ਆਪਣੇ ਆਪ ਨੂੰ ਰਚਿਆ ਅਤੇ ਕੇਵਲ ਉਹ ਹੀ ਆਪਣੇ ਆਪ ਨੂੰ ਜਾਣਦਾ ਹੈ।
Fareedkot Teekaਹੇ ਹਰੀ! ਤੈਨੇ ਆਪਨੇ ਆਪ ਜਗਤ ਰਚ ਕਰ ਕੇ ਆਪ ਹੀ ਸਭ ਕੋ ਪਛਾਣਾ ਹੈ॥
Prof. Sahib Singh(ਪ੍ਰਭੂ ਨੇ) ਆਪ ਹੀ ਆਪਣੇ ਆਪ ਨੂੰ ਪਰਗਟ ਕਰ ਕੇ ਆਪਣਾ ਅਸਲਾ ਸਮਝਿਆ ਹੈ,

ਪਦ ਅਰਥ ਆਪੀਨ੍ਹ੍ਹੈ = (ਨੋਟ: ਅੱਖਰ 'ਨ' ਦੇ ਨਾਲ ਅੱਧਾ 'ਹ' ਹੈ) "ਆਪਿ ਹੀ ਨੈ", ਭਾਵ, (ਪ੍ਰਭੂ) ਨੇ ਆਪ ਹੀ। ਲਫ਼ਜ਼ 'ਹੀ' ਦਾ 'ਹ' ਇਥੋਂ ਹੱਟ ਕੇ 'ਨੈ' ਦੇ ਨਾਲ ਮਿਲ ਕੇ "ਆਪਿ ਈ ਨ੍ਹ੍ਹੈ" ਤੋਂ ਇਕੱਠਾ "ਆਪੀਨ੍ਹ੍ਹੈ" ਬਣ ਗਿਆ ਹੈ; ਵੇਖੋ "ਆਸਾ ਦੀ ਵਾਰ" ਪਉੜੀ ੧। ਆਪੁ = ਆਪਣੇ ਆਪ ਨੂੰ।

SikhNet (Spanish)Él Mismo creó su Ser y Él Mismo se entiende a Sí Mismo.

ਅੰਬਰੁ ਧਰਤਿ ਵਿਛੋੜਿ; ਚੰਦੋਆ ਤਾਣਿਆ ॥

anbar dharat vichhorr; chandoaa taaniaa |

Sant Singh KhalsaSeparating the sky and the earth, He has spread out His canopy.
Manmohan SinghSeparating the sky and the earth, He has spread the canopy of the firmament.
Manmohan Singh (Punjabi)ਅਸਮਾਨ ਅਤੇ ਜਮੀਨ ਨੂੰ ਵਖਰਾ ਕਰ, ਉਸ ਨੇ ਆਕਾਸ਼ ਦੀ ਚਾਨਣੀ ਤਾਣ ਦਿਤੀ ਹੈ।
Fareedkot Teeka(ਅੰਬਰੁ) ਅਕਾਸ ਔ ਧਰਤੀ ਕੋ ਵਿਛੋੜ ਕਰ ਚੰਦੋਏ ਵਤ ਅਕਾਸ ਕੋ ਤਾਣ ਦੀਆ ਹੈ। ਭਾਵ ਏਹ ਕਿ ਸ੍ਰਿਸ੍ਟੀ ਕੇ ਉਤਪਤਿ ਸਮੈ ਅੰਡ ਕੋ ਫੋੜ ਕਰ ਧਰਤੀ ਉਪਲਖਤ ਨੀਚੇ ਕੇ ਲੋਕ ਅਰ ਅਕਾਸ ਉਪਲਖਤ ਉਪਰ ਕੇ ਲੋਕ ਵਿਛੋੜ ਅਰਥਾਤ ਭਿੰਨ ਭਿੰਨ ਕਰ ਕੇ ਧਰਤੀ ਕਾ ਫਰਸ ਅਰ ਅਕਾਸ ਕਾ ਚੰਦੋਆ ਰੂਪ ਕਰ ਦਿਖਾਯਾ ਹੈ॥
Prof. Sahib Singhਆਕਾਸ਼ ਤੇ ਧਰਤੀ ਨੂੰ ਵਖੋ-ਵਖ ਕਰ ਕੇ (ਇਹ ਆਕਾਸ਼ ਉਸ ਨੇ ਮਾਨੋ, ਆਪਣੇ ਤਖ਼ਤ ਉਤੇ) ਚੰਦੋਆ ਤਾਣਿਆ ਹੋਇਆ ਹੈ;

ਪਦ ਅਰਥ ਅੰਬਾਰੁ = ਆਕਾਸ਼।

SikhNet (Spanish)Separando la tierra del cielo, Él ha esparcido su Dosel,

ਵਿਣੁ ਥੰਮੑਾ ਗਗਨੁ ਰਹਾਇ; ਸਬਦੁ ਨੀਸਾਣਿਆ ॥

vin thamaa gagan rahaae; sabad neesaaniaa |

Sant Singh KhalsaWithout any pillars, He supports the sky, through the insignia of His Shabad.
Manmohan SinghMaking His command manifest, the Lord has supported the sky without pillars.
Manmohan Singh (Punjabi)ਆਪਣੇ ਹੁਕਮ ਨੂੰ ਪ੍ਰਗਟ ਕਰ, ਸੁਆਮੀ ਨੇ ਬਗੈਰ ਥਮਲਿਆਂ ਦੇ ਅਸਮਾਨ ਨੂੰ ਠਹਿਰਾਇਆ ਹੋਇਆ ਹੈ।
Fareedkot Teekaਜਿਸ ਤੈਨੇ ਬਿਨਾਂ ਥੰਮਾਂ ਸੇ ਅਕਾਸ ਕੋ ਇਸਥਿਤ ਕੀਆ ਹੈ, ਸੋ ਤੂੰ (ਸਬਦੁ) ਬ੍ਰਹਮ (ਆ) ਸਰਬ ਓਰ ਸੇ (ਨੀਸਾਣਿਆ) ਪ੍ਰਗਟ ਹੈ; ਵਾ ਬੇਦ ਪ੍ਰਗਟ ਕਹਿਤਾ ਹੈ॥
Prof. Sahib Singh(ਸਾਰੇ ਜਗਤ-ਰੂਪ ਦਰਬਾਰ ਉਤੇ) ਆਕਾਸ਼ ਨੂੰ ਥੰਮ੍ਹਾਂ ਤੋਂ ਬਿਨਾ ਟਿਕਾ ਕੇ ਆਪਣੇ ਹੁਕਮ ਨੂੰ ਨਗਾਰਾ ਬਣਾਇਆ ਹੈਂ;

ਪਦ ਅਰਥ ਰਹਾਇ = ਟਿਕਾ ਕੇ। ਨੀਸਾਣਿਆ = 'ਨਿਸਾਣ' ਬਣਾਇਆ ਹੈ, ਨਗਾਰਾ ਬਣਾਇਆ ਹੈ। ਸਬਦੁ = ਹੁਕਮ।

SikhNet (Spanish)y sin pilares de ningún tipo, mantiene el Cielo a través de la Insignia de su Shabd.

ਸੂਰਜੁ ਚੰਦੁ ਉਪਾਇ; ਜੋਤਿ ਸਮਾਣਿਆ ॥

sooraj chand upaae; jot samaaniaa |

Sant Singh KhalsaCreating the sun and the moon, He infused His Light into them.
Manmohan SinghCreating the sun and the moon, the Lord infused His light within them.
Manmohan Singh (Punjabi)ਸੂਰਜ ਅਤੇ ਚੰਨ ਨੂੰ ਰਚ ਕੇ, ਸੁਆਮੀ ਨੇ ਉਨ੍ਹਾਂ ਅੰਦਰ ਆਪਣਾ ਪਰਕਾਸ਼ ਟਿਕਾ ਦਿੱਤਾ ਹੈ।
Fareedkot Teekaਸੂਰਜ ਅਰ ਚੰਦ੍ਰਮਾਂ ਕੋ ਉਤਪਤਿ ਕਰ ਕੇ ਬੀਚ ਮੇਂ ਆਪਣੀ ਜੋਤ ਕਾ ਸਮਾਵਣਾ ਕੀਆ ਹੈ॥
Prof. Sahib Singhਸੂਰਜ ਅਤੇ ਚੰਦ੍ਰਮਾ ਬਣਾ ਕੇ (ਉਨ੍ਹਾਂ ਵਿਚ ਆਪਣੀ) ਜੋਤਿ ਟਿਕਾਈ ਹੈ;
SikhNet (Spanish)Creando el sol y la luna, les infundió su Luz. Creando la noche y el día, maravillosas son sus Obras Milagrosas.

ਕੀਏ ਰਾਤਿ ਦਿਨੰਤੁ; ਚੋਜ ਵਿਡਾਣਿਆ ॥

kee raat dinant; choj viddaaniaa |

Sant Singh KhalsaHe created the night and the day; Wondrous are His miraculous plays.
Manmohan SinghHe created the night and day. Wondrous are His wondrous plays.
Manmohan Singh (Punjabi)ਉਸ ਨੇ ਰਾਤ੍ਰੀ ਅਤੇ ਦਿਨ ਰਚੇ। ਅਸਚਰਜ ਹਨ ਉਸ ਦੀਆਂ ਅਦਭੁਤ ਖੇਡਾਂ।
Fareedkot Teekaਹੇ ਅਸਚਰਜ ਕੌਤਕੋਂ ਵਾਲੇ ਹਰੀ! ਤੈਂ ਰਾਤ੍ਰਿ ਦਿਨ ਕੀਏ ਹੈਂ॥
Prof. Sahib Singh(ਜੀਵਾਂ ਦੇ ਵਿਹਾਰ-ਕਾਰ ਲਈ) ਰਾਤ ਤੇ ਦਿਨ (-ਰੂਪ) ਅਚਰਜ ਤਮਾਸ਼ੇ ਬਣਾ ਦਿੱਤੇ ਹਨ।

ਪਦ ਅਰਥ ਚੋਜ = ਤਮਾਸ਼ੇ। ਵਿਡਾਣਿਆ = ਅਚਰਜ।

SikhNet (Spanish)Él creó los santuarios de peregrinaje, donde la gente de rectitud

ਤੀਰਥ ਧਰਮ ਵੀਚਾਰ; ਨਾਵਣ ਪੁਰਬਾਣਿਆ ॥

teerath dharam veechaar; naavan purabaaniaa |

Sant Singh KhalsaHe created the sacred shrines of pilgrimage, where people contemplate righteousness and Dharma, and take cleansing baths on special occasions.
Manmohan SinghThe Lord created the places of pilgrimage, where the mortals reflect upon goodness and bathe on the auspicious occasions.
Manmohan Singh (Punjabi)ਪ੍ਰਭੂ ਨੇ ਯਾਤ੍ਰਾ-ਅਸਥਾਨ ਸਾਜੇ ਹਨ, ਜਿਕੇ ਪ੍ਰਾਣੀ ਨੇਕੀ ਦੀ ਸੋਚ-ਬੀਚਾਰ ਕਰਦੇ ਹਨ ਅਤੇ ਮੁਬਾਰਕ ਸਮਿਆ ਉਤੇ ਇਸ਼ਨਾਨ ਕਰਦੇ ਹਨ।
Fareedkot Teekaਧਰਮ ਵੀਚਾਰ ਕਰ ਕੇ ਤੀਰਥ ਅਰ ਇਸਨਾਨ ਕੇ ਪੂਰਬਾਂ ਨੂੰ ਬਨਾਵਣਾ ਕੀਆ ਹੈ॥
Prof. Sahib Singhਪੁਰਬਾਂ ਸਮੇ ਤੀਰਥਾਂ ਉਤੇ ਨ੍ਹਾਉਣ ਆਦਿਕ ਧਰਮਾਂ ਦੇ ਖ਼ਿਆਲ (ਭੀ ਪ੍ਰਭੂ ਨੇ ਆਪ ਹੀ ਜੀਵਾਂ ਦੇ ਅੰਦਰ ਪੈਦਾ ਕੀਤੇ ਹਨ)।

ਪਦ ਅਰਥ ਪੁਰਬ = ਧਾਰਮਿਕ ਮੇਲੇ।

SikhNet (Spanish)y en Dharma medita y se da baños de purificación en las ocasiones especiales.

ਤੁਧੁ ਸਰਿ ਅਵਰੁ. ਨ ਕੋਇ; ਕਿ ਆਖਿ ਵਖਾਣਿਆ ॥

tudh sar avar. na koe; ki aakh vakhaaniaa |

Sant Singh KhalsaThere is no other equal to You; how can we speak and describe You?
Manmohan SinghEqual to Thee, there is not any other, O Lord, How can I describe and narrate Thee?
Manmohan Singh (Punjabi)ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੇ ਪ੍ਰਭੂ! ਮੈਂ ਤੈਨੂੰ ਕਿਸ ਤਰ੍ਹਾਂ ਬਿਆਨ ਤੇ ਵਰਨਣ ਕਰ ਸਕਦਾ ਹਾਂ?
Fareedkot Teekaਤੇਰੇ (ਸਰਿ) ਤੁਲ ਔਰ ਕੋਈ ਨਹੀਂ ਹੈ ਕਯਾ (ਆਖਿ) ਮੁਖ ਸੇ ਵਖਾਣ ਕਰੀਏ॥
Prof. Sahib Singh(ਹੇ ਪ੍ਰਭੂ!) (ਤੇਰੀ ਇਸ ਅਸਰਜ ਖੇਡ ਦਾ) ਕੀਹ ਬਿਆਨ ਕਰੀਏ? ਤੇਰੇ ਵਰਗਾ ਹੋਰ ਕੋਈ ਨਹੀਂ ਹੈ;

ਪਦ ਅਰਥ ਸਰਿ = ਬਰਾਬਰ। ਕਿ = ਕੀਹ? ਹੋਰ = ਹੋਰ ਸ੍ਰਿਸ਼ਟੀ।

SikhNet (Spanish)No Tienes igual. ¿Cómo podríamos hablar para Describirte?

ਸਚੈ ਤਖਤਿ ਨਿਵਾਸੁ; ਹੋਰ ਆਵਣ ਜਾਣਿਆ ॥੧॥

sachai takhat nivaas; hor aavan jaaniaa |1|

Sant Singh KhalsaYou are seated on the throne of Truth; all others come and go in reincarnation. ||1||
Manmohan SinghThou are seated on the Eternal Throne, O Lord, All others but come and go.
Manmohan Singh (Punjabi)ਤੂੰ ਕਾਲਸਥਾਈ ਰਾਜਸਿੰਘਾਸਣ ਤੇ ਬਿਰਾਜਮਾਨ ਹੈ, ਹੇ ਸਾਈਂ! ਹੋਰ ਸਾਰੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਹੇ ਸਚੇ! ਤੇਰੇ (ਤਖਤਿ) ਸ੍ਵਰੂਪ ਮੇਂ ਜਿਨ ਕਾ ਨਿਵਾਸ ਹੂਆ ਹੈ ਸੇ ਇਸਥਿਤ ਹੈਂ ਔਰ ਜੀਵ ਜਨਮਤੇ ਮਰਤੇ ਹੈਂ॥੧॥
Prof. Sahib Singhਤੂੰ ਤਾਂ ਸਦਾ ਕਾਇਮ ਰਹਿਣ ਵਾਲੇ ਤਖ਼ਤ ਉਤੇ ਬੈਠਾ ਹੈਂ ਤੇ ਹੋਰ (ਸ੍ਰਿਸ਼ਟੀ) ਜੰਮਦੀ ਹੈ (ਪੈਦਾ ਹੁੰਦੀ ਹੈ ਤੇ ਨਾਸ ਹੁੰਦੀ ਹੈ) ॥੧॥
SikhNet (Spanish)Tú permaneces sentado sobre el Trono de la Verdad. Todos los demás van y vienen de reencarnación en reencarnación. (1)
Answers quote the Granth verbatim with Ang citations. AI commentary is not Gurbani and not a religious ruling.