ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਗੁਰੁ ਪੂਰਾ ਆਰਾਧਿਆ; ਹੋਏ ਕਿਰਪਾਲ ॥
gur pooraa aaraadhiaa; hoe kirapaal |
Sant Singh KhalsaI worship the Perfect Guru in adoration; He has become merciful to me.
Manmohan SinghI have contemplated the Perfect "Guru and he has become merciful unto me".
Manmohan Singh (Punjabi)ਮੈਂ ਪੂਰਨ ਗੁਰਾਂ ਦਾ ਚਿੰਤਨ ਕੀਤਾ ਹੈ ਅਤੇ ਉਹ ਮੇਰੇ ਉਤੇ ਮਿਹਰਬਾਨ ਹੋ ਗਏ ਹਨ।
Fareedkot Teekaਜਬ ਪੂਰਾ ਸਤਿਗੁਰ ਹਮ ਨੇ ਅਰਾਧਿਆ ਤਬ ਵਾਹਿਗੁਰੂ ਹਮਾਰੇ ਪਰ ਕ੍ਰਿਪਾਲ ਭਏ ਹੈਂ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਨੂੰ ਹਿਰਦੇ ਵਿਚ ਵਸਾਈ ਰੱਖਦਾ ਹੈ, ਜਿਸ ਉੱਤੇ ਗੁਰੂ ਦਇਆਵਾਨ ਹੁੰਦਾ ਹੈ,ਪਦ ਅਰਥ ਆਰਾਧਿਆ = ਮਨ ਵਿਚ ਯਾਦ ਰੱਖਿਆ। ਕਿਰਪਾਲ = ਦਇਆਵਾਨ {ਕ੍ਰਿਪਾ-ਆਲਯ}।
SikhNet (Spanish)Meditando en Él, el Guru Perfecto me mostró Su Misericordia,
ਮਾਰਗੁ ਸੰਤਿ ਬਤਾਇਆ; ਤੂਟੇ ਜਮ ਜਾਲ ॥੧॥
maarag sant bataaeaa; tootte jam jaal |1|
Sant Singh KhalsaThe Saint has shown me the Way, and the noose of Death has been cut away. ||1||
Manmohan SinghThe saint has shown me the way and the death's noose is cut for me.
Manmohan Singh (Punjabi)ਸਾਧੂ ਨੇ ਮੈਨੂੰ ਰਸਤਾ ਵਿਖਾਲ ਦਿੱਤਾ ਹੈ ਅਤੇ ਮੇਰੇ ਲਈ ਮੌਤ ਦੀ ਫਾਹੀ ਕੱਟੀ ਗਈ ਹੈ।
Fareedkot Teekaਸੰਤੋਂ ਨੇ (ਮਾਰਗੁ) ਰਸਤਾ ਦਸਿਆ ਹੈ, ਤਿਸ ਕਰ ਜਮ ਕੇ ਜਾਲ ਸਭ ਟੂਟ ਗਏ ਹੈਂ॥
Prof. Sahib Singhਜਿਸ ਮਨੁੱਖ ਨੂੰ ਗੁਰੂ ਨੇ (ਸਹੀ ਜੀਵਨ ਦਾ) ਰਸਤਾ ਦੱਸ ਦਿੱਤਾ, ਉਸ ਦੀਆਂ ਜਮ ਵਾਲੀਆਂ ਸਾਰੀਆਂ ਫਾਹੀਆਂ ਟੁੱਟ ਜਾਂਦੀਆਂ ਹਨ (ਉਸ ਦੇ ਉਹ ਮਾਨਸਕ ਬੰਧਨ ਟੁੱਟ ਜਾਂਦੇ ਹਨ, ਜੇਹੜੇ ਆਤਮਕ ਮੌਤ ਲਿਆਉਂਦੇ ਹਨ) ॥੧॥ਪਦ ਅਰਥ ਮਾਰਗੁ = (ਜੀਵਨ ਦਾ ਸਹੀ) ਰਸਤਾ। ਸੰਤਿ = ਗੁਰੂ ਨੇ, ਸੰਤ ਨੇ। ਜਮ ਜਾਲ = ਜਮ ਦੀਆਂ ਫਾਹੀਆਂ ॥੧॥
SikhNet (Spanish)el Santo me mostró el Sendero y el mensajero de la muerte ha quitado su garra de mi cuello.(1)
ਦੂਖ ਭੂਖ ਸੰਸਾ ਮਿਟਿਆ; ਗਾਵਤ ਪ੍ਰਭ ਨਾਮ ॥
dookh bhookh sansaa mittiaa; gaavat prabh naam |
Sant Singh KhalsaPain, hunger and scepticism have been dispelled, singing the Name of God.
Manmohan SinghSinging the praise of the Lord's Name, my pain, hunger and doubt have departed.
Manmohan Singh (Punjabi)ਸਾਈਂ ਦੇ ਨਾਮ ਦਾ ਜੱਸ ਗਾਇਨ ਕਰਨ ਦੁਆਰਾ, ਮੇਰੀ ਪੀੜ, ਭੁੱਖ ਅਤੇ ਵਹਿਮ ਦੂਰ ਹੋ ਗਏ ਹਨ।
Fareedkot Teekaਤਿਸ ਪ੍ਰਭੂ ਕਾ ਨਾਮ ਗਾਵਤਿਆਂ ਹੋਇਆਂ ਸਰਬ ਦੂਖ ਭੂਖ ਔਰ ਸੰਸਾ ਮਿਟ ਗਇਆ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਦੁੱਖ, ਸਾਰੀਆਂ ਭੁੱਖਾਂ, ਸਾਰੇ ਸਹਿਮ ਮਿਟ ਜਾਂਦੇ ਹਨ।ਪਦ ਅਰਥ ਸੰਸਾ = ਸਹਿਮ।
SikhNet (Spanish)Cantando el Nombre del Señor mi hambre y mi dolor se han calmado;
ਸਹਜ ਸੂਖ ਆਨੰਦ ਰਸ; ਪੂਰਨ ਸਭਿ ਕਾਮ ॥੧॥ ਰਹਾਉ ॥
sehaj sookh aanand ras; pooran sabh kaam |1| rahaau |
Sant Singh KhalsaI am blessed with celestial peace, poise, bliss and pleasure, and all my affairs have been perfectly resolved. ||1||Pause||
Manmohan SinghI am blessed with poise, peace, pleasure and comforts and mine affairs are all arranged. Pause.
Manmohan Singh (Punjabi)ਮੈਨੂੰ ਅਡੋਲਤਾ, ਠੰਢ-ਚੈਨ, ਖੁਸ਼ੀ ਅਤੇ ਆਰਾਮ ਪਰਾਪਤ ਹੋ ਗਏ ਹਨ ਅਤੇ ਮੇਰੇ ਸਾਰੇ ਕਾਰਜ ਸੌਰ ਗਏ ਹਨ। ਠਹਿਰਾਉ।
Fareedkot Teekaਪੁਨਾ (ਰਸ) ਪ੍ਰੇਮ ਔਰ ਅਨੰਦ ਮੇਂ ਮਗਨ ਹੋਇਕਰ (ਸਹਜ ਸੂਖ) ਆਤਮ ਸੁਖ ਹਮ ਨੇ ਪਾਇਆ ਹੈ, ਤਿਸੀ ਸੇ ਸਰਬ ਕਾਮ ਹਮਾਰੇ ਪੂਰਨ ਭਏ ਹੈਂ॥੧॥ ਰਹਾਉ ॥
Prof. Sahib Singh(ਨਾਮ ਦੀ ਬਰਕਤਿ ਨਾਲ) ਆਤਮਕ ਅਡੋਲਤਾ ਦੇ ਸੁਖ ਆਨੰਦ ਸੁਆਦ (ਪ੍ਰਾਪਤ ਹੋ ਜਾਂਦੇ ਹਨ)। ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ॥੧॥ ਰਹਾਉ ॥ਪਦ ਅਰਥ ਸਹਜ = ਆਤਮਕ ਅਡੋਲਤਾ। ਸਭਿ = ਸਾਰੇ। ਕਾਮ = ਕੰਮ ॥੧॥ ਰਹਾਉ ॥
SikhNet (Spanish)he sido bendecido con la Bondad, Éxtasis y Paz y estoy íntegramente satisfecho. (1-Pausa)
ਜਲਨਿ ਬੁਝੀ ਸੀਤਲ ਭਏ; ਰਾਖੇ ਪ੍ਰਭਿ ਆਪ ॥
jalan bujhee seetal bhe; raakhe prabh aap |
Sant Singh KhalsaThe fire of desire has been quenched, and I am cooled and soothed; God Himself saved me.
Manmohan SinghThe fire is quenched. I have become cool and the Lord Himself has saved me.
Manmohan Singh (Punjabi)ਅੱਗ ਬੁੱਝ ਗਈ ਹੈ। ਮੈਂ ਠੰਡਾ-ਠਾਰ ਹੋ ਗਿਆ ਹਾਂ ਅਤੇ ਸੁਆਮੀ ਨੇ ਖੁਦ ਮੇਰੀ ਰਖਿਆ ਕੀਤੀ ਹੈ।
Fareedkot Teekaਆਪ ਪ੍ਰਭੂ ਹਮਾਰੇ ਰਾਖੇ ਭਏ ਹੈਂ, ਤਿਸੀ ਤੇ ਸਭ ਜਲਨਤਾ ਹਮਾਰੀ ਬੁਝ ਗਈ ਹੈ ਔ ਹਮ ਸੀਤਲ ਰੂਪ ਭਏ ਹੈਂ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੇ ਪ੍ਰਭੂ ਦਾ ਨਾਮ ਸਿਮਰਿਆ) ਪ੍ਰਭੂ ਨੇ ਆਪ (ਉਸ ਦੀ ਜਮ ਜਾਲ ਤੋਂ) ਰਾਖੀ ਕੀਤੀ (ਉਸ ਦੇ ਅੰਦਰੋਂ ਵਿਕਾਰਾਂ ਦੀ) ਸੜਨ ਮਿਟ ਗਈ, ਉਸ ਦਾ ਮਨ ਠੰਢਾ-ਠਾਰ ਹੋ ਗਿਆ।ਪਦ ਅਰਥ ਜਲਨਿ = ਸੜਨ। ਪ੍ਰਭਿ = ਪ੍ਰਭੂ ਨੇ।
SikhNet (Spanish)Mi fuego interno se ha extinguido y he sido refrescado; el Señor Mismo me ha protegido.
ਨਾਨਕ. ਪ੍ਰਭ ਸਰਣਾਗਤੀ; ਜਾ ਕਾ ਵਡ ਪਰਤਾਪ ॥੨॥੧੧॥੭੫॥
naanak. prabh saranaagatee; jaa kaa vadd parataap |2|11|75|
Sant Singh KhalsaNanak has entered the Sanctuary of God; His glorious radiance is so great! ||2||11||75||
Manmohan SinghNanak has sought the refuge of the Lord, great is whose glory.
Manmohan Singh (Punjabi)ਨਾਨਕ ਨੇ ਸਾਹਿਬ ਦੀ ਓਟ ਲਈ ਹੈ, ਵਿਸ਼ਾਲ ਹੈ ਜਿਸ ਦਾ ਤਪ-ਤੇਜ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸ ਪ੍ਰਭੂ ਕੀ ਸਰਣ ਮੇਂ ਪ੍ਰਾਪਤਿ ਭਏ ਹੈਂ, ਜਿਸ ਕਾ ਪ੍ਰਤਾਪ ਸਰਬ ਤੇ ਬਡਾ ਹੈ॥੨॥੧੧॥੭੫॥☬ਸਤਸੰਗ ਔ ਨਾਮ ਕਾ ਲਾਭ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਪ੍ਰਭੂ ਵਿਚ ਇਤਨੀ ਵੱਡੀ ਤਾਕਤ ਹੈ ਤੂੰ ਭੀ ਉਸ ਦੀ ਸਰਨ ਪਿਆ ਰਹੁ ॥੨॥੧੧॥੭੫॥ਪਦ ਅਰਥ ਜਾ ਕਾ = ਜਿਸ (ਪ੍ਰਭੂ) ਦਾ ॥੨॥੧੧॥੭੫॥
SikhNet (Spanish)Nanak busca el Refugio de Dios; ¡qué Maravillosa es Su Gloria!(2-11-75)