ਅਮਿਅ ਦ੍ਰਿਸਟਿ, ਸੁਭ ਕਰੈ; ਹਰੈ ਅਘ ਪਾਪ, ਸਕਲ ਮਲ ॥
amia drisatt, subh karai; harai agh paap, sakal mal |
Sant Singh KhalsaWhen You bestow Your Ambrosial Glance of Grace, You eradicate all wickedness, sin and filth.
Manmohan SinghThou banish all the sins, wickedness and filth of him, on whom thou caste thy sublime and ambrosial glance.
Manmohan Singh (Punjabi)ਜਿਸ ਉਤੇ ਤੂੰ ਆਪਦੀ ਸ਼ੇਸ਼ਟ ਅਤੇ ਅੰਮ੍ਰਿਤਮਈ ਨਜਰ ਧਾਰਦਾ ਹੈ, ਤੂੰ ਉਸ ਦੇ ਸਾਰੇ ਗੁਨਾਹ ਕਸਮਲ ਅਤੇ ਮਲੀਣਤਾ ਦੂਰ ਕਰ ਦਿੰਦਾ ਹੈ।
Fareedkot Teekaਹੇ ਸਤਿਗੁਰ ਜੀ! ਜਿਸ ਕੀ ਤਰਫ ਆਪ ਅੰਮ੍ਰਿਤ ਰੂਪੀ ਸੁਭ ਦ੍ਰਿਸਟੀ ਕਰਤੇ ਹੋ ਤਿਸ ਕੇ ਸਮਾਨ ਪਾਪ ਔ ਬਡੇ ਅਘ ਸੰਪੂਰਨ ਹਰ ਦੇਤੇ ਹੋ॥
Prof. Sahib Singh(ਗੁਰੂ ਅੰਗਦ ਦੇਵ ਜਿਸ ਉੱਤੇ) ਆਤਮਕ ਜੀਵਨ ਦੇਣ ਵਾਲੀ ਭਲੀ ਨਿਗਾਹ ਕਰਦਾ ਹੈ, (ਉਸ ਦੇ) ਪਾਪ ਤੇ ਸਾਰੀਆਂ ਮੈਲਾਂ ਦੂਰ ਕਰ ਦੇਂਦਾ ਹੈ,ਪਦ ਅਰਥ ਅਮਿਅ = ਅੰਮ੍ਰਿਤ-ਮਈ, ਅੰਮ੍ਰਿਤ-ਭਰੀ, ਆਤਮਕ ਜੀਵਨ ਦੇਣ ਵਾਲੀ। ਦ੍ਰਿਸਟਿ = ਨਜ਼ਰ। ਹਰੈ = ਦੂਰ ਕਰਦਾ ਹੈ। ਅਘ = ਪਾਪ। ਸਕਲ ਮਲ = ਸਾਰੀਆਂ ਮੈਲਾਂ।
SikhNet (Spanish)Cuando otorgas Tu Graciosa Visión Ambrosial, erradicas la maldad,
ਕਾਮ ਕ੍ਰੋਧ ਅਰੁ ਲੋਭ ਮੋਹ; ਵਸਿ ਕਰੈ ਸਭੈ ਬਲ ॥
kaam krodh ar lobh moh; vas karai sabhai bal |
Sant Singh KhalsaSexual desire, anger, greed and emotional attachment - You have overcome all these powerful passions.
Manmohan SinghLust, wrath, avarice and worldly love; all these mighty passions, thou have overpowered.
Manmohan Singh (Punjabi)ਭੋਗ-ਬਿਲਾਸ, ਗੁੱਸਾ, ਲਾਲਚ ਅਤੇ ਸੰਸਾਰੀ ਮਮਤਾ, ਇਨ੍ਹਾਂ ਸਾਰਿਆਂ ਬਲਵਾਨ ਮਨੋ-ਭਾਵਨਾਵਾਂ ਨੂੰ ਤੂੰ ਕਾਬੂ ਕੀਤਾ ਹੋਇਆ ਹੈ।
Fareedkot Teekaਪੁਨਾ ਕਾਮ ਔ ਕ੍ਰੋਧ ਔਰ ਲੋਭ ਮੋਹ ਆਦੀ ਸੰਪੂਰਨ ਬਲੀ ਵਿਕਾਰੋਂ ਕੋ ਤਿਸ ਕੇ ਵਸ ਕਰ ਦੇਤੇ ਹੋ॥
Prof. Sahib Singhਅਤੇ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ-ਇਹ ਸਾਰੇ ਉਸ ਦੇ ਕਾਬੂ ਵਿਚ ਕਰ ਦੇਂਦਾ ਹੈ।ਪਦ ਅਰਥ ਵਸਿ ਕਰੈ = ਕਾਬੂ ਕਰਦਾ ਹੈ। ਬਲ = ਅਹੰਕਾਰ।
SikhNet (Spanish)errores y mugre. Lujuria, enojo, avaricia, y apegos emocionales, a todas estas poderosas pasiones te has sobrepuesto.
ਸਦਾ ਸੁਖੁ ਮਨਿ ਵਸੈ; ਦੁਖੁ ਸੰਸਾਰਹ ਖੋਵੈ ॥
sadaa sukh man vasai; dukh sansaarah khovai |
Sant Singh KhalsaYour mind is filled with peace forever; You banish the sufferings of the world.
Manmohan SinghPeace ever abides within thy mind and thou banish the pain of the world.
Manmohan Singh (Punjabi)ਆਰਾਮ ਹਮੇਸ਼ਾਂ ਹੀ ਤੇਰੇ ਚਿੱਤ ਅੰਦਰ ਵਸਦਾ ਹੈ ਅਤੇ ਤੂੰ ਦੁਨੀਆ ਦੀ ਪੀੜ ਦੂਰ ਕਰ ਦਿੰਦਾ ਹੈ।
Fareedkot Teekaਤਿਸ ਕੇ ਮਨ ਮੇਂ ਸਦਾ ਹੀ ਸੁਖੋਂ ਕਾ ਨਿਵਾਸ ਹੋਤਾ ਹੈ ਔ ਸੰਪੂਰਨ ਸੰਸਾਰ ਜਨਮ ਮਰਨ ਆਦੀ ਦੁਖੋਂ ਕੋ ਓਹ ਖੋਇ ਦੇਤਾ ਹੈ, ਭਾਵ ਗਵਾਇ ਦੇਤਾ ਹੈ॥
Prof. Sahib Singh(ਗੁਰੂ ਅੰਗਦ ਦੇ) ਮਨ ਵਿਚ ਸਦਾ ਸੁਖ ਵੱਸ ਰਿਹਾ ਹੈ, (ਉਹ) ਸੰਸਾਰ ਦਾ ਦੁੱਖ ਦੂਰ ਕਰਦਾ ਹੈ।ਪਦ ਅਰਥ ਮਨਿ = ਮਨ ਵਿਚ। ਸੰਸਾਰਹ = ਸੰਸਾਰ ਦਾ। ਖੋਵੈ = ਨਾਸ ਕਰਦਾ ਹੈ।
SikhNet (Spanish)Tu mente excede Paz para siempre y destierras el sufrimiento del mundo.
ਗੁਰੁ. ਨਵ ਨਿਧਿ ਦਰੀਆਉ; ਜਨਮ ਹਮ. ਕਾਲਖ ਧੋਵੈ ॥
gur. nav nidh dareeaau; janam ham. kaalakh dhovai |
Sant Singh KhalsaThe Guru is the river of the nine treasures, washing off the dirt of our lives.
Manmohan SinghThe Guru is the river of the nine treasures and washes off the soot of the sins of our lives.
Manmohan Singh (Punjabi)ਗੁਰੂ ਜੀ ਨੌ ਖਜਾਨਿਆਂ ਦੇ ਦਰਿਆ ਹਨ ਅਤੇ ਸਾਡਿਆਂ ਜਨਮਾਂ ਜਨਮਾਂ ਦੇ ਪਾਪਾਂ ਦੀ ਕਾਲਖ ਨੂੰ ਧੋ ਦਿੰਦੇ ਹਨ।
Fareedkot Teekaਤਾਂ ਤੇ ਹੇ ਸ੍ਰੀ ਗੁਰੂ ਅੰਗਦ ਸਾਹਿਬ ਜੀ! ਆਪ ਨੌਂ ਨਿਧ ਔ ਦਰੀਆਉ ਸਰੂਪ ਹੋ, ਕਿਉਂ ਕਿ ਆਪ (ਹਮ) ਤਮਾਮ ਜਨਮੋਂ ਕੀ ਪਾਪ ਰੂਪੀ ਕਾਲਖ ਕੋ ਧੋਇ ਦੇਤੇ ਹੋ, ਭਾਵ ਜਨਮ ਮਰਨ ਤੇ ਰਹਿਤ ਕਰ ਦੇਤੇ ਹੋ॥
Prof. Sahib Singhਸਤਿਗੁਰੂ ਨੌ ਨਿਧੀਆਂ ਦਾ ਦਰੀਆਉ ਹੈ; ਸਾਡੇ ਜਨਮਾਂ ਦੀ ਕਾਲਖ ਧੋਂਦਾ ਹੈ।ਪਦ ਅਰਥ ਨਵਨਿਧਿ ਦਰੀਆਉ = ਨੌ ਨਿਧੀਆਂ ਦਾ ਦਰੀਆਉ। ਜਨਮ ਹਮ = ਸਾਡੇ ਜਨਮਾਂ ਦੀ। ਨਿਧਿ = ਖ਼ਜ਼ਾਨਾ।
SikhNet (Spanish)El Guru es el Río de los Nueve Tesoros que lava la mugre de nuestras vidas.
ਸੁ ਕਹੁ ਟਲ. ਗੁਰੁ ਸੇਵੀਐ; ਅਹਿਨਿਸਿ ਸਹਜਿ ਸੁਭਾਇ ॥
su kahu ttal. gur seveeai; ahinis sehaj subhaae |
Sant Singh KhalsaSo speaks TAL the poet: serve the Guru, day and night, with intuitive love and affection.
Manmohan SinghSays Tall, therefore, day and night, spontaneously serve thou, thy Guru.
Manmohan Singh (Punjabi)ਟੱਲ ਆਖਦਾ ਹੈ, ਇਸ ਲਈ, ਦਿਹੂੰ ਅਤੇ ਰੈਣ, ਤੂੰ ਸੁਤੇ ਸਿਧ ਹੀ, ਆਪਣੇ ਗੁਰਾਂ ਦੀ ਟਹਿਲ ਕਮਾਂ।
Fareedkot Teeka'ਟਲ' ਜੀ ਕਹਤੇ ਹੈਂ: ਹੇ ਭਾਈ! ਐਸੇ ਸਤਿਗੁਰੋਂ ਕੋ ਸਹਜ ਸੁਭਾਵਕ ਨਿਰੰਤਰ ਹੀ ਸੇਵੀਐ॥
Prof. Sahib Singhਹੇ ਕਲ੍ਯ੍ਯਸਹਾਰ! ??? (ਐਸੇ) ਗੁਰੂ (ਅੰਗਦ ਦੇਵ ਜੀ) ਨੂੰ ਦਿਨ ਰਾਤ ਆਤਮਕ ਅਡੋਲਤਾ ਅਤੇ ਪ੍ਰੇਮ ਵਿਚ ਟਿਕ ਕੇ ਸੇਵਨਾ ਚਾਹੀਦਾ ਹੈ।ਪਦ ਅਰਥ ਟਲ = ਹੇ ਟੱਲ! ਹੇ ਕਲ੍ਯ੍ਯ! ਹੇ ਕਲ੍ਯ੍ਯਸਹਾਰ! ਅਹਿ = ਦਿਨ। ਨਿਸ = ਰਾਤ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।
SikhNet (Spanish)Así entonces, dice Kal el poeta, sirve al Guru día y noche, con Amor intuitivo y Afecto.
ਦਰਸਨਿ ਪਰਸਿਐ ਗੁਰੂ ਕੈ; ਜਨਮ ਮਰਣ ਦੁਖੁ ਜਾਇ ॥੧੦॥
darasan parasiai guroo kai; janam maran dukh jaae |10|
Sant Singh KhalsaGazing upon the Blessed Vision of the Guru, the pains of death and rebirth are taken away. ||10||
Manmohan SinghOn beholding the vision of the Guru, the pain of birth and death departs.
Manmohan Singh (Punjabi)ਗੁਰਾਂ ਦਾ ਦੀਦਾਰ ਦੇਖਣ ਦੁਆਰਾ, ਜੰਮਣ ਅਤੇ ਮਰਨ ਦੀ ਪੀੜ ਦੂਰ ਹੋ ਜਾਂਦੀ ਹੈ।
Fareedkot Teekaਹੇ ਭਾਈ! ਸਤਿਗੁਰੋਂ ਕੇ ਦਰਸਨ ਕਰਨੇ ਤੇ ਜਨਮ ਮਰਨ ਦੁਖ ਜਾਤਾ ਰਹਿਤਾ ਹੈ॥੧੦॥
Prof. Sahib Singh(ਐਸੇ) ਸਤਿਗੁਰੂ ਦੇ ਦਰਸ਼ਨ ਕੀਤਿਆਂ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ" ॥੧੦॥* ਨੋਟ: ਇਹਨਾਂ ੧੫ ਸਵਈਆਂ ਦਾ ਕਰਤਾ ਭੱਟ 'ਕਲ੍ਯ੍ਯਸਹਾਰ' ਹੈ, ਜਿਸ ਦੇ ਦੂਜੇ ਨਾਮ 'ਕਲ੍ਯ੍ਯ' ਅਤੇ 'ਟਲ੍ਯ੍ਯ' ਹਨ।
SikhNet (Spanish)Teniendo la Bendita Visión del Guru, los dolores y sufrimientos de la muerte y el renacimiento se esfuman. (10)