ਸਵਈਏ ਮਹਲੇ ਤੀਜੇ ਕੇ ੩ ॥
saveee mahale teeje ke 3 | Ang 1392
Sant Singh KhalsaSwaiyas In Praise Of The Third Mehl:
Manmohan SinghSawayas in praise of the 3rd Guru.
Manmohan Singh (Punjabi)ਸਵਈਏ, ਤੀਜੀ ਪਾਤਿਸ਼ਾਹੀਦੀ ਉਸਤਤੀ ਵਿੱਚ।
Fareedkot Teekaਸ੍ਰੀ ਗੁਰੂ ਅਮਰਦਾਸ ਸਾਹਿਬ ਤੀਸਰੇ ਪਾਤਸ਼ਾਹ ਜੀ ਕੇ ਸੁਜਸ ਕੋ ਵੇਦੋਂ ਕਾ ਸਰੂਪ ਜੋ ਭੱਟ ਹੈਂ, ਸੋ ਉਚਾਰਨ ਕਰਤੇ ਹੈਂ:
Prof. Sahib Singhਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।
SikhNet (Spanish)Sweyas, en Alabanza de Guru Amar Das, Mejl Tercer Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 1392
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He attained to.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਸੋਈ ਪੁਰਖੁ ਸਿਵਰਿ ਸਾਚਾ; ਜਾ ਕਾ ਇਕੁ ਨਾਮੁ. ਅਛਲੁ ਸੰਸਾਰੇ ॥
soee purakh sivar saachaa; jaa kaa ik naam. achhal sansaare | Ang 1392
Sant Singh KhalsaDwell upon that Primal Being, the True Lord God; in this world, His One Name is Undeceivable.
Manmohan SinghMeditate thou on the True Lord, whose One Name is Undeceivable in this world.
Manmohan Singh (Punjabi)ਤੂੰ ਉਸ ਸੱਚੇ ਸੁਆਮੀ ਦਾ ਸਿਮਰਨ ਕਰ, ਜਿਸ ਦਾ ਇਕ ਨਾਮ ਜਗਤ ਅੰਦਰ ਛਲਿਆ ਜਾਣ ਵਾਲਾ ਨਹੀਂ।
Fareedkot Teekaਜਿਸ ਵਾਹਿਗੁਰੂ ਕਾ ਏਕ ਨਾਮ ਸੰਸਾਰ ਮੇਂ ਅਛਲ ਸਰੂਪ ਹੈ, ਸੋਈ ਸਚਾ (ਪੁਰਖ) ਸਿਮਰੋ॥
Prof. Sahib Singhਉਸ ਸਦਾ-ਥਿਰ ਅਕਾਲ ਪੁਰਖ ਨੂੰ ਸਿਮਰ; ਜਿਸ ਦਾ ਇਕ ਨਾਮ ਸੰਸਾਰ ਵਿਚ ਅਛੱਲ ਹੈ।ਪਦ ਅਰਥ ਸਿਵਰਿ = ਸਿਮਰ। ਸਾਚਾ = ਸਦਾ ਕਾਇਮ ਰਹਿਣ ਵਾਲਾ। ਜਾ ਕਾ = ਜਿਸ (ਹਰੀ) ਦਾ। ਅਛਲੁ = ਨਾ ਛਲਿਆ ਜਾਣ ਵਾਲਾ। ਸੰਸਾਰੇ = ਸੰਸਾਰ ਵਿਚ।
SikhNet (Spanish)Habita en el ser Primordial, el Verdadero Señor Dios, en este mundo es Su Nombre Infalible.
ਜਿਨਿ ਭਗਤ ਭਵਜਲ ਤਾਰੇ; ਸਿਮਰਹੁ ਸੋਈ ਨਾਮੁ ਪਰਧਾਨੁ ॥
jin bhagat bhavajal taare; simarahu soee naam paradhaan | Ang 1392
Sant Singh KhalsaHe carries His devotees across the terrifying world-ocean; meditate in remembrance on His Naam, Supreme and Sublime.
Manmohan SinghContemplate thou the most sublime Name of Him alone, who has ferried His devotees across the dreadful world ocean.
Manmohan Singh (Punjabi)ਤੂੰ ਕੇਵਲ ਉਸ ਦੇ ਪਰਮ ਸ਼੍ਰੇਸ਼ਟ ਨਾਮ ਦਾ ਆਰਾਧਨ ਕਰ, ਜਿਸ ਨੇ ਆਪਣੇ ਅਨੁਰਾਗੀਆਂ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
Fareedkot Teekaਜਿਸ ਨਾਮ ਕੇ ਭਗਤਿ ਜਨ ਸੰਸਾਰ ਸਮੁੰਦ੍ਰ ਸੇ ਤਾਰੇ ਹੈਂ, ਜੋ ਸਰਬ ਸਾਧਨੋਂ ਮੇਂ (ਪਰਧਾਨੁ) ਮੁਖ ਰੂਪ ਨਾਮ ਕਾ ਜਾਪ ਹੈ, ਸੋਈ ਨਾਮ ਮੈਂ ਰਿਦੇ ਬੀਚ ਸਿਮਰਨ ਕਰਤਾ ਹੂੰ॥
Prof. Sahib Singhਜਿਸ ਨਾਮ ਨੇ ਭਗਤਾਂ ਨੂੰ ਸੰਸਾਰ-ਸਾਗਰ ਤੋਂ ਪਾਰ ਉਤਾਰਿਆ ਹੈ, ਉਸ ਉੱਤਮ ਨਾਮ ਨੂੰ ਸਿਮਰੋ।ਪਦ ਅਰਥ ਜਿਨਿ = ਜਿਸ (ਨਾਮ) ਨੇ। ਪਰਧਾਨੁ = ਸ੍ਰੇਸ਼ਟ, ਉੱਤਮ।
SikhNet (Spanish)Él carga a Sus Devotos a través del terrorífico océano del mundo, medita en Su Naam, Supremo y Sublime.
ਤਿਤੁ ਨਾਮਿ ਰਸਿਕੁ, ਨਾਨਕੁ ਲਹਣਾ; ਥਪਿਓ ਜੇਨ ਸ੍ਰਬ ਸਿਧੀ ॥
tit naam rasik, naanak lahanaa; thapio jen srab sidhee | Ang 1392
Sant Singh KhalsaNanak delighted in the Naam; He established Lehnaa as Guru, who was imbued with all supernatural spiritual powers.
Manmohan SinghGuru Nanak, the cherisher of that Name, established Lehna as the Guru, who was blessed with all the supernatural powers.
Manmohan Singh (Punjabi)ਉਸ ਨਾਮ ਦੇ ਰਸੀਏ, ਗੁਰੂ ਨਾਨਕ ਨੇ ਲਹਿਣੇ ਨੂੰ ਗੁਰੂ ਅਸਥਾਪਨ ਕੀਤਾ, ਜਿਸ ਨੂੰ ਸਾਰੀਆਂ ਕਰਾਮਾਤੀ ਸ਼ਕਤੀਆਂ ਪਰਾਪਤ ਹੋ ਗਈਆਂ।
Fareedkot Teekaਤਿਸ ਨਾਮ ਕੇ ਰਸਕ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਹੂਏ ਹੈਂ, ਤਿਸ ਗੁਰੂ ਜੀ ਨੇ ਲਹਣੇ ਜੀ ਕੋ ਗੁਰਿਆਈ ਕੀ ਗਾਦੀ ਪਰ ਅਸਥਾਪਨ ਕੀਆ ਹੈ। ਜਿਸ ਕਰ ਕੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਕੋ ਸਰਬ ਸਿਧੀਆਂ ਪ੍ਰਾਪਤਿ ਭਈਆਂ ਹੈ॥
Prof. Sahib Singhਉਸੇ ਨਾਮ ਵਿਚ (ਗੁਰੂ) ਨਾਨਕ ਆਨੰਦ ਲੈ ਰਿਹਾ ਹੈ, (ਉਸੇ ਨਾਮ ਦੁਆਰਾ) ਲਹਣਾ ਜੀ ਟਿੱਕ ਗਏ, ਜਿਸ ਕਰਕੇ ਸਾਰੀਆਂ ਸਿੱਧੀਆਂ ਉਹਨਾਂ ਨੂੰ ਪ੍ਰਾਪਤ ਹੋਈਆਂ।ਪਦ ਅਰਥ ਤਿਤੁ ਨਾਮਿ = ਉਸੇ ਨਾਮ ਵਿਚ। ਰਸਿਕੁ = ਆਨੰਦ ਲੈਣ ਵਾਲਾ। ਥਪਿਓ = ਥਾਪਿਆ ਗਿਆ, ਟਿੱਕਿਆ ਗਿਆ। ਜੇਨ = ਜਿਸ ਕਰ ਕੇ, (ਭਾਵ, ਉਸੇ ਨਾਮ ਦੀ ਬਰਕਤਿ ਕਰ ਕੇ)। ਸ੍ਰਬ ਸਿਧੀ = ਸਾਰੀਆਂ ਸਿੱਧੀਆਂ (ਪ੍ਰਾਪਤ ਹੋਈਆਂ)।
SikhNet (Spanish)Nanak se regocija en el Naam, Él estableció a Lejna como el Guru, Quien fue ungido con todos los Poderes Sobrenaturales
ਕਵਿ ਜਨ ਕਲੵ, ਸਬੁਧੀ; ਕੀਰਤਿ ਜਨ, ਅਮਰਦਾਸ ਬਿਸ੍ਤਰੀਯਾ ॥
kav jan kalay, sabudhee; keerat jan, amaradaas bistareeyaa | Ang 1392
Sant Singh KhalsaSo speaks KALL the poet: the glory of the wise, sublime and humble Amar Daas is spread throughout the world.
Manmohan SinghSays Kal, the poetical person, that the glory of the supremely wise saint Amar Dass in spread throughout the world.
Manmohan Singh (Punjabi)ਕਵੀ ਪੁਰਸ਼, ਕਲ, ਆਖਦਾ ਹੈ ਕਿ ਸ਼੍ਰੇਸ਼ਟ ਮਤ ਵਾਲੇ ਸੰਤ ਅਮਰਦਾਸ ਜੀ ਦੀ ਪ੍ਰਭਤਾ ਸਾਰੇ ਸੰਸਾਰ ਅੰਦਰ ਫੈਲੀ ਹੋਈ ਹੈ।
Fareedkot Teekaਸ੍ਰੀ ਕਲ ਕਵੀ ਜੀ ਕਹਿਤੇ ਹੈਂ: ਤਿਸ ਸ੍ਰੀ ਗੁਰੂ ਅੰਗਦ ਸਾਹਿਬ ਜੀ ਕੇ ਦਾਸ (ਸਬੁਧੀ) ਸ੍ਰੇਸਟ ਬੁਧੀ ਵਾਲੇ ਜੋ ਗੁਰੂ ਅਮਰਦਾਸ ਜੀ ਹੋਤੇ ਭਏ ਤਿਨੋਂ ਕੀ ਕੀਰਤੀ ਜਗਤ ਮੇਂ ਵਿਸਥਾਰ ਹੋਇ ਰਹੀ ਹੈ॥☬ਸੋ ਕੀਰਤੀ ਕੈਸੀ ਵਿਸਤ੍ਰਿਤ ਭਈ ਹੈ?
Prof. Sahib Singhਹੇ ਕਲ੍ਯ੍ਯ ਕਵੀ! (ਉਸੇ ਦੀ ਬਰਕਤਿ ਨਾਲ) ਉੱਚੀ ਬੁੱਧੀ ਵਾਲੇ ਗੁਰੂ ਅਮਰਦਾਸ ਦੀ ਸੋਭਾ ਲੋਕਾਂ ਵਿਚ ਪਸਰ ਰਹੀ ਹੈ।ਪਦ ਅਰਥ ਸਬੁਧੀ = ਬੁੱਧੀ ਵਾਲਾ, ਉੱਚੀ ਮਤ ਵਾਲਾ। ਕੀਰਤਿ = ਸੋਭਾ। ਜਨ = ਜਨਾਂ ਵਿਚ, ਲੋਕਾਂ ਵਿਚ। ਅਮਰਦਾਸ = ਗੁਰੂ ਅਮਰਦਾਸ ਦੀ। ਬਿਸ੍ਤਰੀਯਾ = ਖਿੱਲਰੀ ਹੋਈ ਹੈ।
SikhNet (Spanish). Así habla Kal el poeta, la Gloria del Sabio, Sublime y Humilde Amar Das se está esparciendo en el mundo.
ਕੀਰਤਿ ਰਵਿ ਕਿਰਣਿ, ਪ੍ਰਗਟਿ ਸੰਸਾਰਹ; ਸਾਖ ਤਰੋਵਰ, ਮਵਲਸਰਾ ॥
keerat rav kiran, pragatt sansaarah; saakh tarovar, mavalasaraa | Ang 1392
Sant Singh KhalsaHis Praises radiate throughout the world, like the rays of the sun, and the branches of the maulsar (fragrant) tree.
Manmohan SinghThy praise is manifest in the world, like the rays of the sun and the fragrance of the boughs of the tree of mimusopselengi.
Manmohan Singh (Punjabi)ਤੇਰੀ ਮਹਿਮਾ ਜਗਤ ਅੰਦਰ ਸੂਰਜ ਦੀਆਂ ਸ਼ੁਆਵਾਂ ਅਤੇ ਮੌਅਸਰੀ ਬਿਰਛ ਦੀਆਂ ਟਹਿਣੀਆਂ ਦੀ ਸੁੰਗਧੀ ਦੀ ਮਾਨੰਦ ਉਜਾਗਰ ਹੈ।
Fareedkot Teekaਸੋ ਕੀਰਤੀ (ਰਵਿ) ਸੂਰਜ ਕੀ ਕਿਰਣੋਂ ਵਤ ਸੰਪੂਰਨ ਸੰਸਾਰ ਮੇਂ ਪ੍ਰਗਟ ਹੋਇ ਰਹੀ ਹੈ, ਭਾਵ ਪ੍ਰਕਾਸ਼ ਰਹੀ ਹੈ। (ਸਾਖ) ਖੇਤੀਓਂ ਮੇਂ ਔ (ਤਰੋਵਰ) ਬ੍ਰਿਛੋਂ ਮੇਂ, ਭਾਵ ਜੜ, ਜੰਗਮ (ਸਰਾ) ਸਰਬ ਮੇਂ ਵਾ (ਸਰਾ) ਸਮੁੰਦ੍ਰਾਂ ਮੇਂ (ਮਵਲ) ਮਿਲ ਰਹੀ ਹੈ॥
Prof. Sahib Singh(ਜਿਵੇਂ) ਮੌਲਸਰੀ ਦੇ ਸ੍ਰੇਸ਼ਟ ਰੁੱਖ ਦੀਆਂ ਸ਼ਾਖ਼ਾਂ (ਖਿੱਲਰ ਕੇ ਸੁਗੰਧੀ ਖਿਲਾਰਦੀਆਂ ਹਨ, ਤਿਵੇਂ ਗੁਰੂ ਅਮਰਦਾਸ ਦੀ) ਸੋਭਾ-ਰੂਪ ਸੂਰਜ ਦੀ ਕਿਰਣ ਦੇ ਜਗਤ ਵਿਚ ਪਰਗਟ ਹੋਣ ਦੇ ਕਾਰਣ-ਪਦ ਅਰਥ ਕੀਰਤਿ ਰਵਿ ਕਿਰਣਿ = ਸੋਭਾ-ਰੂਪ ਸੂਰਜ ਦੀ ਕਿਰਣ ਦੁਆਰਾ। ਰਵਿ = ਸੂਰਜ। ਕੀਰਤਿ = ਸੋਭਾ। ਪ੍ਰਗਟਿ = ਪਰਗਟ ਹੋ ਕੇ, ਖਿੱਲਰ ਕੇ। ਸੰਸਾਰਹ = ਸੰਸਾਰ ਵਿਚ। ਸਾਖ = ਟਹਿਣੀਆਂ। ਤਰੋਵਰ = ਸ੍ਰੇਸ਼ਟ ਰੁੱਖ। ਮਵਲਸਰਾ = ਮੌਲਸਰੀ ਦਾ ਰੁੱਖ, ਇਸ ਦੇ ਨਿੱਕੇ ਨਿੱਕੇ ਫੁੱਲ ਬੜੀ ਮਿੱਠੀ ਅਤੇ ਭਿੰਨੀ ਸੁਗੰਧੀ ਵਾਲੇ ਹੁੰਦੇ ਹਨ।
SikhNet (Spanish)Sus Alabanzas se irradian en el mundo, como rayos de sol, y como las ramas del aromático Maulsar,
ਉਤਰਿ ਦਖਿਣਹਿ, ਪੁਬਿ ਅਰੁ ਪਸ੍ਚਮਿ; ਜੈ ਜੈ ਕਾਰੁ ਜਪੰਥਿ ਨਰਾ ॥
autar dakhineh, pub ar pascham; jai jai kaar japanth naraa | Ang 1392
Sant Singh KhalsaIn the north, south, east and west, people proclaim Your Victory.
Manmohan SinghIn the north, south, east and west, men shout forth the slogans of thy victory.
Manmohan Singh (Punjabi)ਸ਼ਮਾਲਾ, ਜਨੂਬ, ਮਸ਼ਰਕ ਅਤੇ ਮਗਰਬ ਅੰਦਰ ਲੋਕ ਤੇਰੀ ਜਿੱਤ ਦੇ ਨਾਅਰੇ ਲਾਉਂਦੇ ਹਨ।
Fareedkot Teekaਪੂਰਬ, ਉਤਰ, ਦਖਣ, ਪਸਚਮ, ਇਨ ਚਾਰੋਂ ਦਿਸਾ ਮੇਂ ਸੰਪੂਰਨ ਪੁਰਸ਼ ਜੈ ਜੈ ਕਾਰ ਕਰ ਸਤਿਗੁਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਨਾਮ ਕੋ ਜਪਤੇ ਹੈਂ॥
Prof. Sahib Singhਪਹਾੜ, ਦੱਖਣ ਚੜ੍ਹਦੇ ਲਹਿੰਦੇ (ਭਾਵ, ਹਰ ਪਾਸੇ) ਲੋਕ ਗੁਰੂ ਅਮਰਦਾਸ ਜੀ ਦੀ ਜੈ-ਜੈਕਾਰ ਕਰ ਰਹੇ ਹਨ।ਪਦ ਅਰਥ ਉਤਰਿ = ਉੱਤਰਿ, ਪਹਾੜ ਪਾਸੇ। ਦਖਿਣਹਿ = ਦੱਖਣ ਵਲ। ਪੁਬਿ = ਚੜ੍ਹਦੇ ਪਾਸੇ। ਪਸ੍ਚਮਿ = ਪੱਛੋਂ ਵਲ। ਜਪੰਥਿ = ਜਪਦੇ ਹਨ।
SikhNet (Spanish)en el Norte, Sur, Oeste y Este, la gente proclama Tu Victoria,
ਹਰਿ ਨਾਮੁ ਰਸਨਿ ਗੁਰਮੁਖਿ ਬਰਦਾਯਉ; ਉਲਟਿ ਗੰਗ ਪਸ੍ਚਮਿ ਧਰੀਆ ॥
har naam rasan guramukh baradaayau; ulatt gang pascham dhareea | Ang 1393
Sant Singh KhalsaThe Guru spoke the Lord's Name with His mouth and broadcast it throughout the world, to turn the tide of the hearts of men.
Manmohan SinghGod's Name, which the supreme Guru, by his tongue, had distributed amongst men to turn the tide of their mind (Ganges) towards the West;
Manmohan Singh (Punjabi)ਜੱਬ ਦਾ ਨਾਮ, ਜੋ ਕਿ ਮੁਖੀ ਗੁਰਾਂ ਨੇ ਉਨ੍ਹਾਂ ਦੇ ਮਨ ਦਾ (ਸੁਰਸਰੀ) ਦਾ ਮਗਰਬ ਵਲ ਬਹਾਓ ਬਦਲਣ ਲਈ ਮਨੂਸ਼ ਵਿੱਚ ਆਪਣੀ ਜੀਭ ਦੁਆਰਾ ਵਰਤਾਇਆ ਸੀ।
Fareedkot Teekaਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਹੇ ਗੁਰੂ ਅਮਰਦਾਸ ਜੀ! ਆਪ ਕੋ ਰਸਨਾ ਕਰ ਕੇ ਹਰੀ ਕੇ ਨਾਮ ਕਾ ਮੁਖ ਤੇ ਵਰ ਦੀਆ ਹੈ; ਵਾ ਹੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਆਪ ਨੇ ਮੁਖ ਦ੍ਵਾਰੇ ਰਸਨਾ ਕਰ ਕੇ ਹਰੀ ਕੇ ਨਾਮ ਕੋ ਵਰਤਾਯਾ ਹੈ ਅਰਥਾਤ ਉਪਦੇਸ ਕੀਆ ਹੈ। ਔਰ ਗੰਗਾ ਪੂਰਬ ਦਿਸਾ ਜਾਤੀ ਕੋ ਉਲਟਾਇ ਕਰ ਪਸਚਮ ਮੇਂ ਧਰ ਦੀਆ ਹੈ। ਭਾਵ ਯਹਿ ਪਿਤਾ ਕੇ ਬਿਭੂਤੀ ਕੇ ਮਾਲਕ ਪੁਤ੍ਰ ਹੀ ਹੋਤੇ ਹੈਂ, ਪਰੰਤੂ ਸਤਿਗੁਰ ਨੇ ਸਾਹਿਬਜਾਦਿਓਂ ਕੇ ਹੋਤਿਆਂ ਤਿਨ ਕੋ ਤਿਆਗ ਕਰ ਕੇ ਅਪਨੇ ਸਿਖੋਂ ਕੋ ਗੁਰਿਆਈ ਬਖਸ਼ੀ ਹੈ ਵਾ ਬਾਹਿਰ ਜਾਤੀ ਬ੍ਰਿਤੀ ਕੋ ਅੰਤਰ ਮੁਖ ਕੀਆ ਹੈ॥
Prof. Sahib Singhਜਿਹੜਾ ਹਰੀ ਦਾ ਨਾਮ ਗੁਰੂ ਨਾਨਕ ਦੇਵ ਜੀ ਨੇ ਉਚਾਰ ਕੇ ਵਰਤਾਇਆ ਤੇ ਸੰਸਾਰੀ ਜੀਵਾਂ ਦੀ ਥ੍ਰਿਤੀ ਸੰਸਾਰ ਵਲੋਂ ਉਲਟਾ ਦਿੱਤੀ,ਪਦ ਅਰਥ ਰਸਨਿ = ਰਸਨਾ ਦੁਆਰਾ, ਜੀਭ ਨਾਲ (ਭਾਵ, ਉੱਚਾਰ ਕੇ)। ਗੁਰਮੁਖਿ = ਗੁਰੂ (ਨਾਨਕ) ਨੇ। ਬਰਦਾਯਉ = ਵਰਤਾਇਆ। ਉਲਟਿ = ਉਲਟਾ ਕੇ। ਗੰਗ = ਗੰਗਾ ਦਾ ਪ੍ਰਵਾਹ, ਜੀਵਾਂ ਦੀ ਬ੍ਰਿਤੀ। ਪਸ੍ਚਮਿ = ਪੱਛੋਂ ਵਲ, ਮਾਇਆ ਵਲੋਂ ਹਟਵੀਂ। ਧਰੀਆ = ਟਿਕਾ ਦਿੱਤੀ।
SikhNet (Spanish)El Guru pronunció el Nombre del Señor con Su Boca y lo anunció a través del mundo entero para prender el corazón de los seres humanos.
ਸੋਈ ਨਾਮੁ ਅਛਲੁ. ਭਗਤਹ ਭਵ ਤਾਰਣੁ; ਅਮਰਦਾਸ ਗੁਰ ਕਉ ਫੁਰਿਆ ॥੧॥
soee naam achhal. bhagatah bhav taaran; amaradaas gur kau furiaa |1| Ang 1393
Sant Singh KhalsaThat Undeceivable Naam, which carries the devotees across the world-ocean, came into Guru Amar Daas. ||1||
Manmohan Singhthe same Undeceivable Name, that ferries the saints across the world-ocean, came into the mind of Guru Amar Dass.
Manmohan Singh (Punjabi)ਉਹ ਹੀ ਨਾਂ-ਠਗਿਆ ਜਾਣ ਵਾਲਾ ਨਾਮ, ਜੋ ਸੰਤਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ, ਗੁਰੂ ਅਮਰਦਾਸ ਜੀ ਦੇ ਮਨ ਵਿੱਚ ਆ ਉਤਰਿਆ।
Fareedkot Teekaਜੋ ਨਾਮ ਭਗਤਿ ਜਨੋਂ ਕੇ ਸੰਸਾਰ ਸਮੁੰਦ੍ਰ ਸੇ ਤਾਰਨੇਹਾਰਾ ਅਛਲ ਸਰੂਪ ਹੈ, ਸੋਈ ਨਾਮ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੋ ਫੁਰਿਆ ਹੈ, ਭਾਵ ਪ੍ਰਾਪਤ ਹੂਆ ਹੈ॥੧॥
Prof. Sahib Singhਉਹੀ ਅਛੱਲ ਨਾਮ, ਉਹੀ ਭਗਤਾਂ ਨੂੰ ਸੰਸਾਰ ਤੋਂ ਪਾਰ ਉਤਾਰਨ ਵਾਲਾ ਨਾਮ ਗੁਰੂ ਅਮਰਦਾਸ ਜੀ ਦੇ ਹਿਰਦੇ ਵਿਚ ਪ੍ਰਗਟ ਹੋਇਆ ॥੧॥ਪਦ ਅਰਥ ਭਗਤਹ ਭਵ ਤਾਰਣੁ = ਭਗਤਾਂ ਨੂੰ ਸੰਸਾਰ ਤੋਂ ਤਾਰਨ ਵਾਲਾ। ਫੁਰਿਆ = ਅਨੁਭਵ ਹੋਇਆ ॥੧॥
SikhNet (Spanish)El Naam, que es imposible de engañar y lleva a los Devotos a través del océano del mundo, se posó en Guru Amar Das. (1)