ਸੂਹੀ ਮਹਲਾ ੫ ॥
soohee mahalaa 5 |
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.
ਬੈਕੁੰਠ ਨਗਰੁ; ਜਹਾ ਸੰਤ ਵਾਸਾ ॥
baikuntth nagar; jahaa sant vaasaa |
Sant Singh KhalsaThe city of heaven is where the Saints dwell.
Manmohan SinghLord's realm is the place where the saints abide.
Manmohan Singh (Punjabi)ਬ੍ਰਹਿਮ ਲੋਕ ਹੈ ਉਹ ਥਾਂ ਜਿਥੇ ਸਾਧੂ ਵਸਦੇ ਹਨ।
Fareedkot Teekaਹੇ ਭਾਈ! ਜਹਾਂ ਸੰਤ ਜਨ ਹੈਂ ਤਹਾਂ ਨਿਵਾਸ ਕਰ ਬੈਕੁੰਠ ਨਗਰ ਹੈ॥
Prof. Sahib Singhਹੇ ਭਾਈ! ਜਿਸ ਥਾਂ (ਪਰਮਾਤਮਾ ਦੇ) ਸੰਤ ਜਨ ਵੱਸਦੇ ਹੋਣ, ਉਹੀ ਹੈ (ਅਸਲ) ਬੈਕੁੰਠ ਦਾ ਸ਼ਹਰ।ਪਦ ਅਰਥ ਬੈਕੁੰਠ = ਵਿਸ਼ਨੂ ਦਾ ਸ੍ਵਰਗ।
SikhNet (Spanish)El Cielo se encuentra ahí donde los Santos del Señor habitan
ਪ੍ਰਭ ਚਰਣ ਕਮਲ; ਰਿਦ ਮਾਹਿ ਨਿਵਾਸਾ ॥੧॥
prabh charan kamal; rid maeh nivaasaa |1|
Sant Singh KhalsaThey enshrine the Lotus Feet of God within their hearts. ||1||
Manmohan SinghThey enshrine the Lord's lotus feet in their mind.
Manmohan Singh (Punjabi)ਸੁਆਮੀ ਦੇ ਕੰਵਲ ਰੂਪੀ ਚਰਨਾਂ ਨੂੰ ਉਹ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
Fareedkot Teekaਪ੍ਰਭੂ ਕੇ ਚਰਨ ਕਵਲੋਂ ਕਾ ਰਿਦੇ ਮੇਂ ਨਿਵਾਸ ਕਰ॥੧॥
Prof. Sahib Singh(ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ) ਪ੍ਰਭੂ ਦੇ ਸੋਹਣੇ ਚਰਨ ਹਿਰਦੇ ਵਿਚ ਆ ਵੱਸਦੇ ਹਨ ॥੧॥ਪਦ ਅਰਥ ਰਿਦ = ਹਿਰਦਾ ॥੧॥
SikhNet (Spanish)y ahí donde los Pies de Loto del Señor son enaltecidos en la mente(1)
ਸੁਣਿ ਮਨ ਤਨ; ਤੁਝੁ ਸੁਖੁ ਦਿਖਲਾਵਉ ॥
sun man tan; tujh sukh dikhalaavau |
Sant Singh KhalsaListen, O my mind and body, and let me show you the way to find peace,
Manmohan SinghHearken, O my soul and body, let me show you the way to peace,
Manmohan Singh (Punjabi)ਸ੍ਰਵਣ ਕਰ, ਹੇ ਮਰੀਏ ਆਤਮਾਂ ਅਤੇ ਦੇਹ ਮੈਂ ਤੁਹਾਨੂੰ ਆਰਾਮ ਦਾ ਮਾਰਗ ਵਿਖਾਵਾਂ,
Fareedkot Teekaਹੇ ਪ੍ਯਾਰੇ ਸੁਣ! ਸਰੀਰ ਕਰ ਕੇ ਤੇਰੇ ਕੋ ਸੁਖ ਦਿਖਾਉਤੇ ਹੈਂ॥
Prof. Sahib Singhਹੇ ਭਾਈ! (ਮੇਰੀ ਗੱਲ) ਸੁਣ, (ਆ,) ਮੈਂ (ਤੇਰੇ) ਮਨ ਨੂੰ (ਤੇਰੇ) ਤਨ ਨੂੰ ਆਤਮਕ ਆਨੰਦ ਵਿਖਾ ਦਿਆਂ।ਪਦ ਅਰਥ ਦਿਖਲਾਵਉ = ਦਿਖਲਾਵਉਂ, ਮੈਂ ਵਿਖਾਵਾਂ।
SikhNet (Spanish)Escuchen, oh mente y cuerpo míos, déjenme mostrarles el Sendero hacia la Paz,
ਹਰਿ ਅਨਿਕ ਬਿੰਜਨ; ਤੁਝੁ ਭੋਗ ਭੁੰਚਾਵਉ ॥੧॥ ਰਹਾਉ ॥
har anik binjan; tujh bhog bhunchaavau |1| rahaau |
Sant Singh Khalsaso that you may eat and enjoy the various delicacies of the Lord||1||Pause||
Manmohan Singhand make you eat the various viands and delicacies. Pause.
Manmohan Singh (Punjabi)ਅਤੇ ਤੁਹਾਨੂੰ ਸੁਆਮੀ ਦੇ ਅਨੈਕਾਂ ਭੋਜਨ ਅਤੇ ਨਿਆਮਤਾਂ ਛਕਾਵਾਂ। ਠਹਿਰਾਉ।
Fareedkot Teekaਹਰੀ ਨਾਮ ਰੂਪ ਅਨੇਕ ਪ੍ਰਕਾਰ ਕੇ ਪੱਕੇ ਭੋਜਨੋਂ ਕਾ ਤੇਰੇ ਕੋ ਭੋਗ ਭੁਗਾਵਤੇ ਹੈਂ॥੧॥ ਰਹਾਉ ॥
Prof. Sahib Singhਪ੍ਰਭੂ ਦਾ ਨਾਮ (ਮਾਨੋ) ਅਨੇਕਾਂ ਸੁਆਦਲੇ ਭੋਜਨ ਹੈ, (ਆ, ਸਾਧ ਸੰਗਤਿ ਵਿਚ) ਮੈਂ ਤੈਨੂੰ ਉਹ ਸੁਆਦਲੇ ਭੋਜ ਖਵਾਵਾਂ ॥੧॥ ਰਹਾਉ ॥ਪਦ ਅਰਥ ਬਿੰਜਨ = ਸੁਆਦਲੇ ਭੋਜਨ। ਭੁੰਚਾਵਉ = ਭੁੰਚਾਵਉਂ, ਮੈਂ ਖਿਲਾਵਾਂ ॥੧॥ ਰਹਾਉ ॥
SikhNet (Spanish)déjenme alimentarlos con las Delicias del Señor.(1-Pausa)
ਅੰਮ੍ਰਿਤ ਨਾਮੁ ਭੁੰਚੁ; ਮਨ ਮਾਹੀ ॥
amrit naam bhunch; man maahee |
Sant Singh KhalsaTaste the Ambrosial Nectar of the Naam, the Name of the Lord, within your mind.
Manmohan SinghTaste thou the Nectar-Name in thy mind, O man.
Manmohan Singh (Punjabi)ਆਪਣੇ ਹਿਰਦੇ ਅੰਦਰ ਸੁਧਾਰਸਰੂਪ ਨਾਮ ਨੂੰ ਚੱਖ।
Fareedkot Teekaਸੰਤੋਂ ਮੇਂ ਮਿਲ ਕੇ ਨਾਮ ਅੰਮ੍ਰਿਤ ਕੋ ਮਨ ਮੇਂ ਭੋਗੋ॥
Prof. Sahib Singhਹੇ ਭਾਈ! (ਸਾਧ ਸੰਗਤਿ ਵਿਚ ਰਹਿ ਕੇ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (-ਭੋਜਨ) ਆਪਣੇ ਮਨ ਵਿਚ ਖਾਇਆ ਕਰ,ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਭੁੰਚੁ = ਖਾਹ।
SikhNet (Spanish)Oh humano, participa del Néctar del Nombre con toda tu mente
ਅਚਰਜ ਸਾਦ ਤਾ ਕੇ; ਬਰਨੇ ਨ ਜਾਹੀ ॥੨॥
acharaj saad taa ke; barane na jaahee |2|
Sant Singh KhalsaIts taste is wondrous - it cannot be described. ||2||
Manmohan SinghUnutterable is its wondrous relish.
Manmohan Singh (Punjabi)ਅਕਥਨੀਯ ਹੈ ਇਸ ਦਾ ਅਦਭੁਤ ਸੁਆਦ।
Fareedkot Teekaਤਿਸ ਨਾਮ ਅੰਮ੍ਰਿਤ ਕੇ ਅਸਚਰਜ ਸ੍ਵਾਦ ਹੈਂ, ਕਹੇ ਨਹੀਂ ਜਾਤੇ॥੨॥
Prof. Sahib Singhਇਸ ਭੋਜਨ ਦੇ ਹੈਰਾਨ ਕਰਨ ਵਾਲੇ ਸੁਆਦ ਹਨ, ਬਿਆਨ ਨਹੀਂ ਕੀਤੇ ਜਾ ਸਕਦੇ ॥੨॥ਪਦ ਅਰਥ ਸੁਦ = ਸੁਆਦ ॥੨॥
SikhNet (Spanish)y siente qué tan Maravilloso e Indescriptible es Su Sabor. (2)
ਲੋਭੁ ਮੂਆ; ਤ੍ਰਿਸਨਾ ਬੁਝਿ ਥਾਕੀ ॥
lobh mooaa; trisanaa bujh thaakee |
Sant Singh KhalsaYour greed shall die, and your thirst shall be quenched.
Manmohan SinghThy avarice shall perish and thy desire shall be quenched.
Manmohan Singh (Punjabi)ਤੇਰਾ ਲਾਲਚ ਨਾਸ ਹੋ ਜਾਵੇਗਾ ਅਤੇ ਤੇਰੀ ਖਾਹਿਸ਼ ਬੁੱਝ ਜਾਵੇਗੀ।
Fareedkot Teekaਤਿਨੋਂ ਕਾ ਲੋਭ ਮੂਆ ਹੈ ਔਰ ਤ੍ਰਿਸ਼ਨਾ ਨਵਿਰਤ ਹੂਈ ਹੈ ਔਰ ਮੰਦ ਬੁਦੀ ਥਕਤ ਹੋ ਗਈ ਹੈ॥
Prof. Sahib Singhਹੇ ਭਾਈ! (ਉਹਨਾਂ ਦੇ ਅੰਦਰੋਂ) ਲੋਭ ਮੁੱਕ ਜਾਂਦਾ ਹੈ, ਤ੍ਰਿਸ਼ਨਾ ਦੀ ਅੱਗ ਬੁੱਝ ਕੇ ਖ਼ਤਮ ਹੋ ਜਾਂਦੀ ਹੈ,ਪਦ ਅਰਥ ਬੁਝਿ ਥਾਕੀ = ਮਿਟ ਕੇ ਰਹਿ ਜਾਂਦੀ ਹੈ।
SikhNet (Spanish)Tu avaricia desaparecerá y tu deseo será calmado.
ਪਾਰਬ੍ਰਹਮ ਕੀ ਸਰਣਿ; ਜਨ ਤਾਕੀ ॥੩॥
paarabraham kee saran; jan taakee |3|
Sant Singh KhalsaThe humble beings seek the Sanctuary of the Supreme Lord God. ||3||
Manmohan SinghThe saint seeks the refuge of the Supreme Lord alone.
Manmohan Singh (Punjabi)ਸਾਧੂ ਕੇਵਲ ਸ਼੍ਰੋਮਣੀ ਸਾਹਿਬ ਦੀ ਹੀ ਓਟ ਤਕਾਉਂਦਾ ਹੈ।
Fareedkot Teekaਜਿਨ ਜਨੋਂ ਨੇ ਹਰੀ ਦੀ ਸ਼ਰਣ ਤਕੀ ਹੈ॥੩॥
Prof. Sahib Singhਜਿਨ੍ਹਾਂ ਸੰਤ ਜਨਾਂ ਨੇ (ਸਾਧ ਸੰਗਤਿ-ਬੈਕੁੰਠ ਵਿਚ ਆ ਕੇ) ਪਰਮਾਤਮਾ ਦਾ ਆਸਰਾ ਤੱਕ ਲਿਆ ॥੩॥ਪਦ ਅਰਥ ਤਾਕੀ = ਤੱਕੀ।॥੩॥
SikhNet (Spanish)Así podrás buscar, oh Devoto, el Santuario de tu Dios Trascendente. (3)
ਜਨਮ ਜਨਮ ਕੇ; ਭੈ ਮੋਹ ਨਿਵਾਰੇ ॥
janam janam ke; bhai moh nivaare |
Sant Singh KhalsaThe Lord dispels the fears and attachments of countless incarnations.
Manmohan SinghThe Lord dispels the fears and worldly attachments of many births.
Manmohan Singh (Punjabi)ਸੁਆਮੀ ਅਨੇਕਾਂ ਜਨਮਾਂ ਦਿਆਂ ਡਰਾਂ ਅਤੇ ਸੰਸਾਰੀ ਲਗਨਾਂ ਨੂੰ ਦੂਰ ਕਰ ਦਿੰਦਾ ਹੈ।
Fareedkot Teekaਤਿਨੋਂ ਕੇ ਜਨਮ ਜਨਮ ਕੇ ਜੋ ਮੋਹ ਜਨਿਤ ਭੈ ਥੇ ਤਿਨੋਂ ਕੋ ਹਰੀ ਨੇ ਦੂਰ ਕਰ ਦੀਆ ਹੈ॥
Prof. Sahib Singhਪ੍ਰਭੂ ਉਹਨਾਂ ਦੇ ਅਨੇਕਾਂ ਜਨਮਾਂ ਦੇ ਡਰ ਮੋਹ ਦੂਰ ਕਰ ਦੇਂਦਾ ਹੈ।ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਨਿਵਾਰੇ = ਦੂਰ ਕਰ ਦੇਂਦਾ ਹੈ।
SikhNet (Spanish)Los miedos y la infatuación de miles de encarnaciones se extinguen;
ਨਾਨਕ ਦਾਸ; ਪ੍ਰਭ ਕਿਰਪਾ ਧਾਰੇ ॥੪॥੨੧॥੨੭॥
naanak daas; prabh kirapaa dhaare |4|21|27|
Sant Singh KhalsaGod has showered His Mercy and Grace upon slave Nanak. ||4||21||27||
Manmohan SinghUnto servant Nanak, the Lord has extended His mercy.
Manmohan Singh (Punjabi)ਨੌਕਰ ਨਾਨਕ ਉਤੇ, ਪ੍ਰਭੂ ਨੇ ਆਪਣੀ ਰਹਿਮਤ ਕੀਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਦਾਸੋਂ ਪਰ ਵਾਹਿਗੁਰੂ ਨੇ ਕਿਰਪਾ ਰੂਪ ਹਸਤ ਧਾਰੇ ਹੈਂ॥੪॥੨੧॥੨੭॥☬ਸਨਮੁਖ ਬੇਨਤੀ ਕਰਤੇ ਹੂਏ ਕਹਿਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਪ੍ਰਭੂ ਆਪਣੇ ਦਾਸਾਂ ਉਤੇ ਮੇਹਰ ਕਰਦਾ ਹੈ ॥੪॥੨੧॥੨੭॥
SikhNet (Spanish)sobre Nanak, el Esclavo del Señor, se encuentra la Misericordia de Dios(4-21-27)