ਸੂਹੀ ਮਹਲਾ ੫ ॥
soohee mahalaa 5 | Ang 742
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.
ਅਨਿਕ ਬੀਂਗ ਦਾਸ ਕੇ; ਪਰਹਰਿਆ ॥
anik beeng daas ke; parahariaa | Ang 742
Sant Singh KhalsaGod covers the many shortcomings of His slaves.
Manmohan SinghThe Lord removes many shortcomings of His slave,
Manmohan Singh (Punjabi)ਸੁਆਮੀ ਆਪਣੇ ਗੋਲੇ ਦੀਆਂ ਕਈ ਕਮਜ਼ੋਰੀਆਂ ਨੂੰ ਦੂਰ ਕਰ ਦਿੰਦਾ ਹੈ,
Fareedkot Teekaਅਨੇਕ ਕੁਟਲਪਨੇ ਦਾਸ ਕੇ ਆਪਨਨੇ ਦੂਰ ਕੀਏ॥
Prof. Sahib Singhਹੇ ਭਾਈ! ਪ੍ਰਭੂ ਨੇ ਆਪਣੇ ਸੇਵਕ ਦੇ ਅਨੇਕਾਂ ਵਿੰਗ ਦੂਰ ਕਰ ਦਿੱਤੇ,ਪਦ ਅਰਥ ਬੀਂਗ = ਵਿੰਗ, ਵਲ-ਛਲ, ਉਕਾਈਆਂ। ਪਰਹਰਿਆ = ਦੂਰ ਕਰ ਦਿੱਤੇ।
SikhNet (Spanish)El Señor disuelve las miles de distorsiones de Sus Devotos
ਕਰਿ ਕਿਰਪਾ; ਪ੍ਰਭਿ ਅਪਨਾ ਕਰਿਆ ॥੧॥
kar kirapaa; prabh apanaa kariaa |1| Ang 742
Sant Singh KhalsaGranting His Mercy, God makes them His own. ||1||
Manmohan Singhand showing His mercy makes him His own.
Manmohan Singh (Punjabi)ਤੇ ਆਪਣੀ ਮਿਹਰ ਧਾਰ ਕੇ ਉਸ ਨੂੰ ਆਪਣਾ ਨਿਜ ਦਾ ਬਣਾ ਲੈਂਦਾ ਹੈ।
Fareedkot Teekaਕਿਰਪਾ ਕਰ ਕੇ ਹੇ ਪ੍ਰਭੂ! ਤੈਨੇ ਅਪਨਾ ਕਰ ਲਿਆ ਹੈ॥੧॥
Prof. Sahib Singhਤੇ ਕਿਰਪਾ ਕਰ ਕੇ ਉਸ ਨੂੰ ਆਪਣਾ ਬਣਾ ਲਿਆ ਹੈ ॥੧॥ਪਦ ਅਰਥ ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਕਰਿਆ = ਬਣਾ ਲਿਆ ॥੧॥
SikhNet (Spanish)y en Su Ilimitada Misericordia el Señor lo toma como Suyo Propio.(1)
ਤੁਮਹਿ ਛਡਾਇ ਲੀਓ; ਜਨੁ ਅਪਨਾ ॥
tumeh chhaddaae leeo; jan apanaa | Ang 742
Sant Singh KhalsaYou emancipate Your humble servant,
Manmohan SinghThou, O Lord emancipatest Thine serf,
Manmohan Singh (Punjabi)ਤੂੰ ਹੇ ਸਾਈਂ! ਆਪਣੇ ਨਫਰ ਨੂੰ ਛੁਡਾ ਲੈਂਦਾ ਹੈ,
Fareedkot Teekaਤੁਮਨੇ ਹੀ ਅਪਨਾ ਦਾਸ ਜਾਨ ਕੇ ਜਨਮ ਮਰਣ ਤੇ ਛੁਡਾਇ ਲੀਆ ਹੂੰ॥
Prof. Sahib Singhਹੇ ਪ੍ਰਭੂ! ਤੂੰ ਆਪਣੇ ਸੇਵਕ ਨੂੰ (ਉਸ ਮੋਹ ਜਾਲ ਵਿਚੋਂ) ਆਪ ਕੱਢ ਲਿਆ,ਪਦ ਅਰਥ ਤੁਮਹਿ = ਤੂੰ ਆਪ ਹੀ। ਜਨੁ = ਸੇਵਕ।
SikhNet (Spanish)Oh Señor, Tú emancipas a Tu Devoto,
ਉਰਝਿ ਪਰਿਓ; ਜਾਲੁ ਜਗੁ ਸੁਪਨਾ ॥੧॥ ਰਹਾਉ ॥
aurajh pario; jaal jag supanaa |1| rahaau | Ang 742
Sant Singh Khalsaand rescue him from the noose of the world, which is just a dream. ||1||Pause||
Manmohan Singhwho is entangled in the noose o the dream like world. Pause.
Manmohan Singh (Punjabi)ਜੋ ਕਿ ਸੁਫਨੇ ਵਰਗੇ ਸੰਸਾਰ ਦੀ ਫਾਹੀ ਅੰਦਰ ਫਾਬਾ ਹੋਇਆ ਹੈ। ਠਹਿਰਾਉ।
Fareedkot Teekaਮੈਂ ਜਗਤ ਕੇ (ਸੁਪਨਾ) ਝੂਠੇ ਮੋਹ ਜਲ ਬੀਚ ਫਸ ਖੜਾ ਥਾ॥੧॥ ਰਹਾਉ ॥
Prof. Sahib Singhਜੋ ਸੁਪਨੇ ਵਰਗੇ ਜਗਤ (ਦਾ ਮੋਹ-) ਜਾਲ (ਤੇਰੇ ਸੇਵਕ ਦੇ ਦੁਆਲੇ) ਚੀੜ੍ਹਾ ਹੋ ਗਿਆ ਸੀ ॥੧॥ ਰਹਾਉ ॥ਪਦ ਅਰਥ ਉਰਝਿ ਪਰਿਓ = ਉਲਝ ਪਿਆ ਸੀ ॥੧॥ ਰਹਾਉ ॥
SikhNet (Spanish)quien está metido en el sueño del mundo (1-Pausa)
ਪਰਬਤ ਦੋਖ ਮਹਾ ਬਿਕਰਾਲਾ ॥
parabat dokh mahaa bikaraalaa | Ang 742
Sant Singh KhalsaEven huge mountains of sin and corruption
Manmohan SinghThe mountain like most dreadful sins of mine,
Manmohan Singh (Punjabi)ਮੇਰੇ ਪਹਾੜ ਵਰਗੇ ਪਰਮ ਭਿਆਨਕ ਪਾਪ,
Fareedkot Teeka(ਪਰਬਤ) ਬੜੇ ਦੋਸ਼ ਜੋ ਅਤੀ ਭੈਦਾਇਕ ਥੇ॥
Prof. Sahib Singhਹੇ ਭਾਈ! (ਸਰਨ ਆਏ ਮਨੁੱਖ ਦੇ) ਪਹਾੜਾਂ ਜੇਡੇ ਵੱਡੇ ਤੇ ਭਿਆਨਕ ਐਬ-ਪਦ ਅਰਥ ਪਰਬਤ ਦੋਖ = ਪਹਾੜ ਜੇਡੇ ਐਬ। ਬਿਕਰਾਲਾ = ਡਰਾਉਣੇ।
SikhNet (Spanish)Los errores que parecen ser tan amenazantes como el pico de la montaña más alta,
ਖਿਨ ਮਹਿ ਦੂਰਿ ਕੀਏ; ਦਇਆਲਾ ॥੨॥
khin meh door kee; deaalaa |2| Ang 742
Sant Singh Khalsaare removed in an instant by the Merciful Lord. ||2||
Manmohan Singhare washed off in an instant by the Merciful Master.
Manmohan Singh (Punjabi)ਇਕ ਮੁਹਤ ਵਿੱਚ ਮਿਹਰਬਾਨ ਮਾਲਕ ਨੇ ਧੋ ਸੁਟੇ ਹਨ।
Fareedkot Teekaਹੇ ਦਿਆਲ ਜੀ! ਸੋ ਆਪ ਨੇ ਖਿਨ ਮਾਤਰ ਮੇਂ ਦੂਰ ਕੀਏ ਹੈਂ॥੨॥
Prof. Sahib Singhਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਇਕ ਛਿਨ ਵਿਚ ਦੂਰ ਕਰ ਦਿੱਤੇ ॥੨॥
SikhNet (Spanish)los destruyes en un segundo (2)
ਸੋਗ ਰੋਗ ਬਿਪਤਿ ਅਤਿ ਭਾਰੀ ॥
sog rog bipat at bhaaree | Ang 742
Sant Singh KhalsaSorrow, disease and the most terrible calamities
Manmohan SinghThe sorrows, ailments and very great calamities,
Manmohan Singh (Punjabi)ਅਫਸੋਸ, ਬੀਮਾਰੀਆਂ ਅਤੇ ਪਰਮ ਵੱਡੀਆਂ ਮੁਸੀਬਤਾਂ,
Fareedkot Teekaਸੋਗ ਰੋਗ ਅਰ ਬਿਪਤਾ ਜੋ ਅਤੀ ਭਾਰੀ ਥੀ॥
Prof. Sahib Singhਹੇ ਭਾਈ! (ਸੇਵਕ ਦੇ) ਅਨੇਕਾਂ ਗ਼ਮ ਤੇ ਰੋਗ ਵੱਡੀਆਂ ਭਾਰੀਆਂ ਮੁਸੀਬਤਾਂ-ਪਦ ਅਰਥ ਸੋਗ = ਗ਼ਮ।
SikhNet (Spanish)Las inmensas tristezas, las maldades y las calamidades
ਦੂਰਿ ਭਈ; ਜਪਿ ਨਾਮੁ ਮੁਰਾਰੀ ॥੩॥
door bhee; jap naam muraaree |3| Ang 742
Sant Singh Khalsaare removed by meditating on the Naam, the Name of the Lord. ||3||
Manmohan Singhare dispelled by contemplating the Lord's Name.
Manmohan Singh (Punjabi)ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਰਫਾ ਹੋ ਜਾਂਦੀਆਂ ਹਨ।
Fareedkot Teekaਹੇ ਮੁਰਾਰੀ! ਤੇਰੇ ਨਾਮ ਕੇ ਜਪਨੇ ਸੇ ਦੂਰ ਹੂਈ ਹੈ॥੩॥
Prof. Sahib Singhਪਰਮਾਤਮਾ ਦਾ ਨਾਮ ਜਪ ਕੇ ਦੂਰ ਹੋ ਗਈਆਂ ॥੩॥ਪਦ ਅਰਥ ਜਪਿ = ਜਪ ਕੇ ॥੩॥
SikhNet (Spanish)que infectan al hombre, son disueltas, habitando en Tu Nombre. (3)
ਦ੍ਰਿਸਟਿ ਧਾਰਿ; ਲੀਨੋ ਲੜਿ ਲਾਇ ॥
drisatt dhaar; leeno larr laae | Ang 742
Sant Singh KhalsaBestowing His Glance of Grace, He attaches us to the hem of His robe.
Manmohan SinghShowing mercy, the Lord attaches His devotees to His skirt.
Manmohan Singh (Punjabi)ਕਿਰਪਾ ਕਰ ਕੇ ਸਾਹਿਬ ਆਪਣੇ ਸ਼ਰਧਾਲੂਆਂ ਨੂੰ ਆਪਣੇ ਪੱਲੇ ਨਾਲ ਜੋੜ ਲੈਂਦਾ ਹੈ।
Fareedkot Teekaਕਿਰਪਾ ਦ੍ਰਿਸ਼ਟੀ ਧਾਰ ਕੇ ਤੈਨੇ ਮੇਰੇ ਕੋ ਲੜ ਲਾਇ ਲੀਆ ਹੈ॥
Prof. Sahib Singhਹੇ ਭਾਈ! ਪਰਮਾਤਮਾ ਨੇ ਮੇਹਰ ਦੀ ਨਿਗਾਹ ਕਰ ਕੇ ਉਸ ਮਨੁੱਖ ਨੂੰ ਆਪਣੇ ਲੜ ਲਾ ਲਿਆ,ਪਦ ਅਰਥ ਦ੍ਰਿਸਟਿ = (ਕਿਰਪਾ ਦੀ) ਨਜ਼ਰ। ਧਾਰਿ = ਕਰ ਕੇ। ਲੜਿ = ਲੜ ਨਾਲ।
SikhNet (Spanish)Otorgando Su Mirada de Gracia, Él nos apega a Su Túnica.
ਹਰਿ ਚਰਣ ਗਹੇ; ਨਾਨਕ ਸਰਣਾਇ ॥੪॥੨੨॥੨੮॥
har charan gahe; naanak saranaae |4|22|28| Ang 743
Sant Singh KhalsaGrasping the Lord's Feet, O Nanak, we enter His Sanctuary. ||4||22||28||
Manmohan SinghO Nanak, they grasp God's feet and enter His sanctuary.
Manmohan Singh (Punjabi)ਹੇ ਨਾਨਕ! ਉਹ ਵਾਹਿਗੁਰੂ ਦੇ ਚਰਨ ਪਰੜ ਲੈਂਦੇ ਹਨ ਅਤੇ ਉਸ ਦੀ ਪਨਾਹ ਅੰਦਰ ਵਸਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ! ਗੁਰੋਂ ਕੀ ਸਰਣ ਆਇਕਰ ਤੇਰੇ ਚਰਣ ਪਕੜੇ ਹੈਂ॥੪॥੨੨॥੨੮॥
Prof. Sahib Singhਹੇ ਨਾਨਕ! (ਆਖ-) ਜਿਸ ਮਨੁੱਖ ਨੇ ਪਰਮਾਤਮਾ ਦੇ ਚਰਨ ਫੜ ਲਏ, ਜੋ ਮਨੁੱਖ ਪ੍ਰਭੂ ਦੀ ਸਰਨ ਆ ਪਿਆ ॥੪॥੨੨॥੨੮॥ਪਦ ਅਰਥ ਗਹੇ = ਫੜੇ ॥੪॥੨੨॥੨੮॥
* ਨੋਟ: ਸਾਰਾ ਸ਼ਬਦ "ਭੂਤ ਕਾਲ" ਵਿਚ ਹੈ, ਇਸ ਦਾ ਭਾਵ 'ਸਦਾ ਵਾਸਤੇ' ਸਮਝਣਾ ਹੈ। ਅਰਥ 'ਵਰਤਮਾਨ ਕਾਲ' ਵਿਚ ਕਰ ਲੈਣਾ ਹੈ।
SikhNet (Spanish)Aferrándose a los Pies del Señor, oh, dice Nanak, entramos en Su Santuario. (4-22-28)