ੴ

ਸਿੱਖਬਾਣੀ · SikhBani

ਘਟਿ ਘਟਿ ਪੂਰਿ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ॥

ghatt ghatt poor rahe sukh saagar bhai bhanjan mere praan
Guru Arjan Dev Ji ਗੁਰੂ ਅਰਜਨ ਦੇਵ ਜੀ · Raag Kaanraa · Ang 1302 · 7 lines
Translations

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਨ ਜਾਨੀ ਸੰਤਨ; ਪ੍ਰਭ ਬਿਨੁ ਆਨ ॥

n jaanee santan; prabh bin aan |

Sant Singh KhalsaThe Saints do not know any other except God.
Manmohan SinghSave their Lord, the saints know not another.
Manmohan Singh (Punjabi)ਆਪਣੇ ਸੁਆਮੀ ਦੇ ਬਾਝੋਂ, ਸਾਧੂ ਹੋਰ ਕਿਸੇ ਨੂੰ ਨਹੀਂ ਜਾਣਦੇ?
Fareedkot Teekaਸੰਤ ਜਨੋਂ ਨੇ ਪ੍ਰਭੂ ਸੇ ਬਿਨਾਂ ਔਰ ਬਾਤ ਨਹੀਂ ਜਾਨੀ॥
Prof. Sahib Singhਸੰਤ ਜਨਾਂ ਨੇ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਕਿਤੇ ਵੱਸਦਾ) ਨਹੀਂ ਜਾਣਿਆ।

ਪਦ ਅਰਥ ਆਨ = (अन्य) ਹੋਰ।

SikhNet (Spanish)Los Santos no conocen a nadie más que a Dios,

ਊਚ ਨੀਚ ਸਭ ਪੇਖਿ ਸਮਾਨੋ; ਮੁਖਿ ਬਕਨੋ ਮਨਿ ਮਾਨ ॥੧॥ ਰਹਾਉ ॥

aooch neech sabh pekh samaano; mukh bakano man maan |1| rahaau |

Sant Singh KhalsaThey look upon all equally, the high and the low; they speak of Him with their mouths, and honor Him in their minds. ||1||Pause||
Manmohan SinghThey see their Lord contained amongst all, the high and low and revering Him in their mind, they utter His Name with their mouth. Pause.
Manmohan Singh (Punjabi)ਉਹ ਵਡਿਆ ਅਤੇ ਛੋਟਿਆਂ ਸਾਰਿਆਂ ਵਿੱਚ ਆਪਣੇ ਸਾਈਂ ਨੂੰ ਰਖਿਆ ਹੋਇਆ ਵੇਖਦੇ ਹਨ ਅਤੇ ਆਪਣੇ ਰਿਦੇ ਅੰਦਰ ਉਹ ਸਤਿਕਾਰਦੇ ਹੋਏ, ਉਸ ਦੇ ਨਾਮ ਨੂੰ ਆਪਣੇ ਮੂੰਹ ਨਾਲ ਉਚਾਰਦੇ ਹਨ। ਠਹਿਰਾਉ।
Fareedkot Teekaਊਚ ਨੀਚ ਸਭ ਮੇਂ ਸਮਾਨ ਬ੍ਯਾਪਕ ਦੇਖ ਕਰ ਮਨ ਮੇਂ ਮੰਨਨ ਕਰਤੇ ਹੈਂ ਔਰ ਮੁਖ ਕਰ ਕੇ ਉਪਦੇਸ ਕਰਤੇ ਹੈਂ॥੧॥ ਰਹਾਉ ॥
Prof. Sahib Singhਸੰਤ ਜਨ ਉੱਚੇ ਨੀਵੇਂ ਸਭ ਜੀਵਾਂ ਵਿਚ (ਸਿਰਫ਼ ਪਰਮਾਤਮਾ ਨੂੰ) ਇੱਕ-ਸਮਾਨ (ਵੱਸਦਾ) ਵੇਖ ਕੇ ਮੂੰਹੋਂ (ਪਰਮਾਤਮਾ ਦਾ ਨਾਮ) ਉਚਾਰਦੇ ਹਨ ਅਤੇ (ਆਪਣੇ) ਮਨ ਵਿਚ ਉਸ ਦਾ ਧਿਆਨ ਧਰਦੇ ਹਨ ॥੧॥ ਰਹਾਉ ॥

ਪਦ ਅਰਥ ਪੇਖਿ = ਵੇਖ ਕੇ। ਸਮਾਨੋ = ਸਮਾਨ, ਇਕੋ ਜਿਹਾ (ਵੱਸਦਾ)। ਮੁਖਿ = ਮੂੰਹ ਨਾਲ। ਬਕਨੋ = ਉਚਾਰਨਾ। ਮਨਿ = ਮਨ ਵਿਚ। ਮਾਨ = ਮੰਨਣਾ, ਬਿਆਨ ਕਰਨਾ ॥੧॥ ਰਹਾਉ ॥

SikhNet (Spanish)ven a todos por igual, a los que están elevados y a los que no lo están. Ellos pronuncian Su Nombre con sus bocas y lo honran en sus mentes. (1-Pausa)

ਘਟਿ ਘਟਿ ਪੂਰਿ ਰਹੇ ਸੁਖ ਸਾਗਰ; ਭੈ ਭੰਜਨ ਮੇਰੇ ਪ੍ਰਾਨ ॥

ghatt ghatt poor rahe sukh saagar; bhai bhanjan mere praan |

Sant Singh KhalsaHe is pervading and permeating each and every heart; He is the Ocean of Peace, the Destroyer of fear. He is my praanaa - the Breath of Life.
Manmohan SinghGod, the Ocean of peace, the Destroyer of dread and my vital-breath, is filling all hearts.
Manmohan Singh (Punjabi)ਆਰਾਮ ਦਾ ਸਮੁੰਦਰ, ਡਰ ਨਾਸ ਕਰਨਹਾਰ ਤੇ ਮੇਰੀ ਜਿੰਦਜਾਨ ਵਾਹਿਗੁਰੂ ਸਾਰਿਆਂ ਦਿਲਾਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਤਿਨ ਸੰਤੋਂ ਨੇ ਸੁਖੋਂ ਕੇ ਸਾਮੁੰਦ੍ਰ ਹਰੀ ਘਟ ਘਟ ਮੇਂ ਪੂਰਨ ਹੋ ਰਹੇ ਜਾਨੇ ਹੈਂ, ਸੋ ਭੈ ਕੇ ਭੰਜਨੇ ਵਾਲੇ ਮੇਰੇ ਪ੍ਰਾਨ ਰੂਪ ਹੈਂ॥
Prof. Sahib Singhਮੇਰੇ ਪ੍ਰਾਣਾਂ ਤੋਂ ਪਿਆਰੇ ਪ੍ਰਭੂ ਜੀ, ਸਾਰੇ ਡਰ ਦੂਰ ਕਰਨ ਵਾਲੇ ਪ੍ਰਭੂ ਜੀ, ਸਾਰੇ ਸੁਖਾਂ ਦੇ ਸਮੁੰਦਰ ਪ੍ਰਭੂ ਜੀ ਹਰੇਕ ਸਰੀਰ ਵਿਚ ਮੌਜੂਦ ਹਨ।

ਪਦ ਅਰਥ ਘਟਿ = ਸਰੀਰ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਪੂਰਿ ਰਹੇ = ਵਿਆਪਕ ਹਨ। ਸੁਖ ਸਾਗਰ = ਸੁਖਾਂ ਦੇ ਸਮੁੰਦਰ ਪ੍ਰਭੂ ਜੀ। ਭੈ ਭੰਜਨ = ਸਾਰੇ ਡਰ ਦੂਰ ਕਰਨ ਵਾਲੇ ਪ੍ਰਭੂ ਜੀ। ਮੇਰੇ ਪ੍ਰਾਨ = ਮੇਰੇ ਪ੍ਰਾਣਾਂ ਤੋਂ ਪਿਆਰੇ ਪ੍ਰਭੂ ਜੀ।

SikhNet (Spanish)Él prevalece y compenetra cada corazón. Él es el Océano de Paz, el Destructor del Miedo, mi Prana,

ਮਨਹਿ ਪ੍ਰਗਾਸੁ ਭਇਓ. ਭ੍ਰਮੁ ਨਾਸਿਓ; ਮੰਤ੍ਰੁ ਦੀਓ ਗੁਰ ਕਾਨ ॥੧॥

maneh pragaas bheo. bhram naasio; mantru deeo gur kaan |1|

Sant Singh KhalsaMy mind was enlightened, and my doubt was dispelled, when the Guru whispered His Mantra into my ears. ||1||
Manmohan SinghWhen the Guru whispered God's Name into my ears, my mind was illumined and I was delivered of my doubt.
Manmohan Singh (Punjabi)ਜਦ ਗੁਰਾਂ ਨੇ ਵਾਹਿਗੁਰੂ ਦਾ ਨਾਮ ਮੇਰੇ ਕੰਨਾਂ ਵਿੱਚ ਫੂਕਿਆਂ, ਤਾਂ ਮੇਰਾ ਹਿਰਦਾ ਰੌਸ਼ਨ ਹੋ ਗਿਆ ਅਤੇ ਮੇਰਾ ਸੰਦੇਹ ਦੂਰ ਹੋ ਗਿਆ।
Fareedkot Teekaਹਮਾਰੇ ਮਨ ਮੇਂ ਗ੍ਯਾਨ ਹੂਆ ਹੈ ਔ ਭਰਮੁ ਨਵਿਰਤੁ ਹੂਆ ਹੈ, ਕਿਉਂਕਿ ਗੁਰਾਂ ਨੇ ਮੇਰੇ ਕੰਨ ਮੇਂ ਉਪਦੇਸੁ ਦੀਆ ਹੈ॥੧॥
Prof. Sahib Singhਜਿਨ੍ਹਾਂ ਦੇ ਅੰਦਰ ਪਰਮਾਤਮਾ ਗੁਰੂ ਦਾ ਸ਼ਬਦ ਪੱਕਾ ਕਰ ਦੇਂਦਾ ਹੈ, ਉਹਨਾਂ ਦੇ ਮਨ ਵਿਚ (ਆਤਮਕ ਜੀਵਨ ਦੀ ਸੂਝ ਦਾ) ਚਾਨਣ ਪੈਦਾ ਹੋ ਜਾਂਦਾ ਹੈ (ਉਹਨਾਂ ਦੇ ਅੰਦਰੋਂ) ਭਟਕਣਾ ਦੂਰ ਹੋ ਜਾਂਦੀ ਹੈ ॥੧॥

ਪਦ ਅਰਥ ਮਨਹਿ = ਮਨ ਵਿਚ। ਪ੍ਰਗਾਸੁ = (ਆਤਮਕ ਜੀਵਨ ਦੀ ਸੂਝ ਦਾ) ਚਾਨਣ। ਮੰਤ੍ਰੁ ਗੁਰ = ਗੁਰੂ ਦਾ ਮੰਤ੍ਰ, ਗੁਰੂ ਦਾ ਉਪਦੇਸ਼। ਦੀਓ ਕਾਨ = ਕੰਨਾਂ ਵਿਚ ਦਿੱਤਾ, (ਹਿਰਦੇ ਵਿਚ) ਪੱਕਾ ਕੀਤਾ ॥੧॥

SikhNet (Spanish)mi Respiración de Vida. Mi mente se iluminó y mi duda desapareció cuando el Guru susurró el Mantra en mis oídos. (1)

ਕਰਤ ਰਹੇ ਕ੍ਰਤਗੵ ਕਰੁਣਾ ਮੈ; ਅੰਤਰਜਾਮੀ ਗੵਿਾਨ ॥

karat rahe kratagay karunaa mai; antarajaamee gayiaan |

Sant Singh KhalsaHe is All-powerful, the Ocean of Mercy, the All-knowing Searcher of Hearts.
Manmohan SinghPotent to do, Lord, the Embodiment of mercy, the Inner-Knower and All wisdom is doing everything.
Manmohan Singh (Punjabi)ਰਹਿਮਤ ਸਰੂਪ, ਅੰਦਰਲੀਆਂ ਜਾਣਨਹਾਰ ਅਤੇ ਸਮੂਹ ਗਿਆਤ ਕਰਨ-ਯੋਗ ਸੁਆਮੀ ਸਾਰਾ ਕੁਛ ਕਰ ਰਿਹਾ ਹੈ।
Fareedkot Teekaਕਰਤਵੋਂ ਕੇ ਜਾਨਣੇ ਵਾਲੇ ਕਰਨਾ ਸ੍ਵਰੂਪ ਅੰਤਰਜਾਮੀ ਕੋ ਗ੍ਯਾਨ ਹੋਣੇ ਤੇ ਹਮ (ਕਰਤ) ਕਰਮੋਂ ਕੇ ਕਰਣੇ ਤੇ ਰਹਿਤ ਹੂਏ ਹੈਂ॥
Prof. Sahib Singhਪਰਮਾਤਮਾ ਦੇ ਕੀਤੇ ਨੂੰ ਜਾਨਣ ਵਾਲੇ (ਸੰਤ ਜਨ) ਅੰਤਰਜਾਮੀ ਤਰਸ-ਰੂਪ ਪਰਮਾਤਮਾ ਦੇ ਗੁਣਾਂ ਦੀਆਂ ਗੱਲਾਂ ਕਰਦੇ ਰਹਿੰਦੇ ਹਨ।

ਪਦ ਅਰਥ ਕਰਤ ਰਹੇ = ਕਰਦੇ ਹਨ। ਕ੍ਰਤਗ੍ਯ੍ਯ = (कृतज्ञि। ਕ੍ਰਿਤ = ਪ੍ਰਭੂ ਦੇ ਕੀਤੇ ਹੋਏ ਉਪਕਾਰ। ज्ञ = ਜਾਨਣਾ) ਪ੍ਰਭੂ ਦੇ ਕੀਤੇ ਉਪਕਾਰਾਂ ਨੂੰ ਜਾਨਣ ਵਾਲੇ। ਕਰੁਣਾਮੈ = (ਕਰੁਣਾ = ਤਰਸ) ਤਰਸ-ਭਰਪੂਰ। ਅੰਤਰਜਾਮੀ = ਸਭ ਦੇ ਦਿਲਾਂ ਦੀ ਜਾਨਣ ਵਾਲਾ। ਗ੍ਯ੍ਯਿਨ = ਗਿਆਨ, ਜਾਣ-ਪਛਾਣ।

SikhNet (Spanish)Él es Todopoderoso, Océano de Misericordia, El que conoce Todo y toca los corazones.

ਆਠ ਪਹਰ ਨਾਨਕ. ਜਸੁ ਗਾਵੈ; ਮਾਂਗਨ ਕਉ ਹਰਿ ਦਾਨ ॥੨॥੨॥੨੧॥

aatth pehar naanak. jas gaavai; maangan kau har daan |2|2|21|

Sant Singh KhalsaTwenty-four hours a day Nanak sings His Praises, and begs for the Gift of the Lord. ||2||2||21||
Manmohan SinghThroughout the eight watches, Nanak sings Thy praise, O God and begs from Thee the gift of Thy Name alone.
Manmohan Singh (Punjabi)ਅਠੇ ਪਹਿਰ ਹੀ, ਨਾਨਕ ਤੇਰੀ ਮਹਿਮਾ ਗਾਇਨ ਕਰਦਾ ਹੈ, ਹੇ ਵਾਹਿਗੁਰੂ! ਅਤੇ ਤੇਰੇ ਪਾਸੋਂ ਕੇਵਲ ਤੇਰੇ ਨਾਮ ਦੀ ਹੀ ਦਾਤ ਮੰਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਨਾਮੁ ਦਾਨੁ ਮਾਂਗਨੇ ਵਾਸਤੇ ਮੇਂ ਆਠੋਂ ਪਹਿਰ ਤਿਸ ਕੇ ਜਸ ਕੋ ਗਾਵਤਾ ਹੂੰ॥੨॥੨॥੨੧॥
Prof. Sahib Singhਨਾਨਕ (ਭੀ) ਪਰਮਾਤਮਾ (ਦੇ ਨਾਮ) ਦਾ ਦਾਨ ਮੰਗਣ ਵਾਸਤੇ ਅੱਠੇ ਪਹਰ ਉਸ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ ॥੨॥੨॥੨੧॥

ਪਦ ਅਰਥ ਗਾਵੈ = ਗਾਉਂਦਾ ਹੈ (ਇਕ-ਵਚਨ)। ਮਾਂਗਨ ਕਉ = ਮੰਗਣ ਵਾਸਤੇ ॥੨॥੨॥੨੧॥

SikhNet (Spanish)Las veinticuatro horas del día Nanak canta Su Alabanza y pide hincado el Regalo del Señor. (2-2-21)
Answers quote the Granth verbatim with Ang citations. AI commentary is not Gurbani and not a religious ruling.