ੴ

ਸਿੱਖਬਾਣੀ · SikhBani

ਕਵਨ ਕਵਨ ਕਵਨ ਗੁਨ ਕਹੀਐ ਅੰਤੁ ਨਹੀ ਕਛੁ ਪਾਰੈ ॥

kavan kavan kavan gun kaheeai ant nahee kachh paarai
Guru Arjan Dev Ji ਗੁਰੂ ਅਰਜਨ ਦੇਵ ਜੀ · Raag Kaanraa · Ang 1301, 1302 · 8 lines
Translations

ਕਾਨੜਾ ਮਹਲਾ ੫ ਘਰੁ ੪ ॥

kaanarraa mahalaa 5 ghar 4 | Ang 1301

Sant Singh KhalsaKaanraa, Fifth Mehl, Fourth House:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕਾਨੜਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Malhar, Kanra, Mejl Guru Aryan Dev, Quinto Canal Divino, Cuarta Casa.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 1301

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਨਾਰਾਇਨ ਨਰਪਤਿ; ਨਮਸਕਾਰੈ ॥

naaraaein narapat; namasakaarai | Ang 1301

Sant Singh KhalsaThe one who bows in humble reverence to the Primal Lord, the Lord of all beings
Manmohan SinghHe who makes obeisance unto the Primal Being, the Lord of men,
Manmohan Singh (Punjabi)ਜੋ ਮਨੁਸ਼ਾਂ ਦੇ ਮਾਲਕ, ਪ੍ਰਿਥਮ ਪੁਰਖ ਨੂੰ ਪ੍ਰਣਾਮ ਕਰਦਾ ਹੈ,
Fareedkot Teekaਹੇ ਨਾਰਾਇਣ! ਹੇ ਨਰੋਂ ਕੇ ਪਤੀ! ਜੋ ਤੇਰੇ ਕੋ ਨਿਮਸਕਾਰ ਕਰਤੇ ਹੈਂ॥
Prof. Sahib Singh(ਪ੍ਰਭੂ ਦੇ ਬੇਅੰਤ ਰੰਗ ਵੇਖ ਵੇਖ ਕੇ ਜਿਹੜਾ ਗੁਰੂ) ਪ੍ਰਭੂ-ਪਾਤਿਸ਼ਾਹ ਨੂੰ ਸਦਾ ਸਿਰ ਨਿਵਾਂਦਾ ਰਹਿੰਦਾ ਹੈ,

ਪਦ ਅਰਥ ਨਰਪਤਿ = ਨਰਾਂ ਦਾ ਪਤੀ, ਪਾਤਿਸ਼ਾਹ। ਨਮਸਕਾਰੈ = ਨਮਸਕਾਰ ਕਰਦਾ ਰਹਿੰਦਾ ਹੈ, ਸਿਰ ਨਿਵਾਂਦਾ ਰਹਿੰਦਾ ਹੈ।

SikhNet (Spanish)Ofrezco mi ser en sacrificio a quién se postra en humilde Reverencia frente al Señor Universal,

ਐਸੇ ਗੁਰ ਕਉ. ਬਲਿ ਬਲਿ ਜਾਈਐ; ਆਪਿ ਮੁਕਤੁ. ਮੋਹਿ ਤਾਰੈ ॥੧॥ ਰਹਾਉ ॥

aise gur kau. bal bal jaaeeai; aap mukat. mohi taarai |1| rahaau | Ang 1301

Sant Singh Khalsa- I am a sacrifice, a sacrifice to such a Guru; He Himself is liberated, and He carries me across as well. ||1||Pause||
Manmohan SinghI am a sacrifice, sacrifice unto such a Guru, who himself is emancipated and emancipates me as well. Pause.
Manmohan Singh (Punjabi)ਮੈਂ ਕੁਰਬਾਨ ਕੁਰਬਾਨ ਜਾਂਦਾ ਹਾਂ ਉਸ ਐਹੋ ਜੇਹੋ ਗੁਰੂ ਉਤੋਂ ਜੋ ਖੁਦ ਮੋਖਸ਼ ਹੈ ਅਤੇ ਮੈਨੂੰ ਭੀ ਮੁਕਤ ਕਰਦਾ ਹੈ। ਠਹਿਰਾਉ।
Fareedkot Teekaਐਸੇ ਗੁਰੋਂ ਕੋ ਮੈਂ ਮਨ ਬਾਣੀ ਕਰ ਬਲਿਹਾਰਨੇ ਜਾਤਾ ਹੂੰ, ਜੋ ਆਪਿ ਮੁਕਤਿ ਰੂਪ ਹੈਂ ਅਰ ਮੇਰੇ ਕੋ ਭੀ ਤਾਰ ਲੇਵੇਂਗੇ॥੧॥ ਰਹਾਉ ॥
Prof. Sahib Singhਜਿਹੜਾ (ਨਾਮ ਦੀ ਬਰਕਤਿ ਨਾਲ) (ਦੁਨੀਆ ਦੇ ਬੰਧਨਾਂ ਤੋਂ) ਆਪ ਨਿਰਲੇਪ ਹੈ, ਤੇ ਮੈਨੂੰ ਪਾਰ ਲੰਘਾਣ ਦੀ ਸਮਰੱਥਾ ਰੱਖਦਾ ਹੈ, ਉਸ ਗੁਰੂ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ ॥੧॥ ਰਹਾਉ ॥

ਪਦ ਅਰਥ ਕਉ = ਤੋਂ। ਬਲਿ ਜਾਈਐ = ਸਦਕੇ ਜਾਣਾ ਚਾਹੀਦਾ ਹੈ। ਮੁਕਤੁ = (ਦੁਨੀਆ ਦੇ ਬੰਧਨਾਂ ਤੋਂ) ਸੁਤੰਤਰ। ਮੋਹਿ = ਮੈਨੂੰ। ਤਾਰੈ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ (ਪਾਰ ਲੰਘਾਣ ਦੀ ਸਮਰੱਥਾ ਰੱਖਦਾ ਹੈ) ॥੧॥ ਰਹਾਉ ॥

SikhNet (Spanish)Señor de Todos los Seres, me postro en sacrificio a tal Guru. Él Mismo está liberado y me lleva a mí a través. (1-Pausa)

ਕਵਨ ਕਵਨ ਕਵਨ ਗੁਨ ਕਹੀਐ ਅੰਤੁ; ਨਹੀ ਕਛੁ ਪਾਰੈ ॥

kavan kavan kavan gun kaheeai ant; nahee kachh paarai | Ang 1301

Sant Singh KhalsaWhich, which, which of Your Glorious Virtues should I chant? There is no end or limitation to them.
Manmohan SinghO Lord, which of Thine countless and numerous merits should I praise, when there is no limit and end to them.
Manmohan Singh (Punjabi)ਹੇ ਸੁਆਮੀ, ਮੈਂ ਤੇਰੀਆਂ ਕਿਹੜੀਆਂ, ਅਨੇਕਾਂ ਅਤੇ ਅਨਗਿਣਤ ਸਿਫਤਾਂ ਦਾ ਉਚਾਰਨ ਕਰਾਂ, ਜਦ ਕਿ ਉਨ੍ਹਾਂ ਦਾ ਕੋਈ ਓੜਕ ਅਤੇ ਅਖੀਰ ਨਹੀਂ।
Fareedkot Teekaਮਨ, ਤਨ, ਬਾਣੀ ਕਰ ਕੌਨ ਕੌਨ ਸੇ ਗੁਣ ਉਚਾਰਨ ਕਰੀਏ, ਤੇਰੇ ਗੁਣੋਂ ਕਾ ਕੁਛ ਅੰਤ ਪਾਰਾਵਾਰ ਨਹੀਂ ਹੈ॥
Prof. Sahib Singhਪਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰਮਾਤਮਾ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।

ਪਦ ਅਰਥ ਕਵਨ ਕਵਨ ਗੁਨ = ਕਿਹੜੇ ਕਿਹੜੇ ਗੁਣ? ਕਹੀਐ = ਬਿਆਨ ਕੀਤੇ ਜਾਣ। ਪਾਰੈ = ਪਾਰਲਾ ਬੰਨਾ।

SikhNet (Spanish)¿Cuál, cuál, oh cuál de Tus Virtudes Gloriosas podría yo cantar? No encuentro fin a Tus Virtudes para poderlo hacer,

ਲਾਖ ਲਾਖ ਲਾਖ ਕਈ ਕੋਰੈ; ਕੋ ਹੈ ਐਸੋ ਬੀਚਾਰੈ ॥੧॥

laakh laakh laakh kee korai; ko hai aiso beechaarai |1| Ang 1301

Sant Singh KhalsaThere are thousands, tens of thousands, hundreds of thousands, many millions of them, but those who contemplate them are very rare. ||1||
Manmohan SinghLacs upon lacs and countless millions are the Lords virtues, but rare indeed is any such person who reflects on them.
Manmohan Singh (Punjabi)ਲੱਖਾਂ ਉਤੇ ਲੱਖਾਂ ਤੇ ਅਣਗਿਣਤ ਕ੍ਰੋੜਾਂ ਹਨ ਸੁਆਮੀ ਦੀਆਂ ਨੇਕੀਆਂ, ਪ੍ਰੰਤੂ ਕੋਈ ਵਿਰਲਾ ਹੀ ਐਹੋ ਜੇਹਾ ਜੀਵ ਹੈ, ਜੋ ਉਨ੍ਹਾਂ ਦਾ ਧਿਆਨ ਧਾਰਦਾ ਹੈ।
Fareedkot Teekaਕਈ ਲਾਖੋਂ ਕ੍ਰੋੜੋਂ ਤੀਨੋਂ ਕਾਲੋਂ ਮੇਂ ਕਥਨ ਕਰਤੇ ਹੈਂ। ਕੋਈ ਐਸਾ ਹੈ, ਜੋ ਤੇਰੇ ਗੁਣੋਂ ਕਾ ਵੀਚਾਰੁ ਕਰ ਸਕੇ, ਭਾਵ ਅੰਤੁ ਕੋਈ ਨਹੀਂ ਕਰ ਸਕਤਾ॥੧॥
Prof. Sahib Singhਜੋ ਇਉਂ ਸੋਚਦਾ ਹੈ, ਲੱਖਾਂ ਬੰਦਿਆਂ ਵਿਚੋਂ ਕ੍ਰੋੜਾਂ ਬੰਦਿਆਂ ਵਿਚੋਂ ਕੋਈ ਵਿਰਲਾ (ਅਜਿਹਾ ਮਨੁੱਖ) ਹੁੰਦਾ ਹੈ ॥੧॥

ਪਦ ਅਰਥ ਕਈ ਕੋਰੈ = ਕਈ ਕ੍ਰੋੜਾਂ ਵਿਚੋਂ। ਕੋ ਹੈ = ਕੋਈ (ਵਿਰਲਾ) ਹੈ। ਐਸੋ = ਇਸ ਤਰ੍ਹਾਂ। ਬੀਚਾਰੈ = ਬੀਚਾਰਦਾ ਹੈ ॥੧॥

SikhNet (Spanish)hay decenas de miles, cientos de miles, millones y, sin embargo, y a pesar de ese infinito, hay pocos seres extraordinarios que las cantan. (1)

ਬਿਸਮ ਬਿਸਮ ਬਿਸਮ ਹੀ ਭਈ ਹੈ; ਲਾਲ ਗੁਲਾਲ ਰੰਗਾਰੈ ॥

bisam bisam bisam hee bhee hai; laal gulaal rangaarai | Ang 1302

Sant Singh KhalsaI am wonder-struck, wonder-struck, wonder-struck and amazed, dyed in the deep crimson color of my Beloved.
Manmohan SinghBeholding My Beloved, I am wonder struck, wonder struck, wonder struck and am imbued deep red.
Manmohan Singh (Punjabi)ਆਪਣੇ ਪ੍ਰੀਤਮ ਨੂੰ ਵੇਖ ਮੈਂ ਵਿਸਮਾਦ, ਵਿਸਮਾਦ, ਵਿਸਮਾਦ ਹੋ ਗਿਆ ਹਾਂ ਅਤੇ ਗੂੜ੍ਹਾ ਲਾਲ ਰੰਗਿਆ ਗਿਆ ਹਾਂ।
Fareedkot Teekaਹੇ ਅਸਚਰਜ ਤੇ ਅਸਚਰਜ ਹਰੀ! ਤੇਰੇ ਕੋ ਦੇਖ ਕਰ ਮੇਰੀ ਬੁਧੀ ਅਸਚਰਜ ਰੂਪ ਭਈ ਹੈ। ਹੇ ਲਾਲ! ਤੂੰ ਗੂੜੇ ਰੰਗ ਵਾਲਾ ਹੈਂ॥
Prof. Sahib Singhਸੋਹਣੇ ਪ੍ਰਭੂ ਅਤੇ ਸੋਹਣੇ ਪ੍ਰਭੂ ਦੇ (ਅਸਚਰਜ) ਕੌਤਕਾਂ ਤੋਂ ਹੈਰਾਨ ਹੋ ਜਾਈਦਾ ਹੈ ਹੈਰਾਨ ਹੀ ਹੋ ਜਾਈਦਾ ਹੈ।

ਪਦ ਅਰਥ ਬਿਸਮ = ਹੈਰਾਨ। ਭਈ ਹੈ = ਹੋ ਜਾਈਦਾ ਹੈ। ਲਾਲ ਗੁਪਾਲ ਰੰਗਾਰੈ = ਸੋਹਣੇ ਪ੍ਰਭੂ ਅਤੇ ਸੋਹਣੇ ਪ੍ਰਭੂ ਦੇ ਰੰਗਾਂ ਤੋਂ।

SikhNet (Spanish)Estoy maravillado, maravillado y asombrado, viéndome teñido, inmerso en este Intenso Carmesí de mi Bienamado.

ਕਹੁ ਨਾਨਕ. ਸੰਤਨ ਰਸੁ ਆਈ ਹੈ; ਜਿਉ ਚਾਖਿ ਗੂੰਗਾ ਮੁਸਕਾਰੈ ॥੨॥੧॥੨੦॥

kahu naanak. santan ras aaee hai; jiau chaakh goongaa musakaarai |2|1|20| Ang 1302

Sant Singh KhalsaSays Nanak, the Saints savor this sublime essence, like the mute, who tastes the sweet candy, but only smiles. ||2||1||20||
Manmohan SinghSays Nanak, the saints enjoy the God's elixir, as the dumb smiles tasting the sweets.
Manmohan Singh (Punjabi)ਗੁਰੂ ਜੀ ਆਖਦੇ ਹਨ, ਸਾਧੂ ਐਸ ਤਰ੍ਹਾਂ ਰੱਬ ਦੇ ਨਾਮ ਅੰਮ੍ਰਿਤ ਨੂੰ ਮਾਣਦੇ ਹਨ, ਜਿਸ ਤਰ੍ਹਾਂ ਗੁੰਗਾ ਮਿਠਿਆਈ ਨੂੰ ਚਖ ਕੇ ਮੁਸਕਰਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਕੋ ਤੇਰੇ ਰਸੁ ਕੀ ਪ੍ਰਾਪਤੀ ਹੂਈ ਹੈ ਔਰ ਵਹੁ ਕਹਿ ਨਹੀਂ ਸਕਤੇ। ਜੈਸੇ ਗੁੰਗਾ ਪੁਰਸ਼ ਮਿਠਾਈ ਖਾ ਕਰ ਮੁਸਕਾਵਤਾ ਹੈ, ਪਰੰਤੂ ਉਸ ਕੇ ਸ੍ਵਾਦ ਕੋ ਕਹਿ ਨਹੀਂ ਸਕਤਾ, ਭਾਵ ਆਤਮੁ ਰਸੁ ਅਨਭਵ ਗੰਮ ਹੈ॥੨॥੧ ॥੨੦॥
Prof. Sahib Singhਨਾਨਕ ਆਖਦਾ ਹੈ- ਸੰਤ ਜਨਾਂ ਨੂੰ (ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ) ਸੁਆਦ ਆਉਂਦਾ ਹੈ (ਪਰ ਇਸ ਸੁਆਦ ਨੂੰ ਉਹ ਬਿਆਨ ਨਹੀਂ ਕਰ ਸਕਦੇ) ਜਿਵੇਂ (ਕੋਈ) ਗੁੰਗਾ ਮਨੁੱਖ (ਕੋਈ ਸੁਆਦਲਾ ਪਦਾਰਥ) ਚੱਖ ਕੇ (ਸਿਰਫ਼) ਮੁਸਕਰਾ ਹੀ ਦੇਂਦਾ ਹੈ (ਪਰ ਸੁਆਦ ਨੂੰ ਬਿਆਨ ਨਹੀਂ ਕਰ ਸਕਦਾ) ॥੨॥੧॥੨੦॥

ਪਦ ਅਰਥ ਕਹੁ = ਆਖ। ਨਾਨਕ = ਹੇ ਨਾਨਕ! ਰਸੁ = (ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ) ਸੁਆਦ। ਆਈ ਹੈ = ਆਉਂਦਾ ਹੈ। ਚਾਖਿ = ਚੱਖ ਕੇ। ਮੁਸਕਾਰੈ = ਮੁਸਕਰਾ ਦੇਂਦਾ ਹੈ ॥੨॥੧॥੨੦॥

SikhNet (Spanish)Dice Nanak, los Santos saborean esta Esencia Sublime, igual que el mudo cuando saborea el dulce y sólo sonríe. (2-1-20)
Answers quote the Granth verbatim with Ang citations. AI commentary is not Gurbani and not a religious ruling.