ਦੇਵਗੰਧਾਰੀ ੫ ॥
devagandhaaree 5 | Ang 533
Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.
ਦਰਸਨ ਨਾਮ ਕਉ; ਮਨੁ ਆਛੈ ॥
darasan naam kau; man aachhai | Ang 533
Sant Singh KhalsaMy mind longs for the Blessed Vision of the Lord's Darshan, and His Name.
Manmohan SinghMy soul long for God's vision and Name.
Manmohan Singh (Punjabi)ਮੇਰੀ ਆਤਮਾ ਵਾਹਿਗੁਰੂ ਦੇ ਦੀਦਾਰ ਅਤੇ ਨਾਮ ਨੂੰ ਲੋਚਦੀ ਹੈ।
Fareedkot Teekaਮੇਰਾ ਮਨ ਨਾਮ ਜਪਣੇ ਕੋ ਔਰ ਪ੍ਰਭੂ ਕੇ ਦਰਸਨ ਕਰਨੇ ਕੋ (ਆਛੈ) ਚਾਹਿਤਾ ਹੈ॥
Prof. Sahib Singhਪਰਮਾਤਮਾ ਦਾ ਦਰਸਨ ਕਰਨ ਵਾਸਤੇ ਤੇ ਨਾਮ ਜਪਣ ਵਾਸਤੇ, ਮੇਰਾ ਮਨ ਤਾਂਘਦਾ ਹੈ।ਪਦ ਅਰਥ ਕਉ = ਵਾਸਤੇ। ਆਛੈ = ਤਾਂਘਦਾ ਹੈ।
SikhNet (Spanish)Mi mente añora tener la Visión de Tu Nombre.
ਭ੍ਰਮਿ ਆਇਓ ਹੈ ਸਗਲ ਥਾਨ ਰੇ; ਆਹਿ ਪਰਿਓ ਸੰਤ ਪਾਛੈ ॥੧॥ ਰਹਾਉ ॥
bhram aaeo hai sagal thaan re; aaeh pario sant paachhai |1| rahaau | Ang 533
Sant Singh KhalsaI have wandered everywhere, and now I have come to follow the Saint. ||1||Pause||
Manmohan SinghO wandering through all the places, now I have come to follow the Saints Guru. Pause.
Manmohan Singh (Punjabi)ਓ, ਸਾਰੀਆਂ ਥਾਵਾਂ ਉਤੇ ਭਟਕ ਕੇ ਅਤੇ ਹੁਣ ਆ ਕੇ ਮੈਂ ਸਾਧੂ-ਗੁਰਾਂ ਦੇ ਪਿਛੇ ਲੱਗ ਗਿਆ ਹਾਂ। ਠਹਿਰਾਉ।
Fareedkot Teekaਹੇ ਭਾਈ ਜਨੋਂ! ਮੈਂ ਸਰਬ ਸਥਾਨੋਂ ਸੇ ਭਰਮ ਕਰ ਕੇ ਆਇਆ ਹੂੰ ਔਰ ਅਬ ਸੰਤੋਂ ਕੇ ਪਾਛੇ ਆਇ ਪੜਾ ਹੂੰ॥੧॥ ਰਹਾਉ ॥
Prof. Sahib Singhਮੇਰਾ ਇਹ ਮਨ ਭਟਕ ਭਟਕ ਕੇ ਸਭਨੀਂ ਥਾਈਂ ਹੋ ਆਇਆ ਹੈ, ਹੁਣ ਤਾਂਘ ਕਰ ਕੇ ਸੰਤਾਂ ਦੀ ਚਰਨੀਂ ਆ ਪਿਆ ਹੈ ॥੧॥ ਰਹਾਉ ॥ਪਦ ਅਰਥ ਭ੍ਰਮਿ = ਭਟਕ ਭਟਕ ਕੇ। ਸਗਲ ਥਾਨ = ਸਭਨੀਂ ਥਾਈਂ। ਰੇ = ਹੇ ਭਾਈ! ਆਹਿ = ਤਾਂਘ ਕਰ ਕੇ। ਸੰਤ ਪਾਛੈ = ਸੰਤਾਂ ਦੇ ਪਿੱਛੇ, ਸੰਤਾਂ ਦੀ ਸਰਨ ॥੧॥ ਰਹਾਉ ॥
SikhNet (Spanish)He vagado por todos los lugares y ahora no sigo a nadie más que al Santo. (1‑Pausa)
ਕਿਸੁ ਹਉ ਸੇਵੀ. ਕਿਸੁ ਆਰਾਧੀ; ਜੋ ਦਿਸਟੈ ਸੋ ਗਾਛੈ ॥
kis hau sevee. kis aaraadhee; jo disattai so gaachhai | Ang 533
Sant Singh KhalsaWhom should I serve? Whom should I worship in adoration? Whoever I see shall pass away.
Manmohan SinghWhom should I serve and whom should I contemplate, as whosoever is seen, he shall go away?
Manmohan Singh (Punjabi)ਕੀਹਦੀ ਮੈਂ ਟਹਿਲ ਕਰਾਂ ਅਤੇ ਮੈਂ ਚਿੰਤਨ ਕਰਾਂ, ਕਿਉਂ ਜੋ, ਜੋ ਕੋਈ ਭੀ ਦਿਸ ਆਉਂਦਾ ਹੈ, ਉਹ ਟੁਰ ਜਾਵੇਗਾ?
Fareedkot Teekaਦੂਸਰੇ ਕਿਸ ਕੀ ਮੈਂ ਸੇਵਾ ਕਰੂੰ, ਕਿਸ ਕਾ ਮੈਂ ਅਰਾਧਨ ਕਰੂੰ, ਜੋ ਦਿਸਟ ਆਉਤਾ ਹੈ, ਸੋ (ਗਾਛੈ) ਜਾਣੇ ਵਾਲਾ, ਭਾਵ ਨਾਸਵੰਤ ਹੈ॥
Prof. Sahib Singh(ਸੰਸਾਰ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਨਾਸਵੰਤ ਹੈ, (ਇਸ ਵਾਸਤੇ) ਮੈਂ ਕਿਸ ਦੀ ਸੇਵਾ ਕਰਾਂ ਤੇ ਕਿਸ ਦਾ ਆਰਾਧਨ ਕਰਾਂ?ਪਦ ਅਰਥ ਹਉ = ਮੈਂ। ਸੇਵੀ = ਸੇਵੀਂ, ਮੈਂ ਸੇਵਾ ਕਰਾਂ। ਆਰਾਧੀ = ਆਰਾਧੀਂ। ਦਿਸਟੈ = ਦਿਸਦਾ ਹੈ। ਗਾਛੈ = ਨਾਸਵੰਤ ਹੈ।
SikhNet (Spanish)¿En quién podría meditar y a quién servir? Pues quien sea que se aparece, desaparece.
ਸਾਧਸੰਗਤਿ ਕੀ ਸਰਨੀ ਪਰੀਐ; ਚਰਣ ਰੇਨੁ ਮਨੁ ਬਾਛੈ ॥੧॥
saadhasangat kee saranee pareeai; charan ren man baachhai |1| Ang 534
Sant Singh KhalsaI have sought the Sanctuary of the Saadh Sangat, the Company of the Holy; my mind longs for the dust of their Feet. ||1||
Manmohan SinghI have sought the refuge of the saints society and my mind longs for the dust of their feet.
Manmohan Singh (Punjabi)ਮੈਂ ਸਾਧ-ਸੰਗਤ ਦੀ ਓਟ ਲਈ ਹੈ, ਅਤੇ ਮੇਰਾ ਚਿੱਤ ਉਨ੍ਹਾਂ ਦੇ ਪੈਰਾਂ ਦੀ ਧੂੜ ਨੂੰ ਲੋਚਦਾ ਹਾਂ।
Fareedkot Teekaਤਾਂ ਤੇ ਸਾਧ ਸੰਗਤ ਕੀ ਸਰਨ ਮੇਂ ਪੜੇ ਰਹੀਐ ਔਰ ਚਰਨ ਧੂਰ ਸਾਧੋਂ ਕੀ ਲਗਾਇਆ ਕਰੀਏ, ਇਹੀ ਮੇਰਾ ਮਨ (ਬਾਛੈ) ਇਛਾ ਕਰਤਾ ਹੈ॥੧॥
Prof. Sahib Singhਸਾਧ ਸੰਗਤ ਦੀ ਸਰਨ ਪੈਣਾ ਚਾਹੀਦਾ ਹੈ। ਮੇਰਾ ਮਨ ਸਾਧ ਜਨਾਂ ਦੇ ਚਰਨਾਂ ਦੀ ਹੀ ਧੂੜ ਮੰਗਦਾ ਹੈ ॥੧॥ਪਦ ਅਰਥ ਪਰੀਐ = ਪੈਣਾ ਚਾਹੀਦਾ ਹੈ। ਰੇਨੁ = ਧੂੜ। ਬਾਛੈ = ਮੰਗਦਾ ਹੈ ॥੧॥
SikhNet (Spanish)Por eso busco el Santuario de la Saad Sangat, la Sociedad de los Santos y mi mente añora tener el Polvo de Sus Pies. (1)
ਜੁਗਤਿ ਨ ਜਾਨਾ. ਗੁਨੁ ਨਹੀ ਕੋਈ; ਮਹਾ ਦੁਤਰੁ ਮਾਇ ਆਛੈ ॥
jugat na jaanaa. gun nahee koee; mahaa dutar maae aachhai | Ang 534
Sant Singh KhalsaI do not know the way, and I have no virtue. It is so difficult to escape from Maya!
Manmohan SinghI know not the way, nor do I have any virtue. It is very difficult to escape from mammon.
Manmohan Singh (Punjabi)ਮੈਂ ਕੋਈ ਢੰਗ ਨਹੀਂ ਜਾਣਦਾ, ਨਾਂ ਹੀ ਮੇਰੇ ਵਿੱਚ ਕੋਈ ਨੇਕੀ ਹੈ। ਮਾਇਆ ਤੋਂ ਬਚ ਨਿਕਲਣਾ ਪਰਮ ਕਠਨ ਹੈ।
Fareedkot Teekaਮੈਂ ਕੋਈ ਜੁਗਤੀ ਨਹੀਂ ਜਾਨਤਾ, ਮੇਰੇ ਮੇਂ ਕੋਈ ਗੁਣ ਨਹੀਂ ਥਾ, ਇਹ ਮਾਇਆ ਮਹਾਂ ਭਾਰੀ (ਦੁਤਰੁ) ਦੁਸਤਰ ਹੈ ਇਸ ਸੇ ਪਾਰ ਹੋਨਾ ਕਠਨ ਹੈ॥
Prof. Sahib Singhਮੈਨੂੰ (ਇਸ ਮਾਇਆ-ਸਮੁੰਦਰ ਤੋਂ ਪਾਰ ਲੰਘਣ ਦਾ) ਕੋਈ ਢੰਗ ਨਹੀਂ ਆਉਂਦਾ, ਮੇਰੇ ਵਿਚ ਕੋਈ (ਐਸਾ) ਗੁਣ (ਭੀ) ਨਹੀਂ, ਇਹ ਮਾਇਆ (-ਸਮੁੰਦਰ) ਤੋਂ ਪਾਰ ਲੰਘਣਾ ਬਹੁਤ ਹੀ ਔਖਾ ਹੈ।ਪਦ ਅਰਥ ਜਾਨਾ = ਜਾਨਾਂ, ਮੈਂ ਜਾਣਦਾ। ਦੁਤਰੁ = {दुस्तर} ਜਿਸ ਨੂੰ ਤਰਨਾ ਔਖਾ ਹੈ। ਮਾਇ = ਮਾਇਆ। ਆਛੈ = {अस्ति} ਹੈ।
SikhNet (Spanish)No conozco el camino, ni tengo ningún mérito; además, el mar de Maya
ਆਇ ਪਇਓ ਨਾਨਕ. ਗੁਰ ਚਰਨੀ; ਤਉ ਉਤਰੀ ਸਗਲ ਦੁਰਾਛੈ ॥੨॥੨॥੨੮॥
aae peo naanak. gur charanee; tau utaree sagal duraachhai |2|2|28| Ang 534
Sant Singh KhalsaNanak has come and fallen at the Guru's feet; all of his evil inclinations have vanished. ||2||2||28||
Manmohan SinghNanak has come and fallen at the Guru's Feet, and then, all his evil-desires are annulled.
Manmohan Singh (Punjabi)ਨਾਨਕ ਆ ਕੇ ਗੁਰਾਂ ਦੇ ਪੈਰਾਂ ਤੇ ਡਿੱਗ ਪਿਆ ਹੈ ਅਤੇ ਤਦ ਉਸ ਦੀਆਂ ਸਾਰੀਆਂ ਮੰਦੀਆਂ-ਵਾਸ਼ਨਾ ਨਵਿਰਤ ਹੋ ਗਈਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਮੈਂ ਗੁਰੋਂ ਕੇ ਚਰਨੋਂ ਮੇਂ ਆਇ ਪੜਾ ਹੂੰ ਤਬ ਸੇ ਮੇਰੀ (ਦੁਰਾਛੈ) ਖੋਟੀ ਬਾਸਨਾ ਸਭ ਉਤਰੀ, ਭਾਵ ਦੂਰ ਹੋ ਗਈ ਹੈ॥੨॥੨॥੨੮॥
Prof. Sahib Singhਹੇ ਨਾਨਕ! ਜਦੋਂ ਮਨੁੱਖ ਗੁਰੂ ਦੀ ਚਰਨੀਂ ਆ ਪੈਂਦਾ ਹੈ ਤਦੋਂ (ਇਸ ਦੇ ਅੰਦਰੋਂ) ਸਾਰੀ ਮੰਦੀ ਵਾਸਨਾ ਦੂਰ ਹੋ ਜਾਂਦੀ ਹੈ ॥੨॥੨॥੨੮॥ਪਦ ਅਰਥ ਤਉ = ਤਦੋਂ। ਦੁਰਾਛੈ = ਦੁਰ ਆਛੈ, ਮੰਦੀ ਵਾਸਨਾ ॥੨॥੨॥੨੮॥
SikhNet (Spanish)es traicionero y furioso. Por eso me postro a los Pies del Guru para que mis deseos malvados se vayan. (2‑2‑28)