ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Viendo la Bondad del Guru todos se postraron a Sus Pies y Él los liberó de su ego.
ਅਪਣਾ ਆਪੁ. ਨ ਪਛਾਣਈ; ਹਰਿ ਪ੍ਰਭੁ ਜਾਤਾ ਦੂਰਿ ॥
apanaa aap. na pachhaanee; har prabh jaataa door |
Sant Singh KhalsaHe does not understand himself; he believes the Lord God to be far away.
Manmohan SinghThe Mortal understands not his ownself and deems God Lord to be remote.
Manmohan Singh (Punjabi)ਪ੍ਰਾਣੀ ਆਪਣੇ ਆਪ ਨੂੰ ਸਮਝਦਾ ਨਹੀਂ ਅਤੇ ਵਾਹਿਗੁਰੂ ਸੁਆਮੀ ਨੂੰ ਦੁਰੇਡੇ ਜਾਣਦਾ ਹੈ।
Fareedkot Teekaਇਹ ਜੀਵ ਅਪਣੇ ਆਪ ਸਰੂਪ ਕੋ ਤੌ ਪਛਾਣਤਾ ਨਹੀਂ ਹੈ ਔਰ ਹਰਿ ਪ੍ਰਭੂ ਕੋ ਅਪਨੇ ਤੇ ਦੂਰ ਜਾਣਿਆ ਹੈ॥
Prof. Sahib Singh(ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਆਪਣੇ ਆਤਮਕ ਜੀਵਨ ਨੂੰ (ਕਦੇ) ਪਰਖਦਾ ਨਹੀਂ, ਉਹ ਪਰਮਾਤਮਾ ਨੂੰ (ਕਿਤੇ) ਦੂਰ ਵੱਸਦਾ ਸਮਝਦਾ ਹੈ।ਪਦ ਅਰਥ ਆਪਣਾ ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਜਾਤਾ = ਸਮਝਿਆ।
SikhNet (Spanish)Uno no conoce su Ser Superior, y piensa que el Señor está lejos.
ਗੁਰ ਕੀ ਸੇਵਾ ਵਿਸਰੀ; ਕਿਉ. ਮਨੁ ਰਹੈ ਹਜੂਰਿ ॥
gur kee sevaa visaree; kiau. man rahai hajoor |
Sant Singh KhalsaHe forgets to serve the Guru; how can his mind remain in the Lord's Presence?
Manmohan SinghHe forgets the Guru's service. How can his mind abide in the Lord's presence?
Manmohan Singh (Punjabi)ਉਹ ਗੁਰਾਂ ਦੀ ਟਹਿਲ ਸੇਵਾਂ ਨੂੰ ਭੁਲਾ ਦਿੰਦਾ ਹੈ। ਉਸ ਦਾ ਮਨੂਆ ਕਿਸ ਤਰ੍ਹਾਂ ਸਾਈਂ ਦੀ ਹਾਜ਼ਰੀ ਵਿੱਚ ਵਸ ਸਕਦਾ ਹੈ?
Fareedkot Teekaਇਸੀ ਤੇ ਇਸ ਕੋ ਗੁਰ ਕੀ ਸੇਵਾ ਵਿਸਰ ਗਈ ਹੈ ਤਬ ਗੁਰੋਂ ਕੇ ਹਜੂਰ ਇਸ ਕਾ ਮਨ ਕੈਸੇ ਹਾਜਰ ਰਹੇ?
Prof. Sahib Singhਉਸ ਨੂੰ ਗੁਰੂ ਦੀ ਦੱਸੀ ਕਾਰ (ਸਦਾ) ਭੁੱਲੀ ਰਹਿੰਦੀ ਹੈ, (ਇਸ ਵਾਸਤੇ ਉਸ ਦਾ) ਮਨ (ਪਰਮਾਤਮਾ ਦੀ) ਹਜ਼ੂਰੀ ਵਿਚ (ਕਦੇ) ਨਹੀਂ ਟਿਕਦਾ।ਪਦ ਅਰਥ ਵਿਸਰੀ = ਭੁੱਲ ਗਈ। ਕਿਉ ਰਹੈ = ਕਿਵੇਂ ਰਹਿ ਸਕਦਾ ਹੈ? ਨਹੀਂ ਰਹਿ ਸਕਦਾ। ਹਜੂਰਿ = (ਪਰਮਾਤਮਾ ਦੀ) ਹਜ਼ੂਰੀ ਵਿਚ।
SikhNet (Spanish)Si uno abandona el Servicio del Guru, ¿cómo puede la mente vivir en la Presencia del Señor?
ਮਨਮੁਖਿ ਜਨਮੁ ਗਵਾਇਆ; ਝੂਠੈ ਲਾਲਚਿ ਕੂਰਿ ॥
manamukh janam gavaaeaa; jhootthai laalach koor |
Sant Singh KhalsaThe self-willed manmukh wastes away his life in worthless greed and falsehood.
Manmohan SinghThe way-ward person loses his life in unsubstantial covetousness and falsehood.
Manmohan Singh (Punjabi)ਆਪ-ਹੁਦਰਾ ਪੁਰਸ਼ ਆਪਣਾ ਜੀਵਨ ਅਸੱਤਿ ਲੋਭ ਅਤੇ ਕੂੜ ਕੁਸੱਤ ਅੰਦਰ ਗੁਆ ਲੈਂਦਾ ਹੈ।
Fareedkot Teeka(ਕੂਰਿ) ਝੂਠੇ ਮਨਮੁਖੋਂ ਨੇ ਝੂਠੇ ਪਦਾਰਥੋਂ ਕੇ ਲਾਲਚ ਮੇਂ ਲਗ ਕਰ ਕੇ ਜਨਮ ਵਿਅਰਥ ਗਵਾਇਆ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ ਝੂਠੇ ਲਾਲਚ ਵਿਚ (ਲੱਗ ਕੇ) ਮਾਇਆ ਦੇ ਮੋਹ ਵਿਚ (ਫਸ ਕੇ ਹੀ ਆਪਣਾ) ਜੀਵਨ ਗਵਾ ਲਿਆ ਹੁੰਦਾ ਹੈ।ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ। ਲਾਲਚਿ = ਲਾਲਚ ਵਿਚ। ਕੂਰਿ = ਕੂੜ ਵਿਚ, ਮਾਇਆ ਦੇ ਮੋਹ ਵਿਚ।
SikhNet (Spanish)El arrogante pierde el mérito de la forma humana poseído por la avaricia y la falsedad,
ਨਾਨਕ. ਬਖਸਿ ਮਿਲਾਇਅਨੁ; ਸਚੈ ਸਬਦਿ ਹਦੂਰਿ ॥੧॥
naanak. bakhas milaaeian; sachai sabad hadoor |1|
Sant Singh KhalsaO Nanak, the Lord forgives, and blends them with Himself; through the True Word of the Shabad, He is ever-present. ||1||
Manmohan SinghNanak through the True Name, the Lord pardons the mortal and ushering him into His presence, unites him with Himself.
Manmohan Singh (Punjabi)ਨਾਨਕ ਸੱਚੇ ਨਾਮ ਦੇ ਰਾਹੀਂ ਪ੍ਰਭੂ ਪ੍ਰਾਣੀ ਨੂੰ ਮੁਆਫ ਕਰ ਦਿੰਦਾ ਹੈ ਅਤੇ ਆਪਣੀ ਹਜ਼ੂਰੀ ਵਿੱਚ ਬੁਲਾ ਕੇ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਨੇ ਗੁਰੋਂ ਕੇ ਸਬਦ ਕੋ ਧਾਰਨ ਕੀਆ ਹੈ, ਸਚੇ ਨੇ ਅਪਨੇ ਹਜੂਰ ਕਰ ਕੇ ਕਿਆ ਅਪਨੇ ਭਗਤਿ ਬਨਾਇ ਕਰ ਤਿਨ ਕੇ ਅਵਗੁਨ ਬਖਸ਼ ਕੇ ਅਪਨੇ ਸਰੂਪ ਮੇਂ ਮਿਲਾਇ ਲੀਏ ਹੈਂ॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ (ਪਰਮਾਤਮਾ ਦੀ) ਹਜ਼ੂਰੀ ਟਿਕੇ ਰਹਿੰਦੇ ਹਨ, ਉਹਨਾਂ ਨੂੰ ਪਰਮਾਤਮਾ ਨੇ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲਿਆ ਹੁੰਦਾ ਹੈ ॥੧॥ਪਦ ਅਰਥ ਬਖਸਿ = ਬਖ਼ਸ਼ਸ਼ ਕਰ ਕੇ। ਮਿਲਾਇਅਨੁ = ਮਿਲਾ ਲਏ ਉਸ ਪਰਮਾਤਮਾ ਨੇ। ਸਚੇ ਸਬਦਿ = ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ। ਹਦੂਰਿ = (ਆਪਣੀ) ਹਜ਼ੂਰੀ ਵਿਚ ॥੧॥
SikhNet (Spanish)pero el Señor Mismo lo perdona, y a través de la Palabra Verdadera, lo conduce hasta Su Presencia. (1)